trēodhashīत्रयोदशी
ਸੰ. ਸੰਗ੍ਯਾ- ਚੰਦ੍ਰਮਾਂ ਦੇ ਪੱਖ ਦੀ ਤੇਰਵੀਂ ਤਿਥਿ. ਤੇਰਸ.
सं. संग्या- चंद्रमां दे पॱख दी तेरवीं तिथि. तेरस.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਪਕ੍ਸ਼੍....
ਸੰ. ਸੰਗ੍ਯਾ- ਚੰਦ੍ਰਮਾ ਦੀ ਕਲਾ ਦੇ ਵਧਣ ਘਟਣ ਨਾਲ ਸ਼ੁਮਾਰ ਹੋਣ ਵਾਲਾ ਦਿਨ. ਮਿਤਿ. ਤਾਰੀਖ਼. ਮਹੀਨੇ ਦੇ ਦੋ ਪੱਖਾਂ ਦੇ ਲਿਖਣ ਲਈ ਤਿਥਾਂ ਦੇ ਨਾਲ ਸੁਦੀ ਬਦੀ ਸ਼ਬਦ ਜੋੜਦੇ ਹਨ. ਸ਼ੁਕ੍ਲ (ਚਿੱਟਾ) ਦਿਨ ਦਾ ਸੰਖੇਪ ਸ਼ੁਦਿ ਹੈ, ਜਿਸ ਤੋਂ ਸੁਦੀ ਬਣ ਗਿਆ ਹੈ, ਬਹੁਲ (ਕਾਲਾ) ਦਿਨ ਦਾ ਸੰਖੇਪ ਬਦਿ ਹੈ, ਜਿਸ ਤੋਂ ਬਦੀ ਸ਼ਬਦ ਬਣਿਆ ਹੈ। ੨. ਪੰਦ੍ਰਾਂ ਦੀ ਗਿਣਤੀ, ਕ੍ਯੋਂਕਿ ਪੱਖ ਵਿੱਚ ਪੰਦਰਾਂ ਤਿਥਾਂ ਹੁੰਦੀਆਂ ਹਨ....
ਸੰਗ੍ਯਾ- ਤ੍ਰਯੋਦਸ਼ੀ. ਚੰਦ੍ਰਮਾਂ ਦੇ ਪੱਖ ਦੀ ਤੇਰ੍ਹਵੀਂ ਤਿਥਿ. "ਤੇਰਸਿ ਤੇਰਹ ਅਗਮ ਬਖਾਣਿ." (ਗਉ ਕਬੀਰ ਥਿਤੀ) ਦੇਖੋ, ਤੇਰਹ ਅਗਮ. "ਤੇਰਸਿ ਤਰਵਰ ਸਮੁਦ ਕਨਾਰੈ." (ਬਿਲਾ ਮਃ ੧. ਥਿਤੀ)...