dhānoदानो
ਦੇਖੋ, ਦਾਨਵ ਅਤੇ ਦਾਨੂ. "ਹਨੋ ਸਰਬ ਦਾਨੋ." (ਰਾਮਾਵ) ੨. ਦਾਣਾ. ਦੇਖੋ, ਦਰਾਹਿ.
देखो, दानव अते दानू. "हनो सरब दानो." (रामाव) २. दाणा. देखो, दराहि.
ਦਕ੍ਸ਼੍ਪੁਤ੍ਰੀ ਦਨੁ ਦੇ ਉਦਰ ਤੋਂ ਕਸ਼੍ਯਪ ਦੀ ਸੰਤਾਨ. ਰਾਖਸ. "ਦੇਵ ਦਾਨਵ ਗਣ ਗੰਧਰਬ ਸਾਜੇ." (ਮਾਰੂ ਸੋਲਹੇ ਮਃ ੩)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਦਾਨਵ. "ਦਾਨੂ ਲਖ ਨਿਵਾਸ." (ਮਃ ੧. ਬੰਨੋ)...
ਸੰ. ਸਰ੍ਵ. ਵਿ- ਸਭ. ਤਮਾਮ. "ਸਰਬ ਰੋਗ ਕੋ ਔਖਧੁ ਨਾਮੁ." (ਸੁਖਮਨੀ) ੨. ਸੰ ਸ਼ਰ੍ਵ. ਸੰਗ੍ਯਾ- ਸ਼ਿਵ, ਜੋ ਸ਼ਰ (ਤੀਰ) ਨਾਲ ਮਾਰਦਾ ਹੈ....
ਦੇਖੋ, ਦਾਨਵ ਅਤੇ ਦਾਨੂ. "ਹਨੋ ਸਰਬ ਦਾਨੋ." (ਰਾਮਾਵ) ੨. ਦਾਣਾ. ਦੇਖੋ, ਦਰਾਹਿ....
ਸੰਗ੍ਯਾ- ਅਨਾਜ ਦਾ ਬੀਜ. ਕਣ. ਦਾਨਾ ਫ਼ਾ. [دانہ] ਦਾਨਹ. "ਜਹਾ ਦਾਣੇ ਤਹਾ ਖਾਣੇ." (ਵਾਰ ਸੋਰ ਮਃ ੨) ੨. ਫ਼ਾ. [دانا] ਵਿ- ਦਾਨਾ. ਅ਼ਕਲਮੰਦ. ਗ੍ਯਾਤਾ. "ਸਤਗੁਰੁ ਸਾਹੁ ਪਾਇਓ ਵਡ ਦਾਣਾ." (ਜੈਤ ਮਃ ੪)...
ਦਰ- ਮਾਹਿ. ਦ੍ਵਾਰ ਵਿੱਚ. "ਜੈਸੇ ਦਾਨੋ ਚਾਕੀ ਦਰਾਹਿ." (ਮਾਲੀ ਮਃ ੫) ਚੱਕੀ ਦੇ ਮੂੰਹ ਵਿੱਚ ਕੀਲੀ ਪਾਸ ਲੱਗਾ ਦਾਣਾ ਪਿਸਣ ਤੋਂ ਬਚ ਜਾਂਦਾ ਹੈ....