ਪਉੜੀ, ਪੌੜੀ

paurhī, paurhīपउड़ी, पौड़ी


ਸੰਗ੍ਯਾ- ਪਾਯ (ਪੈਰ) ਰੱਖਣ ਦੀ ਥਾਂ. ਸੀਢੀ. ਜ਼ੀਨਾ. ਸੌਪਾਨ. ਨਿਃ ਸ਼੍ਰੇਣੀ. "ਬਿਨੁ ਪਉੜੀ ਗੜਿ ਕਿਉ ਚੜਉ?" (ਸ੍ਰੀ ਮਃ ੧) ਇੱਥੇ ਸਤਸੰਗ ਪੌੜੀ ਅਤੇ ਗੜ੍ਹ ਪਰਮਪਦ ਹੈ।#੨. ਪਦਵੀ. ਮੰਜ਼ਿਲ. "ਇਸੁ ਪਉੜੀ ਤੇ ਜੋ ਨਰੁ ਚੂਕੈ, ਸੋ ਆਇ ਜਾਇ ਦੁਖ ਪਾਇਦਾ." (ਮਾਰੂ ਸੋਲਹੇ ਮਃ ੫) ਇੱਥੇ ਪਉੜੀ ਤੋਂ ਭਾਵ ਮਨੁੱਖ ਦੇਹ ਹੈ।#੩. ਇੱਕ ਛੰਦ,¹ ਜਿਸ ਵਿੱਚ ਵਿਸ਼ੇਸ ਕਰਕੇ ਯੁੱਧ ਦੀਆਂ ਵਾਰਾਂ ਰਚੀਆਂ ਜਾਂਦੀਆਂ ਹਨ. ਢਾਢੀ ਲੋਕ ਯੁੱਧ ਦਾ ਪ੍ਰਸੰਗ ਵਾਰਤਿਕ ਸੁਣਾਕੇ ਉਸ ਦਾ ਸਾਰ ਪੌੜੀ ਛੰਦ ਵਿੱਚ ਲੈ ਤਾਰ ਨਾਲ ਮ੍ਰਿਦੰਗ ਦੀ ਸਹਾਇਤਾ ਸਾਥ ਗਾਕੇ ਪ੍ਰਕਰਣ ਸਮਾਪਤ ਕਰਦੇ ਹਨ. "ਦੁਰਗਾਪਾਠ ਬਣਾਇਆ ਸਭੇ ਪਉੜੀਆਂ." (ਚੰਡੀ ੩)#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਵਾਰਾਂ ਵਿੱਚ ਅਨੇਕ ਛੰਦ "ਪਉੜੀ" ਸਿਰਲੇਖ ਹੇਠ ਦੇਖੇ ਜਾਂਦੇ ਹਨ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪਦ ਭੀ ਪਉੜੀ ਨਾਮ ਤੋਂ ਹੀ ਪ੍ਰਸਿੱਧ ਹਨ. ਇਹ ਛੰਦ ਸਮ ਅਤੇ ਵਿਖਮ ਦੋਵੇਂ ਪ੍ਰਕਾਰ ਦਾ ਦੇਖੀਦਾ ਹੈ.#ਗੁਰੂ ਅਰਜਨ ਦੇਵ ਜੀ ਨੇ ਨੌ ਵਾਰਾਂ ਤੇ ਨੌ ਧੁਨੀਆਂ ਪਉੜੀ ਦੀਆਂ ਰਾਗੀਆਂ ਦੇ ਗਾਉਣ ਲਈ ਠਹਿਰਾਈਆਂ ਹਨ. ਪਉੜੀ ਏਕ ਤਾਲ (ਯੱਕਾ), ਤਿੰਨ ਤਾਲ, ਪੰਜ ਤਾਲ (ਅਸਵਾਰੀ), ਢਾਈ ਤਾਲ (ਰੂਪਕ) ਵਿੱਚ ਗਾਈਆਂ ਜਾਂਦੀਆਂ ਹਨ. ਪਉੜੀ ਗਾਉਣ ਵੇਲੇ ਪਖਾਵਜ ਦੀ ਗਤ ਨਹੀਂ ਵਜਾਈ ਜਾਂਦੀ, ਕਿੰਤੂ ਸਾਥ ਵਜਾਈਦਾ ਹੈ, ਇਸੇ ਲਈ ਪਉੜੀ ਗਾਕੇ ਉਸ ਦਾ ਪਾਠ ਸੁਣਾਇਆ ਜਾਂਦਾ ਹੈ, ਜਿਸ ਤੋਂ ਸ਼੍ਰੋਤੇ ਸ਼ਬਦਾਂ ਦਾ ਅਰਥ ਸਮਝ ਸਕਣ. ਸ਼ੋਕ ਹੈ ਕਿ ਹੁਣ ਕੀਰਤਨ ਕਰਨ ਵਾਲੇ ਪਉੜੀਆਂ ਦੇ ਗਾਉਣ ਦੀ ਧਾਰਨਾ ਭੁਲਦੇ ਜਾਂਦੇ ਹਨ ਅਤੇ ਸਵੇਰ ਸੰਝ ਰਾਤ ਨੂੰ ਚੌਕੀ ਦਾ ਭੋਗ ਪਾਉਣ ਵੇਲੇ ਬਿਲਾਵਲ ਕਾਨੜੇ ਆਦਿ ਦੀਆਂ ਪੌੜੀਆਂ ਪੁਰਾਣੀ ਰੀਤਿ ਅਨੁਸਾਰ ਨਹੀਂ ਗਾਉਂਦੇ.#ਸਿੱਖਕਾਵਯ ਵਿੱਚ ਪਉੜੀ ਦੇ ਸਰੂਪ ਇਹ ਹਨ-#(੧) ਦੋਹਾ ਰੂਪ ਪਉੜੀ ੮. ਚਰਣ ਦੀ-#ਰੇ ਮਨ! ਬਿਨ ਹਰਿ ਜਹਿ ਰਹਉ,#ਤਹਿ ਤਹਿ ਬੰਧਨ ਪਾਹਿ#ਜਿਹ ਬਿਧਿ ਕਤਹੁ ਨ ਛੂਟੀਐ#ਸਾਕਤ ਤੇਊ² ਕਮਾਹਿ. ×××#(ਬਾਵਨ)#(੨) ਚੌਪਈਰੂਪ ਪਉੜੀ ੮. ਚਰਣ ਦੀ-#ਭੱਭਾ ਭਰਮ ਮਿਟਾਵਹੁ ਅਪਨਾ,#ਇਆ ਸੰਸਾਰੁ ਸਗਲ ਹੈ ਸੁਪਨਾ,#ਭਰਮੇ ਸੁਰ ਨਰ ਦੇਵੀ ਦੇਵਾ,#ਭਰਮੇ ਸਿਧ ਸਾਧਿਕ ਬ੍ਰਹਮੇਵਾ. ×××#(ਬਾਵਨ)#(੩) ਹੰਸਗਤਿ ਛੰਦ ਦਾ ਰੂਪ ਪਉੜੀ ੮. ਚਰਣ ਦੀ- (ਦੇਖੋ, ਹੰਸਗਤਿ).#(੪)ਹੰਸਗਤਿ ਦਾ ਹੀ ਇੱਕ ਭੇਦ ਪਉੜੀ ੯. ਚਰਣ ਦੀ. ਪ੍ਰਤਿ ਚਰਣ ੨੦. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ, ਦੂਜਾ ੯. ਪੁਰ, ਅੰਤ ਗੁਰੁ. ਤੁਕ ਦੇ ਮੱਧ ਅਰ ਅੰਤ ਅਨੁਪ੍ਰਾਸ ਮਿਲਵਾਂ-#ਗੁਰੁ ਚੇਲੇ ਰਹਿਰਾਸ, ਅਲਖ ਅਭੇਉ ਹੈ,#ਗੁਰੁ ਚੇਲੇ ਸ਼ਾਬਾਸ਼, ਨਾਨਕਦੇਉ ਹੈ. ×××#(ਭਾਗੁ ਵਾਰ ੩)#(੫) ਛੀ ਚਰਣ, ਪ੍ਰਤਿ ਚਰਣ ੨੧. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ, ਦੂਜਾ ੧੦. ਪੁਰ, ਅੰਤ ਮਗਣ-  ਤੁਕ ਦੇ ਮੱਧ ਅਤੇ ਅੰਤ ਅਨੁਪ੍ਰਾਸ ਦਾ ਮੇਲ.#ਸਤਿਗੁਰੁ ਸੱਚਾ ਨਾਉਂ, ਗੁਰਮੁਖਿ ਜਾਨੀਐ,#ਸਾਧੁਸਁਗਤਿ ਸਚ ਥਾਉਂ, ਸ਼ਬਦ ਵਖਾਣੀਐ. ×××#(ਭਾਗੁ ਵਾਰ ੧੪)#(੬) ਅੱਠ ਚਰਣ. ਇਹ "ਚਾਂਦ੍ਰਾਯਣ" ਛੰਦ ਦਾ ਰੂਪ ਹੈ. ਪ੍ਰਤਿ ਚਰਣ ੨੧. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ ਜਗਣਾਂਤ , "ਦੂਜਾ ੧੦. ਪੁਰ ਰਗਣਾਂਤ- #ਸੱਚਹੁ ਪੌਣ ਉਪਾਇ, ਘਟੇਘਟਿ ਛਾਇਆ. ×××#(ਭਾਗੁ ਵਾਰ ੨੨)#(੭) ਅੱਠ ਚਰਣ. ਛੀ ਚਰਣਾਂ ਵਿੱਚ ੨੧. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ, ਦੂਜਾ ੧੦. ਪੁਰ, ਅੰਤਿਮ ਦੋ ਤੁਕਾਂ ਦੀਆਂ ਸਤਾਈ ਸਤਾਈ ਮਾਤ੍ਰਾ. ਪਹਿਲਾ ਵਿਸ਼੍ਰਾਮ ੧੫. ਪੁਰ, ਦੂਜਾ ੧੨. ਪੁਰ, ਅੰਤ ਸਭ ਤੁਕਾਂ ਦੇ ਮਗਣ. #ਅਕੁਲ ਨਿਰੰਜਨ ਪੁਰਖੁ, ਅਗਮ ਅਪਾਰੀਐ, ×××#ਸਭਸੈ ਦੇ ਦਾਤਾਰੁ, ਜੋਤ ਉਪਾਰੀਐ, ×××#ਪ੍ਰਭੁ ਜੀਉ ਤੁਧੁ ਧਿਆਏ ਸੋਇ,#ਜਿਸੁ ਭਾਗੁ ਮਥਾਰੀਐ,#ਤੇਰੀ ਗਤਿ ਮਿਤਿ ਲਖੀ ਨ ਜਾਇ,#ਹਉ ਤੁਧੁ ਬਲਿਹਾਰੀਐ. (ਵਾਰ ਗੂਜ ੨)#(੮) ਅੱਠ ਚਰਣ. ਪ੍ਰਤਿ ਚਰਣ ੨੧. ਮਾਤ੍ਰਾ, ਪਹਿਲਾ ਵਿਸ਼੍ਰਾਮ ੧੨. ਪੁਰ, ਅੰਤ ਦੋ ਗੁਰੁ, ਦੂਜਾ ੯. ਪੁਰ, ਅੰਤ ਲਘੁ ਗੁਰੁ. ਮੱਧ ਅਨੁਪ੍ਰਾਸ ਦਾ ਮੇਲ. ਇਹ ਸ਼੍ਰੀਖੰਡ ਦਾ ਰੂਪ ਹੈ-#ਅਗਣਿਤ ਘੁਰੇ ਨਗਾਰੇ, ਦਲਾਂ ਭਿੜੰਦਿਆਂ,#ਪਾਏ ਮਹਖਲ ਭਾਲੇ, ਦੇਵਾਂ ਦਾਨਵਾਂ. ×××#(ਚੰਡੀ ੩)#(੯) ਅੱਠ ਚਰਣ. ਪ੍ਰਤਿ ਚਰਣ ੨੨ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੯. ਪੁਰ. ਇਹ ਪਉੜੀ "ਰਾਧਿਕਾ" ਛੰਦ ਦਾ ਰੂਪ ਹੈ-#ਇਕਿ ਭਸਮ ਚੜਾਵਹਿ ਅੰਗਿ, ਮੈਲੁ ਨ ਧੋਵਹੀ,#ਇਕਿ ਜਟਾ ਬਿਕਟ ਬਿਕਰਾਲ, ਕੁਲੁ ਘਰੁ ਖੋਵਹੀ.#(ਵਾਰ ਮਲਾ ਮਃ ੧)#(੧੦) ਛੀ ਚਰਣ. ਪ੍ਰਤਿ ਚਰਣ ੨੨ ਮਾਤ੍ਰਾ. ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੯. ਪੁਰ. ਅੰਤ ਗੁਰੁ ਲਘੁ-#ਜੇ ਖੁੱਬੀ ਬਿੰਡਾ ਬਹੈ, ਕਿਉ ਹੋਇ ਬਜਾਜ?#ਕੁੱਤੇ ਦੇ ਗਲ ਵਾਸਣੀ, ਨ ਸ਼ਰਾਫੀ ਸਾਜ. ×××#(ਭਾਗੁ ਵਾਰ ੩੬)#(੧੧) ਪੰਜ ਚਰਣ. ਪ੍ਰਤਿ ਚਰਣ ੨੩ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੦. ਪੁਰ, ਅੰਤ ਦੋ ਗੁਰੁ. ਇਹ ਦਟਪਟਾ ਅਤੇ ਨਿਸ਼ਾਨੀ ਛੰਦ ਦਾ ਰੂਪ ਹੈ-#ਲੈ ਫਾਹੇ ਰਾਤੀ ਤੁਰਹਿ, ਪ੍ਰਭੁ ਜਾਣੈ ਪ੍ਰਾਣੀ,#ਤਕਹਿ ਨਾਰਿ ਪਰਾਈਆ, ਲੁਕਿ ਅੰਦਰਿ ਠਾਣੀ. ×××#(ਵਾਰ ਗਉ ੧. ਮਃ ੫)#ਇਹੀ ਰੂਪ ਰਾਮਕਲੀ ਦੀ ਪਹਿਲੀ ਵਾਰ ਵਿੱਚ ਪਉੜੀ ਦਾ ਆਇਆ ਹੈ, ਯਥਾ-#ਸੱਚੈ ਤਖਤੁ ਰਚਾਇਆ, ਬੈਸਣ ਕਉ ਜਾਈ,#ਸਭੁਕਿਛੁ ਆਪੇਆਪਿ ਹੈ, ਗੁਰਸਬਦਿ ਸੁਣਾਈ. ×××#ਇਹੀ ਰੂਪ ਚੰਡੀ ਦੀ ਵਾਰ ਵਿੱਚ ਭੀ ਦੇਖੀਦਾ ਹੈ, ਯਥਾ-#ਦੇਖਨ ਚੰਡ ਪ੍ਰਚੰਡ ਨੂ, ਰਣ ਘੁਰੇ ਨਗਾਰੇ,#ਧਾਏ ਰਾਕਸ ਰੋਹਲੇ, ਚਉਗਿਰਦੋਂ ਭਾਰੇ. ×××#ਇੱਕ ਪ੍ਰੇਮੀ ਨੇ ਬਿਕ੍ਰਮੀ ਉੱਨੀਹਵੀਂ ਸਦੀ ਦੇ ਆਰੰਭ ਵਿੱਚ "ਗੁਰੂ ਗੋਬਿੰਦ ਸਿੰਘ ਜੀ ਦੀ ਵਾਰ" ਲਿਖੀ ਹੈ. ਉਸ ਵਿੱਚ ੭- ੮ ਅਤੇ ੯. ਚਰਨਾਂ ਦੀਆਂ ਪੌੜੀਆਂ ਇਸੇ ਵਜ਼ਨ ਦੀਆਂ ਹਨ, ਯਥਾ:-#ਜੇਬਨਸਾ³ ਫਿਰ ਆਖਦੀ, ਇਕ ਸੁਖ਼ਨ ਸੁਣਾਯਾ,#ਜਦ ਦਾ ਬੈਠਾ ਤਖ਼ਤ ਤੇ, ਕੀ ਅਦਲ ਕਮਾਯਾ?#ਸ਼ਾਹਜਹਾਂ ਨੂੰ ਕੈਦ ਕਰ, ਦਾਰਾ ਮਰਵਾਯਾ,#ਤੇਗਬਹਾਦੁਰ ਨਾਲ ਭੀ, ਤੈਂ ਧੋਹ ਕਮਾਯਾ,#ਬੀਜ੍ਯਾ ਬੀਉ ਜੁ ਜ਼ਹਿਰ ਦਾ, ਫਲ ਖਾਣਾ ਆਯਾ,#ਅੱਗੈ ਲੇਖਾ ਮੰਗੀਐ, ਭਰ ਲੈਗੁ ਸਵਾਯਾ,#ਸ਼ਾਹ ਅਦਾਲਤ ਨਾ ਕਰੇ, ਫਿਰ ਦੋਜ਼ਖ਼ ਪਾਯਾ,#ਉਮਰਖਿਤਾਬ⁴ ਅਦਾਲਤੀ, ਬੇਟਾ ਮਰਵਾਯਾ,#ਕੀਤਾ ਅਦਲ ਨੁਸ਼ੇਰਵਾਂ,⁵ ਜਸ ਜਗ ਵਿੱਚ ਛਾਯਾ.#ਈਸਵੀ ਅਠਾਰ੍ਹਵੀਂ ਸਦੀ ਵਿੱਚ "ਨਿਜਾਬਤ" ਕਵੀ ਨੇ ਨਾਦਰਸ਼ਾਹ ਦੀ ਵਾਰ ਲਿਖੀ ਹੈ, ਉਸ ਵਿੱਚ ਭੀ ਇਸੇ ਵਜ਼ਨ ਦੀਆਂ ਬਹੁਤ ਪਉੜੀਆਂ ਹਨ, ਯਥਾ:-#ਗੁੱਸਾ ਖਾਕੇ ਦੱਖਣੋ, ਕਲਰਾਣੀ ਜਾਗੀ,#ਅੱਗੇ ਨਾਦਰਸ਼ਾਹ ਦੇ, ਆਈ ਫਰਯਾਦੀ,#ਤੂ ਸੁਣ ਕਿਬਲਾ ਆਲਮ਼ੀ, ਫਰਯਾਦ ਅਸਾਡੀ. ×××#(੧੨) ਪੰਜ ਚਰਣ, ਪ੍ਰਤਿ ਚਰਣ ੨੪ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੧. ਪੁਰ, ਅੰਤ ਰਗਣ- -#ਆਪੇ ਆਪਿ ਨਿਰੰਜਨਾ, ਜਿਨਿ ਆਪੁ ਉਪਾਇਆ,#ਆਪੇ ਖੇਲੁ ਰਚਾਇਓਨੁ, ਸਭੁ ਜਗਤੁ ਸਬਾਇਆ. ××#(ਵਾਰ ਸਾਰ ਮਃ ੪)#(੧੩) ਪੰਜ ਚਰਣ. ਪ੍ਰਤਿ ਚਰਣ ੨੪ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੧. ਪੁਰ, ਅੰਤ ਦੋ ਗੁਰੁ-#ਹਰਿ ਕਾ ਨਾਮੁ ਧਿਆਇਕੈ, ਹੋਹੁ ਹਰਿਆ ਭਾਈ, ××#ਨਾਨਕੁ ਸਿਮਰੈ ਏਕੁ ਨਾਮੁ, ਫਿਰਿ ਬਹੁਰ ਨ ਧਾਈ.#(ਵਾਰ ਬਸੰ)#(੧੪) ਅੱਠ ਚਰਣ, ਪ੍ਰਤਿ ਚਰਣ ੨੪ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੧. ਪੁਰ, ਅੰਤ ਗੁਰੁ ਲਘੁ-#ਹੇ ਅਚੁਤ ਹੇ ਪਾਰਬ੍ਰਹਮ, ਅਬਿਨਾਸੀ ਅਘਨਾਸ,#ਹੇ ਪੂਰਨ ਹੇ ਸਰਬਮੈ, ਦੁਖਭੰਜਨ ਗੁਣਤਾਸ. ×××#(ਬਾਵਨ)#(੧੫) ਛੀ ਚਰਣ. ਪ੍ਰਤਿ ਚਰਣ ੨੫ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੨. ਪੁਰ ਅੰਤ ਦੋ ਗੁਰੁ. ਇਹ "ਮੁਕਤਾਮਣਿ" ਛੰਦ ਦਾ ਰੂਪ ਹੈ-#ਘੰਟ ਘੜਾਯਾ ਚੂਹਿਆਂ, ਗਲ ਬਿੱਲੀ ਪਾਈਐ,#ਮਤਾ ਪਕਾਯਾ ਮੱਖੀਆਂ, ਘਿਉ ਅੰਦਰ ਨ੍ਹਾਈਐ. ×××#(ਭਾਗੁ ਵਾਰ ੩੬)#(੧੬) ਚਾਰ ਚਰਣ. ਤਿੰਨ ਚਰਣਾਂ ਦੀਆਂ ੨੭ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੪. ਪੁਰ, ਅੰਤ ਦੋ ਗੁਰੁ. ਚੌਥੇ ਚਰਣ ਦੀਆਂ ੧੫. ਮਾਤ੍ਰਾ. ਅੰਤ ਦੋ ਗੁਰੁ-#ਸੁੰਭ ਨਿਸੁੰਭ ਅਲਾਇਆ, ਵਡ ਜੋਧੀਂ ਸੰਘਰ ਵਾਏ,#ਰੋਹ ਦਿਖਾਲੀ ਦਿੱਤੀਆ, ਵਰਿਆਮੀ ਤੁਰੇ ਨਚਾਏ.#ਦੇਉ ਦਾਨੋ ਲੁੱਝਣ ਆਏ.#(ਚੰਡੀ ੩)#(੧੭) ਅੱਠ ਚਰਣ, ਸੱਤ ਚਰਣ ੨੮ ਮਾਤ੍ਰਾ ਦੇ. ਪਹਿਲਾ ਵਿਸ਼੍ਰਾਮ ੧੩. ਮਾਤ੍ਰਾ ਪੁਰ, ਦੂਜਾ ੧੫. ਪੁਰ, ਅੰਤ ਗੁਰੁ. ਅੱਠਵੇਂ ਚਰਣ ਦੀਆਂ ੧੭. ਮਾਤ੍ਰਾ, ਅੰਤ ਗੁਰੁ-#ਸਾਧੂ ਸਤਜੁਗ ਬੀਤਿਆ, ਅਧਸੀਲੀ ਤ੍ਰੇਤਾ ਆਇਆ,#ਨੱਚੀ ਕੱਲ ਸਰੋਸਰੀ, ਕਲ ਨਾਰਦ ਡੌਰੂ ਵਾਇਆ,#ਪਾਸ ਦ੍ਰੁਗਾ ਦੇ ਇੰਦਰ ਆਇਆ.#(ਚੰਡੀ ੩)#(੧੮) ਬਾਰਾਂ ਚਰਣ, ਗਿਆਰਾਂ ਚਰਣ ੨੮ ਮਾਤ੍ਰਾ ਦੇ, ਵਿਸ਼੍ਰਾਮ ੧੩- ੧੫ ਪੁਰ, ਬਾਰ੍ਹਵਾਂ ਚਰਣ ੧੫. ਮਾਤ੍ਰਾ ਦਾ, ਅੰਤ ਸਭ ਦੇ ਰਗਣ- .#ਬਡੇ ਬਡੇ ਚੁਣ ਸੂਰਮੇ, ਗਹਿ ਕੋਈ ਦਏ ਚਲਾਇਕੈ,#ਰਣ ਕਾਲੀ ਗੁੱਸਾ ਖਾਇਕੈ.#(ਚੰਡੀ ੩)#(੧੯) ਅੱਠ ਚਰਣ. ਸੱਤ ਚਰਣ ੨੯ ਮਾਤ੍ਰਾ ਦੇ, ੧੩- ੧੬ ਪੁਰ ਵਿਸ਼੍ਰਾਮ, ਅੰਤਿਮ ਚਰਣ ੧੬. ਮਾਤ੍ਰਾ ਦਾ, ਅੰਤ ਸਭ ਦੇ ਦੋ ਗੁਰੁ-#ਸੁਣੀ ਪੁਕਾਰ ਦਤਾਰ ਪ੍ਰਭੁ,#ਗੁਰੁ ਨਾਨਕ ਜਗ ਮਾਹਿ ਪਠਾਯਾ, ×××#ਕਲਿ ਤਾਰਣ ਗੁਰੁ ਨਾਨਕ ਆਯਾ.#(ਭਾਗੁ ਵਾਰ ੧)#(੨੦) ਪੰਜ ਚਰਣ. ਪ੍ਰਤਿ ਚਰਣ ੨੩ ਮਾਤ੍ਰਾ, ੧੪- ੯ ਪੁਰ ਵਿਸ਼੍ਰਾਮ, ਅੰਤ ਗੁਰੁ ਲਘੁ-#ਕੋਟਿ ਅਘਾ ਸਭਿ ਨਾਸ ਹੋਹਿ, ਸਿਮਰਤ ਹਰਿਨਾਉ,#ਮਨਚਿੰਦੇ ਫਲ ਪਾਈਅਹਿ, ਹਰਿ ਕੇ ਗੁਣ ਗਾਉ,#ਕਰਿ ਕਿਰਪਾ ਪ੍ਰਭੁ ਰਾਖਲੇਹੁ, ਨਾਨਕ ਬਲਿ ਜਾਉ.#(ਵਾਰ ਜੈਤ)#(੨੧) ਗਿਆਰਾਂ ਚਰਣ. ਪ੍ਰਤਿ ਚਰਣ ੨੩ ਮਾਤ੍ਰਾ, ੧੪- ੯ ਪੁਰ ਵਿਸ਼੍ਰਾਮ, ਤੁਕ ਦੇ ਮੱਧ ਦੋ ਗੁਰੁ ਅਤੇ ਅਨੁਪ੍ਰਾਸ ਦਾ ਮੇਲ, ਤੁਕਾਂਤ ਅਨਮੇਲ. ਇਹ ਸਿਰਖੰਡੀ (ਸ਼੍ਰੀਖੰਡ) ਦਾ ਰੂਪ ਹੈ-#ਧੱਗਾਂ ਸੂਲ ਬਜਾਈਆਂ, ਦਲਾਂ ਮੁਕਾਬਲਾ,#ਧੂਹ ਮਿਆਨੋਂ ਲਾਈਆਂ, ਜ੍ਵਾਨੀ ਸੂਰਮੀ. ×××#(ਚੰਡੀ ੩)#(੨੨) ਛੀ ਚਰਣ. ਪੰਜ ਚਰਣ ੩੦ ਮਾਤ੍ਰਾ ਦੇ, ੧੪- ੧੬ ਪੁਰ ਵਿਸ਼੍ਰਾਮ, ਅੰਤਿਮ ਚਰਣ ੧੬. ਮਾਤ੍ਰਾ ਦਾ, ਅੰਤ ਸਭ ਦੇ ਮਗਣ- #ਦਾਨੁ ਮਹਿੰਡਾ ਤਲੀਖਾਕੁ,#ਜੇ ਮਿਲੈ ਤ ਮਸਤਕਿ ਲਾਈਐ,#ਕੂੜਾ ਲਾਲਚੁ ਛਡੀਐ#ਹੋਇ ਇਕਮਨਿ ਅਲਖੁ ਧਿਆਈਐ. ××#ਮਤਿ ਥੋੜੀ ਸੇਵ ਗਵਾਈਐ.#(ਵਾਰ ਆਸਾ ਮਃ ੧)#(੨੩) ਸੱਤ ਚਰਣ, ਦੋ ਚਰਣਾਂ ਦੀਆਂ ਤੀਹ ਤੀਹ ਮਾਤ੍ਰਾ, ੧੪- ੧੬ ਪੁਰ ਵਿਸ਼੍ਰਾਮ, ਅੰਤਿਮ ਤੁਕ ੧੬. ਮਾਤ੍ਰਾ ਦੀ. ਅੰਤ ਸਭ ਦੇ ਦੋ ਗੁਰੁ-#ਸਤਿਗੁਰੁ ਸੱਚਾ ਪਾਤਸ਼ਾਹ, ਪਤਸ਼ਾਹਾਂ ਪਤਸ਼ਾਹ ਜੁਹਾਰੀ,#ਸਾਧਸੰਗਤਿ ਸਚਖੰਡ ਹੈ, ਆਇ ਝਰੋਖੈ ਖੋਲੈ ਬਾਰੀ, ××#ਭਗਤਵਛਲ ਹੁਇ ਭਗਤਿਭਁਡਾਰੀ.#(ਭਾਗੁ ਵਾਰ ੧੧)#(੨੪) ਪੰਜ ਚਰਣ, ਪ੍ਰਤਿ ਚਰਣ ੨੫ ਮਾਤ੍ਰਾ, ੧੫- ੧੦ ਪੁਰ ਵਿਸ਼੍ਰਾਮ, ਅੰਤ ਦੋ ਗੁਰੁ.#ਇਹ ਪਉੜੀ "ਸੁਗੀਤਾ" ਛੰਦ ਦਾ ਰੂਪ ਹੈ-#ਤੂ ਕਰਤਾ ਆਪਿ ਅਭੁਲੁ ਹੈ, ਭੁਲਣ ਵਿਚਿ ਨਾਹੀ,#ਤੂ ਕਰਹਿ ਸੁ ਸਚੇ ਭਲਾ ਹੈ, ਗੁਰਸਬਦਿ ਬੁਝਾਈ. ××#(ਵਾਰ ਗਉ ੧. ਮਃ ੪)#(੨੫) ਛੀ ਚਰਣ, ਪੰਜ ਚਰਣਾਂ ਦੀਆਂ ਪੱਚੀ ਪੱਚੀ ਮਾਤ੍ਰਾ, ੧੫- ੧੦ ਪੁਰ ਵਿਸ਼੍ਰਾਮ, ਅੰਤਿਮ ਚਰਣ- ੨੪ ਮਾਤ੍ਰਾ ਦਾ, ੧੪- ੧੦ ਪੁਰ ਵਿਸ਼੍ਰਾਮ, ਅੰਤ ਸਭ ਦੇ ਦੋ ਗੁਰੁ-#ਹਰਿ ਸੱਚੇ ਤਖਤ ਰਚਾਇਆ, ਸਤਸੰਗਤਿ ਮੇਲਾ,#ਪੀਓ ਪਾਹੁਲ ਖੰਡਧਾਰ, ਹੁਇ ਜਨਮ ਸੁਹੇਲਾ, ××#ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ,#(ਗੁਰੁਦਾਸ ਕਵਿ)#(੨੬) ਪੰਜ ਚਰਣ, ਪ੍ਰਤਿ ਚਰਣ ੨੬ ਮਾਤ੍ਰਾ, ੧੫- ੧੧ ਪੁਰ ਵਿਸ਼੍ਰਾਮ, ਅੰਤ ਰਗਣ- -#ਤੂ ਹਰਿ ਪ੍ਰਭੁ ਆਪਿ ਅਗੰਮੁ ਹੈ, ਸਭਿ ਤੁਧੁ ਉਪਾਇਆ,#ਤੂ ਆਪੇ ਆਪਿ ਵਰਤਦਾ, ਸਭੁ ਜਗਤੁ ਸਬਾਇਆ. ××#(ਵਾਰ ਬਿਲਾ ਮਃ ੪)#(੨੭) ਪੰਜ ਚਰਣ. ਤਿੰਨ ਚਰਣਾਂ ਦੀਆਂ ਇਕੱਤੀ ਇਕੱਤੀ ਮਾਤ੍ਰਾ, ੧੫- ੧੬ ਪੁਰ ਵਿਸ਼੍ਰਾਮ, ਅੰਤ ਦੇ ਦੋ ਚਰਣਾਂ ਦੀਆਂ ਚਾਲੀ ਚਾਲੀ ਮਾਤ੍ਰਾ, ੧੨- ੨੮ ਪੁਰ ਵਿਸ਼੍ਰਾਮ, ਅੰਤ ਸਭ ਦੇ ਮਗਣ- .#ਤੂ ਆਪੇ ਹੀ ਸਿਧ ਸਾਧਿ ਕੋ,#ਤੂ ਆਪੇ ਹੀ ਜੁਗ ਜੋਗੀਆ, ×××#ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ,#ਹਰਿ ਬੋਲਤ ਸਭਿ ਪਾਪ ਲਹੋਗੀਆ.#(ਵਾਰ ਕਾਨ ਮਃ ੪)#(੨੮) ਪੰਜ ਚਰਣ. ਪ੍ਰਤਿ ਚਰਣ ੩੧ ਮਾਤ੍ਰਾ, ੧੬- ੧੫ ਪੁਰ ਵਿਸ਼੍ਰਾਮ, ਅੰਤ ਰਗਣ- . ਇਹ ਪਉੜੀ "ਬੀਰ" ਛੰਦ ਦਾ ਹੀ ਇੱਕ ਰੂਪ ਹੈ. ਇਸ ਵਿੱਚ ਗੁਰੁ ਲਘੁ ਦੀ ਥਾਂ ਰਗਣ ਹੈ-#ਪੰਚੇ ਸਬਦ ਵਜੇ ਮਤਿ ਗੁਰਮਤਿ,#ਵਡਭਾਗੀ ਅਨਹਦੁ ਵਜਿਆ. ×××#(ਵਾਰ ਕਾਨ ਮਃ ੪)#(੨੯) ਸੱਤ ਚਰਣ. ਛੀ ਚਰਣਾਂ ਦੀਆਂ ਬੱਤੀਹ ਬੱਤੀਹ ਮਾਤ੍ਰਾ, ੧੬- ੧੬ ਪੁਰ ਵਿਸ਼੍ਰਾਮ, ਅੰਤਿਮ ਚਰਣ ੧੬. ਮਾਤ੍ਰਾ ਦਾ, ਅੰਤ ਸਭ ਦੇ ਦੋ ਗੁਰੁ-#ਬਲਿਹਾਰੀ ਤਿੰਨ੍ਹਾ ਗੁਰਸਿੱਖਾਂ,#ਜਾਇ ਜਿਨ੍ਹਾਂ ਗੁਰਦਰਸ਼ਨ ਡਿੱਠਾ,#ਬਲਿਹਾਰੀ ਤਿੰਨ੍ਹਾ ਗੁਰਸਿੱਖਾਂ,#ਪੈਰੀ ਪੈ ਗੁਰਸਭਾ ਬਹਿੱਠਾ, ×××#ਗੁਰਮੁਖਿ ਮਿਲਿਆਂ ਪਾਪ ਪਣਿੱਠਾ.#(ਭਾਗੁ ਵਾਰ ੧੨)#(੩੦) ਪੰਜ ਚਰਣ, ਇਹ ਪਉੜੀ ਵਿਖਮ ਦੰਡਕ ਹੈ, ਪਹਿਲੇ ਚਰਣ ਦੀਆਂ ੪੬ ਮਾਤ੍ਰਾ, ਦੂਜੇ ਦੀਆਂ ੩੦, ਤੀਜੇ ਦੀਆਂ ੭੩, ਚੌਥੇ ਦੀਆਂ ੫੯, ਪੰਜਵੇਂ ਦੀਆਂ ੪੬, ਅੰਤ ਸਭ ਦੇ ਦੋ ਗੁਰੁ-#ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ#ਸਿਕਦਾਰ ਹਹਿ, ਤਿਤਨੇ ਸਭਿ ਹਰਿ ਕੇ ਕੀਏ,#ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ#ਸਭਿ ਹਰਿ ਕੇ ਅਰਥੀਏ,#ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰੁ ਕੈ ਵਲਿ ਹੈ#ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ ਕਰਿ,#ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ. ×××#(ਵਾਰ ਬਿਲਾ ਮਃ ੪)


संग्या- पाय (पैर) रॱखण दी थां. सीढी. ज़ीना. सौपान. निः श्रेणी. "बिनु पउड़ी गड़ि किउ चड़उ?" (स्री मः १) इॱथे सतसंग पौड़ी अते गड़्ह परमपद है।#२. पदवी. मंज़िल. "इसु पउड़ी ते जो नरु चूकै, सो आइ जाइ दुख पाइदा." (मारू सोलहे मः ५) इॱथे पउड़ी तों भाव मनुॱख देह है।#३. इॱक छंद,¹ जिस विॱच विशेस करके युॱध दीआं वारां रचीआं जांदीआं हन. ढाढी लोक युॱध दा प्रसंग वारतिक सुणाके उस दा सार पौड़ी छंद विॱच लै तार नाल म्रिदंग दी सहाइता साथ गाके प्रकरण समापत करदे हन. "दुरगापाठ बणाइआ सभे पउड़ीआं." (चंडी ३)#श्री गुरू ग्रंथसाहिब जी दी वारां विॱच अनेक छंद "पउड़ी" सिरलेख हेठ देखे जांदे हन, भाई गुरदास जी दीआं वारां दे पद भी पउड़ी नामतों ही प्रसिॱध हन. इह छंद सम अते विखम दोवें प्रकार दा देखीदा है.#गुरू अरजन देव जी ने नौ वारां ते नौ धुनीआं पउड़ी दीआं रागीआं दे गाउण लई ठहिराईआं हन. पउड़ी एक ताल (यॱका), तिंन ताल, पंज ताल (असवारी), ढाई ताल (रूपक) विॱच गाईआं जांदीआं हन. पउड़ी गाउण वेले पखावज दी गत नहीं वजाई जांदी, किंतू साथ वजाईदा है, इसे लई पउड़ी गाके उस दा पाठ सुणाइआ जांदा है, जिस तों श्रोते शबदां दा अरथ समझ सकण. शोक है कि हुण कीरतन करन वाले पउड़ीआं दे गाउण दी धारना भुलदे जांदे हन अते सवेर संझ रात नूं चौकी दा भोग पाउण वेले बिलावल कानड़े आदि दीआं पौड़ीआं पुराणी रीति अनुसार नहीं गाउंदे.#सिॱखकावय विॱच पउड़ी दे सरूप इह हन-#(१) दोहा रूप पउड़ी ८. चरण दी-#रे मन! बिन हरि जहि रहउ,#तहि तहि बंधन पाहि#जिह बिधि कतहु न छूटीऐ#साकत तेऊ² कमाहि. ×××#(बावन)#(२) चौपईरूप पउड़ी ८. चरण दी-#भॱभा भरम मिटावहु अपना,#इआ संसारु सगल है सुपना,#भरमे सुर नर देवी देवा,#भरमे सिध साधिक ब्रहमेवा. ×××#(बावन)#(३) हंसगति छंद दा रूप पउड़ी ८. चरण दी- (देखो, हंसगति).#(४)हंसगति दा ही इॱक भेद पउड़ी ९. चरण दी. प्रति चरण २०. मात्रा. पहिला विश्राम ११. पुर, दूजा ९. पुर, अंत गुरु. तुक दे मॱध अर अंतअनुप्रास मिलवां-#गुरु चेले रहिरास, अलख अभेउ है,#गुरु चेले शाबाश, नानकदेउ है. ×××#(भागु वार ३)#(५) छी चरण, प्रति चरण २१. मात्रा. पहिला विश्राम ११. पुर, दूजा १०. पुर, अंत मगण-  तुक दे मॱध अते अंत अनुप्रास दा मेल.#सतिगुरु सॱचा नाउं, गुरमुखि जानीऐ,#साधुसँगति सच थाउं, शबद वखाणीऐ. ×××#(भागु वार १४)#(६) अॱठ चरण. इह "चांद्रायण" छंद दा रूप है. प्रति चरण २१. मात्रा. पहिला विश्राम ११. पुर जगणांत , "दूजा १०. पुर रगणांत- #सॱचहु पौण उपाइ, घटेघटि छाइआ. ×××#(भागु वार २२)#(७) अॱठ चरण. छी चरणां विॱच २१. मात्रा. पहिला विश्राम ११. पुर, दूजा १०. पुर, अंतिम दो तुकां दीआं सताई सताई मात्रा. पहिला विश्राम १५. पुर, दूजा १२. पुर, अंत सभ तुकां दे मगण. #अकुल निरंजन पुरखु, अगम अपारीऐ, ×××#सभसै दे दातारु, जोत उपारीऐ, ×××#प्रभु जीउ तुधु धिआए सोइ,#जिसु भागु मथारीऐ,#तेरी गति मिति लखी न जाइ,#हउ तुधु बलिहारीऐ. (वार गूज २)#(८) अॱठ चरण. प्रति चरण २१. मात्रा, पहिला विश्राम १२. पुर, अंत दो गुरु, दूजा ९. पुर, अंत लघु गुरु. मॱध अनुप्रास दा मेल. इह श्रीखंड दा रूप है-#अगणित घुरे नगारे, दलां भिड़ंदिआं,#पाए महखल भाले, देवां दानवां.×××#(चंडी ३)#(९) अॱठ चरण. प्रति चरण २२ मात्रा, पहिला विश्राम १३. पुर, दूजा ९. पुर. इह पउड़ी "राधिका" छंद दा रूप है-#इकि भसम चड़ावहि अंगि, मैलु न धोवही,#इकि जटा बिकट बिकराल, कुलु घरु खोवही.#(वार मला मः १)#(१०) छी चरण. प्रति चरण २२ मात्रा. पहिला विश्राम १३. पुर, दूजा ९. पुर. अंत गुरु लघु-#जे खुॱबी बिंडा बहै, किउ होइ बजाज?#कुॱते दे गल वासणी, न शराफी साज. ×××#(भागु वार ३६)#(११) पंज चरण. प्रति चरण २३ मात्रा, पहिला विश्राम १३. पुर, दूजा १०. पुर, अंत दो गुरु. इह दटपटा अते निशानी छंद दा रूप है-#लै फाहे राती तुरहि, प्रभु जाणै प्राणी,#तकहि नारि पराईआ, लुकि अंदरि ठाणी. ×××#(वार गउ १. मः ५)#इही रूप रामकली दी पहिली वार विॱच पउड़ी दा आइआ है, यथा-#सॱचै तखतु रचाइआ, बैसण कउ जाई,#सभुकिछु आपेआपि है, गुरसबदि सुणाई. ×××#इही रूप चंडी दी वार विॱच भी देखीदा है, यथा-#देखन चंड प्रचंड नू, रण घुरे नगारे,#धाए राकस रोहले, चउगिरदों भारे. ×××#इॱक प्रेमी ने बिक्रमी उॱनीहवीं सदी दे आरंभ विॱच "गुरू गोबिंद सिंघ जी दी वार" लिखी है. उस विॱच ७- ८ अते ९. चरनां दीआं पौड़ीआं इसे वज़न दीआं हन, यथा:-#जेबनसा³ फिर आखदी, इक सुख़न सुणाया,#जद दा बैठा तख़तते, की अदल कमाया?#शाहजहां नूं कैद कर, दारा मरवाया,#तेगबहादुर नाल भी, तैं धोह कमाया,#बीज्या बीउ जु ज़हिर दा, फल खाणा आया,#अॱगै लेखा मंगीऐ, भर लैगु सवाया,#शाह अदालत ना करे, फिर दोज़ख़ पाया,#उमरखिताब⁴ अदालती, बेटा मरवाया,#कीता अदल नुशेरवां,⁵ जस जग विॱच छाया.#ईसवी अठार्हवीं सदी विॱच "निजाबत" कवी ने नादरशाह दी वार लिखी है, उस विॱच भी इसे वज़न दीआं बहुत पउड़ीआं हन, यथा:-#गुॱसा खाके दॱखणो, कलराणी जागी,#अॱगे नादरशाह दे, आई फरयादी,#तू सुण किबला आलम़ी, फरयाद असाडी. ×××#(१२) पंज चरण, प्रति चरण २४ मात्रा, पहिला विश्राम १३. पुर, दूजा ११. पुर, अंत रगण- -#आपे आपि निरंजना, जिनि आपु उपाइआ,#आपे खेलु रचाइओनु, सभु जगतु सबाइआ. ××#(वार सार मः ४)#(१३) पंज चरण. प्रति चरण २४ मात्रा, पहिला विश्राम १३. पुर, दूजा ११. पुर, अंत दो गुरु-#हरि का नामु धिआइकै, होहु हरिआ भाई, ××#नानकु सिमरै एकु नामु, फिरि बहुर न धाई.#(वार बसं)#(१४) अॱठ चरण, प्रति चरण २४ मात्रा, पहिला विश्राम १३. पुर, दूजा ११. पुर, अंत गुरु लघु-#हे अचुत हे पारब्रहम, अबिनासी अघनास,#हे पूरन हे सरबमै, दुखभंजन गुणतास. ×××#(बावन)#(१५) छी चरण. प्रति चरण २५ मात्रा, पहिला विश्राम १३.पुर, दूजा १२. पुर अंत दो गुरु. इह "मुकतामणि" छंद दा रूप है-#घंट घड़ाया चूहिआं, गल बिॱली पाईऐ,#मता पकाया मॱखीआं, घिउ अंदर न्हाईऐ. ×××#(भागु वार ३६)#(१६) चार चरण. तिंन चरणां दीआं २७ मात्रा, पहिला विश्राम १३. पुर, दूजा १४. पुर, अंत दो गुरु. चौथे चरण दीआं १५. मात्रा. अंत दो गुरु-#सुंभ निसुंभ अलाइआ, वड जोधीं संघर वाए,#रोह दिखाली दिॱतीआ, वरिआमी तुरे नचाए.#देउ दानो लुॱझण आए.#(चंडी ३)#(१७) अॱठ चरण, सॱत चरण २८ मात्रा दे. पहिला विश्राम १३. मात्रा पुर, दूजा १५. पुर, अंत गुरु. अॱठवें चरण दीआं १७. मात्रा, अंत गुरु-#साधू सतजुग बीतिआ, अधसीली त्रेता आइआ,#नॱची कॱल सरोसरी, कल नारद डौरू वाइआ,#पास द्रुगा दे इंदर आइआ.#(चंडी ३)#(१८) बारां चरण, गिआरां चरण २८ मात्रा दे, विश्राम १३- १५ पुर, बार्हवां चरण १५. मात्रा दा, अंत सभ दे रगण- .#बडे बडे चुण सूरमे, गहि कोई दए चलाइकै,#रण काली गुॱसा खाइकै.#(चंडी ३)#(१९) अॱठ चरण. सॱत चरण २९ मात्रा दे, १३- १६ पुर विश्राम, अंतिम चरण १६. मात्रा दा, अंत सभ दे दो गुरु-#सुणी पुकार दतार प्रभु,#गुरु नानक जग माहि पठाया, ×××#कलि तारण गुरु नानक आया.#(भागु वार १)#(२०) पंज चरण. प्रति चरण २३ मात्रा, १४- ९पुर विश्राम, अंत गुरु लघु-#कोटि अघा सभि नास होहि, सिमरत हरिनाउ,#मनचिंदे फल पाईअहि, हरि के गुण गाउ,#करि किरपा प्रभु राखलेहु, नानक बलि जाउ.#(वार जैत)#(२१) गिआरां चरण. प्रति चरण २३ मात्रा, १४- ९ पुर विश्राम, तुक दे मॱध दो गुरु अते अनुप्रास दा मेल, तुकांत अनमेल. इह सिरखंडी (श्रीखंड) दा रूप है-#धॱगां सूल बजाईआं, दलां मुकाबला,#धूह मिआनों लाईआं, ज्वानी सूरमी. ×××#(चंडी ३)#(२२) छी चरण. पंज चरण ३० मात्रा दे, १४- १६ पुर विश्राम, अंतिम चरण १६. मात्रा दा, अंत सभ दे मगण- #दानु महिंडा तलीखाकु,#जे मिलै त मसतकि लाईऐ,#कूड़ा लालचु छडीऐ#होइ इकमनि अलखु धिआईऐ. ××#मति थोड़ी सेव गवाईऐ.#(वार आसा मः १)#(२३) सॱत चरण, दो चरणां दीआं तीह तीह मात्रा, १४- १६ पुर विश्राम, अंतिम तुक १६. मात्रा दी. अंत सभ दे दो गुरु-#सतिगुरु सॱचा पातशाह, पतशाहां पतशाह जुहारी,#साधसंगति सचखंड है, आइ झरोखै खोलै बारी, ××#भगतवछल हुइ भगतिभँडारी.#(भागु वार ११)#(२४) पंज चरण, प्रति चरण २५ मात्रा, १५- १० पुर विश्राम, अंत दो गुरु.#इह पउड़ी "सुगीता" छंद दा रूप है-#तू करता आपि अभुलु है, भुलण विचि नाही,#तू करहि सु सचे भला है, गुरसबदि बुझाई. ××#(वार गउ १. मः ४)#(२५) छीचरण, पंज चरणां दीआं पॱची पॱची मात्रा, १५- १० पुर विश्राम, अंतिम चरण- २४ मात्रा दा, १४- १० पुर विश्राम, अंत सभ दे दो गुरु-#हरि सॱचे तखत रचाइआ, सतसंगति मेला,#पीओ पाहुल खंडधार, हुइ जनम सुहेला, ××#वाह वाह गोबिंद सिंघ, आपे गुर चेला,#(गुरुदास कवि)#(२६) पंज चरण, प्रति चरण २६ मात्रा, १५- ११ पुर विश्राम, अंत रगण- -#तू हरि प्रभु आपि अगंमु है, सभि तुधु उपाइआ,#तू आपे आपि वरतदा, सभु जगतु सबाइआ. ××#(वार बिला मः ४)#(२७) पंज चरण. तिंन चरणां दीआं इकॱती इकॱती मात्रा, १५- १६ पुर विश्राम, अंत दे दो चरणां दीआं चाली चाली मात्रा, १२- २८ पुर विश्राम, अंत सभ दे मगण- .#तू आपे ही सिध साधि को,#तू आपे ही जुग जोगीआ, ×××#सभि कहहु मुखहु हरि हरि हरे हरि हरि हरे,#हरि बोलत सभि पाप लहोगीआ.#(वार कान मः ४)#(२८) पंज चरण. प्रति चरण ३१ मात्रा, १६- १५ पुर विश्राम, अंत रगण- . इह पउड़ी "बीर" छंद दा ही इॱक रूप है. इस विॱच गुरु लघु दी थां रगण है-#पंचे सबद वजे मति गुरमति,#वडभागी अनहदु वजिआ. ×××#(वार कान मः ४)#(२९) सॱत चरण. छी चरणां दीआं बॱतीह बॱतीह मात्रा, १६- १६ पुर विश्राम, अंतिम चरण १६. मात्रा दा, अंत सभ दे दो गुरु-#बलिहारी तिंन्हागुरसिॱखां,#जाइ जिन्हां गुरदरशन डिॱठा,#बलिहारी तिंन्हा गुरसिॱखां,#पैरी पै गुरसभा बहिॱठा, ×××#गुरमुखि मिलिआं पाप पणिॱठा.#(भागु वार १२)#(३०) पंज चरण, इह पउड़ी विखम दंडक है, पहिले चरण दीआं ४६ मात्रा, दूजे दीआं ३०, तीजे दीआं ७३, चौथे दीआं ५९, पंजवें दीआं ४६, अंत सभ दे दो गुरु-#जितने पातिसाह साह राजे खान उमराव#सिकदार हहि, तितने सभि हरि के कीए,#जो किछु हरि करावै सु ओइ करहि#सभि हरि के अरथीए,#सो ऐसा हरि सभना का प्रभु सतिगुरु कै वलि है#तिनि सभि वरन चारे खाणी सभ स्रिसटि गोले करि,#सतिगुर अगै कार कमावण कउ दीए. ×××#(वार बिला मः ४)