ਇੰਗਲਿਸਤਾਨ, ਇੰਗਲੈਂਡ

ingalisatāna, ingalaindaइंगलिसतान, इंगलैंड


ਫ਼ਾ. [اِنگلستان] ਅੰ. England. ਸੰਗ੍ਯਾ- ਅੰਗ੍ਰੇਜ਼ਾਂ ਦਾ ਦੇਸ਼. ਇਹ ਯੂਰਪ ਦੇ ਉੱਤਰ ਪੱਛਮ ਇੱਕ ਮੁਲਕ ਹੈ. ਇਸ ਦੇ ਉੱਤਰ ਸਕਾਟਲੈਂਡ, ਪੂਰਬ ਨੌਰਥ ਸੀ (North Sea) ਦੱਖਣ ਵੱਲ ਇੰਗਲਿਸ਼ ਚੈਨਲ (English Channel) ਅਤੇ ਪੱਛਮ ਵੱਲ ਆਇਰਿਸ਼ ਸੀ (Irish Sea) ਹੈ. ਇਹ ਦੇਸ਼ ਤਿਕੋਣ ਸ਼ਕਲ ਦਾ ਹੈ ਅਤੇ ਇਸ ਦਾ ਰਕਬਾ ੫੦੮੭੪ ਵਰਗ ਮੀਲ ਹੈ. ਇਸ ਦੀ ਲੰਬਾਈ ਵੱਧ ਤੋਂ ਵੱਧ ੪੨੦ ਅਤੇ ਚੌੜਾਈ ੩੬੦ ਮੀਲ ਹੈ. ਪਰ ਇਸ ਦੇ ਨਾਲ ਲਗਦੇ ਇਸ ਦੇਸ਼ ਦੇ ਰਾਜ ਦੇ ਇਲਾਕੇ- ਸਕਾਟਲੈਂਡ, ਵੇਲਜ਼ ਅਤੇ ਆਇਰਲੈਂਡ ਨੂੰ ਰਲਾਕੇ, ਜੋ ਸੰਮਿਲਿਤ ਦੇਸ਼ ਬਣਦਾ ਹੈ, ਉਸ ਦਾ ਰਕਬਾ ੧੨੧੦੨੭ ਵਰਗ ਮੀਲ ਹੈ.#ਸਨ ੧੯੧੧ ਦੀ ਮਰਦੁਮਸ਼ੁਮਾਰੀ ਅਨੁਸਾਰ ਇੰਗਲੈਂਡ ਦੀ ਵਸੋਂ ੪੭੨੬੩੫੩੦ ਮਨੁੱਖਾਂ ਦੀ ਹੈ. ਇੱਥੇ ਦੇ ਲੋਕਾਂ ਨੂੰ ਅੰਗ੍ਰੇਜ਼ ਆਖਦੇ ਹਨ, ਉਨ੍ਹਾਂ ਦਾ ਧਰਮ ਈਸਾਈ ਮਤ ਦੀ ਪ੍ਰੋਟੈਸਟੰਟ ਸ਼ਾਖ ਹੈ. ਕੁਝਕੁ ਰੋਮਨ ਕੈਥੋਲਕ ਲੋਕ ਭੀ ਹਨ, ਜਿਨ੍ਹਾਂ ਦੀ ਗਿਣਤੀ ਕੇਵਲ ੨੨ ਲੱਖ ਦੇ ਕਰੀਬ ਹੈ. ਇੰਗਲੈਂਡ ਪੰਜਾਹ ਪਰਗਨਿਆ (Counties) ਵਿੱਚ ਵੰਡਿਆ ਹੋਇਆ ਹੈ. ਰੇਲਵੇ ਲੈਨ ਦੇਸ ਵਿੱਚ ੧੬੦੦੦ ਮੀਲ ਤੋਂ ਕੁਝ ਉੱਪਰ ਫੈਲੀ ਹੋਈ ਹੈ. ਡਾਕਖਾਨਾ, ਤਾਰਘਰ, ਹਸਪਤਾਲ, ਮਦਰਸਾ, ਪੁਸਤਕਾਲੈ ਅਤੇ ਧਰਮਮੰਦਿਰ ਤੋਂ ਖਾਲੀ ਸ਼ਾਇਦ ਹੀ ਕੋਈ ਪਿੰਡ ਹੋਵੇ. ਮੁੰਢਲੀ ਵਿਦ੍ਯਾ ਮੁਫਤ ਤੇ ਲਾਜਮੀ ਹੈ, ਜਿਸ ਕਾਰਨ ਕੋਈ ਅਨਪੜ੍ਹ ਨਹੀਂ.#ਇੰਗਲੈਂਡ ਦੀ ਰਾਜਧਾਨੀ ਲੰਡਨ ਹੈ, ਜਿਸ ਦੀ ਆਬਾਦੀ ਸੱਤਰ ਲੱਖ ਹੈ. ਇਹ ਦੁਨੀਆਂ ਵਿੱਚ ਸਭ ਤੋਂ ਵਡਾ ਸ਼ਹਿਰ ਹੈ. ਇੰਗਲਿਸਤਾਨ ਨੇ ਹਿੰਦੁਸਤਾਨ ਤੇ ਜਿਸ ਤਰਾਂ ਆਪਣਾ ਰਾਜ ਪ੍ਰਤਾਪ ਜਮਾਇਆ, ਉਸ ਦਾ ਹਾਲ ਦੇਖੋ, 'ਈਸਟ ਇੰਡੀਆ ਕੰਪਨੀ' ਸ਼ਬਦ ਵਿੱਚ.#ਇੰਗਲੈਂਡ ਦੇ ਰਾਜ ਦੀ ਦੁਨੀਆਂ ਵਿੱਚ ਵਡੀ ਭਾਰੀ ਸਲਤਨਤ ਹੈ, ਜਿਸ ਉੱਤੇ ਅੱਠ ਪਹਿਰ ਸੂਰਜ ਦਾ ਪ੍ਰਕਾਸ਼ ਰਹਿੰਦਾ ਹੈ, ਅਰਥਾਤ ਕਦੇ ਸੂਰਜ ਨਹੀਂ ਡੁਬਦਾ. ਕਿਉਂਕਿ ਇਹ ਸੰਸਾਰ ਦੀ ਦੂਰ ਦੂਰ ਗੁੱਠਾਂ ਤਕ ਖਿਲਰੀ ਹੋਈ ਹੈ. ਇਸ ਦੇ ਅਧੀਨ ਯੂਰਪ, ਅਮਰੀਕਾ, ਆਸਟ੍ਰੇਲੀਆ, ਅਫਰੀਕਾ ਅਤੇ ਏਸ਼ੀਆ ਵਿੱਚ ਕਈ ਦੇਸ਼ ਹਨ, ਜਿਨ੍ਹਾਂ ਵਿੱਚੋਂ ਸਾਡਾ ਭਾਰਤ ਸਭ ਤੋਂ ਉੱਘਾ ਹੈ. ਇਸ ਸਲਤਨਤ ਨੇ ਸਾਰੀ ਧਰਤੀ ਦਾ ਚੌਥਾ ਹਿੱਸਾ ਮੱਲਿਆ ਹੋਇਆ ਹੈ ਅਤੇ ਵਸੋਂ ਦੀ ਸਾਰੀ ਆਦਮ ਗਿਣਤੀ ਦੇ ਪੰਜਵੇਂ ਹਿੱਸੇ ਦੇ ਬਰਾਬਰ ਹੈ.#ਅੰਗ੍ਰੇਜ਼ੀ ਰਾਜ ਦਾ ਸਾਰਾ ਰਕਬਾ ੧੩੯੦੯੭੮੨ ਵਰਗ ਮੀਲ ਅਤੇ ਇਸ ਦੀ ਵਸੋਂ ੪੬੦੦੯੪੦੦੦ ਮਨੁੱਖਾਂ ਦੀ ਹੈ. ਅਥਵਾ ਇਉਂ ਸਮਝੋ ਕਿ ਰਕਬੇ ਦੇ ਲਿਹਾਜ ਨਾਲ ਇੰਗਲਿਸਤਾਨ ਦਾ ਰਾਜ ਇੰਗਲੈਂਡ ਦੇ ਆਪਣੇ ਦੇਸ਼ ਕੋਲੋਂ ੨੭੩ ਗੁਣਾ ਵਡਾ ਹੈ. ਇਸ ਰਾਜ ਦੀ ਕੁੱਲ ਵਸੋਂ ਵਿੱਚੋਂ, ਗੋਰੀ ਨਸਲਦੇ ਲੋਕ ਕੇਵਲ ਪੰਜ ਕਰੋੜ ਦੇ ਲਗਪਗ ਹਨ.#ਇਸ ਦੇਸ਼ ਦਾ ਰਾਜਪ੍ਰਬੰਧ ਬਾਦਸ਼ਾਹ ਦੇ ਅਧੀਨ ਪੰਚਾਇਤੀ ਹੈ ਅਤੇ ਇਸ ਵੇਲੇ ਰਾਜਸਿੰਘਾਸਨ ਤੇ ਸ਼ਹਨਸ਼ਾਹ ਜਾਰਜ ਪੰਜਵਾਂ (George V) ਹੈ.#ਇੰਗਲੈਂਡ, ਵੇਲਜ਼ ਅਤੇ ਸਕਾਟਲੈਂਡ ਦੀ ਸੰਮਿਲਿਤ ਸੰਗ੍ਯਾ- ਬ੍ਰਿਟੇਨ (Britain) ਹੈ ਅਤੇ ਇਸਦੇ ਵਸਨੀਕ ਅਥਵਾ ਇਸ ਨਾਲ ਸੰਬੰਧਿਤ ਬ੍ਰਿਟਿਸ਼ (British) ਸੱਦੀਦੇ ਹਨ.


फ़ा. [اِنگلستان] अं. England. संग्या- अंग्रेज़ां दा देश. इह यूरप दे उॱतर पॱछम इॱक मुलक है. इस दे उॱतर सकाटलैंड, पूरब नौरथ सी (North Sea) दॱखण वॱल इंगलिश चैनल (English Channel) अते पॱछम वॱल आइरिश सी (Irish Sea) है. इह देश तिकोण शकल दा है अते इस दा रकबा ५०८७४ वरग मील है. इस दी लंबाई वॱध तों वॱध ४२० अते चौड़ाई ३६० मील है. पर इस दे नाल लगदे इस देश दे राज दे इलाके- सकाटलैंड, वेलज़ अते आइरलैंड नूं रलाके, जो संमिलित देश बणदा है, उस दा रकबा १२१०२७ वरग मील है.#सन १९११ दी मरदुमशुमारी अनुसार इंगलैंड दी वसों ४७२६३५३० मनुॱखां दी है. इॱथे दे लोकां नूं अंग्रेज़ आखदे हन, उन्हां दा धरम ईसाई मत दी प्रोटैसटंट शाख है. कुझकु रोमन कैथोलक लोक भी हन, जिन्हां दी गिणती केवल २२ लॱख दे करीब है. इंगलैंड पंजाह परगनिआ (Counties) विॱच वंडिआहोइआ है. रेलवे लैन देस विॱच १६००० मील तों कुझ उॱपर फैली होई है. डाकखाना, तारघर, हसपताल, मदरसा, पुसतकालै अते धरममंदिर तों खाली शाइद ही कोई पिंड होवे. मुंढली विद्या मुफत ते लाजमी है, जिस कारन कोई अनपड़्ह नहीं.#इंगलैंड दी राजधानी लंडन है, जिस दी आबादी सॱतर लॱख है. इह दुनीआं विॱच सभ तों वडा शहिर है. इंगलिसतान ने हिंदुसतान ते जिस तरां आपणा राज प्रताप जमाइआ, उस दा हाल देखो, 'ईसट इंडीआ कंपनी' शबद विॱच.#इंगलैंड दे राज दी दुनीआं विॱच वडी भारी सलतनत है, जिस उॱते अॱठ पहिर सूरज दा प्रकाश रहिंदा है, अरथात कदे सूरज नहीं डुबदा. किउंकि इह संसार दी दूर दूर गुॱठां तक खिलरी होई है. इस दे अधीन यूरप, अमरीका, आसट्रेलीआ, अफरीका अते एशीआ विॱच कई देश हन, जिन्हां विॱचों साडा भारत सभ तों उॱघा है. इस सलतनत ने सारी धरती दा चौथा हिॱसा मॱलिआ होइआ है अते वसों दी सारी आदम गिणती दे पंजवें हिॱसे दे बराबर है.#अंग्रेज़ी राज दा सारा रकबा १३९०९७८२ वरग मील अते इस दी वसों ४६००९४००० मनुॱखां दी है. अथवा इउं समझो कि रकबे दे लिहाज नाल इंगलिसतान दा राज इंगलैंड दे आपणे देश कोलों २७३ गुणा वडा है. इस राज दी कुॱल वसों विॱचों, गोरी नसलदे लोक केवल पंज करोड़ देलगपग हन.#इस देश दा राजप्रबंध बादशाह दे अधीन पंचाइती है अते इस वेले राजसिंघासन ते शहनशाह जारज पंजवां (George V) है.#इंगलैंड, वेलज़ अते सकाटलैंड दी संमिलित संग्या- ब्रिटेन (Britain) है अते इसदे वसनीक अथवा इस नाल संबंधित ब्रिटिश (British) सॱदीदे हन.