lātaलाट
ਸੰ. लाट्. ਧਾ- ਜੀਨਾ. ਜਿਉਂਣਾ। ੨. ਸੰਗ੍ਯਾ- ਵਸਤ੍ਰ। ੩. ਪੁਰਾਣਾ ਗਹਿਣਾ। ੪. ਗੁਜਰਾਤ ਅਤੇ ਖਾਨਦੇਸ਼ ਦਾ ਕੁਝ ਭਾਗ। ੫. ਹਿੰਦੁਸਤਾਨੀ ਬੋਲੀਆਂ ਵਿੱਚ ਲਾਰਡ (Lord) ਸ਼ਬਦ ਦਾ ਰੂਪਾਂਤਰ ਲਾਟ ਹੈ. ਦੇਖੋ, ਜੰਗੀ ਲਾਟ ਅਤੇ ਮੁਲਕੀ ਲਾਟ। ੬. ਅੱਗ ਦੀ ਸ਼ਿਖਾ। ੭. ਇੱਖ ਦੇ ਰਸ ਦੀ ਰਾਬ. ਲਾਟ ਘਟੀਆ ਅਤੇ ਪਤਲਾ ਗੁੜ ਹੈ, ਇਸ ਨੂੰ ਸ਼ਰਾਬ ਬਣਾਉਣ ਲਈ ਵਰਤਦੇ ਹਨ ਅਤੇ ਤਮਾਕੂ ਵਿੱਚ ਬਹੁਤ ਵਰਤੀ ਜਾਂਦੀ ਹੈ। ੮. ਪੰਜਾਬੀ ਵਿੱਚ ਲੱਠ ਦੀ ਥਾਂ ਭੀ ਲਾਟ ਬੋਲਦੇ ਹਨ, ਜਿਵੇਂ- ਕੁਤਬ ਦੀ ਲਾਟ.
सं. लाट्. धा- जीना. जिउंणा। २. संग्या- वसत्र। ३. पुराणा गहिणा। ४. गुजरात अते खानदेश दा कुझ भाग। ५. हिंदुसतानी बोलीआं विॱच लारड (Lord) शबद दा रूपांतर लाट है. देखो, जंगी लाट अते मुलकी लाट। ६. अॱग दी शिखा। ७. इॱख दे रस दी राब. लाट घटीआ अते पतला गुड़ है, इस नूं शराब बणाउण लई वरतदे हन अते तमाकू विॱच बहुत वरती जांदी है। ८. पंजाबी विॱच लॱठ दी थां भी लाट बोलदे हन, जिवें- कुतब दी लाट.
ਕ੍ਰਿ- ਜਿਉਣਾ. ਜ਼ਿੰਦਹ ਰਹਿਣਾ। ੨. ਫ਼ਾ. [زیِنہ] ਸੰਗ੍ਯਾ- ਪੌੜੀ. ਸੀਢੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਵਿ ਪ੍ਰਾਚੀਨ. ਪੂਰਵਕਾਲ ਦਾ। ੨. ਬੋੱਦਾ. ਕਮਜ਼ੋਰ. "ਹੋਇ ਪੁਰਾਣਾ ਸੁਟੀਐ." (ਵਾਰ ਆਸਾ) ਉਚੁ ਪੁਰਾਣਾ ਨਾ ਥੀਐ." (ਵਾਰ ਸਾਰ ਮਃ ੩)...
ਦੇਖੋ, ਗਹਣਾ....
ਸੰ. गुर्जर ਗੁਰ੍ਜਰ. ਸੰਗ੍ਯਾ- ਬੰਬਈ ਹਾਤੇ ਦਾ ਇੱਕ ਪਰਗਨਾ, ਜਿਸ ਵਿੱਚ ਕਛ, ਕਾਠੀਆਵਾੜ, ਪਾਲਨਪੁਰ ਅਤੇ ਦਮਾਨ ਦਾ ਇਲਾਕਾ ਹੈ. ਇਸ ਦੀ ਬੋਲੀ ਗੁਜਰਾਤੀ ਹੈ। ੨. ਗੁਜਰਾਤ ਦੇਸ਼ ਅਤੇ ਗੁਜਰਾਤ ਨਗਰ ਦੀ ਬਣੀ ਹੋਈ ਤਲਵਾਰ, ਜਿਸਦੇ ਦੋ ਭੇਦ ਹਨ- ਵਡੀ ਗੁਜਰਾਤ ਅਤੇ ਛੋਟੀ ਗੁਜਰਾਤ. ਦੇਖੋ, ਛੋਟੀ ਗੁਜਰਾਤ। ੩. ਪੰਜਾਬ ਦਾ ਇੱਕ ਨਗਰ, ਜੋ ਜਿਲੇ ਦਾ ਅਸਥਾਨ ਹੈ. ਇਹ ਵਜ਼ੀਰਾਬਾਦ ਅਤੇ ਲਾਲਾਮੂਸਾ ਦੇ ਮੱਧ ਹੈ. ਗੁਜਰਾਤ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਕਾਬੁਲੀ ਦਰਵਾਜ਼ੇ ਗੁਰਦ੍ਵਾਰਾ ਹੈ. ਕਸ਼ਮੀਰ ਤੋਂ ਹਟਦੇ ਹੋਏ ਗੁਰੂ ਸਾਹਿਬ ਇੱਥੇ ਵਿਰਾਜੇ ਹਨ. ਰੇਲਵੇ ਸਟੇਸ਼ਨ ਗੁਜਰਾਤ ਤੋਂ ਇੱਕ ਮੀਲ ਪੂਰਵ ਹੈ.#ਗੁਜਰਾਤ ਵਿੱਚ ਸੁਨਿਆਰਾਂ ਦੀ ਗਲੀ ਭਾਈ ਲਾਲ ਸਿੰਘ ਦੇ ਘਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਹੁਕਮਨਾਮੇ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਨਕਲ ਦੇਖਣ ਤੋਂ ਨਿਸਚਾ ਨਹੀਂ ਹੁੰਦਾ ਕਿ ਇਹ ਸਤਿਗੁਰੂ ਦੇ ਲਿਖੇ ਹੋਏ ਹਨ, ਕਿਉਂਕਿ ਸੰਮਤ ੧੭੫੪ ਦੇ ਹੁਕਮਨਾਮੇ ਵਿੱਚ ਖਾਲਸੇ ਦਾ ਜਿਕਰ ਹੈ. ਖਾਲਸਾ ਸੰਮਤ ੧੭੫੬ ਵਿੱਚ ਸਜਿਆ ਹੈ।#ਗੁਜਰਾਤ ਪਾਸ ਸਿੱਖਾਂ ਅਤੇ ਅੰਗ੍ਰੇਜਾਂ ਦਾ ਅੰਤਿਮ ਜੰਗ ੨੧. ਫਰਵਰੀ ਸਨ ੧੮੪੯ ਨੂੰ ਹੋਇਆ ਸੀ.#ਦੇਖੋ, ਗੜੀਆ ੩. ਅਤੇ ਦੌਲਾਸ਼ਾਹ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਬੰਬਈ ਦੇ ਇਲਾਕੇ ਸਤਪੁਰਾ ਦੀ ਪਰਬਤਮਾਲਾ ਦੇ ਦੱਖਣ ਪਾਸੇ ਦਾ ਦੇਸ਼, ਜੋ ਦੋ ਭਾਗਾਂ ਵਿੱਚ ਹੈ. ਪਸ਼ਚਿਮੀ ਖਾਨਦੇਸ਼ ਦਾ ਪ੍ਰਧਾਨ ਨਗਰ ਧੂਲੀਆ ਅਤੇ ਪੂਰਵੀ ਦਾ ਜਲਗਾਉਂ ਹੈ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਹੋਰ ਰੂਪ ਦੂਜੀ ਸ਼ਕਲ....
ਸੰ. लाट्. ਧਾ- ਜੀਨਾ. ਜਿਉਂਣਾ। ੨. ਸੰਗ੍ਯਾ- ਵਸਤ੍ਰ। ੩. ਪੁਰਾਣਾ ਗਹਿਣਾ। ੪. ਗੁਜਰਾਤ ਅਤੇ ਖਾਨਦੇਸ਼ ਦਾ ਕੁਝ ਭਾਗ। ੫. ਹਿੰਦੁਸਤਾਨੀ ਬੋਲੀਆਂ ਵਿੱਚ ਲਾਰਡ (Lord) ਸ਼ਬਦ ਦਾ ਰੂਪਾਂਤਰ ਲਾਟ ਹੈ. ਦੇਖੋ, ਜੰਗੀ ਲਾਟ ਅਤੇ ਮੁਲਕੀ ਲਾਟ। ੬. ਅੱਗ ਦੀ ਸ਼ਿਖਾ। ੭. ਇੱਖ ਦੇ ਰਸ ਦੀ ਰਾਬ. ਲਾਟ ਘਟੀਆ ਅਤੇ ਪਤਲਾ ਗੁੜ ਹੈ, ਇਸ ਨੂੰ ਸ਼ਰਾਬ ਬਣਾਉਣ ਲਈ ਵਰਤਦੇ ਹਨ ਅਤੇ ਤਮਾਕੂ ਵਿੱਚ ਬਹੁਤ ਵਰਤੀ ਜਾਂਦੀ ਹੈ। ੮. ਪੰਜਾਬੀ ਵਿੱਚ ਲੱਠ ਦੀ ਥਾਂ ਭੀ ਲਾਟ ਬੋਲਦੇ ਹਨ, ਜਿਵੇਂ- ਕੁਤਬ ਦੀ ਲਾਟ....
ਫ਼ਾ. [جنگی] ਵਿ- ਜੰਗ ਨਾਲ ਸੰਬੰਧ ਰੱਖਣ ਵਾਲਾ. ਜੰਗ ਦਾ। ੨. ਫ਼ੌਜੀ। ੩. ਜ਼ੰਗੀ. ਜ਼ੰਗਵਾਰ ਦਾ ਵਸਨੀਕ. ਦੇਖੋ, ਜੰਗ ੩....
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਸੰ. ਸ਼ਿਖਾ. ਸੰਗ੍ਯਾ- ਚੋਟੀ. ਬੋਦੀ. ੨. ਪਹਾੜ ਦਾ ਟਿੱਲਾ। ੩. ਅੱਗ ਦੀ ਲਾਟ। ੪. ਸਿਕ੍ਸ਼ਾ. ਉਪਦੇਸ਼. "ਸਿਖਾ ਕੰਨਿ ਚੜਾਈਆ." (ਵਾਰ ਆਸਾ) ੪. ਸਿੱਖ ਦਾ ਬਹੁ ਵਚਨ. ਸਿੱਖ ਲੋਕ. "ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ." (ਤੁਖਾ ਛੰਤ ਮਃ ੪)...
ਸੰ. ਇਕ੍ਸ਼ੁ. ਸੰਗ੍ਯਾ- ਕਮਾਦ. ਈਖ. L. Saccharum officinarum. ਅੰ. Sugar- cane....
ਸੰਗ੍ਯਾ- ਇੱਖ ਦੇ ਰਸ ਦਾ ਗਾੜ੍ਹਾ ਸ਼ੀਰਾ....
ਵਿ- ਘੱਟ ਮੁੱਲ ਦਾ। ੨. ਕਮੀਨਾ. ਅਦਨਾ....
ਸੰ. ਪ੍ਰਤਨੁ. ਵਿ- ਜੋ ਮੋਟਾ ਨਹੀਂ. ਜਿਸ ਦਾ ਘੇਰਾ ਜਾਂ ਚੌੜਾਈ ਘੱਟ ਹੈ। ੨. ਕਮਜ਼ੋਰ. ਨਿਰਬਲ। ੩. ਜੋ ਗਾੜ੍ਹਾ ਨਹੀਂ. ਛਿੱਦਾ....
ਸੰ. ਗੁਡ. ਸੰਗ੍ਯਾ- ਇੱਖ ਦੇ ਰਸ ਨੂੰ ਕਾੜ੍ਹਕੇ ਗੰਡ ਵਿੱਚ ਬਣਾਇਆ ਪਿੰਡ. ਕੰਦਸਿਆਹ. ਗੰਡੋਲ....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਫ਼ਾ. [تنباکوُ] ਤੰਬਾਕੂ ਅ਼. [دُخان] ਦੁਖ਼ਾਨ. ਪੁਰਤ. Tobacco. ਸੰ. ਤਾਮ੍ਰਕੂਟ ਅਤੇ ਕਲੰਜ.¹ L- Nicotiana tabacum. ਇਹ ਅਸਲ ਬੂਟੀ ਅਮਰੀਕਾ ਦੀ ਹੈ ਅਤੇ ਇਸ ਦਾ ਨਾਮ tabaco ਹੈ. ਯੂਰਪ ਦੇ ਯਾਤ੍ਰੀ ਉਸ ਦੇਸ਼ ਤੋਂ ਹੋਰ ਦੇਸ਼ਾਂ ਵਿੱਚ ਉੱਥੋਂ ਦੇ ਨਾਮ ਸਮੇਤ ਲੈ ਆਏ ਹਨ. ਯੂਰਪ ਵਿੱਚ ਇਸ ਦਾ ਪ੍ਰਚਾਰ ਸਨ ੧੫੬੦ ਵਿੱਚ ਹੋਇਆ ਅਤੇ ਭਾਰਤ ਵਿੱਚ ਪੁਰਤਗਾਲ ਦੇ ਵਪਾਰੀਆਂ ਨੇ ਸਨ ੧੬੦੫ ਵਿੱਚ ਤਮਾਕੂ ਬੀਜ ਸਮੇਤ ਲਿਆਂਦਾ ਅਤੇ ਦੇਸ਼ ਵਿੱਚ ਫੈਲਾਇਆ.#ਮੁਸਲਮਾਨ ਤਮਾਕੂ ਦੇ ਵਰਤਣ ਨੂੰ ਮਕਰੂਹ ਜਾਣਦੇ ਹਨ, ਇਸੇ ਲਈ ਮਸਜਿਦਾਂ ਵਿੱਚ ਇਸ ਦਾ ਵਰਤਣਾ ਮਨਾ ਕੀਤਾ ਹੋਇਆ ਹੈ. ਖਾਸ ਕਰਕੇ ਵਹਾਬੀ ਮੁਸਲਮਾਨ ਤਮਾਕੂ ਤੋਂ ਬਹੁਤ ਪਰਹੇਜ਼ ਕਰਦੇ ਹਨ.#ਗੁਰਮਤ ਵਿੱਚ ਇਸ ਦਾ ਪੂਰਣ ਤ੍ਯਾਗ ਹੈ ਅਰ ਇਸ ਦਾ ਨਾਮ ਜਗਤਜੂਠ, ਬਿਖ੍ਯਾ ਤਥਾ ਗੰਦਾਧੂਮ ਲਿਖਿਆ ਹੈ. "ਜਗਤਜੂਠ ਤੇ ਰਹਿਯੈ ਦੂਰ." (ਗੁਪ੍ਰਸੂ) "ਬਿਖ੍ਯਾ ਕਿਰਿਆ ਭੱਦਨ ਤ੍ਯਾਗੋ." (ਗੁਵਿ ੧੦) "ਗੰਦਾਧੂਮ ਬੰਸ ਤੇ ਤ੍ਯਾਗਹੁ। ਅਤਿ ਗਲਾਨਿ ਇਸ ਤੇ ਧਰ ਭਾਗਹੁ." (ਗੁਪ੍ਰਸੂ) "ਕੁੱਠਾ ਹੁੱਕਾ ਚਰਸ ਤਮਾਕੁ. ××× ਇਨ ਕੀ ਓਰ ਨ ਕਬਹੂ ਦੇਖੈ," (ਪ੍ਰਸ਼ਨੋੱਤਰ ਭਾਈ ਨੰਦਲਾਲ)...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. वर्ती. ਸੰਗ੍ਯਾ- ਦੀਵੇ ਦੀ ਬੱਤੀ. ਵੱਟੀ। ੨. ਲੇਖ. ਲਿਖਤ. ਤਹਰੀਰ। ੩. ਦਵਾਈਆਂ ਦੀ ਬਣਾਈ ਹੋਈ ਬੱਤੀ, ਜੋ ਸਲਾਈ (ਸੁਰਮਚੂ) ਵਾਂਙ ਅੱਖ ਵਿੱਚ ਫੇਰੀ ਜਾਵੇ। ੪. ਸੰ. वत्तरि्न्. ਵਿ- ਰਹਣ ਵਾਲਾ. ਇਹ ਸਮਾਸ ਵਿੱਚ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਨਿਕਟਵਰਤੀ। ੫. ਦੇਖੋ, ਵ੍ਰਤੀ....
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ....
ਸੰਗ੍ਯਾ- ਲਾਠੀ. ਯਸ੍ਟਿ। ੨. ਖੂਹ ਖਰਾਸ ਚਰਖਾ ਆਦਿ ਯੰਤ੍ਰਾਂ ਦੀ ਧੁਰ (axle)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਅ਼. [قُطب] ਕ਼ੁਤ਼ਬ. ਸੰਗ੍ਯਾ- ਧ੍ਰੁਵ. ਧ੍ਰੂ. ਧਰਤੀ ਦਾ ਉੱਤਰੀ ਅਤੇ ਦੱਖਣੀ ਸਿਖਰ। ੨. ਉਹ ਕਿੱਲੀ, ਜਿਸ ਦੇ ਸਹਾਰੇ ਚੱਕੀ ਫਿਰਦੀ ਹੈ। ੩. ਸਰਦਾਰ. ਮੁਖੀਆ. ਪ੍ਰਧਾਨ। ੪. ਅ਼. [کُتب] ਕੁਤਬ. ਕਿਤਾਬ ਦਾ ਬਹੁ ਵਚਨ. ਪੋਥੀਆਂ....