sairaसैर
ਅ਼. [سیَرر] ਸੰਗ੍ਯਾ- ਫਿਰਨਾ. ਵਿਚਰਨਾ. ਦੇਖੋ, ਸ੍ਰਿ ੨. ਸਫ਼ਰ। ੩. ਫ਼ਾ. [سیر] ਸੇਰ. ਵਿ- ਤ੍ਰਿਪਤ. ਰੱਜਿਆ ਹੋਇਆ.
अ़. [سیَرر] संग्या- फिरना. विचरना. देखो, स्रि २. सफ़र। ३. फ़ा. [سیر] सेर. वि- त्रिपत. रॱजिआ होइआ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਫਿਰਣਾ....
ਦੇਖੋ, ਬਿਚਰਣਾ...
ਸੰ. सृ ਧਾ- ਜਾਣਾ. ਸਰਕਣਾ. ਫੈਲਣਾ....
ਅ਼. [سفر] ਸੰਗ੍ਯਾ- ਯਾਤ੍ਰਾ. ਮੁਸਾਫ਼ਿਰੀ। ੨. ਸੰ. शफर ਸ਼ਫਰ. ਮੱਛੀ. ਇਹ ਸ਼ਬਦ ਸਫਰ ਭੀ ਸਹੀ ਹੈ। ੩. ਸੰ. स्फर् ਧਾ- ਕੰਬਣਾ. ਥਰਕਨਾ. ਜਾਨਾ. ਪਰਗਟ ਹੋਣਾ....
ਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩. ਵਿ- ਦਿਲੇਰ. ਬਹਾਦੁਰ. "ਬੁਰਿਆਈਆਂ ਹੁਇ ਸੇਰ." (ਵਾਰ ਗੂਜ ੨. ਮਃ ੫)...
ਸੰ. तृप्त. ਵਿ- ਰੱਜਿਆ ਹੋਇਆ. ਦੇਖੋ, ਤ੍ਰਿਪ ੨। ੨. ਪ੍ਰਸੰਨ. ਖ਼ੁਸ਼....