akhārhāअखाड़ा
ਸੰ. अक्षार- ਅਕ੍ਸ਼ਾਰ. ਸੰਗ੍ਯਾ- ਰੰਗਭੂਮਿ. ਓਹ ਥਾਂ ਜਿੱਥੇ ਨਟਾਕ ਦੇ ਤਮਾਸ਼ੇ ਖੇਡੇ ਜਾਣ. Theatre. "ਸਭ ਤੇਰਾ ਖੇਲ ਅਖਾੜਾ ਜੀਉ." (ਮਾਝ ਮਃ ੫) ੨. ਮੱਲਯੁੱਧ ਦੀ ਭੂਮੀ। ੩. ਰਣਭੂਮਿ. "ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੇ ਜੋਰਿ ਸਭ ਆਣਿ ਨਿਵਾਏ." (ਵਾਰ ਗਉ ੧, ਮਃ ੪)#"ਬਿਖਮ ਅਖਾੜਾ ਮੈ ਗੁਰੁ ਮਿਲਿ ਜੀਤਾ." (ਆਸਾ ਛੰਤ ਮਃ ੫) ੪. ਸਾਧੂਆਂ ਦਾ ਡੇਰਾ। ੫. ਸੰਤਾਂ ਦੀ ਮੰਡਲੀ. ਉਦਾਸੀ ਅਤੇ ਨਿਰਮਲੇ ਸਾਧੂਆਂ ਦੇ ਨਿਯਮਾਂ ਵਿੱਚ ਆਏ ਹੋਏ ਧਰਮ ਪ੍ਰਚਾਰਕ ਜਥੇ "ਅਖਾੜਾ" ਨਾਉਂ ਤੋਂ ਪ੍ਰਸਿੱਧ ਹਨ, ਜਿਨ੍ਹਾਂ ਦੀ ਸੰਖੇਪ ਕਥਾ ਇਹ ਹੈ:-#(ੳ) ਉਦਾਸੀਨ ਮਤ ਦੇ ਭੂਖਣ ਮਹਾਤਮਾ ਪ੍ਰੀਤਮ ਦਾਸ ਜੀ ਨੇ ਇੱਕ ਵਾਰ ਮਨ ਵਿੱਚ ਵਿਚਾਰ ਕੀਤਾ ਕਿ ਗੁਰੁਮਤ ਦੇ ਸਾਧੂਆਂ ਨੂੰ ਤੀਰਥਾਂ ਦੇ ਮੇਲਿਆਂ ਤੇ ਰਹਿਣ ਅਤੇ ਭੋਜਨ ਦੀ ਭਾਰੀ ਤਕਲੀਫ ਹੁੰਦੀ ਹੈ, ਇਸ ਲਈ ਕੋਈ ਅਜੇਹਾ ਪ੍ਰਬੰਧ ਕਰਨਾ ਚਾਹੀਏ, ਜਿਸ ਤੋਂ ਇਹ ਕਮੀ ਪੂਰੀ ਹੋ ਜਾਵੇ. ਪ੍ਰਮਾਤਮਾ ਨੇ ਸ਼ੁੱਧ ਸੰਕਲਪ ਪੂਰਣ ਕਰਨ ਲਈ ਨਜਾਮ ਹੈਦਰਾਬਾਦ ਦੇ ਵਜ਼ੀਰ ਚੰਦੂ ਲਾਲ ਦੇ ਚਾਚੇ ਨਾਨਕਚੰਦ ਦਾ ਮਨ ਪ੍ਰੇਰਿਆ, ਜਿਸ ਨੇ ਸੱਤ ਲੱਖ ਰੁਪਯਾ ਪ੍ਰੀਤਮਦਾਸ ਜੀ ਦੀ ਭੇਟਾ ਕੀਤਾ. ਸੰਤ ਜੀ ਨੇ ਇਹ ਰੁਪਯਾ ਪ੍ਰਯਾਗ ਵਿੱਚ ਲਿਆਕੇ ਉਦਾਸੀ ਸੰਤਾਂ ਅੱਗੇ ਰੱਖਕੇ ਆਖਿਆ ਕਿ ਸਾਨੂੰ ਭੀ ਸੰਨ੍ਯਾਸੀ ਵੈਰਾਗੀ ਸਾਧਾਂ ਦੇ ਅਖਾੜਿਆਂ ਦੀ ਤਰ੍ਹਾਂ ਆਪਣਾ ਜੁਦਾ ਅਖਾੜਾ ਬਣਾਉਣਾ ਲੋੜੀਏ, ਜਿਸ ਤੋਂ ਤੀਰਥਾਂ ਉਤੇ ਸਾਡੇ ਭਾਈ ਸੁਤੰਤ੍ਰ ਰਹਿਕੇ ਨਿਰਵਾਹ ਕਰਨ ਅਤੇ ਦੇਸਾਂ ਵਿੱਚ ਗੁਰੁਮਤ ਦਾ ਪ੍ਰਚਾਰ ਹੋਵੇ.#ਨਿਰਵਾਣ ਪ੍ਰੀਤਮਦਾਸ ਜੀ ਦੀ ਸਿਖ੍ਯਾ ਅਨੁਸਾਰ ਸੰਮਤ ੧੮. ੩੬ ਵਿੱਚ ਪੰਚਾਇਤੀ ਅਖਾੜੇ ਦੀ ਰਚਨਾ ਹੋਈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਪ੍ਰਧਾਨ ਅਤੇ ਉਨ੍ਹਾਂ ਦੀ ਤਾਬੇ ਚਾਰ ਮਹੰਤ- ਗੰਗਾ ਰਾਮ, ਕੂਟਸ੍ਥ ਬ੍ਰਹਮ, ਅਰੂਪ ਬ੍ਰਹਮ ਅਤੇ ਅਟਲ ਬ੍ਰਹਮ ਥਾਪੇ. ਅਤੇ ਤੰਬੂ, ਚਾਂਦਨੀ, ਦਰੀਆਂ, ਗਲੀਚੇ, ਘੋੜੇ, ਊਠ, ਗੱਡੇ, ਲੰਗਰ ਦੇ ਬਰਤਨ, ਵਾਜੇ ਆਸੇ ਛਤ੍ਰ ਆਦਿ ਸਭ ਸਾਮਾਨ ਬਣਾਇਆ, ਅਤੇ ਅਜੇਹੇ ਉੱਤਮ ਨਿਯਮ ਬੰਨ੍ਹੇ ਕਿ ਇੰਤਜਾਮ ਵਿੱਚ ਕਦੀ ਵਿਘਨ ਨਾ ਪਵੇ. ਇਸ ਅਖਾੜੇ ਦਾ ਸਦਰ ਮੁਕਾਮ ਪ੍ਰਯਾਗ ਹੈ, ਪਰ ਕਨਖਲ, ਕਾਸ਼ੀ ਆਦਿ ਅਸਥਾਨਾਂ ਵਿੱਚ ਭੀ ਇਸ ਦੀਆਂ ਬਹੁਤ ਇਮਾਰਤਾਂ ਹਨ.#(ਅ) ਸੰਮਤ ੧੮੯੬ ਵਿੱਚ ਕਿਸੇ ਗੱਲੋਂ ਪੰਚਾਇਤੀ ਅਖਾੜੇ ਨਾਲ ਸੰਗਤ ਸਾਹਿਬ (ਭਾਈ ਫੇਰੂ) ਦੀ ਸੰਪ੍ਰਦਾਯ ਦੇ ਸਾਧੂ ਸੰਤੋਖ ਦਾਸ, ਹਰਿ ਨਾਰਾਯਣ ਦਾਸ, ਸੂਰ ਦਾਸ ਜੀ ਆਦਿ ਦਾ ਵਿਗਾੜ ਹੋ ਗਿਆ. ਇਸ ਕਾਰਣ ਉਨ੍ਹਾਂ ਨੇ ਮਿਲਕੇ "ਸ੍ਰੀ ਗੁਰੁ ਨਯਾ ਅਖਾੜਾ ਉਦਾਸੀਨ" ਬਣਾਇਆ, ਜਿਸ ਨੂੰ ਲੋਕ 'ਉਦਾਸੀਆਂ ਦਾ ਛੋਟਾ ਅਖਾੜਾ' ਆਖਦੇ ਹਨ. ਇਸ ਦਾ ਸਦਰ ਮੁਕਾਮ ਕਨਖਲ ਹੈ ਅਤੇ ਹੋਰ ਸਾਰੇ ਤੀਰਥਾਂ ਤੇ ਸੁੰਦਰ ਮਕਾਨ ਹਨ. ਪ੍ਰਬੰਧ ਪੰਚਾਯਤੀ ਅਖਾੜੇ ਵਾਂਙ ਹੀ ਬਹੁਤ ਚੰਗਾ ਹੈ.¹#(ੲ) ਉਦਾਸੀਆਂ ਵਾਂਙ ਨਿਰਮਲੇ ਸੰਤਾਂ ਨੇ ਜਦ ਆਪਣੇ ਮਤ ਦੇ ਸੰਤਾਂ ਦਾ ਤੀਰਥਾਂ ਤੇ ਦੂਜੇ ਸਾਧੂਆਂ ਤੋਂ ਅਪਮਾਨ ਡਿੱਠਾ, ਤਾਂ ਇਨ੍ਹਾਂ ਦੇ ਮਨ ਵਿੱਚ ਭੀ ਆਪਣਾ ਜੁਦਾ ਅਖਾੜਾ ਬਣਾਉਣ ਦਾ ਖਿਆਲ ਆਇਆ. ਭਾਈ ਤੋਤਾ ਸਿੰਘ ਜੀ, ਰਾਮ ਸਿੰਘ ਜੀ, ਮਤਾਬ ਸਿੰਘ ਜੀ ਆਦਿਕ ਗੁਰੁਮੁਖ ਸੰਤਾਂ ਦੀ ਪ੍ਰੇਰਣਾ ਕਰਕੇ ਸੰਮਤ ੧੯੧੮ ਵਿੱਚ ਮਹਾਰਾਜਾ ਨਰੇਂਦ੍ਰ ਸਿੰਘ ਜੀ ਪਟਿਆਲਾਪਤੀ, ਮਹਾਰਾਜਾ ਭਰਪੂਰ ਸਿੰਘ ਜੀ ਨਾਭਾਪਤਿ ਅਤੇ ਮਹਾਰਾਜਾ ਸਰੂਪ ਸਿੰਘ ਜੀ ਜੀਂਦ (ਸੰਗਰੂਰ) ਪਤਿ ਨੇ ਨਿਰਮਲੇ ਸੰਤਾਂ ਦਾ ਅਖਾੜਾ ਕਾਇਮ ਕੀਤਾ, ਜਿਸ ਦਾ ਪ੍ਰਸਿੱਧ ਨਾਉਂ "ਧਰਮਧੁਜਾ" ਹੈ. ਇਸ ਦੇ ਪਹਿਲੇ ਸ਼੍ਰੀ ਮਹੰਤ ਭਾਈ ਮਤਾਬ ਸਿੰਘ ਜੀ ਥਾਪੇ ਗਏ. ਪਟਿਆਲੇ ਨੇ ੮੦੦੦੦) ਨਕਦ ਅਤੇ ੪੦੦੦) ਦੀ ਸਾਲਾਨਾ ਜਾਗੀਰ, ਨਾਭੇ ਨੇ ੧੬੦੦੦) ਨਕਦ ਅਤੇ ੫੭੫) ਦੀ ਸਾਲਾਨਾ ਜਾਗੀਰ, ਜੀਂਦ ਨੇ ੨੦੦੦੦) ਨਕਦ ਅਤੇ ੧੩੦੦) ਦੀ ਸਾਲਾਨਾ ਜਾਗੀਰ ਦਿੱਤੀ, ਅਤੇ ਤਿੰਨਾਂ ਰਿਆਸਤਾਂ ਵੱਲੋਂ ਇਹ ਸਾਂਝਾ ਦਸਤੂਰੁਲਅਮਲ ਲਿਖਿਆ ਗਿਆ:-#ਦਸਤੂਰੁਲਅਮਲ#ਤਿੰਨਾਂ ਰਿਆਸਤਾਂ² ਵਲੋਂ#ਵਾਸਤੇ ਅਖਾੜਾ ਨਿਰਮਲਾ ਪੰਥ ਗੁਰੂ#ਗੋਬਿੰਦ ਸਿੰਘ ਜੀ³#੧. ਇੱਕ ਸ਼੍ਰੀ ਮਹੰਤ ਤਿੰਨਾਂ ਰਿਆਸਤਾਂ ਦੀ ਸਲਾਹ ਨਾਲ ਅਤੇ ਚਾਰ ਮਹੰਤ ਹੋਰ, ਜੋ ਪੰਜ ਕੱਕਿਆਂ (ਅਰਥਾਤ ਕੱਛ, ਕ੍ਰਿਪਾਨ, ਕੇਸ, ਕੰਘੇ, ਕੜੇ) ਦੀ ਰਹਿਤ ਵਾਲੇ ਹੋਣ, ਸ਼ਰੀ ਮਹੰਤ ਦੀ ਸਲਾਹ ਨਾਲ ਥਾਪੇ ਜਾਣਗੇ.#੨. ਜੋ ਲਾਂਗਰੀ ਅਖਾੜੇ ਵਿੱਚ ਪ੍ਰਸਾਦ ਤਿਆਰ ਕਰਨ ਵਾਲੇ ਹੋਣ, ਉਹ ਭੀ ਇਸੇ ਰਹਿਤ ਵਾਲੇ ਹੋਣਗੇ.#੩. ਦੋ ਕਾਰਬਾਰੀ, ਦੋ ਭੰਡਾਰੀ, ਜਿਨ੍ਹਾਂ ਦੇ ਸਪੁਰਦ ਲੰਗਰ ਦੀ ਸਾਮਗ੍ਰੀ ਹੋਵੇਗੀ, ਅਤੇ ਇੱਕ ਗ੍ਰੰਥੀ ਤੇ ਇੱਕ ਗ੍ਯਾਨੀ (ਅਰਥ ਕਰਨ ਵਾਲਾ) ਮੁਕੱਰਰ ਹੋਣਗੇ, ਇਹ ਛੀ ਆਦਮੀ ਭੀ ਰਹਿਤ ਵਾਲੇ ਹੋਣ ਅਤੇ ਇੱਕ ਜਾਂ ਦੋ ਚੋਬਦਾਰ ਮੁਕਰਰ ਕੀਤੇ ਜਾਣ.#੪. ਜੋ ਸ਼ਰੀ ਮਹੰਤ ਹੁਣ ਹੈ, ਇਸ ਲਈ ਰਹਿਤ ਦੀ ਪਾਬੰਦੀ ਜਰੂਰੀ ਨਹੀਂ, ਪਰ ਜੋ ਸ਼੍ਰੀ ਮਹੰਤ ਅੱਗੇ ਲਈ ਥਾਪਿਆ ਜਾਊਗਾ ਉਹ ਲਾਇਕ, ਵਿਰਕਤ ਅਤੇ ਰਹਿਤ ਵਾਲਾ ਹੋਵੇਗਾ.#੫. ਜਦ ਸ਼੍ਰੀ ਮਹੰਤ ਕਿਸੀ ਰਿਆਸਤਗਾਹ ਵਿੱਚ ਆਵੇ ਜਾਂ ਰਈਸ ਨੂੰ ਅਖਾੜੇ ਵਿੱਚ ਜਾਣ ਦਾ ਸਮਾਂ ਮਿਲੇ, ਤਾਂ ਉਸ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ਼੍ਰੀ ਮਹੰਤ ਨੂੰ ਭੇਟਾ ਅਰਪਨ ਕੀਤੀ ਜਾਵੇਗੀ. ਹੋਰ ਕਿਸੇ ਮਹੰਤ ਨੂੰ ਜੁਦੀ ਜੁਦੀ ਪੂਜਾ ਨਹੀਂ ਦਿੱਤੀ ਜਾਵੇਗੀ.#੬. ਜੋ ਆਮਦਨੀ ਇਸ ਕਿਸਮ ਦੀ ਹੋਵੇਗੀ, ਭਾਵੇਂ ਕਿਸੇ ਥਾਂ ਤੋਂ ਆਵੇ, ਉਸ ਦਾ ਜਮਾ ਖਰਚ ਅਖਾੜੇ ਵਿੱਚ ਹੁੰਦਾ ਰਹੇਗਾ. ਜੇ ਕੋਈ ਮਹੰਤ ਬਾਹਰ ਤੋਂ ਕੁਝ ਲਿਆਵੇ ਤਾਂ ਉਹ ਭੀ ਅਖਾੜੇ ਵਿੱਚ ਜਮਾ ਕਰਾਵੇ. ਆਪਣੇ ਪਾਸ ਕੁਝ ਨਾ ਰੱਖੇ.#੭. ਜੇ ਸ਼੍ਰੀ ਮਹੰਤ ਧਰਮ ਅਰਥ ਕਿਸੇ ਸਾਧੂ ਬ੍ਰਾਹਮਣ ਜਾਂ ਅਪਾਹਜ ਨੂੰ ਲੋਈ ਜਾਂ ਨਕਦ ਰੁਪਇਆ ਤੀਰਥਯਾਤ੍ਰਾ ਲਈ, ਜਾਂ ਕੋਈ ਵਸਤ੍ਰ ਦੇਣਾ ਚਾਹੇ ਤਾਂ ਦੇ ਸਕਦਾ ਹੈ, ਪਰ ਕਾਗਜਾਂ ਵਿੱਚ ਪੂਰਾ ਵੇਰਵਾ ਲਿਖਿਆ ਜਾਇਆ ਕਰੇ.#੮. ਜੇ ਕਿਸੇ ਥਾਂ ਧਰਮਧੁਜਾ ਅਖਾੜਾ ਗੁਰੂ ਗੋਬਿੰਦ ਸਿੰਘ ਜੀ ਭੰਡਾਰਾ ਕਰਨਾ ਚਾਹੇ ਤਾਂ ਸ਼੍ਰੀ ਮਹੰਤ ਦੀ ਸਲਾਹ ਅਤੇ ਪ੍ਰਵਾਨਗੀ ਨਾਲ ਕਰੇ. ਸ਼੍ਰੀ ਮਹੰਤ ਦੀ ਮਨਜੂਰੀ ਤੋਂ ਬਗੈਰ ਖਰਚ ਕਰਨ ਦਾ ਅਧਿਕਾਰ ਨਹੀਂ. ਭਲਾ ਜੇ ਕਦੀਂ ਕੋਈ ਐਸਾ ਸਮਾਂ ਹੋਵੇ ਕਿ ਖਾਸ ਕਿਸੇ ਕੰਮ ਲਈ ਕੁਝ ਖਰਚ ਕਰਨਾ ਪਵੇ ਅਤੇ ਉਸ ਸਮੇਂ ਛੇਤੀ ਸ਼੍ਰੀ ਮਹੰਤ ਦੀ ਮਨਜੂਰੀ ਨਹੀਂ ਆ ਸਕਦੀ, ਤਦ ਉਸ ਕੰਮ ਨੂੰ ਆਰੰਭ ਕਰ ਦੇਣ, ਪਰ ਉਸ ਦੀ ਇੱਤਲਾਹ ਸ਼੍ਰੀ ਮਹੰਤ ਨੂੰ ਦੇ ਦੇਣ.#੯. ਜੇ ਕੋਈ ਐਸੀ ਲੋੜ ਹੋਵੇ ਕਿ ਨਵਾਂ ਮਹੰਤ ਥਾਪਣਾ ਹੈ ਤਾਂ ਉਸ ਪਾਸੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਮ ਲਈ ਜਾਵੇ ਕਿ ਮੈਂ ਰਹਿਤ ਵਿੱਚ ਚੰਗੀ ਤਰ੍ਹਾਂ ਰਹਾਂਗਾ ਅਤੇ ਜੋ ਆਮਦਨੀ ਕਿਸੇ ਤਰ੍ਹਾਂ ਦੀ ਭੀ ਹੋਵੇਗੀ, ਉਹ ਅਖਾੜੇ ਵਿੱਚ ਜਮਾਂ ਕਰਾ ਦਿਆ ਕਰਾਂਗਾ.#੧੦ ਸ਼ਰੀ ਮਹੰਤ ਅਤੇ ਦੂਜੇ ਮਹੰਤਾਂ ਲਈ ਜ਼ਰੂਰੀ ਹੋਊਗਾ ਕਿ ਜੇ ਕੋਈ ਸਿੱਖ ਜਾਗੀਰਦਾਰ ਜਾਂ ਸਰਦਾਰ ਅਖਾੜੇ ਲਈ ਭੰਡਾਰਾ ਕਰਨਾ ਚਾਹੇ ਤਾਂ ਜੈਸੀ ਉਸ ਦੀ ਸ਼੍ਰੱਧਾ ਹੋਵੇ ਵੈਸੇ ਕਰੇਗਾ. ਮਹੰਤਾਂ ਨੂੰ ਚਾਹੀਦਾ ਹੈ ਕਿ ਉਸ ਵਿੱਚ ਕਿਸੀ ਤਰ੍ਹਾਂ ਦਾ ਤਕਰਾਰ ਨਾ ਕਰਨ. ਉਸ ਦੀ ਇੱਜਤ ਦਾ ਖਯਾਲ ਰੱਖਣ.#੧੧ ਇਸੀ ਤਰਾਂ ਜੇ ਕੋਈ ਸਿੱਖ ਇਸ ਫਿਰਕੇ ਦਾ ਡੇਰੇਦਾਰ ਅਖਾੜੇ ਲਈ ਭੰਡਾਰਾ ਕਰੇ, ਤਾਂ ਉਸ ਲਈ ਭੀ ਉੱਪਰਲੀ ਦਫਾ (ਨੰਬਰ ੧੦) ਅਨੁਸਾਰ ਅਮਲ ਕੀਤਾ ਜਾਵੇ. ਹਾਂ, ਜੇ ਕਰ ਇਹ ਗੱਲ ਪਾਈ ਜਾਵੇ ਕਿ ਉਹ ਗੁਜਾਰੇ ਵਾਲਾ ਹੈ ਅਤੇ ਜਾਣ ਬੁੱਝਕੇ ਕਮਜੋਰੀ ਜਾਹਰ ਕਰਦਾ ਹੈ, ਤਾਂ ਜਿਸ ਰਿਆਸਤ ਨਾਲ ਉਹ ਸੰਬੰਧ ਰੱਖਦਾ ਹੋਵੇ, ਉਸ ਰਿਆਸਤ ਪਾਸ ਤਜਵੀਜ ਕਰਕੇ ਉਸ ਦਾ ਰੁਪਯਾ ਜਬਤ ਕਰਕੇ ਅਖਾੜੇ ਵਿੱਚ ਜਮਾ ਕਰਾ ਦਿੱਤਾ ਕਰਨ.#੧੨ ਸਫ਼ਰ ਵਿੱਚ ਅਖਾੜੇ ਨੂੰ ਜੇ ਕੋਈ ਗੁਰਦ੍ਵਾਰਾ ਆ ਜਾਵੇ ਤਾਂ ਦਰਸ਼ਨ ਕੀਤੇ ਬਿਨਾ ਨਾ ਲੰਘੇ, ਦਰਸ਼ਨ ਕਰਕੇ ਜਾਵੇ, ਅਤੇ ਅਖਾੜੇ ਵੱਲੋਂ ਜੈਸਾ ਗੁਰਦ੍ਵਾਰਾ ਹੋਵੇ ਵੈਸਾ ਮੱਥਾ ਟੇਕਿਆ ਜਾਵੇ.#੧੩ ਬੈਠਣ ਦੇ ਕਾਇਦੇ ਇਸ ਤਰੀਕੇ ਨਾਲ ਰੱਖਣੇ ਚਾਹੀਏ. ਵਿਚਕਾਰ ਸਵਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਸ ਦੇ ਸੱਜੇ ਪਾਸੇ ਸ਼੍ਰੀ ਮਹੰਤ ਅਤੇ ਉਸ ਤੋਂ ਬਾਦ ਦੂਜੇ ਮਹੰਤ ਅਤੇ ਫੇਰ ਹੋਰ ਸਾਧੂ ਸਿੱਖ, ਖੱਬੇ ਪਾਸੇ ਗ੍ਯਾਨੀ ਸਿੱਖ ਅਰਥ ਕਰਨੇ ਵਾਲੇ, ਉਸ ਤੋਂ ਬਾਦ ਹੋਰ ਸਿੱਖ ਸਾਧੂ. ਇਨ੍ਹਾਂ ਤੋਂ ਬਗੈਰ ਭਾਵੈਂ ਹੋਰ ਕੋਈ ਸਾਧੂ ਵਿਦ੍ਵਾਨ ਮਹਾਤਮਾ ਹੋਵੇ ਪਰ ਦਰਬਾਰ ਦੇ ਵੇਲੇ ਆਪਣੇ ਥਾਈਂ ਬੈਠੇ, ਮਹੰਤਾਂ ਤੋਂ ਪਹਿਲਾਂ ਨਹੀਂ ਬਠਾਇਆ ਜਾਵੇਗਾ. ਇਸ ਵਿੱਚ ਉਹਦੇ ਦਾ ਖਯਾਲ ਰੱਖਿਆ ਜਾਵੇਗਾ ਵਿਦ੍ਯਾ ਦਾ ਨਹੀਂ. ਜੇ ਕਰ ਦੂਜੇ ਪੰਥ ਦਾ ਮਹੰਤ ਆ ਜਾਵੇ ਤਾਂ ਗ੍ਯਾਨੀ ਸਿੱਖ ਦੇ ਖੱਬੇ ਪਾਸੇ ਥਾਂ ਦਿੱਤੀ ਜਾਵੇ. ਜੇਕਰ ਸੱਜੇ ਪਾਸੇ ਬੈਠਣ ਲਈ ਥਾਂ ਦਿੱਤੀ ਜਾਵੇ ਤਾਂ ਮਹੰਤਾਂ ਦੇ ਬਾਦ ਦਿੱਤੀ ਜਾਵੇ।#੧੪ ਜਿਹੜੇ ਕੋਈ ਖਾਸ ਮਕਾਨ ਸ਼੍ਰੀ ਮਹੰਤ ਦੇ ਰਹਿਣ ਦੇ ਹੋਣ ਉਨ੍ਹਾਂ ਵਿੱਚ ਸ਼੍ਰੀ ਮਹੰਤ ਤੋਂ ਬਿਨਾ ਹੋਰ ਸਾਧੂ ਨਾ ਰਹੇ, ਹਾਂ ਜੋ ਦੋ ਚਾਰ ਸਾਧੂ ਟਹਿਲ ਸੇਵਾ ਵਾਲੇ ਹੋਣ ਉਹ ਬੇਸ਼ੱਕ ਰਹਿਣ. ਇਸੇ ਤਰ੍ਹਾਂ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਹੋਵੇ ਉਸ ਮਕਾਨ ਵਿੱਚ ਭੀ ਕੋਈ ਸੌਣਾ ਨਾ ਪਾਵੇ, ਕਿਉਂਕਿ ਬੇਅਦਬੀ ਹੁੰਦੀ ਹੈ.#੧੫ ਕੋਈ ਸਿੱਖ ਸਾਧੂ ਜਾਂ ਗ੍ਰਹਸਥੀ ਆਦਮੀ ਮੱਥਾ ਟੇਕਣ ਆਵੇ ਤਾਂ ਉਸ ਨੂੰ ਮਨਾਹੀ ਨਾ ਹੋਵੇ. ਜੈਸਾ ਅਧਿਕਾਰੀ ਹੋਵੇ ਵੈਸੀ ਉਸ ਨੂੰ ਬੈਠਣ ਲਈ ਥਾਂ ਦਿੱਤੀ ਜਾਵੇ.#੧੬ ਸ਼੍ਰੀ ਮਹੰਤ ਅਤੇ ਦੂਜੇ ਚਾਰ ਮਹੰਤਾਂ ਲਈ ਜਰੂਰੀ ਹੈ ਕਿ ਕਿਸੀ ਰਿਆਸਤ ਵਿੱਚ ਕਿਸੀ ਅਹਿਲਕਾਰ ਦੇ ਮਕਾਨ ਪੁਰ ਨਾ ਜਾਣ, ਜੇ ਕੋਈ ਲੋੜ ਪਵੇ ਤਾਂ ਕਾਰਬਾਰੀ, ਭੰਡਾਰੀ, ਚੋਬਦਾਰ, ਜਾਂ ਡੇਰੇਦਾਰ ਮਹੰਤ ਨੂੰ ਭੇਜ ਦੇਣ, ਪਰ ਜੇ ਕੋਈ ਪ੍ਰਸਾਦ ਛਕਾਵੇ ਤਾਂ ਬਿਲਾ ਸ਼ੱਕ ਜਾਣ.#੧੭ ਅਖਾੜੇ ਦੇ ਸਿੱਖਾਂ ਲਈ ਜਰੂਰੀ ਹੋਵੇਗਾ ਕਿ ਜਦ ਕੋਈ ਮਹੰਤ ਕਿਸੀ ਸਿੱਖ ਆਦਿਕ ਨੂੰ ਕੰਮ ਲਈ ਭੇਜੇ ਤਾਂ ਉਹ ਕੋਈ ਹੀਲਾ ਬਹਾਨਾ ਨਾ ਕਰੇ, ਜੇ ਕਰਨਗੇ ਤਾਂ ਜੁਰਮਾਨੇ ਦੇ ਭਾਗੀ ਹੋਣਗੇ, ਜੋ ਅਖਾੜੇ ਦਾ ਮਹੰਤ ਤਜਵੀਜ ਕਰੇਗਾ।#੧੮ ਜੇ ਕੋਈ ਸਾਧੂ ਸਿੱਖ ਬਿਹੰਗਮ (ਵਿਰਕਤ) ਹੋਕੇ ਡੇਰੇ ਵਿੱਚ ਰਹਿਣਾ ਚਾਹੇ ਤਦ ਉਸ ਪਾਸੋਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਇਸ ਮਤਲਬ ਲਈ ਲਗਵਾਇਆ ਜਾਊਗਾ ਕਿ ਮੈਂ ਆਪਣੇ ਪਾਸ ਕੁਝ ਨਹੀਂ ਰਖਿਆ ਸਭ ਕੁਝ ਗੁਰੁਦ੍ਵਾਰੇ ਚੜ੍ਹਾ ਦਿੱਤਾ ਹੈ. ਸੰਗਤ ਵਿੱਚ ਕਾਇਮ ਰਹਾਂਗਾ, ਫੇਰ ਦਾਖਲ ਕਰ ਲਿਆ ਜਾਵੇ. ਜੇਕਰ ਇਸ ਤਰ੍ਹਾਂ ਦਾ ਪ੍ਰਣ ਨਾ ਦੇਵੇ, ਤਾਂ ਉਸ ਨੂੰ ਦਾਖਲ ਨਾ ਕਰਨ.#੧੯ ਮਹੰਤਾਂ ਨੂੰ ਚਾਹੀਦਾ ਹੈ ਕਿ ਰਹਿਤ ਵਾਲੇ ਸਿੱਖਾਂ ਦੇ ਹੱਥੋਂ ਪ੍ਰਸਾਦ ਛਕਣ. ਉਨ੍ਹਾਂ ਪਾਸੋਂ ਹੀ ਕਰਾਉਣ ਅਤੇ ਪ੍ਰਸਾਦ ਡੋਲ ਦੇ ਜਲ ਦਾ ਲੰਗਰ ਵਿੱਚ ਹੋਇਆ ਕਰੇ.#੨੦ ਇਹ ਰੋਕ ਨਹੀਂ ਕਿ ਕਿਸੇ ਦੂਜੇ ਸਿੱਖ ਸਾਧੂਆਂ ਨੂੰ ਭੋਜਨ ਨਾ ਦਿੱਤਾ ਜਾਵੇ, ਪ੍ਰਸਾਦ ਸਭ ਨੂੰ ਦੇਣਾ ਚਾਹੀਏ, ਪਰ ਇਹ ਖਿਆਲ ਰਹੇ ਕਿ ਰਹਿਤ ਵਾਲਿਆਂ ਦੀ ਪੰਗਤ ਤੋਂ ਜੁਦੇ ਹੋ ਜਾਇਆ ਕਰਨ. ਉਨ੍ਹਾਂ ਦੀ ਪੰਗਤ ਜੁਦੀ ਹੋਵੇ.#੨੧ ਇਸਤ੍ਰੀ ਨੂੰ ਅਖਾੜੇ ਵਿੱਚ ਕਦੀਂ ਨਾ ਵੜਨ ਦਿੱਤਾ ਜਾਏ, ਅਤੇ ਨਸ਼ੇ ਸ਼ਰਾਬ ਆਦਿਕ ਲਈ ਭੀ ਰੋਕ ਹੈ, ਮਗਰ ਅਫੀਮ ਅਤੇ ਭੰਗ ਦੀ ਰੋਕ ਨਹੀਂ.#੨੨ ਜੋ ਕੋਈ ਰਹਿਤ ਨਾ ਰੱਖਣ ਵਾਲਾ ਕਿਸੀ ਕੌਮ ਦਾ ਪ੍ਰੇਮੀ ਪ੍ਰਸਾਦ ਕਰਾਉਣਾ ਚਾਹੇ, ਤਾਂ ਨਾਹ ਨਹੀਂ ਕਰਨੀ, ਸੁੱਕਾ ਸੀਧਾ ਲੈ ਕੇ ਆਪਣੇ ਲਾਂਗਰੀਆਂ ਪਾਸੋਂ ਤਿਆਰ ਕਰਾ ਲੈਣਾ.#੨੩ ਜਿਹੜੀ ਰਕਮ ਪਹਿਲਾਂ ਤੋਂ ਹੀ ਅਸਲੀ ਪੇਸ਼ਗੀ ਅਖਾੜੇ ਦੇ ਸਪੁਰਦ ਕੀਤੀ ਗਈ ਹੈ ਉਸ ਦੀ ਆਮਦਨੀ ਸੂਦ ਅਤੇ ਨਫਾ ਤਜਾਰਤ ਤੋਂ ਕਾਰਵਾਈ ਲੰਗਰ ਤੇ ਮੁਰੱਮਤ ਹੋਵੇ ਅਸਲ ਰਕਮ ਨਾ ਖਰਚ ਕੀਤੀ ਜਾਵੇ.#੨੪ ਖਜਾਨੇ ਦਾ ਪ੍ਰਬੰਧ ਇਸ ਤਰ੍ਹਾਂ ਰਹੇਗਾ, ਜੋ ਹਰ ਤਿੰਨੇ ਮਹੰਤ ਹਰ ਤਿੰਨੇ ਸਰਕਾਰਾਂ ਵਿੱਚ ਹਨ ਉਨ੍ਹਾਂ ਦੇ ਸਪੁਰਦ ਰਹੇਗਾ. ਉਹ ਮਹੰਤ ਆਪਣੀ ਆਪਣੀ ਕੋਸ਼ਿਸ਼ ਨਾਲ ਉਸ ਰੁਪਯੇ ਦੀ ਆਮਦਨ ਸੂਦ ਅਤੇ ਤਿਜਾਰਤ ਵਧਾਉਣ ਅਤੇ ਅਖਾੜੇ ਸਦਰ ਵਿੱਚ ਖਬਰ ਦੇਣ, ਅਤੇ ਦਫਾ ਨੰਬਰ ੨੩ ਅਨੁਸਾਰ ਖਰਚ ਕਰਨ, ਸਾਲ ਭਰ ਵਿੱਚ ਇੱਕ ਵਾਰ ਅਖਾੜੇ ਦੇ ਖਾਤੇ ਨੂੰ ਦੇਖ ਲਿਆ ਕਰਨ, ਅਤੇ ਉਹ ਸ਼੍ਰੀ ਮਹੰਤ ਨੂੰ ਮੁਲਾਹਜਾ ਕਰਾਦਿਆ ਕਰਨ.#੨੫ ਸ਼੍ਰੀ ਮਹੰਤ ਆਪਣੇ ਜੀਉਂਦੇ ਜੀ ਜੇ ਕਰ ਕਿਸੇ ਨੂੰ ਆਪਣੀ ਥਾਂ ਅੱਗੇ ਲਈ ਕਰਨਾ ਚਾਹੇ, ਤਾਂ ਤਿੰਨਾਂ ਰਿਆਸਤਾਂ ਦੇ ਅਖਾੜਿਆਂ ਦੀ ਸਲਾਹ ਨਾਲ ਆਪਣੀ ਜਿੰਦਗੀ ਵਿੱਚ ਮੁੱਕਰਰ ਕਰ ਸਕੇਗਾ.#੨੬ ਜੇ ਸ੍ਰੀ ਮਹੰਤ ਨੇ ਆਪਣੇ ਜੀਉਂਦੇ ਆਪ ਕਿਸੀ ਨੂੰ ਸ਼੍ਰੀ ਮਹੰਤ ਥਾਪ ਦਿੱਤਾ ਹੈ ਅਤੇ ਉਸ ਨੇ ਆਪਣੇ ਸਮੇਂ ਵਿੱਚ ਚੰਗਾ ਕੰਮ ਨਹੀਂ ਕੀਤਾ, ਤਾਂ ਤਿੰਨੇ ਸਰਕਾਰਾਂ ਇਤਫਾਕ ਨਾਲ ਉਸ ਨੂੰ ਬਰਖਾਸਤ ਕਰ ਦੇਣਗੀਆਂ.#੨੭ ਜੇ ਕੋਈ ਮਹੰਤ ਇਸ ਰਹਿਤ ਦੇ ਉਲਟ ਅਮਲ ਕਰੇਗਾ ਤਾਂ ਤਿੰਨਾਂ ਸਰਕਾਰਾਂ ਨੂੰ ਅਖਤਿਆਰ ਹੈ ਕਿ ਆਪਣੀ ਸਲਾਹ ਨਾਲ ਉਸਨੂੰ ਮਹੰਤੀ ਤੋਂ ਹਟਾ ਦੇਣ.#੨੮ ਹਰ ਪੰਜ ਮਹੰਤਾਂ ਪਾਸੋਂ ਪਹਿਲਾਂ ਇਕਰਾਰਨਾਮੇ ਲਏ ਜਾਣ, ਕਿ ਅਸੀਂ ਇਸ ਦਸਤੂਰੁਲਅਮਲ ਦੇ ਉਲਟ ਅਮਲ ਨਹੀਂ ਕਰਾਂਗੇ.#ਜੋ ਤਿੰਨੇ ਸਰਕਾਰਾਂ ਲਿਖਿਆ ਕਰਨ ਉਨ੍ਹਾਂ ਦੀ ਨਕਲ ਦਸਤੂਰੁਲ ਅਮਲ ਵਜੋਂ ਗੁਰੁਮੁਖੀ ਵਿੱਚ ਆਪਣੇ ਪਾਸ ਰੱਖਣ, ਅਤੇ ਜੋ ਦਸਤੂਰੁਅਮਲ ਦੀ ਨਕਲਾਂ ਮਹੰਤਾਂ ਨੂੰ ਦਿੱਤੀਆਂ ਜਾਣ, ਉਨ੍ਹਾਂ ਤੇ ਮੁਹਰਾਂ ਲਾਕੇ ਹਰ ਤਿੰਨਾਂ ਦਰਬਾਰਾਂ ਨੂੰ ਦੇਣ, ਜੋ ਮਿਸਲਾਂ ਵਿੱਚ ਰੱਖੀਆਂ ਰਹਿਣ.#੨੯ ਅਖਾੜੇ ਦੇ ਸਿੱਖਾਂ ਲਈ ਜ਼ਰੂਰੀ ਹੋਵੇਗਾ ਕਿ ਇੱਕ ਬਸਤਰ ਸਿੰਗਰਫੀ ਰੱਖਣ ਬਾਕੀ ਸਫੇਦ, ਰਿਵਾਜ ਅਨੁਸਾਰ ਇਹ ਕੇਵਲ ਨਿਸ਼ਾਨ ਹੈ. ਗ੍ਰਹਸਤ ਦਾ ਤਿਆਗ ਅਤੇ ਦਰਵੇਸ਼ੀ ਦਾ ਅਮਲ.#੩੦ ਤੂੰਬੀ ਜਾਂ ਚਿੱਪੀ ਦੀ ਥਾਂ ਗਡਵਾ ਜਾਂ ਲੋਹੇ ਧਾਤੁ ਦਾ ਕਮੰਡਲ ਰੱਖਣ, ਕਿਉਂਕਿ ਤੂੰਬਾ ਅਤੇ ਚਿੱਪੀ ਅਸ਼ੁੱਧ ਹਨ. ਮਿੱਟੀ ਨਾਲ ਸਾਫ ਸ਼ੁੱਧ ਨਹੀਂ ਕੀਤੇ ਜਾ ਸਕਦੇ.
सं. अक्षार- अक्शार. संग्या- रंगभूमि. ओह थां जिॱथे नटाक दे तमाशे खेडे जाण. Theatre. "सभ तेरा खेल अखाड़ा जीउ."(माझ मः ५) २. मॱलयुॱध दी भूमी। ३. रणभूमि. "एहु अखाड़ा हरि प्रीतम सचे का जिनि आपणे जोरि सभ आणि निवाए." (वार गउ १, मः ४)#"बिखम अखाड़ा मै गुरु मिलि जीता." (आसा छंत मः ५) ४. साधूआं दा डेरा। ५. संतां दी मंडली. उदासी अते निरमले साधूआं दे नियमां विॱच आए होए धरम प्रचारक जथे "अखाड़ा" नाउं तों प्रसिॱध हन, जिन्हां दी संखेप कथा इह है:-#(ॳ) उदासीन मत दे भूखण महातमा प्रीतम दास जी ने इॱक वार मन विॱच विचार कीता कि गुरुमत दे साधूआं नूं तीरथां दे मेलिआं ते रहिण अते भोजन दी भारी तकलीफ हुंदी है, इस लई कोई अजेहा प्रबंध करना चाहीए, जिस तों इह कमी पूरी हो जावे. प्रमातमा ने शुॱध संकलप पूरण करन लई नजाम हैदराबाद दे वज़ीर चंदू लाल दे चाचे नानकचंद दा मन प्रेरिआ, जिस ने सॱत लॱख रुपया प्रीतमदास जी दी भेटा कीता. संत जी ने इह रुपया प्रयाग विॱच लिआके उदासी संतां अॱगे रॱखके आखिआ कि सानूं भी संन्यासी वैरागी साधां दे अखाड़िआं दी तर्हां आपणा जुदा अखाड़ा बणाउणा लोड़ीए, जिस तों तीरथां उते साडे भाई सुतंत्र रहिके निरवाह करन अते देसां विॱच गुरुमत दा प्रचार होवे.#निरवाण प्रीतमदास जी दी सिख्या अनुसार संमत १८. ३६ विॱच पंचाइती अखाड़े दी रचना होई. श्रीगुरू ग्रंथ साहिब सभ तों प्रधान अते उन्हां दी ताबे चार महंत- गंगा राम, कूटस्थ ब्रहम, अरूप ब्रहम अते अटल ब्रहम थापे. अते तंबू, चांदनी, दरीआं, गलीचे, घोड़े, ऊठ, गॱडे, लंगर दे बरतन, वाजे आसे छत्र आदि सभ सामान बणाइआ, अते अजेहे उॱतम नियम बंन्हे कि इंतजाम विॱच कदी विघन ना पवे. इस अखाड़े दा सदर मुकाम प्रयाग है, पर कनखल, काशी आदि असथानां विॱच भी इस दीआं बहुत इमारतां हन.#(अ) संमत १८९६ विॱच किसे गॱलों पंचाइती अखाड़े नाल संगत साहिब (भाई फेरू) दी संप्रदाय दे साधू संतोख दास, हरि नारायण दास, सूर दास जी आदि दा विगाड़ हो गिआ. इस कारण उन्हां ने मिलके "स्री गुरु नया अखाड़ा उदासीन" बणाइआ, जिस नूं लोक 'उदासीआं दा छोटा अखाड़ा' आखदे हन. इस दा सदर मुकाम कनखल है अते होर सारे तीरथां ते सुंदर मकान हन. प्रबंध पंचायती अखाड़े वांङ ही बहुत चंगा है.¹#(ॲ) उदासीआं वांङ निरमले संतां ने जद आपणे मत दे संतां दा तीरथां ते दूजे साधूआं तों अपमान डिॱठा, तां इन्हां दे मन विॱच भी आपणा जुदा अखाड़ा बणाउण दा खिआल आइआ. भाई तोता सिंघ जी, राम सिंघ जी, मताब सिंघ जी आदिक गुरुमुख संतां दी प्रेरणा करके संमत १९१८ विॱच महाराजा नरेंद्र सिंघ जी पटिआलापती, महाराजा भरपूरसिंघ जी नाभापति अते महाराजा सरूप सिंघ जी जींद (संगरूर) पति ने निरमले संतां दा अखाड़ा काइम कीता, जिस दा प्रसिॱध नाउं "धरमधुजा" है. इस दे पहिले श्री महंत भाई मताब सिंघ जी थापे गए. पटिआले ने ८००००) नकद अते ४०००) दी सालाना जागीर, नाभे ने १६०००) नकद अते ५७५) दी सालाना जागीर, जींद ने २००००) नकद अते १३००) दी सालाना जागीर दिॱती, अते तिंनां रिआसतां वॱलों इह सांझा दसतूरुलअमल लिखिआ गिआ:-#दसतूरुलअमल#तिंनां रिआसतां² वलों#वासते अखाड़ा निरमला पंथ गुरू#गोबिंद सिंघ जी³#१. इॱक श्री महंत तिंनां रिआसतां दी सलाह नाल अते चार महंत होर, जो पंज कॱकिआं (अरथात कॱछ, क्रिपान, केस, कंघे, कड़े) दी रहित वाले होण, शरी महंत दी सलाह नाल थापे जाणगे.#२. जो लांगरी अखाड़े विॱच प्रसाद तिआर करन वाले होण, उह भी इसे रहित वाले होणगे.#३. दो कारबारी, दो भंडारी, जिन्हां दे सपुरद लंगर दी सामग्री होवेगी, अते इॱक ग्रंथी ते इॱक ग्यानी (अरथ करन वाला) मुकॱरर होणगे, इह छी आदमी भी रहित वाले होण अते इॱक जां दो चोबदार मुकरर कीते जाण.#४. जो शरी महंत हुण है, इस लई रहित दी पाबंदी जरूरी नहीं, पर जो श्री महंत अॱगे लई थापिआ जाऊगा उह लाइक, विरकत अते रहित वाला होवेगा.#५.जद श्री महंत किसी रिआसतगाह विॱच आवे जां रईस नूं अखाड़े विॱच जाण दा समां मिले, तां उस वेले श्री गुरू ग्रंथ साहिब अते श्री महंत नूं भेटा अरपन कीती जावेगी. होर किसे महंत नूं जुदी जुदी पूजा नहीं दिॱती जावेगी.#६. जो आमदनी इस किसम दी होवेगी, भावें किसे थां तों आवे, उस दा जमा खरच अखाड़े विॱच हुंदा रहेगा. जे कोई महंत बाहर तों कुझ लिआवे तां उह भी अखाड़े विॱच जमा करावे. आपणे पास कुझ ना रॱखे.#७. जे श्री महंत धरम अरथ किसे साधू ब्राहमण जां अपाहज नूं लोई जां नकद रुपइआ तीरथयात्रा लई, जां कोई वसत्र देणा चाहे तां दे सकदा है, पर कागजां विॱच पूरा वेरवा लिखिआ जाइआ करे.#८. जे किसे थां धरमधुजा अखाड़ा गुरू गोबिंद सिंघ जी भंडारा करना चाहे तां श्री महंत दी सलाह अते प्रवानगी नाल करे. श्री महंत दी मनजूरी तों बगैर खरच करन दा अधिकार नहीं. भला जे कदीं कोई ऐसा समां होवे कि खास किसे कंम लई कुझ खरच करना पवे अते उस समें छेती श्री महंत दी मनजूरी नहीं आ सकदी, तद उस कंम नूं आरंभ कर देण, पर उस दी इॱतलाह श्री महंत नूं दे देण.#९. जे कोई ऐसी लोड़ होवे कि नवां महंत थापणा है तां उस पासों पहिलां श्री गुरू ग्रंथ साहिब दी कसम लई जावे कि मैं रहित विॱच चंगीतर्हां रहांगा अते जो आमदनी किसे तर्हां दी भी होवेगी, उह अखाड़े विॱच जमां करा दिआ करांगा.#१० शरी महंत अते दूजे महंतां लई ज़रूरी होऊगा कि जे कोई सिॱख जागीरदार जां सरदार अखाड़े लई भंडारा करना चाहे तां जैसी उस दी श्रॱधा होवे वैसे करेगा. महंतां नूं चाहीदा है कि उस विॱच किसी तर्हां दा तकरार ना करन. उस दी इॱजत दा खयाल रॱखण.#११ इसी तरां जे कोई सिॱख इस फिरके दा डेरेदार अखाड़े लई भंडारा करे, तां उस लई भी उॱपरली दफा (नंबर १०) अनुसार अमल कीता जावे. हां, जे कर इह गॱल पाई जावे कि उह गुजारे वाला है अते जाण बुॱझके कमजोरी जाहर करदा है, तां जिस रिआसत नाल उह संबंध रॱखदा होवे, उस रिआसत पास तजवीज करके उस दा रुपया जबत करके अखाड़े विॱच जमा करा दिॱता करन.#१२ सफ़र विॱच अखाड़े नूं जे कोई गुरद्वारा आ जावे तां दरशन कीते बिना ना लंघे, दरशन करके जावे, अते अखाड़े वॱलों जैसा गुरद्वारा होवे वैसा मॱथा टेकिआ जावे.#१३ बैठण दे काइदे इस तरीके नाल रॱखणे चाहीए. विचकार सवारा श्री गुरू ग्रंथ साहिब जी दा, उस दे सॱजे पासे श्री महंत अते उस तों बाद दूजे महंत अते फेर होर साधू सिॱख, खॱबे पासे ग्यानी सिॱख अरथ करने वाले, उस तों बाद होर सिॱख साधू. इन्हां तों बगैरभावैं होर कोई साधू विद्वान महातमा होवे पर दरबार दे वेले आपणे थाईं बैठे, महंतां तों पहिलां नहीं बठाइआ जावेगा. इस विॱच उहदे दा खयाल रॱखिआ जावेगा विद्या दा नहीं. जे कर दूजे पंथ दा महंत आ जावे तां ग्यानी सिॱख दे खॱबे पासे थां दिॱती जावे. जेकर सॱजे पासे बैठण लई थां दिॱती जावे तां महंतां दे बाद दिॱती जावे।#१४ जिहड़े कोई खास मकान श्री महंत दे रहिण दे होण उन्हां विॱच श्री महंत तों बिना होर साधू ना रहे, हां जो दो चार साधू टहिल सेवा वाले होण उह बेशॱक रहिण. इसे तर्हां जिॱथे श्री गुरू ग्रंथ साहिब दा सवारा होवे उस मकान विॱच भी कोई सौणा ना पावे, किउंकि बेअदबी हुंदी है.#१५ कोई सिॱख साधू जां ग्रहसथी आदमी मॱथा टेकण आवे तां उस नूं मनाही ना होवे. जैसा अधिकारी होवे वैसी उस नूं बैठण लई थां दिॱती जावे.#१६ श्री महंत अते दूजे चार महंतां लई जरूरी है कि किसी रिआसत विॱच किसी अहिलकार दे मकान पुर ना जाण, जे कोई लोड़ पवे तां कारबारी, भंडारी, चोबदार, जां डेरेदार महंत नूं भेज देण, पर जे कोई प्रसाद छकावे तां बिला शॱक जाण.#१७ अखाड़े दे सिॱखां लई जरूरी होवेगा कि जद कोई महंत किसी सिॱख आदिक नूं कंम लई भेजे तां उह कोई हीला बहाना ना करे, जे करनगेतां जुरमाने दे भागी होणगे, जो अखाड़े दा महंत तजवीज करेगा।#१८ जे कोई साधू सिॱख बिहंगम (विरकत) होके डेरे विॱच रहिणा चाहे तद उस पासों गुरू ग्रंथ साहिब नूं हॱथ इस मतलब लई लगवाइआ जाऊगा कि मैं आपणे पास कुझ नहीं रखिआ सभ कुझ गुरुद्वारे चड़्हा दिॱता है. संगत विॱच काइम रहांगा, फेर दाखल कर लिआ जावे. जेकर इस तर्हां दा प्रण ना देवे, तां उस नूं दाखल ना करन.#१९ महंतां नूं चाहीदा है कि रहित वाले सिॱखां दे हॱथों प्रसाद छकण. उन्हां पासों ही कराउण अते प्रसाद डोल दे जल दा लंगर विॱच होइआ करे.#२० इह रोक नहीं कि किसे दूजे सिॱख साधूआं नूं भोजन ना दिॱता जावे, प्रसाद सभ नूं देणा चाहीए, पर इह खिआल रहे कि रहित वालिआं दी पंगत तों जुदे हो जाइआ करन. उन्हां दी पंगत जुदी होवे.#२१ इसत्री नूं अखाड़े विॱच कदीं ना वड़न दिॱता जाए, अते नशे शराब आदिक लई भी रोक है, मगर अफीम अते भंग दी रोक नहीं.#२२ जो कोई रहित ना रॱखण वाला किसी कौम दा प्रेमी प्रसाद कराउणा चाहे, तां नाह नहीं करनी, सुॱका सीधा लै के आपणे लांगरीआं पासों तिआर करा लैणा.#२३ जिहड़ी रकम पहिलां तों ही असली पेशगी अखाड़े दे सपुरद कीती गई है उस दी आमदनी सूद अते नफा तजारत तों कारवाई लंगर ते मुरॱमतहोवे असल रकम ना खरच कीती जावे.#२४ खजाने दा प्रबंध इस तर्हां रहेगा, जो हर तिंने महंत हर तिंने सरकारां विॱच हन उन्हां दे सपुरद रहेगा. उह महंत आपणी आपणी कोशिश नाल उस रुपये दी आमदन सूद अते तिजारत वधाउण अते अखाड़े सदर विॱच खबर देण, अते दफा नंबर २३ अनुसार खरच करन, साल भर विॱच इॱक वार अखाड़े दे खाते नूं देख लिआ करन, अते उह श्री महंत नूं मुलाहजा करादिआ करन.#२५ श्री महंत आपणे जीउंदे जी जे कर किसे नूं आपणी थां अॱगे लई करना चाहे, तां तिंनां रिआसतां दे अखाड़िआं दी सलाह नाल आपणी जिंदगी विॱच मुॱकरर कर सकेगा.#२६ जे स्री महंत ने आपणे जीउंदे आप किसी नूं श्री महंत थाप दिॱता है अते उस ने आपणे समें विॱच चंगा कंम नहीं कीता, तां तिंने सरकारां इतफाक नाल उस नूं बरखासत कर देणगीआं.#२७ जे कोई महंत इस रहित दे उलट अमल करेगा तां तिंनां सरकारां नूं अखतिआर है कि आपणी सलाह नाल उसनूं महंती तों हटा देण.#२८ हर पंज महंतां पासों पहिलां इकरारनामे लए जाण, कि असीं इस दसतूरुलअमल दे उलट अमल नहीं करांगे.#जो तिंने सरकारां लिखिआ करन उन्हां दी नकल दसतूरुल अमल वजों गुरुमुखी विॱच आपणे पास रॱखण, अते जो दसतूरुअमल दी नकलां महंतां नूं दिॱतीआं जाण, उन्हां तेमुहरां लाके हर तिंनां दरबारां नूं देण, जो मिसलां विॱच रॱखीआं रहिण.#२९ अखाड़े दे सिॱखां लई ज़रूरी होवेगा कि इॱक बसतर सिंगरफी रॱखण बाकी सफेद, रिवाज अनुसार इह केवल निशान है. ग्रहसत दा तिआग अते दरवेशी दा अमल.#३० तूंबी जां चिॱपी दी थां गडवा जां लोहे धातु दा कमंडल रॱखण, किउंकि तूंबा अते चिॱपी अशुॱध हन. मिॱटी नाल साफ शुॱध नहीं कीते जा सकदे.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਤਮਾਸ਼ੇ ਦੀ ਥਾਂ। ੨. ਜੰਗਭੂਮਿ। ੩. ਭਾਵ- ਜਗਤ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਸਰਵ- ਤੇਰਾ....
ਸੰ. ਕ੍ਸ਼੍ਵੇਲ ਅਤੇ ਖੇਲਿ. ਸੰਗ੍ਯਾ- ਖੇਡ. ਕ੍ਰੀੜਾ. "ਖੇਲ ਸੰਕੋਚੈ ਤਉ ਨਾਨਕ ਏਕੈ." (ਸੁਖਮਨੀ) ੨. ਫ਼ਾ. [خیل] ਖ਼ੈਲ. ਆਦਮੀਆਂ ਦਾ ਗਰੋਹ। ੩. ਗੋਤ. ਵੰਸ਼. "ਬਾਵਨ ਖੇਲ ਪਠਾਨ ਤਹਿਂ ਸਭੈ ਪਰੇ ਅਰਰਾਇ." (ਚਰਿਤ੍ਰ ੯੭) ਦੇਖੋ, ਬਾਵਨ ਖੇਲ। ੪. ਦਾਸ. ਅਨੁਚਰ. ਸੇਵਕ....
ਸੰ. अक्षार- ਅਕ੍ਸ਼ਾਰ. ਸੰਗ੍ਯਾ- ਰੰਗਭੂਮਿ. ਓਹ ਥਾਂ ਜਿੱਥੇ ਨਟਾਕ ਦੇ ਤਮਾਸ਼ੇ ਖੇਡੇ ਜਾਣ. Theatre. "ਸਭ ਤੇਰਾ ਖੇਲ ਅਖਾੜਾ ਜੀਉ." (ਮਾਝ ਮਃ ੫) ੨. ਮੱਲਯੁੱਧ ਦੀ ਭੂਮੀ। ੩. ਰਣਭੂਮਿ. "ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੇ ਜੋਰਿ ਸਭ ਆਣਿ ਨਿਵਾਏ." (ਵਾਰ ਗਉ ੧, ਮਃ ੪)#"ਬਿਖਮ ਅਖਾੜਾ ਮੈ ਗੁਰੁ ਮਿਲਿ ਜੀਤਾ." (ਆਸਾ ਛੰਤ ਮਃ ੫) ੪. ਸਾਧੂਆਂ ਦਾ ਡੇਰਾ। ੫. ਸੰਤਾਂ ਦੀ ਮੰਡਲੀ. ਉਦਾਸੀ ਅਤੇ ਨਿਰਮਲੇ ਸਾਧੂਆਂ ਦੇ ਨਿਯਮਾਂ ਵਿੱਚ ਆਏ ਹੋਏ ਧਰਮ ਪ੍ਰਚਾਰਕ ਜਥੇ "ਅਖਾੜਾ" ਨਾਉਂ ਤੋਂ ਪ੍ਰਸਿੱਧ ਹਨ, ਜਿਨ੍ਹਾਂ ਦੀ ਸੰਖੇਪ ਕਥਾ ਇਹ ਹੈ:-#(ੳ) ਉਦਾਸੀਨ ਮਤ ਦੇ ਭੂਖਣ ਮਹਾਤਮਾ ਪ੍ਰੀਤਮ ਦਾਸ ਜੀ ਨੇ ਇੱਕ ਵਾਰ ਮਨ ਵਿੱਚ ਵਿਚਾਰ ਕੀਤਾ ਕਿ ਗੁਰੁਮਤ ਦੇ ਸਾਧੂਆਂ ਨੂੰ ਤੀਰਥਾਂ ਦੇ ਮੇਲਿਆਂ ਤੇ ਰਹਿਣ ਅਤੇ ਭੋਜਨ ਦੀ ਭਾਰੀ ਤਕਲੀਫ ਹੁੰਦੀ ਹੈ, ਇਸ ਲਈ ਕੋਈ ਅਜੇਹਾ ਪ੍ਰਬੰਧ ਕਰਨਾ ਚਾਹੀਏ, ਜਿਸ ਤੋਂ ਇਹ ਕਮੀ ਪੂਰੀ ਹੋ ਜਾਵੇ. ਪ੍ਰਮਾਤਮਾ ਨੇ ਸ਼ੁੱਧ ਸੰਕਲਪ ਪੂਰਣ ਕਰਨ ਲਈ ਨਜਾਮ ਹੈਦਰਾਬਾਦ ਦੇ ਵਜ਼ੀਰ ਚੰਦੂ ਲਾਲ ਦੇ ਚਾਚੇ ਨਾਨਕਚੰਦ ਦਾ ਮਨ ਪ੍ਰੇਰਿਆ, ਜਿਸ ਨੇ ਸੱਤ ਲੱਖ ਰੁਪਯਾ ਪ੍ਰੀਤਮਦਾਸ ਜੀ ਦੀ ਭੇਟਾ ਕੀਤਾ. ਸੰਤ ਜੀ ਨੇ ਇਹ ਰੁਪਯਾ ਪ੍ਰਯਾਗ ਵਿੱਚ ਲਿਆਕੇ ਉਦਾਸੀ ਸੰਤਾਂ ਅੱਗੇ ਰੱਖਕੇ ਆਖਿਆ ਕਿ ਸਾਨੂੰ ਭੀ ਸੰਨ੍ਯਾਸੀ ਵੈਰਾਗੀ ਸਾਧਾਂ ਦੇ ਅਖਾੜਿਆਂ ਦੀ ਤਰ੍ਹਾਂ ਆਪਣਾ ਜੁਦਾ ਅਖਾੜਾ ਬਣਾਉਣਾ ਲੋੜੀਏ, ਜਿਸ ਤੋਂ ਤੀਰਥਾਂ ਉਤੇ ਸਾਡੇ ਭਾਈ ਸੁਤੰਤ੍ਰ ਰਹਿਕੇ ਨਿਰਵਾਹ ਕਰਨ ਅਤੇ ਦੇਸਾਂ ਵਿੱਚ ਗੁਰੁਮਤ ਦਾ ਪ੍ਰਚਾਰ ਹੋਵੇ.#ਨਿਰਵਾਣ ਪ੍ਰੀਤਮਦਾਸ ਜੀ ਦੀ ਸਿਖ੍ਯਾ ਅਨੁਸਾਰ ਸੰਮਤ ੧੮. ੩੬ ਵਿੱਚ ਪੰਚਾਇਤੀ ਅਖਾੜੇ ਦੀ ਰਚਨਾ ਹੋਈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਪ੍ਰਧਾਨ ਅਤੇ ਉਨ੍ਹਾਂ ਦੀ ਤਾਬੇ ਚਾਰ ਮਹੰਤ- ਗੰਗਾ ਰਾਮ, ਕੂਟਸ੍ਥ ਬ੍ਰਹਮ, ਅਰੂਪ ਬ੍ਰਹਮ ਅਤੇ ਅਟਲ ਬ੍ਰਹਮ ਥਾਪੇ. ਅਤੇ ਤੰਬੂ, ਚਾਂਦਨੀ, ਦਰੀਆਂ, ਗਲੀਚੇ, ਘੋੜੇ, ਊਠ, ਗੱਡੇ, ਲੰਗਰ ਦੇ ਬਰਤਨ, ਵਾਜੇ ਆਸੇ ਛਤ੍ਰ ਆਦਿ ਸਭ ਸਾਮਾਨ ਬਣਾਇਆ, ਅਤੇ ਅਜੇਹੇ ਉੱਤਮ ਨਿਯਮ ਬੰਨ੍ਹੇ ਕਿ ਇੰਤਜਾਮ ਵਿੱਚ ਕਦੀ ਵਿਘਨ ਨਾ ਪਵੇ. ਇਸ ਅਖਾੜੇ ਦਾ ਸਦਰ ਮੁਕਾਮ ਪ੍ਰਯਾਗ ਹੈ, ਪਰ ਕਨਖਲ, ਕਾਸ਼ੀ ਆਦਿ ਅਸਥਾਨਾਂ ਵਿੱਚ ਭੀ ਇਸ ਦੀਆਂ ਬਹੁਤ ਇਮਾਰਤਾਂ ਹਨ.#(ਅ) ਸੰਮਤ ੧੮੯੬ ਵਿੱਚ ਕਿਸੇ ਗੱਲੋਂ ਪੰਚਾਇਤੀ ਅਖਾੜੇ ਨਾਲ ਸੰਗਤ ਸਾਹਿਬ (ਭਾਈ ਫੇਰੂ) ਦੀ ਸੰਪ੍ਰਦਾਯ ਦੇ ਸਾਧੂ ਸੰਤੋਖ ਦਾਸ, ਹਰਿ ਨਾਰਾਯਣ ਦਾਸ, ਸੂਰ ਦਾਸ ਜੀ ਆਦਿ ਦਾ ਵਿਗਾੜ ਹੋ ਗਿਆ. ਇਸ ਕਾਰਣ ਉਨ੍ਹਾਂ ਨੇ ਮਿਲਕੇ "ਸ੍ਰੀ ਗੁਰੁ ਨਯਾ ਅਖਾੜਾ ਉਦਾਸੀਨ" ਬਣਾਇਆ, ਜਿਸ ਨੂੰ ਲੋਕ 'ਉਦਾਸੀਆਂ ਦਾ ਛੋਟਾ ਅਖਾੜਾ' ਆਖਦੇ ਹਨ. ਇਸ ਦਾ ਸਦਰ ਮੁਕਾਮ ਕਨਖਲ ਹੈ ਅਤੇ ਹੋਰ ਸਾਰੇ ਤੀਰਥਾਂ ਤੇ ਸੁੰਦਰ ਮਕਾਨ ਹਨ. ਪ੍ਰਬੰਧ ਪੰਚਾਯਤੀ ਅਖਾੜੇ ਵਾਂਙ ਹੀ ਬਹੁਤ ਚੰਗਾ ਹੈ.¹#(ੲ) ਉਦਾਸੀਆਂ ਵਾਂਙ ਨਿਰਮਲੇ ਸੰਤਾਂ ਨੇ ਜਦ ਆਪਣੇ ਮਤ ਦੇ ਸੰਤਾਂ ਦਾ ਤੀਰਥਾਂ ਤੇ ਦੂਜੇ ਸਾਧੂਆਂ ਤੋਂ ਅਪਮਾਨ ਡਿੱਠਾ, ਤਾਂ ਇਨ੍ਹਾਂ ਦੇ ਮਨ ਵਿੱਚ ਭੀ ਆਪਣਾ ਜੁਦਾ ਅਖਾੜਾ ਬਣਾਉਣ ਦਾ ਖਿਆਲ ਆਇਆ. ਭਾਈ ਤੋਤਾ ਸਿੰਘ ਜੀ, ਰਾਮ ਸਿੰਘ ਜੀ, ਮਤਾਬ ਸਿੰਘ ਜੀ ਆਦਿਕ ਗੁਰੁਮੁਖ ਸੰਤਾਂ ਦੀ ਪ੍ਰੇਰਣਾ ਕਰਕੇ ਸੰਮਤ ੧੯੧੮ ਵਿੱਚ ਮਹਾਰਾਜਾ ਨਰੇਂਦ੍ਰ ਸਿੰਘ ਜੀ ਪਟਿਆਲਾਪਤੀ, ਮਹਾਰਾਜਾ ਭਰਪੂਰ ਸਿੰਘ ਜੀ ਨਾਭਾਪਤਿ ਅਤੇ ਮਹਾਰਾਜਾ ਸਰੂਪ ਸਿੰਘ ਜੀ ਜੀਂਦ (ਸੰਗਰੂਰ) ਪਤਿ ਨੇ ਨਿਰਮਲੇ ਸੰਤਾਂ ਦਾ ਅਖਾੜਾ ਕਾਇਮ ਕੀਤਾ, ਜਿਸ ਦਾ ਪ੍ਰਸਿੱਧ ਨਾਉਂ "ਧਰਮਧੁਜਾ" ਹੈ. ਇਸ ਦੇ ਪਹਿਲੇ ਸ਼੍ਰੀ ਮਹੰਤ ਭਾਈ ਮਤਾਬ ਸਿੰਘ ਜੀ ਥਾਪੇ ਗਏ. ਪਟਿਆਲੇ ਨੇ ੮੦੦੦੦) ਨਕਦ ਅਤੇ ੪੦੦੦) ਦੀ ਸਾਲਾਨਾ ਜਾਗੀਰ, ਨਾਭੇ ਨੇ ੧੬੦੦੦) ਨਕਦ ਅਤੇ ੫੭੫) ਦੀ ਸਾਲਾਨਾ ਜਾਗੀਰ, ਜੀਂਦ ਨੇ ੨੦੦੦੦) ਨਕਦ ਅਤੇ ੧੩੦੦) ਦੀ ਸਾਲਾਨਾ ਜਾਗੀਰ ਦਿੱਤੀ, ਅਤੇ ਤਿੰਨਾਂ ਰਿਆਸਤਾਂ ਵੱਲੋਂ ਇਹ ਸਾਂਝਾ ਦਸਤੂਰੁਲਅਮਲ ਲਿਖਿਆ ਗਿਆ:-#ਦਸਤੂਰੁਲਅਮਲ#ਤਿੰਨਾਂ ਰਿਆਸਤਾਂ² ਵਲੋਂ#ਵਾਸਤੇ ਅਖਾੜਾ ਨਿਰਮਲਾ ਪੰਥ ਗੁਰੂ#ਗੋਬਿੰਦ ਸਿੰਘ ਜੀ³#੧. ਇੱਕ ਸ਼੍ਰੀ ਮਹੰਤ ਤਿੰਨਾਂ ਰਿਆਸਤਾਂ ਦੀ ਸਲਾਹ ਨਾਲ ਅਤੇ ਚਾਰ ਮਹੰਤ ਹੋਰ, ਜੋ ਪੰਜ ਕੱਕਿਆਂ (ਅਰਥਾਤ ਕੱਛ, ਕ੍ਰਿਪਾਨ, ਕੇਸ, ਕੰਘੇ, ਕੜੇ) ਦੀ ਰਹਿਤ ਵਾਲੇ ਹੋਣ, ਸ਼ਰੀ ਮਹੰਤ ਦੀ ਸਲਾਹ ਨਾਲ ਥਾਪੇ ਜਾਣਗੇ.#੨. ਜੋ ਲਾਂਗਰੀ ਅਖਾੜੇ ਵਿੱਚ ਪ੍ਰਸਾਦ ਤਿਆਰ ਕਰਨ ਵਾਲੇ ਹੋਣ, ਉਹ ਭੀ ਇਸੇ ਰਹਿਤ ਵਾਲੇ ਹੋਣਗੇ.#੩. ਦੋ ਕਾਰਬਾਰੀ, ਦੋ ਭੰਡਾਰੀ, ਜਿਨ੍ਹਾਂ ਦੇ ਸਪੁਰਦ ਲੰਗਰ ਦੀ ਸਾਮਗ੍ਰੀ ਹੋਵੇਗੀ, ਅਤੇ ਇੱਕ ਗ੍ਰੰਥੀ ਤੇ ਇੱਕ ਗ੍ਯਾਨੀ (ਅਰਥ ਕਰਨ ਵਾਲਾ) ਮੁਕੱਰਰ ਹੋਣਗੇ, ਇਹ ਛੀ ਆਦਮੀ ਭੀ ਰਹਿਤ ਵਾਲੇ ਹੋਣ ਅਤੇ ਇੱਕ ਜਾਂ ਦੋ ਚੋਬਦਾਰ ਮੁਕਰਰ ਕੀਤੇ ਜਾਣ.#੪. ਜੋ ਸ਼ਰੀ ਮਹੰਤ ਹੁਣ ਹੈ, ਇਸ ਲਈ ਰਹਿਤ ਦੀ ਪਾਬੰਦੀ ਜਰੂਰੀ ਨਹੀਂ, ਪਰ ਜੋ ਸ਼੍ਰੀ ਮਹੰਤ ਅੱਗੇ ਲਈ ਥਾਪਿਆ ਜਾਊਗਾ ਉਹ ਲਾਇਕ, ਵਿਰਕਤ ਅਤੇ ਰਹਿਤ ਵਾਲਾ ਹੋਵੇਗਾ.#੫. ਜਦ ਸ਼੍ਰੀ ਮਹੰਤ ਕਿਸੀ ਰਿਆਸਤਗਾਹ ਵਿੱਚ ਆਵੇ ਜਾਂ ਰਈਸ ਨੂੰ ਅਖਾੜੇ ਵਿੱਚ ਜਾਣ ਦਾ ਸਮਾਂ ਮਿਲੇ, ਤਾਂ ਉਸ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ਼੍ਰੀ ਮਹੰਤ ਨੂੰ ਭੇਟਾ ਅਰਪਨ ਕੀਤੀ ਜਾਵੇਗੀ. ਹੋਰ ਕਿਸੇ ਮਹੰਤ ਨੂੰ ਜੁਦੀ ਜੁਦੀ ਪੂਜਾ ਨਹੀਂ ਦਿੱਤੀ ਜਾਵੇਗੀ.#੬. ਜੋ ਆਮਦਨੀ ਇਸ ਕਿਸਮ ਦੀ ਹੋਵੇਗੀ, ਭਾਵੇਂ ਕਿਸੇ ਥਾਂ ਤੋਂ ਆਵੇ, ਉਸ ਦਾ ਜਮਾ ਖਰਚ ਅਖਾੜੇ ਵਿੱਚ ਹੁੰਦਾ ਰਹੇਗਾ. ਜੇ ਕੋਈ ਮਹੰਤ ਬਾਹਰ ਤੋਂ ਕੁਝ ਲਿਆਵੇ ਤਾਂ ਉਹ ਭੀ ਅਖਾੜੇ ਵਿੱਚ ਜਮਾ ਕਰਾਵੇ. ਆਪਣੇ ਪਾਸ ਕੁਝ ਨਾ ਰੱਖੇ.#੭. ਜੇ ਸ਼੍ਰੀ ਮਹੰਤ ਧਰਮ ਅਰਥ ਕਿਸੇ ਸਾਧੂ ਬ੍ਰਾਹਮਣ ਜਾਂ ਅਪਾਹਜ ਨੂੰ ਲੋਈ ਜਾਂ ਨਕਦ ਰੁਪਇਆ ਤੀਰਥਯਾਤ੍ਰਾ ਲਈ, ਜਾਂ ਕੋਈ ਵਸਤ੍ਰ ਦੇਣਾ ਚਾਹੇ ਤਾਂ ਦੇ ਸਕਦਾ ਹੈ, ਪਰ ਕਾਗਜਾਂ ਵਿੱਚ ਪੂਰਾ ਵੇਰਵਾ ਲਿਖਿਆ ਜਾਇਆ ਕਰੇ.#੮. ਜੇ ਕਿਸੇ ਥਾਂ ਧਰਮਧੁਜਾ ਅਖਾੜਾ ਗੁਰੂ ਗੋਬਿੰਦ ਸਿੰਘ ਜੀ ਭੰਡਾਰਾ ਕਰਨਾ ਚਾਹੇ ਤਾਂ ਸ਼੍ਰੀ ਮਹੰਤ ਦੀ ਸਲਾਹ ਅਤੇ ਪ੍ਰਵਾਨਗੀ ਨਾਲ ਕਰੇ. ਸ਼੍ਰੀ ਮਹੰਤ ਦੀ ਮਨਜੂਰੀ ਤੋਂ ਬਗੈਰ ਖਰਚ ਕਰਨ ਦਾ ਅਧਿਕਾਰ ਨਹੀਂ. ਭਲਾ ਜੇ ਕਦੀਂ ਕੋਈ ਐਸਾ ਸਮਾਂ ਹੋਵੇ ਕਿ ਖਾਸ ਕਿਸੇ ਕੰਮ ਲਈ ਕੁਝ ਖਰਚ ਕਰਨਾ ਪਵੇ ਅਤੇ ਉਸ ਸਮੇਂ ਛੇਤੀ ਸ਼੍ਰੀ ਮਹੰਤ ਦੀ ਮਨਜੂਰੀ ਨਹੀਂ ਆ ਸਕਦੀ, ਤਦ ਉਸ ਕੰਮ ਨੂੰ ਆਰੰਭ ਕਰ ਦੇਣ, ਪਰ ਉਸ ਦੀ ਇੱਤਲਾਹ ਸ਼੍ਰੀ ਮਹੰਤ ਨੂੰ ਦੇ ਦੇਣ.#੯. ਜੇ ਕੋਈ ਐਸੀ ਲੋੜ ਹੋਵੇ ਕਿ ਨਵਾਂ ਮਹੰਤ ਥਾਪਣਾ ਹੈ ਤਾਂ ਉਸ ਪਾਸੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਮ ਲਈ ਜਾਵੇ ਕਿ ਮੈਂ ਰਹਿਤ ਵਿੱਚ ਚੰਗੀ ਤਰ੍ਹਾਂ ਰਹਾਂਗਾ ਅਤੇ ਜੋ ਆਮਦਨੀ ਕਿਸੇ ਤਰ੍ਹਾਂ ਦੀ ਭੀ ਹੋਵੇਗੀ, ਉਹ ਅਖਾੜੇ ਵਿੱਚ ਜਮਾਂ ਕਰਾ ਦਿਆ ਕਰਾਂਗਾ.#੧੦ ਸ਼ਰੀ ਮਹੰਤ ਅਤੇ ਦੂਜੇ ਮਹੰਤਾਂ ਲਈ ਜ਼ਰੂਰੀ ਹੋਊਗਾ ਕਿ ਜੇ ਕੋਈ ਸਿੱਖ ਜਾਗੀਰਦਾਰ ਜਾਂ ਸਰਦਾਰ ਅਖਾੜੇ ਲਈ ਭੰਡਾਰਾ ਕਰਨਾ ਚਾਹੇ ਤਾਂ ਜੈਸੀ ਉਸ ਦੀ ਸ਼੍ਰੱਧਾ ਹੋਵੇ ਵੈਸੇ ਕਰੇਗਾ. ਮਹੰਤਾਂ ਨੂੰ ਚਾਹੀਦਾ ਹੈ ਕਿ ਉਸ ਵਿੱਚ ਕਿਸੀ ਤਰ੍ਹਾਂ ਦਾ ਤਕਰਾਰ ਨਾ ਕਰਨ. ਉਸ ਦੀ ਇੱਜਤ ਦਾ ਖਯਾਲ ਰੱਖਣ.#੧੧ ਇਸੀ ਤਰਾਂ ਜੇ ਕੋਈ ਸਿੱਖ ਇਸ ਫਿਰਕੇ ਦਾ ਡੇਰੇਦਾਰ ਅਖਾੜੇ ਲਈ ਭੰਡਾਰਾ ਕਰੇ, ਤਾਂ ਉਸ ਲਈ ਭੀ ਉੱਪਰਲੀ ਦਫਾ (ਨੰਬਰ ੧੦) ਅਨੁਸਾਰ ਅਮਲ ਕੀਤਾ ਜਾਵੇ. ਹਾਂ, ਜੇ ਕਰ ਇਹ ਗੱਲ ਪਾਈ ਜਾਵੇ ਕਿ ਉਹ ਗੁਜਾਰੇ ਵਾਲਾ ਹੈ ਅਤੇ ਜਾਣ ਬੁੱਝਕੇ ਕਮਜੋਰੀ ਜਾਹਰ ਕਰਦਾ ਹੈ, ਤਾਂ ਜਿਸ ਰਿਆਸਤ ਨਾਲ ਉਹ ਸੰਬੰਧ ਰੱਖਦਾ ਹੋਵੇ, ਉਸ ਰਿਆਸਤ ਪਾਸ ਤਜਵੀਜ ਕਰਕੇ ਉਸ ਦਾ ਰੁਪਯਾ ਜਬਤ ਕਰਕੇ ਅਖਾੜੇ ਵਿੱਚ ਜਮਾ ਕਰਾ ਦਿੱਤਾ ਕਰਨ.#੧੨ ਸਫ਼ਰ ਵਿੱਚ ਅਖਾੜੇ ਨੂੰ ਜੇ ਕੋਈ ਗੁਰਦ੍ਵਾਰਾ ਆ ਜਾਵੇ ਤਾਂ ਦਰਸ਼ਨ ਕੀਤੇ ਬਿਨਾ ਨਾ ਲੰਘੇ, ਦਰਸ਼ਨ ਕਰਕੇ ਜਾਵੇ, ਅਤੇ ਅਖਾੜੇ ਵੱਲੋਂ ਜੈਸਾ ਗੁਰਦ੍ਵਾਰਾ ਹੋਵੇ ਵੈਸਾ ਮੱਥਾ ਟੇਕਿਆ ਜਾਵੇ.#੧੩ ਬੈਠਣ ਦੇ ਕਾਇਦੇ ਇਸ ਤਰੀਕੇ ਨਾਲ ਰੱਖਣੇ ਚਾਹੀਏ. ਵਿਚਕਾਰ ਸਵਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਸ ਦੇ ਸੱਜੇ ਪਾਸੇ ਸ਼੍ਰੀ ਮਹੰਤ ਅਤੇ ਉਸ ਤੋਂ ਬਾਦ ਦੂਜੇ ਮਹੰਤ ਅਤੇ ਫੇਰ ਹੋਰ ਸਾਧੂ ਸਿੱਖ, ਖੱਬੇ ਪਾਸੇ ਗ੍ਯਾਨੀ ਸਿੱਖ ਅਰਥ ਕਰਨੇ ਵਾਲੇ, ਉਸ ਤੋਂ ਬਾਦ ਹੋਰ ਸਿੱਖ ਸਾਧੂ. ਇਨ੍ਹਾਂ ਤੋਂ ਬਗੈਰ ਭਾਵੈਂ ਹੋਰ ਕੋਈ ਸਾਧੂ ਵਿਦ੍ਵਾਨ ਮਹਾਤਮਾ ਹੋਵੇ ਪਰ ਦਰਬਾਰ ਦੇ ਵੇਲੇ ਆਪਣੇ ਥਾਈਂ ਬੈਠੇ, ਮਹੰਤਾਂ ਤੋਂ ਪਹਿਲਾਂ ਨਹੀਂ ਬਠਾਇਆ ਜਾਵੇਗਾ. ਇਸ ਵਿੱਚ ਉਹਦੇ ਦਾ ਖਯਾਲ ਰੱਖਿਆ ਜਾਵੇਗਾ ਵਿਦ੍ਯਾ ਦਾ ਨਹੀਂ. ਜੇ ਕਰ ਦੂਜੇ ਪੰਥ ਦਾ ਮਹੰਤ ਆ ਜਾਵੇ ਤਾਂ ਗ੍ਯਾਨੀ ਸਿੱਖ ਦੇ ਖੱਬੇ ਪਾਸੇ ਥਾਂ ਦਿੱਤੀ ਜਾਵੇ. ਜੇਕਰ ਸੱਜੇ ਪਾਸੇ ਬੈਠਣ ਲਈ ਥਾਂ ਦਿੱਤੀ ਜਾਵੇ ਤਾਂ ਮਹੰਤਾਂ ਦੇ ਬਾਦ ਦਿੱਤੀ ਜਾਵੇ।#੧੪ ਜਿਹੜੇ ਕੋਈ ਖਾਸ ਮਕਾਨ ਸ਼੍ਰੀ ਮਹੰਤ ਦੇ ਰਹਿਣ ਦੇ ਹੋਣ ਉਨ੍ਹਾਂ ਵਿੱਚ ਸ਼੍ਰੀ ਮਹੰਤ ਤੋਂ ਬਿਨਾ ਹੋਰ ਸਾਧੂ ਨਾ ਰਹੇ, ਹਾਂ ਜੋ ਦੋ ਚਾਰ ਸਾਧੂ ਟਹਿਲ ਸੇਵਾ ਵਾਲੇ ਹੋਣ ਉਹ ਬੇਸ਼ੱਕ ਰਹਿਣ. ਇਸੇ ਤਰ੍ਹਾਂ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਹੋਵੇ ਉਸ ਮਕਾਨ ਵਿੱਚ ਭੀ ਕੋਈ ਸੌਣਾ ਨਾ ਪਾਵੇ, ਕਿਉਂਕਿ ਬੇਅਦਬੀ ਹੁੰਦੀ ਹੈ.#੧੫ ਕੋਈ ਸਿੱਖ ਸਾਧੂ ਜਾਂ ਗ੍ਰਹਸਥੀ ਆਦਮੀ ਮੱਥਾ ਟੇਕਣ ਆਵੇ ਤਾਂ ਉਸ ਨੂੰ ਮਨਾਹੀ ਨਾ ਹੋਵੇ. ਜੈਸਾ ਅਧਿਕਾਰੀ ਹੋਵੇ ਵੈਸੀ ਉਸ ਨੂੰ ਬੈਠਣ ਲਈ ਥਾਂ ਦਿੱਤੀ ਜਾਵੇ.#੧੬ ਸ਼੍ਰੀ ਮਹੰਤ ਅਤੇ ਦੂਜੇ ਚਾਰ ਮਹੰਤਾਂ ਲਈ ਜਰੂਰੀ ਹੈ ਕਿ ਕਿਸੀ ਰਿਆਸਤ ਵਿੱਚ ਕਿਸੀ ਅਹਿਲਕਾਰ ਦੇ ਮਕਾਨ ਪੁਰ ਨਾ ਜਾਣ, ਜੇ ਕੋਈ ਲੋੜ ਪਵੇ ਤਾਂ ਕਾਰਬਾਰੀ, ਭੰਡਾਰੀ, ਚੋਬਦਾਰ, ਜਾਂ ਡੇਰੇਦਾਰ ਮਹੰਤ ਨੂੰ ਭੇਜ ਦੇਣ, ਪਰ ਜੇ ਕੋਈ ਪ੍ਰਸਾਦ ਛਕਾਵੇ ਤਾਂ ਬਿਲਾ ਸ਼ੱਕ ਜਾਣ.#੧੭ ਅਖਾੜੇ ਦੇ ਸਿੱਖਾਂ ਲਈ ਜਰੂਰੀ ਹੋਵੇਗਾ ਕਿ ਜਦ ਕੋਈ ਮਹੰਤ ਕਿਸੀ ਸਿੱਖ ਆਦਿਕ ਨੂੰ ਕੰਮ ਲਈ ਭੇਜੇ ਤਾਂ ਉਹ ਕੋਈ ਹੀਲਾ ਬਹਾਨਾ ਨਾ ਕਰੇ, ਜੇ ਕਰਨਗੇ ਤਾਂ ਜੁਰਮਾਨੇ ਦੇ ਭਾਗੀ ਹੋਣਗੇ, ਜੋ ਅਖਾੜੇ ਦਾ ਮਹੰਤ ਤਜਵੀਜ ਕਰੇਗਾ।#੧੮ ਜੇ ਕੋਈ ਸਾਧੂ ਸਿੱਖ ਬਿਹੰਗਮ (ਵਿਰਕਤ) ਹੋਕੇ ਡੇਰੇ ਵਿੱਚ ਰਹਿਣਾ ਚਾਹੇ ਤਦ ਉਸ ਪਾਸੋਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਇਸ ਮਤਲਬ ਲਈ ਲਗਵਾਇਆ ਜਾਊਗਾ ਕਿ ਮੈਂ ਆਪਣੇ ਪਾਸ ਕੁਝ ਨਹੀਂ ਰਖਿਆ ਸਭ ਕੁਝ ਗੁਰੁਦ੍ਵਾਰੇ ਚੜ੍ਹਾ ਦਿੱਤਾ ਹੈ. ਸੰਗਤ ਵਿੱਚ ਕਾਇਮ ਰਹਾਂਗਾ, ਫੇਰ ਦਾਖਲ ਕਰ ਲਿਆ ਜਾਵੇ. ਜੇਕਰ ਇਸ ਤਰ੍ਹਾਂ ਦਾ ਪ੍ਰਣ ਨਾ ਦੇਵੇ, ਤਾਂ ਉਸ ਨੂੰ ਦਾਖਲ ਨਾ ਕਰਨ.#੧੯ ਮਹੰਤਾਂ ਨੂੰ ਚਾਹੀਦਾ ਹੈ ਕਿ ਰਹਿਤ ਵਾਲੇ ਸਿੱਖਾਂ ਦੇ ਹੱਥੋਂ ਪ੍ਰਸਾਦ ਛਕਣ. ਉਨ੍ਹਾਂ ਪਾਸੋਂ ਹੀ ਕਰਾਉਣ ਅਤੇ ਪ੍ਰਸਾਦ ਡੋਲ ਦੇ ਜਲ ਦਾ ਲੰਗਰ ਵਿੱਚ ਹੋਇਆ ਕਰੇ.#੨੦ ਇਹ ਰੋਕ ਨਹੀਂ ਕਿ ਕਿਸੇ ਦੂਜੇ ਸਿੱਖ ਸਾਧੂਆਂ ਨੂੰ ਭੋਜਨ ਨਾ ਦਿੱਤਾ ਜਾਵੇ, ਪ੍ਰਸਾਦ ਸਭ ਨੂੰ ਦੇਣਾ ਚਾਹੀਏ, ਪਰ ਇਹ ਖਿਆਲ ਰਹੇ ਕਿ ਰਹਿਤ ਵਾਲਿਆਂ ਦੀ ਪੰਗਤ ਤੋਂ ਜੁਦੇ ਹੋ ਜਾਇਆ ਕਰਨ. ਉਨ੍ਹਾਂ ਦੀ ਪੰਗਤ ਜੁਦੀ ਹੋਵੇ.#੨੧ ਇਸਤ੍ਰੀ ਨੂੰ ਅਖਾੜੇ ਵਿੱਚ ਕਦੀਂ ਨਾ ਵੜਨ ਦਿੱਤਾ ਜਾਏ, ਅਤੇ ਨਸ਼ੇ ਸ਼ਰਾਬ ਆਦਿਕ ਲਈ ਭੀ ਰੋਕ ਹੈ, ਮਗਰ ਅਫੀਮ ਅਤੇ ਭੰਗ ਦੀ ਰੋਕ ਨਹੀਂ.#੨੨ ਜੋ ਕੋਈ ਰਹਿਤ ਨਾ ਰੱਖਣ ਵਾਲਾ ਕਿਸੀ ਕੌਮ ਦਾ ਪ੍ਰੇਮੀ ਪ੍ਰਸਾਦ ਕਰਾਉਣਾ ਚਾਹੇ, ਤਾਂ ਨਾਹ ਨਹੀਂ ਕਰਨੀ, ਸੁੱਕਾ ਸੀਧਾ ਲੈ ਕੇ ਆਪਣੇ ਲਾਂਗਰੀਆਂ ਪਾਸੋਂ ਤਿਆਰ ਕਰਾ ਲੈਣਾ.#੨੩ ਜਿਹੜੀ ਰਕਮ ਪਹਿਲਾਂ ਤੋਂ ਹੀ ਅਸਲੀ ਪੇਸ਼ਗੀ ਅਖਾੜੇ ਦੇ ਸਪੁਰਦ ਕੀਤੀ ਗਈ ਹੈ ਉਸ ਦੀ ਆਮਦਨੀ ਸੂਦ ਅਤੇ ਨਫਾ ਤਜਾਰਤ ਤੋਂ ਕਾਰਵਾਈ ਲੰਗਰ ਤੇ ਮੁਰੱਮਤ ਹੋਵੇ ਅਸਲ ਰਕਮ ਨਾ ਖਰਚ ਕੀਤੀ ਜਾਵੇ.#੨੪ ਖਜਾਨੇ ਦਾ ਪ੍ਰਬੰਧ ਇਸ ਤਰ੍ਹਾਂ ਰਹੇਗਾ, ਜੋ ਹਰ ਤਿੰਨੇ ਮਹੰਤ ਹਰ ਤਿੰਨੇ ਸਰਕਾਰਾਂ ਵਿੱਚ ਹਨ ਉਨ੍ਹਾਂ ਦੇ ਸਪੁਰਦ ਰਹੇਗਾ. ਉਹ ਮਹੰਤ ਆਪਣੀ ਆਪਣੀ ਕੋਸ਼ਿਸ਼ ਨਾਲ ਉਸ ਰੁਪਯੇ ਦੀ ਆਮਦਨ ਸੂਦ ਅਤੇ ਤਿਜਾਰਤ ਵਧਾਉਣ ਅਤੇ ਅਖਾੜੇ ਸਦਰ ਵਿੱਚ ਖਬਰ ਦੇਣ, ਅਤੇ ਦਫਾ ਨੰਬਰ ੨੩ ਅਨੁਸਾਰ ਖਰਚ ਕਰਨ, ਸਾਲ ਭਰ ਵਿੱਚ ਇੱਕ ਵਾਰ ਅਖਾੜੇ ਦੇ ਖਾਤੇ ਨੂੰ ਦੇਖ ਲਿਆ ਕਰਨ, ਅਤੇ ਉਹ ਸ਼੍ਰੀ ਮਹੰਤ ਨੂੰ ਮੁਲਾਹਜਾ ਕਰਾਦਿਆ ਕਰਨ.#੨੫ ਸ਼੍ਰੀ ਮਹੰਤ ਆਪਣੇ ਜੀਉਂਦੇ ਜੀ ਜੇ ਕਰ ਕਿਸੇ ਨੂੰ ਆਪਣੀ ਥਾਂ ਅੱਗੇ ਲਈ ਕਰਨਾ ਚਾਹੇ, ਤਾਂ ਤਿੰਨਾਂ ਰਿਆਸਤਾਂ ਦੇ ਅਖਾੜਿਆਂ ਦੀ ਸਲਾਹ ਨਾਲ ਆਪਣੀ ਜਿੰਦਗੀ ਵਿੱਚ ਮੁੱਕਰਰ ਕਰ ਸਕੇਗਾ.#੨੬ ਜੇ ਸ੍ਰੀ ਮਹੰਤ ਨੇ ਆਪਣੇ ਜੀਉਂਦੇ ਆਪ ਕਿਸੀ ਨੂੰ ਸ਼੍ਰੀ ਮਹੰਤ ਥਾਪ ਦਿੱਤਾ ਹੈ ਅਤੇ ਉਸ ਨੇ ਆਪਣੇ ਸਮੇਂ ਵਿੱਚ ਚੰਗਾ ਕੰਮ ਨਹੀਂ ਕੀਤਾ, ਤਾਂ ਤਿੰਨੇ ਸਰਕਾਰਾਂ ਇਤਫਾਕ ਨਾਲ ਉਸ ਨੂੰ ਬਰਖਾਸਤ ਕਰ ਦੇਣਗੀਆਂ.#੨੭ ਜੇ ਕੋਈ ਮਹੰਤ ਇਸ ਰਹਿਤ ਦੇ ਉਲਟ ਅਮਲ ਕਰੇਗਾ ਤਾਂ ਤਿੰਨਾਂ ਸਰਕਾਰਾਂ ਨੂੰ ਅਖਤਿਆਰ ਹੈ ਕਿ ਆਪਣੀ ਸਲਾਹ ਨਾਲ ਉਸਨੂੰ ਮਹੰਤੀ ਤੋਂ ਹਟਾ ਦੇਣ.#੨੮ ਹਰ ਪੰਜ ਮਹੰਤਾਂ ਪਾਸੋਂ ਪਹਿਲਾਂ ਇਕਰਾਰਨਾਮੇ ਲਏ ਜਾਣ, ਕਿ ਅਸੀਂ ਇਸ ਦਸਤੂਰੁਲਅਮਲ ਦੇ ਉਲਟ ਅਮਲ ਨਹੀਂ ਕਰਾਂਗੇ.#ਜੋ ਤਿੰਨੇ ਸਰਕਾਰਾਂ ਲਿਖਿਆ ਕਰਨ ਉਨ੍ਹਾਂ ਦੀ ਨਕਲ ਦਸਤੂਰੁਲ ਅਮਲ ਵਜੋਂ ਗੁਰੁਮੁਖੀ ਵਿੱਚ ਆਪਣੇ ਪਾਸ ਰੱਖਣ, ਅਤੇ ਜੋ ਦਸਤੂਰੁਅਮਲ ਦੀ ਨਕਲਾਂ ਮਹੰਤਾਂ ਨੂੰ ਦਿੱਤੀਆਂ ਜਾਣ, ਉਨ੍ਹਾਂ ਤੇ ਮੁਹਰਾਂ ਲਾਕੇ ਹਰ ਤਿੰਨਾਂ ਦਰਬਾਰਾਂ ਨੂੰ ਦੇਣ, ਜੋ ਮਿਸਲਾਂ ਵਿੱਚ ਰੱਖੀਆਂ ਰਹਿਣ.#੨੯ ਅਖਾੜੇ ਦੇ ਸਿੱਖਾਂ ਲਈ ਜ਼ਰੂਰੀ ਹੋਵੇਗਾ ਕਿ ਇੱਕ ਬਸਤਰ ਸਿੰਗਰਫੀ ਰੱਖਣ ਬਾਕੀ ਸਫੇਦ, ਰਿਵਾਜ ਅਨੁਸਾਰ ਇਹ ਕੇਵਲ ਨਿਸ਼ਾਨ ਹੈ. ਗ੍ਰਹਸਤ ਦਾ ਤਿਆਗ ਅਤੇ ਦਰਵੇਸ਼ੀ ਦਾ ਅਮਲ.#੩੦ ਤੂੰਬੀ ਜਾਂ ਚਿੱਪੀ ਦੀ ਥਾਂ ਗਡਵਾ ਜਾਂ ਲੋਹੇ ਧਾਤੁ ਦਾ ਕਮੰਡਲ ਰੱਖਣ, ਕਿਉਂਕਿ ਤੂੰਬਾ ਅਤੇ ਚਿੱਪੀ ਅਸ਼ੁੱਧ ਹਨ. ਮਿੱਟੀ ਨਾਲ ਸਾਫ ਸ਼ੁੱਧ ਨਹੀਂ ਕੀਤੇ ਜਾ ਸਕਦੇ....
ਵ੍ਯ- ਸਨਮਾਨ ਬੋਧਕ ਸ਼ਬਦ. "ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ." (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। ੨. ਸੰਗ੍ਯਾ- ਜੀਵਾਤਮਾ. "ਜੀਉ ਏਕੁ ਅਰਿ ਸਗਲ ਸਰੀਰਾ." (ਗਉ ਅਃ ਕਬੀਰ) ੩. ਜਾਨ. "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) ੪. ਜੀਵਨ. ਜ਼ਿੰਦਗੀ."ਜੀਉ ਸਮਪਉ ਆਪਣਾ." (ਓਅੰਕਾਰ) "ਲੀਪਤ ਜੀਉ ਗਇਓ." (ਬਿਲਾ ਕਬੀਰ)#੫. ਮਨ. ਦਿਲ. "ਜੀਉ ਡਰਤ ਹੈ ਆਪਣਾ." (ਧਨਾ ਮਃ ੧) "ਹਮਰਾ ਖੁਸੀ ਕਰੈ ਨਿਤ ਜੀਉ." (ਧਨਾ ਧੰਨਾ) "ਜੂਠ ਲਹੈ ਜੀਉ ਮਾਂਜੀਐ." (ਗੂਜ ਮਃ ੧) ੬. ਪ੍ਰਾਣੀ. ਜਾਨਵਰ। ੭. ਜਨਮ. "ਕਰਮਹਿ ਕਿਨ ਜੀਉ ਦੀਨ ਰੇ?" (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? ੮. ਸ੍ਵਰ (ਸੁਰ). "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ) ੯. ਸ੍ਵਾਗਤ. ਖ਼ੁਸ਼ਆਮਦੇਦ. "ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ." (ਪ੍ਰਭਾ ਮਃ ੧)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਮੱਲਾਂ ਦਾ ਘੋਲ. ਪਹਿਲਵਾਨਾਂ ਦੀ ਕੁਸ਼੍ਤੀ....
ਦੇਖੋ, ਭੂਮਿ। ੨. ਭੂਮੀਆ (ਜ਼ਿਮੀਦਾਰ) ਦੀ ਥਾਂ ਭੀ ਭੂਮੀ ਸ਼ਬਦ ਆਇਆ ਹੈ. "ਦਿਵਸ ਚਰ੍ਹੇ ਆਯੋ ਵਹ ਭੂਮੀ." (ਨਾਪ੍ਰ)...
ਜੰਗਭੂਮਿ. ਮੈਦਾਨੇ ਜੰਗ....
ਦੇਖੋ, ਏਹ....
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਦੇਖੋ, ਪ੍ਰਿਯਤਮ. "ਪ੍ਰੀਤਮ, ਜਾਨਿਲੇਹੁ ਮਨ ਮਾਹੀ." (ਸੋਰ ਮਃ ੯) "ਪ੍ਰੀਤਮ ਮੋਹਿ ਲਾਗੈ ਨਾਉ." (ਆਸਾ ਮਃ ੫)...
ਸਰਵ- ਜਿਸ ਨੇ. "ਜਿਨਿ ਏਹੁ ਜਗਤੁ ਉਪਾਇਆ." (ਸ੍ਰੀ ਮਃ ੧) ੨. ਜਿਨ੍ਹਾਂ ਨੇ. "ਜਿਨਿ ਜਿਨਿ ਨਾਮੁ ਧਿਆਇਆ." (ਮਾਝ ਬਾਰਹਮਾਹਾ) ੩. ਵ੍ਯ- ਨਿਸੇਧ. ਮਤ. ਜਨਿ. ਜਿਨ. "ਉਨਕੀ ਗੈਲਿ ਤੋਹਿ ਜਿਨਿ ਲਾਗੈ." (ਆਸਾ ਕਬੀਰ) "ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ." (ਸਃ ਮਃ ੯)...
ਜੋੜੀ. ਜੋੜਾ. "ਪਾਈ ਜੋਰਿ ਬਾਤ ਇਕ ਕੀਨੀ." (ਆਸਾ ਕਬੀਰ) ਏਕਤਾ ਦੀ ਬਾਤ ਪਾਦੁਕਾ ਦੀ ਜੋੜੀ ਹੈ। ੨. ਕ੍ਰਿ. ਵਿ- ਜੋੜਕੇ. ਸੰਗ੍ਰਹਿ ਕਰਕੇ. "ਜੋਰਿ ਜੋਰਿ ਧਨ ਕੀਆ." (ਸੋਰ ਕਬੀਰ) ੩. ਮਿਲਾਕੇ. "ਗੁਰ ਕੀ ਸਰਣਿ ਰਹਉ ਕਰ ਜੋਰਿ." (ਗੌਂਡ ਮਃ ੫) ਹੱਥ ਜੋੜਕੇ। ੪. ਜ਼ੋਰ ਨਾਲ. ਬਲ ਸੇ. "ਜੋਰਿ ਛਲੀ ਚੰਦ੍ਰਵਾਲਿ." (ਵਾਰ ਆਸਾ)...
ਸੰਗ੍ਯਾ- ਅਗਨਿ. "ਸਚੁ ਬੂਝਣੁ ਆਣਿ ਜਲਾਈਐ." (ਸ੍ਰੀ ਮਃ ੧) ੨. ਸੰ. आणि. ਮਰ੍ਯਾਦਾ (ਮਰਯਾਦਾ). ੩. ਸੁਗੰਦ. ਕ਼ਸਮ. ਸੌਂਹ। ੪. ਪਤ. ਮਾਨ. ਪ੍ਰਤਿਸ੍ਠਾ. "ਨਾਮ ਦੇਉ ਤਾਚੀ ਆਣਿ." (ਮਲਾ ਨਾਮਦੇਵ) ੫. ਕ੍ਰਿ. ਵਿ- ਆਨਯਨ ਕਰਕੇ. ਲਿਆਕੇ. "ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ." (ਬਿਲਾ ਅਃ ਮਃ ੪)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਵਿਸਮ. ਵਿ- ਜੋ ਸਮ ਨਹੀਂ. ਵੱਧ ਘੱਟ। ੨. ਜੋ ਹਮਵਾਰ ਨਹੀਂ, ਉੱਚਾ ਨੀਵਾਂ. "ਬਿਖਮ ਘੋਰ ਪੰਥ ਚਾਲਣਾ ਪ੍ਰਾਣੀ." (ਸ੍ਰੀ ਤ੍ਰਿਲੋਚਨ) ੩. ਭਯਾਨਕ. ਡਰਾਉਣਾ. "ਬਿਥਮ ਥਾਨਹੁ ਜਿਨਿ ਰਖਿਆ, ਤਿਸੁ ਤਿਲੁ ਨ ਵਿਸਾਰਿ." (ਵਾਰ ਜੈਤ) ੪. ਦੁਖਦਾਈ. "ਕਰਕ ਸ਼ਬਦ ਸਮ ਬਿਖ ਨ ਬਿਖਮ ਹੈ." (ਭਾਗੁ ਕ) ਕਨਕਸ (ਕੌੜੇ) ਬੋਲ ਜੇਹੀ ਜ਼ਹਿਰ ਭੀ ਦੁਖਦਾਈ ਨਹੀਂ। ੫. ਔਖਾ. ਕਠਿਨ। ੬. ਸੰ. ਵਿਸ- ਮਯ ਦਾ ਸੰਖੇਪ ਜ਼ਹਿਰ ਰੂਪ. "ਅਸਾਧੁ ਸੰਗ ਬਿਖਮ ਅਹਾਰ ਹੈ." (ਭਾਗੁ ਕ) ਵਿਸਰੂਪ ਭੋਜਨ ਹੈ। ੭. ਸੰਗ੍ਯਾ- ਦੁੱਖ. ਕਲੇਸ਼. "ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ." (ਮਃ ੫. ਵਾਰ ਗੂਜ ੨)...
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਮਿਲਕੇ. ਮਿਲਾਪ ਕਰਕੇ. "ਮਿਲਿ ਸਤਿਗੁਰੁ ਨਿਸਤਾਰਾ." (ਮਾਰੂ ਮਃ ੫) "ਮਿਲਿ ਪਾਣੀ ਜਿਉ ਹਰੇ ਬੂਟ." (ਬਸੰ ਮਃ ੫)...
ਜਿਉਂਦਾ. ਜੀਵਿਤ। ੨. ਜਿੱਤਿਆ. "ਨਾਨਕ ਗਿਆਨੀ ਜਗ ਜੀਤਾ, ਜਗਜੀਤਾ ਸਭੁਕੋਇ." (ਵਾਰ ਬਿਹਾ ਮਃ ੩) ਗ੍ਯਾਨੀ ਨੇ ਜਗਤ ਜਿੱਤਿਆ ਹੈ, ਅਤੇ ਸਭ ਕਿਸੇ ਨੂੰ ਜਗਤ ਨੇ ਜਿੱਤਿਆ ਹੈ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸੰਗ੍ਯਾ- ਠਹਿਰਣ ਦਾ ਅਸਥਾਨ. "ਡਡਾ ਡੇਰਾ ਇਹੁ ਨਹੀ." (ਬਾਵਨ) ੨. ਤੰਬੂ. ਖ਼ੇਮਾ....
ਸੰਗ੍ਯਾ- ਟੋਲੀ. ਜਮਾਤ. "ਸੁਨਤ ਮੁਨਿ ਜਨਾ ਮਿਲਿ ਸੰਤਮੰਡਲੀ." (ਕਲਿ ਮਃ ੫) ੨. ਸੰ. मण्डलिन्. ਵਿ- ਕੁੰਡਲ ਵਾਲਾ। ੩. ਸੰਗ੍ਯਾ- ਸੱਪ। ੪. ਬਿੱਲਾ। ੫. ਵਟ. ਬਰੋਟਾ....
ਸੰ. उदासीनता. ਉਦਾਸੀਨਤਾ. ਸੰਗ੍ਯਾ- ਉਪਰਾਮਤਾ. ਵਿਰਕ੍ਤਤਾ।#੨. ਨਿਰਾਸਤਾ. "ਉਸ ਦੇ ਮੂੰਹ ਉੱਪਰ ਉਦਾਸੀ ਛਾਈ ਹੋਈ ਹੈ." (ਲੋਕੋ) ੩. ਉਦਾਸੀਨ. ਵਿ- ਉਪਰਾਮ. ਵਿਰਕਤ. "ਗੁਰੁਬਚਨੀ ਬਾਹਰਿ ਘਰਿ ਏਕੋ ਨਾਨਕ ਭਇਆ ਉਦਾਸੀ." (ਮਾਰੂ ਮਃ ੧) ੪. ਸੰਗ੍ਯਾ- ਸਿੱਖ ਕੌਮ ਦਾ ਇੱਕ ਅੰਗ, ਇਹ ਪੰਥ ਬਾਬਾ ਸ੍ਰੀ ਚੰਦ ਜੀ ਤੋਂ ਚੱਲਿਆ ਹੈ, ਜੋ ਸ਼੍ਰੀ ਗੁਰੂ ਨਾਨਕ ਦੇਵ ਦੇ ਵਡੇ ਸੁਪੁਤ੍ਰ ਸਨ. ਬਾਬਾ ਗੁਰੁਦਿੱਤਾ ਜੀ ਇਨ੍ਹਾਂ ਦੇ ਪਹਿਲੇ ਚੇਲੇ ਬਣੇ. ਅੱਗੇ ਇਨ੍ਹਾਂ ਦੇ ਚਾਰ ਸੇਵਕ-#(ੳ) ਬਾਲੂ ਹਸਨਾ. (ਅ) ਅਲਮਸਤ. (ੲ) ਫੂਲਸ਼ਾਹ ਅਤੇ (ਸ) ਗੋਂਦਾ ਅਥਵਾ ਗੋਇੰਦ ਜੀ ਕਰਣੀ ਵਾਲੇ ਸਾਧੁ ਹੋਏ, ਜਿਨ੍ਹਾਂ ਦੇ ਨਾਂਉ ਚਾਰ ਧੂਏਂ ਉਦਾਸੀਆਂ ਦੇ ਪ੍ਰਸਿੱਧ ਹਨ.¹#ਇਨ੍ਹਾਂ ਚਾਰ ਧੂਇਆਂ (ਧੂਣਿਆਂ) ਨਾਲ ਛੀ ਬਖਸ਼ਿਸ਼ਾਂ ਮਿਲਾਕੇ ਦਸਨਾਮੀ ਉਦਾਸੀ ਸਾਧੁ ਕਹੇ ਜਾਂਦੇ ਹਨ. ਛੀ ਬਖਸ਼ਿਸ਼ਾਂ ਇਹ ਹਨ-#(ੳ) ਸੁਥਰੇਸ਼ਾਹੀ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਅ) ਸੰਗਤਸਾਹਿਬੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ.#(ੲ) ਜੀਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ.#(ਸ) ਬਖਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ#(ਹ) ਭਗਤ ਭਗਵਾਨੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਕ) ਮੀਹਾਂਸ਼ਾਹੀਏ- ਬਖ਼ਸ਼ਿਸ਼ ਗੁਰੂ ਤੇਗ ਬਹਾਦੁਰ ਸਾਹਿਬ.#ਉਦਾਸੀਆਂ ਦਾ ਲਿਬਾਸ ਮੰਜੀਠੀ ਚੋਲਾ, ਗਲ ਕਾਲੀ ਸੇਲ੍ਹੀ, ਹੱਥ ਤੂੰਬਾ ਅਤੇ ਸਿਰ ਉੱਚੀ ਟੋਪੀ ਹੈ. ਪਹਿਲਾਂ ਇਸ ਮਤ ਦੇ ਸਾਧੂ ਕੇਸ਼ ਦਾੜੀ ਨਹੀਂ ਮੁਨਾਉਂਦੇ ਸਨ, ਪਰ ਹੁਣ ਬਹੁਤ ਜਟਾਧਾਰੀ, ਮੁੰਡਿਤ, ਭਸਮਧਾਰੀ ਨਾਂਗੇ, ਅਤੇ ਗੇਰੂਰੰਗੇ ਵਸਤ੍ਰ ਪਹਿਰਦੇ ਦੇਖੀਦੇ ਹਨ. ਧਰਮਗ੍ਰੰਥ ਸਭ ਦਾ ਸ੍ਰੀ ਗੁਰੂ ਗ੍ਰੰਥਸਾਹਿਬ ਹੈ. ਦੇਖੋ, ਅਖਾੜਾ ਅਤੇ ਮਾਤ੍ਰਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਨਿਰਮਲਾ ਦਾ ਬਹੁਵਚਨ. ਦੇਖੋ, ਨਿਰਮਲਾ। ੨. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘਾਂ (ਰਾਮ ਸਿੰਘ, ਕਰਮ ਸਿੰਘ, ਗੰਡਾ ਸਿੰਘ, ਵੀਰਸਿੰਘ, ਸੋਭਾ ਸਿੰਘ) ਨੂੰ ਬ੍ਰਾਹਮਚਾਰੀ ਦੇ ਭੇਸ ਵਿੱਚ ਸੰਸਕ੍ਰਿਤ ਵਿਦ੍ਯਾ ਪੜ੍ਹਨ ਲਈ ਕਾਸ਼ੀ ਭੇਜਿਆ ਸੀ, ਉਨ੍ਹਾਂ ਦੀ "ਨਿਰਮਲੇ" ਸੰਗ੍ਯਾ ਹੋਈ. ਇਨ੍ਹਾਂ ਪੰਜਾਂ ਦੇ ਚਾਟੜੇ ਜੋ ਨਿਰਮਲ ਵਸਤ੍ਰ ਪਹਿਰ ਸ਼ਾਂਤਚਿੱਤ ਰਹਿਕੇ ਵਿਦ੍ਯਾ ਅਰ ਨਾਮ ਦਾ ਅਭ੍ਯਾਸ, ਅਤੇ ਧਰਮਪ੍ਰਚਾਰ ਕਰਦੇ ਰਹੇ ਹਨ, ਉਹ ਸਭ ਨਿਰਮਲੇ ਸੱਦੇ ਜਾਂਦੇ ਹਨ. ਸਿੱਖਕੌਮ ਵਿੱਚ ਨਿਰਮਲੇ ਸਾਧੂ ਵਿਦ੍ਯਾ ਦੇ ਪ੍ਰੇਮੀ ਅਰ ਵਿਚਾਰ ਵਾਨ ਹਨ. ਦੇਖੋ, ਅਖਾੜਾ ਅਤੇ ਧਰਮਧੁਜਾ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਫੈਲਾਉਣ ਵਾਲਾ, ਕਿਸੇ ਗੱਲ ਦਾ ਪ੍ਰਚਾਰ ਕਰਨ ਵਾਲਾ. ਵਿਦ੍ਯਾ ਜਾਂ ਧਰਮ ਆਦਿ ਫੈਲਾਉਣ ਵਾਲਾ. ਕਿਸੇ ਗੱਲ ਦਾ ਪ੍ਰਚਾਰ ਕਰਨ ਵਾਲੀ. ਉਪਦੇਸ਼ਿਕਾ...
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਸੰ. उदासीनता. ਉਦਾਸੀਨਤਾ. ਸੰਗ੍ਯਾ- ਉਪਰਾਮਤਾ. ਵਿਰਕ੍ਤਤਾ।#੨. ਨਿਰਾਸਤਾ. "ਉਸ ਦੇ ਮੂੰਹ ਉੱਪਰ ਉਦਾਸੀ ਛਾਈ ਹੋਈ ਹੈ." (ਲੋਕੋ) ੩. ਉਦਾਸੀਨ. ਵਿ- ਉਪਰਾਮ. ਵਿਰਕਤ. "ਗੁਰੁਬਚਨੀ ਬਾਹਰਿ ਘਰਿ ਏਕੋ ਨਾਨਕ ਭਇਆ ਉਦਾਸੀ." (ਮਾਰੂ ਮਃ ੧) ੪. ਸੰਗ੍ਯਾ- ਸਿੱਖ ਕੌਮ ਦਾ ਇੱਕ ਅੰਗ, ਇਹ ਪੰਥ ਬਾਬਾ ਸ੍ਰੀ ਚੰਦ ਜੀ ਤੋਂ ਚੱਲਿਆ ਹੈ, ਜੋ ਸ਼੍ਰੀ ਗੁਰੂ ਨਾਨਕ ਦੇਵ ਦੇ ਵਡੇ ਸੁਪੁਤ੍ਰ ਸਨ. ਬਾਬਾ ਗੁਰੁਦਿੱਤਾ ਜੀ ਇਨ੍ਹਾਂ ਦੇ ਪਹਿਲੇ ਚੇਲੇ ਬਣੇ. ਅੱਗੇ ਇਨ੍ਹਾਂ ਦੇ ਚਾਰ ਸੇਵਕ-#(ੳ) ਬਾਲੂ ਹਸਨਾ. (ਅ) ਅਲਮਸਤ. (ੲ) ਫੂਲਸ਼ਾਹ ਅਤੇ (ਸ) ਗੋਂਦਾ ਅਥਵਾ ਗੋਇੰਦ ਜੀ ਕਰਣੀ ਵਾਲੇ ਸਾਧੁ ਹੋਏ, ਜਿਨ੍ਹਾਂ ਦੇ ਨਾਂਉ ਚਾਰ ਧੂਏਂ ਉਦਾਸੀਆਂ ਦੇ ਪ੍ਰਸਿੱਧ ਹਨ.¹#ਇਨ੍ਹਾਂ ਚਾਰ ਧੂਇਆਂ (ਧੂਣਿਆਂ) ਨਾਲ ਛੀ ਬਖਸ਼ਿਸ਼ਾਂ ਮਿਲਾਕੇ ਦਸਨਾਮੀ ਉਦਾਸੀ ਸਾਧੁ ਕਹੇ ਜਾਂਦੇ ਹਨ. ਛੀ ਬਖਸ਼ਿਸ਼ਾਂ ਇਹ ਹਨ-#(ੳ) ਸੁਥਰੇਸ਼ਾਹੀ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਅ) ਸੰਗਤਸਾਹਿਬੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ.#(ੲ) ਜੀਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ.#(ਸ) ਬਖਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ#(ਹ) ਭਗਤ ਭਗਵਾਨੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਕ) ਮੀਹਾਂਸ਼ਾਹੀਏ- ਬਖ਼ਸ਼ਿਸ਼ ਗੁਰੂ ਤੇਗ ਬਹਾਦੁਰ ਸਾਹਿਬ.#ਉਦਾਸੀਆਂ ਦਾ ਲਿਬਾਸ ਮੰਜੀਠੀ ਚੋਲਾ, ਗਲ ਕਾਲੀ ਸੇਲ੍ਹੀ, ਹੱਥ ਤੂੰਬਾ ਅਤੇ ਸਿਰ ਉੱਚੀ ਟੋਪੀ ਹੈ. ਪਹਿਲਾਂ ਇਸ ਮਤ ਦੇ ਸਾਧੂ ਕੇਸ਼ ਦਾੜੀ ਨਹੀਂ ਮੁਨਾਉਂਦੇ ਸਨ, ਪਰ ਹੁਣ ਬਹੁਤ ਜਟਾਧਾਰੀ, ਮੁੰਡਿਤ, ਭਸਮਧਾਰੀ ਨਾਂਗੇ, ਅਤੇ ਗੇਰੂਰੰਗੇ ਵਸਤ੍ਰ ਪਹਿਰਦੇ ਦੇਖੀਦੇ ਹਨ. ਧਰਮਗ੍ਰੰਥ ਸਭ ਦਾ ਸ੍ਰੀ ਗੁਰੂ ਗ੍ਰੰਥਸਾਹਿਬ ਹੈ. ਦੇਖੋ, ਅਖਾੜਾ ਅਤੇ ਮਾਤ੍ਰਾ....
ਭੂਸਣ. ਗਹਿਣਾ ਜੇਵਰ। ੨. ਸਜਾਵਟ. ਸਿੰਗਾਰ. ਵਿਦ੍ਵਾਨਾਂ ਨੇ ਇਸਤ੍ਰੀ ਪੁਰਖ ਦੇ ਚਾਰ ਭੂਖਣ ਲਿਖੇ ਹਨ- ਰੂਪ, ਵਿਦ੍ਯਾ, ਸਦਾਚਾਰ ਅਤੇ ਉੱਤਮ ਲਿਬਾਸ। ੩. ਕਾਵ੍ਯ ਦਾ ਅਲੰਕਾਰ. ਦੇਖੋ, ਭੂਸ ੨। ੪. ਦੇਖੋ, ਦੁਆਦਸ ਭੂਖਣ। ਗੁਰੁਬਾਣੀ ਵਿੱਚ ਇਨ੍ਹਾਂ ਭੂਖਣਾਂ ਦਾ ਉਪਦੇਸ ਹੈ. "ਸੰਤਜਨਾ ਕੀ ਧੂੜਿ ਨਿਤ ਬਾਛਹਿ, ਨਾਮ ਸਚੇ ਕਾ ਗਹਣਾ." (ਮਾਝ ਮਃ ੫) "ਹਰਿ ਹਰਿ ਹਾਰੁ ਕੰਠਿ ×× ਕਰ ਕਰਿ ਕਰਤਾ ਕੰਗਨਾ ਪਹਿਰੈ." ×× (ਆਸਾ ਮਃ ੧) "ਹਰਿ ਹਰਿ ਹਾਰੁ ਕੰਠਿ ਹੈ ਬਨਿਆ, ਮਨੁ ਮੋਤੀਚੂਰੁ ਵਡ ਗਹਨ ਗਹਨਈਆ." (ਬਿਲਾ ਅਃ ਮਃ ੪)#"ਭਰਤਾ ਕਹੈ ਸੁ ਮਾਨੀਐ, ਇਹੁ ਸੀਗਾਰ ਬਨਾਇਰੀ। ਦੂਜਾਭਾਉ ਵਿਸਾਰੀਐ, ਇਹੁ ਤੰਬੋਲਾ ਖਾਇਰੀ." ×× (ਆਸਾ ਮਃ ੫) "ਹਰਿਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ, ਹਰਿਨਾਮ ਰੰਗ ਆਭਰਣੀ." (ਜੈਤ ਮਃ ੫)...
ਸੰ. महात्मन्. ਵਿ- ਵਡੇ ਦਿਲ ਵਾਲਾ. ਦਿਲਾਵਰ। ੨. ਉਦਾਰਾਤਮਾ। ੩. ਸ਼੍ਰੇਸ੍ਟ. ਉੱਤਮ....
ਸੰ. दाश. ਧਾ- ਸੇਵਾ ਕਰਨਾ, ਭੇਟਾ ਅਰਪਣਾ। ੨. ਸੰ. दास. ਧਾ- ਦੇਣਾ, ਨੁਕ਼ਸਾਨ ਪੁਚਾਉਣਾ। ੩. ਸੰਗ੍ਯਾ- ਸੇਵਕ. "ਦਾਸ ਅਪਨੇ ਕੋ ਤੂ ਵਿਸਰਹਿ ਨਾਹੀ." (ਸੋਰ ਮਃ ੫) ੪. ਉਪਾਸਕ. ਪੂਜਕ. "ਦਾਸਹਿ ਏਕੁ ਨਿਹਾਰਿਆ." (ਬਾਵਨ) ੫. ਨੌਕਰ। ੬. ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਅਬ ਰਾਖਹੁ ਦਾਸ ਭਾਟ ਕੀ ਲਾਜ." (ਸਵੈਯੇ ਮਃ ੪. ਕੇ) ੭. ਲਾਲਸਿੰਘ ਕਵਿ ਦੀ ਛਾਪ. ਦੇਖੋ, ਲਾਲ ਸਿੰਘ। ੮. ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ, ਰਾਮਦਾਸ ਬਾਵਾ। ੯. ਸੰਗ੍ਯਾ- ਰਾਖਸ. ਦਸ੍ਯੁ. "ਪੰਚ ਦਾਸ ਤੀਨਿ ਦੋਖੀ." (ਕੇਦਾ ਮਃ ੫) ੧੦. ਗ਼ੁਲਾਮ. ਮੁੱਲ ਲੀਤਾ ਨੌਕਰ. "ਦਾਸਾ ਕਾ ਦਾਸ ਵਿਰਲਾ ਕੋਈ ਹੋਇ." (ਬਸੰ ਮਃ ੩) ੧੧. ਮਾਹੀਗੀਰ. ਧੀਵਰ. "ਦਾਸ ਜਾਲਪਾਨ ਹੈ." (ਨਾਪ੍ਰ)...
ਦੇਖੋ, ਬਿਚਾਰ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰਗ੍ਯਾ- ਗੁਰੁਸਿੱਧਾਂਤ. ਗੁਰੂ ਦੇ ਥਾਪੇ ਹੋਏ ਨਿਯਮ। ੨. ਸਿੱਖਧਰਮ....
ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-#(ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ,#(ਸ) ਪੇਯ, ਜੋ ਪੀਤਾ ਜਾਵੇ.#(ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ.#ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ....
ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ....
ਅ਼. [تکلیِف] ਸੰਗ੍ਯਾ- ਦੁੱਖ. ਕਸ੍ਟ। ੨. ਵਿਪਦਾ. ਮੁਸੀਬਤ. ਇਸ ਦਾ ਮੂਲ ਕੁਲਫ਼ਤ (ਰੰਜ) ਹੈ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਵਿ- ਐਹੋ ਜੇਹਾ. ਇਸ ਪ੍ਰਕਾਰ ਦਾ. ਐਸੇ ਢੰਗ ਦਾ....
ਸੰ. ਸੰਗ੍ਯਾ- ਦ੍ਰਿੜ੍ਹ ਬੰਧਨ। ੨. ਰੱਸੀ. ਡੋਰੀ। ੩. ਇੰਤਜਾਮ. ਬੰਦੋਬਸ੍ਤ। ੪. ਪਰਸਪਰ ਸੰਬੰਧ। ੫. ਐਸੀ ਕਾਵ੍ਯਰਚਨਾ, ਜਿਸ ਦੇ ਪ੍ਰਸੰਗਾਂ ਦਾ ਸਿਲਸਿਲਾ ਉੱਤਮ ਰੀਤਿ ਨਾਲ ਹੋਵੇ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਦੇਖੋ, ਚਾਹਿਏ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਫ਼ਾ. [کمی] ਸੰਗ੍ਯਾ- ਘਾਟਾ. ਨ੍ਯੂਨਤਾ....
ਪੂਰਣ ਕੀਤੀ. "ਪੂਰੀ ਆਸਾ ਜੀ ਮਨਸਾ ਮੇਰੇ ਰਾਮ." (ਵਡ ਛੰਤ ਮਃ ੫) ੨. ਪੂਰਣ. ਨ੍ਯੂਨਤਾ ਰਹਿਤ. "ਪੂਰੀ ਹੋਈ ਕਰਾਮਾਤਿ." (ਵਾਰ ਰਾਮ ੩) ੩. ਸੰਗ੍ਯਾ- ਤਸੱਲੀ. "ਭਨਤਿ ਨਾਨਕ ਮੇਰੀ ਪੂਰੀ ਪਰੀ." (ਗਉ ਮਃ ੫) ੪. ਘੀ ਵਿੱਚ ਤਲੀ ਰੋਟੀ. ਪੂਰਿਕਾ. ਪੂਰੀ. ਸੰ. ਪੂਪਲਾ। ੫. ਮ੍ਰਿਦੰਗ ਢੋਲ ਆਦਿ ਦੇ ਮੂੰਹ ਤੇ ਮੜ੍ਹਿਆ ਹੋਇਆ ਗੋਲ ਚਮੜਾ....
ਸੰ. शुद्घ ਸ਼ੁੱਧ. ਵਿ- ਨਿਰਮਲ. ਪਵਿਤ੍ਰ. ਨਿਰਦੋਸ। ੨. ਸੰਗ੍ਯਾ- ਸੀਂਧਾ ਲੂਣ। ੩. ਸੰਗੀਤ ਅਨੁਸਾਰ ਉਹ ਰਾਗ, ਜਿਸ ਨਾਲ ਹੋਰ ਰਾਗ ਦਾ ਸੰਬੰਧ ਨਾ ਹੋਵੇ। ੪. ਦੇਖੋ, ਸ਼ੁੱਧ ਸ੍ਵਰ....
ਸੰ. सङ्कलप ਸੰਗ੍ਯਾ- ਮਨ ਦਾ ਫੁਰਨਾ. ਮਨੋਰਥ. ਖਿਆਲ। ੨. ਪ੍ਰਤਿਗ੍ਯਾ. ਪ੍ਰਣ. ਦੇਖੋ, ਕਲਪ....
ਸੰ. पूर्ण. ਧਾ- ਏਕਤ੍ਰ ਕਰਨਾ, ਢੇਰ ਕਰਨਾ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ। ੩. ਜਲ। ੪. ਵਿ- ਪੂਰਾ. ਮੁਕੰਮਲ। ੫. ਭਰਿਆ ਹੋਇਆ. ਪੂਰਿਤ. "ਪੂਰਣ ਹੋਈ ਆਸ." (ਵਾਰ ਸੋਰ ਮਃ ੪)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਦੇਖੋ, ਨਿਜਾਮ....
ਇਸ ਨਾਮ ਦੇ ਦੋ ਪ੍ਰਸਿੱਧ ਸ਼ਹਿਰ ਹਨ. ਇਕ ਸਿੰਧ ਵਿੱਚ, ਦੂਜਾ ਦੱਖਨ ਵਿੱਚ, ਜੋ ਨਿਜਾਮ ਦੀ ਰਾਜਧਾਨੀ ਹੈ....
ਅ਼. [وزیر] ਵਜ਼ੀਰ. ਸੰਗ੍ਯਾ- ਮੰਤ੍ਰੀ. ਅਮਾਤ੍ਯ. "ਆਪੇ ਸਾਹਿਬੁ, ਆਪਿ ਵਜੀਰੁ." (ਗਉ ਮਃ ੩) ਦੇਖੋ, ਮੰਤ੍ਰੀ....
ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਪ੍ਰੇਮੀ ਸਿੱਖ। ੨. ਲਹੌਰ ਨਿਵਾਸੀ ਇੱਕ ਖਤ੍ਰੀ, ਜੋ ਬਾਦਸ਼ਾਹ ਜਹਾਂਗੀਰ ਵੇਲੇ ਮਾਲੀ ਅ਼ਹੁਦੇਦਾਰ ਸੀ. ਇਹ ਆਪਣੀ ਪੁਤ੍ਰੀ ਦਾ ਨਾਤਾ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦਾ ਸੀ. ਪਰ ਦਿੱਲੀ ਦੀ ਸੰਗਤਿ ਨੇ ਇਸ ਦੇ ਅਹੰਕਾਰ ਭਰੇ ਬਚਨ ਸੁਣਕੇ ਪੰਜਵੇਂ ਸਤਿਗੁਰੂ ਦੀ ਸੇਵਾ ਵਿੱਚ ਅਰਦਾਸ ਲਿਖੀ ਕਿ ਇਸ ਮਨਮੁਖ ਦਾ ਨਾਤਾ ਨਹੀਂ ਲੈਣਾ. ਗੁਰੂ ਸਾਹਿਬ ਨੇ ਸਿੱਖਾਂ ਦੀ ਇੱਛਾ ਅਨੁਸਾਰ ਸਾਕ ਲੈਣੋ ਇਨਕਾਰ ਕੀਤਾ, ਇਸ ਪੁਰ ਇਹ ਗੁਰੂ ਅਰਜਨ ਦੇਵ ਦਾ ਵੈਰੀ ਬਣ ਗਿਆ.#ਚੰਦੂ ਨੇ ਬਹੁਤ ਜਾਲ ਰਚਕੇ ਪੰਜਵੇਂ ਸਤਿਗੁਰੂ ਜੀ ਨੂੰ ਲਹੌਰ ਬੁਲਾਇਆ ਅਤੇ ਝੂਠੀ ਊਜਾਂ ਲਾ ਕੇ ਬਾਦਸ਼ਾਹ ਤੋਂ ਜੁਰਮਾਨਾ ਕਰਵਾਇਆ ਅਰ ਅਨੇਕ ਅਸਹਿ ਕਸ੍ਟ ਦਿਵਾਏ, ਜਿਨ੍ਹਾਂ ਦੇ ਕਾਰਣ ਗੁਰੂ ਅਰਜਨ ਦੇਵ ਜੀ ਜੋਤੀ ਜੋਤਿ ਸਮਾਏ.¹#ਸੰਮਤ ੧੬੭੦ ਵਿੱਚ ਚੰਦੂ ਸਿੱਖਾਂ ਦੇ ਹੱਥੋਂ ਵਡੀ ਦੁਰਗਤਿ ਨਾਲ ਲਹੌਰ ਮੋਇਆ....
ਭਾਈ ਲਾਲ. ਢਿੱਲੋਂ ਜਾਤਿ ਦਾ ਜੱਟ, ਜੋ ਪੱਟੀ ਦੇ ਪਰਗਨੇ ਸੁਰਸਿੰਘ ਦਾ ਚੌਧਰੀ ਸੀ. ਇਹ ਲੰਗਾਹ ਚੌਧਰੀ ਦੇ ਭਾਈਚਾਰੇ ਵਿੱਚੋਂ ਸੀ. ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਇਹ ਕਰਣੀ ਵਾਲਾ ਹੋਇਆ. ਅਮ੍ਰਿਤਸਰ ਜੀ ਬਣਨ ਸਮੇਂ ਭਾਈ ਲੰਗਾਹ ਨਾਲ ਮਿਲੇਕ ਇਸ ਨੇ ਵਡੀ ਸੇਵਾ ਕੀਤੀ. "ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ." (ਭਾਗੁ) ਦੇਖੋ, ਲੰਗਾਹ। ੨. ਫ਼ਾ. [لال] ਵਿ- ਸੁਰਖ਼. ਅਰੁਣ. ਰਕ੍ਤ. "ਲਾਲ ਚੋਲਨਾ ਤੈ ਤਨਿ ਸੋਹਿਆ." (ਆਸਾ ਮਃ ੫) ਭਾਵ- ਸੁਹਾਗ ਦਾ ਲਿਬਾਸ। ੩. ਮਜੀਠੀ ਰੰਗ ਦਾ. "ਮੁੰਧੇ, ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ." (ਮਃ ੩. ਵਾਰ ਸੂਹੀ) ਸੂਹਾ (ਕੁਸੁੰਭੀ) ਮਾਯਿਕ ਰੰਗ ਹੈ, ਮਜੀਠੀ ਰੰਗ ਕਰਤਾਰ ਦਾ ਅਟਲ ਪ੍ਰੇਮ ਹੈ। ੪. ਪਿਆਰਾ. ਪ੍ਰਿਯ. "ਰੰਗੁਲਾ ਸਖੀਏ ਮੇਰਾ ਲਾਲੁ." (ਸ੍ਰੀ ਮਃ ੧) ੫. ਸੰਗ੍ਯਾ- ਬੱਚਾ. ਪੁਤ੍ਰ. "ਬੋਲ ਉਠੇ ਨੰਦਲਾਲ ਤਬੈ ਇਹ ਗ੍ਵਾਰ ਖਿਝਾਵਨ ਮੋਇ ਗਿਝੀ ਹੈ." (ਕ੍ਰਿਸਨਾਵ) ੬. ਇੱਕ ਚੁਰਚੁਰੇ ਜੇਹਾ ਛੋਟਾ ਪੰਛੀ, ਜਿਸ ਦੇ ਖੰਭ (ਪੰਖ) ਸਫੇਦ ਚਿੱਤੀਆਂ ਸਹਿਤ ਲਾਲ ਹੁੰਦੇ ਹਨ. ਸੁਰਖ਼. Fringilla Amandava. ਇਸ ਦੀ ਮਦੀਨ ਦਾ. ਨਾਮ "ਮੁਨੀਆਂ" ਹੈ. "ਤੀਤਰ ਚਕੋਰ ਚਾਰੁ ਦਾਸਤਾਂ- ਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ੭. ਗੁੰਗਾ. ਜੋ ਬੋਲਣ ਦੀ ਸ਼ਕਤੀ ਨਹੀਂ ਰਖਦਾ। ੮. ਮਾਣਕ (ਮਾਣਿਕ੍ਯ). ਲਾਲ ਰੰਗ ਦਾ ਰਤਨ. ਇਹ ਫ਼ਾਰਸੀ ਸ਼ਬਦ [لعل] ਲਅ਼ਲ ਭੀ ਹੈ. "ਲਾਲ ਜਵੇਹਰ ਰਤਨ ਪਦਾਰਥ." (ਪ੍ਰਭਾ ਮਃ ੧) "ਲਾਲੁ ਰਤਨੁ ਹਰਿਨਾਮੁ" (ਸੂਹੀ ਅਃ ਮਃ ੧) ੯. ਮਰਾ. ਲੱਲ ਅਥਵਾ ਲੱਲਾ. ਜੀਵਾਂ ਦੇ ਫਸਾਉਣ ਲਈ ਫੈਲਾਇਆ ਚੋੱਗਾ ਚਾਟ ਆਦਿ. Bait. "ਆਪੇ ਮਾਛੀ ਮਾਛੁਲੀ ਆਪੇ ਪਾਣੀ ਜਾਲੁ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲੁ." (ਸ੍ਰੀ ਮਃ ੧) ਮਾਹੀਗੀਰ ਮੱਛੀਆਂ ਜਮਾਂ ਕਰਨ ਲਈ ਪਹਿਲਾਂ ਪਾਣੀ ਅੰਦਰ ਧਾਨਾਂ ਦੀਆਂ ਖਿੱਲਾਂ, ਆਟੇ ਦੀਆਂ ਗੋਲੀਆਂ, ਤੂਤੀਆਂ ਆਦਿ ਵਿਖੇਰ ਦਿੰਦੇ ਹਨ, ਜਦ ਮੱਛੀਆਂ ਆ ਜਮਾਂ ਹੁੰਦੀਆਂ ਹਨ, ਤਦ ਜਾਲ ਪਾਕੇ ਫਸਾ ਲੈਂਦੇ ਹਨ। ੧੦. ਸਿੱਧ ਦਾ ਲਾਲ ਪੀਰ, ਜਿਸ ਦੇ ਨਾਮ ਹਨ- ਅਮਰਲਾਲ, ਉਡੇਰੋਲਾਲ, ਦਰਿਆਲਾਲ, ਲਾਲ ਸਾਹਿਬ ਅਤੇ ਲਾਲਸਾਈਂ. ਦੇਖੋ, ਦਰਯਾਪੰਥੀ। ੧੧. ਚੂੜ੍ਹਿਆਂ ਦਾ ਪੀਰ ਲਾਲਬੇਗ. ਦੇਖੋ, ਸਹਾ ਅਤੇ ਲਾਲਬੇਗ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਦੇਖੋ, ਲਕ੍ਸ਼੍। ੨. ਦੇਖੋ, ਲਕ੍ਸ਼੍ਯ. "ਲੱਖ ਜੀਵ ਅਰੁ ਈਸੁਰ ਕੇਰਾ। ਸਤ ਚਿਤ ਆਨਁਦ ਏਕੈ ਹੇਰਾ ॥" (ਗੁਪ੍ਰਸੂ) "ਲੱਖ ਰੂਪ ਵਾਚਾਰਥ ਜਾਸ ਕਹਿ." (ਗੁਪ੍ਰਸੂ) ਦੇਖੋ, ਵਾਚ੍ਯ....
ਇੱਕ ਮਹਾਤਮਾ ਉਦਾਸੀ ਸਾਧੂ, ਜੋ ਸੰਗਤਦਾਸ ਜੀ ਦਾ ਸੰਮਤ ੧੮੨੦ ਵਿੱਚ ਚੇਲਾ ਹੋਇਆ. ਇਸ ਨੂੰ "ਨਿਰਬਾਣ" ਪਦਵੀ ਅਤੇ ਵਿਭੂਤ (ਭਸਮ) ਦਾ ਗੋਲਾ ਮਹਾਤਮਾ ਬਨਖੰਡੀ ਜੀ ਨੇ ਦਿੱਤਾ. ਪ੍ਰੀਤਮਦਾਸ ਜਦ ਧਰਮਪ੍ਰਚਾਰ ਕਰਦਾ ਹੈਦਰਾਬਾਦ ਦੱਖਣ ਪਹੁਁਚਿਆ, ਤਦ ਦੀਵਾਨ ਚੰਦੂਲਾਲ ਦਾ ਚਾਚਾ ਨਾਨਕਚੰਦ ਇਸ ਦਾ ਸੇਵਕ ਹੋ ਗਿਆ. ਪ੍ਰੀਤਮਦਾਸ ਨੇ ਇੱਛਾ ਪ੍ਰਗਟ ਕੀਤੀ ਕਿ ਤੀਰਥਾਂ ਪੁਰ ਗੁਰੂ ਨਾਨਕਪੰਥੀ ਸਾਧੂਆਂ ਦੇ ਖਾਨ ਪਾਨ ਦਾ ਯੋਗ ਪ੍ਰਬੰਧ ਹੋਣਾ ਚਾਹੀਏ. ਇਸ ਪੁਰ ਨਾਨਕਚੰਦ ਨੇ ਬਹੁਤ ਰੁਪਯਾ ਦਿੱਤਾ, ਜਿਸ ਨੂੰ ਪਰੋਪਕਾਰੀ ਪ੍ਰੀਤਮਦਾਸ ਨੇ ਪ੍ਰਯਾਗ ਵਿੱਚ ਲਿਆਕੇ ਭੇਖ ਦੇ ਸਪੁਰਦ ਕੀਤਾ ਅਰ ਸੰਮਤ ੧੮੩੬ ਵਿੱਚ ਪੰਚਾਇਤੀ ਅਖਾੜਾ ਕਾਇਮ ਕੀਤਾ.#ਸੰਮਤ ੧੮੩੮ ਵਿੱਚ ਰਾਵੀ ਤੋਂ ਨਹਿਰ (ਹਸਲੀ) ਲਿਆਕੇ ਅਮ੍ਰਿਤਸਰੋਵਰ ਵਿੱਚ ਜਲ ਪਾਉਣ ਦੀ ਸੇਵਾ ਪ੍ਰੀਤਮਦਾਸ ਅਤੇ ਸੰਗਤਦਾਸ ਜੀ ਨੇ ਪਰਮ ਉੱਤਮ ਕੀਤੀ.#ਪ੍ਰੀਤਮਦਾਸ ਜੀ ਦਾ ਜਨਮ ਹੁਸ਼ਿਆਰਪੁਰ ਸੰਮਤ ੧੮੦੯ ਵਿੱਚ ਅਤੇ ਦੇਹਾਂਤ ਅਮ੍ਰਿਤਸਰ ਵਿੱਚ ਸੰਮਤ ੧੮੮੮ ਵਿੱਚ ਹੋਇਆ. ਸੰਗੁਲਵਾਲਾ ਅਖਾੜਾ ਇਸ ਸੰਤ ਦਾ ਪ੍ਰਸਿੱਧ ਅਸਥਾਨ ਅੰਮ੍ਰਿਤਸਰ ਵਿੱਚ ਹੈ....
ਸੰਗ੍ਯਾ- ਅਰਪਣ ਯੋਗ੍ਯ ਵਸਤੁ. ਉਪਹਾਰ. ਨਜਰ। ੨. ਧਰਮਗ੍ਰੰਥਾਂ ਦਾ ਮੁੱਲ (ਕੀਮਤ) ਕਹਿਣ ਦੀ ਥਾਂ, ਸਨਮਾਨ ਲਈ ਭੇਟਾ ਸ਼ਬਦ ਵਰਤਿਆ ਜਾਂਦਾ ਹੈ, ਜਿਵੇਂ- ਸ਼੍ਰੀਗੁਰੂ ਗ੍ਰੰਥਸਾਹਿਬ ਜੀ ਦੀ ਜਿਲਦ ਸਮੇਤ ਭੇਟਾ ੫੦ ਰੁਪਯੇ ਹੈ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰ. ਸੰਗ੍ਯਾ- ਜਿਸ ਤੋਂ ਚੰਗਾ ਯਗਯ ਹੋਵੇ, ਘੋੜਾ। ੨. ਉੱਤਮ ਯਗ੍ਯ। ੩. ਯਗ੍ਯ ਦਾ ਅਸਥਾਨ। ੪. ਯੂ. ਪੀ. ਵਿੱਚ ਗੰਗਾ ਜਮੁਨਾ ਦੇ ਸੰਗਮ ਦਾ ਇੱਕ ਪ੍ਰਸਿੱਧ ਤੀਰਥ, ਜਿੱਥੇ ਸਰਸ੍ਵਤੀ ਨਦੀ ਦਾ ਗੁਪਤ ਸੰਗਮ ਮੰਨਿਆ ਜਾਂਦਾ ਹੈ. ਪੁਰਾਣਾਂ ਅਨੁਸਾਰ ਜਦ ਸ਼ੰਖਾਸੁਰ ਪਾਸੋਂ ਵਿਸਨੁ ਨੇ ਵੇਦ ਵਾਪਿਸ ਲਿਆਕੇ ਬ੍ਰਹਮਾ ਨੂੰ ਦਿੱਤੇ, ਤਦ ਉਸ ਨੇ ਦਸ ਅਸ਼੍ਵਮੇਧ ਯਗ੍ਯ ਇੱਥੇ ਕੀਤੇ, ਜਿਸ ਤੋਂ ਨਾਮ "ਪ੍ਰਯਾਗ" ਹੋ ਗਿਆ। ੫. ਪ੍ਰਯਾਗ ਤੀਰਥ ਤੋਂ ਸ਼ਹਰ ਦਾ ਨਾਮ ਭੀ ਪ੍ਰਯਾਗ ਹੋਇਆ ਹੈ, ਜੋ ਹੁਣ ਅਲਾਹਾਬਾਦ ਕਰਕੇ ਪ੍ਰਸਿੱਧ ਹੈ.¹ ਪ੍ਰਯਾਗ ਵਿੱਚ ਇੱਕ ਅਕ੍ਸ਼੍ਯਵਟ ਸੀ, ਜਿਸ ਤੋਂ ਡਿਗਕੇ ਮਰਨਾ ਹਿੰਦੂ ਮੁਕਤਿ ਦਾ ਸਾਧਨ ਜਾਣਦੇ ਸਨ. ਬਾਦਸ਼ਾਹ ਜਹਾਂਗੀਰ ਨੇ ਇਹ ਬੋਹੜ ਕਟਵਾ ਦਿੱਤਾ ਸੀ.² ਇਸ ਨਗਰ ਦੇ ਮਹੱਲਾ ਅਹਿਯਾਪੁਰ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਗੁਰਦ੍ਵਾਰਾ "ਪੱਕੀ ਸੰਗਤਿ" ਨਾਮ ਤੋਂ ਪ੍ਰਸਿੱਧ ਹੈ, ਜਿਸ ਦਾ ਪ੍ਰਬੰਧ ਨਿਰਮਲੇ ਸੰਤਾਂ ਦਾ ਅਖਾੜਾ ਕਰਦਾ ਹੈ.#"ਤਹੀਂ ਪ੍ਰਕਾਸ ਹਮਾਰਾ ਭਯੋ." ਵਿਚਿਤ੍ਰ ਨਾਟਕ ਦੇ ਇਸ ਵਾਕ ਅਨੁਸਾਰ ਦਸ਼ਮੇਸ਼, ਮਾਤਾ ਦੇ ਗਰਭ ਵਿੱਚ ਇਸੇ ਥਾਂ ਵਿਰਾਜੇ ਹਨ.#ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਭੀ ਪਟਨੇ ਤੋਂ ਪੰਜਾਬ ਨੂੰ ਆਉਂਦੇ ਹੋਏ ਪ੍ਰਯਾਗ ਪਧਾਰੇ ਹਨ. ਪ੍ਰਯਾਗ ਲਹੌਰ ਤੋਂ ੬੯੭, ਕਲਕੱਤੇ ਤੋਂ ੫੬੦ ਅਤੇ ਬੰਬਈ ਤੋਂ ੮੪੪ ਮੀਲ ਹੈ. ਆਬਾਦੀ ੧੫੫, ੯੭੦ ਹੈ....
ਦੇਖੋ ਆਖ੍ਯ....
ਅਸਾਂ ਨੂੰ. ਅਸ੍ਮਾਨ੍....
ਦੇਖੋ, ਸੰਨਿਆਸ ਅਤੇ ਸੰਨਿਆਸੀ....
ਦੇਖੋ, ਬੈਰਾਗੀ....
ਦੇਖੋ, ਅਪਨਾ. "ਆਪਣਾ ਚੋਜ ਕਰਿ ਵੇਖੈ ਆਪੇ." (ਵਾਰ ਬਿਹਾ ਮਃ ੪)...
ਫ਼ਾ. [جُدا] ਵਿ- ਅਲਗ. ਭਿੰਨ. ਵੱਖਰਾ....
ਕ੍ਰਿ- ਰਚਨਾ. ਤਿਆਰ ਕਰਨਾ....
ਕ੍ਰਿ. ਵਿ- ਓਧਰ. ਉਸ ਪਾਸੇ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਦੇਖੋ, ਸ੍ਵਤੰਤ੍ਰ। ੨. ਸੁ- ਤੰਤ੍ਰ. ਉੱਤਮ ਤੰਤ੍ਰ. ਦੇਖੋ, ਤੰਤ੍ਰ....
ਦੇਖੋ ਨਿਰਬਾਹ....
ਪੱਟੀ ਦੇ ਰਹਿਣ ਵਾਲੀ ਜੱਟੀ. ਜੋ ਸੰਤਾਨ ਦੀ ਇੱਛਾ ਕਰਕੇ ਗੁਰੂ ਹਰਿਗੋਬਿੰਦ ਜੀ ਦੀ ਸ਼ਰਣ ਗਈ. ਸਤਿਗੁਰੂ ਦੇ ਵਰਦਾਨ ਤੋਂ ੭. ਪੁਤ੍ਰ ਹੋਏ। ੨. ਰਾਜਾ ਅਮਰ ਸਿੰਘ ਪਟਿਆਲਾਪਤਿ ਦੀ ਰਾਣੀ ਅਤੇ ਰਾਜਾ ਸਾਹਿਬਸਿੰਘ ਦੀ ਮਤੇਈ। ੩. ਰਾਜਾ ਜਸਵੰਤ ਸਿੰਘ ਨਾਭਾਫੱਤਿ ਦੀ ਮਤੇਈ. ਦੇਖੋ, ਨਾਭਾ. (ਨੰਬਰ ੨. ਅਤੇ ੩. ਨੂੰ ਇਤਿਹਾਸ ਵਿਚ ਦੇਸੋ ਭੀ ਲਿਖਿਆ ਹੈ)। ੪. ਸਰਦਾਰ ਮੇਹਰਸਿੰਘ ਨਕਈ ਦੀ ਪੁਤ੍ਰੀ, ਜਿਸ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਪੁਤ੍ਰ ਸ਼ੇਰਸਿੰਘ ਨਾਲ ਸੰਨ ੧੮੧੯ ਵਿੱਚ ਹੋਈ. ਸ਼ਾਦੀ ਤੋਂ ਦੇ ਵਰ੍ਹੇ ਪਿੱਛੋਂ ਇਸ ਦਾ ਦੇਹਾਂਤ ਹੋ ਗਿਆ, ਸੰਤਾਨ ਨਹੀਂ ਹੋਈ। ੫. ਦੇਵਸਾਂ. ਦੇਵਾਂਗਾ....
ਸੰਗ੍ਯਾ- ਕਿਸੇ ਕਾਰਜ ਦੇ ਚਲਾਉਣ ਅਤੇ ਫੈਲਾਉਣ ਦੀ ਕ੍ਰਿਯਾ। ੨. ਚਲਨ. ਰਿਵਾਜ। ੩. ਪ੍ਰਸਿੱਧਿ. ਸ਼ੁਹਰਤ....
ਦੇਖੋ, ਨਿਰਬਾਣ....
ਦੇਖੋ, ਸਿਕ੍ਸ਼ਾ. "ਸਿਖ੍ਯਾ ਸੰਤ ਨਾਮੁ ਭਜੁ ਨਾਨਕ." (ਸਵੈਯੇ ਮਃ ੫. ਕੇ)...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਦੇਖੋ, ਪੰਚਾਯਤੀ....
ਸੰ. ਸੰਗ੍ਯਾ- ਬਣਾਉਣ ਦੀ ਕ੍ਰਿਯਾ। ੨. ਕਰਤਾਰ ਦੀ ਰਚੀ ਹੋਈ ਸ੍ਰਿਸ੍ਟਿ. "ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੩. ਕਵਿ ਦਾ ਰਚਿਆ ਕਾਵ੍ਯ. Composition। ੪. ਰੌਨਕ. "ਕੁਛ ਰਚਨਾ ਤੁਮਰੇ ਢਿਗ ਹੈਨ." (ਗੁਪ੍ਰਸੂ) ੫. ਅਭੇਦ ਹੋਣਾ. ਲੀਨ ਹੋਣਾ. "ਮਨ ਸਚੈ ਰਚਨੀ." (ਮਃ ੩. ਵਾਰ ਸੂਹੀ) "ਗੁਰਸਬਦੀ ਰਚਾ." (ਮਃ ੩. ਵਾਰ ਮਾਰੂ ੧)...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ....
ਅ਼. [تابعِ] ਤਾਬਿਅ਼. ਵਿ- ਪੈਰਵੀ ਕਰਨ ਵਾਲਾ. ਅਨੁਗਾਮੀ। ੨. ਅਧੀਨ. ਮਾਤਹ਼ਤ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਵਿ- ਸ਼੍ਰੇਸ੍ਟ. ਉੱਤਮ। ੨. ਵਡਾ. ਬਜ਼ੁਰਗ। ੩. ਸਾਧੂਆਂ ਦੇ ਡੇਰੇ ਅਖਾੜੇ ਆਦਿ ਦਾ ਮੁਖੀਆ....
ਗ ਅੱਖਰ ਦਾ ਉੱਚਾਰਣ। ੨. ਗੱਗਾ ਅੱਖਰ. "ਗਗਾ ਗੋਬਿਦਗੁਣ ਰਵਹੁ." (ਬਾਵਨ)...
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਵਿ- ਕੂਟ (ਪਹਾੜ) ਦੀ ਤਰਾਂ ਇਸਥਿਤ. ਅਚਲ. ਇੱਕਰਸ। ੨. ਅੰਦਰ ਗੁਪਤ. ਛਿਪਿਆ ਹੋਇਆ. ਲੁਕਿਆ ਹੋਇਆ। ੩. ਸੰਗ੍ਯਾ- ਪਾਰਬ੍ਰਹਮ. ਕਰਤਾਰ. "ਕਿਮ ਕੂਟਸ੍ਥ ਲਹੈ ਨਿਰਧਾਰੇ?" (ਗੁਪ੍ਰਸੂ) ੪. ਜੀਵਾਤਮਾ....
ਸੰ. (बृह- ਬ੍ਰਿਹ੍ ਧਾ ਵਧਣਾ) ब्रहमन- ਬ੍ਰਹਮ. ਸੰਗ੍ਯਾ- ਸਭ ਤੋਂ ਵਧਿਆ ਹੋਇਆ, ਕਰਤਾਰ, ਜਗਤ ਨਾਥ ਵਾਹਗੁਰੂ. "ਬ੍ਰਹਮ ਦੀਸੈ ਬ੍ਰਹਮੁ ਸੁਣੀਐ." (ਬਿਲਾ ਮਃ ੫) "ਬ੍ਰਹਮ ਬਿੰਦਹਿ ਤੇ ਬ੍ਰਾਹਮਣਾ." (ਮਃ ੩. ਵਾਰ ਬਿਲਾ) ੨. ਤਤ੍ਵ. ਸਾਰ। ੩. ਬ੍ਰਾਹਮਣ. ਹਿੰਦੂ ਜਾਤਿ ਦਾ ਪਹਿਲਾ ਵਰਣ. "ਕਹੂੰ ਸੇਖ ਬ੍ਰਹਮ ਸਰੂਪ." (ਅਕਾਲ) "ਕਿ ਛਤ੍ਰੰ ਛਤ੍ਰੀ ਹੈ। ਕਿ ਬ੍ਰਹਮੰ ਸਰੂਪੈ." (ਜਾਪੁ) ੪. ਬ੍ਰਹਮਾ. ਚਤੁਰਾਨਨ. "ਬ੍ਰਹਮ ਜਪ੍ਯੋ ਅਰੁ ਸੰਭੁ ਥਪ੍ਯੋ." (ਵਿਚਿਤ੍ਰ) "ਬ੍ਰਹਮ ਕਮਲਪੁਤੁ ਮੀਨ ਬਿਆਸਾ." (ਕਾਨ ਅਃ ਮਃ ੪) ੫. ਬ੍ਰਹਮਾ ਨਾਮ ਦਾ ਯਗ੍ਯਵਿਧੀ ਕਰਾਉਣ ਵਾਲਾ ਬ੍ਰਾਹਮਣ. ਦੇਖੋ, ਰਿਤ੍ਵਜ। ੬. ਵੇਦ. "ਪਾਂਡੇ! ਐਸਾ ਬ੍ਰਹਮ ਬੀਚਾਰ." (ਆਸਾ ਮਃ ੧) ੭. ਦੇਵਤਾ. ਪੂਜ੍ਯਇਸ੍ਟ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ) ੮. ਤਪ. ਤਪਸਾ। ੯. ਬ੍ਰਹਮਰਿਸਿ ਦਾ ਸੰਖੇਪ. "ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ." (ਦੇਵ ਮਃ ੫) ੧੦. ਦੇਖੋ, ਬ੍ਰਹਮੁ। ੧੧. ਜਨਮਸਾਖੀ ਵਿੱਚ ਇਬਰਾਹੀਮ ਦੀ ਥਾਂ ਬ੍ਰਹਮ ਸ਼ਬਦ ਲਿਖਿਆ ਹੈ. "ਤਾਂ ਸੇਖ ਬ੍ਰਹਮ ਆਖਿਆ." (ਜਸਾ) ਸ਼ੇਖ ਇਬਰਾਹੀਮ ਨੇ ਕਿਹਾ. ਦੇਖੋ, ਸੇਖ ਬ੍ਰਹਮ....
ਵਿ- ਰੂਪ ਰਹਿਤ. ਨਿਰਾਕਾਰ। ੨. ਕੁਰੂਪ. ਬਦ ਸ਼ਕਲ....
ਵਿ- ਅਚਲ. ਇਸਥਿਤ. ਜੋ ਟਲੇ ਨਾ. "ਅਟਲ ਬਚਨ ਸਾਧੂਜਨਾ." (ਬਿਲਾ ਮਃ ੫) ੨. ਸੰ. अट्टाल- ਅੱਟਾਲ. ਬੁਰਜ. ਦੁਰਗ. "ਭੈ ਨਿਰਭਉ ਹਰਿ ਅਟਲ." (ਸਵੈਯੇ ਮਃ ੩. ਕੇ) ਭੈ ਤੋਂ ਨਿਰਭੈ ਹਰਿ ਦਾ ਕਿਲਾ ਹੈ। ੩. ਦੇਖੋ, ਅਟਲ ਰਾਇ ਜੀ....
ਸੰਗ੍ਯਾ- ਖ਼ੇਮਾ. ਵਸਤ੍ਰ ਦਾ ਘਰ. "ਤੰਬੂ ਪਲੰਘ ਨਿਵਾਰ." (ਵਾਰ ਮਾਝ ਮਃ ੧)...
ਸੰਗ੍ਯਾ- ਚੰਦ੍ਰਿਕਾ ਚੰਦ੍ਰਮਾ ਦੀ ਰੌਸ਼ਨੀ। ੨. ਚਿੱਟੀ ਚਾਦਰੈ, ਜੋ ਫ਼ਰਸ਼ ਪੁਰ ਵਿਛਾਈ ਜਾਂਦੀ ਹੈ। ੩. ਇੱਕ ਫੁੱਲਦਾਰ ਬੂਟਾ, ਜੋ ਬਹੁਤ ਚਿੱਟੇ ਫੁੱਲਾਂ ਵਾਲਾ ਹੁੰਦਾ ਹੈ. ਗੁਲਚਾਂਦਨੀ. L. Tabernaemontana Coronaria. ਇਸ ਦੇ ਫੁੱਲਾਂ ਦਾ ਰਸ ਤੇਲ ਵਿੱਚ ਮਿਲਾਕੇ ਸ਼ਰੀਰ ਤੇ ਮਲਨ ਤੋਂ ਖਾਜ ਦੂਰ ਹੁੰਦੀ ਹੈ. ਚਾਂਦਨੀ ਦੇ ਪੱਤਿਆਂ ਦਾ ਦੁੱਧ ਜੇਹਾ ਰਸ ਅਤੇ ਜੜਾਂ, ਅਨੇਕ ਦਵਾਈਆਂ ਵਿੱਚ ਵਰਤੀਦੀਆਂ ਹਨ। ੪. ਸਾਯਵਾਨ (ਚੰਦੋਏ) ਨੂੰ ਭੀ ਚਾਂਦਨੀ ਆਖਦੇ ਹਨ....
ਸੰਗ੍ਯਾ- ਅਨਲਗ੍ਰਿਹ. ਪਾਕਸ਼ਾਲਾ. ਰਸੋਈ ਦਾ ਘਰ. "ਲੰਗਰ ਕੀ ਸੇਵਾ ਨਿਤ ਕਰਹੀ." (ਗੁਪ੍ਰਸੂ) ੨. ਇੱਕ ਯੋਗੀ, ਜਿਸ ਨੇ ਸ਼੍ਰੀ ਗੁਰੂ ਨਾਨਕਦੇਵ ਨਾਲ ਚਰਚਾ ਕੀਤੀ. "ਮਨ ਲੰਗਰ ਰੋਸ ਕਿਯੋ ਸੁਨਕੈ." (ਨਾਪ੍ਰ) ੩. ਵਿ- ਢੀਠ. ਲੱਜਾ ਰਹਿਤ. "ਖਾਵਤ ਲੰਗਰ ਦੈਕਰ ਗਾਰੀ." (ਕ੍ਰਿਸਨਾਵ) ੪. ਚਪਲ. ਚੰਚਲ। ੫. ਫ਼ਾ. [لنگر] ਸੰਗ੍ਯਾ- ਲੋਹੇ ਦਾ ਵਜ਼ਨਦਾਰ ਕੁੰਡਾ, ਜਿਸ ਨੂੰ ਪਾਣੀ ਵਿੱਚ ਸਿੱਟਕੇ ਜਹਾਜ ਨੂੰ ਠਹਿਰਾਇਆ ਜਾਂਦਾ ਹੈ. Anchor। ੬. ਘੰਟੇ ਆਦਿ ਦਾ ਲੰਬਕ Pendulum। ੭. ਦੋ ਤਹਿ ਦੇ ਵਸਤ੍ਰ ਨੂੰ ਸਿਉਣ ਤੋਂ ਪਹਿਲਾਂ ਜੋੜਨ ਲਈ ਲਾਇਆ ਹੋਇਆ ਟਾਂਕਾ। ੮. ਉਹ ਥਾਂ, ਜਿੱਥੇ ਅਨਾਥਾਂ ਨੂੰ ਅੰਨਦਾਨ ਮਿਲੇ। ੯. ਦੇਖੋ, ਲੋਹ ਲੰਗਰ....
ਸੰਗ੍ਯਾ- ਭਾਂਡਾ. ਪਾਤ੍ਰ. ਸੰ- ਵਰ੍ਤਨ। ੨. ਵਰਤਾਉ. ਵਰਤੋਂ....
ਵੱਜੇ. ਦੇਖੋ, ਵਜਣਾ। ੨. ਬੰਦ ਹੋਏ. ਵੱਜੇ. "ਨਉ ਦਰ ਵਾਜੇ, ਦਸਵੈ ਮੁਕਤਾ." (ਮਾਝ ਅਃ ਮਃ ੩) ਜਦ ਨੌ ਦ੍ਵਾਰ ਬੰਦ ਹੋਏ, ਭਾਵ- ਵਿਕਾਰਾਂ ਵੱਲੋਂ ਉਨ੍ਹਾਂ ਦੇ ਕਪਾਟ ਭਿੜੇ, ਤਦ ਦਸਮਦ੍ਵਾਰ ਦਾ ਦਰ ਖੁਲ੍ਹਿਆ। ੩. ਵਜਾਏ. "ਵਾਜੇ ਬਾਝਹੁ ਸਿੰਙੀ ਬਾਜੈ." (ਸੂਹੀ ਮਃ ੧) ਬਗੈਰ ਵਜਾਏ....
ਸੰਗ੍ਯਾ- ਦੇਖੋ, ਛਤੁ. "ਛਤ੍ਰ ਨ ਪਤ੍ਰ ਨ ਚਉਰ ਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸੰ. ਛਤ੍ਵਰ ਦਾ ਸੰਖੇਪ. ਘਰ. ਨਿਵਾਸ. "ਸੰਲਗਨ ਸਭ ਮੁਖ ਛਤ੍ਰ." (ਮਾਰੂ ਅਃ ਮਃ ੫) ਆਕਾਸ਼ ਸਭ ਨਾਲ ਸਮਾਨ ਲੱਗਾ ਹੋਇਆ ਅਤੇ ਸਭ ਲਈ ਸੁਖਦਾਈ ਨਿਵਾਸ ਦਾ ਅਸਥਾਨ ਹੈ। ੩. ਵਿ- ਛਤ੍ਰਾਕਾਰ. ਘਟਾਟੋਪ. "ਦਹ ਦਿਸ ਛਤ੍ਰ ਮੇਘ ਘਟਾ." (ਸੋਰ ਮਃ ੫) ੪. ਕ੍ਸ਼੍ਤ੍ਰਿਯ. ਛਤ੍ਰੀ. ਦੇਖੋ, ਛਿਤੰਕੀਸ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਫ਼ਾ. [سامان] ਸੰਗ੍ਯਾ- ਸਾਮਗ੍ਰੀ. ਅਸਬਾਬ। ੨. ਸਮਾਨ ਤੁੱਲ. "ਬਿਆਪਿਕ ਰਾਮ ਸਗਲ ਸਾਮਾਨ." (ਗਉ ਕਬੀਰ ਥਿਤੀ ੩. ਦੇਖੋ, ਸਾਮਾਨ੍ਯ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਸੰ. ਸੰਗ੍ਯਾ- ਦਸ੍ਤੂਰ. ਕ਼ਾਇ਼ਦਾ। ੨. ਪ੍ਰਤਿਗ੍ਯਾ. ਪ੍ਰਣ। ੩. ਯੋਗ ਦਾ ਇੱਕ ਅੰਗ, ਅਰਥਾਤ- ਤਪ, ਸੰਤੋਖ, ਪਵਿਤ੍ਰਤਾ, ਵਿਦ੍ਯਾਅਭ੍ਯਾਸ, ਦਾਨ ਆਦਿ ਦਾ ਨਿਰੰਤਰ ਪਾਲਨ। ੪. ਫ਼ਾ. [نِیم] ਮੈ ਨਹੀਂ ਹਾਂ....
ਅ਼. [اِنطظام] ਇੰਤਜਾਮ. ਸੰਗ੍ਯਾ- ਨਜਮ (ਪ੍ਰਬੰਧ) ਕਰਨ ਦਾ ਭਾਵ. ਬੰਦੋਬਸ੍ਤ....
ਦੇਖੋ, ਬਿਘਨ....
ਅ਼. [صدر] ਸਦਰ. ਸੰਗ੍ਯਾ- ਦਿਲ। ੨. ਛਾਤੀ। ੩. ਆਰੰਭ। ੪. ਜਿਲੇ ਦਾ ਆਲਾ ਅਹੁਦੇਦਾਰ। ੫. ਸ਼ਹਿਰ ਦਾ ਉਹ ਪ੍ਰਧਾਨ ਹਿੱਸਾ, ਜਿਸ ਵਿੱਚ ਸਰਕਾਰੀ ਅਫਸਰ ਅਤੇ ਕਚਹਿਰੀਆਂ ਆਦਿ ਹੋਣ। ੬. ਸਭਾ ਜਾਂ ਜਲਸੇ ਦਾ ਪ੍ਰਧਾਨ। ੭. ਕ੍ਰਿ. ਵਿ- ਉੱਪਰ. ਉੱਤੇ....
ਠਹਿਰਣ ਦੀ ਥਾਂ. ਦੇਖੋ, ਮਕਾਮ. "ਦੁਨੀਆ ਕੈਸਿ ਮੁਕਾਮੇ?" (ਸ੍ਰੀ ਅਃ ਮਃ ੧)...
ਗੰਗਾ ਕਿਨਾਰੇ ਹਰਿਦ੍ਵਾਰ ਤੋਂ ਦੋ ਮੀਲ ਪੱਛਮ ਵੱਲ ਇੱਕ ਸ਼ਹਿਰ. ਕੂਰਮ ਅਤੇ ਲਿੰਗ ਪੁਰਾਣ ਅਨੁਸਾਰ ਇਹ ਦਕ੍ਸ਼੍ ਪ੍ਰਜਾਪਤਿ ਦੇ ਯੱਗ ਦਾ ਅਸਥਾਨ ਹੈ. ਇਸ ਥਾਂ ਦਕ੍ਸ਼ੇਸ਼੍ਵਰ ਮਹਾਦੇਵ ਦਾ ਪ੍ਰਸਿੱਧ ਮੰਦਿਰ ਹੈ. ਸ਼੍ਰੀ ਗੁਰੂ ਅਮਰ ਦੇਵ ਇਸ ਨਗਰ ਕੁਝ ਸਮਾਂ ਵਿਰਾਜੇ ਹਨ. ਗੁਰਦ੍ਵਾਰਾ ਸਤੀਘਾਟ ਤੇ ਵਿਦ੍ਯਮਾਨ ਹੈ....
ਸੰ. ਕਾਸ਼ੀ. ਸੰਗ੍ਯਾ- ਵਾਰਾਣਸੀ. ਬਨਾਰਸ. ਯੂ. ਪੀ. ਵਿੱਚ ਹਿੰਦੂਆਂ ਦਾ ਪ੍ਰਧਾਨ ਨਗਰ, ਜੋ ਵਿਦ੍ਯਾ ਦੀ ਟਕਸਾਲ ਅਤੇ ਮਹਾਤੀਰਥ ਹੈ. ਸ਼ਿਵਪੁਰਿ. ਕਾਸੀ ਗੰਗਾ ਦੇ ਖੱਬੇ ਪਾਸੇ ਆਬਾਦ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਇਸ ਦੀ ਆਬਾਦੀ ੧੯੮੪੪੭ ਸੀ. "ਨਾ ਕਾਸੀ ਮਤਿ ਉਪਜੈ ਨਾ ਕਾਸੀ ਮਤਿ ਜਾਇ." (ਗੂਜ ਮਃ ੩)#ਹਿੰਦੁਸਤਾਨ ਵਿੱਚ ਕਾਸ਼ੀ ਦੀ ਮਹਿਮਾ ਚਿਰ ਕਾਲ ਤੋਂ ਹੈ. ਹਰੇਕ ਮਤ ਦੇ ਹਿੰਦੂ ਨੇ ਇਸ ਦੀ ਸ਼ੋਭਾ ਵਧਾਉਣ ਦਾ ਯਤਨ ਕੀਤਾ ਹੈ. ਔਰੰਗਜ਼ੇਬ ਨੇ ਕਾਸ਼ੀ ਦਾ ਨਾਉਂ ਮੁਹੰਮਦਾਬਾਦ ਰੱਖਿਆ ਸੀ ਅਤੇ ਵਿਸ਼੍ਵੇਸ਼੍ਵਰ ਨਾਥ ਦਾ ਪ੍ਰਸਿੱਧ ਮੰਦਿਰ ਤੋੜਕੇ ਇੱਕ ਵੱਡੀ ਮਸੀਤ ਚਿਣਵਾਈ, ਜੋ ਹੁਣ ਭੀ ਦੇਖੀ ਜਾਂਦੀ ਹੈ.#ਇਸ ਸ਼ਹਿਰ ਵਿੱਚ ਹੇਠ ਲਿਖੇ ਗੁਰਦ੍ਵਾਰੇ ਹਨ-#(ੳ) ਮਹੱਲਾ ਆਸਭੈਰੋ ਵਿੱਚ "ਵਡੀ ਸੰਗਤਿ" ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਸੰਮਤ ੧੭੨੨ ਵਿੱਚ ਪਧਾਰੇ ਹਨ ਅਤੇ ਸੱਤ ਮਹੀਨੇ ਤੇਰਾਂ ਦਿਨ ਨਿਵਾਸ ਕੀਤਾ ਹੈ. ਜਿਸ ਗੁਫਾ ਵਿੱਚ ਏਕਾਂਤ ਧ੍ਯਾਨਪਰਾਇਣ ਰਹਿੰਦੇ ਸਨ, ਉਹ ਵਿਦ੍ਯਮਾਨ ਹੈ. ਪਟਨੇ ਤੋਂ ਪੰਜਾਬ ਨੂੰ ਆਉਂਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭੀ ਇਸ ਥਾਂ ਵਿਰਾਜੇ ਹਨ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਚੋਲਾ ਅਤੇ ਨੌਵੇਂ ਅਰ ਗੁਰੂ ਗੋਬਿੰਦ ਸਿੰਘ ਜੀ ਦੇ ਜੋੜੇ ਇੱਥੇ ਸਨਮਾਨ ਨਾਲ ਰੱਖੇ ਹੋਏ ਹਨ, ਜਿਨ੍ਹਾਂ ਦੇ ਦਰਸ਼ਨ ਸੰਕ੍ਰਾਂਤਿ ਵਾਲੇ ਦਿਨ ਕਰਾਇਆ ਜਾਂਦਾ ਹੈ. ਪੋਹ ਸੁਦੀ ੭, ਅੱਸੂ ਵਦੀ ੧੦. ਅਤੇ ਵੈਸਾਖੀ ਦੇ ਮੇਲੇ ਹੁੰਦੇ ਹਨ.#ਮਹਾਰਾਜਾ ਨਰੇਂਦ੍ਰ ਸਿੰਘ ਪਟਿਆਲਾਪਤਿ ਨੇ ਸੰਮਤ ੧੯੧੧ ਵਿੱਚ ਬਹੁਤ ਧੰਨ ਖਰਚਕੇ ਇੱਕ ਸ਼ੀਸ਼ਮਹਿਲ ਬਣਵਾਇਆ ਅਤੇ ਦੋ ਰੁਪਯੇ ਰੋਜ ਦਾ ਲੰਗਰ ਲਗਾਇਆ. ਗੁਰਦ੍ਵਾਰੇ ਨੂੰ ਆਮਦਨ ਕੁਝ ਮਕਾਨਾਂ ਦੇ ਕਿਰਾਏ ਦੀ ਅਤੇ ਕੁਝ ਲੇਢੂਪੁਰਾ ਪਿੰਡ ਵਿੱਚੋਂ ਆਉਂਦੀ ਹੈ. ਪੁਜਾਰੀ ਭਾਈ ਈਸਰ ਸਿੰਘ ਜੀ ਨਿਹੰਗ ਹਨ, ਜਿਨ੍ਹਾਂ ਨੇ ਉੱਦਮ ਕਰਕੇ ਲੋਕਾਂ ਦੇ ਹੱਥ ਗਈ ਗੁਰਦ੍ਵਾਰੇ ਦੀ ਜਾਯਦਾਦ ਨੂੰ, ਮੁੜ ਸਤਿਗੁਰੂ ਦੇ ਨਾਉਂ ਵਡੇ ਯਤਨ ਨਾਲ ਅਦਾਲਤ ਤੋਂ ਕਰਵਾਇਆ ਹੈ.#(ਅ) ਲਕਸਾ ਮਹਾਲ ਵਿੱਚ ਗੁਰੂ ਕਾ ਬਾਗ ਗੁਰਦ੍ਵਾਰਾ ਹੈ. ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਰਾਜੇ ਹਨ ਅਤੇ ਗੋਪਾਲ ਪਾਂਡੇ ਨੂੰ ਉੱਤਮ ਉਪਦੇਸ਼ ਦਿੱਤਾ ਹੈ.#(ੲ) ਜਗਤ ਗੰਜ ਵਿੱਚ "ਛਟੀ ਸੰਗਤਿ" ਗੁਰਦ੍ਵਾਰਾ ਹੈ। ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਕੁਝ ਸਮਾਂ ਵਿਰਾਜੇ ਹਨ. ਇਸ ਦੀ ਹਾਲਤ ਬਹੁਤ ਢਿੱਲੀ ਹੈ.#(ਸ) ਕਾਸ਼ੀ ਤੋਂ ਤਿੰਨ ਕੋਹ ਗੰਗਾ ਪਾਰ ਛੋਟੇ ਮਿਰਜਾਪੁਰ ਦੀ ਜ਼ਮੀਨ ਵਿੱਚ ਸੋਲਾਂ ਵਿੱਘੇ ਦਾ ਗੁਰੂ ਕਾ ਬਾਗ ਹੈ. ਇਸ ਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਵਡੀ ਸੰਗਤਿ ਵਿੱਚ ਵਿਰਾਜਣ ਸਮੇਂ ਇੱਕ ਵਾਰ ਪਧਾਰੇ ਹਨ. ਇਹ ਰੇਲਵੇ ਸਟੇਸ਼ਨ ਅਹਰੋਰਾ ਤੋਂ ਤਿੰਨ ਮੀਲ ਉੱਤਰ ਹੈ.#ਉਦਾਸੀ ਅਤੇ ਨਿਰਮਲੇ ਸੰਤਾਂ ਦੇ ਕਰੀਬ ਚਾਲੀ ਥਾਂ ਕਾਸ਼ੀ ਵਿੱਚ ਅਜਿਹੇ ਹਨ, ਜਿਨ੍ਹਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।#੨. ਕਾਂਸ੍ਯ. ਕੈਂਹਾਂ। ੩. ਕਾਂਸ੍ਯ (ਕਾਂਸੀ) ਦਾ ਵਾਜਾ. "ਕਾਸੀ ਫੂਟੀ ਪੰਡਿਤਾ! ਧੁਨਿ ਕਹਾ ਸਮਾਈ?" (ਬਿਲਾ ਕਬੀਰ) ੪. ਵਿ- ਚਮਤਕਾਰੀ. ਦੇਖੋ, ਕਾਸ ੩. "ਕਾਸੀ ਕ੍ਰਿਸਨ ਚਰਾਵਤ ਗਾਊ ਮਿਲਿ ਹਰਿਜਨ ਸੋਭਾ ਪਾਈ." (ਮਲਾ ਮਃ ੪)...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰ- ਗਤ. ਸੰਗ੍ਯਾ- ਸਭਾ. ਮਜਲਿਸ. "ਸੰਗਤ ਸਹਿਤ ਸੁਨੈ ਮੁਦ ਧਰੈਂ" (ਗੁਪ੍ਰਸੂ) ੨. ਸੰਬੰਧ. ਰਿਸ਼ਤਾ. ਨਾਤਾ। ੩. ਗੁਰੁਸਿੱਖਾਂ ਦੇ ਜਮਾ ਹੋਣ ਦੀ ਥਾਂ। ੪. ਮਾਲਵੇ ਵਿੱਚ ਇੱਕ ਪਿੰਡ, ਜੋ ਰਿਆਸਤ ਪਟਿਆਲਾ, ਨਜਾਮਤ, ਬਰਨਾਲਾ, ਤਸੀਲ ਅਤੇ ਥਾਣੇ ਭਟਿੰਡੇ ਵਿੱਚ ਹੈ. ਬੀਕਾਨੇਰ ਵਾਲੀ ਛੋਟੀ ਰੇਲਵੇ ਲਾਈਨ ਤੇ. ਸੰਗਤ ਭਟਿੰਡੇ ਤੋਂ ਪਹਿਲਾ ਸਟੇਸ਼ਨ ਹੈ....
ਵਿ- ਫੇਰਾ ਪਾਉਣ ਵਾਲਾ. ਚਕ੍ਰ ਲਾਉਣ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਅੰਗਦਦੇਵ ਜੀ ਦੇ ਪਿਤਾ ਬਾਬਾ ਫੇਰੂ, ਜੋ ਪਿੰਡ ਮਤੇ ਦੀ ਸਰਾਇ (ਨਾਗੇ ਦੀ ਸਰਾਇ) ਤਸੀਲ ਮੁਕਤਸਰ, ਜਿਲਾ ਫਿਰੋਜਪੁਰ ਦੇ ਵਸਨੀਕ ਸਨ. ਇਹ ਫਿਰੋਜ਼ਪੁਰ ਦੇ ਹਾਕਿਮ ਦੇ ਖਜਾਨਚੀ ਸਨ. ਬਾਬਾ ਫੇਰੂ ਜੀ ਦਾ ਦੇਹਾਂਤ ਸੰਮਤ ੧੫੮੩ ਵਿੱਚ ਹੋਇਆ ਹੈ।#੩. ਭਾਈ ਫੇਰੂ. ਅੰਬਮਾੜੀ ਪਿੰਡ ਵਿੱਚ ਉੱਪਲ ਖਤ੍ਰੀ ਬਿੰਨੇ ਦੇ ਘਰ ਸੰਮਤ ੧੬੯੭ ਵਿੱਚ ਇਸ ਦਾ ਜਨਮ ਹੋਇਆ. ਮਾਪਿਆਂ ਨੇ ਨਾਉਂ ਸੰਗਤ ਰੱਖਿਆ. ਸੰਮਤ ੧੭੧੩ ਵਿੱਚ ਇਹ ਗੁਰੂ ਹਰਿਰਾਇ ਸਾਹਿਬ ਦਾ ਸਿੱਖ ਬਣਿਆ. ਗੁਰੂ ਸਾਹਿਬ ਨੇ ਇਸ ਦਾ ਨਾਉਂ ਫੇਰੂ ਰੱਖਿਆ, ਕਿਉਂਕਿ ਇਹ ਵਪਾਰ ਲਈ ਫੇਰੀ ਪਾਉਂਦਾ ਸਤਿਗੁਰੂ ਦੀ ਸ਼ਰਣ ਆਇਆ ਸੀ. ਸਤਿਗੁਰੂ ਜੀ ਨੇ ਕੁਝ ਸਮੇਂ ਪਿੱਛੋਂ ਨੱਕੇ ਦਾ ਮਸੰਦ ਥਾਪਿਆ. ਜਦ ਮਸੰਦਾਂ ਦੀ ਮੰਦ ਕਰਨੀ ਪੁਰ ਦਸ਼ਮੇਸ਼ ਜੀ ਨੇ ਤਾੜਨਾ ਕੀਤੀ, ਤਦ ਫੇਰੂ ਨੂੰ ਭੀ ਦਾੜ੍ਹੀ ਤੋਂ ਫੜਕੇ ਹਜੂਰ ਲਿਆਉਣ ਦਾ ਹੁਕਮ ਹੋਇਆ. ਭਾਈ ਫੇਰੂ ਆਪਣੀ ਦਾੜ੍ਹੀ ਆਪਣੇ ਹੱਥ ਫੜਕੇ ਵਡੀ ਨੰਮ੍ਰਤਾ ਨਾਲ ਹਾਜਰ ਹੋਇਆ, ਜਿਸ ਪੁਰ ਕਲਗੀਧਰ ਨੇ ਇਸ ਨੂੰ "ਸੱਚੀ ਦਾੜ੍ਹੀ" ਅਤੇ "ਸੰਗਤਸਾਹਿਬ" ਦਾ ਖਿਤਾਬ ਬਖਸ਼ਿਆ. ਇਸ ਦੀ ਸੰਪ੍ਰਦਾਯ ਦੇ ਉਦਾਸੀ ਸਾਧੂ "ਸੰਗਤ ਸਾਹਿਬਕੇ" ਕਹਾਉਂਦੇ ਹਨ, ਅਰ ਛੋਟਾ ਅਖਾੜਾ ਇਸੇ ਸ਼ਾਖ਼ ਦਾ ਹੈ. ਦੇਖੋ, ਅਖਾੜਾ.#ਭਾਈ ਫੇਰੂ ਦਾ ਅਸਥਾਨ ਪਿੰਡ ਮੀਂਏ ਕੇ ਮੌੜ ਤਸੀਲ ਚੂਹਣੀਆਂ, ਜਿਲਾ ਲਹੌਰ ਵਿੱਚ ਪ੍ਰਸਿੱਧ ਹੈ, ਜੋ ਰੇਲਵੇ ਸਟੇਸ਼ਨ ਛਾਂਗਾ ਮਾਂਗਾ ਤੋਂ ੯. ਮੀਲ ਅਤੇ ਕੋਟ ਰਾਧਾਕਿਸਨ ਤੋਂ ਦਸ ਮੀਲ ਹੈ. ਇੱਥੇ ਸ਼੍ਰੀ ਗੁਰੂ ਨਾਨਕਦੇਵ ਦੀ ਟੋਪੀ ਅਤੇ ਗੌਦੜੀ ਹੈ. ਇਸ ਗੁਰਦ੍ਵਾਰੇ ਨਾਲ ਇੱਥੇ ਅਤੇ ਕਈ ਪਿੰਡਾਂ ਵਿੱਚ ੧੧੦ ਮੁਰੱਬੇ ਦੇ ਕਰੀਬ ਜ਼ਮੀਨ ਅਤੇ ਪੰਜ ਹਜਾਰ ਸਾਲਾਨਾ ਜਾਗੀਰ ਹੈ....
ਸੰ. सम्प्रदाय ਵਿ- ਦੇਣ ਵਾਲਾ. ਦੇਖੋ, ਸੰਪ੍ਰਦਾ। ੨. ਸੰਗ੍ਯਾ- ਪਰੰਪਰਾ ਤੋਂ ਉਪਦੇਸ਼ ਦੇਣ ਦੀ ਚਲੀ ਆਈ ਰੀਤਿ। ੩. ਪਰੰਪਰਾ ਤੋਂ ਚਲੀ ਧਰਮ ਰੀਤਿ। ੪. ਗੁਰੂ ਚੇਲੇ ਦੀ ਪੱਧਤਿ। ੫. ਗੁਰਉਪਦੇਸ਼ ਧਾਰਨ ਵਾਲੀ ਜਮਾਤ....
ਦੇਖੋ, ਸਾਧੁ. "ਸਾਧੂ ਸੰਗਿ ਉਧਾਰੁ ਭਏ ਨਿਕਾਣਿਆ." (ਮਃ ੫. ਵਾਰ ਮਲਾ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ. ਦੇਖੋ, ਬੀਰੋ ਬੀਬੀ। ੩. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ....
ਸੰ. संतोष ਸੰਤੋਸ. ਸੰਗ੍ਯਾ- ਸਬਰ. ਲੋਭ ਦਾ ਤਿਆਗ. "ਮਨਿ ਸੰਤੋਖੁ ਸਬਦਿ ਗੁਰ ਰਾਜੇ." (ਰਾਮ ਮਃ ੫) ੨. ਪ੍ਰਸੰਨਤਾ. ਆਨੰਦ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਦੇਖੋ, ਤੁਸ ਅਤੇ ਤੋਖ....
ਸੰ. ਨਰਾਂ (ਮਨੁੱਖਾਂ) ਦਾ ਸਮੁਦਾਯ ਨਾਰ, ਉਹ ਹੈ ਅਯਨ (ਘਰ) ਜਿਸ ਦਾ. ਅਰਥਾਤ ਸਭ ਨਰਾਂ ਵਿੱਚ ਨਿਵਾਸ ਕਰਤਾ। ੨. ਨਰ (ਕਰਤਾਰ) ਤੋਂ ਪੈਦਾ ਹੋਏ ਤੱਤ ਨਾਰ, ਉਹੀ ਹਨ ਘਰ ਜਿਸ ਦਾ ਅਰਥਾਤ ਤੱਤਾਂ ਵਿੱਚ ਵ੍ਯਾਪਕ ਰੂਪ.#नराजातानि तत्त्वानि नाराणीति विदुर्बुधाः#तान्येवायनं यस्य तेन नारायणः स्मृतः#(ਮਹਾਭਾਰਤ)#੩. ਨਰ (ਬ੍ਰਹਮ) ਦੇ ਪੁਤ੍ਰ ਜਲ ਹਨ ਨਾਰ, ਉਹ ਪੂਰਵਕਾਲ ਵਿੱਚ ਹਨ ਘਰ ਜਿਸ ਦਾ, ਉਹ ਨਾਰਾਯਣ.#आपो नारा इति प्रोक्ता आपोवै नरसूनवः#ता वदस्पायनं पूर्वं तेन नारायणः स्मृतः#(ਮਨੂ)#੪. ਜਲਜੰਤੁ. ਪਾਣੀ ਵਿੱਚ ਰਹਿਣ ਵਾਲਾ ਜੀਵ. "ਨਾਰਾਯਣ ਕੱਛ ਮੱਛ ਤਿੰਦੂਆਂ ਕਹਿਤ ਸਭ." (ਅਕਾਲ ੫. ਦੇਖੋ, ਨਾਰਾਇਣ....
ਸੰ. ਸ਼ੂਲ. ਸੰਗ੍ਯਾ- ਕੰਡੇ ਵਾਂਙ ਚੁਭਣ ਵਾਲੀ ਢਿੱਡਪੀੜ. "ਭਯੋ ਸੂਰ ਰਾਜਾ ਜੂ ਮਰ੍ਯੋ." (ਚਰਿਤ੍ਰ ੨੧੮) ਦੇਖੋ, ਸੂਲ ਰੋਗ। ੨. ਕੰਡਾ. ਕੰਟਕ. ਭਾਵ- ਵੈਰੀ. "ਸੂਰ ਸੁਰਾਨ ਕੇ ਹਾਨ ਕਰੇ." (ਗੁਪ੍ਰਸੂ) ੩. ਤ੍ਰਿਸੂਲ. ਭਾਲਾ. ਨੇਜਾ. "ਹਤੇ ਸਤ੍ਰੁ ਗਨ ਗਹਿ ਕਰ ਸੂਰ." (ਗੁਪ੍ਰਸੂ) ੪. ਸੰ. ਸੂਰ. ਸੂਰਜ. "ਨਾਮ ਜਪਤ ਕੋਟਿ ਸੂਰ ਉਜਿਆਰਾ." (ਜੈਤ ਮਃ ੫) "ਕੇਤੇ ਇੰਦ ਚੰਦ ਸੂਰ ਕੇਤੇ." (ਜਪੁ) ੫. ਭਾਵ- ਆਤਮਿਕ ਰੌਸ਼ਨੀ. ਗਿਆਨ ਦਾ ਪ੍ਰਕਾਸ਼. "ਉਗਵੈ ਸੂਰ ਅਸੁਰ ਸੰਘਾਰੈ." (ਓਅੰਕਾਰ) ਅਸੁਰ ਤੋਂ ਭਾਵ ਵਿਕਾਰ ਹੈ। ੬. ਯੋਗਭ੍ਯਾਸ ਦੇ ਸੰਕੇਤ ਅਨੁਸਾਰ ਸੱਜੀ ਨਾਸਿਕਾ ਦ੍ਵਾਰਾ ਚਲਦਾ ਸ੍ਵਾਸ, ਜਿਸ ਦਾ ਦੇਵਤਾ ਸੂਰਜ ਮੰਨਿਆ ਹੈ. "ਸੂਰ ਸਤ ਖੋੜਸਾ ਦਤ ਕੀਆ." (ਮਾਰੂ ਜੈਦੇਵ) ੭. ਪੰਡਿਤ. ਦਾਨਾ। ੮. ਸੰ. ਸ਼ੂਰ. ਯੋਧਾ. ਬਹਾਦੁਰ. "ਅਸੰਖ ਸੂਰ ਮੁਹ ਭਖ ਸਾਰ." (ਜਪੁ) ੯. ਸੰ. ਸ਼ੌਰ੍ਯ. ਸੂਰਮਤਾ. ਬਹਾਦੁਰੀ. "ਖਤ੍ਰੀ ਸਬਦੰ ਸੂਰ ਸਬਦੰ." (ਵਾਰਾ ਆਸਾ) ੧੦. ਸੰ. ਸ਼ੂਕਰ. ਸੂਅਰ. ਵਰਾਹ. "ਸੂਰ ਤਮ ਵ੍ਰਿੰਦ ਪਰ, ਸੂਰ ਰਣ ਦੁੰਦ ਪਰ, ਸੂਰ ਦਿਤਿਨੰਦ ਪਰ.¹ (ਗੁਪ੍ਰਸੂ)#ਕੁਰਾਨ ਵਿੱਚ ਸੂਰ ਦਾ ਮਾਸ ਹਰਾਮ ਲਿਖਿਆ ਹੈ. ਦੇਖੋ, ਸੂਰਤ ਬਕਰ, ਆਯਤ ੭੧, ਯਹੂਦੀ ਸੂਰ ਨੂੰ ਇਸ ਲਈ ਅਪਵਿਤ੍ਰ ਮੰਨਦੇ ਹਨ ਕਿ ਪੈਗੰਬਰ ਮੂਸਾ ਨੇ ਸੂਰ ਦੀ ਅਪਵਿਤ੍ਰ ਪਸ਼ੂਆਂ ਵਿੱਚ ਗਿਣਤੀ ਕੀਤੀ ਹੈ.² ਸਿੱਖ ਸੂਰ ਨੂੰ ਖਾਣ ਵਾਲੇ ਪਸ਼ੂਆਂ ਵਿੱਚ ਗਿਣਦੇ ਹਨ, ਪਰ ਖਾਸ ਕਰਕੇ ਵਿਧਿ ਨਹੀਂ। ੧੧. ਅ਼. [صوُر] ਸੂਰ. ਤੁਰ੍ਹੀ. ਬਿਗੁਲ। ੧੨. ਇਸਰਾਫ਼ੀਲ ਫਰਿਸ਼ਤੇ ਦਾ ਰਣਸਿੰਹਾ, ਜੋ ਪ੍ਰਲੈ ਵੇਲੇ ਵੱਜੇਗਾ, ਜਿਸ ਤੋਂ ਮੁਰਦੇ ਕਬਰਾਂ ਵਿੱਚੋ ਉਠ ਖੜੇ ਹੋਣਗੇ. ਦੋਖੋ, ਕੁਰਾਨ ਸੂਰਤ ੩੯, ਆਯਤ ੬੮। ੧੩. ਫ਼ਾ. [سۇر] ਲੋਦੀ ਵੰਸ਼ ਦੇ ਪਠਾਣਾਂ ਦੀ ਇੱਕ ਜਾਤਿ. ਹੁਮਾਯੂੰ ਨੂੰ ਜਿੱਤਣ ਵਾਲਾ ਸ਼ੇਰਸ਼ਾਹ ਇਸੇ ਜਾਤਿ ਦਾ ਸੀ। ੧੪. ਸ਼ਾਦੀ ਦੀ ਸਭਾ। ੧੫. ਸੁਰਖ ਰੰਗ। ੧੬. ਸ਼ਹਰਪਨਾਹ. ਫਸੀਲ....
ਦੇਖੋ, ਬਿਗਾੜ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਵਿ- ਨਵ. ਨਵੀਨ. ਨਵਾਂ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਵਿ- ਪੰਚਾਯਤਨ ਦਾ. ਪ੍ਰਧਾਨ ਪੰਚਜਨ ਦਾ ਹੈ ਸੰਬੰਧ ਜਿਸ ਨਾਲ. ਜੈਸੇ- ਪੰਚਾਯਤੀ ਅਖਾੜਾ....
ਦੇਖੋ, ਵਾਂਗੂ। ੨. ਦੇਖੋ, ਵਾਂਙ੍ਹ੍ਹਮਯ....
ਵਿ- ਉੱਤਮ. ਸ਼੍ਰੇਸ੍ਠ. ਸਿੰਧੀ. ਦਙੋ. "ਸੋ ਮੁਕਤ ਨਾਨਕ ਜਿਸੁ ਸਤਿਗੁਰੁ ਚੰਗਾ." (ਕਾਨ ਮਃ ੫) ੨. ਅਰੋਗ. ਨਰੋਆ। ੩. ਸੰਗ੍ਯਾ- ਬਹਿਲ ਗੋਤ ਦਾ ਇੱਕ ਪ੍ਰੇਮੀ, ਜੋ ਸ੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋ ਕੇ ਆਤਮਗ੍ਯਾਨੀ ਹੋਇਆ....
ਸੰਗ੍ਯਾ- ਆਪਣਾ ਮੰਨਣਾ. ਮਮਤ੍ਵ. "ਕਿਨਹੂ ਪ੍ਰੀਤਿ ਲਾਈ ਮੋਹ ਅਪਮਾਨ." (ਆਸਾ ਮਃ ੪) ੨. ਸੰ. ਨਿਰਾਦਰ. ਬੇਇੱਜ਼ਤੀ. ਤਿਰਸਕਾਰ....
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਅ਼. [خِیال] ਖ਼ਯਾਲ. ਸੰਗ੍ਯਾ- ਸੰਕਲਪ. ਫੁਰਣਾ. "ਮਨ ਮੇ ਉਪਜ੍ਯੋ ਤਬੈ ਖਿਆਲ." (ਨਾਪ੍ਰ) ੨. ਧ੍ਯਾਨ. ਚਿੰਤਨ. "ਏਕ ਖਿਆਲ ਵਿਖੇ ਮਨ ਰਾਤਾ." (ਗੁਪ੍ਰਸੂ) ੩. ਗਾਯਨ ਲਈ ਬਣਾਇਆ ਹੋਇਆ ਗੀਤ ਦਾ ਇੱਕ ਵਜ਼ਨ. ਦੇਖੋ, ਖਿਆਲ ਪਾਤਸਾਹੀ ੧੦. "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ x x#ਯਾਰੜੇ ਦਾ ਸਾਨੂ ਸੱਥਿਰ ਚੰਗਾ ਭੱਠਿ ਖੇੜਿਆਂ ਦਾ ਰਹਿਣਾ." (ਹਜ਼ਾਰੇ ੧੦)...
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਫ਼ਾ. [طوطی] ਤ਼ੂਤ਼ੀ. ਸੰਗ੍ਯਾ- ਸ਼ੁਕ. ਕੀਰ. ਹਰੇ ਰੰਗ ਦਾ ਇੱਕ ਪ੍ਰਸਿੱਧ ਪੰਛੀ, ਜਿਸ ਦੀ ਚੁੰਜ ਲਾਲ ਹੁੰਦੀ ਹੈ. ਤੋਤੇ ਅਨੇਕ ਆਕਾਰ ਅਤੇ ਰੰਗ ਦੇ ਭੀ ਦੇਸ਼ਭੇਦ ਕਰਕੇ ਹੋਇਆ ਕਰਦੇ ਹਨ. "ਦੁਰਮਤਿ ਦੇਖ ਦਿਆਲੁ ਹੁਇ ਹੱਥਹੁ ਉਸ ਨੋ ਦਿੱਤੁਸ ਤੋਤਾ." (ਭਾਗੁ) ੨. ਤੋੜੇਦਾਰ ਬੰਦੂਕ ਦਾ ਘੋੜਾ. ਤੋੜੇ ਨੂੰ ਪਲੀਤੇ ਵਿੱਚ ਲਾਉਣ ਦੀ ਚਿਮਟੀ. "ਤੋਰਾ ਉਭਾਰ ਤੋਤੇ ਜੜੰਤ." (ਗੁਪ੍ਰਸੂ) ੩. ਮਹਿਤਾ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਗੁਰੂ ਸਾਹਿਬ ਨੇ ਇਸ ਨੂੰ ਗੁਰਬਾਣੀ ਦੇ ਵਿਚਾਰ ਦਾ ਉਪਦੇਸ਼ ਦਿੱਤਾ. ਇਹ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਦਾ ਪ੍ਰਧਾਨ ਯੋਧਾ ਸੀ ਅਤੇ ਵਡੀ ਵੀਰਤਾ ਦਿਖਾਉਂਦਾ ਹੋਇਆ ਅਮ੍ਰਿਤਸਰ ਜੀ ਦੇ ਜੰਗ ਵਿੱਚ ਸ਼ਹੀਦ ਹੋਇਆ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਦੇਖੋ, ਮਹਤਾਬ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਦੇਖੋ, ਗੁਰਮੁਖ। ੨. ਦੇਖੋ, ਮੋਹਨ। ੩. ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਪ੍ਰੇਮੀ ਸਿੱਖ, ਜਿਸ ਨੇ ਬੇਨਤੀ ਕੀਤੀ ਕਿ ਮੈਨੂੰ ਕਿਸੇ ਗੁਰੁਮੁਖ ਸਿੱਖ ਦਾ ਦਰਸ਼ਨ ਕਰਾਓ. ਗੁਰੂ ਸਾਹਿਬ ਨੇ ਗੁਜਰਾਤ ਨਿਵਾਸੀ ਭਾਈ ਭਿਖਾਰੀ ਪਾਸ ਭੇਜਕੇ ਇਸ ਦੀ ਭਾਵਨਾ ਪੂਰਣ ਕੀਤੀ. ਦੇਖੋ, ਭਿਖਾਰੀ ੨....
ਸੰ. ਸੰਗ੍ਯਾ- ਕਾਰਜ ਵਿੱਚ ਲਾਉਣ ਦੀ ਕ੍ਰਿਯਾ. "ਜਿਉ ਪ੍ਰੇਰੇ ਤਿਉ ਕਰਨਾ." (ਬਿਲਾ ਮਃ ੪) ੨. ਧਕੇਲਣਾ। ੩. ਭੜਕਾਉਣਾ. "ਉਰਝਿ ਰਹਿਓ ਇੰਦ੍ਰੀਰਸ ਪ੍ਰੇਰਿਓ." (ਬਿਲਾ ਮਃ ੫)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਮਹਾਰਾਜ....
ਸੰ. नरेन्द्र. ਸੰਗ੍ਯਾ- ਨਰ- ਇੰਦ੍ਰ. ਮਨੁੱਖਾਂ ਦਾ ਸ੍ਵਾਮੀ, ਰਾਜਾ। ੨. ਕੁਬੇਰ ਦੇਵਤਾ....
ਪਰਿਪੂਰ੍ਣ. ਸਰਵਵ੍ਯਾਪਕ. ਦੇਖੋ, ਭਰਪੁਰ....
ਵਿ- ਸ (ਓਹੀ) ਰੂਪ. ਓਹੀ ਸ਼ਕਲ. ਸਮਾਨ ਰੂਪ। ੨. ਸੁਰੂਪ. ਸੁੰਦਰ ਰੂਪ. "ਚਤੁਰ ਸਰੂਪ ਸਿਆਣਾ ਸੋਈ." (ਮਾਰੂ ਸੋਲਹੇ ਮਃ ੫) ੩. ਸ੍ਵਰੂਪ. ਸੰਗ੍ਯਾ- ਨਿਜਰੂਪ. ਆਪਣਾ ਆਪ....
ਰੋਹਤਕ ਤੋਂ ੨੫ ਮੀਲ ਉੱਤਰ ਪੱਛਮ ਇੱਕ ਨਗਰ, ਜਿਸ ਦਾ ਪੁਰਾਣਾ ਨਾਮ ਜਯੰਤਿ ਦੇਵੀ ਦੇ ਮੰਦਿਰ ਕਾਰਣ "ਜਯੰਤਿਪੁਰ" ਸੀ. ਫੂਲਵੰਸ਼ੀ ਪ੍ਰਤਾਪੀ ਰਾਜਾ ਗਜਪਤਿ ਸਿੰਘ ਬਹਾਦੁਰ ਨੇ ਸਤਾਰਾਂ ਵਰ੍ਹੇ ਦੀ ਉਮਰ ਵਿੱਚ ਦਿੱਲੀ ਦੀ ਸਲਤਨਤ ਦੇ ਪਰਗਨੇ ਜੀਂਦ ਅਤੇ ਸਫੀਦੋਂ, ਸਨ ੧੭੫੫ ਵਿੱਚ ਫਤੇ ਕੀਤੇ ਅਰ ਸਨ ੧੭੬੬ ਵਿੱਚ ਜੀਂਦ ਨੂੰ ਆਪਣੀ ਰਾਜਧਾਨੀ ਥਾਪਿਆ. ਸਨ ੧੭੭੫ ਵਿੱਚ ਇੱਥੇ "ਫਤੇਹਗੜ੍ਹ" ਨਾਉਂ ਦਾ ਸੁੰਦਰ ਕਿਲਾ ਰਚਿਆ.#ਭਾਵੇਂ ਸਨ ੧੮੨੭ ਵਿੱਚ ਰਾਜਾ ਸੰਗਤ ਸਿੰਘ ਨੇ ਸੰਗਰੂਰ ਨੂੰ ਰਾਜਧਾਨੀ ਬਣਾ ਲਿਆ, ਪਰ ਸਰਕਾਰੀ ਕਾਗਜਾਂ ਵਿੱਚ ਰਿਆਸਤ ਦਾ ਨਾਮ ਜੀਂਦ ਹੀ ਲਿਖਿਆ ਜਾਂਦਾ ਹੈ, ਅਰ ਮਸਨਦਨਸ਼ੀਨੀ ਦੀ ਰਸਮ ਭੀ ਜੀਂਦ ਵਿੱਚ ਹੁੰਦੀ ਹੈ.#ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਂਦ ਨਗਰ ਨੂੰ ਚਰਣਾਂ ਨਾਲ ਪਵਿਤ੍ਰ ਕੀਤਾ ਹੈ ਅਤੇ ਕੁਝ ਸਮਾਂ ਗੁਰੂ ਤੇਗਬਹਾਦੁਰ ਸਾਹਿਬ ਭੀ ਵਿਰਾਜੇ ਹਨ. ਰਾਜਾ ਗਜਪਤਿ ਸਿੰਘ ਜੀ ਨੇ ਸੁੰਦਰ ਗੁਰਦ੍ਵਾਰਾ ਬਣਾਕੇ ਤੇਗਬਹਾਦੁਰਪੁਰ ਪਿੰਡ (ਪ੍ਰਸਿੱਧ ਛੰਨਾ) ਜਾਗੀਰ ਵਿੱਚ ਅਰਪਿਆ. ਗੁਰਦ੍ਵਾਰੇ ਦਾ ਪ੍ਰਬੰਧ ਰਿਆਸਤ ਦੀ ਕਮੇਟੀ ਦੇ ਹੱਥ ਹੈ. ਨਿੱਤ ਕੀਰਤਨ ਹੁੰਦਾ ਅਤੇ ਲੰਗਰ ਵਰਤਦਾ ਹੈ.#ਹੁਣ ਜੀਂਦ ਨਾਰਥ ਵੈਸਟਰਨ ਰੇਲਵੇ ਦਾ ਸਟੇਸ਼ਨ ਹੈ, ਜੋ ਭਟਿੰਡੇ ਤੋਂ ੧੦੫ ਅਤੇ ਦਿੱਲੀ ਤੋਂ ੭੯ ਮੀਲ ਹੈ. ਜੀਂਦ ਰਿਆਸਤ#ਜੀਂਦ ਰਿਆਸਤ ਫੂਲਕੀਆਂ ਰਿਆਸਤਾਂ ਵਿੱਚੋਂ ਸਿੱਖ ਰਿਆਸਤ ਹੈ, ਇਸ ਦਾ ਦਰਜਾ ਪੰਜਾਬ ਵਿੱਚ ਤੀਜਾ ਹੈ.¹ ਰਕਬਾ ੧੨੬੮ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਜਨਸੰਖ੍ਯਾ ੩੦੮, ੧੮੩ ਹੈ. ਆਮਦਨ ਸਤਾਈ ਲੱਖ ਰੁਪ੍ਯਾ ਸਾਲਾਨਾ ਹੈ.#ਜੀਂਦ ਰਾਜ ਵਿੱਚ ਚਾਰ ਨਗਰ (ਜੀਂਦ, ਸੰਗਰੂਰ, ਦਾਦਰੀ, ਸਫੀਦੋਂ) ਅਤੇ ੪੪੨ ਪਿੰਡ ਹਨ. ਆਬਪਾਸ਼ੀ ਪੱਛਮੀ ਜਮਨਾ ਕਨਾਲ ਅਤੇ ਸਰਹਿੰਦ ਕਨਾਲ ਤੋਂ ਹੁੰਦੀ ਹੈ, ਜਿਸ ਵਿੱਚ ਰਿਆਸਤ ਦਾ ਹਿੱਸਾ ਹੈ.²#ਰਿਆਸਤ ਦੀ ਫੌਜ ੭੦੦ ਸਿਪਾਹੀ ਇੰਪੀਰੀਅਲ ਸਰਵਿਸ ਪਲਟਨ ਦਾ, ੧੫੦ ਲੋਕਲ ਪਲਟਨ ਦਾ, ਮਹਾਰਾਜਾ ਦਾ ਬਾਡੀ ਗਾਰਡ ਰਸਾਲਾ ੧੧੨, ਖੱਚਰ ਬਾਟਰੀ Mule Battery ਦੇ ਸਿਪਾਹੀ ੨੭ ਹਨ. ਪੁਲਿਸ ਦੇ ਸਿਪਾਹੀ ੩੧੧ ਅਤੇ ਪਿੰਡਾਂ ਦੇ ਚੌਕੀਦਾਰ ੫੦੮ ਹਨ. ਰਿਆਸਤ ਵਿੱਚ ਇੱਕ ਹਾਈ ਸਕੂਲ, ੨੫ ਮਿਡਲ ਸਕੂਲ, ੩੯ ਪ੍ਰਾਇਮਰੀ ਸਕੂਲ ਬਾਲਕਾਂ ਲਈ, ਅਤੇ ੪. ਗਰਲ ਸਕੂਲ ਹਨ.#ਸੰਗਰੂਰ ਵਿੱਚ ਇੱਕ ਵਡਾ ਹਾਸਪਿਟਲ, ਜਿਸ ਵਿੱਚ ੩੦ ਬੀਮਾਰ ਰਹਿ ਸਕਦੇ ਹਨ, ਜੀਂਦ ਦਾ ਹਾਸਪਿਟਲ ਜਿਸ ਵਿੱਚ ੧੫. ਰੋਗੀ ਰਹਿ ਸਕਦੇ ਹਨ ਸੁੰਦਰ ਬਣੇ ਹੋਏ ਹਨ, ਅਤੇ ਇਲਾਕੇ ਵਿੱਚ ੧੦. ਡਿਸਪੈਨਸਰੀਆਂ (Dispensaries) ਹਨ.#ਬਾਬਾ ਫੂਲ ਦੇ ਵਡੇ ਸੁਪੁਤ੍ਰ ਚੌਧਰੀ ਤਿਲੋਕ ਸਿੰਘ ਦੇ ਛੋਟੇ ਪੁਤ੍ਰ ਸੁਖਚੈਨ ਸਿੰਘ ਤੋਂ ਜੀਂਦ ਦੀ ਸ਼ਾਖ ਚੱਲੀ ਹੈ. ਸੁਖਚੈਨ ਸਿੰਘ ਦੇ ਘਰ ਮਾਈ ਆਗਾਂ ਦੇ ਉਦਰ ਤੋਂ ਗਜਪਤਿ ਸਿੰਘ ਦਾ ਜਨਮ ਸਨ ੧੭੩੮ ਵਿੱਚ ਹੋਇਆ. ਸਨ ੧੭੫੧ ਵਿੱਚ ਪਿਤਾ ਸੁਖਚੈਨ ਸਿੰਘ ਦੇ ਦੇਹਾਂਤ ਪਿੱਛੋਂ ਗਜਪਤਿ ਸਿੰਘ ਨੇ ਛੋਟੀ ਉਮਰ ਵਿੱਚ ਹੀ ਘਰ ਦਾ ਕੰਮ ਸਾਂਭਿਆ ਅਰ ਜੁਆਨ ਹੋ ਕੇ ਆਪਣੇ ਉੱਦਮ ਨਾਲ ਤਲਵਾਰ ਦੇ ਬਲ ਕਈ ਇਲਾਕੇ ਮੱਲੇ. ਸਨ ੧੭੬੩ ਵਿੱਚ ਸਰਹਿੰਦ ਦੇ ਸੂਬੇ ਜੈਨਖ਼ਾਂ ਦੇ ਵਿਰੁੱਧ ਆਪਣੇ ਭਾਈਆਂ ਨਾਲ ਮਿਲਕੇ ਘੋਰ ਯੁੱਧ ਕੀਤਾ. ਇਸ ਫਤੇ ਵਿੱਚ ਬਹੁਤ ਮਾਲ ਅਤੇ ਕਈ ਪਿੰਡ ਗਜਪਤਿ ਸਿੰਘ ਦੇ ਹੱਥ ਆਏ.#ਸਨ ੧੭੭੨ ਵਿੱਚ ਕੁਲਦੀਪਕ ਗਜਪਤਿ ਸਿੰਘ ਨੇ ਰਾਜਾ ਪਦਵੀ ਪ੍ਰਾਪਤ ਕੀਤੀ ਅਤੇ ਰਾਜ ਕਾਜ ਦੇ ਉੱਤਮ ਨਿਯਮ ਥਾਪੇ. ਇਸ ਦੀ ਸੁਪੁਤ੍ਰੀ ਬੀਬੀ ਰਾਜਕੌਰ ਦਾ ਸਨ ੧੭੭੪ ਵਿੱਚ ਵੱਡੀ ਧੂਮ ਧਾਮ ਨਾਲ ਸਰਦਾਰ ਮਹਾਂਸਿੰਘ ਸੁਕ੍ਰਚੱਕੀਏ ਨਾਲ ਵਿਆਹ ਹੋਇਆ. ਮਹਾਰਾਜਾ ਰਣਜੀਤ ਸਿੰਘ ਪੰਜਾਬ ਕੇਸਰੀ ਦੀ ਮਾਤਾ ਹੋਣ ਕਰਕੇ ਬੀਬੀ ਰਾਜ ਕੌਰ ਦਾ ਨਾਮ ਵਡੇ ਸਨਮਾਨ ਨਾਲ ਦੇਸ਼ ਵਿੱਚ ਲਿਆ ਜਾਂਦਾ ਹੈ.#ਸਨ ੧੭੮੯ ਵਿੱਚ ਰਾਜਾ ਗਜਪਤਿ ਸਿੰਘ ੫੧ ਵਰ੍ਹੇ ਦੀ ਉਮਰ ਭੋਗਕੇ ਚਲਾਣਾ ਕਰ ਗਿਆ, ਅਰ ਉਸ ਦਾ ਪੁਤ੍ਰ ਰਾਜਾ ਭਾਗ ਸਿੰਘ ੨੧ਵਰ੍ਹੇ ਦੀ ਉਮਰ ਵਿੱਚ ਗੱਦੀ ਤੇ ਬੈਠਾ. ਇਸ ਨੇ ਸਨ ੧੮੦੩ ਵਿੱਚ ਜਨਰਲ ਲੇਕ (General Lake) ਨਾਲ ਮਿਤ੍ਰਤਾ ਗੰਢੀ ਅਰ ਕਈ ਜੰਗਾਂ ਵਿੱਚ ਸਹਾਇਤਾ ਦਿੱਤੀ. ਸਨ ੧੮੦੫ ਵਿੱਚ ਆਪਣੇ ਭਾਣਜੇ ਮਹਾਰਾਜਾ ਰਣਜੀਤ ਸਿੰਘ ਪਾਸ ਰਾਜਾ ਭਾਗ ਸਿੰਘ ਅੰਗ੍ਰੇਜ਼ੀ ਸਰਕਾਰ ਦਾ ਵਕੀਲ ਬਣਕੇ ਗਿਆ ਕਿ ਜਸਵੰਤਰਾਉ ਹੁਲਕਰ ਨੂੰ ਪੰਜਾਬ ਗਵਰਨਮੇਂਟ ਤੋਂ ਕਿਸੇ ਤਰਾਂ ਦੀ ਸਹਾਇਤਾ ਨਾ ਮਿਲੇ. ਇਸ ਕਾਰਜ ਵਿੱਚ ਰਾਜੇ ਨੂੰ ਸਫਲਤਾ ਪ੍ਰਾਪਤ ਹੋਈ ਅਰ ਕੰਪਨੀ ਸਰਕਾਰ ਤੋਂ ਬਵਾਨਾ ਅਤੇ ਗੋਹਾਨਾ ਇਲਾਕਾ ਮਿਲਿਆ.#ਸਨ ੧੮੧੯ ਵਿੱਚ ਰਾਜਾ ਭਾਗ ਸਿੰਘ ਦਾ ਦੇਹਾਂਤ ਹੋਣ ਪੁਰ ਉਸ ਦਾ ਪੁਤ੍ਰ ਰਾਜਾ ਫਤੇਸਿੰਘ ਗੱਦੀ ਤੇ ਬੈਠਾ, ਪਰ ਇਹ ਚਿਰ ਤੀਕ ਰਾਜ ਨਹੀਂ ਕਰ ਸਕਿਆ ੩. ਫਰਵਰੀ ਸਨ ੧੮੨੨ ਨੂੰ ਇਸ ਦਾ ਦੇਹਾਂਤ ਹੋ ਗਿਆ.#੩੦ ਜੁਲਾਈ ਸਨ ੧੮੨੨ ਨੂੰ ੧੧. ਵਰ੍ਹੇ ਦੀ ਉਮਰ ਵਿੱਚ ਰਾਜਾ ਫਤੇਸਿੰਘ ਦਾ ਪੁਤ੍ਰ ਸੰਗਤ ਸਿੰਘ ਜੀਂਦ ਦੀ ਗੱਦੀ ਤੇ ਬੈਠਾ. ਇਸ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਪਿਆਰ ਸੀ. ਰਾਜਾ ਸੰਗਤ ਸਿੰਘ ਬਹੁਤ ਸੁੰਦਰ ਅਤੇ ਸ਼ਾਹਸਵਾਰ ਸੀ, ਪਰ ਰਾਜ ਕਾਜ ਵੱਲ ਘੱਟ ਧਿਆਨ ਦੇਂਦਾ ਸੀ. ਇਸ ਦਾ ਦੇਹਾਂਤ ਤੇਈ ਵਰ੍ਹੇ ਦੀ ਉਮਰ ਵਿੱਚ ੩. ਨਵੰਬਰ ਸਨ ੧੮੩੪ ਨੂੰ ਹੋਇਆ. ਰਾਜਾ ਸੰਗਤ ਸਿੰਘ ਦੇ ਪੁਤ੍ਰ ਨਾ ਹੋਣ ਕਰਕੇ ਬਜੀਦਪੁਰ ਦੇ ਸਰਦਾਰ ਸਰੂਪ ਸਿੰਘ ਨੂੰ, ਜੋ ਕਰੀਬੀ ਹੱਕਦਾਰ ਸੀ, ਸਨ ੧੮੩੭ ਵਿੱਚ ਜੀਂਦ ਦੀ ਗੱਦੀ ਪ੍ਰਾਪਤ ਹੋਈ.#ਰਾਜਾ ਸਰੂਪ ਸਿੰਘ ਨੇ ਉੱਤਮ ਰੀਤਿ ਨਾਲ ਰਾਜ ਦਾ ਪ੍ਰਬੰਧ ਕੀਤਾ. ਇਹ ਵਡਾ ਕੱਦਾਵਰ, ਸ਼ੂਰਵੀਰ, ਦੂਰੰਦੇਸ਼ ਅਤੇ ਨੀਤਿਨਿਪੁਣ ਰਾਜਾ ਸੀ.³#ਸਨ ੧੮੫੭ ਦੇ ਗਦਰ ਵੇਲੇ ਗਵਰਨਮੇਂਟ ਨੂੰ ਇਸ ਨੇ ਤਨ ਮਨ ਧਨ ਤੋਂ ਪੂਰੀ ਸਹਾਇਤਾ ਦਿੱਤੀ ਅਤੇ ਆਪਣੀ ਫੌਜ ਦਾ ਮੁਖੀਆ ਹੋਕੇ ਆਪ ਦਿੱਲੀ ਪੁੱਜਾ. ਰਾਜਾ ਸਰੂਪ ਸਿੰਘ ਨੂੰ ਸਰਕਾਰ ਵੱਲੋਂ ਦਾਦਰੀ ਦਾ ਪਰਗਨਾ ਅਤੇ ਸੰਗਰੂਰ ਪਾਸ ਤੇਰਾਂ ਪਿੰਡ ਪ੍ਰਾਪਤ ਹੋਏ ਅਰ ਸਨ ੧੮੬੩ ਵਿੱਚ ਜੀ. ਸੀ. ਐਸ. ਆਈ.⁴ ਦਾ ਖ਼ਿਤਾਬ ਮਿਲਿਆ.#ਇਸ ਪ੍ਰਤਾਪੀ ਰਾਜੇ ਦਾ ਦੇਹਾਂਤ ੨੬ ਜਨਵਰੀ ਸਨ ੧੮੬੪ ਨੂੰ ਹੋਇਆ ਅਤੇ ਇਸ ਦਾ ਯੋਗ੍ਯ ਪੁਤ੍ਰ ਰਾਜਾ ਰਘੁਬੀਰ ਸਿੰਘ ਤੀਹ ਵਰ੍ਹੇ ਦੀ ਉਮਰ ਵਿੱਚ ੩੧ ਮਾਰਚ ਸਨ ੧੮੬੪ ਨੂੰ ਗੱਦੀ ਤੇ ਬੈਠਾ ਅਰ ਸ਼ਲਾਘਾ ਯੋਗ੍ਯ ਰਾਜ ਕੀਤਾ. ਇਸ ਦੇ ਅਹਿਦ ਵਿੱਚ ਸਰਹਿੰਦ ਕਨਾਲ ਜਾਰੀ ਹੋਈ ਅਤੇ ਪਿੰਡ ਸੰਗਰੂਰ ਉੱਤਮ ਸ਼ਹਿਰ ਬਣ ਗਿਆ. ਰਾਜਾ ਰਘੁਬੀਰ ਸਿੰਘ ਜੀ ਨੂੰ ਸਨ ੧੮੭੬ ਵਿੱਚ ਜੀ. ਸੀ. ਐਸ. ਆਈ. ਦਾ ਖ਼ਿਤਾਬ ਮਿਲਿਆ. ਇਸ ਚਤੁਰ ਰਾਜੇ ਨੇ ਦੂਜੇ ਅਫਗਾਨ ਜੰਗ (ਸਨ ੧੮੭੬) ਵਿੱਚ ਗਵਰਨਮੇਂਟ ਨੂੰ ਫੌਜ ਅਤੇ ਰੁਪਯੇ ਦੀ ਸਹਾਇਤਾ ਦਿੱਤੀ, ਅਤੇ "ਰਾਜਾਏ ਰਾਜਗਾਨ" ਆਦਿਕ ਖ਼ਿਤਾਬ ਪ੍ਰਾਪਤ ਕੀਤੇ. ਰਾਜਾ ਰਘੁਬੀਰ ਸਿੰਘ ਦੇ ਪੁਤ੍ਰ ਟਿੱਕਾ ਬਲਬੀਰ ਸਿੰਘ ਦਾ ਦੇਹਾਂਤ ਪਿਤਾ ਦੇ ਹੁੰਦੇ ਹੀ ਸਨ ੧੮੮੩ ਵਿੱਚ ਹੋ ਗਿਆ ਸੀ, ਇਸ ਲਈ ਸਨ ੧੮੮੭ ਵਿੱਚ ਰਾਜਾ ਰਘੁਬੀਰ ਸਿੰਘ ਜੀ ਦਾ ਦੇਹਾਂਤ ਹੋਣ ਪੁਰ ਉਸਦਾ ਪੋਤਾ ਰਾਜਕੁਮਾਰ ਰਨਬੀਰ ਸਿੰਘ ਅੱਠ ਵਰ੍ਹੇ ਦੀ ਉਮਰ ਵਿੱਚ ਰਾਜਸਿੰਘਾਸਨ ਤੇ ਵਿਰਾਜਿਆ.#ਵਰਤਮਾਨ ਮਹਾਰਾਜਾ ਰਨਬੀਰ ਸਿੰਘ ਜੀ ਦਾ ਜਨਮ ੧੧. ਅਕਤੂਬਰ ਸਨ ੧੮੭੯ ਨੂੰ ਹੋਇਆ ਹੈ. ਆਪ ਦਾਦਾ ਜੀ ਦੇ ਦੇਹਾਂਤ ਪਿੱਛੋਂ ਸਨ ੧੮੮੭ ਵਿੱਚ ਗੱਦੀ ਤੇ ਬੈਠੇ ਅਤੇ ਬਾਲਿਗ ਹੋ ਕੇ ਸਨ ੧੮੯੯ ਵਿੱਚ ਰਾਜਪ੍ਰਬੰਧ ਆਪਣੇ ਹੱਥ ਲਿਆ. ਇਨ੍ਹਾਂ ਨੂੰ ੧. ਜਨਵਰੀ ਸਨ ੧੯੦੯ ਨੂੰ ਕੇ. ਸੀ. ਐਸ. ਆਈ,⁵ ਅਤੇ ੧. ਜਨਵਰੀ ਸਨ ੧੯੧੬ ਨੂੰ ਜੀ. ਸੀ. ਆਈ. ਈ.⁶ ਖਿਤਾਬ ਮਿਲਿਆ. ਸਨ ੧੯੧੧ ਦਾ ਸ਼ਾਹੀ ਦਰਬਾਰ ਦਿੱਲੀ ਵਿੱਚ ਮੌਰੂਸੀ (hereditary) ਮਹਾਰਾਜਾ ਪਦਵੀ ਪ੍ਰਾਪਤ ਹੋਈ.#ਮਹਾਰਾਜਾ ਰਨਬੀਰ ਸਿੰਘ ਜੀ ਨੇ ਸਨ ੧੮੯੭- ੯੮ ਦੇ ਤੀਰਾ ਜੰਗ ਅਤੇ ਸਨ ੧੯੧੪ ਦੇ ਵਡੇ ਜੰਗ ਵਿੱਚ ਸਰਕਾਰ ਨੂੰ ਲੱਖਾਂ ਰੁਪਯਾਂ ਦੀ ਸਹਾਇਤਾ ਅਤੇ ਆਪਣੀ ਸਾਰੀ ਫੌਜ ਦੀ ਸੇਵਾ ਅਰਪਕੇ ਗਵਰਨਮੇਂਟ ਦੀ ਪ੍ਰਸੰਨਤਾ ਅਤੇ ਧੰਨਵਾਦ ਪ੍ਰਾਪਤ ਕੀਤਾ.#ਮਹਾਰਾਜਾ ਰਨਬੀਰ ਸਿੰਘ ਜੀ ਦੇ ਅਹਿਦ ਵਿੱਚ ਰਿਆਸਤ ਦੀ ਸ਼ਾਹੀ ਇਮਾਰਤਾਂ, ਪੁਸ੍ਤਕਾਲਯ, ਸਕੂਲ, ਹਾਸਪਿਟਲ ਆਦਿ ਬਹੁਤ ਸੁੰਦਰ ਬਣੇ ਹਨ ਅਤੇ ਸਨ ੧੯੦੧ ਵਿੱਚ ਲੁਦਿਆਨਾ ਧੂਰੀ ਜਾਖਲ ਰੇਲਵੇ ਬਣਾਈ ਗਈ ਹੈ, ਜਿਸ ਤੇ ਰਿਆਸਤ ਦਾ ਖਰਚ ੩੮, ੧੩, ੬੬੧ ਰੁਪਯੇ ਹੋਇਆ ਅਰ ਇਸ ਦੀ ਆਮਦਨ ਸਾਢੇ ਤਿੰਨ ਲੱਖ ਰੁਪਯਾ ਸਾਲਾਨਾ ਹੈ. ਇਸ ਤੋਂ ਛੁੱਟ ਜੀਂਦ ਪਾਨੀਪਤ ਰੇਲਵੇ ਤੇ ੧੭, ੦੦, ੦੦, ਖਰਚ ਕੀਤਾ ਗਿਆ ਹੈ, ਜਿਸ ਤੋਂ ਇੱਕ ਲੱਖ ਰੁਪਯਾ ਸਾਲਾਨਾ ਆਉਂਦਾ ਹੈ.#ਮਹਾਰਾਜਾ ਰਨਬੀਰ ਸਿੰਘ ਜੀ ਦਾ ਪੂਰਾ ਖ਼ਿਤਾਬ ਹੈ- ਕਰਨੈਲ ਹਿਜ਼ ਹਾਈਨੈਸ (Colonel His Highness) ਫ਼ਰਜ਼ੰਦੇ ਦਿਲਬੰਦ, ਰਸੂਖ਼ੁਲ ਇਤਕ਼ਾਦ, ਦਉਲਤੇ ਇੰਗਲਿਸ਼ੀਆ, ਰਾਜਾਏਰਾਜਗਾਨ, ਮਹਾਰਾਜਾ ਸਰ (Sir) ਰਨਬੀਰ ਸਿੰਘ, ਰਾਜੇਂਦ੍ਰ ਬਹਾਦੁਰ, ਜੀ. ਸੀ. ਆਈ. ਈ. , ਕੇ. ਸੀ. ਐਸ. ਆਈ. , ਵਾਲੀਏ ਜੀਂਦ.#ਰਿਆਸਤ ਜੀਂਦ ਦੀ ਸਲਾਮੀ ੧੩. ਤੋਪਾਂ ਦੀ ਹੈ, ਪਰ ਮਹਾਰਾਜਾ ਦੀ ਜ਼ਾਤੀ ਸਲਾਮੀ ੧੫. ਤੋਪਾਂ ਹਨ.#ਪਹਿਲਾਂ ਇਸ ਰਿਆਸਤ ਦਾ ਨੀਤਿਸੰਬੰਧ ਪੰਜਾਬ ਦੇ ਲਾਟਸਾਹਿਬ ਨਾਲ ਸੀ, ੧. ਨਵੰਬਰ ਸਨ ੧੯੨੧ ਤੋਂ ਗਵਰਨਮੈਂਟ ਇੰਡੀਆ ਨਾਲ ਏ. ਜੀ. ਸੀ. (Agent to the Governor General Panjab States) ਦ੍ਵਾਰਾ ਹੈ. ਦੇਖੋ, ਸੰਗਰੂਰ ਅਤੇ ਫੂਲਵੰਸ਼. ੨. ਖੂਹ ਦੀ ਗਾਰ ਨੂੰ ਭੀ ਪੰਜਾਬੀ ਵਿੱਚ ਜੀਂਦ ਆਖਦੇ ਹਨ....
ਸੂਰਤੀਆ ਸਿੰਘ ਫੂਲਵੰਸ਼ੀ ਦਾ ਆਬਾਦ ਕੀਤਾ ਨਗਰ, ਜੋ ਲੁਦਿਆਨੇ ਤੋਂ ੪੮ ਮੀਲ ਦੱਖਣ, ਲੁਦਿਆਨਾ ਧੂਰੀ ਜਾਖਲ ਰੇਲ ਪੁਰ ਜੀਂਦ ਦੀ ਰਾਜਧਾਨੀ ਹੈ. ਇਹ ਨਗਰ ਪਹਿਲਾਂ ਰਿਆਸਤ ਨਾਭੇ ਦਾ ਸੀ. ਸਨ ੧੭੭੪ ਵਿੱਚ ਰਾਜਾ ਗਜਪਤ ਸਿੰਘ ਨੇ ਇਸ ਪੁਰ ਕਬਜ਼ਾ ਕਰ ਲਿਆ. ਰਾਜਾ ਸੰਗਤ ਸਿੰਘ ਨੇ ਜੀਂਦ ਤੋਂ ਰਾਜਧਾਨੀ ਬਦਲਕੇ ਇਸ ਥਾਂ ਸਨ ੧੮੨੭ ਵਿੱਚ ਕਾਇਮ ਕੀਤੀ. ਸੰਗਰੂਰ ਨਾਭੇ ਤੋਂ ਬਾਰਾਂ ਕੋਹ ਪੱਛਮ ਵੱਲ ਹੈ. ਰਾਜਾ ਰਘੁਬੀਰ ਸਿੰਘ ਜੀ ਨੇ ਇਸ ਸ਼ਹਿਰ ਨੂੰ ਬਹੁਤ ਰੌਣਕ ਦਿੱਤੀ. ਸੰਗਰੂਰ ਵਿੱਚ ਦੋ ਸ਼ਸਤ੍ਰ ਦਸ਼ਮੇਸ਼ ਦੇ ਹਨ ਇੱਕ ਤਲਵਾਰ, ਜਿਸ ਉੱਤੇ ਸੁਨਹਿਰੀ ਅੱਖਰਾਂ ਵਿੱਚ ਇਹ ਪਾਠ ਹੈ:-# [این تلوار گوروگوبند سنگه کی کمر کی ہےـ علاقہ صورتِ ہند میں محمدیارسے] #ਇਹ ਸ਼੍ਰੀ ਸਾਹਿਬ ਕਲਗੀਧਰ ਸ੍ਵਾਮੀ ਨੇ ਭਾਈ ਧਰਮ ਸਿੰਘ ਨੂੰ ਬਖਸ਼ਿਆ ਸੀ. ਭਾਈ ਗੁੱਦੜ ਸਿੰਘ ਜੀ ਨੇ ਦਿਆਲਪੁਰੇ ਜਦ ਰਾਜਾ ਗਜਪਤ ਸਿੰਘ ਜੀ ਨੂੰ ਅਮ੍ਰਿਤ ਛਕਾਇਆ, ਤਦ ਇਹ ਸ਼ਸਤ੍ਰ ਰਾਜਾ ਸਾਹਿਬ ਨੂੰ ਦਿੱਤਾ.#ਦੂਸਰਾ ਸ਼ਸਤ੍ਰ ਪੇਸ਼ਕਬਜ ਹੈ, ਜਿਸ ਉਤੇ ਸੰਮਤ ੧੭੫੨ ਅਤੇ ਹੇਠ ਲਿਖੀ ਇਬਾਰਤ ਹੈ:-# [سِکّہ زد یہ ہردوعالم وفضل سخی شاہ گوبند سنگھ خود شاہ جہاںتیغ پناہ] #ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਬਾ ਤਿਲੋਕ ਸਿੰਘ ਨੂੰ ਬਖਸ਼ਿਆ ਸੀ.#ਸੰਗਰੂਰ ਦੇ ਰਾਜਭਵਨ ਵਿੱਚ ਇੱਕ ਕਿਤਾਬੀ ਜਿਲਦ ਦਾ ਦਸਮਗ੍ਰੰਥ ਹੈ, ਜਿਸ ਵਿੱਚ ਸੁਖਮਨਾ ਅਤੇ ਮਾਲਕੌਸ ਦੀ ਵਾਰ ਵਾਧੂ ਬਾਣੀਆਂ ਹਨ ਅਤੇ ਜਫਰਨਾਮਹ ਫਾਰਸੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ.#ਹੁਣ ਰਾਜਧਾਨੀ ਚਾਹੋ ਸੰਗਰੂਰ ਹੈ, ਪਰ ਸਰਕਾਰੀ ਕਾਗਜ਼ਾਂ ਵਿੱਚ ਰਿਆਸਤ ਜੀਂਦ ਲਿਖੀਦਾ ਹੈ. ਦੇਖੋ, ਜੀਂਦ....
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
ਅ਼. [قائم] ਕ਼ਾਯਮ. ਵਿ- ਸ੍ਥਿਰ. ਠਹਿਰਿਆ ਹੋਇਆ. "ਕਾਇਮੁ ਦਾਇਮੁ ਸਦਾ ਪਾਤਿਸਾਹੀ." (ਗਉ ਰਵਿਦਾਸ)...
ਸੰਗ੍ਯਾ- ਧਰਮ ਦਾ ਧ੍ਵਜਾ (ਝੰਡਾ). ਧਰਮ ਦਾ ਨਿਸ਼ਾਨ। ੨. ਨਿਰਮਲੇ ਸੰਤਾਂ ਦੇ ਅਖਾੜੇ ਦਾ ਨਿਸ਼ਾਨ. ਦੇਖੋ, ਅਖਾੜਾ ਅਤੇ ਨਿਰਮਲੇ। ੩. ਧਰਮ ਦੇ ਨਿਯਮਾਂ ਅਨੁਸਾਰ ਹਨ ਚਿੰਨ੍ਹ ਜਿਸ ਪੁਰ, ਐਸੀ ਧ੍ਵਜਾ....
ਅ਼. [نقد] ਸੰਗ੍ਯਾ- ਸਿੱਕੇ ਦੀ ਸ਼ਕਲ ਵਿੱਚ ਧਨ। ੨. ਵਿ- ਤਿਆਰ. ਪ੍ਰਸ੍ਤੁਤ....
ਫ਼ਾ. [جاگیِر] ਸੰਗ੍ਯਾ- ਰਾਜੇ ਵੱਲੋਂ ਦਿੱਤੀ ਜ਼ਮੀਨ ਦੇ ਲੈਣ ਦੀ ਕ੍ਰਿਯਾ। ੨. ਉਹ ਗਾਂਵ ਅਥਵਾ ਜ਼ਮੀਨ ਜੋ ਰਾਜੇ ਵੱਲੋਂ ਕਿਸੇ ਨੂੰ ਮੁਆ਼ਫ਼ ਹੋਵੇ....
ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ....
ਸਾਂਝ ਵਾਲਾ. ਜਿਸ ਵਿੱਚ ਬਹੁਤਿਆਂ ਦਾ ਹਿੱਸਾ ਹੈ. "ਤੂੰ ਸਾਝਾ ਸਾਹਿਬ ਬਾਪੁ ਹਮਾਰਾ." (ਮਾਝ ਮਃ ੫) "ਉਪਦੇਸ ਚਹੁ ਵਰਨਾ ਕਉ ਸਾਝਾ." (ਸੂਹੀ ਮਃ ੫) ੨. ਸੰਗ੍ਯਾ- ਸ਼ਰਾਕਤ. ਹਿੱਸੇਦਾਰੀ. "ਸਾਝਾ ਕਰੈ ਕਬੀਰ ਸਿਉ." (ਸ. ਕਬੀਰ)...
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਕ੍ਰਿ. ਵਿ- ਲਿਯੇ, ਲਈ. ਖ਼ਾਤਰ. ਸਦਕੇ....
ਵਿ- ਮੈਲ ਤੋਂ ਬਿਨਾ. ਦੇਖੋ, ਨਿਰਮਲ. "ਅਹਿਨਿਸਿ ਨਵਤਨ ਨਿਰਮਲਾ, ਮੈਲਾ ਕਬਹੂੰ ਨ ਹੋਇ." (ਵਾਰ ਸੂਹੀ ਮਃ ੧) ੨. ਅਵਿਦ੍ਯਾ ਮੈਲ ਰਹਿਤ. "ਸਾਧ ਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ." (ਗਉ ਥਿਤੀ ਮਃ ਪ) ੩. ਸੰਗ੍ਯਾ- ਨਿਰਮਲਧਰਮ (ਖ਼ਾਲਿਸਧਰਮ) ਧਾਰਣ ਵਾਲਾ. ਗੁਰੂ ਨਾਨਕਦੇਵ ਦਾ ਸਿੱਖ."ਸਬਦਿ ਰਤੇ ਸੇ ਨਿਰਮਲੇ." (ਸ੍ਰੀ ਮਃ ੩) ੪. ਦੇਖੋ, ਨਿਰਮਲੇ....
ਦੇਖੋ, ਪਥੁ ੨. ਅਤੇ ਪਥ੍ਯ....
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਸੰਗ੍ਯਾ- ਸ਼ਲਾਘਾ. ਤਅ਼ਰੀਫ। ੨. ਅ਼. [سلاح] ਸਲਾਹ਼. ਬਿਹਤਰੀ। ੩. ਭਾਵ- ਮੰਤ੍ਰ. ਮਸ਼ਵਰਾ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ....
ਸੰ. कच्छ ਨਦੀ ਆਦਿਕ ਦੇ ਕਿਨਾਰੇ ਦਾ ਦੇਸ਼. ਕਛਾਰ। ੨. ਬੰਬਈ ਹਾਤੇ ਦਾ ਇੱਕ ਦੇਸ਼, ਜਿਸ ਦੀ ਰਾਜਧਾਨੀ ਭੁਜ ਹੈ ਅਤੇ ਸਿੰਧੁ ਨਦ ਦੀ ਕੋਰੀ ਧਾਰਾ ਦੇ ਕਿਨਾਰੇ ਦਾ ਪੁਰਾਣਾ ਇਲਾਕਾ, ਜਿਸਦੀ ਰਾਜਧਾਨੀ ਕੋਟੀਸ਼੍ਵਰ ਸੀ। ੩. ਧੋਤੀ ਦਾ ਉਹ ਪੱਲਾ, ਜੋ ਦੋਹਾਂ ਟੰਗਾਂ ਵਿੱਚਦੀਂ ਲਿਆਕੇ ਪਿੱਛੇ ਟੰਗੀਦਾ ਹੈ. ਲਾਂਗ। ੪. ਦੇਖੋ, ਕੱਛਪ। ੫. ਕਛਹਿਰਾ. ਖ਼ਾਲਸੇ ਦਾ ਵਡਾ ਜਾਂਘੀਆ, ਜਿਸ ਨੂੰ ਅਮ੍ਰਿਤਧਾਰੀ ਸਿੰਘ ਪਹਿਨਦੇ ਹਨ. ਇਹ ਸਿੰਘਾਂ ਦਾ ਤੀਜਾ ਕਕਾਰ (ਕੱਕਾ) ਹੈ....
ਸੰ. कृपाण ਸੰਗ੍ਯਾ- ਜੋ ਕ੍ਰਿਪਾ ਨੂੰ ਫੈਂਕ ਦੇਵੇ. ਜਿਸ ਦੇ ਚਲਾਉਣ ਵੇਲੇ ਰਹਮ ਨਾ ਆਵੇ. ਤਲਵਾਰ. ਸ਼੍ਰੀ ਸਾਹਿਬ. ਸ਼ਮਸ਼ੇਰ. ਸਿੰਘਾਂ ਦਾ ਦੂਜਾ ਕਕਾਰ ਜੋ, ਅਮ੍ਰਿਤਧਾਰੀ ਨੂੰ ਪਹਿਰਣਾ ਵਿਧਾਨ ਹੈ. ਦੇਖੋ, ਸ਼ਸਤ੍ਰ "ਜੇ ਜੇ ਹੁਤੇ ਅਕਟੇ ਵਿਕਟੇ ਸੁ ਕਟੇ ਕਾਲ ਕ੍ਰਿਪਾਣ ਕਰਕੇ ਮਾਰੇ." (ਵਿਚਿਤ੍ਰ)#ਚਕ੍ਰਪਾਨਿ ਪਾਨਿ ਮੇ ਤਿਹਾਰੇ ਸ਼੍ਰੀ ਗੋਬਿੰਦ ਸਿੰਘ!#ਤੇਰੀ ਜੋ ਕ੍ਰਿਪਾਨ ਪਰੈ ਜਾਂ ਪਰ ਕ੍ਰਿਪਾ ਨ ਹੈ.#(ਗ੍ਵਾਲ ਕਵਿ)#ਕੱਛ ਕ੍ਰਿਪਾਨ ਨ ਕਬਹੂ ਤ੍ਯਾਗੈ।#ਸਨਮੁਖ ਲਰੈ ਨ ਰਣ ਤੇ ਭਾਗੈ.#(ਪ੍ਰਸਨੋੱਤਰ ਭਾਈ ਨੰਦ ਲਾਲ)#੨. ਇੱਕ ਛੰਦ, ਜੋ ਕਬਿੱਤ ਦੀ ਜਾਤਿ ਹੈ. ਲੱਛਣ- ਚਾਰ ਚਰਣ (ਤੁਕਾਂ), ਪ੍ਰਤਿ ਚਰਣ ੩੨ ਅੱਖਰ, ਅੱਠ ਅੱਠ ਅੱਖਰਾਂ ਪੁਰ ਅਨੁਪ੍ਰਾਸ ਸਹਿਤ ਚਾਰ ਵਿਸ਼੍ਰਾਮ. ਹਰੇਕ ਚਰਣ ਦਾ ਸੱਤਵਾਂ, ਪੰਦ੍ਰਵਾਂ, ਤੇਈਹਵਾਂ ਅਤੇ ਇਕਤੀਹਵਾਂ ਅੱਖਰ ਗੁਰੁ, ਅਤੇ ਅੱਠਵਾਂ, ਸੋਲਵਾਂ, ਚੌਬੀਹਵਾਂ ਅਤੇ ਬੱਤੀਹਵਾਂ ਲਘੁ. ਇਸ ਛੰਦ ਦਾ ਪ੍ਰਯੋਗ ਵੀਰਰਸ ਲਈ ਵਿਸ਼ੇਸ ਹੁੰਦਾ ਹੈ.#ਉਦਾਹਰਣ#ਸੈਨਾਪਤਿ ਕਾਲਾਖ਼ਾਨ, ਜੋਰਕੈ ਚਮੂ ਮਹਾਨ,#ਧਾਰ ਬਲ ਅਭਿਮਾਨ, ਡਟ੍ਯੋ ਹੈ ਮੈਦਾਨ ਆਨ, ਰਿਸਕਰ ਪੈਂਦਾਖ਼ਾਨ, ਭਯੋ ਗੁਰੁ ਸਮੁਹਾਨ,#ਸਿੰਘਨਾਦ ਉੱਚ ਠਾਨ, ਬੋਲ੍ਯੋ ਨਹਿ ਪੈਹੋਂ ਜਾਨ,#ਗਹਿਕੈ ਰਕਾਬ ਪਾਨ, ਰੋਕਲੀਨ ਹੈ ਕਿੰਕਾਨ,#ਹੇਤ ਭੂਮਿ ਪੈ ਗਿਰਾਨ, ਲਾਵਤ ਸ਼ਰੀਰਤਾਨ,#ਸ਼ਤ੍ਰੁਬਨ ਕੋ ਕ੍ਰਿਸ਼ਾਨ, ਵੀਰ ਸੋਢਿਵੰਸ਼ ਭਾਨ,#ਕਾਲਜੀਹ ਕੇ ਸਮਾਨ, ਝਾਰੀ ਸਿਰ ਪੈ ਕ੍ਰਿਪਾਨ....
ਸੰ. ਕੇਸ਼. ਸੰਗ੍ਯਾ- ਸਿਰ ਦੇ ਰੋਮ. "ਕੇਸ ਸੰਗਿ ਦਾਸ ਪਗ ਝਾਰਉ." (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ, ਮੁੰਡਨ। ੨. ਕ (ਜਲ) ਦਾ ਈਸ਼. ਵਰੁਣ. ਜਲਪਤਿ। ੩. ਫ਼ਾ. [کیش] ਕੇਸ਼. ਤ਼ਰੀਕ਼ਾ. ਰਿਵਾਜ. ਦਸ੍ਤੂਰ। ੪. ਆਦਤ. ਸੁਭਾਉ। ੫. ਧਰਮ. ਮਜਹਬ। ੬. ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਨਦੀ. ਦੇਖੋ, ਸਰਿ. ੨. ਦੇਖੋ, ਸਰਣਾ. "ਭਲੀ ਸਰੀ ਜਿ ਉਬਰੀ." (ਸ਼੍ਰੀ ਮਃ ੧) ੩. ਲੋਹੇ ਦੀ ਸੀਖ. "ਸਰੀ ਸਾਰ ਕੀ ਜਨੁ ਇਹ ਬਾਢੀ." (ਗੁਪ੍ਰਸੂ) ੪. ਸਰ (ਬਾਣਾਂ) ਨਾਲ. ਤੀਰੋਂ ਸੇ. "ਬੇਧਿ ਤੀਖਨ ਸਰੀ." (ਕੇਦਾ ਮਃ ੫)...
ਲੰਗਰ (ਰਸੋਈ) ਕਰਨ ਵਾਲਾ. ਦੇਖੋ, ਲੰਗਰ....
ਸੰਗ੍ਯਾ- ਖ਼ੁਸ਼ੀ. ਪ੍ਰਸੰਨਤਾ. "ਉਰ ਹਨਐ ਪ੍ਰਸਾਦ ਤਤਕਾਲਾ." (ਗੁਪ੍ਰਸੂ) ੨. ਸ੍ਵੱਛਤਾ. ਨਿਰਮਲਤਾ। ੩. ਅਰੋਗਤਾ।#੪. ਦੇਵਤਾ ਨੂੰ ਅਰਪਿਆ ਹੋਇਆ ਖਾਣ ਯੋਗ੍ਯ ਪਦਾਰਥ. ਨੈਵੇਦ੍ਯ. "ਜੇ ਓਹ ਅਨਿਕ ਪ੍ਰਸਾਦ ਕਰਾਵੈ." (ਗੌਂਡ ਰਵਿਦਾਸ) "ਵਰਤਾਇ ਪ੍ਰਸਾਦ ਵਿਸਾਲਾ." (ਗੁਪ੍ਰਸੂ) ੫. ਕਾਵ੍ਯ ਦਾ ਇੱਕ ਗੁਣ. ਪਦਾਂ ਦੀ ਜੜਤੀ ਸੁੰਦਰ ਅਤੇ ਅਰਥ ਦਾ ਸਪਸ੍ਟ ਹੋਣਾ। ੬. ਕ੍ਰਿਪਾ. ਅਨੁਗ੍ਰਹ। ੭. ਖ਼ਾ. ਭੋਜਨ. ਰਸੋਈ। ੮. ਦੇਖੋ, ਪ੍ਰਾਸਾਦ....
ਦੋਖੋ, ਤਯਾਰ....
ਵਿ- ਕੰਮ ਕਰਨ ਵਾਲਾ. ਕਾਰਗੁਜ਼ਾਰ। ੨. ਸੰਗ੍ਯਾ- ਕੰਮ ਚਲਾਉਣ ਵਾਲਾ ਅਹਿਲਕਾਰ. ਮੁਖ਼ਤਾਰ....
ਭਾਂਡਾਰ ਰੱਖਣ ਵਾਲਾ. "ਇਕੁ ਸੰਸਾਰੀ, ਇਕੁ ਭੰਡਾਰੀ." (ਜਪੁ) ੨. ਇੱਕ ਖਤ੍ਰੀ ਗੋਤ੍ਰ। ੩. ਇੱਕ ਜੱਟ ਗੋਤ੍ਰ. ਜੋ ਵਿਸ਼ੇਸ ਕਰਕੇ ਅਮ੍ਰਿਤਸਰ ਦੇ ਜਿਲੇ ਵਿੱਚ ਹੈ. "ਗੁਣ ਗਾਹਕ ਗੋਬਿੰਦ ਭੰਡਾਰੀ." (ਭਾਗੁ) ੪. ਰਸੋਈਆ. ਲਾਂਗਰੀ....
ਫ਼ਾ. [سپُرد] ਸਿਪੁਰਦ. ਹਵਾਲੇ ਕੀਤਾ ਹੋਇਆ. ਸੌਂਪਿਆ. ਦੇਖੋ, ਸਿਪੁਰਦਨ....
ਸੰ. सामग्री. ਸਮ- ਅਗ੍ਰ. ਸੰਗ੍ਯਾ- ਪੂਰਾਪਨ. ਸੰਪੂਰਣਤਾ। ੨. ਕਾਰਣਾਂ ਦਾ ਸਮੁਦਾਯ. ਕਾਰਜ ਸਿੱਧ ਕਰਨ ਦੇ ਕਾਰਣ. "ਸਚ ਤੇਰੀ ਸਾਮਗਰੀ." (ਸੂਹੀ ਮਃ ੫) ੩. ਸਾਮਾਨ. ਵਸਤੁ....
ਸੰ. ग्रन्थिन् ਵਿ- ਗ੍ਰੰਥ ਵਾਲਾ. ਜਿਸ ਪਾਸ ਗ੍ਰੰਥ ਹੈ। ੨. ਗ੍ਰੰਥ ਦੇ ਪੜ੍ਹਨਵਾਲਾ। ੩. ਗੱਠਦਾਰ. ਗੰਢੀਲਾ। ੪. ਸੰਗ੍ਯਾ- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਵਾਲਾ ਅਤੇ ਸੇਵਾਦਾਰ ਸਿੱਖ।...
ਦੇਖੋ, ਗਿਆਨੀ। ੨. ਪੰਜਾਬੀ ਦਾ ਉੱਚ ਦਰਜੇ ਦਾ ਇਮਤਿਹਾਨ। ੩. ਉਹ ਪੁਰਖ ਜਿਸ ਨੇ ਗਿਆਨੀ ਦੀ ਪਰੀਖ੍ਯਾ ਪਾਸ ਕੀਤੀ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਅਰਥਾਂ ਦਾ ਗ੍ਯਾਤਾ, ਸਿੱਖ ਪੰਡਿਤ.¹...
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਅ਼. [مُقرّر] ਵਿ- ਕ਼ੱਰ (ਥਾਪਿਆ) ਹੋਇਆ. ਠਹਿਰਾਇਆ। ੨. ਤਯ ਕੀਤਾ। ੩. ਅ਼. [مُکرّر] ਮੁਕੱਰਰ. ਵ੍ਯ- ਦੁਬਾਰਾ. ਫਿਰ. ਪੁਨਃ....
ਅ਼. [آدمی] ਸੰਗ੍ਯਾ- ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧)...
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਸੰਗ੍ਯਾ- ਚੋਬ (ਆਸਾ) ਰੱਖਣ ਵਾਲਾ ਨੌਕਰ. ਦੰਡਧਰ. ਵੇਤ੍ਰਪਾਣਿ. ਚੋਬਦਾਰ ਮਹਾਰਾਜਿਆਂ ਦੇ ਦਰਬਾਰ ਤੇ ਹਾਜਿਰ ਰਹਿੰਦੇ ਅਤੇ ਅੱਗੇ ਅੱਗੇ ਚਲਦੇ ਹਨ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਫ਼ਾ. [پابندی] ਸੰਗ੍ਯਾ- ਅਦੀਨਤਾ. ਪਾਬੰਦ ਹੋਣ ਦਾ ਭਾਵ। ੨. ਨਿਯਮ ਅਤਵਾ ਆਗ੍ਯਾ ਪਾਲਨ ਲਈ ਅਧੀਨਤਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵਿ- ਲਾਉਣ ਵਾਲਾ. "ਗਲ ਸੇਤੀ ਲਾਇਕ." (ਵਾਰ ਮਾਰੂ ੨. ਮਃ ੫) ੨. ਦੇਖੋ, ਲਾਯਕ....
ਦੇਖੋ, ਬਿਰਕਤ....
ਅ਼. [رئیس] ਰਿਆਸਤ ਵਾਲਾ। ੨. ਰਾਜਾ. ਮਹਾਰਾਜਾ....
ਸੰ. ਅਰ੍ਪਣ. ਨਜਰ. ਭੇਟਾ. ਦਾਨ. ਕਿਸੇ ਵਸਤੁ ਦੇ ਪੇਸ਼ ਕਰਨ ਦੀ ਕ੍ਰਿਯਾ. "ਅਰਪਿ ਸਾਧੁ ਕਉ ਅਪਨਾ ਜੀਉ." (ਸੁਖਮਨੀ) "ਅਰਪਿਆ ਤ ਸੀਸੁ ਸੁਥਾਨ ਗੁਰ ਪਹਿ." (ਗਉ ਛੰਤ ਮਃ ੫)...
ਸੰਗ੍ਯਾ- ਪੂਜਨ (ਅਰ੍ਚਨ) ਦੀ ਕ੍ਰਿਯਾ. ਸਨਮਾਨ. ਸੇਵਾ. "ਅਚੁਤ ਪੂਜਾ ਜੋਗ ਗੋਪਾਲ." (ਬਿਲਾ ਮਃ ੫)#੨. ਵ੍ਯੰਗ- ਤਾੜਨਾ. ਮਾਰ ਕੁਟਾਈ. "ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ." (ਕ੍ਰਿਸਨਾਵ)...
ਅ਼. [قِسم] ਸੰਗ੍ਯਾ- ਭੇਦ. ਜਾਤਿ। ੨. ਪ੍ਰਕਾਰ. ਢੰਗ. ਭਾਂਤਿ....
ਅ਼. [جماع] ਜਮਅ਼. ਸੰਗ੍ਯਾ- ਜੋੜ. ਮੀਜ਼ਾਨ। ੨. ਸੰਗ੍ਰਹਿ। ੩. ਜਮਾ ਸ਼ਬਦ ਖ਼ਾਤਿਰਜਮਾ (ਤਸੱਲੀ) ਲਈ ਭੀ ਵਰਤਿਆ ਹੈ. "ਇਸ ਬਿਧਿ ਤਾਂਕੀ ਜਮਾ ਕਰਾਈ." (ਗੁਵਿ ੧੦)...
ਫ਼ਾ. [خرچ] ਖ਼ਰ੍ਚ. ਅ਼. [خرج] ਖ਼ਰਜ. ਸੰਗ੍ਯਾ- ਵ੍ਯਯ. ਖਪਤ. ਸਰਫ਼। ੨. ਤੋਸ਼ਾ. "ਖਰਚ ਬੰਨੁ ਚੰਗਿਆਈਆਂ." (ਸੋਰ ਮਃ ੧)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰਗ੍ਯਾ- ਬਾਹੁਬਲ. ਭੁਜਾਬਲ। ੨. ਸਹਾਇਤਾ। ੩. ਸੰ. बहिस. ਵਹਿਰ. ਕ੍ਰਿ. ਵਿ- ਬਾਹਰ. ਅੰਦਰ ਦੇ ਵਿਰੁੱਧ. "ਬਾਹਰਹੁ ਹਉਮੈ ਕਹੈ ਕਹਾਏ." (ਆਸਾ ਅਃ ਮਃ ੧) ੪. ਸੰਬੰਧ ਅਥਵਾ ਅਸਰ ਤੋਂ ਅਲਗ। ੫. ਬਿਨਾ. ਬਗੈਰ। ੬. ਸ਼ਕਤਿ ਤੋਂ ਪਰੇ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। ੨. ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ. "ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ." (ਸ੍ਰੀ ਅਃ ਮਃ ੩) "ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ." (ਗਉ ਕਬੀਰ) ੩. ਬ੍ਰਹਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. "ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ." (ਗੌਂਡ ਮਃ ੪) ੪. ਦੇਖੋ, ਬ੍ਰਾਹਮਣ....
ਪ੍ਰਾ. ਅਪਹੰਜ. ਵਿ- ਅੰਗ- ਭੰਗ. ਹੀਨਾਂਗ. ਅੰਗਹੀਨ. ਅੰਗਾਂ ਤੋਂ ਕੰਮ ਲੈਣੋ ਅਸਮਰਥ....
ਸੰਗ੍ਯਾ- ਲਊ (ਉਂਨ) ਦਾ ਵਸਤ੍ਰ. ਕੰਬਲ. ਸੰ. ਲੋਮੀਯ। ੨. ਕਬੀਰ ਜੀ ਦੀ ਧਰਮਪਤਨੀ. "ਸੁਨਿ ਅੰਧਲੀ ਲੋਈ, ਬੇਪੀਰਿ." (ਗੌਂਡ ਕਬੀਰ) ੩. ਜਨ ਸਮੁਦਾਯ. ਲੋਕ. "ਆਸਾ ਵਿੱਚ ਸੁਤੇ ਕਈ ਲੋਈ." (ਆਸਾ ਅਃ ਮਃ ੩) ੪. ਦੁਨੀਆਂ. ਸੰਸਾਰ. "ਲੋਇਣ ਲੋਈ ਡਿਠ, ਪਿਆਸ ਨ ਬੂਝੈ ਮੂ ਘਣੀ." (ਵਡ ਛੰਤ ਮਃ ੫) ੫. ਵਿ- ਪ੍ਰਕਾਸ਼ਕ. ਭਾਵ- ਕਰਤਾਰ. "ਦੁਨੀਆਂ ਦੋਸੁ, ਰੋਸੁ ਹੈ ਲੋਈ." ਭੈਰ ਕਬੀਰ) ਦੋਸ ਲੋਕਾਂ ਦਾ ਹੈ, ਅਤੇ ਰੋਸ ਪ੍ਰਕਾਸ਼ਕ (ਕਰਤਾਰ) ਨਾਲ। ੬. ਲੋਈਂ. ਲੋਕਾਂ ਨੂੰ ਲੋਕਾਂ ਵਿੱਚ. "ਪਾਤਾਲੀ ਪੁਰਈ ਸਭ ਲੋਈ." (ਮਃ ੪. ਵਾਰ ਬਿਹਾ)...
ਸੰ. ਰੌਪ੍ਯ. ਸੰਗ੍ਯਾ- ਰਜਤਮੁਦ੍ਰਾ. ਚਾਂਦੀ ਦਾ ਸਿੱਕਹ....
ਸੰਗ੍ਯਾ- ਪਵਿਤ੍ਰ ਅਸਥਾਨਾਂ ਤੇ ਜਾਣ ਦੀ ਕ੍ਰਿਯਾ. ਤੀਰਥਾਟਨ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਕ੍ਰਿ- ਦਾਨ ਕਰਨਾ. ਬਖਸ਼ਣਾ....
ਵ੍ਯ- ਯਾ. ਅਥਵਾ. ਖ੍ਵਾਹ. ਭਾਵੇਂ। ੨. ਦੇਖੋ, ਚਾਹਨਾ....
ਵਿ- ਪੂਰਣ. "ਪੂਰਾ ਸਤਿਗੁਰੁ ਜੇ ਮਿਲੈ." (ਸ੍ਰੀ ਮਃ ੫) ੨. ਸੰਗ੍ਯਾ- ਜਲ ਦਾ ਕੀੜਾ. ਕੂਰਾ। ੩. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਦੇਖੋ, ਬੇਰਵਾ....
ਪੈਦਾ ਕੀਤਾ. ਉਪਜਾਇਆ. "ਧਨੁ ਜਨਨੀ ਜਿਨਿ ਜਾਇਆ." (ਸ੍ਰੀ ਮਃ ੩) ੨. ਪੈਦਾ ਹੋਇਆ. ਉਪਜਿਆ. "ਨਾ ਓਹ ਮਰੈ ਨ ਜਾਇਆ." (ਭੈਰ ਮਃ ੩) ੩. ਸੰ. ਜਾਯਾ. ਮਾਤਾ. ਮਾਂ। ੪. ਜੋਰੂ. ਭਾਰਯਾ. ਵਹੁਟੀ. ਦੇਖੋ, ਜਾਯਾ ਨੰਃ ੧. "ਤਹ ਮਾਤ ਨ ਬੰਧੁ ਨ ਮੀਤ ਨ ਜਾਇਆ." (ਮਾਰੂ ਮਃ ੫) ੫. ਅ਼. [ضاعِع] ਜਾਇਅ਼. ਵਿ- ਵ੍ਯਰਥ. ਨਿਸਫਲ। ੬. ਖ਼ਰਾਬ. ਨਿਕੰਮਾ....
ਦੇਖੋ, ਭਾਂਡਾਰ। ੨. ਯਗ੍ਯ. ਸਾਧੂ ਅਤੇ ਅਭ੍ਯਾਗਤਾਂ ਲਈ ਕੀਤਾ ਭੋਜਨ. "ਮਿਸਹਿ ਪਰਸਪਰ ਨਰ ਕਹੈਂ, ਕਿਨ ਭੰਡਾਰਾ ਕੀਨ?" (ਨਾਪ੍ਰ)...
ਫ਼ਾ. [بغیر] ਵ੍ਯ- ਬਿਨਾ. ਸਿਵਾਯ....
ਸੰਗ੍ਯਾ- ਅਹੁਦਾ. ਪਦਵੀ। ੨. ਹੱਕ। ੩. ਯੋਗ੍ਯਤਾ. "ਅਤਰ ਬਲ ਅਧਿਕਾਰ." (ਸਵਾ ਮਃ ੧) ਸੈਨਾ ਦੀ ਯੋਗ੍ਯਤਾ ਤੇ। ੪. ਅਖ਼ਤਿਆਰ....
ਵਿ- ਭਦ੍ਰਲ. ਸ਼੍ਰੇਸ੍ਟ. "ਸਤਿਗੁਰੂ ਭਲਾ ਭਾਇਆ." (ਅਨੰਦੁ) ੨. ਦੇਖੋ, ਭਾਲਾ. "ਭਲਾ ਜੈਸੇ ਭੂਖਨ." (ਚਰਿਤ੍ਰ ੨੦੯) ਤੀਰ ਦੀ ਨੋਕ ਵਾਂਙ ਗਹਿਣੇ ਚੁਭਦੇ ਹਨ। ੩. ਦੇਖੋ, ਭੱਲਾ। ੪. ਦਾਨ. ਭੇਟਾ. ਦੇਖੋ, ਭਲ ਧਾ. "ਮਨਮੁਖਾਂ ਦੇ ਸਿਰਿ ਜੋਰਾ ਅਮਰੁ ਹੈ, ਨਿਤ ਦੇਵਹਿ ਭਲਾ." (ਮਃ ੪. ਵਾਰ ਗਉ ੧)...
ਕ੍ਰਿ. ਵਿ- ਅਜੇਹਾ. ਇਸ ਪ੍ਰਕਾਰ ਦਾ. "ਐਸਾ ਸਤਿਗੁਰ ਜੇ ਮਿਲੈ." (ਸ੍ਰੀ ਅਃ ਮਃ ੧)...
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਕ੍ਰਿ. ਵਿ- ਸਿਤਾਬ. ਸਦਯੰ. ਫੌਰਨ। ੨. ਸੰਗ੍ਯਾ- ਸੀਘ੍ਰਤਾ....
ਸੰ. ਸੰਗ੍ਯਾ- ਮੁੱਢ. ਸ਼ੁਰੂ. "ਆਰੰਭ ਕਾਜ ਰਚਾਇਆ." (ਸੂਹੀ ਛੰਤ ਮਃ ੪) ੨. ਉਤਪੱਤਿ. ਪੈਦਾਇਸ਼....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਅਜੇਹੀ. "ਐਸੀ ਕ੍ਰਿਪਾ ਕਰਹੁ ਪ੍ਰਭੁ ਨਾਨਕ." (ਬਾਵਨ)...
ਸੰਗ੍ਯਾ- ਇੱਛਾ. ਚਾਹ। ੨. ਜਰੂਰਤ. ਆਵਸ਼੍ਯਕਤਾ....
ਵਿ- ਨਵ. ਨਯਾ. ਨਵੀਨ (New)...
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਦੇਖੋ, ਜਮਾ। ੨. ਦੇਖੋ, ਜਮਾਨ ੪. "ਜਮੀਨੁਲ ਜਮਾਂ ਹੈ." (ਜਾਪੁ)...
ਦੇਖੋ, ਕਲਾ. "ਸਭ ਤਜੀ ਮਨੈ ਕੀ ਕਾਮਕਰਾ." (ਆਸਾ ਮਃ ੫) "ਗ੍ਵਾਰਨਿ ਚੰਦਕਰਾ ਸੀ." (ਕ੍ਰਿਸਨਾਵ) ਗੋਪੀ ਚੰਦ੍ਰਮਾਂ ਦੀ ਕਲਾ ਜੇਹੀ....
ਦੇਖੋ, ਦਯਾ। ੨. ਦੇਖੋ, ਦੀਆ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਜਾਗੀਰ ਰੱਖਣ ਵਾਲਾ. ਮੁਆ਼ਫ਼ੀਦਾਰ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਸੰ. ਯਾਦ੍ਰਿਸ਼ੀ. ਕ੍ਰਿ. ਵਿ- ਜੇਹੀ. ਜਿਸ ਪ੍ਰਕਾਰ ਦੀ. "ਜੈਸੀ ਮੈ ਆਵੈ ਖਸਮ ਕੀ ਬਾਣੀ." (ਤਿਲੰ ਮਃ ੧)...
ਸੰ. श्रद्घा ਸ਼੍ਰਤ- ਧਾ. ਸੰਗ੍ਯਾ- ਭਰੋਸਾ. ਨਿਸ਼ਚਾ. ਯਕੀਨ। ੨. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਸ਼੍ਰਤ੍ (ਸਤ੍ਯ) ਦੇ ਧਾਰਨ ਦਾ ਨਾਉਂ ਸ਼੍ਰੱਧਾ ਹੈ....
ਅ਼. [تکرار] ਸੰਗ੍ਯਾ- ਵਾਰੰਵਾਰ ਕਹਿਣ ਦੀ ਕ੍ਰਿਯਾ. ਵਿਵਾਦ। ੨. ਤਰਕ. ਹੁੱਜਤ. ਇਸ ਦਾ ਮੂਲ ਕੱਰ (ਦੁਬਾਰਾ ਹਮਲਾ ਕਰਨਾ) ਹੈ। ੩. ਹਿੰਦੀ ਅਤੇ ਪੰਜਾਬੀ ਕਵੀਆਂ ਨੇ ਇਕਰਾਰ ਦੀ ਥਾਂ ਭੀ ਤਕਰਾਰ ਸ਼ਬਦ ਵਰਤਿਆ ਹੈ. "ਜੋ ਤਕਰਾਰ ਤੋਹਿ ਸੰਗ ਕੀਨੋ." (ਗੁਪ੍ਰਸੂ)...
ਅ਼. [عِزّت] ਇ਼ੱਜ਼ਤ. ਸੰਗ੍ਯਾ- ਮਾਨ. ਆਦਰ. ਪ੍ਰਤਿਸ੍ਠਾ....
ਦੇਖੋ, ਖਿਆਲ....
ਅ਼. [دفعہ] ਦਫ਼ਅ਼: ਸੰਗ੍ਯਾ- ਬਾਰ. ਵੇਰ. "ਅਨਿਕ ਦਫਾ ਸਮਝਾਵਨ ਕੀਨੋ." (ਗੁਪ੍ਰਸੂ) ੨. ਧਾਰਾ. ਸ਼੍ਰੇਣੀ. ਪੰਕ੍ਤਿ. "ਰਾਖ ਲਈ ਸਭ ਗੋਪ ਦਫਾ." (ਕ੍ਰਿਸ਼ਨਾਵ) ੩. ਕਾਨੂਨੀ ਪੁਸਤਕ ਜਾਂ ਸੰਧਿਪਤ੍ਰ ਆਦਿ ਦਾ ਅੰਕ। ੪. ਅ਼. [دفع] ਦਫ਼ਅ਼. ਹਟਾਉਣਾ. ਦੂਰ ਕਰਨਾ. "ਦਾਨਵ ਕਰ ਢਫਾ." (ਸਲੋਹ)...
ਅੰ. Number. ਗਿਣਤੀ. ਸੰਖ੍ਯਾ. ਸ਼ੁਮਾਰ....
ਅਮਰ ਸ਼ਬਦ ਦੀ ਥਾਂ ਅਮਲੁ ਪਦ ਆਇਆ ਹੈ. "ਭਲ੍ਯੁ ਅਮਲੁ ਸਤਿਗੁਰੁ ਸੰਗਿ ਨਿਵਾਸੁ." (ਸਵੈਯੇ ਮਃ ੪. ਕੇ) ਗੁਰੂਅਮਰ ਦੇਵ ਜੀ ਨਾਲ ਨਿਵਾਸ। ੨. ਸਿੰਧੀ. ਸੰਗ੍ਯਾ- ਅਫ਼ੀਮ. ਭਾਵ- ਨਸ਼ਾ. ਮਾਦਕ. "ਅਮਲਨ ਸਿਉ ਅਮਲੀ ਲਪਟਾਇਓ." (ਸੋਰ ਮਃ ੫) ੩. ਸੰ. अमल. ਵਿ- ਬਿਨਾ ਮੈਲ. ਨਿਰਮਲ. "ਲੋਚਨ ਅਮਲ ਕਮਲਦਲ ਜੈਸੇ." (ਨਾਪ੍ਰ) ੪. ਸੰਗ੍ਯਾ- ਅਭਰਕ. ਅਬਰਕ। ੫. ਸੰ. अम्ल- ਅਮ੍ਲ. ਖਟਾਈ. ਤੁਰਸ਼ੀ. "ਹਠਤ ਜਲ ਆਗ ਕੋ ਅਮਲ ਸੁਰ ਰਾਗ ਕੋ." (ਕ੍ਰਿਸਨਾਵ) ਖਟਾਈ ਕੰਠ ਦਾ ਸੁਰ ਵਿਗਾੜ ਦਿੰਦੀ ਹੈ। ੬. ਵਿ- ਖੱਟਾ. ਤੁਰਸ਼. "ਮਧੁਰ ਸਲਵਨ ਸੁ ਅਮਲ ਬਿਧ ਪੁਨ ਤਿਕਤ ਕਖਾਯਾ." (ਗੁਪ੍ਰਸੂ) ਦੇਖੋ, ਖਟਰਸ। ੭. ਅ਼. [عمل] ਅ਼ਮਲ. ਸੰਗ੍ਯਾ- ਕਰਮ. ਆਚਾਰ. "ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ." (ਸ. ਫਰੀਦ) ੮. ਨਿਯਮ. ਨੇਮ। ੯. ਪ੍ਰਬੰਧ. ਇੰਤਜਾਮ। ੧੦. ਅਮਲਦਾਰੀ. ਰਾਜ ਦਾ ਬੰਦੋਬਸਤ. "ਤੁਰਕ ਪਠਾਣੀ ਅਮਲੁ ਕੀਆ." (ਵਾਰ ਆਸਾ) ੧੧. ਅਭ੍ਯਾਸ। ੧੨. ਅ਼. [امل] ਉਮੀਦ. ਆਸ਼ਾ....
ਵ੍ਯ- ਅੰਗੀਕਾਰ ਅਤੇ ਸੰਮਤੀ ਬੋਧਕ ਸ਼ਬਦ। ੨. ਠੀਕ, ਸਹੀ, ਆਦਿਕ ਦੀ ਥਾਂ ਵਰਤੀਦਾ ਹੈ। ੩. ਸਿਮ੍ਰਿਤੀ (ਚੇਤਾ) ਬੋਧਕ ਭੀ ਹੈ। ੪. ਫ਼ਾ. [ہاں] ਖ਼ਬਰਦਾਰ!...
ਸੰ. गल्ल ਸੰਗ੍ਯਾ- ਕਪੋਲ. ਰੁਖ਼ਸਾਰ. ਗੰਡ। ੨. ਗਲ੍ਯ. ਗਲ (ਕੰਠ) ਨਾਲ ਹੈ ਜਿਸ ਦਾ ਸੰਬੰਧ, ਬਾਤ. ਗੁਫ਼ਤਗੂ। ੩. ਸੰ. गल्ह् ਧਾ ਦੋਸ ਦੇਣਾ. ਨਿੰਦਾ ਕਰਨਾ....
ਅ਼. [ظاہر] ਜਾਹਿਰ. ਵਿ- ਪ੍ਰਗਟ. ਪ੍ਰਤੱਖ....
ਅ਼. [رِیاست] ਸੰਗ੍ਯਾ- ਰਾਜ੍ਯ। ੨. ਹੁਕੂਮਤ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਅ਼. [تجویِز] ਸੰਗ੍ਯਾ- ਫ਼ੈਸਲਾ. ਨਿਰਣਾ। ੨. ਇੰਤਜਾਮ. ਪ੍ਰਬੰਧ। ੩. ਸੰਮਤਿ. ਰਾਯ. ਇਸਦਾ ਮੂਲ ਜੌਜ਼ (ਗੁਜ਼ਰਨ ਦੇਣਾ) ਹੈ....
ਅ਼. [ضبط] ਜਬਤ਼. ਸੰਗ੍ਯਾ- ਅਧਿਕਾਰ ਵਿੱਚ ਲੈਣਾ. ਕਿਸੇ ਦੀ ਵਸਤੁ ਨੂੰ ਆਪਣੇ ਕ਼ਬਜੇ ਕਰਨਾ। ੨. ਨਿਗ੍ਰਹ. ਰੋਕਣ ਦਾ ਭਾਵ। ੩. ਰੋਬਦਾਬ। ੪. ਪ੍ਰਬੰਧ....
ਅ਼. [سفر] ਸੰਗ੍ਯਾ- ਯਾਤ੍ਰਾ. ਮੁਸਾਫ਼ਿਰੀ। ੨. ਸੰ. शफर ਸ਼ਫਰ. ਮੱਛੀ. ਇਹ ਸ਼ਬਦ ਸਫਰ ਭੀ ਸਹੀ ਹੈ। ੩. ਸੰ. स्फर् ਧਾ- ਕੰਬਣਾ. ਥਰਕਨਾ. ਜਾਨਾ. ਪਰਗਟ ਹੋਣਾ....
ਦੇਖੋ, ਗੁਰਦੁਆਰਾ ੩....
ਸੰ. ਦਰ੍ਸ਼ਨ. ਸੰਗ੍ਯਾ- ਦੇਖਣ ਦਾ ਸਾਧਨ, ਨੇਤ੍ਰ। ੨. ਦੀਦਾਰ. "ਦਰਸਨ ਕਉ ਲੋਚੈ ਸਭੁ- ਕੋਈ." (ਸੂਹੀ ਮਃ ੫) ਕਾਵ੍ਯਗ੍ਰੰਥਾਂ ਵਿੱਚ ਦਰਸ਼ਨ ਚਾਰ ਪ੍ਰਕਾਰ ਦਾ ਲਿਖਿਆ ਹੈ-#(ੳ) ਸ਼੍ਰਵਣ ਦਰਸ਼ਨ. ਪ੍ਰੀਤਮ ਦਾ ਗੁਣ ਰੂਪ ਸੁਣਕੇ ਉਸ ਦਾ ਰਿਦੇ ਵਿੱਚ ਸਾਕ੍ਸ਼ਾਤ ਕਰਨਾ. "ਸੁਣਿਐ ਲਾਗੈ ਸਹਜਿਧਿਆਨੁ." (ਜਪੁ) "ਸੁਣਿ ਸੁਣਿ ਜੀਵਾ ਸੋਇ ਤੁਮਾਰੀ। ਤੂੰ ਪ੍ਰੀਤਮ ਠਾਕੁਰ ਅਤਿ ਭਾਰੀ." (ਮਾਝ ਮਃ ੫)#(ਅ) ਚਿਤ੍ਰ ਦਰਸ਼ਨ. ਪ੍ਰੀਤਮ ਦੀ ਮੂਰਤਿ ਦਾ ਦੀਦਾਰ. "ਗੁਰ ਕੀ ਮੂਰਤਿ ਮਨ ਮਹਿ ਧਿਆਨੁ." (ਗੌਂਡ ਮਃ ੫) "ਮੋਹਨ ਮੀਤ ਕੋ ਚਿਤ੍ਰ ਲਖੇ ਭਈ ਚਿਤ੍ਰ ਹੀ ਸੀ, ਤੋ ਵਿਚਿਤ੍ਰ ਕਹਾਂ ਹੈ?" (ਪਦਮਾਕਰ)#(ੲ) ਸ੍ਵਪਨ ਦਰਸ਼ਨ. ਪ੍ਯਾਰੇ ਨੂੰ ਸੁਪਨੇ ਵਿੱਚ ਦੇਖਣਾ. "ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ." (ਗਉ ਛੰਤ ਮਃ ੫)#(ਸ) ਪ੍ਰਤ੍ਯਕ੍ਸ਼੍ ਦਰਸ਼ਨ. ਪ੍ਰੇਮੀ ਦਾ ਸਾਕ੍ਸ਼ਾਤ ਦੀਦਾਰ ਕਰਨਾ. "ਅਦਿਸਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖਿ ਆਖੀ." (ਵਾਰ ਸ੍ਰੀ ਮਃ ੪) ੩. ਸ਼ੀਸ਼ਾ. ਦਰਪਣ। ੪. ਧਰਮ ਦਿਖਾਉਣ ਵਾਲਾ ਗ੍ਰੰਥ. ਦੇਖੋ, ਖਟ ਸ਼ਾਸਤ੍ਰ. "ਖਟ ਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ." (ਆਸਾ ਮਃ ੩) "ਦਰਸਨ ਛੋਡਿ ਭਏ ਸਮਦਰਸੀ." (ਮਾਰੂ ਕਬੀਰ) ਖਟ ਦਰਸ਼ਨਾਂ ਦਾ ਪਕ੍ਸ਼੍ ਤ੍ਯਾਗਕੇ ਸਭ ਦਰਸ਼ਨਾਂ ਵਿੱਚ ਸਮਾਨਤਾ ਰੱਖਣ ਵਾਲੇ ਹੋਗਏ। ੫. ਛੀ ਸੰਖ੍ਯਾ ਬੋਧਕ, ਕ੍ਯੋਂਕਿ ਦਰਸ਼ਨ ਛੀ ਹਨ। ੬. ਧਰਮ. ਮਜਹਬ. "ਇਕਨਾ ਦਰਸਨ ਕੀ ਪਰਤੀਤਿ ਨ ਆਈਆ." (ਵਾਰ ਵਡ ਮਃ ੩)...
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸੰ. ਯਾਦ੍ਰਿਸ਼ ਕ੍ਰਿ. ਵਿ- ਜੇਹਾ. ਜਿਸ ਪ੍ਰਕਾਰ ਦਾ. "ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈ ਡੀਠੁ." (ਵਾਰ ਰਾਮ ੨. ਮਃ ੫)...
ਦੇਖੋ, ਬਿਚਕਾਰ....
ਦੇਖੋ, ਅਸਵਾਰਾ....
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਸੰ. ਵਾਦ. ਸੰਗ੍ਯਾ- ਚਰਚਾ. ਤਰਕ. ਬਹਸ. "ਬਿਦਿਆ ਨ ਪਰਉ, ਬਾਦ ਨਹੀ ਜਾਨਉ." (ਬਿਲਾ ਕਬੀਰ) ੨. ਵਿਵਾਦ. ਝਗੜਾ. "ਅਹੰਬੁਧਿ ਪਰਬਾਦ ਨੀਤ." (ਬਿਲਾ ਮਃ ੫) ੩. ਵ੍ਯ- ਵ੍ਯਰਥ. ਫੁਜੂਲ. "ਬਿਨੁ ਨਾਵੈ ਪੈਨਣੁ ਖਾਣੁ ਸਭ ਬਾਦ ਹੈ." (ਮਃ ੩. ਵਾਰ ਸੋਰ) "ਬਾਦ ਕਾਰਾਂ ਸਭਿ ਛੋਡੀਆਂ." (ਮਾਰੂ ਅਃ ਮਃ ੧) ੪. ਸੰ. ਵਾਦ੍ਯ. ਸੰਗ੍ਯਾ- ਬਾਜਾ. "ਗੁਰਰਸ ਗੀਤ ਬਾਦ ਨਹੀਂ ਭਾਵੈ." (ਓਅੰਕਾਰ) ੫. ਫ਼ਾ. [باد] ਵਾਯੁ. ਹਵਾ. ਵਾਤ. "ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ." (ਅਕਾਲ) ੬. ਤਖ਼ਤ ਰਾਜਸਿੰਘ ਸਨ. ਦੇਖੋ, ਬਾਦਸ਼ਾਹ। ੭. ਅਭਿਮਾਨ। ੮. ਘੋੜਾ। ੯. ਬਾਦਹ. ਸ਼ਰਾਬ। ੧੦. ਵ੍ਯ- ਹੋਵੇ. ਜਿਵੇਂ ਉਮਰ ਦਰਾਜ਼ ਬਾਦ (ਵਡੀ ਉਮਰ ਹੋਵੇ). ੧੧. ਅ਼. ਬਅ਼ਦ. [بعد] ਕ੍ਰਿ. ਵਿ- ਪਿੱਛੋਂ. ਪਸ਼੍ਚਾਤ....
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਵਿ- ਵਿਦ੍ਯਾ (ਇ਼ਲਮ) ਵਾਲਾ. ਪੰਡਿਤ. ਆ਼ਲਿਮ। ੨. ਸੰਗ੍ਯਾ- ਪੰਜਾਬੀ ਦਾ ਇੱਕ ਇਮਤਹ਼ਾਨ....
ਕ੍ਰਿ. ਵਿ- ਦਰ ਬ ਦਰ. ਦ੍ਵਾਰ ਦ੍ਵਾਰ. "ਭਉਕਤ ਫਿਰੈ ਦਰਬਾਰੁ." (ਭੈਰ ਮਃ ੩) ੨. ਫ਼ਾ. [دربار] ਸੰਗ੍ਯਾ- ਬਾਦਸ਼ਾਹ ਦੀ ਸਭਾ. "ਦਰਬਾਰਨ ਮਹਿ ਤੇਰੋ ਦਰਬਾਰਾ." (ਗੂਜ ਅਃ ਮਃ ੫) ੩. ਖ਼ਾਲਸਾਦੀਵਾਨ। ੪. ਸ਼੍ਰੀ ਗੁਰੂ ਗ੍ਰੰਥਸਾਹਿਬ। ੫. ਹਰਿਮੰਦਿਰ। ੬. ਰਾਜਪੂਤਾਨੇ ਵਿੱਚ ਰਾਜੇ ਨੂੰ ਭੀ ਦਰਬਾਰ ਆਖਦੇ ਹਨ, ਜਿਵੇਂ- ਅੱਜ ਅਮ੍ਰਿਤ ਵੇਲੇ ਦਰਬਾਰ ਰਾਜਧਾਨੀ ਵਿੱਚ ਪਧਾਰੇ ਹਨ....
ਸੰਗ੍ਯਾ- ਜਾਣਨ ਦੀ ਕ੍ਰਿਯਾ. ਇ਼ਲਮ. ਦੇਖੋ, ਵਿਦ੍ ਧਾ. ਵਿਦ੍ਯਾ ਅਨੰਤ ਹਨ, ਪਰ ਆਪਣੀ ਆਪਣੀ ਬੁੱਧਿ ਅਨੁਸਾਰ ਲੋਕਾਂ ਨੇ ਅਨੇਕ ਭੇਦ ਕਲਪੇ ਹਨ. ਦੇਖੋ, ਅਠਾਰਹਿ ਵਿਦ੍ਯਾ, ਸੋਲਹ ਕਲਾ, ਕਲਾ ੧੧, ਚਉਦਹ ਵਿਦ੍ਯਾ, ਚੌਸਠ ਕਲਾ ਅਤੇ ਦਸਚਾਰ ਚਾਰ.#ਇਸ ਵੇਲੇ ਜੋ ਵਿਦ੍ਵਾਨਾਂ ਨੇ ਭੇਦ ਮੰਨੇ ਹਨ, ਉਨ੍ਹਾਂ ਵਿੱਚੋਂ ਪ੍ਰਧਾਨ ਅੰਗ ਵਿਦ੍ਯਾ ਦੇ ਇਹ ਹਨ-#(੧) ਵਿਗ੍ਯਾਨ (Philosophy) ਇਸ ਦੇ ਅੰਗ ਹਨ-#(ੳ) ਮਾਨਵੀ ਵਿਗ੍ਯਾਨ (Psychology)#(ਅ) ਨ੍ਯਾਯ (Logic)#(ੲ) ਚਰਚਾ ਵਿਦ੍ਯਾ (Dialectics)#(ਸ) ਸਦਾਚਾਰ ਵਿਦ੍ਯਾ (Ethics)#(ਹ) ਧਰਮ ਵਿਦ੍ਯਾ (Religion)#(ਕ) ਬ੍ਰਹਮ ਵਿਦ੍ਯਾ (Theology)#(ਖ) ਆਤਮ ਵਿਦ੍ਯਾ (Metaphysics)#(ਗ) ਭੂਤ ਵਿਦ੍ਯਾ (Spiritualism)#(ਘ) ਜੋਤਿਸ ਵਿਦ੍ਯਾ (Astrology)#(ਙ) ਰਮਲ ਵਿਦ੍ਯਾ (Geomancy)#(ਚ) ਸਮਾਜ ਵਿਦ੍ਯਾ (Sociology) ਇਸ ਦੇ ਅਵਾਂਤਰ ਹਨ- ਸਮਾਜਗਣਿਤ- Statistics, ਨੀਤਿ- Political Science, ਸੰਜਮ ਵਿਦ੍ਯਾ- Economics ਘਰੋਗੀ ਸੰਜਮ ਵਿਦ੍ਯਾ- Domestic Economy, ਤਾਲੀਮ- Education, ਆਦਿ.#(੨) ਸਾਇੰਸ (Science) ਇਸ ਦੇ ਅੰਗ ਹਨ-#(ੳ) ਗਣਿਤ (Mathematics) ਇਸ ਦੇ ਅਵਾਂਤਰ ਹਨ-#ਹਿਸਾਬ- Arithmetic,#ਰੇਖਾਗਣਿਤ- Geometry,#ਮਾਪ ਵਿਦ੍ਯਾ –Mensuration,#ਅਲਜਬਰਾ- Algebra, ਆਦਿ#(ਅ) ਖਗੋਲ ਵਿਦਯਾ (Astronomy).#(ੲ) ਪਦਾਰਥ ਵਿਦ੍ਯਾ (Physics).#(ਸ) ਰਸਾਇਣ ਵਿਦ੍ਯਾ (Chemistry)#(ਹ) ਭੂਗਰਭ ਵਿਦ੍ਯਾ (Geology)#(ਕ) ਜੀਵਨ ਵਿਦ੍ਯਾ (Biology) ਇਸ ਦੇ ਅੰਗ ਹਨ-#ਵਨਸਪਤਿ ਵਿਦ੍ਯਾ Botony,#ਜੀਵਜੰਤੂ ਵਿਦ੍ਯਾ- Zoology ਇਸ ਦੇ ਹੀ ਅਵਾਂਤਰ ਹੈ,#ਪੰਛੀ ਵਿਦ੍ਯਾ- Ornithology#(ਖ) ਧਾਤੁ ਵਿਦਯਾ (Mineralogy)#(ਗ) ਦ੍ਰਵੀ ਵਿਦ੍ਯਾ (Hydrostatics)#ਵੈਦ੍ਯ ਵਿਦ੍ਯਾ (Medicine) ਜਿਸ ਦੇ ਅਵਾਂਤਰ ਮਾਨਵ ਚਿਕਿਤਸਾ- Human Pathology, ਪਸ਼ੁਚਿਕਿਤਸਾ- Veterinary science ਜੱਰਾਹੀ- Surgery, ਆਦਿ ਹਨ.#(ਙ) ਅੰਗ ਵਿਦ੍ਯਾ (Anatomy)#(ਚ) ਸ਼ਰੀਰ ਵਿਦ੍ਯਾ (Physiology)#(ਛ) ਇੰਜਨੀਅਰੀ (Engineering)#(ਜ) ਖੇਤੀ ਬਾੜੀ (Agriculture)#(ਝ) ਪੁਰਾਣੇ ਖੰਡਹਰਾਂ ਦੀ ਖੋਜ (Archeology)#(ਙ) ਸ਼ਬਦ ਵਿਦ੍ਯਾ (Acoustics) ਆਦਿ#(੩) ਇਤਿਹਾਸ ਵਿਦ੍ਯਾ (History) ਅਥਵਾ (Chronology)#(੪) ਭੁਗੋਲ ਵਿਦ੍ਯਾ (Geography)#(੫) ਹੁਨਰ ਅਤੇ ਕਾਰੀਗਰੀ (Arts and crafts) ਜਿਸ ਦੇ ਅੰਗ ਹਨ-#(ੳ) ਰਾਗ ਵਿਦ੍ਯਾ (Music)#(ਅ) ਚਿਤ੍ਰਕਾਰੀ (Painting)#(ੲ) ਨੱਕਾਸ਼ੀ (Drawing).#(ਸ) ਅਕਸ ਵਿਦ੍ਯਾ (Photography).#(ਹ) ਉੱਕਰਣਾ (Engraving).#(ਕ) ਸੰਗਤਰਾਸ਼ੀ (Sculpture).#(ਖ) ਸ਼ਿਲਪ (Architecture).#(ਗ) ਕਸੀਦਾ (Embroidery). ਆਦਿ,#(੬) ਸਾਹਿਤ੍ਯ ਵਿਦ੍ਯਾ (Literature). ਜਿਸ ਦੇ ਅੰਗ ਹਨ-#(ੳ) ਭਾਸਾ ਗ੍ਯਾਨ (Languages).#(ਅ) ਭਾਸ਼੍ਯ ਵਿਦ੍ਯਾ (Philology).#(ੲ) ਵਾਕ੍ਯ ਵਿਦ੍ਯਾ (Phonetics).#(ਸ) ਵ੍ਯਾਕਰਣ (Grammar).#(ਹ) ਛੰਦ ਵਿਦ੍ਯਾ (Prosozy).#(ਕ) ਅਲੰਕਾਰ ਵਿਦ੍ਯਾ (Rhetoric), ਆਦਿ....
ਕ੍ਰਿ. ਵਿ- ਅਗਰ. ਯਦਿ. "ਜੇਕਰਿ ਸੂਤਕੁ ਮੰਨੀਐ." (ਵਾਰ ਆਸਾ)...
ਦੇਖੋ, ਟਹਲ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਕ੍ਰਿ- ਵਿ- ਬਿਨਾ ਸ਼ੱਕ (ਸੰਦੇਹ). ਸੰਸ਼੍ਯ ਰਹਿਤ....
ਫ਼ਾ. [بےادبی] ਸੰਗ੍ਯਾ- ਬੇਅਦਬ ਹੋਣ ਦਾ ਭਾਵ. ਗੁਸ੍ਤਾਖੀ....
ਅ਼. [مناہی] ਮਨਹੀ ਦਾ ਬਹੁਵਚਨ. ਵਿਵਰਜਿਤ ਵਸਤੂਆਂ. ਨਿਸੇਧ ਕੀਤੀਆਂ ਬਾਤਾਂ। ੨. ਗੁਨਾਹ. ਪਾਪ....
ਸੰ. अधिकारिन्- ਸੰਗ੍ਯਾ- ਹੱਕਦਾਰ। ੨. ਅਹੁਦੇਦਾਰ। ੩. ਮਾਲਿਕ. ਸ੍ਵਾਮੀ....
ਵਿ- ਓਹੋ ਜੇਹੀ. ਤੈਸੀ। ੩. ਵੰਞਸੀ ਦਾ ਸੰਖੇਪ ਜਾਸੀ. "ਮਾਲੁ ਜੋਬਨੁ ਛੋਡਿ ਵੈਸੀ." (ਆਸਾ ਛੰਤ ਮਃ ੫) "ਹਭ ਵੈਸੀ, ਸੁਣਿ ਪਰਦਸੀ." (ਸੂਹੀ ਛੰਤ ਮਃ ੫)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਦੇਖੋ, ਸਕ ਅਤੇ ਸ਼ਕ੍ਯ। ੨. ਸੰਗ੍ਯਾ- ਲੱਕੜ ਦਾ ਛਿਲਕਾ (ਤ੍ਵਕ)....
ਸੰਗ੍ਯਾ- ਛਲ. ਫਰੇਬ। ੨. ਦੁੱਖ. "ਮਨ ਨ ਸੁਹੇਲਾ ਪਰਪੰਚ ਹੀਲਾ." (ਗਉ ਮਃ ੫) "ਸਾਧਨ ਕੋ ਹਰਤਾ ਜੋਉ ਹੀਲੌ." (ਕ੍ਰਿਸਨਾਵ) ੩. ਅ਼. [حیلہ] ਹ਼ੀਲਹ. ਬਹਾਨਾ. "ਹੀਲੜਾ ਏਹੁ ਸੰਸਾਰੋ." (ਵਡ ਮਃ ੧. ਅਲਾਹਣੀ) ੪. ਆਪਣੇ ਬਚਾਉ ਲਈ ਯੁਕਤਿ ਸੋਚਣ ਦੀ ਕ੍ਰਿਯਾ (ਤਦਬੀਰ)....
ਦੇਖੋ, ਬਹਾਉਣਾ ੧। ੨. ਫ਼ਾ. [بہانہ] ਸੰਗ੍ਯਾ- ਹੀਲਾ. ਮਿਸ. ਵਲ੍ਹਾਉ. "ਕਿਆ ਕੋ ਕਰੈ ਬਹਾਨਾ." (ਬਿਲਾ ਮਃ ੩) ੩. ਨਿਮਿੱਤ ਹੇਤੁ. ਸਬਬ....
ਭਾਗੀਂ. ਭਾਗ੍ਯ ਸੇ. ਭਾਗਾਂ ਨਾਲ. "ਗੁਰ ਚਰਨ ਬੇਹਿਥ ਮਿਲਿਓ ਭਾਗੀ." (ਸਾਰ ਮਃ ੫) ੨. ਸੰ. भागिन्. ਵਿ- ਹਿੱਸਾ ਲੈਣ ਵਾਲਾ। ੩. ਹਿੱਸੇਦਾਰ. "ਕੇਵਲ ਰਾਮਭਗਤ ਨਿਜ ਭਾਗੀ." (ਗਉ ਕਬੀਰ) ੪. ਭਾਗ੍ਯ (ਨਸੀਬ) ਵਾਲਾ, ਵਾਲੇ. "ਵਡਭਾਗੀ ਸੇ ਕਾਢੀਅਹਿ." (ਬਿਲਾ ਮਃ ੫)...
ਸੰ. ਵਿਹੰਗ- ਵਿਹੰਗਮ. ਵਿਹ (ਆਕਾਸ਼) ਵਿੱਚ ਜੋ ਗਮਨ ਕਰੇ, ਪੰਛੀ। ੨. ਸੂਰਯ। ੩. ਪੰਛੀ ਜੇਹੀ ਵ੍ਰਿੱਤਿ ਵਾਲਾ ਵਿਰਕ੍ਤ ਸਾਧੁ. "ਰਹੈ ਬਿਹੰਗਮ ਕਤਹਿ ਨ ਜਾਈ." (ਗਉ ਬਾਵਨ ਕਬੀਰ)...
ਕ੍ਰਿ- ਨਿਵਾਸ ਕਰਨਾ. ਰਹਾਇਸ਼ ਕਰਨੀ. "ਏਕ ਦਿਵਸ ਰਹਿ ਗਮਨ ਕਰੀਜੈ." (ਗੁਪ੍ਰਸੂ) ੨. ਰੁਕਣਾ. ਠਹਿਰਨਾ. "ਹਉਮੈ ਮੇਰਾ ਰਹਿਗਇਆ." (ਸ੍ਰੀ ਮਃ ੩) ੩. ਥਕਣਾ. "ਰਹਿਓ ਸੰਤ ਹਉ ਟੋਲਿ." (ਸਵੈਯੇ ਮਃ ੩. ਕੇ)...
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਅ਼. [مطلب] ਸੰਗ੍ਯਾ- ਤ਼ਲਬ ਦੀ ਥਾਂ. ਮੁਰਾਦ. ਮਨਸ਼ਾ। ੨. ਮਾਨਸਿਕ ਭਾਵ। ੩. ਸ੍ਵਾਰਥ. "ਹੈਂ ਮਤਲਬ ਕੇ ਮੀਤ ਵਿਸਾਲ." (ਗੁਪ੍ਰਸੂ)...
ਦੇਖੋ, ਰਕ੍ਸ਼ਾ. "ਰਖਿਆ ਕਰਹੁ, ਗੁਸਾਈ ਮੇਰੇ." (ਆਸਾ ਮਃ ੫)...
ਸੰ. ਸੰਗ੍ਯਾ- ਪ੍ਰਤਿਗ੍ਯਾ। ੨. ਕਸਮ. ਸੌਗੰਦ। ੩. ਵਿ- ਪੁਰਾਣਾ. ਪ੍ਰਾਚੀਨ....
ਸੰ. ਦੋਲ. ਸੰਗ੍ਯਾ- ਝੂਲਾ। ੨. ਰੱਸੀ (ਡੋਰੀ) ਨਾਲ ਝੂਲਣ ਵਾਲਾ ਇੱਕ ਪਾਤ੍ਰ, ਜਿਸ ਨਾਲ ਖੂਹ ਵਿਚੋਂ ਪਾਣੀ ਕੱਢੀਦਾ ਹੈ. "ਡੋਲੁ ਬਧਾ ਕਸਿ ਜੇਵਰੀ." (ਗਉ ਅਃ ਮਃ ੧) ਕਰਮ ਦੀ ਰੱਸੀ ਨਾਲ ਬੱਧਾ ਜੀਵ ਡੋਲ। ੩. ਬੇਰੀ ਦੀ ਇੱਕ ਜਾਤਿ, ਜਿਸ ਦੇ ਮੋਟੇ ਅਤੇ ਮਿੱਠੇ ਫਲ, ਧੜ ਮੋਟਾ ਅਤੇ ਕੱਦ ਉੱਚਾ ਹੁੰਦਾ ਹੈ. ਇਸ ਦੀ ਲੱਕੜ ਇਮਾਰਤਾਂ ਵਿੱਚ ਵਰਤੀ ਜਾਂਦੀ ਹੈ। ੪. ਝੋੱਲਾ. ਧੱਕਾ। ੫. ਡੋਲਣ ਕਰਕੇ ਜ਼ਖ਼ਮ ਵਿੱਚ ਹੋਈ ਸੋਜ....
ਸੰਗ੍ਯਾ- ਵਿਘਨ. ਰੁਕਾਵਟ। ੨. ਨਕ਼ਦ ਧਨ। ੩. ਸੰ. ਚਮਕ. ਪ੍ਰਕਾਸ਼। ੪. ਛਿਦ੍ਰ. ਛੇਕ. ਸੂਰਾਖ। ੫. ਨੌਕਾ. ਕਿਸ਼ਤੀ....
ਦੇਖੋ, ਪੰਕ੍ਤਿ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਜਾਵੇ। ੨. ਜੰਮੇ. ਪੈਦਾ ਕਰੇ। ੩. ਬੱਚੇ. "ਜਾਏ ਅਪਨੇ ਖਾਇ." (ਸ. ਕਬੀਰ) ੪. ਜਾਯ. ਸ੍ਥਾਨ. "ਬਾਗ ਮਿਲਖ ਸਭ ਜਾਏ." (ਗਉ ਮਃ ੫) ੫. ਜਾਇਅ਼. ਵ੍ਯਰਥ....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਸੰਗ੍ਯਾ- ਪਿਛਵਾੜਾ. ਪਿਛਲਾ ਪਾਸਾ। ੨. ਪਿੱਠ. ਪੀਠ। ੩. ਸੰਬੰਧਕੀ ਪਦ preposition ਜਿਵੇਂ ਉਸ ਦੇ ਮਗਰ ਲੱਗਾ ਹੈ। ੪. ਮਕਰ. ਮਗਰਮੱਛ। ੫. ਫ਼ਾ. [مکر] ਵ੍ਯ- ਪਰੰਤੁ. ਲੇਕਿਨ. ਪਰ. "ਮਗਰ ਪਾਛੇ ਕਛੁ ਨ ਸੂਝੈ." (ਧਨਾ ਮਃ ੧)...
ਸੰ. ਅਹਿਫੇਨ ਜੋ ਸੱਪ ਦੀ ਫੇਨ (ਵਿਸ) ਜੇਹੀ ਤਿੱਖੀ ਹੈ. ਅ਼. [افیون] ਅਫ਼ਯੂਨ. ਅੰ. Opium. ਸੰਗ੍ਯਾ- ਫੀਮ. ਪੋਸਤ ਦੇ ਡੋਡਿਆਂ ਦਾ ਦੁੱਧ ਕੱਢਕੇ ਜਮਾਇਆ ਹੋਇਆ ਇੱਕ ਪਦਾਰਥ, ਜੋ ਜ਼ਹਿਰੀਲਾ ਅਤੇ ਨਸ਼ੀਲਾ ਹੁੰਦਾ ਹੈ. ਵੈਦ ਅਨੇਕ ਰੋਗਾਂ ਵਿੱਚ ਇਸ ਨੂੰ ਵਰਤਦੇ ਹਨ. ਇਹ ਬਹੁਤ ਖ਼ੁਸ਼ਕ ਅਤੇ ਪੱਠਿਆਂ ਨੂੰ ਸੁਕੜਾਉਣ ਅਤੇ ਸੁਸਤ ਕਰਨ ਵਾਲੀ ਵਸ੍ਤੁ ਹੈ....
ਸੰ. ਸੰਗ੍ਯਾ- ਹਾਰ. ਸ਼ਿਕਸ੍ਤ। ੨. ਟੇਢਾਪਨ. ਵਿੰਗਾ ਕਰਨ ਦਾ ਭਾਵ. "ਮੁਹ ਮੈਲਾ ਕਰੈ ਨ ਭੰਗ." (ਵਾਰ ਰਾਮ ੨. ਮਃ ੫) ੩. ਭੈ. ਡਰ. "ਕਹੁ ਨਾਨਕ ਤਿਸੁ ਜਨ ਨਹੀ ਭੰਗ." (ਭੈਰ ਮਃ ੫) ੪. ਭੇਦ. ਫਰਕ। ੫. ਤਰੰਗ. ਲਹਰ। ੬. ਵਿਘਨ. "ਹਰਿ ਰਾਮ ਜਪਤ ਕਬ ਪਰੈ ਨ ਭੰਗੁ." (ਸੁਖਮਨੀ) ੭. ਕਸੂਰ. ਅਪਰਾਧ. "ਨਾਨਕ ਮੈ ਤਨਿ ਭੰਗੁ." (ਸਵਾ ਮਃ ੧) ੮. ਭੰਗਾ. ਵਿਜੀਆ. ਭਾਂਗ. ਦੇਖੋ, ਭੰਗਾ ੧....
ਅ਼. [قوَم] ਕ਼ੌਮ. ਸੰਗ੍ਯਾ- ਜਨਸਮੁਦਾਯ। ੨. ਜਾਤਿ। ੩. ਵੰਸ਼....
ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ....
ਸੰਗ੍ਯਾ- ਨਾਥ. ਸ੍ਵਾਮੀ. ਪਤਿ. (ਦੇਖੋ, ਨਹਨ). "ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ." (ਸੂਹੀ ਰਵਿਦਾਸ) ੨. ਵ੍ਯ- ਨਹੀਂ ਨਾ. "ਤਿਨ ਕੋ ਜਮ ਡਰ ਨਾਹ." (ਗੁਪ੍ਰਸੂ) ੩. ਸੰਗ੍ਯਾ- ਇਨਕਾਰ. ਨਨਕਾਰ. ਨਾਂਹ. "ਕਰੋ ਨਾਹ, ਕੈ ਅੰਗੀਕਾਰੋ." (ਸਲੋਹ)...
ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)...
ਵਿ- ਸ਼ੁਸ੍ਕ. ਖੁਸ਼ਕ....
ਵਿ- ਵਲ (ਵਿੰਗ) ਰਹਿਤ। ੨. ਕਪਟ ਰਹਿਤ. ਸੂਧਾ. "ਗੁਰਮੁਖਿ ਪ੍ਰਾਣੀ ਅਪਰਾਧੀ ਸੀਧੇ." (ਗਉ ਅਃ ਮਃ ੩) ੩. ਸਿੱਧਿ (ਕਾਮਯਾਬੀ) ਨੂੰ ਪ੍ਰਾਪਤ ਹੋਇਆ. ਕਾਮਯਾਬ. ਸਫਲ ਮਨੋਰਥ. "ਹਰਿ ਦਰਗਹ ਪੈਧੇ ਹਰਿਨਾਮੈ ਸੀਧੇ." (ਆਸਾ ਛੰਤ ਮਃ ੪) "ਸਤਿਗੁਰੁ ਤੇ ਕਵਨ ਕਵਨ ਨ ਸੀਧੋ ਮੇਰੇ ਭਾਈ?" (ਗਉ ਅਃ ਮਃ ੩) ੪. ਸਿੱਧਾ. ਉਲਟਾ ਦੇ ਵਿਰੁੱਧ. "ਸੀਧਾ ਛੋਡਿ ਅਪੂਠਾ ਬੁਨਨਾ." (ਗਉ ਮਃ ੫) ੫. ਸੰਗ੍ਯਾ- ਭੋਜਨ ਸਿੱਧ ਕਰਨ ਦੀ ਸਾਮਗ੍ਰੀ. ਰਸਦ. ਅਸਿੱਧ ਅੰਨ. "ਸੀਧਾ ਆਨ ਚਢਾਵਹੀਂ ਕੇਤਿਕ ਕਰਿਹਂ ਸਲਾਮ." (ਨਾਪ੍ਰ) ੬. ਸੈਂਧਵ. ਲੂਣ. "ਦਾਲ ਸੀਧਾ ਮਾਂਗਉ ਘੀਉ." (ਧਨਾ ਧੰਨਾ)...
ਕ੍ਰਿ- ਗ੍ਰਹਣ ਕਰਨਾ. ਲੇਨਾ. ਅੰਗੀਕਾਰ ਕਰਨਾ। ੨. ਸੰਗ੍ਯਾ- ਲੈਣ ਯੋਗ੍ਯ ਧਨ ਆਦਿ ਪਦਾਰਥ....
ਅ਼. [رقم] ਸੰਗ੍ਯਾ- ਲਿਖਣਾ। ੨. ਭਾਵ- ਨਕ਼ਦੀ....
ਫ਼ਾ. [پیشگی] ਸੰਗ੍ਯਾ- ਕਿਸੇ ਕਾਰਜ ਦੇ ਕਰਾਉਣ ਲਈ ਪਹਿਲਾਂ ਦਿੱਤੀ ਰਕਮ. ਅਗਾਊ ਦਿੱਤਾ ਧਨ....
ਵੈਸ਼੍ਯ ਵਰਣ ਦੀ ਇੱਕ ਜਾਤਿ। ੨. ਸੰ. सुद् ਧਾ- ਟਪਕਣਾ. ਚੁਇਣਾ. ਪਵਿਤ੍ਰ ਕਰਨਾ. ਅਮਾਨਤ ਰਖਣਾ. ਘਾਉ ਕਰਨਾ. ਫੱਟਣਾ. ਬਚਨ ਦੇਣਾ. ਮਾਰਨਾ। ੩. ਸੰਗ੍ਯਾ- ਰਸੋਈਆ. ਲਾਂਗਰੀ। ੪. ਪਾਪ. ਗੁਨਾਹ। ੫. ਡਿੰਗ. ਰਸੋਈਖਾਨੇ ਦਾ ਦਾਰੋਗਾ। ੬. ਸੰ. ਸ਼ੂਦ੍ਰ. ਚੌਥਾ ਵਰਣ. "ਖਤ੍ਰੀ ਬ੍ਰਾਹਮਣ ਸੂਦ ਵੈਸ." (ਸੂਹੀ ਮਃ ੫) ੭. ਫ਼ਾ. [سوُد] ਨਫ਼ਾ. ਲਾਭ। ੮. ਵਿਆਜ. "ਨਿਤ ਸਉਦਾ ਸੂਦ ਕੀਚੈ ਬਹੁ ਭਾਂਤਿ ਕਰ." (ਗਉ ਮਃ ੪) ਮੁਸਲਮਾਨਾਂ ਦੇ ਮਤ ਵਿੱਚ ਸੂਦ ਹਰਾਮ ਹੈ. ਦੇਖੋ, ਕੁਰਾਨ ਸੂਰਤ ਬਕਰ, ਆਯਤ ੨੭੫. ਹਿੰਦੂਮਤ ਵਿੱਚ ਸੂਦ ਲੈਣਾ ਵਿਧਾਨ ਹੈ. ਗੋਤਮ ਰਿਖੀ ਦੇ ਮਤ ਅਨੁਸਾਰ ਅਸਲ ਰਕਮ ਦਾ ਵੀਹਵਾਂ ਹਿੱਸਾ ਹਰ ਮਹੀਨੇ ਸੂਦ ਲੈਣਾ ਵਾਜਬ ਹੈ. ਮਨੂ ਦੇ ਹਿਸਾਬ ਨਾਲ ਗਿਣੀਏ ਤਦ ਸਵਾ ਰੁਪਯਾ ਸੈਂਕੜਾ ਮਹੀਨੇ ਪਿੱਛੇ ਬੈਠਦਾ ਹੈ. ਦੇਖੋ, ਵਿਆਜ....
ਅ਼. [نفع] ਨਫ਼ਅ਼. ਸੰਗ੍ਯਾ- ਲਾਭ. ਫ਼ਾਈਦਾ....
ਦੇਖੋ, ਤਿਜਾਰਤ....
ਫ਼ਾ. [کاروائی] ਸੰਗ੍ਯਾ- ਯਤਨ. ਤਦਬੀਰ। ੨. ਕਾਰਜ ਵਿੱਚ ਤਤਪਰਤਾ....
ਦੇਖੋ, ਮਰੰਮਤ....
ਅ਼. [اصل] ਅਸਲ. ਵਿ- ਖਰਾ. ਸੱਚਾ. ਦੇਖੋ, ਅਸਲਿ। ੨. ਸੰਗ੍ਯਾ- ਜੜ. ਮੂਲ. ਦੇਖੋ, ਅਸੁਲੂ. ੩. ਮੂਲ ਧਨ. ਪੂੰਜੀ। ੪. ਕੁਲ. ਵੰਸ਼। ੫. ਪ੍ਰਤਿਸ੍ਠਾ. ਮਾਨ. ੬. ਅ਼. [عسل] ਅ਼ਸਲ. ਸ਼ਹਿਦ. ਮਧੁ। ੭. ਵਿ- ਭਲਾ. ਨੇਕ। ੮. ਸੰ. ਸੰਗ੍ਯਾ- ਲੋਹਾ। ੯. ਸ਼ਸਤ੍ਰ....
ਫ਼ਾ. [کوشِش] ਸੰਗ੍ਯਾ- ਪ੍ਰਯਤਨ. ਉੱਦਮ....
ਫ਼ਾ. [آمدن] ਕ੍ਰਿ- ਆਉਣਾ. ਆਗਮਨ। ੨. ਸੰਗ੍ਯਾ- ਆਮਦਨ. ਆਮਦਨੀ....
ਅ਼. [تِجارت] ਸੰਗ੍ਯਾ- ਤਜਰ (ਲੈਣ ਦੇਣ) ਦੀ ਕ੍ਰਿਯਾ. ਸੌਦਾਗਰੀ. ਵਪਾਰ....
ਅ਼. [خبر] ਸੰਗ੍ਯਾ- ਸੁਧ. ਸਮਾਚਾਰ. ਹਾਲ। ੨. ਗ੍ਯਾਨ. ਸਮਝ. ਬੋਧ। ੩. ਇੱਤ਼ਿਲਾ. ਸੂਚਨਾ. "ਮਤ ਘਾਲਹੁ ਜਮਕੀ ਖਬਰੀ." (ਬਿਲਾ ਕਬੀਰ) ੪. ਨਿਗਹਬਾਨੀ. ਨਿਗਰਾਨੀ. "ਸਿੰਚਨਹਾਰੈ ਏਕੈ ਮਾਲੀ। ਖਬਰਿ ਕਰਤੁ ਹੈ ਪਾਤ ਪਤ ਡਾਲੀ." (ਆਸਾ ਮਃ ੫)...
ਵਿ- ਸਾਰ. ਸ਼੍ਰੇਸ੍ਠ. ਉੱਤਮ. "ਕੋ ਸਾਲੁ ਜਿਵਾਹੇ ਸਾਲੀ." (ਵਾਰ ਮਾਰ ੩) ਜਵਾਹੇਂ ਅਤੇ ਧਾਨਾਂ ਵਿੱਚੋਂ ਕੇਹੜਾ ਉੱਤਮ ਹੈ? ਭਾਵ ਧਾਨ ਸ਼੍ਰੇਸ੍ਠ ਹਨ। ੨. ਸੰ. शाल ਸੰਗ੍ਯਾ- ਸਾਲ ਦਾ ਬਿਰਛ. ਇਹ ਸਾਲ (साल ) ਭੀ ਸਹੀ ਹੈ. ਇਸ ਦੀ ਲੱਕੜ ਵਡੀ ਪੱਕੀ ਅਤੇ ਸਿੱਧੀ ਹੁੰਦੀ ਹੈ. ਖਾਸ ਕਰਕੇ ਛੱਤ ਵਿੱਚ ਇਸ ਦਾ ਵਰਤਾਉ ਬਹੁਤ ਹੁੰਦਾ ਹੈ. L. Vatica Robusta. "ਹਰੇ ਹਰੇ ਸਾਲ ਖਰੇ." (ਗੁਪ੍ਰਸੂ) ੩. ਇੱਕ ਜਾਤਿ ਦੀ ਮੱਛੀ. Ophiocephalus Wrahl । ੪. ਸ਼ਾਲਾ. ਘਰ. ਮੰਦਿਰ. "ਪ੍ਰਹਲਾਦ ਪਠਾਏ ਪੜਨਸਾਲ." (ਬਸੰ ਕਬੀਰ) "ਊਚੇ ਮੰਦਰ ਸਾਲ ਰਸੋਈ." (ਸੂਹੀ ਰਵਿਦਾਸ) ਰਸੋਈਸ਼ਾਲਾ. ਪਾਕਸ਼ਾਲਾ। ੫. ਸੱਲ. ਵੇਧ. ਦੇਖੋ, ਸ਼ਲ ਧਾ. "ਦੀਨਦ੍ਯਾਲ ਵੈਰੀਸਾਲ." (ਅਕਾਲ) ਦੇਖੋ, ਵੈਰੀਸਾਲ। ੬. ਸ਼ਾਲਿਹੋਤ੍ਰ ਨਾਮਕ ਇੱਕ ਮੁਨਿ, ਜਿਸ ਨੇ ਘੋੜਿਆਂ ਦੇ ਪੰਖ ਇੰਦ੍ਰ ਦੀ ਆਗ੍ਯਾ ਨਾਲ ਕੱਟ ਦਿੱਤੇ ਸਨ. ਆਖਦੇ ਹਨ ਕਿ ਪਹਿਲੇ ਘੋੜਿਆਂ ਦੇ ਖੰਭ ਹੋਇਆ ਕਰਦੇ ਅਤੇ ਉਹ ਪੰਛੀਆਂ ਵਾਙ ਆਕਾਸ਼ ਵਿੱਚ ਉਡਦੇ. "ਸਾਲ ਮੁਨੀਸਰ ਕਾਟੇ ਹੁਤੇ ਬ੍ਰਿਜ ਰਾਜ ਮਨੋ ਤਿਹ ਪੰਖ ਬਨਾਵਤ." (ਕ੍ਰਿਸਨਾਵ) ਕ੍ਰਿਸਨ ਜੀ ਨੇ ਪੰਖਦਾਰ ਤੀਰ ਮਾਰਕੇ ਘੋੜਿਆਂ ਦੇ ਸ਼ਰੀਰ ਅਜੇਹੇ ਕਰ ਦਿੱਤੇ, ਮਾਨੋ ਸ਼ਾਲ ਦੇ ਕੱਟੇ ਪੰਖ ਫੇਰ ਬਣਾਏ ਹਨ। ੭. ਸ਼ਾਵਲ੍ਯਾ (ਅਸਪਰਾ) ਦਾ ਸੰਖੇਪ. ਹੂਰ. "ਊਪਰ ਗਿੱਧ ਸਾਲ ਮਁਡਰਾਹੀਂ। ਤਰੇ ਸੂਰਮਾ ਜੁੱਧ ਮਚਾਹੀਂ." (ਚਰਿਤ੍ਰ ੫੨) ੮. ਫ਼ਾ. [سال] ਵਰ੍ਹਾ. ਸੰਮਤ. ਸੰਵਤਸਰ. ਦੇਖੋ, ਵਰਸ। ੯. [شال] ਸ਼ਾਲ. ਦੁਸ਼ਾਲੇ ਦੀ ਫਰਦ. ਪਸ਼ਮੀਨੇ ਦੀ ਚਾਦਰ. "ਸਿਰ ਪਰ ਸਤਗੁਰੁ ਸਾਲ ਸਜਾਈ." (ਗੁਪ੍ਰਸੂ) ੧੦. ਗੋਦੜੀ. ਕੰਥਾ....
ਅ਼. [مُلاحظہ] ਮੁਲਾਹ਼ਜਾ. ਲਹ਼ਜ (ਨਜਰ ਵਿੱਚ ਲਿਆਉਣ) ਦਾ ਭਾਵ. ਦੇਖਣਾ. "ਹਜਰਤ ਜਬ ਮੁਲਾਹਜੇ ਭਯੋ." (ਗੁਪ੍ਰਸੂ) ੨. ਲਿਹ਼ਾਜ. ਰਿਆ਼ਯਤ. "ਕਰ ਮੁਲਾਹਜਾ ਕੀਨ ਫਰੇਬੇ." (ਗੁਪ੍ਰਸੂ)...
ਫ਼ਾ. [زِندگانی] ਅਤੇ [زِندگی] ਸੰਗ੍ਯਾ- ਜੀਵਨ। ੨. . ਉਮਰ. ਅਵਸ੍ਥਾ....
ਦੇਖੋ, ਥਾਪਨ। ੨. ਸੰਗ੍ਯਾ- ਤਬਲੇ ਅਥਵਾ ਮ੍ਰਿਦੰਗ ਪੁਰ ਪੂਰੇ ਹੱਥ ਦਾ ਪ੍ਰਹਾਰ. ਥਪਕੀ. "ਲਗਤ ਢੋਲਕ ਥਾਪ ਹੈ." (ਸਲੋਹ) ੩. ਥੱਪੜ. ਤਮਾਚਾ। ੪. ਸ੍ਥਿਤਿ. ਮਰਯਾਦਾ. "ਥਾਪ੍ਯੋ ਸਭੈ ਜਿਹ ਥਾਪ." (ਜਾਪੁ) ੫. ਥਾਪੜਨ ਦੀ ਕ੍ਰਿਯਾ. ਪ੍ਯਾਰ ਨਾਲ ਬੱਚੇ ਨੂੰ ਥਪਕੀ ਦੇਣ ਦੀ ਕ੍ਰਿਯਾ. ਦੇਖੋ, ਥਾਪਿ ੨....
ਅ਼. [اِتفاق] ਇੱਤਿਫ਼ਾਕ਼. ਸੰਗ੍ਯਾ- ਮੇਲ. ਮਿਲਾਪ. ਏਕਾ. ਦੇਖੋ, ਏਕਤਾ। ੨. ਸਹਮਤਿ. ਰਾਇ ਦਾ ਮਿਲਾਪ। ੩. ਮੌਕਾ. ਅਵਸਰ....
ਫ਼ਾ. [برخاست] ਵਿ- ਵਿਸਰਜਨ ਕੀਤਾ. "ਭੀ ਬਰਖਾਸ੍ਤ ਸਭ ਸਭਾ." (ਗੁਪ੍ਰਸੂ) ੨. ਮੌਕੂਫ਼. ਹਟਾਇਆ ਹੋਇਆ। ੩. ਸੰਗ੍ਯਾ- ਸਭਾ ਦਾ ਉਠ ਜਾਣਾ....
ਵਿ- ਵਿਰੁੱਧ. ਵਿਪਰੀਤ. "ਉਲਟ ਭਈ ਜੀਵਤ ਮਰਿ ਜਾਗਿਆ." (ਗਉ ਅਃ ਮਃ ੧) ੨. ਕ੍ਰਿ. ਵਿ- ਪਲਟਕੇ. ਮੁੜ (ਹਟ) ਕੇ. "ਅਬ ਮਨ ਉਲਟਿ ਸਨਾਤਨ ਹੂਆ." (ਗਉ ਕਬੀਰ)...
ਦੇਖੋ, ਇਖ਼ਤ੍ਯਾਰ....
ਅ਼. [نقل] ਸੰਗ੍ਯਾ- ਅਨੁਕਰਣ. ਕਿਸੇ ਵਸ੍ਤੁ ਜੇਹੀ ਸ਼ਕਲ ਬਣਾਉਣ ਦੀ ਕ੍ਰਿਯਾ। ੨. ਉਤਾਰਾ. ਕਾਪੀ. (copy) ੩. ਇੱਕ ਥਾਂ ਤੋਂ ਦੂਜੇ ਥਾਂ ਲੈ ਜਾਣ ਦੀ ਕ੍ਰਿਯਾ। ੪. ਇੱਕ ਪ੍ਰਕਾਰ ਦਾ ਨਾਟਕ, ਜਿਸ ਵਿੱਚ ਕਿਸੇ ਨਜਾਰੇ ਦੀ ਹੂਬਹੂ ਝਾਕੀ ਦੱਸੀ ਜਾਂਦੀ ਹੈ. Farce. Drama....
ਦੇਖੋ, ਗੁਰਮੁਖੀ....
ਸੰ. ਵਸਤ੍ਰ. ਸੰਗ੍ਯਾ- ਕਪੜਾ. ਪੋਸ਼ਾਕ....
ਸੰਗ੍ਯਾ- ਵਮਨ ਅਤੇ ਵਾਂਤ. ਉਲਟੀ (ਛਰਦ), ਅਤੇ ਮੁਖ ਤੋਂ ਉਗਲੀ ਹੋਈ ਵਸਤੁ। ੨. ਅ਼. [باقی] ਬਾਕ਼ੀ ਵਿ- ਸ਼ੇਸ. ਜੋ ਬਚ ਰਿਹਾ ਹੈ। ੩. ਸੰਗ੍ਯਾ- ਹਿਸਾਬ ਕਰਨ ਪਿੱਛੋਂ ਕਿਸੇ ਵੱਲ ਰਹੀ ਰਕਮ. "ਨਾ ਜਮ ਕਾਣਿ, ਨ ਜਮ ਕੀ ਬਾਕੀ." (ਗੁਜ ਅਃ ਮਃ ੧) "ਤਜਿ ਅਭਿਮਾਨ ਛੁਟੈ ਤੇਰੀ ਬਾਕੀ." (ਬਾਵਨ) ੪. ਪਾਰਬ੍ਰਹਮ. ਕਰਤਾਰ। ੫. ਅ਼. [باکی] ਵਿ ਰੋਂਦਾ ਹੋਇਆ. ਰੋਂਦੂ....
ਫ਼ਾ [سفید] ਵਿ- ਸ੍ਵੇਤ. ਚਿੱਟਾ. ਉੱਜਲ....
ਅ਼. [رِواج] ਸੰਗ੍ਯਾ- ਦਸਤੂਰ. ਤਰੀਕਾ। ੨. ਰੀਤਿ. ਰਸਮ....
ਸੰ. ਵਿ- ਇਕੇਲਾ. ਸਿਰਫ. "ਕੇਵਲ ਕਾਲਈ ਕਰਤਾਰ." (ਹਜ਼ਾਰੇ ੧੦) ੩. ਨਿਸ਼ਚੇ ਕੀਤਾ ਹੋਇਆ। ੩. ਸ਼ੁੱਧ. ਖਾਲਿਸ. ਨਿਰੋਲ. "ਕੇਵਲ ਨਾਮ ਦੀਓ ਗੁਰਮੰਤੁ." (ਗਉ ਮਃ ੫) ੪. ਸੰਗ੍ਯਾ- ਦਮਦਮੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦੱਖਣ ਨੂੰ ਜਾਣ ਸਮੇਂ ਦਸ਼ਮੇਸ਼ ਦਾ ਪਹਿਲਾ ਡੇਰਾ ਦਮਦਮੇ ਤੋਂ ਚੱਲਕੇ ਇਸ ਥਾਂ ਹੋਇਆ ਸੀ. ਇਹ ਜਿਲਾ ਹਿਸਾਰ ਤਸੀਲ ਥਾਣਾ ਰੋੜੀ ਵਿੱਚ ਰੇਲਵੇ ਸਟੇਸ਼ਨ ਕਾਲਾਂਵਾਲੀ ਤੋਂ ਈਸ਼ਾਨ ਕੋਣ ੪. ਮੀਲ ਹੈ. ਪਿੰਡ ਤੋਂ ਦੱਖਣ ਦੇ ਪਾਸੇ ਬਾਹਰਵਾਰ ਦਸਮੇਸ਼ ਜੀ ਦਾ ਗੁਰਦ੍ਵਾਰਾ ਹੈ. ਇਸ ਦਾ ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ, ਜੋ ਕਾਨੂਨ ਅਨੁਸਾਰ ਬਣੀ ਹੋਈ ਹੈ. ਇਸ ਗੁਰਦ੍ਵਾਰੇ ਨਾਲ ੪੦ ਵਿੱਘੇ ਜ਼ਮੀਨ ਹੈ....
ਫ਼ਾ. [نِشان] ਸੰਗ੍ਯਾ- ਝੰਡਾ, ਧ੍ਵਜ, ਰਿਆਸਤਾਂ ਅਤੇ ਧਰਮਾਂ ਦੇ ਨਿਸ਼ਾਨ ਵੱਖ- ਵੱਖ ਹੋਇਆ ਕਰਦੇ ਹਨ, ਜਿਸ ਤੋਂ ਉਨ੍ਹਾਂ ਦੀ ਭਿੰਨਤਾ ਜਾਣੀ ਜਾਂਦੀ ਹੈ, ਸਿੰਘਾਂ (ਖਾਲਸੇ) ਦੇ ਨਿਸ਼ਾਨ ਦੇ ਸਿਰ ਖੜਗ (ਖੰਡੇ) ਦਾ ਚਿੰਨ੍ਹ ਹੋਇਆ ਕਰਦਾ ਹੈ ਅਤੇ ਫਰਹਰਾ ਬਸੰਤੀ ਰੰਗ ਦਾ ਹੁੰਦਾ ਹੈ। ੨. ਚਿੰਨ੍ਹ। ੩. ਲਕ੍ਸ਼੍ਣ (ਲੱਛਣ), ੪. ਸ਼ਾਹੀ ਫ਼ਰਮਾਨ। ੫. ਤਮਗ਼ਾ। ੬. ਸੰਗੀਤ ਅਨੁਸਾਰ ਲੰਮਾ ਨਗਾਰਾ, ਜਿਸ ਦਾ ਭਾਂਡਾ ਤਿੰਨ ਹੱਥ ਦਾ ਗਹਿਣਾ (ਡੂੰਘਾ) ਹੋਵੇ, ਪਰ ਹੁਣ ਨਿਸ਼ਾਨ ਸ਼ਬਦ ਨਗਾਰੇਮਾਤ੍ਰ ਵਾਸਤੇ ਵਰਤੀਦਾ ਹੈ, "ਲਘੁ ਨਿਸਾਨ ਅਰੁ ਬਜੀ ਨਫੀਰੀ," (ਗੁਪ੍ਰਸੂ) "ਬਜ੍ਯੋ ਨਿਸਾਨ ਇਹ ਜੰਬੁ ਦੀਪ,"(ਗ੍ਯਾਨ) ੭. ਸੰ. ਨਿਸ਼ਾਨ, ਤਿੱਖਾ (ਤੇਜ਼) ਕਰਨਾ....
ਸੰ. ਤ੍ਯਾਗ. ਸੰਗ੍ਯਾ- ਛੱਡਣ ਦੀ ਕ੍ਰਿਯਾ. ਕਿਸੀ ਵਸ੍ਤੁ ਤੋਂ ਆਪਣਾ ਸ੍ਵਤ੍ਵ ਚੁੱਕ ਲੈਣ ਦਾ ਭਾਵ. ਤਰਕ ਕਰਨ ਦੀ ਕ੍ਰਿਯਾ. "ਤਿਆਗਹੁ ਸਗਲ ਉਪਾਵ." (ਵਾਰ ਗੂਜ ੨. ਮਃ ੫)...
ਸੰਗ੍ਯਾ- ਦਰਵੇਸ਼ ਦੀ ਕ੍ਰਿਯਾ. ਸਾਧੁਵ੍ਰਿੱਤੀ. ਦੇਖੋ, ਦਰਵੇਸ....
ਕੱਦੂ ਦੀ ਜਾਤਿ ਦਾ ਇੱਕ ਫਲ, ਜੋ ਵੇਲ ਨੂੰ ਲਗਦਾ ਹੈ. Tumba gourd. L. Asteracantha longifolia. ਤੂੰਬੇ ਤੂੰਬੀ ਤੋਂ ਕਈ ਤਰਾਂ ਦੇ ਤਾਰਦਾਰ ਵਾਜੇ ਬਣਦੇ ਹਨ. ਚੰਮ ਨਾਲ ਮੜ੍ਹਕੇ ਭੀ ਵਜਾਇਆ ਜਾਂਦਾ ਹੈ. ਫਕੀਰ ਇਸ ਨੂੰ ਗਡਵੇ ਦੀ ਥਾਂ ਵਰਤਦੇ ਹਨ....
ਦੇਖੋ, ਚਿਪੀਆ....
ਦੇਖੋ, ਗੜਵਾ. "ਦੂਧ ਕਟੋਰੈ ਗਡਵੈ ਪਾਨੀ." (ਭੈਰ ਨਾਮਦੇਵ)...
(ਦੇਖੋ, ਧਾ ਧਾਤੁ). ਸੰ. ਸੰਗ੍ਯਾ- ਕਰਤਾਰ, ਜੋ ਸਭ ਨੂੰ ਧਾਰਣ ਕਰਦਾ ਹੈ. "ਅਸੁਲੂ ਇਕੁਧਾਤੁ." (ਜਪੁ) ੨. ਵੈਦ੍ਯਕ ਅਨੁਸਾਰ ਸ਼ਰੀਰ ਨੂੰ ਧਾਰਣ ਵਾਲੇ ਸੱਤ ਪਦਾਰਥ- ਰਸ, ਰਕ੍ਤ, ਮਾਂਸ, ਮੇਦ, ਅਸ੍ਥਿ, ਮੱਜਾ ਅਤੇ ਵੀਰਯ। ੩. ਵਾਤ, ਪਿੱਤ ਅਤੇ ਕਫ ਦੇਹ ਦੇ ਆਧਾਰ ਰੂਪ ਖ਼ਿਲਤ। ੪. ਖਾਨਿ ਤੋਂ ਨਿਕਲਿਆਂ ਪਦਾਰਥ- ਸੋਨਾ (ਸੁਵਰਣ), ਚਾਂਦੀ, ਤਾਂਬਾ, ਲੋਹਾ ਆਦਿ. ਦੇਖੋ, ਉਪਧਾਤੁ ਅਤੇ ਅਸਟਧਾਤੁ. "ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿਜਾਈ." (ਮਾਰੂ ਅਃ ਮਃ ੧) ੫. ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹ ਪੰਜ ਵਿਸੇ. "ਹਰਿ ਆਪੇ ਪੰਚਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ." (ਬੈਰਾ ਮਃ ੪) "ਇੰਦ੍ਰੀਧਾਤੁ ਸਬਲ ਕਹੀਅਤ ਹੈ." (ਮਾਰੂ ਮਃ ੩) ਦੇਖੋ, ਗੁਣਧਾਤੁ। ੬. ਇੰਦ੍ਰੀਆਂ, ਜੋ ਵਿਸਿਆਂ ਨੂੰ ਧਾਰਣ ਕਰਦੀਆਂ ਹਨ. "ਮਨੁ ਮਾਰੇ ਧਾਤੁ ਮਰਿਜਾਇ." (ਗਉ ਮਃ ੩) ੭. ਪੰਜ ਤੱਤ, ਜੋ ਦੇਹ ਨੂੰ ਧਾਰਣ ਕਰਦੇ ਹਨ. "ਜਬ ਚੂਕੈ ਪੰਚਧਾਤੁ ਕੀ ਰਚਨਾ." (ਮਾਰੂ ਕਬੀਰ) ੮. ਮਾਇਆ. "ਲਿਵ ਧਾਤੁ ਦੁਇ ਰਾਹ ਹੈ." (ਵਾਰ ਸ੍ਰੀ ਮਃ ੩) ਕਰਤਾਰ ਦੀ ਪ੍ਰੀਤਿ ਅਤੇ ਮਾਇਆ ਦੋ ਮਾਰਗ ਹਨ. "ਨਾਨਕ ਧਾਤੁ ਲਿਵੈ ਜੋੜ ਨ ਆਵਈ." (ਵਾਰ ਗਉ ੧. ਮਃ ੪) ੯. ਅਵਿਦ੍ਯਾ. "ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ." (ਗੂਜ ਮਃ ੩) ੧੦. ਜੀਵਾਤਮਾ. "ਧਾਤੁ ਮਿਲੈ ਫੁਨ ਧਾਤੁ ਕਉ ਸਿਫਤੀ ਸਿਫਤਿ ਸਮਾਇ." (ਸ੍ਰੀ ਮਃ ੧) ੧੧. ਗੁਣ. ਸਿਫਤ. "ਜੇਹੀ ਧਾਤੁ ਤੇਹਾ ਤਿਨ ਨਾਉ." (ਸ੍ਰੀ ਮਃ ੧) ੧੨. ਵਸਤੂ. ਦ੍ਰਵ੍ਯ. ਪਦਾਰਥ. "ਤ੍ਰੈ ਗੁਣ ਸਭਾ ਧਾਤੁ ਹੈ." (ਸ੍ਰੀ ਮਃ ੩) ੧੩. ਸੁਭਾਉ. ਪ੍ਰਕ੍ਰਿਤਿ. ਵਾਦੀ. "ਕੁਤੇ ਚੰਦਨ ਲਾਈਐ ਭੀ ਸੋ ਕੁਤੀ ਧਾਤੁ." (ਵਾਰ ਮਾਝ ਮਃ ੧) ੧੪. ਵਾਸਨਾ. ਰੁਚਿ. "ਪੰਜਵੈ ਖਾਣ ਪੀਅਣ ਕੀ ਧਾਤੁ." (ਮਾਰ ਮਾਝ ਮਃ ੧) ੧੫. ਵੀਰਯ. ਮਣੀ। ੧੬. ਵ੍ਯਾਕਰਣ ਅਨੁਸਾਰ ਸ਼ਬਦ ਦਾ ਮੂਲ, ਜਿਸ ਤੋਂ ਕ੍ਰਿਯਾ ਬਣਦੀਆਂ ਹਨ. ਮਸਦਰ, Verbalroot. ਸੰਸਕ੍ਰਿਤ ਭਾਸਾ ਦੇ ੧੭੦੮ ਧਾਤੁ ਹਨ। ੧੭. ਦੁੱਧ ਦੇਣ ਵਾਲੀ ਗਊ। ੧੮. ਭਾਵ- ਚਾਰ ਵਰਣ ਅਤੇ ਚਾਰ ਮਜਹਬ. "ਅਸਟ ਧਾਤੁ ਇਕ ਧਾਤੁ ਕਰਾਇਆ." (ਭਾਗੁ) ਇੱਕ ਧਾਤੁ ਦਾ ਅਰਥ ਸਿੱਖ ਧਰਮ ਹੈ। ੧੯. ਸੰਗੀਤ ਅਨੁਸਾਰ ਲੈ ਤਾਰ ਵਿਚ ਬੰਨ੍ਹਿਆ ਹੋਇਆ ਗਾਉਣ ਯੋਗ੍ਯ ਪਦ। ੨੦. ਸੰ. धावितृ- ਧਾਵਿਤ੍ਰਿ. ਵਿ- ਦੋੜਨ ਵਾਲਾ. ਚਲਾਇਮਾਨ. "ਹੋਰੁ ਬਿਰਹਾ ਸਭ ਧਾਤੁ ਹੈ, ਜਬਲਗੁ ਸਾਹਿਬੁ ਪ੍ਰੀਤਿ ਨ ਹੋਇ." (ਵਾਰ ਸ਼੍ਰੀ ਮਃ ੩)...
ਸੰਗ੍ਯਾ- ਜੋ ਕ (ਜਲ) ਦੀ ਸ਼ੋਭਾ ਨੂੰ ਗ੍ਰਹਿਣ ਕਰੇ. ਗੰਗਾ ਸਾਗਰ. ਟੂਟੀਦਾਰ ਲੋਟਾ। ੨. ਫਕੀਰਾਂ ਦਾ ਜਲਪਾਤ੍ਰ, ਜੋ ਦਰਿਆਈ ਖੋਪੇ ਦਾ ਹੁੰਦਾ ਹੈ. ਚਿੱਪੀ. "ਰਾਜਨ ਸ਼੍ਰੀ ਰਘੁਨਾਥ ਕੇ ਬੈਰ ਕੁਮੰਡਲ ਛੋਡ ਕਮੰਡਲ ਲੀਨੇ." (ਰਾਮਚੰਦ੍ਰਿਕਾ) "ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ." (ਮਾਰੂ ਅਃ ਮਃ ੧)...
ਕੱਦੂ ਦੀ ਜਾਤਿ ਦਾ ਇੱਕ ਫਲ, ਜੋ ਵੇਲ ਨੂੰ ਲਗਦਾ ਹੈ. Tumba gourd. L. Asteracantha longifolia. ਤੂੰਬੇ ਤੂੰਬੀ ਤੋਂ ਕਈ ਤਰਾਂ ਦੇ ਤਾਰਦਾਰ ਵਾਜੇ ਬਣਦੇ ਹਨ. ਚੰਮ ਨਾਲ ਮੜ੍ਹਕੇ ਭੀ ਵਜਾਇਆ ਜਾਂਦਾ ਹੈ. ਫਕੀਰ ਇਸ ਨੂੰ ਗਡਵੇ ਦੀ ਥਾਂ ਵਰਤਦੇ ਹਨ....
ਦੇਖੋ, ਮਿਟੀ ਅਤੇ ਮਿਟੀਆ....
ਅ਼. [صاف] ਸਾਫ਼. ਵਿ- ਨਿਰਮਲ। ੨. ਸ਼ੁੱਧ....