patīपती
ਸ੍ਵਾਮੀ ਦੇਖੋ, ਪਤਿ ੬. ਅਤੇ ੭. " ਕਿਨ ਬਿਧਿ ਪਾਵਉ ਪ੍ਰਾਨਪਤੀ?" (ਬਸੰ ਮਃ ੧) ੨. ਪਤ੍ਰੀ. ਤਿਥਿਪਤ੍ਰ, ਪੰਚਾਂਗਪਤ੍ਰ. "ਪਾਧੇ ਆਣਿ ਪਤੀ ਬਹਿ ਵਾਚਾਈਆ." (ਸੂਹੀ ਛੰਤ ਮਃ ੪) ੩. ਪਤ੍ਰਿਕਾ. ਚਿੱਠੀ। ੪. ਪੱਤਿ. ਪੈਦਲ ਫ਼ੌਜ. "ਰਥੀ ਗਜੀ ਹੋਈ ਪਤੀ ਅਪਾਰ ਸੈਨ ਭੱਜਹੈ." (ਪਾਰਸਾਵ)
स्वामी देखो, पति ६. अते ७. " किन बिधि पावउ प्रानपती?" (बसं मः १) २. पत्री. तिथिपत्र, पंचांगपत्र. "पाधे आणि पती बहि वाचाईआ." (सूही छंत मः ४) ३. पत्रिका. चिॱठी। ४. पॱति. पैदल फ़ौज. "रथी गजी होई पती अपार सैन भॱजहै." (पारसाव)
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸਰਵ- ਕਿਸ ਦਾ ਬਹੁ ਵਚਨ. "ਕਿਨ ਬਿਧਿ ਮਿਲੀਐ ਕਿਨ ਬਿਧਿ ਬਿਛੁਰੈ." (ਮਾਝ ਅਃ ਮਃ ੩) ੩. ਕ੍ਰਿ. ਵਿ- ਕਿਉਂ ਨਾ. ਕਿਉਂ ਨਹੀਂ. "ਉਠ ਕਿਨ ਜਪਹਿ ਮੁਰਾਰਿ?" (ਸ. ਕਬੀਰ) ੩. ਜਾਂ. ਅਥਵਾ. "ਸੁਰਗ ਵੈਕੁੰਠ ਕਿਨ ਦਰਬ ਲੀਜੈ." (ਗੁਵਿ ੧੦) ਸੁਰਗ, ਵੈਕੁੰਠ, ਅਥਵਾ ਧਨ ਲੀਜੈ। ੪. ਦੇਖੋ, ਕਿਨਿ....
ਸੰ. ਵਿਧਿ. ਸੰਗ੍ਯਾ- ਜਗਤ ਨੂੰ ਰਚਣ ਵਾਲਾ ਕਰਤਾਰ. ਪਾਰਬ੍ਰਹਮ. "ਬੰਛਤ ਸਿਧਿ ਕੋ ਬਿਧਿ ਮਿਲਾਇਓ." (ਸਵੈਯੇ ਮਃ ੪. ਕੇ) ਦੇਖੋ, ਬੰਛਤ। ੨. ਬ੍ਰਹਮਾ। ੩. ਭਾਗ੍ਯ. ਕਿਸਮਤ। ੪. ਕ੍ਰਮ. ਸਿਲਸਿਲਾ। ੫. ਕਰਮ, ਕੰਮ, ਕ੍ਰਿਯਾ, "ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫) ੬. ਕਾਨੂਨ. ਨਿਯਮ. ਧਾਰਮਿਕ ਨਿਯਮ. "ਗੁਰਪੂਜਾ ਬਿਧਿ ਸਹਿਤ ਕਰੰ." (ਸਵੈਯੇ ਮਃ ੪. ਕੇ) "ਪੜਹਿ ਮਨਮੁਖ, ਪਰ (ਬਿਧਿ ਨਹੀਂ ਜਾਨਾ. (ਮਾਰੂ ਸੋਲਹੇ ਮਃ ੧) ੭. ਹਕੀਮ. ਵੈਦ੍ਯ। ੮. ਹਾਲਤ. ਦਸ਼ਾ. "ਘਾਲ ਨ ਭਾਨੈ, ਅੰਤਰ ਬਿਧਿ ਜਾਨੈ." (ਸੋਰ ਮਃ ੫) "ਅੰਤਰ ਕੀ ਬਿਧਿ ਤੁਮ ਹੀ ਜਾਨੀ." (ਗਉ ਮਃ ੫) ੯. ਪ੍ਰਕਾਰ. ਢੰਗ. ਤਰਹਿ. "ਮੈ ਕਿਹ ਬਿਧਿ ਪਾਵਹੁ ਪ੍ਰਾਨਪਤੀ." (ਬਸੰ ਮਃ ੧) ੧੦. ਧਰਮ ਅਨੁਸਾਰ ਕਰਨ ਯੋਗ੍ਯ ਕਰਮ ਅਤੇ ਉਸ ਵਿੱਚ ਲਾਉਣ ਦੀ ਆਗ੍ਯਾ। ੧੧. ਜੁਗਤ. ਤਰਕੀਬ. "ਇਹ ਬਿਧਿ ਪਾਈ ਮੈ ਸਾਧੂ ਕੰਨਹੁ." (ਟੋਡੀ ਮਃ ੫) ੧੨. ਇੱਕ ਅਰਥਾਲੰਕਾਰ. ਦੇਖੋ, ਵਿਧਿ ੨....
ਪ੍ਰਾਪਤ ਕਰੋ. ਪਾਓ। ੨. ਪਾਵਉਂ. ਪਾਵਾਂ. ਪ੍ਰਾਪਤ ਕਰਾਂ. "ਪਾਵਉ ਦਾਨੁ ਸਦਾ ਦਰਸੁ ਪੇਖਾ." (ਗੌਂਡ ਮਃ ੫)...
ਸੰਗ੍ਯਾ- ਚਿੱਠੀ. ਖ਼ਤ਼. ਪਤ੍ਰਿਕਾ। ੨. ਚਿੱਠੀ ਲੈ ਜਾਣ ਵਾਲਾ ਕ਼ਾਸਿਦ. ਦੂਤ. "ਪ੍ਰਿਥਮੇ ਮਤਾ ਜਿ ਪਤ੍ਰੀ ਚਲਾਵਉ." (ਆਸਾ ਮਃ ੫) ੩. ਤਿਥਿਪਤ੍ਰ. ਪੰਚਾਂਗਪਤ੍ਰ, ਜੰਤ੍ਰੀ. "ਮਨ ਕੀ ਪਤ੍ਰੀ ਵਾਚਣੀ." (ਵਾਰ ਮਾਰੂ ੧. ਮਃ ੩) ੪. ਜਨਮਪਤ੍ਰ. ਟੇਢਾ. ਕੁੰਡਲੀ. "ਕਿਤਿ ਵਿਧਿ ਪਤ੍ਰੀ ਲੀਜੈ, ਬਾਲਾ?" (ਨਾਪ੍ਰ) ਹੇ ਭਾਈ ਬਾਲਾ! ਗੁਰੂ ਨਾਨਕ ਦੇਵ ਜੀ ਦੀ ਪਤ੍ਰੀ ਕਿਵੇਂ ਲਈਏ? ੫. ਸੰ. पत्रिन. ਵਿ- ਪਤ੍ਰ (ਪੰਖਾਂ) ਵਾਲਾ। ੬. ਪੱਤਿਆਂ ਵਾਲਾ। ੭. ਸੰਗ੍ਯਾ- ਤੀਰ. "ਕਈ ਕੋਟਿ ਪਤ੍ਰੀ ਤਿਸੀ ਠੌਰ ਛੂਟੇ" (ਚਰਿਤ੍ਰ ੧੦੨) ੮. ਪੰਛੀ. ਪਕ੍ਸ਼ੀ। ੯. ਬਿਰਛ. "ਪਤ੍ਰੀ ਪਰ ਪਤ੍ਰੀ ਜੇ ਵਾਸਾ." (ਨਾਪ੍ਰ) ਬਿਰਛ ਪੁਰ ਜੋ ਪੰਛੀ ਵਸਦੇ ਹਨ। ੧੦. ਪੰਖੜੀਆਂ ਵਾਲਾ ਫੁੱਲ. ਕਮਲ। ੧੧. ਗੁਲਾਬ ਦਾ ਫੁੱਲ।...
ਸੰਗ੍ਯਾ- ਉਹ ਪਤ੍ਰਾ, ਜਿਸ ਵਿੱਚ ਤਿਥਾਂ ਦਾ ਨਿਰਣਾ ਹੋਵੋ. ਪੰਚਾਂਗਪਤ੍ਰ. ਜੰਤ੍ਰੀ. Almanac....
ਸੰਗ੍ਯਾ- ਅਗਨਿ. "ਸਚੁ ਬੂਝਣੁ ਆਣਿ ਜਲਾਈਐ." (ਸ੍ਰੀ ਮਃ ੧) ੨. ਸੰ. आणि. ਮਰ੍ਯਾਦਾ (ਮਰਯਾਦਾ). ੩. ਸੁਗੰਦ. ਕ਼ਸਮ. ਸੌਂਹ। ੪. ਪਤ. ਮਾਨ. ਪ੍ਰਤਿਸ੍ਠਾ. "ਨਾਮ ਦੇਉ ਤਾਚੀ ਆਣਿ." (ਮਲਾ ਨਾਮਦੇਵ) ੫. ਕ੍ਰਿ. ਵਿ- ਆਨਯਨ ਕਰਕੇ. ਲਿਆਕੇ. "ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ." (ਬਿਲਾ ਅਃ ਮਃ ੪)...
ਸ੍ਵਾਮੀ ਦੇਖੋ, ਪਤਿ ੬. ਅਤੇ ੭. " ਕਿਨ ਬਿਧਿ ਪਾਵਉ ਪ੍ਰਾਨਪਤੀ?" (ਬਸੰ ਮਃ ੧) ੨. ਪਤ੍ਰੀ. ਤਿਥਿਪਤ੍ਰ, ਪੰਚਾਂਗਪਤ੍ਰ. "ਪਾਧੇ ਆਣਿ ਪਤੀ ਬਹਿ ਵਾਚਾਈਆ." (ਸੂਹੀ ਛੰਤ ਮਃ ੪) ੩. ਪਤ੍ਰਿਕਾ. ਚਿੱਠੀ। ੪. ਪੱਤਿ. ਪੈਦਲ ਫ਼ੌਜ. "ਰਥੀ ਗਜੀ ਹੋਈ ਪਤੀ ਅਪਾਰ ਸੈਨ ਭੱਜਹੈ." (ਪਾਰਸਾਵ)...
ਕ੍ਰਿ. ਵਿ- ਬੈਠਕੇ. "ਬਹਿ ਸਖੀਆ ਜਸੁ ਗਾਵਹਿ." (ਵਾਰ ਸੋਰ ਮਃ ੪)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸੰਗ੍ਯਾ- ਚਿੱਠੀ। ੨. ਛੋਟਾ ਰਿਸਾਲਾ ਅਥਵਾ ਅਖ਼ਬਾਰ....
ਸੰਗ੍ਯਾ- ਪਤ੍ਰਿਕਾ. ਖ਼ਤ਼. ਨਾਮਹ....
ਸੰ. ਸੰਗ੍ਯਾ- ਪੈਦਲ ਸਿਪਾਹੀ. ਪਯਾਦਾ "ਪੱਤਿ ਗਿਰੇ ਗਜ ਬਾਜਿ ਕਹੂੰ." (ਕ੍ਰਿਸ਼ਨਾਵ) "ਪੱਤਿ ਕਬੈ ਅਸਵਾਰ ਚਲਾਈ." (ਗੁਵਿ ੧੦) ੨. ਫ਼ੌਜ ਦੀ ਇੱਕ ਟੋਲੀ, ਜਿਸ ਵਿੱਚ ੧. ਰਥ, ੧. ਹਾਥੀ, ੩. ਘੋੜੇ ਅਤੇ ੫. ਪੈਦਲ ਹੋਣ. ਕਈਆਂ ਨੇ ਪੈਦਲਾਂ ਦੀ ਗਿਣਤੀ ੫੫ ਲਿਖੀ ਹੈ....
ਸੰਗ੍ਯਾ- ਪਦਚਰ. ਪਾਦਾਤਿਕ. ਪਯਾਦਹ ਸਿਪਾਹੀ. Pezestrain ੨. ਸੰਸਕ੍ਰਿਤ ਵਿੱਚ. "ਪਾਲਾਗਲ" ਸ਼ਬਦ ਦੂਤ (ਹਰਕਾਰਾ) ਅਰਥ ਬੋਧਕ ਭੀ ਹੈ....
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਸੰ. ਰਥਿਨ੍. ਵਿ- ਰਥ ਵਾਲਾ। ੨. ਸੰਗ੍ਯਾ- ਮਹਾਨ ਯੋਧਾ. ਹਜ਼ਾਰ ਯੋਧਿਆਂ ਨਾਲ ਇਕੱਲਾ ਲੜਨ ਵਾਲਾ ਯੋਧਾ। ੩. ਦਸ ਖੂਹਣਿ (ਅਕ੍ਸ਼ੌ੍ਹਿਣੀ) ਸੈਨਾ ਦਾ ਸ੍ਵਾਮੀ. ਦੇਖੋ, ਸੈਨਾ ੨....
ਸੰ. ਸੰਗ੍ਯਾ- ਗਜ ਦੀ ਮਦੀਨ. ਹਥਣੀ। ੨. ਗਜਸੈਨਾ. (ਸਨਾਮਾ) ਦੇਖੋ, ਹਈ। ੩. ਵਿ- ਹਾਥੀ ਵਾਲਾ। ੩. ਗਜ਼ਾਂ ਨਾਲ. ਗਜ਼ੋਂ ਸੇ. "ਗਜੀ ਨ ਮਿਨੀਐ ਤੋਲਿ ਨ ਤੁਲੀਐ." (ਗਉ ਕਬੀਰ)...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਵਿ- ਜਿਸ ਦਾ ਪਾਰ ਨਹੀਂ. ਬੇਅੰਤ. "ਅਪਾਰ ਅਗਮ ਗੋਬਿੰਦ ਠਾਕੁਰ." (ਆਸਾ ਛੰਤ ਮਃ ੫) ੨. ਅਗਾਧ. ਅਥਾਹ। ੩. ਅਧਿਕ. ਬਹੁਤ। ੪. ਅਗਣਿਤ। ੫. ਸੰਗ੍ਯਾ- ਕਰਤਾਰ. ਵਾਹਗੁਰੂ. "ਪਾਯਉ ਅਪਾਰ." (ਸਵੈਯੇ ਮਃ ੪. ਕੇ) ੬. ਉਰਲਾ ਪਾਸਾ. ਉਰਾਰ. ਆਪਣੀ ਵੱਲ ਦਾ ਕਿਨਾਰਾ. "ਆਪੇ ਸਾਗਰ ਬੋਹਿਥਾ, ਆਪੇ ਪਾਰ ਅਪਾਰ." (ਸ੍ਰੀ ਅਃ ਮਃ ੧) ੭. ਸੰ. ਆਪਾਰ. ਪੂਰਣ ਪਾਰ. "ਜਾਨੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ." (ਸਵੈਯੇ ਮਃ ੪. ਕੇ)...
ਫੌਜ. ਦੇਖੋ, ਸੇਨ. "ਅਸੁਰ ਸੈਨ ਬਿਨ ਚੈਨ ਹੁਇ ਕੀਨੋ ਹਾਹਾਕਾਰ." (ਚੰਡੀ ੧) ੨. ਵਿ- ਸਿਆਣੂ. "ਸਾਕ ਸੈਨ." (ਸੁਖਮਨੀ) ੩. ਸੰਗ੍ਯਾ- ਸੰਤਤਿ. ਔਲਾਦ. "ਹਰਿ ਕਾ ਸੰਤ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ." (ਆਸਾ ਕਬੀਰ) ੪. ਸੰ. ਸ਼ਯਨ. ਸੌਣਾ. "ਸਹਜ ਸੈਨ." (ਸੋਰ ਮਃ ੫) ੫. ਸੇਜਾ. "ਹਰਿ ਸੋਇ ਰਹੇ ਸਜ ਸੈਨ ਤਹਾਂ." (ਚੰਡੀ ੧) ੬. ਦੇਖੋ, ਸੈਣ."ਸੈਨ ਨਾਈ ਬੁਤਕਾਰੀਆ." (ਆਸਾ ਧੰਨਾ) ੭. ਸੰਨਤ. ਇਸ਼ਾਰਾ ਸੰ. ਸਨਯਨ....