kharachaखरच
ਫ਼ਾ. [خرچ] ਖ਼ਰ੍ਚ. ਅ਼. [خرج] ਖ਼ਰਜ. ਸੰਗ੍ਯਾ- ਵ੍ਯਯ. ਖਪਤ. ਸਰਫ਼। ੨. ਤੋਸ਼ਾ. "ਖਰਚ ਬੰਨੁ ਚੰਗਿਆਈਆਂ." (ਸੋਰ ਮਃ ੧)
फ़ा. [خرچ] ख़र्च. अ़. [خرج] ख़रज. संग्या- व्यय. खपत. सरफ़। २. तोशा. "खरच बंनु चंगिआईआं." (सोर मः १)
ਗਧੇ ਦਾ ਬੱਚਾ। ੨. ਖੱਚਰ। ੩. ਦੇਖੋ, ਖੜਜ (ਸਡ੍ਜ) ਸੁਰ ਵਾਲਾ ਤਾਰ। ੫. ਦੇਖੋ, ਖਰਚ। ੬. ਸੰ. खर्ज् ਧਾ- ਪੂਜਾ ਕਰਨਾ. ਖੜਕਾ ਕਰਨਾ. ਦੁੱਖ ਦੇਣਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਖ਼ਰਚ। ੨. ਤਿਆਗ। ੩. ਦਾਨ....
ਸੰਗ੍ਯਾ- ਕ੍ਸ਼ਯ. ਵਿਨਾਸ਼. "ਓਪਤਿ ਖਪਤਿ ਨ ਆਵਣ ਜਾਣੀ." (ਮਾਰੂ ਸੋਲਹੇ ਮਃ ੧) ੨. ਖ਼ਰਚ. ਸਰਫ਼। ੩. ਦੇਖੋ, ਖਬਤ ਅਤੇ ਖਬਤੀ। ੪. ਖ (ਆਕਾਸ਼) ਦਾ ਪਤਿ ਸੂਰਜ....
ਫ਼ਾ. [توشہ] ਤੋਸ਼ਹ. ਸੰਗ੍ਯਾ- ਸਫ਼ਰਖ਼ਰਚ। ੨. ਖ਼ਰਚ ਤੇ ਖ਼ੁਰਾਕ, ਜੋ ਸਫ਼ਰ ਲਈ ਨਾਲ ਲਏ ਜਾਵਨ. "ਅੰਮ੍ਰਿਤਨਾਮ ਤੋਸਾ ਨਹੀ ਪਾਇਓ." (ਟੋਡੀ ਮਃ ੫) "ਹਰਿ ਕਾ ਨਾਮ ਊਹਾਂ ਸੰਗਿ ਤੋਸਾ." (ਸੁਖਮਨੀ)...
ਫ਼ਾ. [خرچ] ਖ਼ਰ੍ਚ. ਅ਼. [خرج] ਖ਼ਰਜ. ਸੰਗ੍ਯਾ- ਵ੍ਯਯ. ਖਪਤ. ਸਰਫ਼। ੨. ਤੋਸ਼ਾ. "ਖਰਚ ਬੰਨੁ ਚੰਗਿਆਈਆਂ." (ਸੋਰ ਮਃ ੧)...
ਦੇਖੋ, ਬੰਨ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....