khalīfāख़लीफ़ा
ਅ਼. [خلیِفہ] ਖ਼ਲਫ਼ ਪਦ ਤੋਂ ਖ਼ਲੀਫ਼ਾ ਹੈ, ਜਿਸ ਦਾ ਅਰਥ ਹੈ ਪਿੱਛੇ ਛੱਡਣਾ. ਭਾਵ ਇਹ ਕਿ ਆਪਣਾ ਪ੍ਰਤਿਨਿਧਿ ਆਪਣੀ ਗੈਰਹਾਜ਼ਿਰੀ ਵਿੱਚ ਮੁਕੱਰਰ ਕਰਨਾ. ਮੁਹ਼ੰਮਦ ਸਾਹਿਬ ਦੇ ਮਰਣ ਪਿੱਛੋਂ ਜੋ ਇਸਲਾਮ ਦੇ ਮੁਖੀਏ, ਪੈਗੰਬਰ ਦੀ ਥਾਂ ਰਾਜ ਦਾ ਪ੍ਰਬੰਧ ਕਰਨ ਵਾਲੇ ਅਤੇ ਧਰਮਪ੍ਰਚਾਰਕ ਹੋਏ, ਉਨ੍ਹਾਂ ਦੀ ਖ਼ਲੀਫ਼ਾ ਸੰਗ੍ਯਾ ਹੈ.¹#ਪਹਿਲਾਂ ਖ਼ਲੀਫ਼ੇ ਮੱਕੇ ਵਿੱਚ ਸਨ, ਜਿਨ੍ਹਾਂ ਵਿੱਚੋਂ ਪ੍ਰਧਾਨ ਚਾਰ ਸਨ-#(੧) [ابوُبکر] ਅਬੂਬਕਰ. ਇਹ ਹਿਜਰੀ ਸਨ ੧੧. ਵਿੱਚ ਖ਼ਲੀਫ਼ਾ ਰਸੂਲਅੱਲਾ, ੬੦ ਵਰ੍ਹੇ ਦੀ ਉਮਰ ਵਿੱਚ ਮੁਕ਼ਰਰ ਹੋਇਆ. ਇਹ ਮੁਹ਼ੰਮਦ ਸਾਹਿਬ ਦੀ ਇਸਤ੍ਰੀ "ਆਯਸ਼ਾ" ਦਾ ਪਿਤਾ ਸੀ. ਇਹ ਕੇਵਲ ਸਵਾ ਦੋ ਵਰ੍ਹੇ ਖਲੀਫਾ ਰਹਿਕੇ ੨੩ ਅਗਸ੍ਤ ਸਨ ੬੩੪ ਨੂੰ ਮਦੀਨੇ ਮਰ ਗਿਆ.#(੨) [عُمر] . ੳਮਰ ਖ਼ੱਤ਼ਾਬ ਦਾ ਪੁਤ੍ਰ. ਇਹ ਸਨ ਹਿਜਰੀ ੧੩. ਵਿੱਚ ਖ਼ਲੀਫ਼ਾ ਥਾਪਿਆ ਗਿਆ. ਇਹ ਮੁਹ਼ੰਮਦ ਸਾਹਿਬ ਦੀ ਤੀਜੀ ਇਸਤ੍ਰੀ "ਹ਼ਫ਼ਸਾ" ਦਾ ਪਿਤਾ ਸੀ. ਇਸ ਦਾ ਖ਼ਿਤਾਬ ਅਮੀਰੁਲਮੋਮਿਨੀਨ ਸੀ. ਇਸ ਨੇ ਫ਼ਾਰਸ ਅਤੇ ਮਿਸਰ ਨੂੰ ਫ਼ਤੇ ਕੀਤਾ. Alexandria ਦਾ ਜਗਤਪ੍ਰਸਿੱਧ ਪੁਸਤਕਾਲਯ ਇਹ ਕਹਿਕੇ ਭਸਮ ਕਰ ਦਿੱਤਾ, ਕਿ ਜੇ ਇਸ ਵਿੱਚ. ਕੁਰਾਨ ਦੇ ਵਿਰੁੱਧ ਪੁਸਤਕਾਂ ਹਨ, ਤਦ ਰੱਖਣ ਦੀ ਕੋਈ ਲੋੜ ਨਹੀਂ ਅਤੇ ਜੇ. ਕੁਰਾਨ ਅਨੁਸਾਰ ਹਨ ਤਦ ਉਹ ਮਤਲਬ ਕੁਰਾਨ ਵਿੱਚ ਆ ਚੁਕਿਆ ਹੈ, ਇਸ ਲਈ ਰੱਖਣੀਆਂ ਲਾਭਦਾਇਕ ਨਹੀ. ਇਸ ਨੇ ਜੈਰੂਸ਼ਲਮ ਨੂੰ ਫ਼ਤੇ ਕਰਕੇ ਉਸ ਥਾਂ ਇੱਕ ਭਾਰੀ ਮਸਜਿਦ (ਮਸੀਤ) ਬਣਾਈ, ਜੋ ਹੁਣ ਤੀਕ ਇਸ ਦੇ ਨਾਮ ਨਾਲ ਬੁਲਾਈ ਜਾਂਦੀ ਹੈ ੩. ਨਵੰਬਰ ਸਨ ੬੪੪ ਨੂੰ ਜਦਕਿ ਇਮਾਮ ਉਮਰ ਸਵੇਰ ਦੀ ਨਮਾਜ਼ ਮਸਜਿਦ ਵਿੱਚ ਪੜ੍ਹ ਰਿਹਾ ਸੀ, ਉਸ ਵੇਲੇ ਫਿਰੋਜ਼ ਗ਼ੁਲਾਮ ਨੇ ਖ਼ੰਜਰ ਨਾਲ ਜ਼ਖਮੀ ਕੀਤਾ ਅਤੇ ਤਿੰਨ ਦਿਨ ਪਿੱਛੋਂ ਦੇਹਾਂਤ ਹੋਇਆ.#(੩) [عُثمان] . ਉ਼ਸਮਾਨ. ਅ਼ੱਫ਼ਾਨ ਦਾ ਪੁਤ੍ਰ. ਇਹ ਸਨ ਹਿਜਰੀ ੨੪ ਵਿੱਚ ਖ਼ਲੀਫ਼ਾ ਮੁਕ਼ੱਰਰ ਹੋਇਆ. ਉਸਮਾਨ ਮੁਹ਼ੰਮਦ ਸਾਹਿਬ ਦੀਆਂ ਦੋ ਪੁਤ੍ਰੀਆਂ ਰੁਕੀਅਹ ਅਤੇ ਉੱਮੂਕੁਲਸੂਮ ਦਾ ਪਤੀ ਸੀ. ਇਸ ਨੂੰ ਅਬੂਬਕਰ ਦੇ ਬੇਟੇ ਮੁਹ਼ੰਮਦ ਨੇ ਮਦੀਨੇ ਵਿੱਚ ੩੦ ਜੂਨ ਸਨ ੬੬੫ ਵਿੱਚ ਕਤਲ ਕਰ ਦਿੱਤਾ.#(੪) [علی] ਅ਼ਲੀ. ਇਹ ਅਬੂਤਾਲਿਬ ਦਾ ਪੁਤ੍ਰ ਅਤੇ ਮੁਹ਼ੰਮਦ ਸਾਹਿਬ ਦੀ ਪੁਤ੍ਰੀ ਫ਼ਾਤ਼ਿਮਾ ਦਾ ਪਤੀ ਸੀ. ਇਸ ਦਾ ਜਨਮ ਸਨ ੫੯੯ ਵਿੱਚ ਹੋਇਆ. ਇਹ ਚੌਥ ਖ਼ਲੀਫ਼ਾ ਥਾਪਿਆ ਗਿਆ, ਪਰ ਕਰੀਬ ਪੰਜ ਵਰ੍ਹੇ ਖ਼ਲਾਫ਼ਤ ਕਰਕੇ ਆਪਣੇ ਅਹੁਦੇ ਨੂੰ ਛੱਡਣ ਲਈ ਮਜਬੂਰ ਹੋਇਆ. ਕੂਫਾ ਦੇ ਮਕਾਮ ਅਬਦੁੱਰਹ਼ਮਾਨ ਦੇ ਹੱਥੋਂ ਜ਼ਹਿਰੀਲੀ ਤਲਵਾਰ ਦੀ ਧਾਰ ਨਾਲ ਖ਼ਲੀਫ਼ਾ ਅਲੀ ਜ਼ਖਮੀ ਹੋਕੇ ਚਾਰ ਦਿਨਾਂ ਪਿੱਛੋਂ ਸਨ ੬੬੧ ਵਿੱਚ ਮਰ ਗਿਆ. ਇਸ ਦੀ ਕ਼ਬਰ "ਨਜਫ਼" ਨਾਮਕ ਨਗਰ ਵਿੱਚ ਮੁਸਲਮਾਨਾਂ ਦਾ ਪ੍ਰਸਿੱਧ ਤੀਰਥ ਹੈ. ਇਮਾਮ ਅਲੀ ਦੇ ਸਾਰੇ ੧੮. ਪੁਤ੍ਰ ਅਤੇ ੧੮. ਪੁਤ੍ਰੀਆਂ ਹੋਈਆਂ, ਇਨ੍ਹਾਂ ਵਿਚੋਂ ਮੁਹ਼ੰਮਦ ਸਾਹਿਬ ਦੀ ਸੁਪੁਤ੍ਰੀ ਫ਼ਾਤਿਮਾ ਦੇ ਪੇਟੋਂ ਤਿੰਨ ਪੁਤ੍ਰ- ਹਸਨ, ਹੁਸੈਨ ਅਤੇ ਮੁਹਸਿਨ ਸਨ.#ਇਹ ਚਾਰੇ ਖ਼ਲੀਫ਼ੇ ਚਾਰਯਾਰ ਕਰਕੇ ਪ੍ਰਸਿੱਧ ਹਨ. ਪੰਜਵਾਂ ਖ਼ਲੀਫ਼ਾ ਅਲੀ ਦਾ ਪੁਤ੍ਰ ਹਸਨ ਕੇਵਲ ਛੀ ਮਹੀਨੇ ਰਿਹਾ. ਇਸ ਪਿੱਛੋਂ ਦਮਿਸ਼ਕ਼ ਦੇ ਹਾਕਿਮ ੧੪. ਖ਼ਲੀਫ਼ੇ ਹੋਏ, ਜਿਨ੍ਹਾਂ ਨੇ ਸਨ ੬੬੧ ਤੋਂ ਸਨ ੭੪੯ ਤੀਕ ਖ਼ਲਾਫ਼ਤ ਕੀਤੀ. ਫੇਰ ਖ਼ਲਾਫ਼ਤ ਬਗਦਾਦ ਦੇ ਹਾਕਿਮਾਂ ਪਾਸ ਚਲੀ ਗਈ, ਜੋ ਸਨ ੭੫੦ ਤੋਂ ਸਨ ੧੨੫੮ ਤੀਕ ਇਨ੍ਹਾਂ ਦੇ ਕਬਜ਼ੇ ਰਹੀ. ਇਸ ਪਿੱਛੋਂ ਖ਼ਲਾਫ਼ਤ ਰੂਮ ਦੇ ਬਾਦਸ਼ਾਹਾਂ ਦੇ ਹੱਥ ਆ ਗਈ.#੧੨ ਨਵੰਬਰ ਸਨ ੧੯੨੨ ਨੂੰ ਰੂਮ ਦੀ ਕ਼ੌਮੀਸਭਾ (The Grand National Assembly) ਨੇ ਸੁਲਤਾਨ ਵਾਹਿਦੁੱਦੀਨ ਤੋਂ ਖ਼ਿਲਾਫ਼ਤ ਖੋਹਕੇ ਅਬਦੁਲਮਜੀਦ ਨੂੰ ਖ਼ਲੀਫ਼ਾ ਬਣਾਇਆ ਅਤੇ ਸਲਤਨਤ ਦਾ ਕੰਮ ਖ਼ਲੀਫ਼ੇ ਦੇ ਹੱਥ ਕੁਝ ਨਾ ਰਹਿਣ ਦਿੱਤਾ, ਕੇਵਲ ਧਰਮ ਦਾ ਆਗੂ ਉਸ ਨੂੰ ਥਾਪਿਆ. ਅੰਤ ਨੂੰ ਮਾਰਚ ੧੯੨੪ ਵਿੱਚ ਖ਼ਿਲਾਫ਼ਤ ਦਾ ਭੋਗ ਹੀ ਪਾ ਦਿੱਤਾ.#ਉੱਪਰ ਲਿਖੇ ਖ਼ਲੀਫ਼ਿਆਂ ਤੋਂ ਛੁੱਟ ਅਰਬ, ਮਿਸਰ, ਫਾਰਸ, ਰੂਮ ਆਦਿ ਦੇ ਅਨੇਕ ਬਾਦਸ਼ਾਹ ਪੁਰਾਣੇ ਸਮੇਂ ਵਿੱਚ ਆਪਣੇ ਤਾਂਈਂ ਸ੍ਵਤੰਤ੍ਰ ਖਲੀਫ਼ਾ ਮੰਨਦੇ ਰਹੇ ਹਨ ਅਤੇ ਹੁਣ ਭੀ ਕਈ ਖ਼ਲੀਫ਼ਾ ਅਖਾਉਂਦੇ ਹਨ.#ਦਿੱਲੀ ਦੇ ਬਾਦਸ਼ਾਹ ਅਲਾਉੱਦੀਨ ਖ਼ਲਜੀ ਅਤੇ ਮੁਗਲ ਅਕਬਰ ਆਦਿ ਭੀ ਆਪਣੇ ਤਾਂਈਂ ਖ਼ਲੀਫ਼ਾ ਲਿਖਦੇ ਸਨ. ਇਸੇ ਕਾਰਣ ਰਾਜਧਾਨੀ ਦਾ ਨਾਉਂ "ਦਾਰੁਲਖ਼ਿਲਾਫ਼ਤ" ਪ੍ਰਸਿੱਧ ਹੋਇਆ.#ਸੁੰਨੀਮਤ ਦੇ ਮੁਸਲਮਾਨਾਂ ਦਾ ਨਿਸ਼ਚਾ ਹੈ ਕਿ ਖ਼ਲੀਫ਼ਾ. ਕੁਰੈਸ਼ ਵੰਸ਼ ਤੋ ਬਿਨਾ ਹੋਰ ਕਿਸੇ ਜ਼ਾਤਿ ਦਾ ਨਹੀਂ ਹੋ ਸਕਦਾ. ਸ਼ੀਅ਼ਹਮਤ ਦੇ ਮੁਸਲਮਾਨ ਖ਼ਲੀਫ਼ੇ ਦਾ ਅ਼ਲੀ ਦੀ ਵੰਸ਼ ਵਿੱਚੋਂ ਹੀ ਹੋਣਾ ਯੋਗ ਸਮਝਦੇ ਹਨ.
अ़. [خلیِفہ] ख़लफ़ पद तों ख़लीफ़ा है, जिस दा अरथ है पिॱछे छॱडणा. भाव इह कि आपणा प्रतिनिधि आपणी गैरहाज़िरी विॱच मुकॱरर करना. मुह़ंमद साहिब दे मरण पिॱछों जो इसलामदे मुखीए, पैगंबर दी थां राज दा प्रबंध करन वाले अते धरमप्रचारक होए, उन्हां दी ख़लीफ़ा संग्या है.¹#पहिलां ख़लीफ़े मॱके विॱच सन, जिन्हां विॱचों प्रधान चार सन-#(१) [ابوُبکر] अबूबकर. इह हिजरी सन ११. विॱच ख़लीफ़ा रसूलअॱला, ६० वर्हे दी उमर विॱच मुक़रर होइआ. इह मुह़ंमद साहिब दी इसत्री "आयशा" दा पिता सी. इह केवल सवा दो वर्हे खलीफा रहिके २३ अगस्त सन ६३४ नूं मदीने मर गिआ.#(२) [عُمر] . ॳमर ख़ॱत़ाब दा पुत्र. इह सन हिजरी १३. विॱच ख़लीफ़ा थापिआ गिआ. इह मुह़ंमद साहिब दी तीजी इसत्री "ह़फ़सा" दा पिता सी. इस दा ख़िताब अमीरुलमोमिनीन सी. इस ने फ़ारस अते मिसर नूं फ़ते कीता. Alexandria दा जगतप्रसिॱध पुसतकालय इह कहिके भसम कर दिॱता, कि जे इस विॱच. कुरान दे विरुॱध पुसतकां हन, तद रॱखण दी कोई लोड़ नहीं अते जे. कुरान अनुसार हन तद उह मतलब कुरान विॱच आ चुकिआ है, इस लई रॱखणीआं लाभदाइक नही. इस ने जैरूशलम नूं फ़ते करके उस थां इॱक भारी मसजिद (मसीत) बणाई, जो हुण तीक इस दे नाम नाल बुलाई जांदी है ३. नवंबर सन ६४४ नूं जदकि इमाम उमर सवेर दी नमाज़ मसजिद विॱच पड़्ह रिहा सी, उस वेले फिरोज़ ग़ुलाम ने ख़ंजर नाल ज़खमी कीता अते तिंन दिन पिॱछों देहांत होइआ.#(३) [عُثمان] .उ़समान. अ़ॱफ़ान दा पुत्र. इह सन हिजरी २४ विॱच ख़लीफ़ा मुक़ॱरर होइआ. उसमान मुह़ंमद साहिब दीआं दो पुत्रीआं रुकीअह अते उॱमूकुलसूम दा पती सी. इस नूं अबूबकर दे बेटे मुह़ंमद ने मदीने विॱच ३० जून सन ६६५ विॱच कतल कर दिॱता.#(४) [علی] अ़ली. इह अबूतालिब दा पुत्र अते मुह़ंमद साहिब दी पुत्री फ़ात़िमा दा पती सी. इस दा जनम सन ५९९ विॱच होइआ. इह चौथ ख़लीफ़ा थापिआ गिआ, पर करीब पंज वर्हे ख़लाफ़त करके आपणे अहुदे नूं छॱडण लई मजबूर होइआ. कूफा दे मकाम अबदुॱरह़मान दे हॱथों ज़हिरीली तलवार दी धार नाल ख़लीफ़ा अली ज़खमी होके चार दिनां पिॱछों सन ६६१ विॱच मर गिआ. इस दी क़बर "नजफ़" नामक नगर विॱच मुसलमानां दा प्रसिॱध तीरथ है. इमाम अली दे सारे १८. पुत्र अते १८. पुत्रीआं होईआं, इन्हां विचों मुह़ंमद साहिब दी सुपुत्री फ़ातिमा दे पेटों तिंन पुत्र- हसन, हुसैन अते मुहसिन सन.#इह चारे ख़लीफ़े चारयार करके प्रसिॱध हन. पंजवां ख़लीफ़ा अली दा पुत्र हसन केवल छी महीने रिहा. इस पिॱछों दमिशक़ दे हाकिम १४. ख़लीफ़े होए, जिन्हां ने सन ६६१ तों सन ७४९ तीक ख़लाफ़त कीती. फेर ख़लाफ़त बगदाद दे हाकिमां पास चली गई, जो सन ७५० तों सन १२५८ तीक इन्हां दे कबज़े रही. इस पिॱछों ख़लाफ़त रूम देबादशाहां दे हॱथ आ गई.#१२ नवंबर सन १९२२ नूं रूम दी क़ौमीसभा (The Grand National Assembly) ने सुलतान वाहिदुॱदीन तों ख़िलाफ़त खोहके अबदुलमजीद नूं ख़लीफ़ा बणाइआ अते सलतनत दा कंम ख़लीफ़े दे हॱथ कुझ ना रहिण दिॱता, केवल धरम दा आगू उस नूं थापिआ. अंत नूं मारच १९२४ विॱच ख़िलाफ़त दा भोग ही पा दिॱता.#उॱपर लिखे ख़लीफ़िआं तों छुॱट अरब, मिसर, फारस, रूम आदि दे अनेक बादशाह पुराणे समें विॱच आपणे तांईं स्वतंत्र खलीफ़ा मंनदे रहे हन अते हुण भी कई ख़लीफ़ा अखाउंदे हन.#दिॱली दे बादशाह अलाउॱदीन ख़लजी अते मुगल अकबर आदि भी आपणे तांईं ख़लीफ़ा लिखदे सन. इसे कारण राजधानी दा नाउं "दारुलख़िलाफ़त" प्रसिॱध होइआ.#सुंनीमत दे मुसलमानां दा निशचा है कि ख़लीफ़ा. कुरैश वंश तो बिना होर किसे ज़ाति दा नहीं हो सकदा. शीअ़हमत दे मुसलमान ख़लीफ़े दा अ़ली दी वंश विॱचों ही होणा योग समझदे हन.
ਅ਼. [خلف] ਵਿ- ਪਿੱਛੇ ਆਉਣ ਵਾਲਾ. ਅਨੁਚਰ। ੨. ਵਾਰਿਸ. ਮਾਲਿਕ। ੩. ਸੰਗ੍ਯਾ- ਸੰਤਾਨ. ਔਲਾਦ। ੪. ਬੇਟਾ. ਪੁਤ੍ਰ....
ਅ਼. [خلیِفہ] ਖ਼ਲਫ਼ ਪਦ ਤੋਂ ਖ਼ਲੀਫ਼ਾ ਹੈ, ਜਿਸ ਦਾ ਅਰਥ ਹੈ ਪਿੱਛੇ ਛੱਡਣਾ. ਭਾਵ ਇਹ ਕਿ ਆਪਣਾ ਪ੍ਰਤਿਨਿਧਿ ਆਪਣੀ ਗੈਰਹਾਜ਼ਿਰੀ ਵਿੱਚ ਮੁਕੱਰਰ ਕਰਨਾ. ਮੁਹ਼ੰਮਦ ਸਾਹਿਬ ਦੇ ਮਰਣ ਪਿੱਛੋਂ ਜੋ ਇਸਲਾਮ ਦੇ ਮੁਖੀਏ, ਪੈਗੰਬਰ ਦੀ ਥਾਂ ਰਾਜ ਦਾ ਪ੍ਰਬੰਧ ਕਰਨ ਵਾਲੇ ਅਤੇ ਧਰਮਪ੍ਰਚਾਰਕ ਹੋਏ, ਉਨ੍ਹਾਂ ਦੀ ਖ਼ਲੀਫ਼ਾ ਸੰਗ੍ਯਾ ਹੈ.¹#ਪਹਿਲਾਂ ਖ਼ਲੀਫ਼ੇ ਮੱਕੇ ਵਿੱਚ ਸਨ, ਜਿਨ੍ਹਾਂ ਵਿੱਚੋਂ ਪ੍ਰਧਾਨ ਚਾਰ ਸਨ-#(੧) [ابوُبکر] ਅਬੂਬਕਰ. ਇਹ ਹਿਜਰੀ ਸਨ ੧੧. ਵਿੱਚ ਖ਼ਲੀਫ਼ਾ ਰਸੂਲਅੱਲਾ, ੬੦ ਵਰ੍ਹੇ ਦੀ ਉਮਰ ਵਿੱਚ ਮੁਕ਼ਰਰ ਹੋਇਆ. ਇਹ ਮੁਹ਼ੰਮਦ ਸਾਹਿਬ ਦੀ ਇਸਤ੍ਰੀ "ਆਯਸ਼ਾ" ਦਾ ਪਿਤਾ ਸੀ. ਇਹ ਕੇਵਲ ਸਵਾ ਦੋ ਵਰ੍ਹੇ ਖਲੀਫਾ ਰਹਿਕੇ ੨੩ ਅਗਸ੍ਤ ਸਨ ੬੩੪ ਨੂੰ ਮਦੀਨੇ ਮਰ ਗਿਆ.#(੨) [عُمر] . ੳਮਰ ਖ਼ੱਤ਼ਾਬ ਦਾ ਪੁਤ੍ਰ. ਇਹ ਸਨ ਹਿਜਰੀ ੧੩. ਵਿੱਚ ਖ਼ਲੀਫ਼ਾ ਥਾਪਿਆ ਗਿਆ. ਇਹ ਮੁਹ਼ੰਮਦ ਸਾਹਿਬ ਦੀ ਤੀਜੀ ਇਸਤ੍ਰੀ "ਹ਼ਫ਼ਸਾ" ਦਾ ਪਿਤਾ ਸੀ. ਇਸ ਦਾ ਖ਼ਿਤਾਬ ਅਮੀਰੁਲਮੋਮਿਨੀਨ ਸੀ. ਇਸ ਨੇ ਫ਼ਾਰਸ ਅਤੇ ਮਿਸਰ ਨੂੰ ਫ਼ਤੇ ਕੀਤਾ. Alexandria ਦਾ ਜਗਤਪ੍ਰਸਿੱਧ ਪੁਸਤਕਾਲਯ ਇਹ ਕਹਿਕੇ ਭਸਮ ਕਰ ਦਿੱਤਾ, ਕਿ ਜੇ ਇਸ ਵਿੱਚ. ਕੁਰਾਨ ਦੇ ਵਿਰੁੱਧ ਪੁਸਤਕਾਂ ਹਨ, ਤਦ ਰੱਖਣ ਦੀ ਕੋਈ ਲੋੜ ਨਹੀਂ ਅਤੇ ਜੇ. ਕੁਰਾਨ ਅਨੁਸਾਰ ਹਨ ਤਦ ਉਹ ਮਤਲਬ ਕੁਰਾਨ ਵਿੱਚ ਆ ਚੁਕਿਆ ਹੈ, ਇਸ ਲਈ ਰੱਖਣੀਆਂ ਲਾਭਦਾਇਕ ਨਹੀ. ਇਸ ਨੇ ਜੈਰੂਸ਼ਲਮ ਨੂੰ ਫ਼ਤੇ ਕਰਕੇ ਉਸ ਥਾਂ ਇੱਕ ਭਾਰੀ ਮਸਜਿਦ (ਮਸੀਤ) ਬਣਾਈ, ਜੋ ਹੁਣ ਤੀਕ ਇਸ ਦੇ ਨਾਮ ਨਾਲ ਬੁਲਾਈ ਜਾਂਦੀ ਹੈ ੩. ਨਵੰਬਰ ਸਨ ੬੪੪ ਨੂੰ ਜਦਕਿ ਇਮਾਮ ਉਮਰ ਸਵੇਰ ਦੀ ਨਮਾਜ਼ ਮਸਜਿਦ ਵਿੱਚ ਪੜ੍ਹ ਰਿਹਾ ਸੀ, ਉਸ ਵੇਲੇ ਫਿਰੋਜ਼ ਗ਼ੁਲਾਮ ਨੇ ਖ਼ੰਜਰ ਨਾਲ ਜ਼ਖਮੀ ਕੀਤਾ ਅਤੇ ਤਿੰਨ ਦਿਨ ਪਿੱਛੋਂ ਦੇਹਾਂਤ ਹੋਇਆ.#(੩) [عُثمان] . ਉ਼ਸਮਾਨ. ਅ਼ੱਫ਼ਾਨ ਦਾ ਪੁਤ੍ਰ. ਇਹ ਸਨ ਹਿਜਰੀ ੨੪ ਵਿੱਚ ਖ਼ਲੀਫ਼ਾ ਮੁਕ਼ੱਰਰ ਹੋਇਆ. ਉਸਮਾਨ ਮੁਹ਼ੰਮਦ ਸਾਹਿਬ ਦੀਆਂ ਦੋ ਪੁਤ੍ਰੀਆਂ ਰੁਕੀਅਹ ਅਤੇ ਉੱਮੂਕੁਲਸੂਮ ਦਾ ਪਤੀ ਸੀ. ਇਸ ਨੂੰ ਅਬੂਬਕਰ ਦੇ ਬੇਟੇ ਮੁਹ਼ੰਮਦ ਨੇ ਮਦੀਨੇ ਵਿੱਚ ੩੦ ਜੂਨ ਸਨ ੬੬੫ ਵਿੱਚ ਕਤਲ ਕਰ ਦਿੱਤਾ.#(੪) [علی] ਅ਼ਲੀ. ਇਹ ਅਬੂਤਾਲਿਬ ਦਾ ਪੁਤ੍ਰ ਅਤੇ ਮੁਹ਼ੰਮਦ ਸਾਹਿਬ ਦੀ ਪੁਤ੍ਰੀ ਫ਼ਾਤ਼ਿਮਾ ਦਾ ਪਤੀ ਸੀ. ਇਸ ਦਾ ਜਨਮ ਸਨ ੫੯੯ ਵਿੱਚ ਹੋਇਆ. ਇਹ ਚੌਥ ਖ਼ਲੀਫ਼ਾ ਥਾਪਿਆ ਗਿਆ, ਪਰ ਕਰੀਬ ਪੰਜ ਵਰ੍ਹੇ ਖ਼ਲਾਫ਼ਤ ਕਰਕੇ ਆਪਣੇ ਅਹੁਦੇ ਨੂੰ ਛੱਡਣ ਲਈ ਮਜਬੂਰ ਹੋਇਆ. ਕੂਫਾ ਦੇ ਮਕਾਮ ਅਬਦੁੱਰਹ਼ਮਾਨ ਦੇ ਹੱਥੋਂ ਜ਼ਹਿਰੀਲੀ ਤਲਵਾਰ ਦੀ ਧਾਰ ਨਾਲ ਖ਼ਲੀਫ਼ਾ ਅਲੀ ਜ਼ਖਮੀ ਹੋਕੇ ਚਾਰ ਦਿਨਾਂ ਪਿੱਛੋਂ ਸਨ ੬੬੧ ਵਿੱਚ ਮਰ ਗਿਆ. ਇਸ ਦੀ ਕ਼ਬਰ "ਨਜਫ਼" ਨਾਮਕ ਨਗਰ ਵਿੱਚ ਮੁਸਲਮਾਨਾਂ ਦਾ ਪ੍ਰਸਿੱਧ ਤੀਰਥ ਹੈ. ਇਮਾਮ ਅਲੀ ਦੇ ਸਾਰੇ ੧੮. ਪੁਤ੍ਰ ਅਤੇ ੧੮. ਪੁਤ੍ਰੀਆਂ ਹੋਈਆਂ, ਇਨ੍ਹਾਂ ਵਿਚੋਂ ਮੁਹ਼ੰਮਦ ਸਾਹਿਬ ਦੀ ਸੁਪੁਤ੍ਰੀ ਫ਼ਾਤਿਮਾ ਦੇ ਪੇਟੋਂ ਤਿੰਨ ਪੁਤ੍ਰ- ਹਸਨ, ਹੁਸੈਨ ਅਤੇ ਮੁਹਸਿਨ ਸਨ.#ਇਹ ਚਾਰੇ ਖ਼ਲੀਫ਼ੇ ਚਾਰਯਾਰ ਕਰਕੇ ਪ੍ਰਸਿੱਧ ਹਨ. ਪੰਜਵਾਂ ਖ਼ਲੀਫ਼ਾ ਅਲੀ ਦਾ ਪੁਤ੍ਰ ਹਸਨ ਕੇਵਲ ਛੀ ਮਹੀਨੇ ਰਿਹਾ. ਇਸ ਪਿੱਛੋਂ ਦਮਿਸ਼ਕ਼ ਦੇ ਹਾਕਿਮ ੧੪. ਖ਼ਲੀਫ਼ੇ ਹੋਏ, ਜਿਨ੍ਹਾਂ ਨੇ ਸਨ ੬੬੧ ਤੋਂ ਸਨ ੭੪੯ ਤੀਕ ਖ਼ਲਾਫ਼ਤ ਕੀਤੀ. ਫੇਰ ਖ਼ਲਾਫ਼ਤ ਬਗਦਾਦ ਦੇ ਹਾਕਿਮਾਂ ਪਾਸ ਚਲੀ ਗਈ, ਜੋ ਸਨ ੭੫੦ ਤੋਂ ਸਨ ੧੨੫੮ ਤੀਕ ਇਨ੍ਹਾਂ ਦੇ ਕਬਜ਼ੇ ਰਹੀ. ਇਸ ਪਿੱਛੋਂ ਖ਼ਲਾਫ਼ਤ ਰੂਮ ਦੇ ਬਾਦਸ਼ਾਹਾਂ ਦੇ ਹੱਥ ਆ ਗਈ.#੧੨ ਨਵੰਬਰ ਸਨ ੧੯੨੨ ਨੂੰ ਰੂਮ ਦੀ ਕ਼ੌਮੀਸਭਾ (The Grand National Assembly) ਨੇ ਸੁਲਤਾਨ ਵਾਹਿਦੁੱਦੀਨ ਤੋਂ ਖ਼ਿਲਾਫ਼ਤ ਖੋਹਕੇ ਅਬਦੁਲਮਜੀਦ ਨੂੰ ਖ਼ਲੀਫ਼ਾ ਬਣਾਇਆ ਅਤੇ ਸਲਤਨਤ ਦਾ ਕੰਮ ਖ਼ਲੀਫ਼ੇ ਦੇ ਹੱਥ ਕੁਝ ਨਾ ਰਹਿਣ ਦਿੱਤਾ, ਕੇਵਲ ਧਰਮ ਦਾ ਆਗੂ ਉਸ ਨੂੰ ਥਾਪਿਆ. ਅੰਤ ਨੂੰ ਮਾਰਚ ੧੯੨੪ ਵਿੱਚ ਖ਼ਿਲਾਫ਼ਤ ਦਾ ਭੋਗ ਹੀ ਪਾ ਦਿੱਤਾ.#ਉੱਪਰ ਲਿਖੇ ਖ਼ਲੀਫ਼ਿਆਂ ਤੋਂ ਛੁੱਟ ਅਰਬ, ਮਿਸਰ, ਫਾਰਸ, ਰੂਮ ਆਦਿ ਦੇ ਅਨੇਕ ਬਾਦਸ਼ਾਹ ਪੁਰਾਣੇ ਸਮੇਂ ਵਿੱਚ ਆਪਣੇ ਤਾਂਈਂ ਸ੍ਵਤੰਤ੍ਰ ਖਲੀਫ਼ਾ ਮੰਨਦੇ ਰਹੇ ਹਨ ਅਤੇ ਹੁਣ ਭੀ ਕਈ ਖ਼ਲੀਫ਼ਾ ਅਖਾਉਂਦੇ ਹਨ.#ਦਿੱਲੀ ਦੇ ਬਾਦਸ਼ਾਹ ਅਲਾਉੱਦੀਨ ਖ਼ਲਜੀ ਅਤੇ ਮੁਗਲ ਅਕਬਰ ਆਦਿ ਭੀ ਆਪਣੇ ਤਾਂਈਂ ਖ਼ਲੀਫ਼ਾ ਲਿਖਦੇ ਸਨ. ਇਸੇ ਕਾਰਣ ਰਾਜਧਾਨੀ ਦਾ ਨਾਉਂ "ਦਾਰੁਲਖ਼ਿਲਾਫ਼ਤ" ਪ੍ਰਸਿੱਧ ਹੋਇਆ.#ਸੁੰਨੀਮਤ ਦੇ ਮੁਸਲਮਾਨਾਂ ਦਾ ਨਿਸ਼ਚਾ ਹੈ ਕਿ ਖ਼ਲੀਫ਼ਾ. ਕੁਰੈਸ਼ ਵੰਸ਼ ਤੋ ਬਿਨਾ ਹੋਰ ਕਿਸੇ ਜ਼ਾਤਿ ਦਾ ਨਹੀਂ ਹੋ ਸਕਦਾ. ਸ਼ੀਅ਼ਹਮਤ ਦੇ ਮੁਸਲਮਾਨ ਖ਼ਲੀਫ਼ੇ ਦਾ ਅ਼ਲੀ ਦੀ ਵੰਸ਼ ਵਿੱਚੋਂ ਹੀ ਹੋਣਾ ਯੋਗ ਸਮਝਦੇ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਕ੍ਰਿ- ਛਾਂਟਨਾ. ਨਿਰਾਲਾ (ਵੱਖ) ਕਰਨਾ। ੨. ਛੱਡਣਾ. ਛੋਡਨਾ."ਸਰ ਛੰਡਹਿਂਗੇ." (ਕਲਕੀ) "ਸੈਥੀਨ ਕੇ ਵਾਰ ਛੰਡੇ." (ਚਰਿਤ੍ਰ ੧੨੩) "ਸਿਰ ਸੁੰਭ ਹੱਥ ਦੁ ਛੰਡੀਅੰ." (ਚੰਡੀ ੨) ਸ਼ੁੰਭ ਦੈਤ ਦਾ ਸਿਰ ਫੜਕੇ ਦੁਰਗਾ ਨੇ ਜੋਰ ਨਾਲ ਘੁਮਾਇਆ ਅਰ ਫੇਰ ਪਟਕਾਉਣ ਲਈ ਦੋਹਾਂ ਹੱਥਾਂ ਤੋਂ ਛੱਡ ਦਿੱਤਾ....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਦੇਖੋ, ਅਪਨਾ. "ਆਪਣਾ ਚੋਜ ਕਰਿ ਵੇਖੈ ਆਪੇ." (ਵਾਰ ਬਿਹਾ ਮਃ ੪)...
ਸੰ. ਸੰਗ੍ਯਾ- ਤੁਲ੍ਯ ਰੂਪ ਕਰਕੇ ਜੋ ਸਥਾਪਨ ਕੀਤਾ ਗਿਆ ਹੈ. ਕਾਯਮਮੁਕਾਮ। ੨. ਰਾਜਦੂਤ. Ambassador। ੩. ਪ੍ਰਤਿਮਾ। ੪. ਡਿੰਗ- ਪ੍ਰਤਿਬਿੰਬ. ਅਕਸ....
ਅ਼. [مُقرّر] ਵਿ- ਕ਼ੱਰ (ਥਾਪਿਆ) ਹੋਇਆ. ਠਹਿਰਾਇਆ। ੨. ਤਯ ਕੀਤਾ। ੩. ਅ਼. [مُکرّر] ਮੁਕੱਰਰ. ਵ੍ਯ- ਦੁਬਾਰਾ. ਫਿਰ. ਪੁਨਃ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸੰ. ਸੰਗ੍ਯਾ- ਸ਼ਰੀਰ ਤੋਂ ਪ੍ਰਾਣਾਂ ਦਾ ਵਿਯੋਗ. ਮੌਤ. "ਮਰਣ ਲਿਖਾਇ ਆਏ, ਨਹੀ ਰਹਿਣਾ." (ਗਉ ਮਃ ੧) ੨. ਜ਼ਹਿਰ. ਵਿਸ। ੩. ਗੁਰੁਮਤ ਅਨੁਸਾਰ ਹੌਮੈ ਦਾ ਤਿਆਗ. ਦੇਹਾਭਿਮਾਨ ਰਹਿਤ ਹੋਣ ਦੀ ਹਾਲਤ. ਦੇਖੋ, ਜੀਵਤਮਰਨਾ....
ਦੇਖੋ, ਪਿਛਹੁ....
ਅ਼. [اِسلام] ਸੰਗ੍ਯਾ- ਤਰਕ. ਤ੍ਯਾਗ। ੨. ਸਿਰ ਝੁਕਾਉਣਾ। ੩. ਖ਼ੁਦਾ ਦੀ ਰਜਾ ਨੂੰ ਸਲਮ (ਅੰਗੀਕਾਰ) ਕਰਨਾ, ਅਰਥਾਤ ਭਾਣਾ ਮੰਨਣਾ। ੪. ਪੈਗੰਬਰ ਮੁਹ਼ੰਮਦ ਨੇ ਆਪਣੇ ਦੀਨ ਦਾ ਨਾਉਂ "ਇਸਲਾਮ" ਰੱਖਿਆ ਹੈ, ਜਿਸ ਦੇ ਧਾਰਣ ਵਾਲਾ "ਮੁਸਲਿਮ" ਅਥਵਾ ਮੁਸਲਮਾਨ ਸੱਦੀਦਾ ਹੈ. ਇਸਲਾਮ ਦੇ ਪੰਜ ਨਿਯਮ ਹਨ-#(ੳ) ਇੱਕ ਖ਼ੁਦਾ ਦਾ ਮੰਨਣਾ.#(ਅ) ਪੰਜ ਵੇਲੇ ਨਮਾਜ਼ ਪੜ੍ਹਨੀ.#(ੲ) ਜ਼ਕਾਤ ਦੇਣੀ.#(ਸ) ਰਮਜ਼ਾਨ ਵਿੱਚ ਰੋਜ਼ੇ ਰਖਣੇ.#(ਹ) ਕਾਬੇ ਦਾ ਹੱਜ ਕਰਨਾ.#ਇਨ੍ਹਾਂ ਨਿਯਮਾਂ ਤੋਂ ਛੁੱਟ, ਜੋ ਰਸੂਲ ਮੁਹੰਮਦ, ਖ਼ੁਦਾ ਦੇ ਫ਼ਰਿਸ਼ਤੇ, ਇਲਹਾਮੀ ਕਿਤਾਬ ਕੁਰਾਨ, ਅਖ਼ੀਰੀ ਫ਼ੈਸਲੇ ਦਾ ਦਿਨ ਅਤੇ ਖ਼ੁਦਾ ਦਾ ਵਿਸ਼੍ਵਾਸੀ ਹੈ, ਓਹ ਮੁਸਲਮਾਨ ਹੈ, ਅਤੇ ਉਸੇ ਨੂੰ "ਮੋਮਿਨ" [مومن] ਆਖਦੇ ਹਨ, ਜਿਸ ਦਾ ਅਰਥ ਹੈ ਸ਼੍ਰੱਧਾਵਾਨ....
ਫ਼ਾ. [پیغمبر] ਪੈਗ਼ਾਮ (ਸੁਨੇਹਾ) ਬਰ (ਲੈ ਜਾਣ ਵਾਲਾ). ਜੋ ਈਸ਼੍ਵਰ ਦਾ ਸੰਦੇਸਾ ਲੋਕਾਂ ਪਾਸ ਲਿਆਵੇ, ਐਸਾ ਧਰਮ ਦਾ ਆਚਾਰਯ. ਨਬੀ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਸੰ. ਸੰਗ੍ਯਾ- ਦ੍ਰਿੜ੍ਹ ਬੰਧਨ। ੨. ਰੱਸੀ. ਡੋਰੀ। ੩. ਇੰਤਜਾਮ. ਬੰਦੋਬਸ੍ਤ। ੪. ਪਰਸਪਰ ਸੰਬੰਧ। ੫. ਐਸੀ ਕਾਵ੍ਯਰਚਨਾ, ਜਿਸ ਦੇ ਪ੍ਰਸੰਗਾਂ ਦਾ ਸਿਲਸਿਲਾ ਉੱਤਮ ਰੀਤਿ ਨਾਲ ਹੋਵੇ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਵਿ- ਵਿਯੋਗੀ. ਦੇਖੋ, ਹਿਜਰ। ੨. ਦੇਖੋ, ਹਿਜਰੀ ਸਨ....
ਵਰ੍ਹਾ ਦਾ ਬਹੁਵਚਨ. ਦੇਖੋ, ਵਰ੍ਹਾ। ੨. ਇੱਕ ਜੱਟ ਗੋਤ੍ਰ। ੩. ਵਰ੍ਹੇ ਗੋਤ ਦੇ ਜੱਟਾਂ ਦਾ ਵਸਾਇਆ ਪਿੰਡ....
ਅ਼. [عُمر] . ਉਮ੍ਰ. ਸੰਗ੍ਯਾ- ਅਵਸਥਾ. ਆਯੁ. ਜੀਵਨ ਦੀ ਹਾਲਤ ਅਤੇ ਉਸ ਦੀ ਅਵਧਿ (ਮਿਆਦ). ਚਰਕ ਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰੀਰ, ਇੰਦ੍ਰੀਆਂ, ਮਨ ਅਤੇ ਆਤਮਾ ਇਨ੍ਹਾਂ ਚੌਹਾਂ ਦੇ ਸੰਜੋਗ ਦੀ ਦਸ਼ਾ "ਆਯੁ" ਉਮਰ ਹੈ.#ਵੇਦਾਂ ਵਿੱਚ ਆਦਮੀ ਦੀ ਉਮਰ ਸੋ ਵਰ੍ਹਾ¹ ਮਨੁ ਨੇ ਚਾਰ ਸੋ (੪੦੦) ਵਰ੍ਹਾ ਸਤਜੁਗ ਦੀ, ਅਤੇ ਸੌ ਸੌ ਵਰ੍ਹਾ ਘਟਾਕੇ, ਕਲਿਜੁਗ ਦੀ ਸੌ ਵਰ੍ਹਾ ਲਿਖੀ ਹੈ² ਪੁਰਾਣਾਂ ਵਿੱਚ ਹਜਾਰਾਂ ਅਤੇ ਲੱਖਾਂ ਵਰ੍ਹਿਆਂ ਦੀ ਲਿਖੀ ਹੈ. "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ। ੨. ਦੇਖੋ, ਉਮਰ ਖਿਤਾਬ ਅਤੇ ਖਲੀਫਾ....
ਅ਼. [مُقرّر] ਵਿ- ਕ਼ੱਰ (ਥਾਪਿਆ) ਹੋਇਆ. ਠਹਿਰਾਇਆ। ੨. ਤਯ ਕੀਤਾ। ੩. ਅ਼. [مُکرّر] ਮੁਕੱਰਰ. ਵ੍ਯ- ਦੁਬਾਰਾ. ਫਿਰ. ਪੁਨਃ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਸੰ. ਵਿ- ਇਕੇਲਾ. ਸਿਰਫ. "ਕੇਵਲ ਕਾਲਈ ਕਰਤਾਰ." (ਹਜ਼ਾਰੇ ੧੦) ੩. ਨਿਸ਼ਚੇ ਕੀਤਾ ਹੋਇਆ। ੩. ਸ਼ੁੱਧ. ਖਾਲਿਸ. ਨਿਰੋਲ. "ਕੇਵਲ ਨਾਮ ਦੀਓ ਗੁਰਮੰਤੁ." (ਗਉ ਮਃ ੫) ੪. ਸੰਗ੍ਯਾ- ਦਮਦਮੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦੱਖਣ ਨੂੰ ਜਾਣ ਸਮੇਂ ਦਸ਼ਮੇਸ਼ ਦਾ ਪਹਿਲਾ ਡੇਰਾ ਦਮਦਮੇ ਤੋਂ ਚੱਲਕੇ ਇਸ ਥਾਂ ਹੋਇਆ ਸੀ. ਇਹ ਜਿਲਾ ਹਿਸਾਰ ਤਸੀਲ ਥਾਣਾ ਰੋੜੀ ਵਿੱਚ ਰੇਲਵੇ ਸਟੇਸ਼ਨ ਕਾਲਾਂਵਾਲੀ ਤੋਂ ਈਸ਼ਾਨ ਕੋਣ ੪. ਮੀਲ ਹੈ. ਪਿੰਡ ਤੋਂ ਦੱਖਣ ਦੇ ਪਾਸੇ ਬਾਹਰਵਾਰ ਦਸਮੇਸ਼ ਜੀ ਦਾ ਗੁਰਦ੍ਵਾਰਾ ਹੈ. ਇਸ ਦਾ ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ, ਜੋ ਕਾਨੂਨ ਅਨੁਸਾਰ ਬਣੀ ਹੋਈ ਹੈ. ਇਸ ਗੁਰਦ੍ਵਾਰੇ ਨਾਲ ੪੦ ਵਿੱਘੇ ਜ਼ਮੀਨ ਹੈ....
ਸੰ. ਸਪਾਦ. ਸੰਗ੍ਯਾ- ਇੱਕ ਪੂਰਾ ਅਤੇ ਚੌਥਾ ਹਿੱਸਾ ਨਾਲ ਹੋਰ ਮਿਲਿਆ ਹੋਇਆ ੧. ੧/੪, ਜੈਸੇ- ਸਵਾ ਰੁਪਯਾ, ਸਵਾ ਮਣ ਆਦਿ....
ਅ਼. [خلیِفہ] ਖ਼ਲਫ਼ ਪਦ ਤੋਂ ਖ਼ਲੀਫ਼ਾ ਹੈ, ਜਿਸ ਦਾ ਅਰਥ ਹੈ ਪਿੱਛੇ ਛੱਡਣਾ. ਭਾਵ ਇਹ ਕਿ ਆਪਣਾ ਪ੍ਰਤਿਨਿਧਿ ਆਪਣੀ ਗੈਰਹਾਜ਼ਿਰੀ ਵਿੱਚ ਮੁਕੱਰਰ ਕਰਨਾ. ਮੁਹ਼ੰਮਦ ਸਾਹਿਬ ਦੇ ਮਰਣ ਪਿੱਛੋਂ ਜੋ ਇਸਲਾਮ ਦੇ ਮੁਖੀਏ, ਪੈਗੰਬਰ ਦੀ ਥਾਂ ਰਾਜ ਦਾ ਪ੍ਰਬੰਧ ਕਰਨ ਵਾਲੇ ਅਤੇ ਧਰਮਪ੍ਰਚਾਰਕ ਹੋਏ, ਉਨ੍ਹਾਂ ਦੀ ਖ਼ਲੀਫ਼ਾ ਸੰਗ੍ਯਾ ਹੈ.¹#ਪਹਿਲਾਂ ਖ਼ਲੀਫ਼ੇ ਮੱਕੇ ਵਿੱਚ ਸਨ, ਜਿਨ੍ਹਾਂ ਵਿੱਚੋਂ ਪ੍ਰਧਾਨ ਚਾਰ ਸਨ-#(੧) [ابوُبکر] ਅਬੂਬਕਰ. ਇਹ ਹਿਜਰੀ ਸਨ ੧੧. ਵਿੱਚ ਖ਼ਲੀਫ਼ਾ ਰਸੂਲਅੱਲਾ, ੬੦ ਵਰ੍ਹੇ ਦੀ ਉਮਰ ਵਿੱਚ ਮੁਕ਼ਰਰ ਹੋਇਆ. ਇਹ ਮੁਹ਼ੰਮਦ ਸਾਹਿਬ ਦੀ ਇਸਤ੍ਰੀ "ਆਯਸ਼ਾ" ਦਾ ਪਿਤਾ ਸੀ. ਇਹ ਕੇਵਲ ਸਵਾ ਦੋ ਵਰ੍ਹੇ ਖਲੀਫਾ ਰਹਿਕੇ ੨੩ ਅਗਸ੍ਤ ਸਨ ੬੩੪ ਨੂੰ ਮਦੀਨੇ ਮਰ ਗਿਆ.#(੨) [عُمر] . ੳਮਰ ਖ਼ੱਤ਼ਾਬ ਦਾ ਪੁਤ੍ਰ. ਇਹ ਸਨ ਹਿਜਰੀ ੧੩. ਵਿੱਚ ਖ਼ਲੀਫ਼ਾ ਥਾਪਿਆ ਗਿਆ. ਇਹ ਮੁਹ਼ੰਮਦ ਸਾਹਿਬ ਦੀ ਤੀਜੀ ਇਸਤ੍ਰੀ "ਹ਼ਫ਼ਸਾ" ਦਾ ਪਿਤਾ ਸੀ. ਇਸ ਦਾ ਖ਼ਿਤਾਬ ਅਮੀਰੁਲਮੋਮਿਨੀਨ ਸੀ. ਇਸ ਨੇ ਫ਼ਾਰਸ ਅਤੇ ਮਿਸਰ ਨੂੰ ਫ਼ਤੇ ਕੀਤਾ. Alexandria ਦਾ ਜਗਤਪ੍ਰਸਿੱਧ ਪੁਸਤਕਾਲਯ ਇਹ ਕਹਿਕੇ ਭਸਮ ਕਰ ਦਿੱਤਾ, ਕਿ ਜੇ ਇਸ ਵਿੱਚ. ਕੁਰਾਨ ਦੇ ਵਿਰੁੱਧ ਪੁਸਤਕਾਂ ਹਨ, ਤਦ ਰੱਖਣ ਦੀ ਕੋਈ ਲੋੜ ਨਹੀਂ ਅਤੇ ਜੇ. ਕੁਰਾਨ ਅਨੁਸਾਰ ਹਨ ਤਦ ਉਹ ਮਤਲਬ ਕੁਰਾਨ ਵਿੱਚ ਆ ਚੁਕਿਆ ਹੈ, ਇਸ ਲਈ ਰੱਖਣੀਆਂ ਲਾਭਦਾਇਕ ਨਹੀ. ਇਸ ਨੇ ਜੈਰੂਸ਼ਲਮ ਨੂੰ ਫ਼ਤੇ ਕਰਕੇ ਉਸ ਥਾਂ ਇੱਕ ਭਾਰੀ ਮਸਜਿਦ (ਮਸੀਤ) ਬਣਾਈ, ਜੋ ਹੁਣ ਤੀਕ ਇਸ ਦੇ ਨਾਮ ਨਾਲ ਬੁਲਾਈ ਜਾਂਦੀ ਹੈ ੩. ਨਵੰਬਰ ਸਨ ੬੪੪ ਨੂੰ ਜਦਕਿ ਇਮਾਮ ਉਮਰ ਸਵੇਰ ਦੀ ਨਮਾਜ਼ ਮਸਜਿਦ ਵਿੱਚ ਪੜ੍ਹ ਰਿਹਾ ਸੀ, ਉਸ ਵੇਲੇ ਫਿਰੋਜ਼ ਗ਼ੁਲਾਮ ਨੇ ਖ਼ੰਜਰ ਨਾਲ ਜ਼ਖਮੀ ਕੀਤਾ ਅਤੇ ਤਿੰਨ ਦਿਨ ਪਿੱਛੋਂ ਦੇਹਾਂਤ ਹੋਇਆ.#(੩) [عُثمان] . ਉ਼ਸਮਾਨ. ਅ਼ੱਫ਼ਾਨ ਦਾ ਪੁਤ੍ਰ. ਇਹ ਸਨ ਹਿਜਰੀ ੨੪ ਵਿੱਚ ਖ਼ਲੀਫ਼ਾ ਮੁਕ਼ੱਰਰ ਹੋਇਆ. ਉਸਮਾਨ ਮੁਹ਼ੰਮਦ ਸਾਹਿਬ ਦੀਆਂ ਦੋ ਪੁਤ੍ਰੀਆਂ ਰੁਕੀਅਹ ਅਤੇ ਉੱਮੂਕੁਲਸੂਮ ਦਾ ਪਤੀ ਸੀ. ਇਸ ਨੂੰ ਅਬੂਬਕਰ ਦੇ ਬੇਟੇ ਮੁਹ਼ੰਮਦ ਨੇ ਮਦੀਨੇ ਵਿੱਚ ੩੦ ਜੂਨ ਸਨ ੬੬੫ ਵਿੱਚ ਕਤਲ ਕਰ ਦਿੱਤਾ.#(੪) [علی] ਅ਼ਲੀ. ਇਹ ਅਬੂਤਾਲਿਬ ਦਾ ਪੁਤ੍ਰ ਅਤੇ ਮੁਹ਼ੰਮਦ ਸਾਹਿਬ ਦੀ ਪੁਤ੍ਰੀ ਫ਼ਾਤ਼ਿਮਾ ਦਾ ਪਤੀ ਸੀ. ਇਸ ਦਾ ਜਨਮ ਸਨ ੫੯੯ ਵਿੱਚ ਹੋਇਆ. ਇਹ ਚੌਥ ਖ਼ਲੀਫ਼ਾ ਥਾਪਿਆ ਗਿਆ, ਪਰ ਕਰੀਬ ਪੰਜ ਵਰ੍ਹੇ ਖ਼ਲਾਫ਼ਤ ਕਰਕੇ ਆਪਣੇ ਅਹੁਦੇ ਨੂੰ ਛੱਡਣ ਲਈ ਮਜਬੂਰ ਹੋਇਆ. ਕੂਫਾ ਦੇ ਮਕਾਮ ਅਬਦੁੱਰਹ਼ਮਾਨ ਦੇ ਹੱਥੋਂ ਜ਼ਹਿਰੀਲੀ ਤਲਵਾਰ ਦੀ ਧਾਰ ਨਾਲ ਖ਼ਲੀਫ਼ਾ ਅਲੀ ਜ਼ਖਮੀ ਹੋਕੇ ਚਾਰ ਦਿਨਾਂ ਪਿੱਛੋਂ ਸਨ ੬੬੧ ਵਿੱਚ ਮਰ ਗਿਆ. ਇਸ ਦੀ ਕ਼ਬਰ "ਨਜਫ਼" ਨਾਮਕ ਨਗਰ ਵਿੱਚ ਮੁਸਲਮਾਨਾਂ ਦਾ ਪ੍ਰਸਿੱਧ ਤੀਰਥ ਹੈ. ਇਮਾਮ ਅਲੀ ਦੇ ਸਾਰੇ ੧੮. ਪੁਤ੍ਰ ਅਤੇ ੧੮. ਪੁਤ੍ਰੀਆਂ ਹੋਈਆਂ, ਇਨ੍ਹਾਂ ਵਿਚੋਂ ਮੁਹ਼ੰਮਦ ਸਾਹਿਬ ਦੀ ਸੁਪੁਤ੍ਰੀ ਫ਼ਾਤਿਮਾ ਦੇ ਪੇਟੋਂ ਤਿੰਨ ਪੁਤ੍ਰ- ਹਸਨ, ਹੁਸੈਨ ਅਤੇ ਮੁਹਸਿਨ ਸਨ.#ਇਹ ਚਾਰੇ ਖ਼ਲੀਫ਼ੇ ਚਾਰਯਾਰ ਕਰਕੇ ਪ੍ਰਸਿੱਧ ਹਨ. ਪੰਜਵਾਂ ਖ਼ਲੀਫ਼ਾ ਅਲੀ ਦਾ ਪੁਤ੍ਰ ਹਸਨ ਕੇਵਲ ਛੀ ਮਹੀਨੇ ਰਿਹਾ. ਇਸ ਪਿੱਛੋਂ ਦਮਿਸ਼ਕ਼ ਦੇ ਹਾਕਿਮ ੧੪. ਖ਼ਲੀਫ਼ੇ ਹੋਏ, ਜਿਨ੍ਹਾਂ ਨੇ ਸਨ ੬੬੧ ਤੋਂ ਸਨ ੭੪੯ ਤੀਕ ਖ਼ਲਾਫ਼ਤ ਕੀਤੀ. ਫੇਰ ਖ਼ਲਾਫ਼ਤ ਬਗਦਾਦ ਦੇ ਹਾਕਿਮਾਂ ਪਾਸ ਚਲੀ ਗਈ, ਜੋ ਸਨ ੭੫੦ ਤੋਂ ਸਨ ੧੨੫੮ ਤੀਕ ਇਨ੍ਹਾਂ ਦੇ ਕਬਜ਼ੇ ਰਹੀ. ਇਸ ਪਿੱਛੋਂ ਖ਼ਲਾਫ਼ਤ ਰੂਮ ਦੇ ਬਾਦਸ਼ਾਹਾਂ ਦੇ ਹੱਥ ਆ ਗਈ.#੧੨ ਨਵੰਬਰ ਸਨ ੧੯੨੨ ਨੂੰ ਰੂਮ ਦੀ ਕ਼ੌਮੀਸਭਾ (The Grand National Assembly) ਨੇ ਸੁਲਤਾਨ ਵਾਹਿਦੁੱਦੀਨ ਤੋਂ ਖ਼ਿਲਾਫ਼ਤ ਖੋਹਕੇ ਅਬਦੁਲਮਜੀਦ ਨੂੰ ਖ਼ਲੀਫ਼ਾ ਬਣਾਇਆ ਅਤੇ ਸਲਤਨਤ ਦਾ ਕੰਮ ਖ਼ਲੀਫ਼ੇ ਦੇ ਹੱਥ ਕੁਝ ਨਾ ਰਹਿਣ ਦਿੱਤਾ, ਕੇਵਲ ਧਰਮ ਦਾ ਆਗੂ ਉਸ ਨੂੰ ਥਾਪਿਆ. ਅੰਤ ਨੂੰ ਮਾਰਚ ੧੯੨੪ ਵਿੱਚ ਖ਼ਿਲਾਫ਼ਤ ਦਾ ਭੋਗ ਹੀ ਪਾ ਦਿੱਤਾ.#ਉੱਪਰ ਲਿਖੇ ਖ਼ਲੀਫ਼ਿਆਂ ਤੋਂ ਛੁੱਟ ਅਰਬ, ਮਿਸਰ, ਫਾਰਸ, ਰੂਮ ਆਦਿ ਦੇ ਅਨੇਕ ਬਾਦਸ਼ਾਹ ਪੁਰਾਣੇ ਸਮੇਂ ਵਿੱਚ ਆਪਣੇ ਤਾਂਈਂ ਸ੍ਵਤੰਤ੍ਰ ਖਲੀਫ਼ਾ ਮੰਨਦੇ ਰਹੇ ਹਨ ਅਤੇ ਹੁਣ ਭੀ ਕਈ ਖ਼ਲੀਫ਼ਾ ਅਖਾਉਂਦੇ ਹਨ.#ਦਿੱਲੀ ਦੇ ਬਾਦਸ਼ਾਹ ਅਲਾਉੱਦੀਨ ਖ਼ਲਜੀ ਅਤੇ ਮੁਗਲ ਅਕਬਰ ਆਦਿ ਭੀ ਆਪਣੇ ਤਾਂਈਂ ਖ਼ਲੀਫ਼ਾ ਲਿਖਦੇ ਸਨ. ਇਸੇ ਕਾਰਣ ਰਾਜਧਾਨੀ ਦਾ ਨਾਉਂ "ਦਾਰੁਲਖ਼ਿਲਾਫ਼ਤ" ਪ੍ਰਸਿੱਧ ਹੋਇਆ.#ਸੁੰਨੀਮਤ ਦੇ ਮੁਸਲਮਾਨਾਂ ਦਾ ਨਿਸ਼ਚਾ ਹੈ ਕਿ ਖ਼ਲੀਫ਼ਾ. ਕੁਰੈਸ਼ ਵੰਸ਼ ਤੋ ਬਿਨਾ ਹੋਰ ਕਿਸੇ ਜ਼ਾਤਿ ਦਾ ਨਹੀਂ ਹੋ ਸਕਦਾ. ਸ਼ੀਅ਼ਹਮਤ ਦੇ ਮੁਸਲਮਾਨ ਖ਼ਲੀਫ਼ੇ ਦਾ ਅ਼ਲੀ ਦੀ ਵੰਸ਼ ਵਿੱਚੋਂ ਹੀ ਹੋਣਾ ਯੋਗ ਸਮਝਦੇ ਹਨ....
ਸੰ. ਅਗਸ੍ਤਿ ਅਤੇ ਅਗਸਤ੍ਯ. ਅਗ (ਵਿੰਧ੍ਯ ਪਹਾੜ) ਨੂੰ ਸਤੰਭਨ (ਠਹਿਰਾਉਣ) ਵਾਲਾ ਇਕ ਮਸ਼ਹੂਰ ਰਿਖੀ, ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਪ੍ਰਗਟ ਕੀਤੇ ਹਨ. ਰਿਗਵੇਦ ਵਿੱਚ ਲਿਖਿਆ ਹੈ ਕਿ ਅਗਸਤ, ਮਿਤ੍ਰਾਵਰੁਣ¹ ਦਾ ਪੁਤ੍ਰ ਹੈ, ਜਿਨ੍ਹਾਂ ਦਾ ਵੀਰਯ ਉਰਵਸ਼ੀ ਨੂੰ ਵੇਖਕੇ ਪਾਤ ਹੋ ਗਿਆ ਸੀ. ਜੋ ਵੀਰਯ ਦਾ ਭਾਗ ਘੜੇ ਵਿੱਚ ਡਿੱਗਾ ਉਸ ਤੋਂ ਅਗਸ੍ਤਿ, ਅਤੇ ਜੋ ਬਾਹਰ ਡਿੱਗਿਆ ਉਸ ਤੋਂ ਵਸ਼ਿਸ੍ਠ ਪੈਦਾ ਹੋਇਆ. ਇਸੇ ਲਈ ਸਾਯਣ ਨੇ ਲਿਖਿਆ ਹੈ ਕਿ ਅਗਸਤ ਇੱਕ ਪਾਣੀ ਵਾਲੇ ਘੜੇ ਵਿੱਚੋਂ ਸੁੰਦਰ ਮੱਛ ਸਮਾਨ ਉਤਪੰਨ ਹੋਇਆ ਸੀ, ਇਸੇ ਕਾਰਣ ਇਸ ਦੇ ਨਾਉਂ ਕਲਸ਼ੀ ਸੁਤ, ਕੁੰਭ ਸੰਭਵ ਅਥਵਾ ਘਟੋਦਭਵ ਆਦਿ ਭੀ ਹਨ. ਜਨਮ ਅਨੁਸਾਰ ਇਸ ਨੂੰ ਮੈਤ੍ਰਾਵਰੁਣੀ ਅਥਵਾ ਔਰਵਸ਼ੇਯ ਆਖਦੇ ਹਨ. ਉਤਪੰਨ ਹੋਣ ਦੇ ਸਮੇਂ ਇਹ ਕੇਵਲ ਇੱਕ ਗਿੱਠ ਭਰ ਸੀ.#ਇੱਕ ਸਮੇਂ "ਕਾਲਕੇਯ" ਦੈਤ ਸੰਸਾਰ ਵਿੱਚ ਵਡਾ ਉਪਦ੍ਰਵ ਕਰਨ ਲੱਗੇ, ਰਿਖੀਆਂ ਨੂੰ ਮਾਰਦੇ ਜੱਗਾਂ ਨੂੰ ਵਿਗਾੜਦੇ ਅਤੇ ਅਨੇਕ ਦੁੱਖ ਦਿੰਦੇ ਸਨ. ਦੇਵਤੇ ਉਨ੍ਹਾਂ ਮਾਰਣ ਜਾਂਦੇ, ਤਾਂ ਉਹ ਸਮੁੰਦਰ ਵਿੱਚ ਲੁਕ ਜਾਂਦੇ. ਅਗਸ੍ਤਿ ਨੇ ਦੇਵਤਿਆਂ ਦੀ ਪ੍ਰਾਰਥਨਾ ਸੁਣੀ ਅਰ ਸਾਰੇ ਸਮੁੰਦਰ ਦਾ ਇੱਕ ਘੁੱਟ ਭਰ ਲਿਆ, ਜਿਸ ਤੋਂ ਕਾਲਕੇਯ ਦੈਤਾਂ ਦੇ ਨਾਸ਼ ਕਰਨ ਵਿੱਚ ਦੇਵਤੇ ਕਾਮਯਾਬ ਹੋਏ, ਅਤੇ ਅਗਸ੍ਤਿ ਦਾ ਨਾਉਂ ਪੀਤਾਬਧੀ ਅਤੇ ਸਮੁਦ੍ਰਚੁਲੁਕ ਪ੍ਰਸਿੱਧ ਹੋਇਆ।#ਪੁਰਾਣਾਂ ਵਿੱਚ ਲਿਖਿਆ ਹੈ ਕਿ ਅਗਸ੍ਤਿ ਪੁਲਸਤ੍ਯ ਦਾ ਪੁਤ੍ਰ ਸੀ. ਰਾਮਾਇਣ ਵਿੱਚ ਕਥਾ ਹੈ ਕਿ ਅਗਸਤ ਨੇ ਇਕ ਵੇਰ ਆਪਣੇ ਪਿਤਰਾਂ ਨੂੰ ਇੱਕ ਟੋਏ ਵਿੱਚ ਸਿਰ ਭਾਰ ਲਟਕਦੇ ਵੇਖਿਆ, ਅਤੇ ਉਨ੍ਹਾਂ ਨੇ ਇਸ ਨੂੰ ਆਖਿਆ ਕਿ ਇੱਥੋਂ ਸਾਡਾ ਛੁਟਕਾਰਾ ਤਦ ਹੋ ਸਕਦਾ ਹੈ ਜੇ ਤੂੰ ਇੱਕ ਪੁਤ੍ਰ ਪੈਦਾ ਕਰੇਂ. ਅਗਸਤ ਨੇ ਕਈ ਜਾਨਵਰਾਂ ਦੇ ਉੱਤਮ ਉੱਤਮ ਭਾਗ ਲੈਕੇ ਇੱਕ ਲੜਕੀ ਰਚੀ ਅਤੇ ਉਸ ਨੂੰ ਵਿਦਰਭ ਦੇ ਰਾਜੇ ਕੋਲ ਘੱਲ ਦਿੱਤਾ. ਓਥੇ ਉਹ ਰਾਜਪੁਤ੍ਰੀ ਵਾਂਙ ਪਲਦੀ ਰਹੀ. ਜਦ ਉਹ ਯੁਵਾ ਹੋਈ ਤਾਂ ਅਗਸਤ ਨੇ ਉਸ ਨਾਲ ਵਿਆਹ ਕੀਤਾ. ਇਸ ਕੰਨ੍ਯਾ ਦਾ ਨਾਉਂ "ਲੋਪਾਮੁਦ੍ਰਾ" ਸੀ. ਰਾਮਾਇਣ ਵਿੱਚ ਅਗਸਤ ਦਾ ਹੋਰ ਬਹੁਤ ਹਾਲ ਦਿੱਤਾ ਹੈ ਕਿ ਇਹ ਬਹੁਤ ਚਿਰ ਵਿੰਧ੍ਯਾਚਲ ਦੇ ਦੱਖਣ, 'ਕੁੰਜਰ' ਪਹਾੜ ਤੇ ਤਪ ਕਰਦਾ ਰਿਹਾ ਹੈ ਅਰ ਦੱਖਣ ਦੇ ਦੈਂਤ ਇਸ ਤੋਂ ਬਹੁਤ ਡਰਦੇ ਰਹੇ ਹਨ. ਰਾਮ, ਲਛਮਣ ਅਤੇ ਸੀਤਾ ਇਸ ਦੇ ਪਾਸ ਜਾਕੇ ਰਹੇ ਸਨ. ਇਸ ਨੇ ਰਾਮ ਜੀ ਨੂੰ ਇੱਕ ਖੜਗ, ਵਿਸਨੁ ਦਾ ਧਨੁਖ ਅਤੇ ਅਕ੍ਸ਼੍ਯ ਤੂਣੀਰ (ਭੱਥਾ) ਦਿੱਤਾ, ਜਿਸ ਨਾਲ ਰਾਮ ਜੀ ਨੇ ਰਾਵਣ ਨੂੰ ਮਾਰਿਆ.#ਅਗਸਤ ਰਾਮਚੰਦ੍ਰ ਜੀ ਦੇ ਰਾਜਤਿਲਕ ਵੇਲੇ ਅਯੋਧ੍ਯਾ ਵਿੱਚ ਮੌਜੂਦ ਸੀ. ਦੱਖਣ ਦੇਸ਼ ਦੇ ਦ੍ਰਾਵੜ ਲੋਕ ਅਗਸਤ ਮੁਨੀ ਨੂੰ ਬਹੁਤ ਪੂਜਦੇ ਹਨ. "ਅਗਸ੍ਤ ਆਦਿ ਜੇ ਬਡੇ ਤਪਸ੍ਤਪੀ ਵਿਸੇਖਿਐ." (ਅਕਾਲ) ੨. ਇਸ ਨਾਉਂ ਦਾ ਇਕ ਤਾਰਾ, ਜੋ ੧੭. ਭਾਦੋਂ ਨੂੰ ਦੱਖਣ ਦਿਸ਼ਾ ਤੋਂ ਉਦੇ ਹੁੰਦਾ ਹੈ. "ਉਦਯ ਅਗਸ੍ਤ ਪੰਥ ਜਲ ਸੋਖਾ." (ਤੁਲਸੀ)...
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਦੇਖੋ, ਖਤਾਬ....
ਫ਼ਾ. [فارس] ਫ਼ਾਰਿਸ. ਸੰਗ੍ਯਾ- ਪਾਰਸ (ਈਰਾਨ) ਦੇਸ਼. ਦੇਖੋ, ਪਾਰਸ....
ਅ਼. [مِصر] ਮਿਸਰ. ਸੰਗ੍ਯਾ- ਸ਼ਹਿਰ. ਨਗਰ। ੨. ਮਿਸਰ ਦੇਸ਼ (Egypt), ਜਿਸ ਦੀ ਰਾਜਧਾਨੀ ਕਾਹਿਰਾ Cairo ਹੈ. ਮਿਸਰ ਦਾ ਰਕਬਾ ੩੫੦, ੦੦੦ ਵਰਗਮੀਲ ਅਤੇ ਮਰਦੁਮਸ਼ੁਮਾਰੀ ੧੨, ੭੫੦, ੦੦੦ ਹੈ। ੩. ਸੰ. ਮਿਸ਼੍ਰ. ਵਿ- ਮਿਲਿਆ ਹੋਇਆ. ਮਿੱਸਾ।#੪. ਉੱਤਮ. ਸ਼੍ਰੇਸ੍ਟ। ੫. ਸੰਗ੍ਯਾ- ਪ੍ਰਤਿਸ੍ਟਾ ਵਾਲਾ ਪੁਰਖ। ੬. ਬ੍ਰਾਹਮਣ ਦੀ ਉਪਾਧਿ. "ਇਕਿ ਪਾਧੇ ਪੰਡਿਤ ਮਿਸਰ ਕਹਾਵਹਿ." (ਰਾਮ ਅਃ ਮਃ ੧) ਉਪਾਧ੍ਯਾਯ, ਪੰਡਿਤ, ਜਾਤਿਬ੍ਰਾਹਮਣ। ੭. ਵੈਦ੍ਯ. ਤਬੀਬ। ੮. ਲਹੂ. ਖ਼ੂਨ। ੯. ਸੰਨਿਪਾਤ ਰੋਗ....
ਦੇਖੋ, ਫਤਹ ਅਤੇ ਵਾਹਗੁਰੂ ਜੀ ਕੀ ਫਤਹ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰਗ੍ਯਾ- ਪੁਸ੍ਤਕ- ਆਗਾਰ. ਪੁਸ੍ਤਕ- ਆਲਯ. ਪੋਥੀਆਂ ਦੇ ਰੱਖਣ ਦਾ ਘਰ. ਕੁਤੁਬਖ਼ਾਨਾ. Library....
ਸੁਆਹ. ਰਾਖ. ਦੇਖੋ, ਭਸਨਾ. "ਭਸਮ ਕਰੈ ਲਸਕਰ ਕੋਟਿ ਲਾਖੈ." (ਸੁਖਮਨੀ) "ਭਸਮ ਚੜਾਇ ਕਰਹਿ ਪਾਖੰਡ." (ਰਾਮ ਅਃ ਮਃ ੧) ਬਾਈਬਲ ਦੇ ਦੇਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਯਹੂਦੀ ਆਦਿ ਮਤਾਂ ਵਾਲੇ ਭੀ ਭਾਰਤ ਦੇ ਸਾਧਾਂ ਵਾਂਙ ਸ਼ਰੀਰ ਤੇ ਭਸਮ ਮਲਦੇ ਸਨ. ਯਥਾ- "ਮੈ ਵਰਤ ਰੱਖਕੇ ਭੂਰੇ ਹੰਢਾਕੇ ਅਤੇ ਸੁਆਹ ਮਲਕੇ ਪਰਮੇਸਰ ਦੀ ਭਾਲ ਕੀਤੀ." Daniel ਕਾਂਡ ੯। ੨. ਧੂਲਿ. ਰਜ. ਧੂੜ. "ਮੈ ਸਤਿਗੁਰਿ ਭਸਮ ਲਗਾਵੈਗੋ." (ਕਾਨ ਅਃ ਮਃ ੪)...
ਦੇਖੋ, ਬਿਰੁੱਧ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਸੰਗ੍ਯਾ- ਇੱਛਾ. ਚਾਹ। ੨. ਜਰੂਰਤ. ਆਵਸ਼੍ਯਕਤਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਅ਼. [مطلب] ਸੰਗ੍ਯਾ- ਤ਼ਲਬ ਦੀ ਥਾਂ. ਮੁਰਾਦ. ਮਨਸ਼ਾ। ੨. ਮਾਨਸਿਕ ਭਾਵ। ੩. ਸ੍ਵਾਰਥ. "ਹੈਂ ਮਤਲਬ ਕੇ ਮੀਤ ਵਿਸਾਲ." (ਗੁਪ੍ਰਸੂ)...
ਵਿ- ਫਾਯਦੇਮੰਦ. ਲਾਭ (ਨਫ਼ਾ) ਦੇਣ ਵਾਲਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ....
ਅ਼. [مسجِد] ਸੰਗ੍ਯਾ- ਸਿਜਦਾ (ਪ੍ਰਣਾਮ) ਕਰਨ ਦੀ ਥਾਂ. ਕਰਤਾਰ ਅੱਗੇ ਮੱਥਾ ਟੇਕਣ ਦਾ ਅਸਥਾਨ। ੨. ਮਸੀਤ. ਮੁਸਲਮਾਨਾ ਦਾ ਧਰਮਮੰਦਿਰ, ਜਿੱਥੇ ਨਮਾਜ਼ ਵੇਲੇ ਮੱਥਾ ਟੇਕਦੇ ਹਨ....
ਦੇਖੋ, ਮਸਜਿਦ। ੨. ਮਸਜਿਦ ਵਿੱਚ. "ਕਿਆ ਮਸੀਤਿ ਸਿਰ ਨਾਏ?" (ਪ੍ਰਭਾ ਕਬੀਰ)...
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [امام] ਸੰਗ੍ਯਾ- ਗੁਰੂ. ਧਰਮ ਦਾ ਆਚਾਰਯ. "ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ." (ਅਕਾਲ) ਦੇਖੋ, ਇਮਾਮਸਾਫੀ। ੨. ਬਾਦਸ਼ਾਹ। ੩. ਆਗੂ. ਪੇਸ਼ਵਾ। ੪. ਮਾਲਾ ਦਾ ਸਿਰੋਮਣਿ ਮਣਕਾ. "ਮੇਰੁ ਇਮਾਮ ਰਲਾਇਕੈ ਰਾਮ ਰਹੀਮ ਨ ਨਾਉਂ ਗਣਾਯਾ." (ਭਾਗੁ) ੫. ਇਮਾਮ ਸ਼ਬਦ ਧਰਮਗ੍ਰੰਥ ਲਈ ਭੀ ਵਰਤਿਆ ਹੈ. ਦੇਖੋ, ਕੁਰਾਨ ਸੂਰਤ ੧੧, ਆਯਤ ੨੦....
ਫ਼ਾ. [نماز] ਅ਼. [صلات] ਸਲਾਤ. ਨਮਾਜ ਇਸਲਾਮ ਦਾ ਦੂਜਾ ਉਸੂਲ ਹੈ. ਕ਼ੁਰਾਨ ਵਿਚ ਭਾਵੇਂ ਪੰਜ ਵੇਲੇ ਮੁਕ਼ੱਰਰ ਨਹੀਂ ਕੀਤੇ ਗਏ, ਪਰ ਸੁੰਨਤ ਅਤੇ ਹਦੀਸਾਂ ਦੇ ਲੇਖ ਅਨੁਸਾਰ ਮੁਸਲਮਾਨ ਨੂੰ ਪੰਜ ਨਮਾਜ਼ਾਂ ਦਾ ਪੜ੍ਹਨਾ ਜਰੂਰੀ ਹੈ, ਜਿਨ੍ਹਾਂ ਦਾ ਵੇਰਵਾ ਇਉਂ ਹੈ:-#੧. ਸਲਾਤੁਲਫ਼ਜਰ [صلتاُّلفجر] ਨਮਾਜ਼ੇ ਸੁਬਹ਼. ਪਹੁ ਫਟਣ ਤੋਂ ਲੈਕੇ ਸੂਰਜ ਚੜ੍ਹਨ ਤੀਕ ਦੀ ਨਮਾਜ਼.#੨. ਸਲਾਤੁੱਜੁਹਰ. [صلتاُّلجُہر] ਨਮਾਜ਼ੇ ਪੇਸ਼ੀਨ. ਜਦ ਸੂਰਜ ਢਲਣ ਲੱਗੇ, ਉਸ ਵੇਲੇ ਦੀ ਨਮਾਜ਼.#੩. ਸਲਾਤੁਲਅ਼ਸਰ. [صلتاُّلعصر] ਨਮਾਜ਼ੇ ਦੀਗਰ. ਤੀਸਰੇ ਪਹਿਰ ਦੀ ਨਮਾਜ਼.#੪. ਸਲਾਤੁਲ ਮਗ਼ਰਿਬ. [صلتاُّلمغرب] ਨਮਾਜ਼ੇ ਸ਼ਾਮ. ਸੂਰਜ ਛਿਪਣ ਤੋਂ ਲੈਕੇ ਆਸਮਾਨ ਦੀ ਸੁਰਖ਼ੀ ਮਿਟ ਜਾਣ ਤੀਕ.#੫. ਸਲਾਤੁਲਇ਼ਸ਼ਾ [صلتاُّلعِشہ] ਨਮਾਜ਼ੇ ਖ਼ੁਫ਼ਤਨ. ਸੌਣ ਵੇਲੇ ਦੀ ਨਮਾਜ਼.#ਇਹ ਪੰਜ ਨਮਾਜ਼ਾਂ ਤਾਂ ਫ਼ਰਜ ਹੈ, ਇਨ੍ਹਾਂ ਤੋਂ ਛੁੱਟ ਤਿੰਨ ਨਮਾਜ਼ਾਂ ਅਖ਼ਤਿਆਰੀ ਹਨ, ਜਿਨ੍ਹਾਂ ਦੇ ਪੜ੍ਹਨ ਦਾ ਭਾਰੀ ਸਵਾਬ ਹੈ:-#੧. ਸਲਾਤੁਲ ਇਸ਼ਰਾਕ਼. [صلتاُّلاشراق] ਨਮਾਜ਼ੇ ਇਸ਼ਰਾਕ਼. ਜਦ ਸੂਰਜ ਚੰਗੀ ਤਰ੍ਹਾਂ ਚੜ੍ਹ ਆਵੇ, ਉਸ ਵੇਲੇ ਦੀ ਨਮਾਜ਼.#੨. ਸਲਾਤੁਲਜੁਹ਼ਾ [صلتاُّلضُحا] ਨਮਾਜ਼ੇ ਚਾਸ਼ਤ. ਕ਼ਰੀਬ ਗ੍ਯਾਰਾਂ ਵਜੇ ਦਿਨ ਦੇ.#੩. ਸਲਾਤੁਲਤਹੱਜੁਦ. [صلتاُّلتہجُّد] ਨਮਾਜ਼ੇ ਤਹੱਜੁਦ. ਅੱਧੀ ਰਾਤ ਤੋਂ ਕੁੱਝ ਪਿੱਛੋਂ. ਇਨ੍ਹਾਂ ਤੋਂ ਛੁੱਟ ਦੋ ਨਮਾਜ਼ਾਂ ਦੋ ਈ਼ਦਾਂ ਦੀਆਂ ਹਨ, ਅਰਥਾਤ ਈਦੁਲ ਫ਼ਿਤਰ ਦੀ, ਦੂਜੀ ਈ਼ਦੁਲਅਜਹਾ ਦੀ.#"ਸਹ਼ੀਹ਼ੇ ਮੁਸਲਿਮ" ਵਿੱਚ ਲਿਖਿਆ ਹੈ ਕਿ ਹ਼ਜਰਤ ਮੁਹ਼ੰਮਦ ਖ਼ੁਦਾ ਦੇ ਪੇਸ਼ ਹੋਕੇ ਜਦ ਸੱਤਵੇਂ ਆਸਮਾਨੋਂ ਮੁੜੇ, ਤਦ ਰਾਹ ਵਿਚ ਛੀਵੇਂ ਆਸਮਾਨ ਹ਼ਜਰਤ ਮੂਸਾ ਮਿਲਿਆ, ਉਸ ਨੇ ਪੁੱਛਿਆ ਕਿ ਖ਼ੁਦਾ ਵੱਲੋਂ ਤੈਨੂੰ ਕੀ ਹ਼ੁਕਮ ਮਿਲਿਆ ਹੈ. ਮੁਹ਼ੰਮਦ ਸਾਹਿਬ ਨੇ ਆਖਿਆ ਕਿ ਪੰਜਾਹ ਵੇਲੇ ਨਮਾਜ਼ ਪੜ੍ਹਨ ਦਾ. ਮੂਸਾ ਨੇ ਕਿਹਾ ਕਿ ਤੇਰੀ ਉੱਮਤ ਨੇ ਕਦੇ ਤਾਮੀਲ ਨਹੀਂ ਕਰਨੀ. ਮੈਂ ਆਪਣੀ ਉੱਮਤ ਨੂੰ ਉਪਦੇਸ਼ ਦੇਕੇ ਥੱਕ ਗਿਆ, ਪਰ ਉਸ ਤੋਂ ਅਮਲ ਨਹੀਂ ਹੋ ਸਕਿਆ. ਜਾਹ, ਮੁੜਕੇ ਖ਼ੁਦਾ ਤੋਂ ਫੇਰ ਪੁੱਛ. ਜਦ ਪੈਗ਼ੰਬਰ ਮੁਹ਼ੰਮਦ ਨੇ ਖ਼ੁਦਾ ਨੂੰ ਇਹ ਮਜਬੂਰੀ ਦੱਸੀ, ਤਦ ਖ਼ੁਦਾ ਨੇ ਘਟਾਉਂਦੇ ਘਟਾਉਂਦੇ ਪੰਜ ਵੇਲੇ ਨਮਾਜ਼ ਮੁਕ਼ੱਰਰ ਕੀਤੀ. ਮੂਸਾ ਪਾਸ ਆਕੇ ਜਦ ਸਾਰਾ ਹ਼ਾਲ ਦੱਸਿਆ, ਤਾਂ ਉਸ ਨੇ ਆਖਿਆ ਕਿ ਲੋਕਾਂ ਨੇ ਪੰਜ ਵੇਲੇ ਭੀ ਨਹੀਂ ਪੜ੍ਹਨੀ. ਜਾਹ, ਖ਼ੁਦਾ ਪਾਸੋਂ ਕੁਝ ਹੋਰ ਮੁਆ਼ਫ਼ੀ ਮੰਗ. ਹ਼ਜ਼ਰਤ ਮੁਹ਼ੰਮਦ ਨੇ ਆਖਿਆ, ਹੁਣ ਬਾਰ ਬਾਰ ਅ਼ਰਜ ਕਰਨ ਤੋਂ ਮੈਨੂੰ ਸ਼ਰਮ ਆਉਂਦੀ ਹੈ, ਹੁਣ ਮੈਂ ਕੁਝ ਨਹੀਂ ਪੁੱਛਾਂਗਾ.#ਨਮਾਜ ਦਾ ਪੜ੍ਹਨਾ ਕ਼ੁਰਾਨ ਦੀਆਂ ਆਯਤਾਂ ਵਿੱਚ ਜਰੂਰੀ ਹੈ, ਇਹ ਨਹੀਂ ਕਿ ਅ਼ਰਬੀ ਦਾ ਤਰਜੁਮਾ ਕਿਸੇ ਹੋਰ ਬੋਲੀ ਵਿੱਚ ਪੜ੍ਹ ਲਵੇ. ਨਮਾਜ਼ ਤੋਂ ਪਹਿਲਾਂ ਜਿਸਮ ਅਤੇ ਵਸਤ੍ਰ ਸ਼ੁੱਧ ਕਰਨੇ ਚਾਹੀਏ. ਨਮਾਜ਼ ਪੜ੍ਹਨ ਦੀ ਜ਼ਮੀਨ ਅਪਵਿਤ੍ਰ ਨਾ ਹੋਵੇ.#ਜੇ ਨਮਾਜ਼ ਮਸਜਿਦ ਵਿੱਚ ਬਹੁਤਿਆਂ ਨੇ ਇਕੱਠੇ ਹੋਕੇ ਪੜ੍ਹਨੀ ਹੋਵੇ, ਤਦ ਮਸੀਤ ਦੇ ਮੀਨਾਰ ਪੁਰ ਚੜ੍ਹਕੇ ਅਜਾਨ (ਬਾਂਗ) ਦਾ ਦੇਣਾ ਜਰੂਰੀ ਹੈ, ਤਾਕਿ ਆਵਾਜ਼ ਸੁਣਕੇ ਸਭ ਜਮਾਂ ਹੋ ਜਾਣ. ਨਮਾਜ਼ ਵੇਲੇ ਜੁੱਤੀ ਉਤਾਰਨੀ ਚਾਹੀਏ ਅਰ ਸਿਰੋਂ ਨੰਗੇ ਹੋਕੇ ਨਮਾਜ਼ ਪੜ੍ਹਨੀ ਨਿਸੇਧ ਕੀਤੀ ਗਈ ਹੈ.#ਉੱਪਰ ਲਿਖੀ ਨਮਾਜ਼ ਤੋਂ ਛੁੱਟ ਕਿਸੇ ਖ਼ਾਸ ਕਾਰਜ ਲਈ ਨਮਾਜ਼ ਪੜ੍ਹਨੀ ਅਥਵਾ ਮੁਰਦੇ ਦੇ ਭਲੇ ਲਈ ਪ੍ਰਾਰਥਨਾ ਕਰਨੀ ਭੀ ਇਸਲਾਮ ਵਿੱਚ ਵਿਧਾਨ ਹੈ.#ਯਹੂਦੀਆਂ ਵਿੱਚ ਸੱਤ ਵੇਲੇ ਨਮਾਜ਼ ਪੜ੍ਹਨ ਦੀ ਰੀਤਿ ਪਾਈ ਜਾਂਦੀ ਹੈ. ਦੇਖੋ, ਜ਼ੱਬੂਰ ਕਾਂਡ ੧੧੯. ਆਯਤ ੧੬੪.¹...
ਫ਼ਾ. [رِہا] ਵਿ- ਛੱਡਿਆ ਹੋਇਆ. ਖੁਲ੍ਹਾ. ਨਿਰਬੰਧ....
ਫ਼ਾ. [فِروز] ਵਿ- ਵਿਜਯੀ. ਫ਼ਤਹ਼ਮੰਦ....
ਅ਼. [غُلام] ਗ਼ੁਲਾਮ. ਸੰਗ੍ਯਾ- ਲੁੱਟ ਵਿੱਚ ਹੱਥ ਆਇਆ ਜਾਂ ਮੁੱਲ ਲਿਆ ਹੋਇਆ ਸੇਵਕ.¹ ਗੋੱਲਾ. ਪੁਰਾਣੇ ਸਮੇਂ ਯੁੱਧ ਵਿੱਚੋਂ ਵੈਰੀ ਦੇ ਫੜੇ ਹੋਏ ਆਦਮੀਆਂ ਨੂੰ ਜਾਨੋ ਨਹੀਂ ਮਾਰਦੇ ਸਨ. ਸਗੋਂ ਕਾਬੂ ਕਰਕੇ ਕੈਦ ਕਰ ਲੈਂਦੇ ਸਨ. ਕੁਝ ਚਿਰ ਮਗਰੋਂ ਜਾਂਤਾਂ ਇਨ੍ਹਾਂ ਤੋਂ ਕਰੜੀ ਮਿਹਨਤ ਦੇ ਕੰਮ ਕਰਾਉਂਦੇ, ਜਾਂ ਡੰਗਰਾਂ ਵਾਂਙ ਵੇਚ ਛਡਦੇ. ਇਸ ਤਰਾਂ ਖਰੀਦੇ ਜਾਂ ਫੜੇ ਹੋਏ ਮਨੁੱਖ ਨੂੰ ਗ਼ੁਲਾਮ ਕਿਹਾ ਜਾਂਦਾ ਸੀ.²#ਅਸਲ ਵਿੱਚ ਗ਼ੁਲਾਮ ਉਸ ਨੂੰ ਆਖਦੇ ਸਨ ਜੋ ਪਸ਼ੂ ਸਮਾਨ ਕਿਸੇ ਹੋਰ ਮਨੁੱਖ ਦੀ ਮਾਲਕੀਅਤ ਹੁੰਦਾ ਸੀ, ਅਰ ਸਭ ਤਰਾਂ ਆਪਣੇ ਮਾਲਿਕ ਦੇ ਅਧੀਨ ਹੁੰਦਾ ਹੋਇਆ ਆਪਣੀ ਇੱਛਾ ਅਨੁਸਾਰ ਕੋਈ ਕੰਮ ਭੀ ਕਰਨ ਦੇ ਸਮਰਥ ਨਹੀਂ ਸੀ.#ਭਾਵੇਂ ਭਾਰਤ ਵਿੱਚ ਭੀ ਕਦੇ ਗੁਲਾਮੀ ਪ੍ਰਚਲਿਤ ਸੀ, ਪਰ ਇਸ ਦਾ ਪੂਰਾ ਜੋਰ ਪਹਿਲਾਂ ਉਨ੍ਹਾਂ ਦੇਸ਼ਾਂ ਵਿੱਚ ਰਿਹਾ ਹੈ ਜਿੱਥੇ ਹੁਣ ਕੁਝ ਸਦੀਆਂ ਤੋਂ ਇਸਲਾਮੀ ਕੌਮਾਂ ਆਬਾਦ ਹਨ. ਇਨ੍ਹਾਂ ਤਬਕਿਆਂ ਵਿੱਚ ਗੁਲਾਮੀ ਮੁਹ਼ੰਮਦ ਸਾਹਿਬ ਦੇ ਜਨਮ ਤੋਂ ਬਹੁਤ ਵਰ੍ਹੇ ਪਹਿਲਾਂ ਤੋਂ ਚਲੀ ਆਉਂਦੀ ਸੀ, ਇਨ੍ਹਾਂ ਦੇਸ਼ਾਂ ਤੋਂ ਹੀ ਇਹ ਯੂਰਪ ਵਿੱਚ ਫੈਲੀ, ਅਰ ਅੰਤ ਨੂੰ ਅਮਰੀਕਾ ਵਿੱਚ ਤਕੜੇ ਪੈਰ ਜਮਾਕੇ ਸਨ ੧੮੬੫ ਵਿੱਚ ਸਦਾ ਲਈ ਸਭ੍ਯ ਦੇਸ਼ਾਂ ਤੋਂ ਲੋਪ ਹੋ ਗਈ. ਗੁਲਾਮੀ ਦਾ ਇਤਿਹਾਸ ਨਰਕ ਵਿੱਚ ਬਿਲਕਦੇ ਜੀਵਾਂ ਦਾ ਕਥਾ ਤੋਂ ਭੀ ਜਾਦਾ ਦੁਖਦਾਈ ਕਿਹਾ ਜਾਵੇ, ਤਾਂ ਅਯੋਗ ਨਹੀਂ, ਦੇਖੋ, Ingram ਕ੍ਰਿਤ History of Slavery and Serfdom (1895)....
ਫ਼ਾ. [خنجر] ਸੰ. नखर ਨਖਰ. ਸੰਗ੍ਯਾ- ਛੋਟੀ ਕਟਾਰੀ। ੨. ਭਾਈ ਸੰਤੋਖ ਸਿੰਘ ਦੇ ਲੇਖ ਅਨੁਸਾਰ ਆਸਾਮ ਵਿੱਚ ਧੂਬੜੀ ਪਾਸ ਇੱਕ ਪਿੰਡ, ਜਿਸ ਥਾਂ ਗੁਰੂ ਤੇਗਬਹਾਦੁਰ ਸਾਹਿਬ ਨੇ ਆਪਣਾ ਖੰਜਰ ਜ਼ਮੀਨ ਵਿੱਚ ਗੱਡਿਆ ਸੀ, ਜਿਸ ਤੋਂ 'ਖੰਜਰ' ਨਾਮ ਹੋਇਆ. "ਖੰਜਰ ਤਾਂਕੋ ਨਾਮ ਉਚਾਰੀ." (ਗੁਪ੍ਰਸੂ)...
ਫ਼ਾ. [زخمی] ਵਿ- ਘਾਇਲ. ਫੱਟੜ....
ਵਿ- ਤੀਨ. ਤ੍ਰਯ (ਤ੍ਰੈ)....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਸੰਗ੍ਯਾ- ਦੇਹ ਦਾ ਅੰਤ. ਦੇਹਪਾਤ. ਪ੍ਰਾਣ- ਵਿਯੋਗ. ਮ੍ਰਿਤ੍ਯੁ....
ਅ਼. [مُقرّر] ਵਿ- ਕ਼ੱਰ (ਥਾਪਿਆ) ਹੋਇਆ. ਠਹਿਰਾਇਆ। ੨. ਤਯ ਕੀਤਾ। ੩. ਅ਼. [مُکرّر] ਮੁਕੱਰਰ. ਵ੍ਯ- ਦੁਬਾਰਾ. ਫਿਰ. ਪੁਨਃ....
[عُسمان] ਉਸਮਾਨ. ਦੇਖੋ, ਖ਼ਲੀਫ਼ਾ...
ਸ੍ਵਾਮੀ ਦੇਖੋ, ਪਤਿ ੬. ਅਤੇ ੭. " ਕਿਨ ਬਿਧਿ ਪਾਵਉ ਪ੍ਰਾਨਪਤੀ?" (ਬਸੰ ਮਃ ੧) ੨. ਪਤ੍ਰੀ. ਤਿਥਿਪਤ੍ਰ, ਪੰਚਾਂਗਪਤ੍ਰ. "ਪਾਧੇ ਆਣਿ ਪਤੀ ਬਹਿ ਵਾਚਾਈਆ." (ਸੂਹੀ ਛੰਤ ਮਃ ੪) ੩. ਪਤ੍ਰਿਕਾ. ਚਿੱਠੀ। ੪. ਪੱਤਿ. ਪੈਦਲ ਫ਼ੌਜ. "ਰਥੀ ਗਜੀ ਹੋਈ ਪਤੀ ਅਪਾਰ ਸੈਨ ਭੱਜਹੈ." (ਪਾਰਸਾਵ)...
ਸੰਗ੍ਯਾ- ਅੰਤੜੀ (ਆਂਦ) ਵਿੱਚ ਹੋਣ ਵਾਲਾ ਮੈਲ ਦਾ ਕੀੜਾ. ਮਲੱਪ ਇਹ ਗੰਡਗਡੋਏ ਦੀ ਕ਼ਿਸਮ ਦਾ ਮੇਦੇ ਦੀ ਅਪਵਿਤ੍ਰਤਾ ਕਾਰਣ ਅੰਤੜੀ ਵਿੱਚ ਪੈਦਾ ਹੋ ਜਾਂਦਾ ਹੈ. ਜਿਸ ਦੇ ਪੇਟ ਵਿੱਚ ਜੂਨ ਹੋਵੇ ਉਸ ਦੇ ਮੂੰਹ ਤੋਂ ਸੁੱਤੇ ਪਏ ਪਾਣੀ ਵਹਿੰਦਾ ਹੈ. ਦੇਖੋ, ਮਲੱਪ।੨ ਦੇਖੋ, ਜੂਨਿ....
ਅ. [قتل] ਸੰਗਯਾ- ਵਧ. ਹਤਯਾ, ਹਿੰਸਾ....
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਦੇਖੋ, ਚਉਥ। ੨. ਚਿੱਥਣ ਦੀ ਕ੍ਰਿਯਾ. ਫੇਹਣਾ. "ਏਕਹਿ ਘਾਇ ਚੌਥ ਸਿਰ ਡਾਰੈ." (ਚਰਿਤ੍ਰ ੫੨) ੩. ਚਤੁਰਥਾਂਸ਼. ਚੋਥਾ ਭਾਗ. ਪੁਰਾਣੇ ਸਮੇਂ, ਮਾਲਗੁਜ਼ਾਰੀ ਦਾ ਚੌਥਾ ਹ਼ਿਸਾ ਪਰਗਨੇ ਦੇ ਸਰਦਾਰ ਨੂੰ ਬਾਦਸ਼ਾਹ ਵੱਲੋਂ ਇਸ ਵਾਸਤੇ ਮੁਆ਼ਫ਼ ਕੀਤਾ ਜਾਂਦਾ ਸੀ ਕਿ ਉਹ ਚੌਥ ਦੀ ਮੁਆ਼ਫ਼ੀ ਲੈ ਕੇ ਕੁਝ ਫੌਜ ਰੱਖਕੇ ਇ਼ਲਾਕ਼ੇ ਵਿੱਚ ਸ਼ਾਂਤਿ ਰੱਖੇ. ਇਸ ਮੁਆ਼ਫ਼ੀ ਦਾ ਨਾਮ "ਚੌਥ" ਅਤੇ ਮੁਆ਼ਫ਼ੀਦਾਰ ਨੂੰ "ਚੌਥਦਾਰ" ਆਖਦੇ ਸਨ....
ਅ਼. [قریب] ਕ੍ਰਿ. ਵਿ- ਪਾਸ. ਨੇੜੇ. ਸਮੀਪ। ੨. ਲਗਪਗ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਖਲੀਫਾ ਦੀ ਪਦਵੀ। ੨. ਖਲੀਫਾ ਦਾ ਕਰਮ. ਦੇਖੋ, ਖਲੀਫਾ....
ਅ਼. [مجبوُر] ਵਿ- ਜਿਸ ਪੁਰ ਜਬਰ ਕੀਤਾ ਗਿਆ ਹੈ। ੨. ਬੇਅਖ਼ਤਿਆਰ. ਬੇ ਬਸ (ਵਿਵਸ਼)....
ਅ਼. [مقام] ਮਕ਼ਾਮ ਕ਼ਯਾਮ (ਰਹਿਣ) ਦੀ ਥਾਂ. ਠਹਿਰਣ ਦਾ ਅਸਥਾਨ। ੨. ਪੜਾਉ....
ਦੇਖੋ, ਤਰਵਾਰ....
ਦੇਖੋ, ਧਾਰਣ. "ਧਾਰਹੁ ਕਿਰਪਾ ਜਿਸਹਿ ਗੁਸਾਈ." (ਬਾਵਨ) ੨. ਦੇਖੋ, ਧਾੜ. "ਪਰੀ ਧਾਮ ਤਵ ਧਾਰ." (ਚਰਿਤ੍ਰ ੧੭੦) ੩. ਦੇਖੋ, ਧਾਰਾ. ਇਸੇ ਤੋਂ ਗਊ ਆਦਿਕ ਪਸ਼ੂਆਂ ਦੀ ਧਾਰ ਕੱਢਣੀ ਸ਼ਬਦ ਹੈ। ੪. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਟੂਣਾ ਮੰਤ੍ਰ ਪੜ੍ਹਕੇ ਸ਼ਰਾਬ, ਤੇਲ, ਜਲ ਆਦਿ ਦੀ ਘਰ ਜਾਂ ਨਗਰ ਦੇ ਚਾਰੇ ਪਾਸੇ ਧਾਰ ਦੇਣੀ. "ਧਾਰ ਭੇਟ ਪੂਜਾ ਏ ਦੈਹੈਂ." (ਪੰਪ੍ਰ) ੫. ਸ਼ਸਤ੍ਰ ਦਾ ਵਾਢ. "ਯਹ ਪ੍ਰੇਮ ਕੋ ਪੰਥ ਕਰਾਰ ਹੈ ਰੇ, ਤਲਵਾਰ ਕੀ ਧਾਰ ਪੈ ਧਾਵਨੇ ਹੈ." (ਬੋਧ ਕਵਿ) ੬. ਸੰ. ਧਾਰ. ਜ਼ੋਰ ਦਾ ਮੀਂਹ। ੭. ਵਰਖਾ ਦਾ ਜਲ। ੮. ਉਧਾਰ. ਰ਼ਿਣ। ੯. ਵਿ- ਗੰਭੀਰ. ਗਹਰਾ. ਡੂੰਘਾ....
ਸੰ. ਆਲੀ. ਸੰਗ੍ਯਾ- ਸਹੇਲੀ. ਸਖੀ. "ਕਵਿ ਸ੍ਯਾਮ ਕਹੈ ਸੰਗ ਰਾਧੇ ਅਲੀ." (ਕ੍ਰਿਸਨਾਵ) ੨. ਕਤਾਰ. ਸ਼੍ਰੇਣੀ. ਪੰਕਤਿ। ੩. ਸੰ. ਅਲਿਨੀ ਭ੍ਰਮਰੀ. "ਅਲੀ ਅਲ ਗੁੰਜਾਤ ਅਲੀ ਅਲ ਗੁੰਜਾਤ ਹੇ." (ਆਸਾ ਛੰਤ ਮਃ ੫) ੪. ਅਲਿ. ਭੌਰਾ. ਭ੍ਰਮਰ। ੫. ਅ਼. [علی] ਅ਼ਲੀ. ਮੁਹ਼ੰਮਦ ਸਾਹਿਬ ਦੀ ਪੁਤ੍ਰੀ ਫ਼ਾਤਿਮਾ ਦਾ ਪਤੀ. ਦੇਖੋ, ਖ਼ਲੀਫ਼ਾ....
ਅ਼. [قبر] ਮੁਰਦੇ ਦੇ ਦੱਬਣ ਦਾ ਟੋਆ. ਇਸਲਾਮੀ ਸ਼ਰਾ ਅਨੁਸਾਰ ਕਬਰ ਆਦਮੀ ਦੀ ਛਾਤੀ ਪ੍ਰਮਾਣ ਗਹਿਰੀ ਹੋਣੀ ਹੋਣੀ ਚਾਹੀਏ, ਅਰ ਉਸ ਦੇ ਇੱਕ ਪਾਸੇ ਮੁਰਦੇ ਲਈ ਬਗਲ ਵਿੱਚ ਗੁਫਾ ਖੋਦਣੀ ਚਾਹੀਏ, ਜਿਸ ਵਿੱਚ ਮੁਰਦਾ ਖੁਲ੍ਹਾ ਲੇਟ ਸਕੇ. ਮੁਰਦੇ ਦਾ ਮੂੰਹ ਕਾਬੇ ਵੱਲ ਕਰਕੇ ਲਿਟਾਉਣਾ ਚਾਹੀਏ. ਕ਼ਬਰ ਬੰਦ ਕਰਨ ਵੇਲੇ ਧਿਆਨ ਰੱਖਣਾ ਜਰੂਰੀ ਹੈ ਕਿ ਮੁਰਦੇ ਉੱਪਰ ਮਿੱਟੀ ਨਾ ਪਵੇ. ਕਬਰ ਉੱਪਰ ਇਮਾਰਤ ਬਣਾਉਣੀ ਸ਼ਰਾ ਵਿਰੁੱਧ ਹੈ. "ਅਬੂ ਹੁਰੈਰਾ" ਨੇ ਲਿਖਿਆ ਹੈ ਕਿ ਜਦ ਮੁਰਦੇ ਨੂੰ ਦੱਬਕੇ ਲੋਕ ਚਲੇ ਜਾਂਦੇ ਹਨ, ਤਦ "ਮੁਨਕਰ" ਅਤੇ "ਨਕੀਰ" ਫ਼ਰਿਸ਼ਤੇ ਆਉਂਦੇ ਹਨ, ਅਤੇ ਮੋਏ ਹੋਏ ਨੂੰ ਪੁੱਛਦੇ ਹਨ, "ਤੂੰ ਹਜਰਤ ਮੁਹ਼ੰਮਦ ਦਾ ਵਿਸ਼੍ਵਾਸੀ ਹੈਂ?" ਜੇ ਉਹ ਆਖਦਾ ਹੈ- "ਹਾਂ", ਤਦ ਕਬਰ ਸੱਤਰ ਗਜ਼ ਲੰਮੀ ਅਤੇ ਸੱਤਰ ਗਜ਼ ਚੌੜੀ ਹੋ ਜਾਂਦੀ ਹੈ, ਰੌਸ਼ਨੀ ਚਮਕ ਆਉਂਦੀ ਹੈ. ਫ਼ਰਿਸ਼ਤੇ ਉਸ ਨੂੰ ਆਖਦੇ ਹਨ ਕਿ 'ਗਾੜ੍ਹੀ ਨੀਂਦ ਵਿੱਚ ਪ੍ਰਲੈ ਤੀਕ ਸੌਂ ਰਹੁ, ਤੈਨੂੰ ਕੋਈ ਦੁੱਖ ਮਲੂਮ ਨਹੀਂ ਹੋਵੇਗਾ.' ਜੋ ਮੁਰਦਾ ਆਖਦਾ ਹੈ- "ਮੈਂ ਮੁਹ਼ੰਮਦ ਨੂੰ ਨਹੀਂ ਜਾਣਦਾ," ਉਸ ਦੀ ਕ਼ਬਰ ਇਤਨੀ ਤੰਗ ਹੋ ਜਾਂਦੀ ਹੈ ਕਿ ਬਦਨ ਸ਼ਿਕੰਜੇ ਵਿੱਚ ਘੁੱਟਿਆ ਪ੍ਰਤੀਤ ਹੁੰਦਾ ਹੈ "ਮਿਸ਼ਕਾਤ" ਵਿੱਚ ਲਿਖਿਆ ਹੈ ਕਿ ਕਾਫ਼ਰ ਨੂੰ ਸੋਟਿਆਂ ਦੀ ਮਾਰ ਐਸੀ ਪੈਂਦੀ ਹੈ ਕਿ ਕ਼ਬਰ ਪਾਸ ਦੇ ਸਭ ਪਸ਼ੂ ਪੰਛੀ ਉਸ ਦਾ ਵਿਲਾਪ ਸੁਣਦੇ ਹਨ, ਕੇਵਲ ਆਦਮੀ ਨੂੰ ਸੁਣਾਈ ਨਹੀਂ ਦਿੰਦਾ. ਇਸ ਕ਼ਬਰ ਦੇ ਦੁੱਖ ਦਾ ਨਾਉਂ "ਅ਼ਜਾਬੁਲ ਕ਼ਬਰ" ਹੈ। ੨. ਦੇਖੋ, ਕਵਰ....
ਸੰ. ਵਿ- ਨਾਮ ਰੱਖਣ ਵਾਲਾ. "ਇੱਕ ਗੁਰਮੁਖ ਨਾਮਕ ਸਿੱਖ ਸਤਿਗੁਰੂ ਦੀ ਸੇਵਾ ਕਰਦਾ ਸੀ." (ਜਸਭਾਮ) ੨. ਨਾਮ ਕਰਕੇ ਪ੍ਰਸਿੱਧ. "ਹੋਇਗਏ ਤਨਮੈ ਕਛੁ ਨਾਮਕ." (ਕ੍ਰਿਸਨਾਂਵ)...
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰ. ਤੀਰ੍ਥ. ਸੰਗ੍ਯਾ- ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿਖ੍ਯਾ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਸਾਕ੍ਸ਼ਾਤ ਸੰਬੰਧ ਨਹੀਂ ਹੈ.#ਗੁਰੂ ਸਾਹਿਬ ਨੇ ਯਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ, ਉਹ ਇਹ ਹੈ:-#"ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ." (ਧਨਾ ਮਃ ੧. ਛੰਤ) "ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ." (ਵਾਰ ਮਲਾ ਮਃ ੧)#ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਫਰਮਾਉਂਦੇ ਹਨ:-#"ਤੀਰਥ ਨ੍ਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ." (ਸ੍ਰੀ ਅਃ ਮਃ ੧)"ਅਨੇਕ ਤੀਰਥ ਜੇ ਜਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨ ਜਾਇ." (ਗੂਜ ਮਃ ੩)#"ਤੀਰਥਿ ਨਾਇ ਨ ਉਤਰਸਿ ਮੈਲ। ਕਰਮ ਧਰਮ ਸਭ ਹਉਮੈ ਫੈਲ." (ਰਾਮ ਮਃ ੫)#੨. ਧਰਮ ਦੱਸਣ ਵਾਲਾ ਸ਼ਾਸਤ੍ਰ। ੩. ਉਪਾਯ. ਯਤਨ। ੪. ਯੋਨਿ. ਭਗ। ੫. ਗੁਰੂ। ੬. ਅਗਨਿ। ੭. ਕਰਤਾਰ। ੮. ਸੰਨ੍ਯਾਸੀਆਂ ਦੀ ਇੱਕ ਖ਼ਾਸ ਜਮਾਤ, ਜਿਸ ਦੇ ਨਾਮ ਦੇ ਪਿੱਛੇ ਤੀਰਥ ਸ਼ਬਦ ਲਾਇਆ ਜਾਂਦਾ ਹੈ. "ਤੀਰਥਨ ਬੀਚ ਜੇ ਸਿੱਖ ਕੀਨ। ਤੀਰਥ ਸੁ ਨਾਮ ਤਿਨ ਕੇ ਪ੍ਰਬੀਨ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੯. ਅਤਿਥਿ. ਅਭ੍ਯਾਗਤ। ੧੦. ਮਾਤਾ ਪਿਤਾ। ੧੧. ਰਾਜ ਦਾ ਅੰਗ. ਨੀਤਿਸ਼ਾਸਤ੍ਰ ਵਿੱਚ ਅਠਾਰਾਂ ਤੀਰਥ ਲਿਖੇ ਹਨ-#ਮੰਤ੍ਰੀ, ਪੁਰੋਹਿਤ, ਯੁਵਰਾਜ (ਟਿੱਕਾ), ਰਾਜਾ, ਡਿਹੁਡੀ ਵਾਲਾ, ਜ਼ਨਾਨਖ਼ਾਨੇ ਦਾ ਅਫ਼ਸਰ, ਜੇਲ ਦਾ ਦਾਰੋਗ਼ਾ, ਧਨ ਇਕੱਠਾ ਕਰਨ ਵਾਲਾ (ਦੀਵਾਨ), ਕ਼ਾਨੂਨੀ ਸਲਾਹ਼ਕਾਰ, ਕੋਤਵਾਲ, ਇ਼ਮਾਰਤਾਂ ਦਾ ਅਫ਼ਸਰ, ਸਭਾਪਤੀ, ਅ਼ਦਾਲਤੀ, ਜੰਗੀ ਕਿਲੇ ਦਾ ਅਫ਼ਸਰ, ਜੰਗਲ ਦਾ ਅਫ਼ਸਰ, ਸਰਹ਼ੱਦੀ ਅਫ਼ਸਰ, ਸੈਨਾਪਤਿ ਅਤੇ ਦੂਤ (ਵਕੀਲ). ੧੨. ਬੇਰੀ ਗੋਤ ਦਾ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੧੩. ਉੱਪਲ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ....
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਦੇਖੋ, ਵਿਚਹੁ....
[فاطِمہ] ਫ਼ਾਤ਼ਿਮਹ. ਖ਼ਦੀਜਾ ਦੇ ਉਦਰ ਤੋਂ ਹਜਰਤ ਮੁਹ਼ੰਮਦ ਦੀ ਸੁਪੁਤ੍ਰੀ ਅਤੇ ਇਮਾਮ ਅ਼ਲੀ ਦੀ ਧਰਮ ਪਤਨੀ, ਜੋ ਹ਼ਸਨ ਹੁਸੈਨ ਦੀ ਮਾਤਾ ਸੀ. ਇਸ ਦਾ ਜਨਮ ਮੱਕੇ ਵਿੱਚ ਸਨ ੬੦੬ ਅਤੇ ਦੇਹਾਂਤ ਮਦੀਨੇ ਸਨ ੬੩੨ ਵਿੱਚ ਹੋਇਆ। ੨. ਮੁਹ਼ੰਮਦ ਸਾਹਿਬ ਦੇ ਚਾਚੇ ਹਮਜ਼ਾ ਦੀ ਬੇਟੀ....
ਸੰ. ਸੰਗ੍ਯਾ- ਹੱਸਣਾ. ਹਾਸੀ ਕਰਨਾ। ੨. ਅ਼. [حسن] ਹ਼ਸਨ. ਵਿ- ਸੁੰਦਰ. ਮਨੋਹਰ। ੩. ਸੰਗ੍ਯਾ- ਖ਼ਲੀਫ਼ਾ ਅ਼ਲੀ ਅਤੇ ਮੁਹ਼ੰਮਦ ਸਾਹਿਬ ਦੀ ਸੁਪੁਤ੍ਰੀ ਫ਼ਾਤਿਮਾ ਦਾ ਵਡਾ ਬੇਟਾ. ਇਹ (੧ ਮਾਰਚ ਸਨ ੬੨੫) ਹਿਜਰੀ ਸਨ ੩. ਵਿੱਚ ਜਨਮਿਆ ਅਤੇ ੪੯ ਵਿੱਚ ਮੋਇਆ. ਹਸਨ ਆਪਣੇ ਬਾਪ ਦੇ ਮਰਨ ਪਿੱਛੋਂ ਸਨ ੪੧ ਹਿਜਰੀ ਵਿੱਚ ਪੰਜਵਾਂ ਖ਼ਲੀਫ਼ਾ ਹੋਇਆ ਸੀ, ਪਰ ਛੀ ਮਹੀਨੇ ਪਿੱਛੋਂ ਖ਼ਲਾਫਤ ਨੂੰ ਅਸਤੀਫਾ ਦੇ ਦਿੱਤਾ. ਇਸ ਦੀ ਇਸਤ੍ਰੀ "ਜ਼ਆ਼ਦਹ" ਨੇ ਯਜ਼ੀਦ ਬਾਦਸ਼ਾਹ ਦੀ ਪ੍ਰੇਰਣਾ ਨਾਲ ਹਸਨ ਨੂੰ ਜ਼ਹਿਰ ਦੇ ਕੇ (੧੭ ਮਾਰਚ ਸਨ ੬੬੯ ਨੂੰ) ਮਾਰ ਦਿੱਤਾ. ਹਸਨ ਦੇ ੨੦. ਬੱਚੇ ਹੋਏ ਜਿਨ੍ਹਾਂ ਵਿੱਚੋਂ ੧੫. ਬੇਟੇ ਅਤੇ ੫. ਬੇਟੀਆਂ ਸਨ. ਹਸਨ ਅਤੇ ਹੁਸੈਨ ਦੀ ਔਲਾਦ ਦੇ ਲੋਕ "ਸੱਯਦ" (ਸੈਯਦ) ਅਤੇ ਮੀਰ ਕਹਾਉਂਦੇ ਹਨ, ਸੋ ਪੈਗੰਬਰ ਦੀ ਅੰਸ਼ ਹੋਣ ਕਰਕੇ ਮੁਸਲਮਾਨਾਂ ਵਿੱਚ ਸਨਮਾਨ ਪਾਉਂਦੇ ਹਨ. ਦੇਖੋ, ਹੁਸੈਨ। ੪. ਦੇਖੋ, ਧੁਨੀ (ਖ)...
[حُسین] ਹ਼ੁਸੈਨ. ਪੈਗੰਬਰ ਮੁਹ਼ੰਮਦ ਸਹਿਬ ਦੀ ਸੁਪੁਤ੍ਰੀ ਫਾਤਿਮਾ ਦੇ ਉਦਰ ਤੋਂ ਹਜਰਤ ਅਲੀ ਦਾ ਦੂਸਰਾ ਪੁਤ੍ਰ, ਜੋ ਮਦੀਨੇ ਵਿੱਚ ਸਨ ੬੨੫ (ਹਿਜਰੀ ੪) ਵਿੱਚ ਜਨਮਿਆ ਅਤੇ ਕਰਬਲਾ ਦੇ ਮਕਾਮ (ਜੋ ਬਗਦਾਦ ਤੋਂ ਸੱਠ ਮੀਲ ਦੱਖਣ ਪੱਛਮ ਦੀ ਸੰਨ੍ਹ ਵਿੱਚ ਹੈ) ਸੱਤਵੇਂ ਖਲੀਫਾ ਯਜ਼ੀਦ ਦੇ ਸੈਨਾਪਤਿ "ਸਿਮਰ" ਦੇ ਹੱਥੋਂ ਵਡੀ ਬੇਰਹਮੀ ਨਾਲ ੧੮. ਅਕਤਬੂਰ ਸਨ ੬੮੦ ਨੂੰ ਤਿੰਨ ਦਿਨ ਦਾ ਪਿਆਸਾ ਮਾਰਿਆ ਗਿਆ.#ਝਗੜੇ ਦਾ ਕਾਰਣ ਇਹ ਸੀ ਕਿ ਕੂਫੇ ਦੇ ਆਦਮੀਆਂ ਨੇ ਹੁਸੈਨ ਨਾਲ ਗੁਪਤ ਗੱਲ ਕਰਕੇ ਉਸ ਨੂੰ ਖ਼ਲਾਫ਼ਤ ਦੇਣ ਲਈ ਬੁਲਾਇਆ. ਦਮਿਸ਼ਕਪਤੀ ਖਲੀਫਾ ਯਜ਼ੀਦ ਨੇ ਭੇਦ ਮਲੂਮ ਕਰਕੇ ਆਪਣੀ ਫੌਜ ਹੁਸੈਨ ਦੇ ਵਿਰੁੱਧ ਭੇਜੀ. ਹੁਸੈਨ ਲੜਨਾ ਨਹੀਂ ਚਾਹੁੰਦਾ ਸੀ, ਪਰ ਯਜ਼ੀਦ ਦੇ ਫੌਜੀਆਂ ਨੇ ਮੱਲੋ ਮੱਲੀ ਉਸ ਤੇ ਹਮਲਾ ਕੀਤਾ. ਇਹ ਸਾਰਾ ਝਗੜਾ ਮੁਹੱਰਮ ਦੀ ਪਹਿਲੀ ਤਾਰੀਖ ਤੋਂ ਦਸਵੀਂ ਤਕ ਰਹਿਆ. ਦਸਵੀਂ ਨੂੰ ਹੁਸੈਨ ਮਾਰਿਆ ਗਿਆ. ਇਸੇ ਲਈ ਸ਼ੀਅ਼ਹ (ਸ਼ੀਆ) ਲੋਕ ਇਹ ਦਸ ਦਿਨ ਵਡੇ ਸ਼ੋਕ ਦੇ ਮਨਾਉਂਦੇ ਹਨ. ਦੇਖੋ, ਹਸਨ ਅਤੇ ਸੱਯਦ....
ਅ਼. [مُحسِن] ਵਿ- ਇਹ਼ਸਾਨ ਕਰਨ ਵਾਲਾ. ਉਪਕਾਰੀ....
ਚੜ੍ਹਾਵੇ. ਅਰਪੇ. ਅਰਚਨ ਕਰੇ. "ਘਸਿ ਜਪੇ ਨਾਮ ਲੈ ਤੁਝਹਿ ਕਉ ਚਾਰੇ." (ਧਨਾ ਰਵਿਦਾਸ ) ੨. ਕ੍ਰਿ. ਵਿ- ਚਾਰੋਂ ਹੀ. "ਚਾਰੇ ਬੇਦ ਮੁਖਾਗਰ ਪਾਠਿ." (ਬਸੰ ਮਃ ੧) ੩. ਚਰਾਵੇ. ਚੁਗਾਵੇ। ੪. ਸੰ. ਚਰੁ. ਸੰਗ੍ਯਾ- ਹਵਨ ਦੀ ਸਾਮਗ੍ਰੀ. "ਚਾਰਿ ਨਦੀਆ ਅਗਨੀ ਤਨਿ ਚਾਰੇ." (ਬਸੰ ਮਃ ੩) ਹਿੰਸਾ, ਮੋਹ, ਲੋਭ, ਕ੍ਰੋਧ ਚਾਰ ਅਗਨਿ ਨਦੀਆਂ ਤਨ (ਸ਼ਰੀਰ ) ਨੂੰ ਚਰੁ ਵਾਂਙ ਖਾ ਰਹੀਆਂ ਹਨ....
ਵਿ- ਪੰਚਮ. ਪਾਂਚਵਾਂ. "ਪੰਜਵਾ ਪਾਇਆ ਘਿਰਤੁ." (ਵਾਰ ਆਸਾ) ੨. ਸੰਗ੍ਯਾ- ਖ਼ਾ. ਘੀ. ਘ੍ਰਿਤ. ਆਸਾ ਦੀ ਵਾਰ ਵਿੱਚ ਇਸ ਦਾ ਨੰਬਰ ਪੰਜਵਾਂ ਹੋਣ ਕਰਕੇ ਇਹ ਰੂਢੀ ਨਾਮ ਕਲਪਿਆ ਗਿਆ ਹੈ....
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਫ਼ਾ. [بغداد] ਬਗ਼ਦਾਦ. ਇ਼ਰਾਕੇ. ਅ਼ਰਬ ਵਿੱਚ ਨੌਸ਼ੀਰਵਾਂ ਦਾ ਵਸਾਇਆ ਹੋਇਆ ਇੱਕ ਨਗਰ, ਜਿੱਥੇ ਦਰਿਆ ਦਜਲਾ ਅਤੇ ਫਰਾਤ ਦਾ ਸੰਗਮ ਹੁੰਦਾ ਹੈ. ਸ਼੍ਰੀ ਗੁਰੂ ਨਾਨਕਦੇਵ ਜੀ ਇਸ ਸ਼ਹਿਰ ਮੱਕੇ ਦੀ ਯਾਤ੍ਰਾ ਸਮੇਂ ਪਧਾਰੇ ਹਨ, ਜਿਸ ਦਾ ਜਿਕਰ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿੱਚ ਕੀਤਾ ਹੈ, ਯਥਾ-#"ਬਾਬਾ ਗਿਆ ਬਗਦਾਦ ਨੂੰ#ਬਾਹਰ ਜਾਇ ਕੀਆ ਅਸਥਾਨਾ,#ਇਕ ਬਾਬਾ ਅਕਾਲਰੂਪ#ਦੂਜਾ ਰਬਾਬੀ ਮਰਦਾਨਾ." ×××#ਬਗਦਾਦ ਵਿੱਚ ਪੀਰ ਦਸ੍ਤਗੀਰ ਅਤੇ ਬਹਲੋਲ ਆਦਿਕ ਵਲੀਆਂ ਦੇ ਜਾਨਸ਼ੀਨ ਸਤਿਗੁਰੂ ਦੇ ਬਹੁਤ ਸ਼੍ਰੱਧਾਲੂ ਹੋ ਗਏ ਅਰ ਉਨ੍ਹਾਂ ਦੀ ਯਾਦਗਾਰ ਵਿੱਚ "ਕਤਬਾ." ਜੋ ਤੁਰਕੀ ਜਬਾਨ ਵਿੱਚ ਹੈ, ਲਾਇਆ ਗਿਆ, ਜੋ ਰੇਲਵੇ ਸਟੇਸ਼ਨ ਬਗਦਾਦ ਤੋਂ ਡੇਢ ਮੀਲ ਹੈ. ਇਸ ਦਾ ਨਿਸ਼ਾਨ ਨਕਸ਼ੇ ਵਿੱਚ ਦਿਖਾਇਆ ਗਿਆ ਹੈ. ਅਰ ਚਿਤ੍ਰ ਇਹ ਹੈ:-#(fig.)#ਅਰਥਾਤ#ਦੇਖੋ! ਹਜਰਤ ਪਰਵਦਗਾਰ ਬਜ਼ੁਰਗ ਨੇ ਕੇਹੀ ਮੁਰਾਦ ਪੂਰੀ ਕੀਤੀ, ਕਿ ਬਾਬੇ ਨਾਨਕ ਦੀ ਤਅ਼ਮੀਰ ਨਵੇਂ ਸਿਰੇ ਬਣ ਗਈ, ਸੱਤ ਵਡੇ ਵਲੀਆਂ ਨੇ ਇਸ ਵਿੱਚ ਸਹਾਇਤਾ ਕੀਤੀ ਅਤੇ ਉਸ ਦੀ ਤਾਰੀਖ ਇਹ ਨਿਕਲੀ ਕਿ ਨੇਕਬਖ਼ਤ ਮੁਰੀਦ ਨੇ ਪਾਣੀ ਲਈ ਜ਼ਮੀਨ ਵਿੱਚ ਫੈਜ ਦਾ ਚਸ਼ਮਾ ਜਾਰੀ ਕਰਦਿੱਤਾ.¹#ਜਿਸ ਵੇਲੇ ਸਤਿਗੁਰੂ ਬਗਦਾਦ ਗਏ ਹਨ, ਤਦ ਉੱਥੋਂ ਦੇ ਸਾਰੇ ਖੂਹਾਂ ਦਾ ਪਾਣੀ ਖਾਰਾ ਸੀ. ਗੁਰੂ ਨਾਨਕਦੇਵ ਜੀ ਨੇ ਜਿੱਥੇ ਆਗ੍ਯਾ ਕਰਕੇ ਖੂਹ ਲਗਵਾਇਆ, ਉਸ ਦਾ ਪਾਣੀ ਮਿੱਠਾ ਨਿਕਲਿਆ. ਇਹ ਖੂਹ ਕਤਬੇ ਦੇ ਪਾਸ ਹੈ, ਅਰ ਹੁਣ ਭੀ ਕੇਵਲ ਇਸੇ ਖੂਹ ਦਾ ਪਾਣੀ ਮਿੱਠਾ ਹੈ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਵਸੀ। ੨. ਠਹਿਰੀ. ਰੁਕੀ। ੩. ਬੰਦ ਹੋਈ....
ਅ਼. [روُم] Rome ਕਿਸੇ ਵੇਲੇ ਰੂਮ ਦੀ ਸਲਤਨਤ ਮੈਡੀਟ੍ਰੇਨੀਅਨ ਸਾਗਰ ਦੇ ਆਲੇ ਦੁਆਲੇ ਦੂਰ ਦੂਰ ਤਕ ਫੈਲੀ ਹੋਈ ਸੀ. ਫੇਰ ਰਾਜਕਾਜ ਦਾ ਕੰਮ ਢਿੱਲਾ ਪੈਜਾਣ ਕਰਕੇ ਇਸ ਦੇ ਦੋ ਹਿੱਸੇ ਹੋਗਏ. ਇੱਕ ਪੂਰਬੀ ਸਲਤਨਤ ਰੂਮ, ਦੂਜਾ ਪੱਛਮੀ ਸਲਤਨਤ ਰੂਮ. ਪੂਰਬੀ ਨੂੰ ਮੁਸਲਮਾਨਾਂ ਨੇ ਸੰਭਾਲਕੇ ਰਾਜਧਾਨੀ ਕੁਸਤੁਨਤੁਨੀਆ (Constantinople) ਥਾਪੀ. ਇਹ ਰੋਮ ਦਾ ਹੀ ਇੱਕ ਅੰਗ ਸੀ ਇਸ ਲਈ ਇਸ ਸਲਤਨਤ ਦਾ ਨਾਮ ਭੀ "ਰੂਮ" ਪ੍ਰਸਿੱਧ ਹੋਇਆ. "ਕਰਕੈ ਪ੍ਰੇਮ ਰੂਮ ਲਗ ਗਯੋ." (ਨਾਪ੍ਰ) ੨. ਪੱਛਮੀ ਸਲਤਨਤ ਦੀ ਰਾਜਧਾਨੀ Rome ਹੈ, ਜੋ ਇਟਲੀ (Italy) ਦਾ ਪ੍ਰਧਾਨ ਨਗਰ ਹੈ. ਰੋਮ ਬਹੁਤ ਪੁਰਾਣਾ ਸ਼ਹਰ ਹੈ. ਇੱਥੇ ਰੋਮਨਕੈਥੋਲਿਕ ਚਰਚ ਦਾ ਮੁਖੀਆ ਪੋਪ (Pop) ਰਹਿਂਦਾ ਹੈ, ਜਿਸ ਦਾ ਹੁਣ ਭੀ ਵਡਾ ਮਾਨ ਹੈ. ਸਨ ੧੮੭੧ ਤੋਂ ਰੋਮ ਵਰਤਮਾਨ ਇਟਲੀ ਸਲਤਨਤ ਦੀ ਤਖ਼ਤਗਾਹ ਹੈ. ਇਸ ਦੀ ਆਬਾਦੀ ੫੯੦, ੫੬੦ ਹੈ। ੩. ਰੂੰ. ਰੂਈ. ਤੂਲ. "ਤਹਿ" ਇਕ ਰੂਮ ਧੁਨਖਤੇ ਲਹਾ." (ਦੱਤਾਵ)...
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਅ਼. [سُلطان] ਸੁਲਤ਼ਾਨ. ਸੰਗ੍ਯਾ- ਦਲੀਲ. ਯੁਕ੍ਤਿ। ੨. ਪ੍ਰਬਲ ਹੋਣਾ। ੩. ਬਾਦਸ਼ਾਹ. "ਸੁਲਤਾਨ ਹੋਵਾ ਮੇਲਿ ਲਸਕਰ." (ਸ੍ਰੀ ਮਃ ੧) ਸਭ ਤੋਂ ਪਹਿਲਾਂ "ਸੁਲਤਾਨ" ਪਦਵੀ ਮਹਮੂਦ ਗਜਨਵੀ ਨੇ ਧਾਰਨ ਕੀਤੀ ਹੈ। ੪. ਇੱਕ ਮੁਸਲਮਾਨ ਪੀਰ, ਜਿਸ ਦੇ ਨਾਉਂ ਸਖੀ ਸਰਵਰ, ਲਖਦਾਤਾ, ਲਾਲਾਂ ਵਾਲਾ, ਧੌਂਕਲੀਆ ਆਦਿਕ ਪ੍ਰਸਿੱਧ ਹਨ. ਸੁਲਤਾਨ ਦਾ ਅਸਲ ਨਾਉਂ ਸੈਯਦ ਅਹਮਦ ਸੀ. ਇਹ ਇੱਕ ਬਗਦਾਦੀ ਦਾ ਪੁਤ੍ਰ ਸੀ. ਇਸ ਦਾ ਬਾਪ ਸਿਆਲਕੋਟ ਪਿੰਡ ਵਿੱਚ, ਜੋ ਮੁਲਤਾਨ ਤੋਂ ੧੨. ਮੀਲ ਪੂਰਵ ਹੈ, ਸਨ ੧੨੨੦ ਨੂੰ ਆਬਾਦ ਹੋਇਆ ਸੀ. ਸੁਲਤਾਨ ਦੇ ਥਾਨਾਂ ਨੂੰ ਪੀਰਖਾਨਾ ਆਖਦੇ ਹਨ, ਜੋ ਪੰਜਾਬ ਦੇ ਬਹੁਤ ਪਿੰਡਾਂ ਵਿੱਚ ਹਨ. ਵੀਰਵਾਰ ਨੂੰ ਸੁਲਤਾਨੀਏ ਪੀਰਖਾਨੇ ਜਮਾ ਹੁੰਦੇ ਹਨ ਅਰ ਭੇਟਾ ਚੜ੍ਹਾਉਂਦੇ ਹਨ. ਇਸ ਦੀ ਮੁੱਖ ਭੇਟਾ ਰੋਟ ਹੈ. ਇਹ ਵਡੀ ਰੋਟੀ, ਜਿਸ ਦਾ ਵਜਨ ਸਵਾ ਮਣ ਤੀਕ ਹੁੰਦਾ ਹੈ, ਜ਼ਮੀਨ ਤਪਾਕੇ ਪਕਾਈ ਜਾਂਦੀ ਹੈ. ਇਸ ਨੂੰ ਗੁੜ ਨਾਲ ਚੋਪੜਕੇ ਪੀਰ ਅੱਗੇ ਅਰਪਦੇ ਹਨ. ਭਿਰਾਈ (ਸੁਲਤਾਨ ਦਾ ਪੁਜਾਰੀ) ਦਰੂਦ ਪੜ੍ਹਕੇ ਕੁਝ ਰੋਟੀ ਆਪ ਲੈ ਲੈਂਦਾ ਹੈ ਅਤੇ ਕੁਝ ਉਪਾਸਕਾਂ ਨੂੰ ਦੇ ਦਿੰਦਾ ਹੈ. ਸੁਲਤਾਨ ਦੀ ਕਬਰ ਨਗਾਹੇ ਪਿੰਡ (ਜਿਲਾ ਡੇਰਾਗਾਜੀਖਾਂ) ਵਿੱਚ ਹੈ, ਜੋ ਈਸਵੀ ਤੇਰਵੀਂ ਸਦੀ ਵਿੱਚ ਬਣੀ ਹੈ. ਇਸ ਥਾਂ ਸੁਲਤਾਨ ਦੀ ਇਸਤ੍ਰੀ ਬੀਬੀ ਬਾਈ ਦੀ ਕਬਰ ਭੀ ਹੈ. ਸੁਲਤਾਨ ਦੇ ਤਿੰਨ ਸੇਵਕਾਂ ਦੀ ਔਲਾਦ ਪੂਜਾ ਲੈਂਦੀ ਹੈ ਜੋ ੧੬੫੦ ਹਿੱਸਿਆਂ ਵਿੱਚ ਵੰਡੀਦੀ ਹੈ. ਨਗਾਹੇ ਤੋਂ ਦੂਜੇ ਦਰਜੇ ਸੁਲਤਾਨ ਦਾ ਪੀਰਖਾਨਾ ਧੌਂਕਲ ਪਿੰਡ ਵਿੱਚ (ਵਜੀਰਾਬਾਦ ਪਾਸ) ਹੈ. ਇਸ ਤੋਂ ਹੀ ਪੀਰ ਦਾ ਨਾਉਂ ਧੌਂਕਲੀਆ ਹੋ ਗਿਆ ਹੈ....
ਅ਼. [خِلافت] ਸੰਗ੍ਯਾ- ਖ਼ਲੀਫ਼ਾ ਦੀ ਪਦਵੀ। ੨. ਖ਼ਲੀਫ਼ਾ ਦਾ ਕੰਮ. ਦੇਖੋ, ਖ਼ਲੀਫ਼ਾ....
ਅ਼. [سلطنت] ਸਲਤ਼ਨਤ. ਸੰਗ੍ਯਾ- ਹੁਕੂਮਤ। ੨. "ਬਾਦਸ਼ਾਹਤ. ਸਲ- ਤਨ ਹਿਤ ਬਹੁ ਕਰੇ ਉਪਾਯ"#(ਗੁਪ੍ਰਸੂ)...
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਵਿ- ਮੁਖੀਆ. ਪੇਸ਼ਵਾ। ੨. ਰਾਹਬਰ. ਬਦਰੱਕਾ. "ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ?" (ਸੂਹੀ ਛੰਤ ਮਃ ੧) ੩. ਸੰ. ਸੰਗ੍ਯਾ- ਪ੍ਰਤਿਗ੍ਯਾ. ਪ੍ਰਣ. ਇਕਰਾਰ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਸੰਗ੍ਯਾ- ਸਮਾਪਤਿ. ਅੰਤ. "ਜਬਹਿ ਗ੍ਰੰਥ ਕੋ ਪਾਯੋ ਭੋਗ." (ਗੁਪ੍ਰਸੂ) ੨. ਸੰ. (ਭੁਜ੍ ਧ- ਝੁਕਣਾ, ਆਨੰਦ ਲੈਣਾ, ਭੋਗਣਾ (ਖਾਣਾ), ਸੁੱਖ ਦੁੱਖ ਦਾ ਅਨੁਭਵ ਕਰਨਾ। ੩. ਇੰਦ੍ਰੀਆਂ ਕਰਕੇ ਗ੍ਰਹਿਣ ਕਰੇ ਪਦਾਰਥਾਂ ਤੋਂ ਉਪਜਿਆ ਆਨੰਦ. "ਭੋਗਹਿ ਭੋਗ ਅਨੇਕ, ਵਿਣੁ ਨਾਵੈ ਸੁੰਞਿਆ." (ਆਸਾ ਮਃ ੫) ੪. ਇਸਤ੍ਰੀ ਪੁਰਖ ਦਾ ਸੰਗਮ. ਮੈਥੁਨ। ੫. ਸੱਪ ਦਾ ਫਣ. "ਦੂਰ ਪਰ੍ਯੋ ਮ੍ਰਿਤ ਭੈਗ ਪਸਾਰਕੈ." (ਗੁਪ੍ਰਸੂ) ੬. ਧਨ। ੭. ਸੁਖ. ਆਨੰਦ। ੮. ਭੋਜਨ. "ਜਿਉ ਮਹਾ ਖਧਿਆਰਥਿ ਭੋਗ." (ਬਿਲਾ ਅਃ ਮਃ ੫) ੯. ਦੇਹ. ਸ਼ਰੀਰ। ੧੦. ਦੇਵਤਾ ਨੂੰ ਅਰਪਿਆ ਪ੍ਰਸਾਦ....
ਫ਼ਾ. [فارس] ਫ਼ਾਰਿਸ. ਸੰਗ੍ਯਾ- ਪਾਰਸ (ਈਰਾਨ) ਦੇਸ਼. ਦੇਖੋ, ਪਾਰਸ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਫ਼ਾ. [بادشاہ] ਸੰਗ੍ਯਾ- ਬਾਦ (ਤਖ਼ਤ) ਦਾ ਸ਼ਾਹ (ਸ੍ਵਾਮੀ). ਸਿੰਘਾਸਨਪਤਿ. ਮਹਾਰਾਜਾ....
ਵ੍ਯ- ਪ੍ਰਤਿ. ਨੂੰ. ਕੋ। ੨. ਤੀਕ. ਤੋੜੀ. ਤਕ....
ਸੰ. ਵਿ- ਸ੍ਵ (ਆਪਣੇ) ਤੰਤ੍ਰ (ਅਧੀਨ). ਜੋ ਦੂਜੇ ਦੇ ਵਸ਼ ਵਿੱਚ ਨਹੀਂ....
ਅ਼. [خلیِفہ] ਖ਼ਲਫ਼ ਪਦ ਤੋਂ ਖ਼ਲੀਫ਼ਾ ਹੈ, ਜਿਸ ਦਾ ਅਰਥ ਹੈ ਪਿੱਛੇ ਛੱਡਣਾ. ਭਾਵ ਇਹ ਕਿ ਆਪਣਾ ਪ੍ਰਤਿਨਿਧਿ ਆਪਣੀ ਗੈਰਹਾਜ਼ਿਰੀ ਵਿੱਚ ਮੁਕੱਰਰ ਕਰਨਾ. ਮੁਹ਼ੰਮਦ ਸਾਹਿਬ ਦੇ ਮਰਣ ਪਿੱਛੋਂ ਜੋ ਇਸਲਾਮ ਦੇ ਮੁਖੀਏ, ਪੈਗੰਬਰ ਦੀ ਥਾਂ ਰਾਜ ਦਾ ਪ੍ਰਬੰਧ ਕਰਨ ਵਾਲੇ ਅਤੇ ਧਰਮਪ੍ਰਚਾਰਕ ਹੋਏ, ਉਨ੍ਹਾਂ ਦੀ ਖ਼ਲੀਫ਼ਾ ਸੰਗ੍ਯਾ ਹੈ.¹#ਪਹਿਲਾਂ ਖ਼ਲੀਫ਼ੇ ਮੱਕੇ ਵਿੱਚ ਸਨ, ਜਿਨ੍ਹਾਂ ਵਿੱਚੋਂ ਪ੍ਰਧਾਨ ਚਾਰ ਸਨ-#(੧) [ابوُبکر] ਅਬੂਬਕਰ. ਇਹ ਹਿਜਰੀ ਸਨ ੧੧. ਵਿੱਚ ਖ਼ਲੀਫ਼ਾ ਰਸੂਲਅੱਲਾ, ੬੦ ਵਰ੍ਹੇ ਦੀ ਉਮਰ ਵਿੱਚ ਮੁਕ਼ਰਰ ਹੋਇਆ. ਇਹ ਮੁਹ਼ੰਮਦ ਸਾਹਿਬ ਦੀ ਇਸਤ੍ਰੀ "ਆਯਸ਼ਾ" ਦਾ ਪਿਤਾ ਸੀ. ਇਹ ਕੇਵਲ ਸਵਾ ਦੋ ਵਰ੍ਹੇ ਖਲੀਫਾ ਰਹਿਕੇ ੨੩ ਅਗਸ੍ਤ ਸਨ ੬੩੪ ਨੂੰ ਮਦੀਨੇ ਮਰ ਗਿਆ.#(੨) [عُمر] . ੳਮਰ ਖ਼ੱਤ਼ਾਬ ਦਾ ਪੁਤ੍ਰ. ਇਹ ਸਨ ਹਿਜਰੀ ੧੩. ਵਿੱਚ ਖ਼ਲੀਫ਼ਾ ਥਾਪਿਆ ਗਿਆ. ਇਹ ਮੁਹ਼ੰਮਦ ਸਾਹਿਬ ਦੀ ਤੀਜੀ ਇਸਤ੍ਰੀ "ਹ਼ਫ਼ਸਾ" ਦਾ ਪਿਤਾ ਸੀ. ਇਸ ਦਾ ਖ਼ਿਤਾਬ ਅਮੀਰੁਲਮੋਮਿਨੀਨ ਸੀ. ਇਸ ਨੇ ਫ਼ਾਰਸ ਅਤੇ ਮਿਸਰ ਨੂੰ ਫ਼ਤੇ ਕੀਤਾ. Alexandria ਦਾ ਜਗਤਪ੍ਰਸਿੱਧ ਪੁਸਤਕਾਲਯ ਇਹ ਕਹਿਕੇ ਭਸਮ ਕਰ ਦਿੱਤਾ, ਕਿ ਜੇ ਇਸ ਵਿੱਚ. ਕੁਰਾਨ ਦੇ ਵਿਰੁੱਧ ਪੁਸਤਕਾਂ ਹਨ, ਤਦ ਰੱਖਣ ਦੀ ਕੋਈ ਲੋੜ ਨਹੀਂ ਅਤੇ ਜੇ. ਕੁਰਾਨ ਅਨੁਸਾਰ ਹਨ ਤਦ ਉਹ ਮਤਲਬ ਕੁਰਾਨ ਵਿੱਚ ਆ ਚੁਕਿਆ ਹੈ, ਇਸ ਲਈ ਰੱਖਣੀਆਂ ਲਾਭਦਾਇਕ ਨਹੀ. ਇਸ ਨੇ ਜੈਰੂਸ਼ਲਮ ਨੂੰ ਫ਼ਤੇ ਕਰਕੇ ਉਸ ਥਾਂ ਇੱਕ ਭਾਰੀ ਮਸਜਿਦ (ਮਸੀਤ) ਬਣਾਈ, ਜੋ ਹੁਣ ਤੀਕ ਇਸ ਦੇ ਨਾਮ ਨਾਲ ਬੁਲਾਈ ਜਾਂਦੀ ਹੈ ੩. ਨਵੰਬਰ ਸਨ ੬੪੪ ਨੂੰ ਜਦਕਿ ਇਮਾਮ ਉਮਰ ਸਵੇਰ ਦੀ ਨਮਾਜ਼ ਮਸਜਿਦ ਵਿੱਚ ਪੜ੍ਹ ਰਿਹਾ ਸੀ, ਉਸ ਵੇਲੇ ਫਿਰੋਜ਼ ਗ਼ੁਲਾਮ ਨੇ ਖ਼ੰਜਰ ਨਾਲ ਜ਼ਖਮੀ ਕੀਤਾ ਅਤੇ ਤਿੰਨ ਦਿਨ ਪਿੱਛੋਂ ਦੇਹਾਂਤ ਹੋਇਆ.#(੩) [عُثمان] . ਉ਼ਸਮਾਨ. ਅ਼ੱਫ਼ਾਨ ਦਾ ਪੁਤ੍ਰ. ਇਹ ਸਨ ਹਿਜਰੀ ੨੪ ਵਿੱਚ ਖ਼ਲੀਫ਼ਾ ਮੁਕ਼ੱਰਰ ਹੋਇਆ. ਉਸਮਾਨ ਮੁਹ਼ੰਮਦ ਸਾਹਿਬ ਦੀਆਂ ਦੋ ਪੁਤ੍ਰੀਆਂ ਰੁਕੀਅਹ ਅਤੇ ਉੱਮੂਕੁਲਸੂਮ ਦਾ ਪਤੀ ਸੀ. ਇਸ ਨੂੰ ਅਬੂਬਕਰ ਦੇ ਬੇਟੇ ਮੁਹ਼ੰਮਦ ਨੇ ਮਦੀਨੇ ਵਿੱਚ ੩੦ ਜੂਨ ਸਨ ੬੬੫ ਵਿੱਚ ਕਤਲ ਕਰ ਦਿੱਤਾ.#(੪) [علی] ਅ਼ਲੀ. ਇਹ ਅਬੂਤਾਲਿਬ ਦਾ ਪੁਤ੍ਰ ਅਤੇ ਮੁਹ਼ੰਮਦ ਸਾਹਿਬ ਦੀ ਪੁਤ੍ਰੀ ਫ਼ਾਤ਼ਿਮਾ ਦਾ ਪਤੀ ਸੀ. ਇਸ ਦਾ ਜਨਮ ਸਨ ੫੯੯ ਵਿੱਚ ਹੋਇਆ. ਇਹ ਚੌਥ ਖ਼ਲੀਫ਼ਾ ਥਾਪਿਆ ਗਿਆ, ਪਰ ਕਰੀਬ ਪੰਜ ਵਰ੍ਹੇ ਖ਼ਲਾਫ਼ਤ ਕਰਕੇ ਆਪਣੇ ਅਹੁਦੇ ਨੂੰ ਛੱਡਣ ਲਈ ਮਜਬੂਰ ਹੋਇਆ. ਕੂਫਾ ਦੇ ਮਕਾਮ ਅਬਦੁੱਰਹ਼ਮਾਨ ਦੇ ਹੱਥੋਂ ਜ਼ਹਿਰੀਲੀ ਤਲਵਾਰ ਦੀ ਧਾਰ ਨਾਲ ਖ਼ਲੀਫ਼ਾ ਅਲੀ ਜ਼ਖਮੀ ਹੋਕੇ ਚਾਰ ਦਿਨਾਂ ਪਿੱਛੋਂ ਸਨ ੬੬੧ ਵਿੱਚ ਮਰ ਗਿਆ. ਇਸ ਦੀ ਕ਼ਬਰ "ਨਜਫ਼" ਨਾਮਕ ਨਗਰ ਵਿੱਚ ਮੁਸਲਮਾਨਾਂ ਦਾ ਪ੍ਰਸਿੱਧ ਤੀਰਥ ਹੈ. ਇਮਾਮ ਅਲੀ ਦੇ ਸਾਰੇ ੧੮. ਪੁਤ੍ਰ ਅਤੇ ੧੮. ਪੁਤ੍ਰੀਆਂ ਹੋਈਆਂ, ਇਨ੍ਹਾਂ ਵਿਚੋਂ ਮੁਹ਼ੰਮਦ ਸਾਹਿਬ ਦੀ ਸੁਪੁਤ੍ਰੀ ਫ਼ਾਤਿਮਾ ਦੇ ਪੇਟੋਂ ਤਿੰਨ ਪੁਤ੍ਰ- ਹਸਨ, ਹੁਸੈਨ ਅਤੇ ਮੁਹਸਿਨ ਸਨ.#ਇਹ ਚਾਰੇ ਖ਼ਲੀਫ਼ੇ ਚਾਰਯਾਰ ਕਰਕੇ ਪ੍ਰਸਿੱਧ ਹਨ. ਪੰਜਵਾਂ ਖ਼ਲੀਫ਼ਾ ਅਲੀ ਦਾ ਪੁਤ੍ਰ ਹਸਨ ਕੇਵਲ ਛੀ ਮਹੀਨੇ ਰਿਹਾ. ਇਸ ਪਿੱਛੋਂ ਦਮਿਸ਼ਕ਼ ਦੇ ਹਾਕਿਮ ੧੪. ਖ਼ਲੀਫ਼ੇ ਹੋਏ, ਜਿਨ੍ਹਾਂ ਨੇ ਸਨ ੬੬੧ ਤੋਂ ਸਨ ੭੪੯ ਤੀਕ ਖ਼ਲਾਫ਼ਤ ਕੀਤੀ. ਫੇਰ ਖ਼ਲਾਫ਼ਤ ਬਗਦਾਦ ਦੇ ਹਾਕਿਮਾਂ ਪਾਸ ਚਲੀ ਗਈ, ਜੋ ਸਨ ੭੫੦ ਤੋਂ ਸਨ ੧੨੫੮ ਤੀਕ ਇਨ੍ਹਾਂ ਦੇ ਕਬਜ਼ੇ ਰਹੀ. ਇਸ ਪਿੱਛੋਂ ਖ਼ਲਾਫ਼ਤ ਰੂਮ ਦੇ ਬਾਦਸ਼ਾਹਾਂ ਦੇ ਹੱਥ ਆ ਗਈ.#੧੨ ਨਵੰਬਰ ਸਨ ੧੯੨੨ ਨੂੰ ਰੂਮ ਦੀ ਕ਼ੌਮੀਸਭਾ (The Grand National Assembly) ਨੇ ਸੁਲਤਾਨ ਵਾਹਿਦੁੱਦੀਨ ਤੋਂ ਖ਼ਿਲਾਫ਼ਤ ਖੋਹਕੇ ਅਬਦੁਲਮਜੀਦ ਨੂੰ ਖ਼ਲੀਫ਼ਾ ਬਣਾਇਆ ਅਤੇ ਸਲਤਨਤ ਦਾ ਕੰਮ ਖ਼ਲੀਫ਼ੇ ਦੇ ਹੱਥ ਕੁਝ ਨਾ ਰਹਿਣ ਦਿੱਤਾ, ਕੇਵਲ ਧਰਮ ਦਾ ਆਗੂ ਉਸ ਨੂੰ ਥਾਪਿਆ. ਅੰਤ ਨੂੰ ਮਾਰਚ ੧੯੨੪ ਵਿੱਚ ਖ਼ਿਲਾਫ਼ਤ ਦਾ ਭੋਗ ਹੀ ਪਾ ਦਿੱਤਾ.#ਉੱਪਰ ਲਿਖੇ ਖ਼ਲੀਫ਼ਿਆਂ ਤੋਂ ਛੁੱਟ ਅਰਬ, ਮਿਸਰ, ਫਾਰਸ, ਰੂਮ ਆਦਿ ਦੇ ਅਨੇਕ ਬਾਦਸ਼ਾਹ ਪੁਰਾਣੇ ਸਮੇਂ ਵਿੱਚ ਆਪਣੇ ਤਾਂਈਂ ਸ੍ਵਤੰਤ੍ਰ ਖਲੀਫ਼ਾ ਮੰਨਦੇ ਰਹੇ ਹਨ ਅਤੇ ਹੁਣ ਭੀ ਕਈ ਖ਼ਲੀਫ਼ਾ ਅਖਾਉਂਦੇ ਹਨ.#ਦਿੱਲੀ ਦੇ ਬਾਦਸ਼ਾਹ ਅਲਾਉੱਦੀਨ ਖ਼ਲਜੀ ਅਤੇ ਮੁਗਲ ਅਕਬਰ ਆਦਿ ਭੀ ਆਪਣੇ ਤਾਂਈਂ ਖ਼ਲੀਫ਼ਾ ਲਿਖਦੇ ਸਨ. ਇਸੇ ਕਾਰਣ ਰਾਜਧਾਨੀ ਦਾ ਨਾਉਂ "ਦਾਰੁਲਖ਼ਿਲਾਫ਼ਤ" ਪ੍ਰਸਿੱਧ ਹੋਇਆ.#ਸੁੰਨੀਮਤ ਦੇ ਮੁਸਲਮਾਨਾਂ ਦਾ ਨਿਸ਼ਚਾ ਹੈ ਕਿ ਖ਼ਲੀਫ਼ਾ. ਕੁਰੈਸ਼ ਵੰਸ਼ ਤੋ ਬਿਨਾ ਹੋਰ ਕਿਸੇ ਜ਼ਾਤਿ ਦਾ ਨਹੀਂ ਹੋ ਸਕਦਾ. ਸ਼ੀਅ਼ਹਮਤ ਦੇ ਮੁਸਲਮਾਨ ਖ਼ਲੀਫ਼ੇ ਦਾ ਅ਼ਲੀ ਦੀ ਵੰਸ਼ ਵਿੱਚੋਂ ਹੀ ਹੋਣਾ ਯੋਗ ਸਮਝਦੇ ਹਨ....
ਜਮੁਨਾ ਨਦੀ ਦੇ ਕਿਨਾਰੇ ਇੱਕ ਪੁਰਾਣੀ ਪ੍ਰਸਿੱਧ ਨਗਰੀ, ਜੋ ਕਈ ਥਾਈਂ ਵਸ ਚੁੱਕੀ ਹੈ.¹ ਪਾਂਡਵਾਂ ਵੇਲੇ ਇਸ ਦਾ ਨਾਮ ਇੰਦ੍ਰਪਸ੍ਥ² ਅਤੇ ਪਾਂਡਵਨਗਰ ਸੀ. ਫੇਰ ਇਸ ਦਾ ਨਾਮ ਯੋਗਿਨੀਪੁਰ ਹੋਇਆ. ਤੋਮਰਵੰਸ਼ ਦੇ ਰਾਜਾ ਰਾਇਸੇਨ ਨੇ ਸਨ ੯੧੯- ੨੦ ਵਿੱਚ ਸੁੰਦਰ ਮਕਾਨ ਬਣਵਾਕੇ ਰਾਜਧਾਨੀ ਕ਼ਾਯਮ ਕੀਤੀ.#ਮਯੂਰਵੰਸ਼ ਦੇ ਰਾਜਾ ਦਿਲੂ ਨੇ ਇਸ ਨੂੰ ਦਿੱਲੀ ਨਾਉਂ ਦਿੱਤਾ.³ ਸਨ ੧੧੫੧ ਵਿੱਚ ਚੌਹਾਨ ਰਾਜਪੂਤ ਵਿਸ਼ਾਲਦੇਵ ਨੇ ਇਸਨੂੰ ਰਾਜਧਾਨੀ ਬਣਾਇਆ. ਇਸ ਦੇ ਪੋਤੇ ਪ੍ਰਿਥੀ (ਪ੍ਰਿਥਿਵੀ) ਰਾਜ ਨੂੰ ਸਨ ੧੧੯੨ ਵਿੱਚ ਜਿੱਤਕੇ ਸ਼ਹਾਬੁੱਦੀਨ ਮੁਹ਼ੰਮਦ ਗੌਰੀ ਨੇ ਮੁਸਲਿਮ ਰਾਜ ਕ਼ਾਯਮ ਕੀਤਾ.#ਇਸ ਵੇਲੇ ਜਮੁਨਾ ਦੇ ਕਿਨਾਰੇ ਜੋ ਪੱਕੀ ਚਾਰ ਦੀਵਾਰੀ ਅੰਦਰ ਬਸਤੀ ਦੇਖੀ ਜਾਂਦੀ ਹੈ ਇਹ ਬਾਦਸ਼ਾਹ ਸ਼ਾਹਜਹਾਂ ਦੀ ਰਚਨਾ ਹੈ. ਉਸ ਨੇ ਇਸ ਦੇ ਲਾਲ ਕਿਲੇ ਅਤੇ ਸ਼ਹਿਰ ਦੀ ਬੁਨਿਆਦ ੧੬. ਏਪ੍ਰਿਲ ਸਨ ੧੬੩੯ ਨੂੰ ਰੱਖੀ ਅਤੇ ਚਤੁਰ ਅਹਿਲਕਾਰ ਗ਼ੈਰਤਖ਼ਾਨ ਦੀ ਨਿਗਰਾਨੀ ਵਿੱਚ ਇਮਾਰਤ ਬਣੀ. ਬਾਦਸ਼ਾਹ ਨੇ ਇਸ ਦਾ ਨਾਮ "ਸ਼ਾਹਜਹਾਨਾਬਾਦ" ਰੱਖਿਆ ਸੀ, ਪਰ ਜਗਤ ਪ੍ਰਸਿੱਧ ਦਿੱਲੀ ਹੀ ਰਿਹਾ.#ਸਨ ੧੮੦੩ ਵਿੱਚ ਦਿੱਲੀ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਆਈ, ਭਾਵੇਂ ਨਾਮਮਾਤ੍ਰ ਮੁਗਲ ਰਾਜਧਾਨੀ ਰਹੀ. ਸਨ ੧੮੫੭ ਦੇ ਗ਼ਦਰ ਪਿੱਛੋਂ ਦਿੱਲੀ ਅੰਗ੍ਰੇਜ਼ੀ ਰਾਜ ਨਾਲ ਮਿਲੀ, ਅਰ ੧੨. ਦਿਸੰਬਰ ਸਨ ੧੯੧੧ ਨੂੰ ਸ਼ਹਨਸ਼ਾਹ ਜਾਰਜਪੰਜਮ (George V) ਨੇ ਇਸ ਨੂੰ ਭਾਰਤ ਦੀ ਰਾਜਧਾਨੀ ਹੋਣ ਦਾ ਮੁੜ ਮਾਨ ਦਿੱਤਾ. ੧. ਅਕਤੂਬਰ ਸਨ ੧੯੧੨ ਨੂੰ ਦਿੱਲੀ ਨੂੰ ਪੰਜਾਬ ਤੋਂ ਅਲਗ ਕਰਕੇ ਚੀਫ਼ਕਮਿਸ਼ਨਰ ਦੇ ਅਧੀਨ ਕੀਤਾ ਗਿਆ.#ਦਿੱਲੀ ਤੋਂ ਲਹੌਰ ੨੯੭, ਕਲਕੱਤਾ ੯੫੬, ਬੰਬਈ ੯੮੨ ਅਤੇ ਕਰਾਚੀ ੯੦੭ ਮੀਲ ਹੈ.#ਸਨ ੧੯੨੧ ਦੀ ਮਰਦਮਸ਼ੂਮਾਰੀ ਅਨੁਸਾਰ ਦਿੱਲੀ ਦੀ ਆਬਾਦੀ ੩੦੪੪੨੦ ਹੈ. ਜਿਸ ਵਿੱਚੋਂ ਹਿੰਦੂ ੧੭੪੩੦੩, ਮੁਸਲਮਾਨ ੧੧੪੭੦੪, ਈਸਾਈ ੮੭੯੧, ਜੈਨੀ ੩੮੬੨, ਸਿੱਖ ੨੬੬੯, ਅਤੇ ਬਾਕੀ ਬੋੱਧ ਪਾਰਸੀ ਯਹੂਦੀ ੯੧ ਹਨ#ਜਾਰਜਪੰਜਮ ਨੇ ਜਿਸ ਨਵੀਂ ਬਸਤੀ ਦੀ ਨਿਉਂ ਰੱਖੀ ਹੈ, ਉਸ ਦਾ ਨਾਉਂ ਨ੍ਯੂ (New) ਦਿੱਲੀ ਹੈ, ਜੋ ਪਹਾੜੀਗੰਜ ਅਤੇ ਸਫਦਰਜੰਗ ਦੇ ਵਿਚਕਾਰ ਵਸੀ ਹੈ.#ਦਿੱਲੀ ਵਿੱਚ ਇਹ ਗੁਰਦ੍ਵਾਰੇ ਹਨ:-⁴#(੧) ਸੀਸਗੰਜ. ਇਹ ਚਾਂਦਨੀ ਚੌਕ ਵਿੱਚ ਹੈ. ਇੱਥੇ ੧੨. ਮੱਘਰ ਸੰਮਤ ੧੭੩੨ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਦੇਸ਼ ਅਤੇ ਧਰਮ ਦੀ ਖਾਤਿਰ ਸੀਸ ਕੁਰਬਾਨ ਕੀਤਾ. ਇਹ ਗੁਰਦ੍ਵਾਰਾ ਪਹਿਲਾਂ ਸਰਦਾਰ ਬਘੇਲਸਿੰਘ ਜੀ ਨੇ ਬਣਵਾਇਆ ਸੀ. ਫੇਰ ਮੁਸਲਮਾਨਾਂ ਨੇ ਗੁਰਦ੍ਵਾਰਾ ਢਾਹਕੇ ਪਾਸ ਮਸੀਤ ਉਸਾਰਦਿੱਤੀ. ਸਨ ੧੮੫੭ ਦੇ ਗਦਰ ਦੇ ਅੰਤ ਰਾਜਾ ਸਰੂਪਸਿੰਘ ਸਾਹਿਬ ਜੀਂਦਪਤਿ ਨੇ ਸੀਸਗੰਜ ਗੁਰਦ੍ਵਾਰੇ ਦੀ ਇਮਾਰਤ ਬਣਵਾਈ ਅਰ ਹੁਣ ਪ੍ਰੇਮੀ ਗੁਰਸਿੱਖਾਂ ਦੇ ਉੱਦਮ ਨਾਲ ਪੱਥਰ ਦੀ ਆਲੀਸ਼ਾਨ ਇਮਾਰਤ ਬਣ ਰਹੀ ਹੈ.#ਨਿੱਤ ਦੀ ਚੜ੍ਹਤ (ਭੇਟਾ ਪੂਜਾ) ਤੋਂ ਛੁੱਟ, (ਜਿਸ ਦਾ ਅੰਦਾਜ਼ਾ ਤਿੰਨ ਹਜਾਰ ਰੁਪਯਾ ਸਾਲ ਹੈ), ਇਸ ਗੁਰਦ੍ਵਾਰੇ ਨੂੰ ਹੇਠ ਲਿਖੀ ਸਾਲਾਨਾ ਪੱਕੀ ਆਮਦਨ ਹੈ:-#ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿੱਲੀ ਦੇ ਗੁਰਦ੍ਵਾਰਿਆਂ ਨੂੰ ਦਿੱਤਾ ਪਿੰਡ "ਦੋਸਾਂਝ" (ਤਸੀਲ ਨਵਾਂ ਸ਼ਹਿਰ, ਜਿਲਾ ਜਲੰਧਰ ਵਿੱਚ) ਹੈ, ਉਸ ਦਾ ਹਿੱਸਾ ੨੦੦, ਰਿਆਸਤ ਜੀਂਦ ਤੋਂ ੬੨), ਰਿਆਸਤ ਨਾਭੇ ਤੋਂ ੨੧੫), ਰਿਆਸਤ ਪਟਿਆਲੇ ਤੋਂ ੩੮੦)- ਜ਼ੀਨਤਮਹਿਲ ਦੇ ਕਿਰਾਏ ਵਿੱਚੋਂ ਦੋ ਸੌ ਚਾਲੀ, ਅਤੇ ਪੂਜਾ ਦੇ ਇੱਕ ਸੌ ਚਾਲੀ ਸਾਲਾਨਾ ਮਿਲਦੇ ਹਨ.#ਰਾਇਸੀਨਾ ਪਿੰਡ, ਜੋ ਰਿਆਸਤ ਜੀਂਦ ਨੇ ਖ਼ਰੀਦ ਕੇ ਗੁਰਦ੍ਵਾਰਾ ਸੀਸਗੰਜ ਅਤੇ ਰਕਾਬਗੰਜ ਨੂੰ ਭੇਟਾ ਕੀਤਾ ਸੀ, ਉਹ ਨਵੀਂ ਦਿੱਲੀ ਵਿੱਚ ਆ ਗਿਆ. ਗਵਰਨਮੇਂਟ ਨੇ ਉਸ ਦੀ ਕੀਮਤ ਜੋ ਦਿੱਤੀ ਉਸ ਦੇ ਪ੍ਰਾਮਿਸਰੀ (Promissory) ਨੋਟ ਖਰੀਦੇ ਗਏ. ਗੁਰਦ੍ਵਾਰਾ ਸੀਸਗੰਜ ਦੀ ਰਕਮ ਬੱਤੀ ਹਜਾਰ ਦਾ ਸੂਦ ਸਾਲਾਨਾ ੧੧੫੨) ਹੈ. ਇਸ ਤੋਂ ਛੁੱਟ ੧੫. ਮੁਰੱਬੇ ਜ਼ਮੀਨ ਗਵਰਨਮੇਂਟ ਨੇ ਦਿੱਤੀ, ਜਿਸ ਦੇ ਠੇਕੇ ਦੀ ਮਾਕੂਲ ਆਮਦਨ ਹੈ. ਗੁਰਦ੍ਵਾਰੇ ਦੇ ਸੇਵਾਦਾਰ ਮਹੰਤ ਭਾਈ ਹਰੀਸਿੰਘ ਜੀ ਬੀ. ਏ. ਅਤੇ ਭਾਈ ਰਣਜੋਧ ਸਿੰਘ ਜੀ ਹਨ.#(੨) ਰਕਾਬਗੰਜ. ਇੱਥੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਹੋਇਆ ਹੈ. ਇਹ ਅਸਥਾਨ ਗੁਰਦ੍ਵਾਰਾ ਰੋਡ ਤੇ ਹੈ, ਜੋ ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗੁਰਧਾਮ ਨੂੰ ਸਾਲਾਨਾ ਆਮਦਨ ਦੋਸਾਂਝ ਪਿੰਡ ਦੇ ਹਿੱਸੇ ਵਿੱਚੋਂ ੩੩੨), ਰਿਆਸਤ ਪਟਿਆਲੇ ਤੋਂ ਆਲਾਸਿੰਘ ਦੀ ਵਡਾਲੀ ਅਤੇ ਹਿੰਦੂਪੁਰ ਦੋ ਪਿੰਡ ਜਾਗੀਰ, ਜਿਨ੍ਹਾਂ ਦੀ ਸਾਲਾਨਾ ਰਕਮ ੧੩੯੦) ਹੈ, ਰਾਇਸੀਨਾ ਪਿੰਡ ਦੀ ਰਕਮ ਦੇ ਖਰੀਦੇ ਪ੍ਰਾਮਿਸਰੀ ਨੋਟਾਂ ਦਾ ਸੂਦ ੧੩੯੮), ਮਹਾਰਾਜਾ ਪਟਿਆਲਾ ਵੱਲੋਂ ਪੂਜਾ ੧੪੦), ਕਿਰਾਇਆ ਕੋਠੜੀਆਂ ੨੫੦), ਅੱਠ ਏਕੜ ਦਾ ਗੁਰਦ੍ਵਾਰੇ ਨਾਲ ਬਾਗ਼. ਜਿਸ ਦੀ ਸਾਲਾਨਾ ਆਮਦਨ ੨੫੦) ਹੈ, ਪੰਦਰਾਂ ਮੁਰੱਬੇ ਜ਼ਮੀਨ ਗਵਰਨਮੇਂਟ ਵੱਲੋਂ, ਜੋ ਠੇਕੇ ਪੁਰ ਚੜ੍ਹਾਈ ਜਾਂਦੀ ਹੈ. ਗੁਰਦ੍ਵਾਰੇ ਦੀ ਸੇਵਾ ਕਰਨ ਵਾਲੇ ਭਾਈ ਗੁਰਬਖਸ਼ਸਿੰਘ ਜੀ ਅਤੇ ਜੀਵਨਸਿੰਘ ਜੀ ਹਨ.#(੩) ਬੰਗਲਾਸਾਹਿਬ. ਜਯਸਿੰਘਪੁਰੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ ੧੭੨੦ ਵਿੱਚ ਵਿਰਾਜੇ ਸਨ. ਉਸ ਸਮੇਂ ਗੁਰੂਸਾਹਿਬ ਦੇ ਨਿਵਾਸ ਲਈ ਅੰਬਰਪਤਿ⁵ ਮਿਰਜ਼ਾ ਜਯਸਿੰਘ ਨੇ ਬੰਗਲਾ ਬਣਵਾਇਆ ਸੀ. ਇਹ ਗੁਰਦ੍ਵਾਰਾ ਜਯਸਿੰਘ ਰੋਡ ਅਤੇ ਕੈਂਟਨਮੈਂਟ ਰੋਡ (Cantonement Road) ਦੇ ਮੱਧ ਹੈ. ਇਸ ਗੁਰਦ੍ਵਾਰੇ ਨੂੰ ਪਿੰਡ ਦੋਸਾਂਝ ਦਾ ਹਿੱਸਾ ੧੬੯), ਨਾਭੇ ਤੋਂ ੪॥), ਜੀਂਦ ਤੋਂ ੬੨), ਪਟਿਆਲੇ ਤੋਂ ੧੪੦), ਗੁਰਦ੍ਵਾਰੇ ਦੀ ਕੁਝ ਜ਼ਮੀਨ ਜੋ ਸਰਕਾਰ ਨੇ ਨਵੀਂ ਆਬਾਦੀ ਲਈ ਲਈ ਹੈ, ਉਸ ਦੀ ਰਕਮ ਦਾ ਸਾਲਾਨਾ ਸੂਦ ੨੨੦) ਹੈ. ਪੁਜਾਰੀ ਭਾਈ ਹਾਕਮਸਿੰਘ ਜੀ ਹਨ.#(੪) ਬਾਲਾਸਾਹਿਬ. ਬਾਲਗੁਰੂ ਹਰਿਕ੍ਰਿਸਨ ਜੀ ਦੇ ਸ਼ਰੀਰ ਦਾ ਸਸਕਾਰ ਇਸ ਥਾਂ ਸੰਮਤ ੧੭੨੧ ਵਿੱਚ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਭੀ ਇਸੇ ਥਾਂ ਹੋਇਆ ਹੈ. ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ, ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ. ਗੁਰਦ੍ਵਾਰੇ ਦੀ ਸਾਲਾਨਾ ਆਮਦਨ- ਦੋਸਾਂਝ ਵਿੱਚੋਂ ਹਿੱਸਾ ੭੦੨), ਜੀਂਦ ਤੋਂ ੬੨), ਪਟਿਆਲੇ ਤੋਂ ਬੰਧਾਨ ੧੨੫) ਅਤੇ ਪੂਜਾ ੩੦੬), ਨਾਭੇ ਤੋਂ ੧੦੯॥), ਗੁਰਦ੍ਵਾਰੇ ਨਾਲ ਲਗਦੀ ਜ਼ਮੀਨ ਦੀ ਆਮਦਨ ੪੦) ਹੈ. ਸੇਵਾਦਾਰ ਭਾਈ ਤਾਰਾਸਿੰਘ ਜੀ ਅਤੇ ਬੀਰਸਿੰਘ ਜੀ ਹਨ.#(੫) ਮੋਤੀਬਾਗ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਸੰਮਤ ੧੭੬੪ ਵਿੱਚ ਚਰਣ ਪਾਏ ਹਨ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ਪੰਜ ਮੀਲ ਹੈ. ਇਸ ਅਸਥਾਨ ਨੂੰ ਕੇਵਲ ਪਟਿਆਲੇ ਤੋਂ ਸਾਲਾਨਾ ੨੫) ਬੰਧਾਨ ਅਤੇ ਪੂਜਾ ੧੪੦) ਹੈ. ਪੁਜਾਰੀ ਭਾਈ ਦੇਵਾਸਿੰਘ ਜੀ ਹਨ.#(੬) ਦਮਦਮਾ ਸਾਹਿਬ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ. ਗੁਰਦ੍ਵਾਰਾ ਹੁਮਾਯੂੰ ਦੇ ਮਕਬਰੇ ਪਾਸ ਹੈ. ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗਰੁਦ੍ਵਾਰੇ ਨੂੰ ਮਹਾਰਾਜਾ ਪਟਿਆਲਾ ਵੱਲੋਂ ੧੪੦) ਅਤੇ ਇੱਕ ਪ੍ਰੇਮੀ ਸਿੱਖ ਦੀ ਚੜ੍ਹਾਈ ਹੋਈ ੩੮ ਵਿੱਘੇ ਜ਼ਮੀਨ ਜੋਗਾਬਾਈ ਪਿੰਡ ਵਿੱਚ ਹੈ, ਜਿਸ ਦੀ ਆਮਦਨ ੬੪) ਸਾਲਾਨਾ ਹੈ. ਸੇਵਾਦਾਰ ਭਾਈ ਰਘੁਬੀਰਸਿੰਘ ਜੀ ਹਨ.#(੭) ਮਾਤਾ ਸੁੰਦਰੀ ਜੀ ਦੀ ਹਵੇਲੀ, ਜੋ ਤੁਰਕਮਾਨ ਦਰਵਾਜੇ ਤੋਂ ਬਾਹਰ ਚਾਂਦਨੀ ਚੌਕ ਤੋਂ ਡੇਢ ਮੀਲ ਹੈ. ਇੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ. ਇਹ ਅਸਥਾਨ ਨੂੰ ਪਟਿਆਲੇ ਤੋਂ ੨੫) ਬੰਧਾਨ, ਅਤੇ ਪੂਜਾ ੫੧) ਹੈ. ਜੀਂਦ ਤੋਂ ੬੨) ਸਾਲਾਨਾ ਮਿਲਦੇ ਹਨ. ਗਵਰਨਮੇਂਟ ਨੇ ਜੋ ਗੁਰਦ੍ਵਾਰੇ ਦੀ ਜ਼ਮੀਨ ਨਵੀਂ ਆਬਾਦੀ ਲਈ ਖਰੀਦੀ, ਉਸ ਦੀ ਰਕਮ ਦਾ ਸਾਲਾਨਾ ਸੂਦ ੪੮) ਹੈ. ਸੇਵਾਦਾਰ ਭਾਈ ਕਾਹਨਸਿੰਘ ਜੀ ਅਤੇ ਬਾਬਾ ਦਿਆਲ ਸਿੰਘ ਜੀ ਹਨ.#(੮) ਮਜਨੂੰ ਦਾ ਟਿੱਲਾ. ਇੱਥੇ ਜਗਤਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜੇ ਹਨ, ਅਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਸਮੇਂ ਬਾਬਾ ਰਾਮਰਾਇ ਜੀ ਦਾ ਨਿਵਾਸ ਭੀ ਇੱਥੇ ਹੀ ਰਿਹਾ ਹੈ. ਇਹ ਗੁਰਦ੍ਵਾਰਾ ਜਮੁਨਾ ਕਿਨਾਰੇ ਚੰਦ੍ਰਾਵਲ ਪਿੰਡ ਪਾਸ ਹੈ. ਕਸ਼ਮੀਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ੩. ਮੀਲ ਹੈ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਬਿਸਨਦਾਸ ਜੀ ਹਨ.#(੯) ਕੂਚਾ ਦਿਲਵਾਲੀਸਿੰਘ. ਇਹ ਅਜਮੇਰੀ ਦਰਵਾਜ਼ੇ ਤੋਂ ਅੰਦਰ ਸੀਸਗੰਜ ਗੁਰਦ੍ਵਾਰੇ ਤੋਂ ਅੱਧ ਮੀਲ ਹੈ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦਸ਼ਮੇਸ਼ ਦੀ ਆਗ੍ਯਾ ਅਨੁਸਾਰ ਭਾਈ ਮਨੀਸਿੰਘ ਜੀ ਨਾਲ ਜਦ ਦਿੱਲੀ ਪੁੱਜੇ, ਤਦ ਪਹਿਲਾਂ ਕੁਝ ਕਾਲ ਇੱਥੇ ਰਹੇ. ਇੱਥੇ ਰਹਿਣ ਸਮੇਂ ਮਾਤਾ ਸੁੰਦਰੀ ਜੀ ਨੇ ਅਜੀਤਸਿੰਘ ਪਾਲਿਤਪੁਤ੍ਰ ਬਣਾਇਆ ਸੀ. ਸਿੱਖਾਂ ਨੇ ਅਨਗਹਿਲੀ ਕਰਕੇ ਇੱਥੇ ਗੁਰਦ੍ਵਾਰਾ ਨਹੀਂ ਬਣਾਇਆ. ਹਿੰਦੂ ਅਰੋੜੇ ਇਸ ਥਾਂ ਵਸਦੇ ਹਨ.#(੧੦) ਮਟੀਆ ਬਾਜ਼ਾਰ ਦੇ ਚਿਤਲੀਕਬਰ ਮਹਲੇ ਵਿੱਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨਸਿੰਘ ਪਾਸ ਉਹ ਸ਼ਸਤ੍ਰ ਸਨ, ਜੋ ਸ਼੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬਕੌਰ ਜੀ ਨੂੰ ਬਖ਼ਸ਼ੇ ਸਨ. ਜੀਵਨਸਿੰਘ ਦੀ ਔਲਾਦ ਇਨ੍ਹਾਂ ਸ਼ਸਤ੍ਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ. ਹੁਣ ਇਹ ਸ਼ਸਤ੍ਰ ਗੁਰਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕੀਤੇ ਗਏ ਹਨ. ਸ਼ਸਤ੍ਰਾਂ ਦੀ ਸੇਵਾ ਲਈ ਪਟਿਆਲੇ ਤੋਂ ਸਾਲਾਨਾ ੧੦੧/- ) ਅਤੇ ਪੂਜਾ ੭੪) ਹੈ, ਰਿਆਸਤ ਨਾਭੇ ਤੋਂ ੨੦) ਅਤੇ ਦੋਸਾਂਝ ਦੀ ਜਾਗੀਰ ਵਿੱਚੋਂ ਹਿੱਸਾ ੭੦) ਮਿਲਦੇ ਹਨ.#(੧੧) ਨਾਨਕਪਿਆਉ. ਸਤਿਗੁਰੂ ਨਾਨਕਦੇਵ ਜੀ ਨੇ ਇਹ ਖੂਸ ਤੋਂ ਜਲ ਕੱਢਕੇ ਤ੍ਰਿਖਾਤੁਰ ਰਾਹੀਆਂ ਨੂੰ ਪਿਆਇਆ ਸੀ. ਇਹ ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ ਪੱਛਮ ਚਾਰ ਮੀਲ ਹੈ. ਇਸ ਨੂੰ "ਪਉ ਸਾਹਿਬ" ਭੀ ਆਖਦੇ ਹਨ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਨਿਰੰਜਨਦਾਸ ਜੀ ਹਨ.#ਦੇਖੋ, ਦਿੱਲੀ ਦਾ ਨਕਸ਼ਾ.#ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਯਰ ਦੇ ਕਿਲੇ ਰਹੇ, ਤਦ ਬਾਬਾ ਬੁੱਢਾ ਜੀ ਦਿੱਲੀ ਤੋਂ ਪੰਜ ਕੋਹ ਤੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਲੈਕੇ ਜਮੁਨਾ ਕਿਨਾਰੇ ਰਹੇ ਹਨ, ਪਰ ਸਾਨੂੰ ਇਸ ਥਾਂ ਦਾ ਕੁਝ ਪਤਾ ਨਹੀਂ ਮਿਲਿਆ.#"ਚਲੇ ਆਗਰੇ ਤੇ ਸਭ ਆਏ,#ਦਿੱਲੀ ਨਗਰ ਪਿਖ੍ਯੋ ਸਮੁਦਾਏ,#ਸੁਨ੍ਯੋ ਘਾਸ ਜਹਿਂ ਖਰੋ ਉਦਾਰੇ,#ਪੰਚ ਕੋਸ ਪੁਰ ਤਯਾਗ ਪਧਾਰੇ,#ਹਰਿਤ ਤਿਰਣ ਦੇਖਤ ਹਰਖਾਏ,#ਕਰ੍ਯੋ ਸਿਵਿਰ ਉਤਰੇ ਸਮੁਦਾਏ,#ਅਬ ਲੌ ਤਿਸ ਥਲ ਚਿੰਨ੍ਹ ਲਖੰਤੇ,#ਜਗਾ ਬ੍ਰਿੱਧ ਕੀ ਲੋਕ ਕਹੰਤੇ." (ਗੁਪ੍ਰਸੂ ਰਾਸਿ ੪, ਅਃ ੬੧)...
ਅ਼. [علاٶُئُلدیِن] ਵਿ- ਦੀਨ ਦੀ ਉੱਚਤਾ. ਭਾਵ- ਦੀਨ ਦੇ ਉੱਚਾ ਕਰਨ ਵਾਲਾ। ੨. ਸੰਗ੍ਯਾ- ਖ਼ਿਲਜੀ ਵੰਸ਼ ਦਾ ਬਾਦਸ਼ਾਹ, ਜਿਸ ਨੇ ਸੰਮਤ ੧੩੫੩ ਤੋਂ ੧੩੭੩ ਤੀਕ ਦਿੱਲੀ ਦਾ ਰਾਜ ਕੀਤਾ. ਕੁਤਬ ਮੀਨਾਰ ਪਾਸ ਜੋ ਗੁੰਬਜਦਾਰ ਦਰਵਾਜਾ ਹੈ, ਉਹ ਇਸੇ (ਸਨ ੧੩੧੦ ਵਿਚ) ਬਣਵਾਇਆ ਸੀ.#ਇਸੇ ਨਾਉਂ ਦੇ ਬਾਦਸ਼ਾਹ ਗ਼ੋਰ ਤੇ ਬੰਗਾਲ ਵਿੱਚ ਅਰ ਸੱਯਦ ਅਤੇ ਬਾਹਮਨੀ ਖਾਨਦਾਨਾਂ ਵਿੱਚ ਭੀ ਕਈ ਹੋ ਗੁਜਰੇ ਹਨ....
[خلجی] ਅਫ਼ਗ਼ਾਨਿਸਤਾਨ ਵਿੱਚ ਇਕ ਖ਼ਲਜ ਨਗਰ ਹੈ ਉਸ ਥਾਂ ਦੇ ਹੋਣ ਕਰਕੇ ਖ਼ਲਜੀ ਸੰਗ੍ਯਾ ਹੈ. ਇਸ ਵੰਸ਼ ਜਲਾਲੁੱਦੀਨ ਦਿੱਲੀ ਦਾ ਪ੍ਰਸਿੱਧ ਬਾਦਸ਼ਾਹ ਹੋਇਆ ਹੈ. ਭਾਰਤ ਵਿੱਚ ਖ਼ਲਜੀ ਵੰਸ਼ ਦਾ ਰਾਜ ਸਨ ੧੨੯੦ ਤੋਂ ੧੩੨੦ ਤੀਕ ਰਿਹਾ ਹੈ....
ਤੁ. [مُغل] ਮੁਗ਼ਲ. ਵਿ- ਸਾਦਾਦਿਲ. ਭੋਲਾ. ਸਿੱਧਾ ਸਾਦਾ। ੨. ਸੰਗ੍ਯਾ- ਤਾਤਾਰ ਦੀ ਇੱਕ ਸ਼ੂਰਵੀਰ ਜਾਤਿ, ਜੋ ਪਹਿਲਾਂ ਆਤਿਸ਼ਪਰਸ੍ਤ ਸੀ ਅਤੇ ਫੇਰ ਇਸਲਾਮ ਮਤ ਵਿੱਚ ਆਈ. ਦਿੱਲੀ ਦੇ ਬਾਦਸ਼ਾਹਾਂ ਦੀ ਨੌਕਰੀ ਵਿੱਚ ਆਕੇ ਭੀ ਕਈ ਮੁਗਲ ਚਿਰ ਤੀਕ ਮੁਸਲਮਾਨ ਨਹੀਂ ਹੋਏ ਸਨ. ਜਲਾਲੁੱਦੀਨ ਫ਼ੀਰੋਜ਼ ਖ਼ਲਜੀ ਨੇ, ਜੋ ਦਿੱਲੀ ਦੇ ਤਖ਼ਤ ਪੁਰ ਸਨ ੧੨੯੦ ਤੋਂ ੯੬ ਤਕ ਰਿਹਾ, ਬਹੁਤ ਮੁਗਲ ਮੁਸਲਮਾਨ ਕੀਤੇ. ਦਿੱਲੀ ਪਾਸ ਜੋ ਮੁਗ਼ਲਪੁਰਾ ਹੈ, ਇਹ ਉਸੀ ਸਮੇਂ ਬਣਾਇਆ ਗਿਆ ਸੀ. ਮੁਗਲਾਂ ਵਿੱਚ ਤੈਮੂਰ ਪ੍ਰਤਾਪੀ ਹੋਇਆ, ਜਿਸ ਨੇ ਭਾਰਤ ਨੂੰ ਫਤੇ ਕੀਤਾ, ਅਰ ਜਿਸ ਦੇ ਵੰਸ਼ ਵਿੱਚੋਂ ਬਾਬਰ ਹਿੰਦੁਸਤਾਨ ਅੰਦਰ ਮੁਗਲਰਾਜ ਕ਼ਾਇਮ ਕਰਨ ਵਾਲਾ ਹੋਇਆ. ਦਿੱਲੀ ਦੇ ਤਖਤ ਪੁਰ ੧੫. ਮੁਗਲ ਬਾਦਸ਼ਾਹ ਬੈਠੇ ਹਨ. ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ. "ਮੁਗਲ ਪਠਾਣਾ ਭਈ ਲੜਾਈ." (ਆਸਾ ਮਃ ੧)...
ਅ਼. [اکبر] ਵਿ- ਕਿਬਰ (ਬਜ਼ੁਰਗੀ) ਵਾਲਾ. ਬਹੁਤ ਵਡਾ. ਮਹਾਂ ਪ੍ਰਧਾਨ। ੨. ਸੰਗ੍ਯਾ- ਕਰਤਾਰ. ਅਕਾਲਪੁਰਖ। ੩. ਬਾਦਸ਼ਾਹ ਹੁਮਾਯੂੰ ਦਾ ਪੁਤ੍ਰ, ਜੋ ੧੫. ਅਕਤੂਬਰ ਸਨ ੧੫੪੨ (ਸੰਮਤ ੧੫੯੯) ਨੂੰ ਅਮਰਕੋਟ (ਸਿੰਧ) ਵਿੱਚ ਉਸ ਵੇਲੇ ਹਮੀਦਾ ਬਾਨੂੰ ਦੇ ਉਦਰ ਤੋਂ ਜਨਮਿਆ, ਜਦ ਇਸ ਦਾ ਪਿਤਾ ਸ਼ੇਰਸ਼ਾਹ ਤੋਂ ਹਾਰ ਖਾਕੇ ਭਾਰਤ ਤੋਂ ਵਿਦਾ ਹੋ ਰਿਹਾ ਸੀ.¹#ਤੇਰਾਂ ਵਰ੍ਹੇ ਨੌ ਮਹੀਨੇ ਦੀ ਉਮਰ ਵਿੱਚ ਅਕਬਰ ਦਿੱਲੀ ਦੇ ਤਖ਼ਤ ਤੇ ਬੈਠਾ. ਬੈਰਾਮ ਖ਼ਾਂ (ਖ਼ਾਨਖ਼ਾਨਾਂ), ਜੋ ਹੁਮਾਯੂੰ ਦਾ ਮੁੱਖਮੰਤ੍ਰੀ ਅਤੇ ਸੈਨਾਪਤਿ ਸੀ, ਉਸ ਦੀ ਨਿਗਰਾਨੀ ਵਿੱਚ ਰਾਜ ਕਾਜ ਚੰਗੀ ਤਰ੍ਹਾਂ ਚਲਦਾ ਰਿਹਾ. ਸੰਮਤ ੧੬੧੭ ਵਿੱਚ ਅਕਬਰ ਨੇ ਪੂਰੀ ਹੁਕੂਮਤ ਆਪਣੇ ਹੱਥ ਲਈ ਅਰ ਮੁਗ਼ਲ ਰਾਜ ਨੂੰ ਭਾਰੀ ਤਰੱਕੀ ਦਿੱਤੀ. ਸੰਮਤ ੧੬੧੮ ਵਿੱਚ ਅਕਬਰ ਨੇ ਅੰਬਰ² ਦੇ ਰਾਜਾ ਬਿਹਾਰੀ ਮੱਲ ਦੀ ਪੁਤ੍ਰੀ ਨਾਲ ਸ਼ਾਦੀ ਕਰਕੇ ਰਾਜਪੂਤਾਂ ਨਾਲ ਸੰਬੰਧ ਜੋੜਿਆ. ਇਸ ਪਿੱਛੋਂ ਜੋਧਪੁਰ ਦੀ ਕੰਨ੍ਯਾ ਨਾਲ ਭੀ ਵਿਆਹ ਕੀਤਾ. ਬਿਹਾਰੀ ਮੱਲ ਦਾ ਬੇਟਾ ਭਗਵਾਨ ਦਾਸ ਅਤੇ ਉਸਦਾ ਪੁਤ੍ਰ ਮਾਨ ਸਿੰਘ ਅਕਬਰ ਦੇ ਪ੍ਰਸਿੱਧ ਜਰਨੈਲ (Generals) ਅਤੇ ਸਹਾਇਕ ਸਨ. ਇਹ ਬਾਦਸ਼ਾਹ ਹਿੰਦੂਆਂ ਨੂੰ ਉੱਚੇ ਅਧਿਕਾਰ ਦੇਣ ਵਿੱਚ ਸੰਕੋਚ ਨਹੀਂ ਕਰਦਾ ਸੀ, ਇਸੇ ਕਾਰਣ ਟੋਡਰ ਮੱਲ ਬੀਰਬਲ ਆਦਿਕ ਇਸ ਦੇ ਮੁੱਖਮੰਤ੍ਰੀਆਂ ਵਿੱਚੋਂ ਸਨ.#ਮੇਵਾਰਪਤਿ ਰਾਣਾ ਉਦਯਸਿੰਘ ਜੋ ਅੰਬਰ ਦੇ ਰਾਜਾ ਤੋਂ ਇਸ ਲਈ ਘ੍ਰਿਣਾ ਕਰਦਾ ਸੀ ਕਿ ਉਸਨੇ ਮੁਸਲਮਾਨ ਨੂੰ ਪੁਤ੍ਰੀ ਦਿੱਤੀ ਹੈ, ਸੁਭਾਵਿਕ ਹੀ ਅਕਬਰ ਦਾ ਵੈਰੀ ਸਮਝਿਆ ਗਿਆ. ਅਕਬਰ ਨੇ ਰਾਣੇ ਨੂੰ ਸਜ਼ਾ ਦੇਣ ਵਾਸਤੇ ਸੰਮਤ ੧੬੨੪ ਵਿੱਚ ਚਤੌੜਗੜ੍ਹ ਉੱਤੇ ਚੜ੍ਹਾਈ ਕੀਤੀ. ਉਦਯਸਿੰਘ ਤਾਂ ਘਾਇਲ ਹੋਕੇ ਭੱਜ ਗਿਆ, ਪਰ ਬੇਦਨੋਰ ਦਾ ਰਈਸ ਜੈਮਲ ਅਤੇ ਕੈਲਵਾਰਾ ਦਾ ਸਰਦਾਰ ਪੱਤੋ (ਫੱਤਾ), ਇਸ ਬਹਾਦੁਰੀ ਨਾਲ ਲੜੇ ਕਿ ਉਨ੍ਹਾਂ ਦੀ ਵੀਰਤਾ ਦਾ ਪ੍ਰਸੰਗ ਸੁਣਕੇ ਰੋਮਾਂਚ ਹੋ ਜਾਂਦਾ ਹੈ.#ਏਹ ਦੋਵੋਂ ਮੇਵਾਰ ਦੇ ੧੬. ਵਡੇ ਰਾਈਸ਼ਾਂ ਵਿੱਚੋਂ ਸਨ. ਅੰਤ ਨੂੰ ਜੈਮਲ ਅਕਬਰ ਦੀ ਗੋਲੀ ਨਾਲ ਸ਼ਹੀਦ ਹੋਇਆ, ਇਸ ਦਾ ਜਿਕਰ ਉਸ ਨੇ ਆਪ ਅਤੇ ਜਹਾਂਗੀਰ ਨੇ ਭੀ ਲਿਖਿਆ ਹੈ. ਜਿਸ ਬੰਦੂਕ ਨਾਲ ਅਕਬਰ ਨੇ ਜੈਮਲ ਨੂੰ ਮਾਰਿਆ ਉਸ ਦਾ ਨਾਉਂ "ਸੰਗਰਾਮ³" ਰੱਖਿਆ. ਜੈਮਲ ਦੇ ਮਰਣ ਪੁਰ ਕਿਲੇ ਅੰਦਰ ਜੌਹਰ⁴ ਦੀ ਰਸਮ ਹੋਈ, ਜਿਸ ਨਾਲ ੯. ਰਾਣੀਆਂ, ੫. ਰਾਜਪੁਤ੍ਰੀਆਂ, ੨. ਰਾਜਕੁਮਾਰ ਅਤੇ ਰਾਜਪੂਤਾਂ ਦੀਆਂ ਬਹੁਤ ਪਤਿਵ੍ਰਤਾ ਇਸਤ੍ਰੀਆਂ ਅਗਨੀ ਵਿੱਚ ਭਸਮ ਹੋਈਆਂ. ੧੧. ਚੇਤ ਸੰਮਤ ੧੬੨੪ ਦਾ ਇਹ ਸਾਕਾ ਮੇਵਾਰ ਵਿੱਚ ਘਰ ਘਰ ਮਨਾਇਆ, ਅਰ ਸ਼ਹੀਦ ਹੋਏ ਯੋਧਿਆਂ ਨੂੰ ਅਮਰ ਰੱਖਣ ਵਾਲਾ ਜਸ ਕਵੀਆਂ ਅਤੇ ਢਾਡੀਆਂ ਦ੍ਵਾਰਾ ਗਾਇਆ ਜਾਂਦਾ ਹੈ.#'ਜੌਹਰ' ਹੋਣ ਪਿੱਛੋਂ ਪੱਤੋ ਅਤੇ ਹਜ਼ਾਰਾਂ ਰਾਜਪੂਤ ਕੇਸਰੀ ਬਾਗੇ ਪਹਿਨਕੇ ਕਿਲਾ ਛੱਡ ਮੈਦਾਨ ਵਿੱਚ ਆ ਡਟੇ ਅਤੇ ਅਕਬਰ ਦੀ ਸੈਨਾ ਨਾਲ ਮੁਠਭੇੜ ਕਰਕੇ ਸ਼ਹੀਦ ਹੋਏ. ਇਸ ਜੰਗ ਵਿੱਚ ਮੋਏ ਰਾਜਪੂਤਾਂ ਦੇ ਜਨੇਊ ਤੋਲਣ ਪੁਰ ੭੪॥ ਸਾਢੇ ਚੁਹੱਤਰ ਮਾਨ (ਅਰਥਾਤ ੩੯੮ ਸੇਰ ਕੱਚੇ) ਹੋਏ. ਇਸੇ ਘਟਨਾ ਦਾ ਸੂਚਕ ਮਹਾਜਨੀ ਚਿੱਠੀਆਂ ਉੱਤੇ ੭੪॥ ਅੰਗ ਲਿਖਿਆ ਜਾਂਦਾ ਹੈ. ਜਿਸ ਦਾ ਭਾਵ ਹੈ ਕਿ ਜੋ ਬੇਗਾਨੀ ਚਿੱਠੀ ਖੋਲ੍ਹੇ ਉਸ ਨੂੰ ਚਤੌੜ ਦੀ ਹਤ੍ਯਾਲੱਗੇ. ਇਹ ਆਣ ਸਿਰਫ ਚਿੱਠੀਆਂ ਉੱਤੇ ਹੀ ਨਹੀਂ, ਸਗੋਂ ਰਾਜਪੂਤਾਨੇ ਦੀ ਰਿਆਸਤੀ ਲਿਖਤਾਂ ਅਤੇ ਦਾਨਪਤ੍ਰਾਂ ਵਿੱਚ ਭੀ "ਚਤੌੜ ਮਾਰਿਆ ਰਾ ਪਾਪ"- ਲਿਖੀ ਜਾਂਦੀ ਹੈ, ਅਰਥਾਤ ਜੋ ਇਸ ਦਾਨ ਨੂੰ ਬੰਦ ਕਰੇ ਉਸ ਨੂੰ ਮਹਾਂ ਪਾਪ ਲੱਗੇ. ਦੇਖੋ, ਕਰਨਲ ਜੇ. ਟਾਡ (Col. James Tod) ਦੀ ਰਾਜਸਥਾਨ.#ਫ੍ਰਾਂਸ ਦੇ ਵੈਦ੍ਯ ਬਰਨੀਅਰ (Bernier) ਨੇ ੧. ਜੁਲਾਈ ਸਨ ੧੬੬੩ ਨੂੰ ਜੋ ਚਿੱਠੀ ਲਿਖੀ ਹੈ, ਉਸ ਤੋਂ ਜਾਪਦਾ ਹੈ ਕਿ ਦਿੱਲੀ ਕਿਲੇ ਦੇ ਦਰਵਾਜ਼ੇ ਅੱਗੇ ਜੋ ਦੋ ਹਾਥੀਸਵਾਰ ਬੁੱਤ ਹਨ, ਉਹ ਜੈਮਲ ਅਤੇ ਪੱਤੋ ਦੇ ਹਨ, ਜਿਨ੍ਹਾਂ ਦੀ ਬਹਾਦੁਰੀ ਨੇ ਅਕਬਰ ਦਾ ਮਨ ਭੀ ਯਾਦਗਾਰ ਕਾਯਮ ਕਰਨ ਲਈ ਪ੍ਰੇਰਿਆ.⁵#ਅਕਬਰ ਨੇ ਹਿੰਦੂਆਂ ਤੋਂ ਜੇਜੀਆ (ਜਿਜ਼ੀਯਹ) ਅਤੇ ਤੀਰਥਯਾਤ੍ਰਾ ਦਾ ਟੈਕਸ ਲੈਣਾ ਵਰਜ ਦਿੱਤਾ ਸੀ ਅਰ ਹਿੰਦੂਆਂ ਲਈ "ਧਰਮਪੁਰ" ਅਤੇ ਮੁਸਲਮਾਨਾਂ ਲਈ "ਖ਼ੈਰਪੁਰ" ਆਸ਼੍ਰਮ ਬਣਵਾਏ, ਜਿੱਥੇ ਉਨ੍ਹਾਂ ਨੂੰ ਵਿਸ਼੍ਰਾਮ ਅਤੇ ਖਾਨ ਪਾਨ ਮਿਲਦਾ ਸੀ.#ਅਕਬਰ ਨੇ "ਵਿਦ੍ਯਨ੍ਯਾਯ"⁶ ਹੁਕਮਨ ਰੋਕ ਦਿੱਤਾ ਸੀ ਅਤੇ ਆਪਣੀ ਇੱਛਾ ਬਿਨਾ ਕੋਈ ਇਸਤ੍ਰੀ ਜਬਰਨ ਸਤੀ ਭੀ ਨਹੀਂ ਕੀਤੀ ਜਾਂਦੀ ਸੀ.#ਇਹ ਬਾਦਸ਼ਾਹ ਪ੍ਰਜਾ ਤੋਂ ਪੈਦਾਵਾਰ ਦਾ ਤੀਜਾ ਹਿੱਸਾ ਲੈਂਦਾ ਸੀ ਅਤੇ ਰਈਸ ਜੋ ਉਸ ਦੀ ਸੇਵਾ ਲਈ ਹਾਜਿਰ ਰਹਿੰਦੇ ਸਨ ਉਨ੍ਹਾਂ ਦਾ ਅਧਿਕਾਰ "ਮਨਸਬਦਾਰ" ਸੀ, ਜਿਨ੍ਹਾਂ ਦੇ ਅਧੀਨ ੫੦੦ ਤੋਂ ੧੦੦੦੦ ਤੀਕ ਸੈਨਾ ਹੋਇਆ ਕਰਦੀ ਸੀ. ਮਾਲ ਦੇ ਆਲਾ ਅਫਸਰ ਟੋਡਰ ਮੱਲ ਦੀਵਾਨ ਦੇ ਅਧੀਨ ਰਸਦ, ਵਸਤ੍ਰ, ਸੁਗੰਧਿ, ਧਾਤੁ ਅਤੇ ਰਤਨ ਆਦਿ ਸਾਮਾਨ ਖਰੀਦਣ ਵਾਲੇ ਕਰਮਚਾਰੀ "ਕਰੋੜੇ" (क्रयिक) ਸਨ. ਪਰਗਨਿਆਂ ਦੇ ਹਾਕਿਮ, ਜੋ ਦੀਵਾਨੀ ਫੌਜਦਾਰੀ ਅਖਤਿਆਰ ਰਖਦੇ ਸਨ "ਫੌਜਦਾਰ" ਕਹਾਉਂਦੇ ਸਨ.⁷ ਸ਼ਹਿਰਾਂ ਵਿੱਚ ਕੋਤਵਾਲ ਅਤੇ ਕਾਜੀ ਝਗੜੇ ਨਿਬੇੜਦੇ ਸਨ.#ਅਕਬਰ ਦੀ ਸਭਾ ਵਿੱਚ ਹਰ ਮਜ਼ਹਬ ਦਾ ਆਦਮੀ ਆਪਣੇ ਮਤ ਦੇ ਨਿਯਮ ਬਿਨਾ ਸ਼ੰਕਾ ਪ੍ਰਗਟ ਕਰ ਸਕਦਾ ਸੀ ਅਤੇ ਬਾਦਸ਼ਾਹ ਨੂੰ ਭੀ ਗੁਣਚਰਚਾ ਸੁਣਨ ਦਾ ਭਾਰੀ ਸ਼ੌਕ ਸੀ. ਸ਼ਾਹ ਅਕਬਰ ਹਿੰਦੀ ਦਾ ਭੀ ਉੱਤਮ ਕਵੀ ਸੀ. ਬੀਰਬਲ ਦਾ ਮਰਣਾ ਸੁਣਕੇ ਜੋ ਉਸ ਨੇ ਸੋਰਠਾ ਰਚਿਆ ਹੈ ਉਸ ਤੋਂ ਉਸ ਦੀ ਚਮਤਕਾਰੀ ਰਚਨਾ ਦਾ ਚੰਗੀ ਤਰ੍ਹਾਂ ਗਿਆਨ ਹੁੰਦਾ ਹੈ, ਯਥਾ-#"ਦੀਨ ਜਾਨ ਸੁਖ ਦੀਨ, ਏਕ ਨ ਦੀਨੋ ਦੁਸਹ ਦੁਖ,#ਸੋ ਅਬ ਹਮ ਕੋ ਦੀਨ, ਕਛੂ ਨ ਰਾਖ੍ਯੋ ਬੀਰਬਲ."⁸#ਅਕਬਰ ਸ਼੍ਰੀ ਗੁਰੂ ਅਮਰਦੇਵ ਜੀ ਦੇ ਦਰਬਾਰ ਵਿੱਚ ਹਾਜਿਰ ਹੋਕੇ ਸਤਗੁਰਾਂ ਦੇ ਆਸ਼ੀਰਬਾਦ ਦਾ ਪਾਤ੍ਰ ਬਣਿਆ ਸੀ. ਭਾਈ ਸੰਤੋਖ ਸਿੰਘ ਜੀ ਲਿਖਦੇ ਹਨ:-#ਤਬ ਅਕਬਰ ਦਿੱਲੀ ਤੇ ਆਵਾ,#ਸਰਿਤਾ ਉਤਰ ਸਿਵਰ ਨਿਜ ਪਾਵਾ,#ਧਰ ਪ੍ਰਤੀਤਿ ਦਰਸ਼ਨ ਕੋ ਚਾਹ੍ਯੋ,#ਉੱਤਮ ਲੀਨ ਉਪਾਯਨ ਆਹ੍ਯੋ. (ਗੁਪ੍ਰਸੂ)#ਬਾਦਸ਼ਾਹ ਹੋਣ ਤੋਂ ਛੁੱਟ ਅਕਬਰ ਆਪਣੇ ਤਾਈਂ ਧਾਰਮਿਕ ਖ਼ਲੀਫ਼ਾ ਭੀ ਮੰਨਦਾ ਸੀ ਅਤੇ ਉਸ ਨੇ "ਦੀਨ ਇਲਾਹੀ" ਨਾਉਂ ਦਾ ਫਿਰਕ਼ਾ ਭਾਰਤ ਦੇ ਧਰਮਾਂ ਨੂੰ ਇੱਕ ਕਰਨ ਲਈ ਕਾਇਮ ਕੀਤਾ ਸੀ, ਜੋ ਪਰਸਪਰ ਮਿਲਣ ਸਮੇਂ "ਅੱਲਾਹੂ ਅਕਬਰ" ਆਖਦਾ ਸੀ.#ਆਗਰੇ ਨੂੰ ਇਸ ਨੇ ਰੌਣਕ ਦੇਕੇ ਨਾਉਂ 'ਅਕਬਰਾਬਾਦ' ਰੱਖਿਆ ਅਤੇ ਉੱਥੇ ਲਾਲ ਕਿਲਾ ਅਤੇ ਹੋਰ ਇਮਾਰਤਾਂ ਬਣਵਾਈਆਂ. ਆਗਰੇ ਪਾਸ "ਫਤੇਪੁਰ ਸੀਕਰੀ" ਦੀ ਸੁੰਦਰ ਇਮਾਰਤ ਪ੍ਰਗਟ ਕਰਦੀ ਹੈ ਕਿ ਅਕਬਰ ਨੂੰ ਵਿਦੇਸ਼ੀ ਅਤੇ ਭਾਰਤੀ ਵਾਸ੍ਤੁਵਿਦ੍ਯਾ (architecture) ਇੱਕ ਕਰ ਦੇਣ ਦਾ ਕਿਤਨਾ ਪ੍ਰੇਮ ਸੀ.#ਇਸ ਬਾਦਸ਼ਾਹ ਦੀ ਸਲਤਨਤ ਕਿੱਥੋਂ ਤੀਕ ਫੈਲੀ ਹੋਈ ਸੀ, ਇਸ ਨੂੰ ਉਸ ਦੇ ੧੮. ਸੂਬੇ (੧ ਅਲਾਹਾਬਾਦ, ੨. ਆਗਰਾ, ੩. ਅਵਧ, ੪. ਅਜਮੇਰ, ੫. ਗੁਜਰਾਤ, ੬ਬਿਹਾਰ, ੭. ਬੰਗਾਲ, ੮. ਦਿੱਲੀ, ੯. ਕਾਬੁਲ, ੧੦. ਲਹੌਰ, ੧੧. ਮੁਲਤਾਨ, ੧੨. ਮਾਲਵਾ, ੧੩. ਬੈਰਾਰ, ੧੪. ਖਾਨਦੇਸ਼, ੧੫. ਅਹਮਦਨਗਰ, ੧੬ ਬਿਦਰ, ੧੭. ਹੈਦਰਾਬਾਦ ਅਤੇ ੧੮. ਬਿਜਾਪੁਰ) ਸਾਫ ਦਸਦੇ ਹਨ ਕਿ ਉਹ ਭਾਰਤ ਦਾ ਚਕ੍ਰਵਰਤੀ ਮਹਾਰਾਜਾਧਿਰਾਜ (ਸ਼ਹਨਸ਼ਾਹ) ਸੀ.#ਰਾਮਾਇਣ ਦੇ ਪ੍ਰਸਿੱਧ ਕਵਿ ਤੁਲਸੀ ਦਾਸ ਜੀ ਇਸੇ ਦੇ ਸਮੇਂ ਹੋਏ ਹਨ ਅਤੇ ਭਾਰਤ ਦਾ ਰਤਨ, ਰਾਗ ਵਿਦ੍ਯਾ ਦਾ ਪੂਰਾ ਪੰਡਿਤ ਅਤੇ ਮਨੋਹਰ ਗਵੈਯਾ ਤਾਨਸੈਨ ਅਕਬਰ ਦੇ ਦਰਬਾਰ ਦਾ ਭੂਸਣ ਸੀ.#੧੬ ਅਕਤੂਬਰ ਸਨ ੧੬੦੫ (ਸੰਮਤ ੧੬੬੩) ਵਿੱਚ ਅਕਬਰ ਇਸ ਬਿਨਸਨਹਾਰ ਸੰਸਾਰ ਤੋਂ ਵਿਦਾ ਹੋਇਆ. ਆਗਰੇ ਪਾਸ ਸਿਕੰਦਰੇ ਵਿੱਚ ਇਸ ਪ੍ਰਤਾਪੀ ਬਾਦਸ਼ਾਹ ਦੀ ਸੁੰਦਰ ਕ਼ਬਰ ਬਣੀ ਹੋਈ ਹੈ....
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ....
ਅ਼. [داراُلخِلافت] ਸੰਗ੍ਯਾ- ਖ਼ਲੀਫ਼ਾ ਦਾ ਸਦਰ ਅਸਥਾਨ. ਰਾਜਧਾਨੀ. ਜਦ ਤੋਂ ਬਾਦਸ਼ਾਹ ਆਪਣੇ ਤਾਈਂ ਖ਼ਲੀਫ਼ਾ ਕਹਾਉਣ ਲੱਗੇ, ਤਦ ਤੋਂ ਰਿਆਸਤ ਦੇ ਸਦਰ ਦਾ ਇਹ ਨਾਉਂ ਹੋਇਆ....
ਦੇਖੋ, ਨਿਸਚਯ....
ਦੇਖੋ, ਕੁਰੇਸ....
ਦੇਖੋ, ਬੰਸ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਫ਼ਾ. [مُسلمان] ਇਸਲਾਮ ਦੇ ਮੰਨਣ ਵਾਲਾ ਮੁਸਲਿਮ, ਮੁਸਲਿਮ ਦਾ ਬਹੁ ਵਚਨ ਮੁਸਲਮੀਨ. ਮੁਸਲਮੀਨ ਸ਼ਬਦ ਦਾ ਹੀ ਦੂਜਾ ਰੂਪ ਮੁਸਲਮਾਨ ਹੈ। ੨. ਭਾਵ- ਮੁਹ਼ੰਮਦ ਸਾਹਿਬ ਦੇ ਦੱਸੇ ਧਰਮ ਨੂੰ ਧਾਰਨ ਵਾਲਾ. "ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਣੁ." (ਮਃ ੧. ਵਾਰ ਮਾਝ) "ਮੁਸਲਮਾਨ ਦਾ ਏਕ ਖੁਦਾਇ." (ਭੈਰ ਕਬੀਰ)...
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਦੇਖੋ, ਯੁਜ੍ ਧਾ. ਸੰਗ੍ਯਾ- ਸੰਯੋਗ. ਜੜ. ਮਿਲਾਪ। ੨. ਉਪਾਯ. ਜਤਨ। ੩. ਚਿੱਤ ਦੀ ਵ੍ਰਿੱਤਿ ਦਾ ਰੋਕਣਾ. योगश्चित्त्वृत्ति् निरोधः (ਪਾਤੰਜਲ ਦਰਸ਼ਨ. ਪਾਦ ੧. ਸੂਤ੍ਰ ੨¹) ਦੇਖੋ, ਸਹਜ ਜੋਗ ਅਤੇ ਜੋਗ। ੪. ਪਤੰਜਲਿ ਰਿਖਿ ਦਾ ਦੱਸਿਆ ਅੱਠ ਅੰਗ ਰੂਪ ਯੋਗਸਾਧਨ, ਜੋ ਮੁਕਤਿ ਦਾ ਕਾਰਣ ਹੈ।² ੫. ਯੁਕ੍ਤਿ. ਦਲੀਲ। ੬. ਜੀਵਾਤਮਾ ਅਤੇ ਪਰਮਾਤਮਾ ਦਾ ਇੱਕ ਹੋਣਾ। ੭. ਜੋ ਵਸਤੂ ਨਹੀਂ ਮਿਲੀ, ਉਸ ਦੀ ਪ੍ਰਾਪਤੀ ਦੀ ਚਿੰਤਾ। ੮. ਦੇਹ (ਸ਼ਰੀਰ) ਦੀ ਇਸਥਿਤੀ। ੯. ਨੁਸਖ਼ਾ। ੧੦. ਗ੍ਰਹਾਂ ਦਾ ਮੇਲ....