adhanaअदन
ਸੰ. ਸੰਗ੍ਯਾ- ਖਾਣਾ. ਭਕ੍ਸ਼੍ਣ. ਛਕਣਾ।#੨. ਅ਼. [عدن] ਅ਼ਦਨ. ਵਿ- ਨਿੱਤ ਰਹਿਣ ਵਾਲਾ। ੩. ਸੰਗ੍ਯਾ- ਬਾਈਬਲ ਅਤੇ ਕ਼ੁਰਾਨ ਅਨੁਸਾਰ ਉਹ ਬਾਗ਼, ਜਿਸ ਵਿੱਚ ਖ਼ੁਦਾ ਨੇ ਆਦਮ ਨੂੰ ਰੱਖਿਆ ਸੀ. Eden. ਦੇਖੋ, ਆਦਮ। ੪. ਅ਼ਰਬ ਦੇਸ਼ ਨਾਲ ਲਗਦਾ ਸਮੁੰਦਰ ਦੇ ਕਿਨਾਰੇ ਇੱਕ ਨਗਰ ਅਤੇ ਪਹਾੜੀ ਤੇ (ਜਿਸ ਦੀ ਬਲੰਦੀ ਸਮੁੰਦਰ ਤੋਂ ੧੭੭੫ ਫੁੱਟ ਹੈ) ਮਜਬੂਤ ਫੌਜੀ ਕਿਲਾ, ਜੋ ਭਾਰਤਰਾਜ ਵਿੱਚ ਸ਼ਾਮਿਲ ਹੈ. ਅਦਨ ਜਨਵਰੀ ਸਨ ੧੮੩੯ ਵਿੱਚ ਅੰਗਰੇਜ਼ਾਂ ਦੇ ਹੱਥ ਆਇਆ ਹੈ. ਵਲਾਇਤ ਨੂੰ ਆਉਣ ਜਾਣ ਵਾਲੇ ਜਹਾਜਾਂ ਦਾ ਇਹ ਇੱਕ ਬੰਦਰ ਹੈ.
सं. संग्या- खाणा. भक्श्ण. छकणा।#२. अ़. [عدن] अ़दन. वि- निॱत रहिण वाला। ३. संग्या- बाईबल अते क़ुरान अनुसार उह बाग़, जिस विॱच ख़ुदा ने आदम नूं रॱखिआ सी. Eden. देखो, आदम। ४. अ़रब देश नाल लगदा समुंदर दे किनारे इॱक नगर अते पहाड़ी ते (जिस दी बलंदी समुंदर तों १७७५ फुॱट है) मजबूत फौजी किला, जो भारतराज विॱच शामिल है. अदन जनवरी सन १८३९ विॱच अंगरेज़ां दे हॱथ आइआ है. वलाइत नूं आउण जाण वाले जहाजां दा इह इॱक बंदर है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕ੍ਰਿ- ਖਾਦਨ. ਭੋਜਨ ਕਰਨਾ. ਭਕ੍ਸ਼ਣ. ਜੇਮਨਾ. "ਖਾਣਾ ਪੀਣਾ ਪਵਿਤ੍ਰ ਹੈ." (ਵਾਰ ਆਸਾ) ੨. ਸੰਗ੍ਯਾ- ਭੋਜਨ. ਖਾਣ ਯੋਗ੍ਯ ਪਦਾਰਥ. ਖਾਦ੍ਯ....
ਖਾਣਾ. ਚੱਬਣਾ. ਭੋਜਨ ਕਰਨਾ. ਅਦਨ. ਜੇਂਵਣਾ....
ਕ੍ਰਿ- ਖਾਣਾ. ਭੋਜਨ ਕਰਨਾ। ੨. ਤ੍ਰਿਪਤ ਹੋਣਾ. ਅਘਾਨਾ। ੩. ਸ਼ੋਭਾ ਸਹਿਤ ਹੋਣਾ. ਸਜਨਾ. "ਛਕਿ ਛਕਿ ਬ੍ਯੋਮ ਬਿਵਾਨੰ." (ਹਜਾਰੇ ੧੦) ਦੇਖੋ, ਚਕ ਧਾ....
ਦੇਖੋ, ਨਿਤ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਬਾਇਬਲ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [قُران] ਸੰਗ੍ਯਾ- ਕਿਤਾਬ. ਪੜ੍ਹਨਯੋਗ੍ਯ ਪੁਸ੍ਤਕ। ੨. ਅ਼ਰਬੀ ਬੋਲੀ ਵਿੱਚ ਮੁਸਲਮਾਨਾਂ ਦਾ ਧਰਮਗ੍ਰੰਥ, ਜੋ ਕ਼ੁਰਾਨ ਦੇ ਲੇਖ ਅਨੁਸਾਰ ਖ਼ੁਦਾ ਵੱਲੋਂ ਹਜਰਤ ਮੁਹ਼ੰਮਦ ਨੂੰ ਪ੍ਰਾਪਤ ਹੋਇਆ. ਕੁਰਾਨ ਨਾਲ ਆਦਰ ਬੋਧਕ ਮਜੀਦ, ਸ਼ਰੀਫ਼ ਆਦਿ ਸ਼ਬਦ ਲਾਏ ਜਾਂਦੇ ਹਨ. ਜਲਾਲੁੱਦੀਨ ਸਯੂਤ਼ੀ ਕ਼ੁਰਾਨ ਦੇ ੫੫ ਨਾਉਂ ਲਿਖਦਾ ਹੈ.#ਕ਼ੁਰਾਨ ਦੇ ਸਾਰੇ ਅੱਖਰ ੩੨੩੭੪੧, ਪਦ ੭੯੪੩੬, ਆਯਤਾਂ ੬੬੬੬ ਅਤੇ ਸੂਰਤਾਂ ੧੧੪ ਹਨ. ਇਨ੍ਹਾਂ ਸੂਰਤਾਂ ਦੀਆਂ ਹੀ ਇੱਕ ਮਹੀਨੇ ਵਿੱਚ ਪਾਠ ਕਰਨ ਲਈ ਸੱਤ ਮੰਜ਼ਲਾਂ ਥਾਪ ਲਈਆਂ ਹਨ. ਕ਼ਰਾਨ ਦੀਆਂ ਸੂਰਤਾਂ ਦੇ ਮੁੱਢ ਕਿਤੇ ਕਿਤੇ ਅਲਿਫ਼, ਲਾਮ, ਮੀਮ ਆਦਿ ਅੱਖਰ ਆਉਂਦੇ ਹਨ, ਜਿਨ੍ਹਾਂ ਦੇ ਕਈ ਵਿਦ੍ਵਾਨ ਆਪਣੀ ਸਮਝ ਅਨੁਸਾਰ ਅਰਥ ਕਰਦੇ ਹਨ, ਪਰ ਕਈ ਆਖਦੇ ਹਨ ਕਿ ਖ਼ੁਦਾ ਹੀ ਇਨ੍ਹਾਂ ਅੱਖਰਾਂ ਦਾ ਮਤਲਬ ਜਾਣਦਾ ਹੈ. ਕ਼ਰਾਨ ਵਿੱਚ ਇਹ ਭੀ ਲਿਖਿਆ ਹੈ ਕਿ ਕਈ ਆਯਤਾਂ ਦਾ ਅਰਥ ਖ਼ੁਦਾ ਬਿਨਾ ਹੋਰ ਕੋਈ ਭੀ ਨਹੀਂ ਜਾਣਦਾ. ਦੇਖੋ, ਸੂਰਤ ਆਲੇ ਇਮਰਾਂ, ਆਯਤ ੬.#ਕ਼ੁਰਾਨ ੨੩ ਵਰ੍ਹੇ ਵਿੱਚ ਮੁਹ਼ੰਮਦ ਸਾਹਿਬ ਨੂੰ ਉਤਰਦਾ ਰਿਹਾ ਹੈ, ਕਦੇ ਫ਼ਰਿਸ਼ਤਾ ਜਿਬਰਾਈਲ ਦੀ ਮਾਰਫ਼ਤ, ਕਦੇ ਸੁਪਨੇ ਵਿੱਚ, ਕਦੇ ਹਜਰਤ ਮੁਹ਼ੰਮਦ ਨੂੰ ਆਸਮਾਨ ਤੋਂ ਆਵਾਜ਼ ਆਉਂਦੀ ਹੁੰਦੀ ਸੀ. ਕ਼ਰਾਨ ਵਿੱਚ ਏਹ ਭੀ ਲੇਖ ਹੈ ਕਿ ਇਸ ਦੀਆਂ ਸਾਰੀਆਂ ਆਯਤਾਂ ਖ਼ੁਦਾ ਦੇ ਰੋਜ਼ਨਾਮਚੇ "ਲੌਹ਼ ਮਹ਼ਿਫ਼ੂਜ" ਵਿੱਚ ਲਿਖੀਆਂ ਹੋਈਆਂ ਹਨ. ਦੇਖੋ, ਸੂਰਤ "ਜ਼ੁਖ਼ਰੁਫ਼" ਆਯਤ ੪. "ਵਖਤ ਨ ਪਾਇਓ ਕਾਦੀਆਂ ਜਿ ਲਿਖਨਿ ਲੇਖੁ ਕੁਰਾਣੁ." (ਜਪੁ) "ਪੜਹਿ ਕਤੇਬ ਕੁਰਾਣਾ." (ਸ੍ਰੀ ਮਃ ੧) "ਬੇਦ ਪੁਰਾਨ ਕੁਰਾਨ ਦੁਹੂ ਮਿਲ ਭਾਂਤ ਅਨੇਕ ਵਿਚਾਰ ਵਿਚਾਰਾ." (੩੩ ਸਵੈਯੇ)...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਵਿ- ਬੱਗਾ. ਚਿੱਟਾ. "ਘਰ ਗਚ ਕੀਨੇ, ਬਾਗੇ ਬਾਗ." (ਮਃ ੧. ਵਾਰ ਸਾਰ) ਚਿੱਟੇ ਵਸਤ੍ਰ। ੨. ਸੰਗ੍ਯਾ- ਬਾਗਾ. ਵਸਤ੍ਰ ਪੋਸ਼ਾਕ. "ਕਰੇ ਭੇਸ ਕ੍ਰੂਰੰ ਧਰੇ ਬਾਗ ਕਾਰੇ." (ਸਲੋਹ) ਕਾਲੇ ਵਸਤ੍ਰ ਪਹਿਰੇ। ੩. ਸੰ. ਵਲ੍ਗਾ- वल्गा. ਲਗਾਮ ਦੀ ਡੋਰ. ਲਗਾਮ ਦਾ ਤਸਮਾ। ੪. ਫ਼ਾ. [باغ] ਬਾਗ਼ ਬਗੀਚਾ. ਉਪਵਨ. "ਜਿਹ ਪ੍ਰਸਾਦਿ ਬਾਗ ਮਿਲਖ ਧਨਾ." (ਸੁਖਮਨੀ) ੫. ਜਗਤ. ਸੰਸਾਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਫ਼ਾ. [خُدا] ਸੰਗ੍ਯਾ- ਖ਼ੁਦ ਹੋਣ ਵਾਲਾ. ਸ੍ਵਯੰਭਵ, ਕਰਤਾਰ. "ਕੋਈ ਬੋਲੈ ਰਾਮ ਰਾਮ ਕੋਈ ਖੁਦਾਇ." (ਰਾਮ ਮਃ ੫)...
ਸੰਗ੍ਯਾ- ਭਾਈ ਭਗਤੂ ਦਾ ਪਿਤਾ, ਜੋ ਸਤਿਗੁਰੂ ਰਾਮਦਾਸ ਜੀ ਦਾ ਅਨੰਨ ਸਿੱਖ ਸੀ. ਦੇਖੋ, ਭਗਤੂ ਭਾਈ। ੨. ਆਦਮ Adam. ਅ਼. [آدم] ਅਦੀਮੁਲ ਅਰਦ (ਮਿੱਟੀ) ਤੋਂ ਪੈਦਾ ਹੋਇਆ (ਬਾਈਬਲ ਅਤੇ ਕੁਰਾਨ ਦੇ ਲੇਖ ਅਨੁਸਾਰ) ਸਭ ਤੋਂ ਪਹਿਲਾ ਮਨੁੱਖ, ਜਿਸਨੂੰ ਖ਼ੁਦਾ ਨੇ ਆਪਣੀ ਸ਼ਕਲ ਦਾ ਮਿੱਟੀ ਤੋਂ ਬਣਾਇਆ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ." (ਭੈਰ ਕਬੀਰ)#ਬਾਈਬਲ ਵਿੱਚ ਕਥਾ ਹੈ ਕਿ ਜਦ ਆਦਮ ਸੌਂ ਗਿਆ ਤਦ ਖ਼ੁਦਾ ਨੇ ਉਸ ਦੀ ਇੱਕ ਪਸਲੀ ਕੱਢਕੇ ਉਸ ਤੋਂ ਨਾਰੀ ਰਚੀ, ਜੋ "ਹਵਾ" ਅਖਾਈ. ਰੱਬ ਨੇ ਇਸ ਜੋੜੇ ਨੂੰ "ਅਦਨ" ਬਾਗ ਵਿੱਚ ਰੱਖਕੇ ਹੁਕਮ ਦਿੱਤਾ ਕਿ ਤੁਸੀਂ ਏਥੇ ਆਨੰਦ ਨਾਲ ਰਹੋ ਅਤੇ ਫਲ ਆਦਿ ਪਦਾਰਥ ਖਾਓ, ਪਰ ਇੱਕ ਖਾਸ ਬੂਟਾ ਦੱਸਕੇ ਹਦਾਇਤ ਕੀਤੀ, ਕਿ ਇਸ ਦਾ ਫਲ ਕਦੇ ਨਾ ਖਾਣਾ. ਸ਼ੈਤਾਨ ਨੇ ਆਕੇ ਆਦਮ ਅਤੇ ਹਵਾ ਨੂੰ ਵਰਗਲਾਇਆ, ਜਿਸ ਤੋਂ ਉਨ੍ਹਾਂ ਨੇ ਵਰਜਤਿ ਫਲ ਖਾਧਾ, ਅਤੇ ਬਾਗ ਤੋਂ ਇਸ ਅਪਰਾਧ ਬਦਲੇ ਕੱਢੇ ਗਏ ਅਤੇ ਖ਼ੁਦਾ ਤੋਂ ਸ੍ਰਾਪ (ਸ਼ਾਪ) ਮਿਲਿਆ ਕਿ ਆਦਮ ਦੀ ਔਲਾਦ ਮੇਹਨਤ ਕਰਕੇ ਗੁਜ਼ਾਰਾ ਕਰੇ ਅਤੇ ਮੌਤ ਦਾ ਸ਼ਿਕਾਰ ਹੋਵੇ. ਆਦਮ ਦੀ ਉਮਰ ਬਾਈਬਲ ਵਿੱਚ ੯੩੦ ਵਰ੍ਹੇ ਦੀ ਲਿਖੀ ਹੈ, ਅਤੇ ਇਸ ਦੇ ਪੁਤ੍ਰ ਕ਼ਾਯਿਨ (Cain¹), ਹਾਬਿਲ (Abel²) ਅਤੇ ਸੇਤ (Seth) ਦੱਸੇ ਹਨ.#T. P. Hughes ਇਸਲਾਮ ਦੀ ਡਿਕਸ਼ਨਰੀ ਵਿੱਚ ਲਿਖਦਾ ਹੈ ਕਿ ਜਦ ਆਦਮ ਤੇ ਹਵਾ ਸੁਰਗੋਂ ਡਿੱਗੇ, ਤਦ ਆਦਮ ਤਾਂ ਲੰਕਾ ਅਤੇ ਹਵਾ ਅਰਬ ਵਿੱਚ ਜੱਦਾਹ ਦੇ ਪਾਸ ਡਿੱਗੀ, ਦੋ ਸੌ ਵਰ੍ਹੇ ਦੋਵੇਂ ਜੁਦੇ ਰਹੇ. ਫੇਰ ਜਬਰਾਈਲ ਫਰਿਸ਼ਤੇ ਨੇ ਆਦਮ ਨੂੰ ਮੱਕੇ ਪਾਸ "ਅਰਫ਼ਾਹ" ਪਹਾੜ ਤੇ ਲਿਆਕੇ ਹਵਾ ਮਿਲਾਈ. ਆਦਮ ਆਪਣੀ ਔਰਤ ਨੂੰ ਲੈ ਕੇ ਫੇਰ ਲੰਕਾ (Cylon) ਚਲਾ ਗਿਆ. ਲੰਕਾ ਵਿੱਚ ਆਦਮ ਦੀ ਪਹਾੜੀ, ਜਿਸ ਦੀ ਉਚਾਈ ੭੪੨੬ ਫੁੱਟ ਹੈ, ਅਤੇ ਉਸ ਦੇ ਨਾਉਂ ਦਾ ਪੁਲ ਹੁਣ ਤੀਕ ਪ੍ਰਸਿੱਧ ਹੈ. ਰਾਮਾਇਣ ਵਿੱਚ ਇਹ ਪੁਲ ਸ਼੍ਰੀ ਰਾਮ ਚੰਦ੍ਰ ਤੋਂ ਬਣਿਆ ਲਿਖਿਆ ਹੈ.#ਕਈ ਕਵੀ ਖਿਆਲ ਕਰਦੇ ਹਨ ਕਿ ਰਾਮ ਆਦਮ ਅਤੇ ਸੀਤਾ ਹਵਾ ਹੈ. ਜਿਵੇਂ ਨੂਹ ਅਤੇ ਮਨੁ ਇਕੋ ਆਦਮੀ ਹੈ. ਕਿਤਨਿਆਂ ਦਾ ਖਿਆਲ ਹੈ ਕਿ ਸ਼ਿਵ ਆਦਮ ਅਤੇ ਪਾਰਵਤੀ ਹਵਾ ਹੈ। ੩. ਵਿ- ਚਮੜੇ ਵਿੱਚ ਲਿਪਟਿਆ ਹੋਇਆ। ੪. ਕਣਕ ਰੰਗਾ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਸਮੁਦ੍ਰ। ੨. ਖ਼ਾ. ਦੁੱਧ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਸੰਗ੍ਯਾ- ਛੋਟਾ ਪਰਵਤ। ੨. ਪਹਾੜ ਦੇ ਲੋਕਾਂ ਦੀ ਇੱਕ ਪਿਆਰੀ ਰਾਗਿਣੀ ਜੋ ਸੰਪੂਰਣ ਜਾਤਿ ਦੀ ਹੈ. ਇਸ ਵਿੱਚ ਨਿਸਾਦ ਕੋਮਲ ਅਤੇ ਸ਼ੁੱਧ ਦੋਵੇਂ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਇਸ ਨੂੰ ਲੋਕ ਝੰਝੋਟੀ ਭੀ ਆਖਦੇ ਹਨ. ਇਸ ਦੇ ਗਾਉਣ ਦਾ ਕੋਈ ਖਾਸ ਵੇਲਾ ਨਹੀਂ.#ਆਰੋਹੀ- ਧ ਸ ਰ ਮ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ।#੩. ਪਹਾੜ ਦੀ ਭਾਸਾ (ਬੋੱਲੀ). ੪. ਪਹਾੜ ਦੇ ਵਸਨੀਕ। ੫. ਵਿ- ਪਹਾੜ ਨਾਲ ਸੰਬੰਧ ਰੱਖਣ ਵਾਲਾ. ਪਹਾੜ ਦਾ....
ਜ੍ਵਲੰਤੀ. ਬਲਦੀ (ਮਚਦੀ) ਹੋਈ. "ਭਾਹਿ ਬਲੰਦੜੀ ਬੁਝਿਗਈ." (ਮਃ ੫. ਵਾਰ ਜੈਤ) ਈਰਖਾ ਰੂਪ ਅਗਨਿ ਬੁਝ ਗਈ....
ਸੰਗ੍ਯਾ- ਫੁੱਟਣ ਦੀ ਕ੍ਰਿਯਾ। ੨. ਵੈਰ. ਵਿਰੱਧ. ਫੂਟ। ੩. ਦੇਖੋ, ਫੁਟ....
ਅ਼. [مضبوُط] ਮਜਬੂਤ਼. ਵਿ- ਜਬਤੁ. (ਕ਼ਾਬੂ) ਆਇਆ ਹੋਇਆ. ਵਸ਼ ਵਿੱਚ ਆਇਆ।#੨. ਭਾਵ- ਦ੍ਰਿੜ੍ਹ. ਤਕੜਾ. ਪੱਕਾ....
ਵਿ- ਫ਼ੌਜ (ਲਸ਼ਕਰ) ਨਾਲ ਹੈ ਜਿਸ ਦਾ ਸੰਬੰਧ....
ਅ਼. [قِلعہ] ਕ਼ਿਲਅ਼. ਸੰਗ੍ਯਾ- ਦੁਰਗ. ਗੜ੍ਹ....
ਅ਼. [شامل] ਵਿ- ਸੰਮਿਲਿਤ. ਮਿਲਿਆ ਹੋਇਆ। ੨. ਸੰ. शामिल. ਸ਼ਮੀ (ਜੰਡੀ) ਨਾਲ ਹੈ ਜਿਸ ਦਾ ਸੰਬੰਧ. ਜੰਡੀ ਦੀ ਲੱਕੜ ਦਾ ਬਣਿਆ ਹੋਇਆ....
ਸੰ. ਸੰਗ੍ਯਾ- ਖਾਣਾ. ਭਕ੍ਸ਼੍ਣ. ਛਕਣਾ।#੨. ਅ਼. [عدن] ਅ਼ਦਨ. ਵਿ- ਨਿੱਤ ਰਹਿਣ ਵਾਲਾ। ੩. ਸੰਗ੍ਯਾ- ਬਾਈਬਲ ਅਤੇ ਕ਼ੁਰਾਨ ਅਨੁਸਾਰ ਉਹ ਬਾਗ਼, ਜਿਸ ਵਿੱਚ ਖ਼ੁਦਾ ਨੇ ਆਦਮ ਨੂੰ ਰੱਖਿਆ ਸੀ. Eden. ਦੇਖੋ, ਆਦਮ। ੪. ਅ਼ਰਬ ਦੇਸ਼ ਨਾਲ ਲਗਦਾ ਸਮੁੰਦਰ ਦੇ ਕਿਨਾਰੇ ਇੱਕ ਨਗਰ ਅਤੇ ਪਹਾੜੀ ਤੇ (ਜਿਸ ਦੀ ਬਲੰਦੀ ਸਮੁੰਦਰ ਤੋਂ ੧੭੭੫ ਫੁੱਟ ਹੈ) ਮਜਬੂਤ ਫੌਜੀ ਕਿਲਾ, ਜੋ ਭਾਰਤਰਾਜ ਵਿੱਚ ਸ਼ਾਮਿਲ ਹੈ. ਅਦਨ ਜਨਵਰੀ ਸਨ ੧੮੩੯ ਵਿੱਚ ਅੰਗਰੇਜ਼ਾਂ ਦੇ ਹੱਥ ਆਇਆ ਹੈ. ਵਲਾਇਤ ਨੂੰ ਆਉਣ ਜਾਣ ਵਾਲੇ ਜਹਾਜਾਂ ਦਾ ਇਹ ਇੱਕ ਬੰਦਰ ਹੈ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਦੇਖੋ, ਵਲਾਯਤ....
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਸੰ. ਵਾਨਰ. ਸੰਗ੍ਯਾ- ਕਪਿ. ਬਾਂਦਰ। ੨. ਜੱਟਾਂ ਦਾ ਇੱਕ ਗੋਤ. "ਬੰਦਰ ਗੋਤ ਨਰਨ ਕੋ ਕਹੈਂ." (ਗੁਪ੍ਰਸੂ) ਇਸ ਨੂੰ ਬਾਂਦਰ ਭੀ ਆਖਦੇ ਹਨ. ਦੇਖੋ, ਬਾਂਦਰ। ੩. ਫ਼ਾ. [بندر] ਸਮੁੰਦਰ ਦਾ ਕਿਨਾਰਾ. ਜਿੱਥੇ ਜਹਾਜ ਠਹਿਰਦੇ ਹਨ. Port. Harbour ੪. ਸਮੁੰਦਰ ਦੇ ਕਿਨਾਰੇ ਦੀ ਬਸਤੀ, ਜਿੱਥੇ ਵਪਾਰ ਦੀ ਮੰਡੀ ਹੋਵੇ. Emporium....