maradhaमरद
ਫ਼ਾ. [مرد] ਸੰਗ੍ਯਾ- ਆਦਮੀ. ਮਨੁੱਖ। ੨. ਵਿ- ਦਿਲੇਰ. ਬਹਾਦੁਰ. "ਹੋਰ ਕੀ ਉਠਸੀ ਮਰਦ ਕਾ ਚੇਲਾ." (ਤਿਲੰ ਮਃ ੧) ਦੇਖੋ, ਆਵਨਿ ਅਠਤਰੈ। ੩. ਸੰ. ਮਰ੍ਦ. ਸੰਗ੍ਯਾ- ਸਖਤ ਦਬਾਉ। ੪. ਸਖ਼ਤੀ ਨਾਲ ਮਸਲਣ ਦੀ ਕ੍ਰਿਯਾ. ਰਗੜ. "ਪੀਵਤ ਮਰਦ ਨ ਲਾਗ." (ਗਉ ਕਬੀਰ) ਰਾਮਰਸ ਪੀਣ ਤੋਂ ਮੌਤ ਦੀ ਰਗੜ ਨਹੀਂ ਲਗਦੀ। ੫. ਦੇਖੋ, ਮਰਦਨ ੪.
फ़ा. [مرد] संग्या- आदमी. मनुॱख। २. वि- दिलेर. बहादुर. "होर की उठसी मरद का चेला." (तिलं मः १) देखो, आवनि अठतरै। ३. सं. मर्द. संग्या- सखत दबाउ। ४. सख़ती नाल मसलण दी क्रिया. रगड़. "पीवत मरद न लाग." (गउ कबीर) रामरस पीण तों मौत दी रगड़ नहीं लगदी। ५. देखो,मरदन ४.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [آدمی] ਸੰਗ੍ਯਾ- ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧)...
ਫ਼ਾ. [دلیر] ਵਿ- ਦਿਲਾਵਰ. ਬਹਾਦੁਰ। ੨. ਉਤਸਾਹੀ....
ਫ਼ਾ. [بہادر] ਬਹਾ- ਦੁਰ ਚਮਕੀਲਾ ਮੋਤੀ। ੨. ਕੀਮਤੀ ਮੋਤੀ। ੩. ਉਤਸਾਹੀ. ਪਰਾਕ੍ਰਮੀ. ਸ਼ੂਰਵੀਰ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਫ਼ਾ. [مرد] ਸੰਗ੍ਯਾ- ਆਦਮੀ. ਮਨੁੱਖ। ੨. ਵਿ- ਦਿਲੇਰ. ਬਹਾਦੁਰ. "ਹੋਰ ਕੀ ਉਠਸੀ ਮਰਦ ਕਾ ਚੇਲਾ." (ਤਿਲੰ ਮਃ ੧) ਦੇਖੋ, ਆਵਨਿ ਅਠਤਰੈ। ੩. ਸੰ. ਮਰ੍ਦ. ਸੰਗ੍ਯਾ- ਸਖਤ ਦਬਾਉ। ੪. ਸਖ਼ਤੀ ਨਾਲ ਮਸਲਣ ਦੀ ਕ੍ਰਿਯਾ. ਰਗੜ. "ਪੀਵਤ ਮਰਦ ਨ ਲਾਗ." (ਗਉ ਕਬੀਰ) ਰਾਮਰਸ ਪੀਣ ਤੋਂ ਮੌਤ ਦੀ ਰਗੜ ਨਹੀਂ ਲਗਦੀ। ੫. ਦੇਖੋ, ਮਰਦਨ ੪....
ਚੇਟਕ. ਚਾਟੜਾ. ਸ਼ਿਸ਼੍ਯ. "ਸੁ ਸੋਭਿਤ ਚੇਲਕ ਸੰਗ ਨਰੰ." (ਦੱਤਾਵ) "ਜੋ ਗੁਰੁ ਗੋਪੇ ਆਪਣਾ ਕਿਉ ਸਿਝਹਿ ਚੇਲਾ?" (ਭਾਗੁ) ੨. ਕਿਸੇ ਦੇਵਤਾ ਦਾ ਉਹ ਭਗਤ, ਜੋ ਆਪਣੇ ਵਿੱਚ ਦੇਵਤਾ ਦਾ ਆਵੇਸ਼ ਪ੍ਰਗਟ ਕਰਦਾ ਹੈ ਅਰ ਪ੍ਰਸ਼ਨਾਂ ਦੇ ਉੱਤਰ ਦੇਵਤਾ ਵੱਲੋਂ ਦਿੰਦਾ ਹੈ, ਚੇਲਾ ਕਹਾਉਂਦਾ ਹੈ....
ਆਉਂਦੇ ਹਨ। ੨. ਆਉਣਗੇ....
ਫ਼ਾ. [سخت] ਵਿ- ਕਰੜਾ. ਕਠੋਰ। ੨. ਕਮੀਨਾ....
ਸੰਗ੍ਯਾ- ਦਾੱਬਾ. ਧਮਕੀ। ੨. ਬੋਝ। ੩. ਰੋਬਦਾਬ....
ਫ਼ਾ. [سختی] ਕਠੋਰਤਾ. ਨਰਮੀ ਦੇ ਵਿਰੁੱਧ ਭਾਵ. ਕਰੜਾਈ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰਗ੍ਯਾ- ਘਸਾਉਣ ਦੀ ਕ੍ਰਿਯਾ। ੨. ਝਰੀਟ। ੩. ਝਗੜਾ। ੪. ਹਠ. ਜਿਦ....
ਕ੍ਰਿ. ਵਿ- ਪਾਨ ਕਰਤ. ਪੀਂਦਾ। ੨. ਪੀਣਸਾਰ. "ਪੀਵਤ ਹੀ ਪਰਵਾਣ ਭਇਆ." (ਆਸਾ ਮਃ ੧)...
ਸੰਗ੍ਯਾ- ਲਗਣ ਦਾ ਭਾਵ। ੨. ਵਿ- ਲਗਨ. "ਹਰਿਚਰਨੀ. ਤਾਕਾ ਮਨੁ ਲਾਗ." (ਬਿਲਾ ਮਃ ੫) ੩. ਸੰਗ੍ਯਾ- ਚੇਪ. ਗੂੰਦ ਆਦਿ। ੪. ਵੈਰ. ਦੁਸ਼ਮਨੀ। ੫. ਪਿੱਛਾ. ਤਆ਼ਕ਼ੁਬ. "ਤ੍ਰਿਯ ਕੀ ਲਾਗ ਨ੍ਰਿਪਤ ਹੂੰ ਕਰੀ." (ਚਰਿਤ੍ਰ ੫੫) ੬. ਪਾਹ. ਪਾਣ। ੭. ਪਿਆਰ. ਪ੍ਰੀਤਿ। ੮. ਲਾਗੀ ਦਾ ਹੱਕ। ੯. ਵ੍ਯਤੀਕ. ਤੋੜੀ. ਤਕ. "ਲਾਗ ਜੈਹੌਂ ਤਹਾਂ ਭਾਗ ਜੈਹੋਂ ਜਹਾਂ." (ਰਾਮਾਵ) ਤਹਾਂ ਲਗ ਜਾਵਾਂਗਾ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਕਰਤਾਰ ਦੇ ਨਾਮ ਦਾ ਰਸ. "ਰਾਮਰਸ ਪੀਆ ਰੇ." (ਗਉ ਕਬੀਰ) ੨. ਲੂਣ. ਨਮਕ....
ਦੇਖੋ, ਪੀਣਾ। ੨. ਦੇਖੋ, ਪੀਨ. "ਕ੍ਰੋਧ ਪੀਣ ਮਾਨੀਐ." (ਕਲਕੀ) ਕ੍ਰੋਧ ਨਾਲ ਭਰਿਆ ਹੋਇਆ....
ਅ਼. [موَت] ਸੰਗ੍ਯਾ- ਮ੍ਰਿਤ੍ਯੁ. ਅਜਲ. ਕਾਲ ਦੇਖੋ, ਮ੍ਰਿਤ੍ਯੁ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਮ੍ਰਿਦ. ਸੰ. ਮਰ੍ਦਨ. ਸੰਗ੍ਯਾ- ਮਸਲਣਾ. ਮਲਣਾ. ਮੁੱਠੀ ਚਾਪੀ ਕਰਨੀ। ੨. ਪੀਹਣਾ. ਚੂਰਾ ਕਰਨਾ. "ਚਾਰਿ ਬਰਨ ਚਉਹਾਂ ਕੇ ਮਰਦਨ." (ਆਸਾ ਮਃ ੫) ੩. ਸ਼ਰੀਰ ਉੱਪਰ ਮਲਣ ਦਾ ਪਦਾਰਥ. ਵਟਣਾ. "ਤਨਿ ਮਰਦਨ ਮਾਲਣਾ." (ਆਸਾ ਮਃ ੫) ੪. ਸੰਪ੍ਰਦਾਈ ਗ੍ਯਾਨੀ ਮਰਦਨ ਦਾ ਅਰਥ ਕਰਦੇ ਹਨ- ਮਰਦਾਂ ਦੇ. "ਪੀਵਤ ਮਰਦਨ ਲਾਗ." (ਗਉ ਕਬੀਰ) ਰਾਮਰਸ ਪੀਂਦੇ ਹਨ ਮਰਦਾਂ (ਸੰਤਾਂ) ਦ੍ਵਾਰਾ. ਪਰ ਇਹ ਅਰਥ ਸਹੀ ਨਹੀਂ, ਕਿਉਂਕਿ ਲਾਗ ਪਾਠ ਹੈ, ਲਾਗਿ ਨਹੀਂ. ਦੇਖੋ, ਮਰਦ ੪....