ਉੱਚ

uchaउॱच


ਸੰ. उच्च. ਵਿ- ਉੱਚਾ. ਬਲੰਦ। ੨. ਸ੍ਰੇਸ੍ਠ ਉੱਤਮ. "ਤਿਨ ਕਉ ਪਦਵੀ ਉੱਚ ਭਈ." (ਸਵੈਯੇ ਮਃ ੪. ਕੇ) ੩. ਸੰਗ੍ਯਾ- ਰਿਆਸਤ ਬਹਾਵਲਪੁਰ ਦੀ ਤਸੀਲ ਅਹਿਮਦਪੁਰ ਵਿੱਚ ਸਤਲੁਜ ਦੇ ਦੱਖਣੀ ਕਿਨਾਰੇ ਇੱਕ ਨਗਰ ਹੈ. ਇਹ ਬਹਾਵਲਪੁਰ ਤੋਂ ੩੮ ਮੀਲ¹ ਦੱਖਣ ਪੂਰਵ ਹੈ. ਇਸ ਦਾ ਪਹਿਲਾ ਨਾਂਉ ਦੇਵਗੜ੍ਹ ਸੀ ਈਸਵੀ ਬਾਰ੍ਹਵੀਂ ਸਦੀ ਦੇ ਅੰਤ ਰਾਜਾ ਦੇਵ ਸਿੰਘ ਸੈੱਯਦ ਜਲਾਲੁੱਦੀਨ ਬੁਖ਼ਾਰੀ ਤੋਂ ਹਾਰ ਖਾਕੇ ਮਾਰਵਾੜ ਨੂੰ ਭੱਜ ਗਿਆ ਸੀ.² ਸੈੱਯਦ ਨੇ ਦੇਵਗੜ੍ਹ ਨੂੰ ਲੁੱਟਕੇ ਰਾਜੇ ਦੀ ਪੁੱਤ੍ਰੀ "ਸੁੰਦਰਪਰੀ" ਨਾਲ ਸ਼ਾਦੀ ਕੀਤੀ ਅਤੇ ਨਗਰ ਦਾ ਨਾਂਉ ਉੱਚ ਰੱਖਿਆ. ਮੁਸਲਮਾਨ ਇਸ ਨੂੰ "ਉੱਚ ਸ਼ਰੀਫ਼" ਆਖਦੇ ਹਨ. ਇਹ ਅਨੇਕ ਪੀਰਾਂ ਦੀ ਰਿਹਾਇਸ਼ ਦਾ ਪ੍ਰਸਿੱਧ ਅਸਥਾਨ ਹੈ. ਹੁਣ ਇਹ ਪਾਸੋ- ਪਾਸੀ ਤਿੰਨ ਬਸਤੀਆਂ ਵਿੱਚ ਆਬਾਦ ਹੈ.


सं. उच्च. वि- उॱचा. बलंद। २. स्रेस्ठ उॱतम. "तिन कउ पदवी उॱच भई." (सवैये मः ४. के) ३. संग्या- रिआसत बहावलपुर दी तसील अहिमदपुर विॱच सतलुज दे दॱखणी किनारे इॱक नगर है. इह बहावलपुर तों ३८ मील¹ दॱखण पूरव है. इस दा पहिला नांउ देवगड़्ह सी ईसवी बार्हवीं सदी दे अंत राजा देव सिंघ सैॱयद जलालुॱदीन बुख़ारी तों हार खाके मारवाड़ नूं भॱज गिआ सी.² सैॱयद ने देवगड़्ह नूं लुॱटके राजे दी पुॱत्री "सुंदरपरी" नाल शादी कीती अते नगर दा नांउ उॱच रॱखिआ. मुसलमान इस नूं "उॱच शरीफ़" आखदेहन. इह अनेक पीरां दी रिहाइश दा प्रसिॱध असथान है. हुण इह पासो- पासी तिंन बसतीआं विॱच आबाद है.