dhharāधरा
ਦੇਖੋ, ਧੜਾ. "ਪੁਨ ਕਹਿ ਬਾਟ ਧਰਾ ਅਨਵਾਯੋ." (ਗੁਪ੍ਰਸੂ) ਵੱਟਾ ਅਤੇ ਧੜਾ ਮੰਗਵਾਇਆ। ੨. ਧਾਰਣ ਕੀਤਾ. ਧਾਰਿਆ। ੩. ਆਧਾਰ. ਆਸਰਾ. "ਸੋ ਦਰਵੇਸੁ ਜਿਸੁ ਸਿਫਤਿ ਧਰਾ." (ਮਾਰੂ ਸੋਲਹੇ ਮਃ ੫) ੪. ਸੰ. ਧਰਤੀ. ਜ਼ਮੀਨ। ੫. ਮਿੰਜ. ਮੱਜਾ. ਮਿੱਝ। ੬. ਨਾੜੀ. ਰਗ.
देखो, धड़ा. "पुन कहि बाट धरा अनवायो." (गुप्रसू) वॱटा अते धड़ा मंगवाइआ। २. धारण कीता. धारिआ। ३. आधार. आसरा. "सो दरवेसु जिसु सिफति धरा." (मारू सोलहे मः ५) ४. सं. धरती. ज़मीन। ५. मिंज. मॱजा. मिॱझ।६. नाड़ी. रग.
ਸੰ. ਧਟ. ਸੰਗ੍ਯਾ- ਤਰਾਜ਼ੂ ਦੇ ਦੋਵੇਂ ਪਲੜੇ ਸਮਾਨ ਵਜ਼ਨ ਦੇ ਕਰਨ ਲਈ ਹਲਕੇ ਪਾਸੇ ਪਾਇਆ ਬੋਝ। ੨. ਪੱਖ. ਪਕ੍ਸ਼੍। ੩. ਸਹਾਇਕ ਟੋਲਾ. "ਹਮ ਹਰਿ ਸਿਉ ਧੜਾ ਕੀਆ××× ਕਿਨਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ." (ਆਸਾ ਮਃ ੪)...
ਸੰ. ਪੁਨਃ (पुनर) ਵ੍ਯ- ਫੇਰ. ਦੂਸਰੀ ਵਾਰ। ੨. ਉਪਰਾਂਤ. ਅਨੰਤਰ. "ਪੁਨ ਰਾਛਸ ਕਾ ਕਾਟਾ ਸੀਸਾ." (ਚਰਿਤ੍ਰ ੪੦੫) ੩. ਸੰ. ਪੁਨ੍ਯ (पुण्य) ਪਵਿਤ੍ਰ ਕਰਮ. "ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ." (ਵਾਰ ਜੈਤ) ੪. ਸੰ. ਪੁਨ. ਪਵਿਤ੍ਰ ਕਰਨਾ....
ਦੇਖੋ, ਕਹ। ੨. ਨੂੰ. ਕੋ. "ਪ੍ਰਭੁ ਜੂ, ਤੋ ਕਹਿ ਲਾਜ ਹਮਾਰੀ." (ਹਜਾਰੇ ੧੦)...
ਸੰਗ੍ਯਾ- ਵਿਪੱਤਿ. ਮੁਸੀਬਤ. "ਕੌਨ ਬਾਟ ਪਰੀ ਤਿਸੈ?" (ਹਜਾਰੇ ੧੦) ੨. ਵੱਟਾ. "ਏਕ ਬਨਕ ਨੇ ਦੀਨਸ ਬਾਟ." (ਗੁਪ੍ਰਸੂ) ੩. ਸੰ. ਵਾਟ. ਮਾਰਗ. ਰਸਤਾ. "ਦੂਰ ਰਹੀ ਉਹ ਜਨ ਤੇ ਬਾਟ." (ਗੁਪ੍ਰਸੂ) ੪. ਮੁਸਾਫਿਰੀ. "ਪੈਡੇ ਬਿਨੁ ਬਾਟ ਘਨੇਰੀ." (ਬਸੰ ਕਬੀਰ) ਦੇਖੋ, ਜੋਇਖਸਮ। ੫. ਘਰ. ਮਕਾਨ....
ਦੇਖੋ, ਧੜਾ. "ਪੁਨ ਕਹਿ ਬਾਟ ਧਰਾ ਅਨਵਾਯੋ." (ਗੁਪ੍ਰਸੂ) ਵੱਟਾ ਅਤੇ ਧੜਾ ਮੰਗਵਾਇਆ। ੨. ਧਾਰਣ ਕੀਤਾ. ਧਾਰਿਆ। ੩. ਆਧਾਰ. ਆਸਰਾ. "ਸੋ ਦਰਵੇਸੁ ਜਿਸੁ ਸਿਫਤਿ ਧਰਾ." (ਮਾਰੂ ਸੋਲਹੇ ਮਃ ੫) ੪. ਸੰ. ਧਰਤੀ. ਜ਼ਮੀਨ। ੫. ਮਿੰਜ. ਮੱਜਾ. ਮਿੱਝ। ੬. ਨਾੜੀ. ਰਗ....
ਸੰਗ੍ਯਾ- ਪੱਥਰ। ੨. ਤੋਲਣ ਦਾ ਪੱਥਰ. ਜਿਸ ਵੱਟੇ ਨਾਲ ਵਜ਼ਨ ਕਰੀਏ। ੩. ਵਟਾਂਦਰਾ। ੪. ਵਟਾਂਦਰੇ ਵਿੱਚ ਦਿੱਤਾ ਘਾਟਾ। ੫. ਦਾਗ. ਕਲੰਕ. ਜਿਵੇਂ- ਕੁਲ ਨੂੰ ਵੱਟਾ ਲਾ ਦਿੱਤਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਫੜਨ ਦੀ ਕ੍ਰਿਯਾ। ੨. ਰੱਖਣ ਦੀ ਕ੍ਰਿਯਾ। ੩. ਉਤਨਾ ਵਜ਼ਨ, ਜੋ ਤੋਲਣ ਲਈ ਇੱਕ ਵਾਰ ਤਰਾਜ਼ੂ ਵਿੱਚ ਰੱਖਿਆ ਜਾਵੇ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਦੇਖੋ, ਅਧਾਰ. "ਨਾਮ ਤੇਰਾ ਆਧਾਰ ਮੇਰਾ." (ਗਉ ਕਬੀਰ) ੨. ਗਿਜਾ. ਭੋਜਨ. "ਜਿਨ ਪੈਦਾ ਇਸ ਤੂ ਕੀਆ ਸੋਈ ਦੇਇ ਆਧਾਰ." (ਤਿਲੰ ਮਃ ੫)...
ਦੇਖੋ, ਆਸਰ....
ਦੇਖੋ, ਜਿਸ. "ਜਿਸੁ ਸਿਮਰਤ ਦੁਖਡੇਰਾ ਢਹੈ." (ਗਉ ਮਃ ੫)...
ਸੰਗ੍ਯਾ- ਉਸਤਤਿ. ਦੇਖੋ, ਸਿਫਤ. "ਸਿਫਤਿ ਸਰਮ ਕਾ ਕਪੜਾ ਮਾਂਗਉ." (ਪ੍ਰਭਾ ਮਃ ੧) ੨. ਜਿਸ ਦੀ ਸਿਫਤ ਕੀਤੀ ਜਾਵੇ. ਸ਼ਲਾਘਾਯੋਗ, ਕਰਤਾਰ. "ਵਾਹੁ ਵਾਹੁ ਸਿਫਤਿ ਸਲਾਹ ਹੈ." (ਵਾਰ ਗੂਜ ੧. ਮਃ ੩) "ਸਿਫਤੀ ਸਾਰ ਨ ਜਾਣਨੀ." (ਵਾਰ ਸੂਹੀ ਮਃ ੧) ੩. ਸਿਫਤ ਦ੍ਵਾਰਾ. ਸਿਫਤ ਤੋਂ. "ਸਿਫਤੀ ਗੰਢੁ ਪਵੈ ਦਰਬਾਰਿ." (ਵਾਰ ਮਾਝ ਮਃ ੧) ੪. ਸਿਫ਼ਤਾਂ ਨਾਲ. "ਸਿਫਤੀ ਭਰੇ ਤੇਰੇ ਭੰਡਾਰਾ." (ਸੋਦਰੁ) ੫. ਸਿਫਤਾਂ ਦਾ. "ਅੰਤ ਨ ਸਿਫਤੀ ਕਹਿਣ ਨ ਅੰਤੁ." (ਜਪੁ)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਸੰ. ਧਰਿਤ੍ਰੀ. ਸੰਗ੍ਯਾ- ਜੀਵਾਂ ਨੂੰ ਧਾਰਨ ਕਰਨ ਵਾਲੀ, ਪ੍ਰਿਥਿਵੀ. ਜ਼ਮੀਨ, ਭੂਮਿ. "ਧਰਤਿ ਕਾਇਆ ਸਾਧਿਕੈ." (ਵਾਰ ਆਸਾ) "ਧਨੁ ਧਰਤੀ, ਤਨੁ ਹੋਇ ਗਇਓ ਧੂੜਿ." (ਸਾਰ ਨਾਮਦੇਵ) ੨. ਤੋਲਣ ਵਾਲੇ ਦਾ ਸੰਖ੍ਯਾਕ੍ਰਮ. ਤੋਲਣ ਵੇਲੇ ਇੱਕ ਦੋ ਤਿੰਨ ਆਦਿ ਗਿਣਤੀ ਦਾ ਸਿਲਸਿਲੇ ਵਾਰ ਉੱਚਾਰਣ ਦਾ ਕੰਮ। ੩. ਤੋਲ (ਵਜ਼ਨ) ਦੀ ਸਮਤਾ. "ਆਪੇ ਧਰਤੀ ਸਾਜੀਅਨੁ ਪਿਆਰੇ ਪਿਛੈ ਟੰਕੁ ਚੜਾਇਆ" (ਸੋਰ ਮਃ ੫)...
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸੰ. ਮੱਜਾ. ਸੰਗ੍ਯਾ- ਹੱਡੀਆਂ ਦਾ ਗੁੱਦਾ. ਸ਼ਰੀਰ ਦੀ ਚਿਕਨਾਈ....
ਦੇਖੋ, ਮਿੰਜ....
ਸੰ. ਨਾਡਿ- ਨਾਡਿਕਾ. ਸੰਗ੍ਯਾ- ਰਗ. Artery। ੨. ਨਬਜ। ੩. ਥੋਥੀ ਨਲਕੀ। ੪. ਨਾੜੀਆਂ (ਆਂਦਰਾਂ) ਦੀ ਵੱਟੀਹੋਈ ਰੱਸੀ. ਚਮੜੇ ਦੀ ਰੱਸੀ।#੫. ਛੀ ਕਣ (ਖਿਨ) ਭਰ ਸਮਾਂ, ਕਿਤਨਿਆਂ ਨੇ ਅੱਧਾ ਮੁਹੂਰਤ ਨਾੜੀ ਮੰਨਿਆ ਹੈ....