kahināकहिणा
ਕ੍ਰਿ- ਕਥਨ ਕਰਨਾ. ਆਖਣਾ। ੨. ਸੰਗ੍ਯਾ- ਵਡੀ ਕਿਸਮ ਦੀ ਮਕੜੀ ਜੋ ਘਰਾਂ ਦੇ ਅੰਦਰ ਜਾਲਾ ਤਾਣਦੀ ਹੈ. ਮੱਕੜ. ਕਾਹਣਾ. ਦੇਖੋ, ਕਰਨਾ.
क्रि-कथन करना. आखणा। २. संग्या- वडी किसम दी मकड़ी जो घरां दे अंदर जाला ताणदी है. मॱकड़. काहणा. देखो, करना.
ਸੰ. ਸੰਗ੍ਯਾ- ਕਹਿਣਾ. ਬਿਆਨ. "ਕਥਨ ਸੁਨਾਵਨ ਗੀਤ ਨੀਕੇ ਗਾਵਨ." (ਦੇਵ ਮਃ ੫)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਆਖ੍ਯਾਨ ਕਰਨਾ. ਕਥਨ ਕਰਨਾ. ਬੋਲਣਾ. ਕਹਿਣਾ. "ਆਖਣ ਵਾਲਾ ਕਿਆ ਵੇਚਾਰਾ"? (ਆਸਾ ਮਃ ੧)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [قِسم] ਸੰਗ੍ਯਾ- ਭੇਦ. ਜਾਤਿ। ੨. ਪ੍ਰਕਾਰ. ਢੰਗ. ਭਾਂਤਿ....
ਸੰ. ਮਰ੍ਕਟੀ. ਅੱਠ ਪੈਰਾਂ ਵਾਲਾ ਇੱਕ ਜੀਵ, ਜੋ ਮੂੰਹ ਤੋਂ ਤੰਦ ਕੱਢਕੇ ਜਾਲ ਫੈਲਾਉਂਦਾ ਹੈ. Spider....
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਸੰਗ੍ਯਾ- ਜੰਗਾਲ. ਮੈਲ. "ਲਹੈ ਮਨ ਕੀ ਜਾਲਾ." (ਵਡ ਛੰਤ ਮਃ ੧) ੨. ਜਾਲ. ਬੰਧਨ. "ਅਮਰ ਅਜੋਨੀ ਜਾਤਿ ਨ ਜਾਲਾ." (ਬਿਲਾ ਮਃ ੧. ਥਿਤੀ) "ਫਾਥੀ ਮਛੁਲੀ ਕਾ ਜਾਲਾ ਤੂਟਾ." (ਰਾਮ ਮਃ ੫) ੩. ਅੱਖ ਦਾ ਆਵਰਣ. ਨਜਰ ਨੂੰ ਢਕ ਲੈਣ ਵਾਲੀ ਇੱਕ ਬਾਰੀਕ ਝਿੱਲੀ। ੪. ਮਕੜੀ ਆਦਿ ਜੀਵਾਂ ਦਾ ਜਾਲ। ੫. ਇੱਕ ਖਤ੍ਰੀ ਗੋਤ੍ਰ। ੬. ਪਾਣੀ ਵਿੱਚ ਪੈਦਾ ਹੋਈ ਕਾਈ। ੭. ਆਲਾ. ਤਾਕ। ੮. ਵਿ- ਜਲਾਇਆ....
ਵਿ- ਭੜੂਆ. ਲੁੱਚਾ. ਗੁੰਡਾ. "ਕੌਨ ਸੁ ਮੱਕੜ ਤਾਤ ਹਮਾਰੇ." (ਪ੍ਰਬੋਧਚੰਦ੍ਰੋਦਯ) ੨. ਵਡੀ ਮਕੜੀ. ਮਕੜੀ ਦਾ ਨਰ। ੩. ਦੇਖੋ, ਮਾਕੜ....