āgūआगू
ਵਿ- ਮੁਖੀਆ. ਪੇਸ਼ਵਾ। ੨. ਰਾਹਬਰ. ਬਦਰੱਕਾ. "ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ?" (ਸੂਹੀ ਛੰਤ ਮਃ ੧) ੩. ਸੰ. ਸੰਗ੍ਯਾ- ਪ੍ਰਤਿਗ੍ਯਾ. ਪ੍ਰਣ. ਇਕਰਾਰ.
वि- मुखीआ. पेशवा। २. राहबर. बदरॱका. "अंधा आगू जे थीऐ किउ पाधरु जाणै?" (सूही छंत मः १) ३. सं. संग्या- प्रतिग्या.प्रण. इकरार.
ਵਿ- ਪ੍ਰਧਾਨ. ਆਗੂ. ਪੇਸ਼ਵਾ....
ਫ਼ਾ. [پیشوا] ਸੰਗ੍ਯਾ- ਆਗੂ. ਪ੍ਰਧਾਨ. ਮੁਖੀਆ। ੨. ਪ੍ਰਧਾਨ ਮੰਤਰੀ. ਇਹ ਪਦਵੀ ਖ਼ਾਸ ਕਰਕੇ ਮਰਹਟਾ ਰਾਜ ਦੇ ਮੁੱਖਕਰਮਚਾਰੀ ਬਾਲਾ ਜੀ ਰਾਉ ਵਿਸ਼੍ਵਨਾਥ ਨੂੰ, ਜੋ ਬ੍ਰਾਹਮਣਵੰਸ਼ ਵਿੱਚ ਨੀਤਿ ਅਤੇ ਬਾਹਦੁਰੀ ਦਾ ਪੁੰਜ ਸੀ, ਪ੍ਰਾਪਤ ਹੋਈ. ਇਸ ਦਾ ਪੁਤ੍ਰ ਬਾਜੀਰਾਉ (੧) ਸਨ ੧੭੨੦ ਵਿੱਚ ਪੇਸ਼ਵਾ ਹੋਇਆ. ਪੇਸ਼ਵਾ ਵੰਸ਼ ਦਾ ਪੂਨੇ ਵਿੱਚ ਇੱਕ ਸਦੀ ਰਾਜ ਰਿਹਾ. ਬਾਜੀਰਾਉ (੨) ਦੇ ਸਮੇਂ ਸਨ ੧੮੧੮ ਵਿੱਚ ਰਾਜ ਦੀ ਸਮਾਪਤੀ ਹੋਈ. ਬਾਜੀਰਾਉ ਦੀ ਅੰਗ੍ਰੇਜ਼ਾਂ ਨੇ ਪੈਨਸ਼ਨ ਮੁਕੱਰਰ ਕਰ ਦਿੱਤੀ. ਇਸ ਦੀ ਮੌਤ ਸਨ ੧੮੫੨ ਵਿੱਚ ਹੋਈ. ਦੇਖੋ, ਨਾਨਾ ੫....
ਅ਼. [بدرّقہ] ਬਦਰੱਕ਼ਹ. ਸੰਗ੍ਯਾ- ਰਹਬਰ. ਰਸ੍ਤਾ ਦਿਖਾਉਣ ਵਾਲਾ....
ਅੰਨ੍ਹਾ ਅਤੇ ਅਗ੍ਯਾਨੀ. ਦੇਖੋ, ਅੰਧ. "ਅੰਧਾ ਆਗੂ ਜੇ ਥੀਐ ਕਿਉ ਪਾਧਰ ਜਾਣੈ." (ਸੂਹੀ ਛੰਤ ਮਃ ੧) "ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਇ." (ਵਾਰ ਰਾਮ ੧, ਮਃ ੨) "ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ." (ਵਾਰ ਰਾਮ ੧, ਮਃ ੨) ਦੇਖੋ, ਕਾਣਾ....
ਵਿ- ਮੁਖੀਆ. ਪੇਸ਼ਵਾ। ੨. ਰਾਹਬਰ. ਬਦਰੱਕਾ. "ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ?" (ਸੂਹੀ ਛੰਤ ਮਃ ੧) ੩. ਸੰ. ਸੰਗ੍ਯਾ- ਪ੍ਰਤਿਗ੍ਯਾ. ਪ੍ਰਣ. ਇਕਰਾਰ....
ਹੋਵੇ. ਬਣੇ....
ਕ੍ਰਿ. ਵਿ- ਕੈਸੇ. ਕਿਸ ਪ੍ਰਕਾਰ. "ਕਿਉ ਵਰਨੀ ਕਿਵ ਜਾਣਾ?" (ਜਪੁ) "ਕਿਉ ਕਰਿ ਇਹੁ ਮਨੁ ਮਾਰੀਐ." (ਵਾਰ ਰਾਮ ੧. ਮਃ ੩) "ਨਿਕਸਿਓ ਕਿਉਕੈ ਜਾਇ?" (ਸ. ਕਬੀਰ) ੨. ਕਿਸ ਵਾਸਤੇ. "ਸਮਝਤ ਨਹਿ ਕਿਉ ਗਵਾਰ?" (ਜੈਜਾ ਮਃ ੯)...
ਸੰ. ਪਦ੍ਰ. ਪਿੰਡ. ਗ੍ਰਾਮ. "ਜਿਤੁ ਮਿਲਿ ਹਰਿ ਪਾਧਰ ਬਾਟ." (ਕਾਨ ਪੜਤਾਲ ਮਃ ੪) ਜਿਸ ਦੇ ਮਿਲਣ ਤੋਂ ਹਰਿ ਦੇ ਨਗਰ ਦਾ ਰਾਹ ਮਿਲੇ। "ਰਾਹ ਪਾਧਰੁ ਗੁਰੁ ਦਸੈ." (ਸੂਹੀ ਛੰਤ ਮਃ ੧) ੨. ਸੰ. ਪਦ੍ਟ. ਰਸਤਾ. ਮਾਰਗ. "ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ." (ਵਾਰ ਮਾਰੂ ੧. ਮਃ ੧) "ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ?" (ਸੂਹੀ ਛੰਤ ਮਃ ੧) ੩. ਰਾਹ ਪਾਉਣ ਵਾਲਾ. ਰਹਨੁਮਾ. ਸੁਮਾਰਗ ਦੱਸਣ ਵਾਲਾ. "ਪਾਧਰੁ ਹਰਿ ਪ੍ਰਭੁ ਕੇਰਾ." (ਟੋਡੀ ਮਃ ੪) ੪. ਪਧਰਾ. ਹਮਵਾਰ। ੫. ਡਿੰਗ. ਤਲਵਾਰ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਕਿਸੇ ਕਾਰਜ ਦੇ ਕਰਨ ਅਥਵਾ ਨਾ ਕਰਨ ਲਈ ਵਚਨ ਦੇਣਾ. ਪ੍ਰਣ ਕਰਨਾ। ੨. ਕਸਮ. ਸੌਗੰਦ। ੩. ਪ੍ਰਣ ਸਹਿਤ ਕਥਨ ਕਿ ਮੈਂ ਇਹ ਕਰਮ ਜਰੂਰ ਕਰਾਂਗਾ, ਅਥਵਾ ਜੇ ਐਸਾ ਨਾ ਕਰਾਂ, ਤਦ ਐਸਾ ਐਸਾ ××× ਸਿੱਧ ਹੋਵਾਂਗਾ. ਅਥਵਾ ਜੇ ਐਸਾ ਭੀ ਹੋਵੇ ਤਦ ਐਸਾ ਨਹੀਂ ਹੋ ਸਕੇਗਾ, ਇਤ੍ਯਾਦਿਕ ਵਰਣਨ ਜਿਸ ਕਾਵ੍ਯ ਵਿੱਚ ਹੋਵੇ, ਉੱਥੇ "ਪ੍ਰਤਿਗ੍ਯਾ" ਅਲੰਕਾਰ ਹੁੰਦਾ ਹੈ.#ਪ੍ਰਣ ਅਥਵਾ ਸੌਗੰਦ ਕੋ ਵਰਣਨ ਰਚਨਾ ਮਾਹਿ,#ਰੂਪ ਪ੍ਰਤਿਗ੍ਯਾ ਕੋ ਇਹੀ ਕਹੈਂ ਕਾਵ੍ਯ ਅਵਗਾਹਿ.#ਉਦਾਹਰਣ-#ਯੌਂ ਸੁਨਕੈ ਬਤਿਯਾਂ ਤਿਹ ਕੀ#ਹਰਿ ਕੋਪ ਕਹ੍ਯੋ ਹਮ ਯੁੱਧ ਕਰੈਂਗੇ,#ਬਾਨ ਕਮਾਨ ਗਦਾ ਗਹਿਕੈ#ਦੁਊ ਭ੍ਰਾਤ ਸਬੈ ਅਰਿ ਸੈਨ ਹਰੈਂਗੇ,#ਸੂਰ ਸਿਵਾਦਿਕ ਤੇ ਨ ਭਜੈਂ#ਹਨਹੈਂ ਤੁਮ ਕੋ, ਨਹਿਂ ਜੂਝ ਮਰੈਂਗੇ,#ਮੇਰੁ ਹਲੈ ਸੁਕ ਹੈ ਨਿਧਿਵਾਰਿ#ਤਊ ਰਨ ਕੀ ਛਿਤਿ ਤੇ ਨ ਟਰੈਂਗੇ.#(ਕ੍ਰਿਸਨਾਵ)#ਪਸ਼੍ਚਿਮ ਸੂਰ ਚੜ੍ਹੈ ਕਬਹੂੰ#ਅਰ ਗੰਗ ਬਹੀ ਉਲਟੀ ਜਿਯ ਆਵੈ,#ਜੇਠ ਕੇ ਮਾਸ ਤੁਸਾਰ ਪਰੈ#ਬਨ ਔਰ ਬਸੰਤਸਮੀਰ ਜਰਾਵੈ,#ਲੋਕ ਹਲੈ ਧ੍ਰੂਅ ਕੋ ਜਲ ਕੋ ਥਲ ਹਨਐ#ਥਲ ਕੋ ਕਬ ਹਨਐ ਜਲ ਜਾਵੈ,#ਕੰਚਨ ਕੋ ਨਗ ਪੰਖਨ ਧਾਰ ਊਡੈ,#ਖੜਗੇਸ ਨ ਪੀਠ ਦਿਖਾਵੈ.#(ਕ੍ਰਿਸਨਾਵ)#ਰਵਿ ਅਸ੍ਤਨ ਤੇ ਪੂਰਬ ਜਬੈ,#ਜੇ ਨ ਲੋਹਗੜ੍ਹ ਤੋੜੋਂ ਤਬੈ,#ਤੌ ਨਿਜ ਪਿਤ ਤੇ ਜਨਮ੍ਯੋ ਨਾਹੀਂ#ਮੁਖ ਨ ਦਿਖਾਵਹੁਁ ਰਾਜਨ ਮਾਹੀਂ. (ਗੁਪ੍ਰਸੂ)#੪. ਨ੍ਯਾਯ ਵਿੱਚ ਪੰਚਾਵਯਵ ਦਾ ਪਹਿਲਾ ਵਾਕ੍ਯ....
ਸੰ. ਸੰਗ੍ਯਾ- ਪ੍ਰਤਿਗ੍ਯਾ। ੨. ਕਸਮ. ਸੌਗੰਦ। ੩. ਵਿ- ਪੁਰਾਣਾ. ਪ੍ਰਾਚੀਨ....
ਅ਼. [اِقرار] ਸੰਗ੍ਯਾ- ਸ੍ਵੀਕਾਰ. ਅੰਗੀਕਾਰ। ੨. ਮਨਜੂਰੀ। ੩. ਪ੍ਰਤਿਗ੍ਯਾ....