ਕਾਜ

kājaकाज


ਸੰ. ਸੰਗ੍ਯਾ- ਮੇਖ਼ਚੂ. ਕਾਠ ਦਾ ਹਥੌੜਾ, ਜਿਸ ਨਾਲ ਕਿੱਲੇ ਗੱਡੀਦੇ ਹਨ। ੨. ਸੰ. ਕਾਰ੍‍ਯ. ਕੰਮ. "ਕਾਜ ਹਮਾਰੇ ਪੂਰੇ ਸਤਿਗੁਰ." (ਰਾਮ ਮਃ ੫) ੩. ਦੇਖੋ, ਕਜਣਾ. ਢਕਣਾ. "ਤਉ ਮੁਖ ਕਾਜਿ ਲਜੋ." (ਸਾਰ ਮਃ ੫) ਤਾਂ ਲੱਜਾ ਨਾਲ ਮੂੰਹ ਕੱਜ (ਢਕ) ਲਿਆ। ੪. ਡਿੰਗ. ਸ਼੍ਰਾਧ. ਮਹੋਛਾ. "ਜਜਿ ਕਾਜਿ ਵੀਆਹਿ ਸੁਹਾਵੈ." (ਵਾਰ ਮਲਾ ਮਃ ੧) ਦੇਵਤਾ ਦੇ ਯਜਨ (ਪੂਜਨ) ਸ਼੍ਰਾਧ, ਅਤੇ ਵਿਆਹ ਵਿੱਚ ਮਾਸ ਸੁਹਾਵੈ। ੫. ਸਿੰਧੀ. ਪ੍ਰੀਤਿਭੋਜਨ. ਜਿਆਫ਼ਤ। ੬. ਤੁ. [قاز] ਕ਼ਾਜ਼. ਮੱਘ. ਜੰਗਲੀ ਬੱਤਕ। ੭. ਕੁੜਤੇ ਕੋਟ ਆਦਿ ਦੇ ਗੁਦਾਮ ਅੜਾਉਣ ਦੇ ਛਿਦ੍ਰ (batton- hole) ਨੂੰ ਭੀ ਕਾਜ ਆਖਦੇ ਹਨ.


सं. संग्या- मेख़चू. काठ दा हथौड़ा, जिस नाल किॱले गॱडीदे हन। २. सं. कार्‍य. कंम. "काज हमारे पूरे सतिगुर." (राम मः ५) ३. देखो, कजणा. ढकणा. "तउ मुख काजि लजो." (सार मः ५) तां लॱजा नाल मूंह कॱज (ढक) लिआ। ४. डिंग. श्राध. महोछा. "जजि काजि वीआहि सुहावै." (वार मला मः १) देवता दे यजन (पूजन) श्राध, अते विआह विॱच मास सुहावै। ५. सिंधी. प्रीतिभोजन. जिआफ़त। ६. तु. [قاز] क़ाज़. मॱघ. जंगली बॱतक। ७. कुड़ते कोट आदि दे गुदाम अड़ाउण दे छिद्र (batton- hole) नूं भी काज आखदे हन.