sādhī, sādhīarhāसाथी, साथीअड़ा
ਸੰ. ਸਾਰਥੀ. ਵਿ- ਉਹੀ ਅਰਥ (ਪ੍ਰ- ਯੋਜਨ) ਰੱਖਣ ਵਾਲਾ। ੨. ਸੰਗੀ. "ਓਤੈ ਸਾਥਿ ਮਨੁਖ ਹੈ." (ਸ੍ਰੀ ਮਃ ੫) "ਜਾ ਸਾਥੀ ਉਠਿ ਚਲਿਆ ਤਾ ਧਨ ਖਾਕੂ ਰਾਲਿ." (ਸ੍ਰੀ ਮਃ ੫) "ਸਾਥੀਅੜਾ ਪ੍ਰਭੁ ਏਕੁ." (ਜੈਤ ਛੰਤ ਮਃ ੫) ੩. ਦੇਖੋ, ਨਾਲਿ ਕੁਟੰਬ.
सं. सारथी. वि- उही अरथ (प्र- योजन) रॱखण वाला। २. संगी. "ओतै साथि मनुख है." (स्री मः ५) "जा साथी उठि चलिआ ता धन खाकू रालि." (स्री मः ५) "साथीअड़ा प्रभु एकु." (जैत छंत मः ५) ३. देखो, नालि कुटंब.
ਸੰਗ੍ਯਾ- ਰਥਵਾਹੀ. ਰਥ ਹੱਕਣ ਵਾਲਾ. ਸੂਤ. "ਸਾਰਥੀ ਆਪਨ ਕੋ ਕਹਿਕੈ." (ਕ੍ਰਿਸਨਾਵ)...
ਸਰਵ- ਵਹੀ ਓਹੀ. "ਜਹਿ ਦੇਖੋ, ਉਹੀ ਹੈ" (ਚੰਡੀ ੧) "ਉਹੀ ਪੀਓ ਉਹੀ ਖੀਓ." (ਗਉ ਮਃ ੫)...
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰ. ਵ੍ਯ- ਇਹ ਸ਼ਬਦਾਂ ਦੇ ਨਾਲ ਮਿਲਕੇ- ਆਰੰਭ, ਗਤਿ, ਅਤਿ, ਪ੍ਰਸਿੱਧੀ, ਆਦਿ ਅਰਥ ਦਿੰਦਾ ਹੈ, ਜਿਵੇਂ- ਪ੍ਰਚੰਡ, ਪ੍ਰਬੋਧ, ਪ੍ਰਭਾਵ ਆਦਿ....
ਸੰ. ਸੰਗ੍ਯਾ- ਜੋੜਨ ਦਾ ਭਾਵ. ਸੰਯੋਗ. ਮੇਲ. ਦੇਖੋ, ਯੂਜ ਧਾ। ੨. ਚਾਰ ਕੋਸ ਪ੍ਰਮਾਣ. ਅਸਲ ਵਿੱਚ ਯੋਜਨ ਦਾ ਮੂਲ ਜੋਤਣਾ ਹੈ. ਪੁਰਾਣੇ ਸਮੇਂ ਬੈਲਾਂ ਦੀ ਇੱਕ ਜੋਤ ਜਿੱਥੋਂ ਤੀਕ ਗੱਡਾ ਲੈ ਜਾਂਦੀ ਸੀ, ਉਤਨੀ ਲੰਬਾਈ "ਯੋਜਨ" ਆਖੀ ਜਾਂਦੀ ਸੀ. ਕੋਹ ਅਤੇ ਯੋਜਨ ਦੇ ਭੇਦ ਦੇਸ਼ ਦੀ ਹਾਲਤ ਅਨੁਸਾਰ ਹੋਇਆ ਕਰਦੇ ਸਨ. ਮਗਧ ਵਾਲਿਆਂ ਨੇ ਸੋਲਾਂ ਹਜ਼ਾਰ ਹੱਥ (ਅੱਠ ਹਜਾਰ ਗਜ) ਦਾ ਯੋਜਨ ਮੰਨਿਆ ਹੈ. ਲੀਲਾਵਤੀ ਵਿੱਚ ਬੱਤੀ ਹਜਾਰ ਹੱਥ ਦਾ ਯੋਜਨ ਲਿਖਿਆ ਹੈ, ਚੀਨੀ ਯਾਤ੍ਰੀਆਂ ਨੇ ੧੬. ਲੀ Li ਅਤੇ ਲੀ ਅਤੇ ੪੦ ਲੀ ਦਾ ਯੋਜਨ ਦੱਸਿਆ ਹੈ. (ਕਨਿੰਗਮ Sir A. cunningham ਦੇ ਲੇਖ ਅਨੁਸਾਰ ੬. ਲੀ ਦਾ ਇੱਕ ਮੀਲ ਹੁੰਦਾ ਹੈ. )...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਸਾਥੀ. "ਸੰਗੀ ਖੋਟਾ ਕ੍ਰੋਧੁ ਚੰਡਾਲ." (ਆਸਾ ਮਃ ੫)...
ਕ੍ਰਿ. ਵਿ- ਉਸ ਥਾਂ. ਓਥੇ. ਓਥੈ। ੨. ਉਸਹੀ. ਉਸੇ. "ਤੁਧੁ ਓਤੈ ਕੰਮਿ ਓਇ ਲਾਇਆ." (ਵਾਰ ਸ੍ਰੀ ਮਃ ੪) "ਓਤੈ ਸਾਥਿ ਮਨੁਖੁ ਹੈ." (ਸ੍ਰੀ ਮਃ ੫)...
ਕ੍ਰਿ. ਵਿ- ਨਾਲ. "ਸਾਥਿ ਨ ਚਾਲੈ ਬਿਨੁ ਭਜਨ." (ਸੁਖਮਨੀ) ੨. ਵਿ- ਦੇਖੋ, ਸਾਥੀ। ੩. ਸ੍ਵਾਰਥੀ ਦਾ ਸੰਖੇਪ. ਦੇਖੋ, ਨਾਲਿ ਕੁਟੰਬ। ੪. ਸੰਬੰਧਕ ਪ੍ਰਤ੍ਯਯ "ਨਾਨਕੁ ਤਿਨਕੈ ਸੰਗਿ ਸਾਥਿ." (ਸ੍ਰੀ ਮਃ ੧)...
ਦੇਖੋ, ਮਨੁਸ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. ਸਾਰਥੀ. ਵਿ- ਉਹੀ ਅਰਥ (ਪ੍ਰ- ਯੋਜਨ) ਰੱਖਣ ਵਾਲਾ। ੨. ਸੰਗੀ. "ਓਤੈ ਸਾਥਿ ਮਨੁਖ ਹੈ." (ਸ੍ਰੀ ਮਃ ੫) "ਜਾ ਸਾਥੀ ਉਠਿ ਚਲਿਆ ਤਾ ਧਨ ਖਾਕੂ ਰਾਲਿ." (ਸ੍ਰੀ ਮਃ ੫) "ਸਾਥੀਅੜਾ ਪ੍ਰਭੁ ਏਕੁ." (ਜੈਤ ਛੰਤ ਮਃ ੫) ੩. ਦੇਖੋ, ਨਾਲਿ ਕੁਟੰਬ....
ਉਠ ਕੇ. ਉੱਥਾਨ ਹੋ ਕੇ. "ਉਠਿ ਇਸਨਾਨ ਕਰਹੁ ਪਰਭਾਤੇ." (ਬਸੰ ਮਃ ੫)...
ਖਾਕ ਸ਼ਬਦ ਨਾਲ ਦੁਲੈਂਕੇ ਸੰਬੰਧ ਬੋਧਕ ਹਨ. ਖਾਕ ਦੇ "ਖਿਨ ਮਹਿ ਰੁਲਤਾ ਖਾਕੂ ਨਾਲਿ." (ਗੌਂਡ ਮਃ ੫) ੨. ਵਿ- ਖ਼ਾਕ ਦਾ ਬਣਿਆ ਹੋਇਆ. "ਖਾਕੂ ਖਾਕ ਰਲੈ." (ਬਿਲਾ ਅਃ ਮਃ ੧) ੩. ਸੰਗ੍ਯਾ- ਪ੍ਰਿਥਿਵੀ. ਦੇਖੋ, ਖ਼ਾਕ ੨. "ਖਾਕੂ ਜੇਡੁ ਨ ਕੋਇ." (ਸ. ਫਰੀਦ)...
ਸੰ. ਸਾਰਥੀ. ਵਿ- ਉਹੀ ਅਰਥ (ਪ੍ਰ- ਯੋਜਨ) ਰੱਖਣ ਵਾਲਾ। ੨. ਸੰਗੀ. "ਓਤੈ ਸਾਥਿ ਮਨੁਖ ਹੈ." (ਸ੍ਰੀ ਮਃ ੫) "ਜਾ ਸਾਥੀ ਉਠਿ ਚਲਿਆ ਤਾ ਧਨ ਖਾਕੂ ਰਾਲਿ." (ਸ੍ਰੀ ਮਃ ੫) "ਸਾਥੀਅੜਾ ਪ੍ਰਭੁ ਏਕੁ." (ਜੈਤ ਛੰਤ ਮਃ ੫) ੩. ਦੇਖੋ, ਨਾਲਿ ਕੁਟੰਬ....
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਦੇਖੋ, ਏਕ. "ਏਕੁ ਅਧਾਰੁ ਨਾਮੁ ਧਨੁ ਮੋਰਾ." (ਦੇਵ ਮਃ ੫) ੨. ਕਰਤਾਰ. ਵਾਹਗੁਰੂ. "ਏਕੁ ਅਰਾਧਿ ਪਰਾਛਤ ਗਏ." (ਸੁਖਮਨੀ) ੩. ਐਕ੍ਯ. ਇੱਤਿਫ਼ਾਕ. ਮੇਲ ਜੋਲ. "ਪੰਚਾ ਤੇ ਏਕੁ ਛੂਟਾ." (ਸਾਰ ਮਃ ੫. ਪੜਤਾਲ)...
ਸੰ. ਜਯਤਿ. ਸੰਗ੍ਯਾ- ਵਿਜਯ. ਜੀਤ. ਫ਼ਤੇ। ੨. ਗੁਰੂ ਅਰਜਨ ਸਾਹਿਬ ਦਾ ਸਿੱਖ, ਜੋ ਸਿੰਗਾਰੂ ਦਾ ਭਾਈ ਸੀ. ਇਸ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਵਿੱਚ ਭਰਤੀ ਹੋਕੇ ਵਡੀ ਵੀਰਤਾ ਦਿਖਾਈ। ੩. ਜੈਤ ਸੇਠ ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ. ਜਗਤ ਸੇਠ ਇਸ ਤੋਂ ਭਿੰਨ ਹੈ। ੪. ਦੇਖੋ, ਨਾਰਾਯਣਾ। ੫. ਦੇਖੋ, ਪਟਨਾ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਕ੍ਰਿ ਵਿ- ਸਾਥ, ਸੰਗ. "ਸਿਆਣਪਾ ਲਖ ਹੋਹਿ ਤ ਇਕੁ ਨ ਚਲੈ ਨਾਲਿ." (ਜਪੁ) "ਨਾਲਿ ਇਆਣੇ ਦੋਸਤੀ." (ਵਾਰ ਆਸਾ ਮਃ ੨)#੨. ਸੰ. ਨਾਲ. ਸੰਗ੍ਯਾ- ਨਲਕੀ. ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੩. ਨਦੀ. ਦੇਖੋ, ਅਖਲੀ ਊਡੀ....
ਸੰ. कुटुम्ब ਕੁਟੁੰਬ. ਸੰਗ੍ਯਾ- ਸੰਤਾਨ. ਔਲਾਦ। ੨. ਪਰਿਵਾਰ. ਕੁੰਬਾ. "ਕੁਟੰਬ ਜਤਨ ਕਰਣੰ." (ਵਾਰ ਜੈਤ)...