sachakhandaसचखंड
ਸਤ੍ਯ ਲੋਕ।੨ ਨਿਰਵਾਣ ਪਦ. ਤੁਰੀਯ (ਤੁਰੀਆ) ਪਦ। ੩. ਅਵਿਨਾਸ਼ੀ ਮੰਡਲ.
सत्य लोक।२ निरवाण पद. तुरीय (तुरीआ) पद। ३. अविनाशी मंडल.
ਸੰ. सत्य ਸੰਗ੍ਯਾ- ਪਾਰਬ੍ਰਹਮ. ਕਰਤਾਰ, ਜੋ ਸਦਾ ਨਿਤ੍ਯ ਹੈ। ੨. ਸਤਯੁਗ। ੩. ਪ੍ਰਤਿਗ੍ਯਾ। ੪. ਸਿੱਧਾਂਤ. ਸਾਰ। ੫. ਸਭ ਤੋਂ ਉੱਚਾ ਸੱਤਵਾਂ ਲੋਕ। ੬. ਸੱਚ. ਝੂਠ ਦੇ ਵਿਰੁੱਧ। ੭. ਵਿ- ਯਥਾਰਥ. ਸਹੀ. ਠੀਕ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਦੇਖੋ, ਨਿਰਬਾਣ....
ਸੰ. ਵਿ- ਚੌਥਾ. ਚਤੁਰਥ. ਤੁਰ੍ਯ। ੨. ਪਾਰਬ੍ਰਹਮ, ਜੋ ਵਿਸ੍ਟ, ਤੈਜਸ ਅਤੇ ਪ੍ਰਾਗ੍ਯ ਤੋਂ ਪਰੇ ਹੈ। ੩. ਦੇਖੋ, ਤੁਰੀਆਪਦ। ੪. ਵੈਖਰੀ ਵਾਣੀ ਜੋ ਚੌਥੀ ਹੈ. ਦੇਖੋ, ਚਾਰ ਬਾਣੀਆਂ....
ਸੰ. तुर्य्या- ਤੁਰ੍ਯਾ. ਸੰਗ੍ਯਾ- ਚੌਥੀ ਅਵਸਥਾ. ਉਹ ਹਾਲਤ, ਜੋ ਜਾਗ੍ਰਤ ਸ੍ਵਪਨ ਸੁਖੁਪਤਿ ਤੋਂ ਪਰੇ ਹੈ. ਅਰਥਾਤ- ਗ੍ਯਾਨਦਸ਼ਾ. "ਤੁਰੀਆ ਸੁਖ ਪਾਇਆ." (ਵਾਰ ਗੂਜ ੧. ਮਃ ੩) "ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ." (ਗਉ ਥਿਤੀ ਮਃ ੫)...
ਵਿ- ਵਿਨਾਸ਼ ਰਹਿਤ. ਦੇਖੋ, ਅਬਿਨਾਸੀ. "ਹਰਿਗੁਣ ਸੁਣੀਅਹਿ ਅਵਿਨਾਸੀ." (ਸੂਹੀ ਛੰਤ ਮਃ ੫) ਅਵਿਨਾਸ਼ੀ ਹਰਿ ਕੇ ਗੁਣ ਸੁਣੀਅਹਿ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ. ਅਕਾਲ। ੩. ਵਿਸਨੁ "ਕ੍ਰੁਧਕੈ ਯੁੱਧ ਕਿਯੋ ਬਹੁ ਚੰਡਿ, ਨ ਏਤੋ ਕਿਯੋ ਮਧੁ ਸੋਂ ਅਵਿਨਾਸ਼ੀ." (ਚੰਡੀ ੧)...
ਸੰ. ਸੰਗ੍ਯਾ- ਗੋਲਾਕਾਰ ਘੇਰਾ. ਦਾਯਰਹ (Circle). ੨. ਸੌ ਯੋਜਨ ਦਾ ਦੇਸ਼। ੩. ਉਹ ਇਲਾਕਾ, ਜਿਸ ਵਿੱਚ ਬਾਰਾਂ ਰਾਜੇ ਜੁਦੇ ਜੁਦੇ ਰਾਜ ਕਰਦੇ ਹੋਣ. "ਕੇਤੇ ਮੰਡਲ ਦੇਸ਼." (ਜਪੁ) ੪. ਸੰਸਾਰ. ਜਗਤ. "ਮਰਣ ਲਿਖਾਇ ਮੰਡਲ ਮਹਿ ਆਏ." (ਧਨਾ ਅਃ ਮਃ ੧) "ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ." (ਮਾਲੀ ਮਃ ੫) ੫. ਸਭਾ. ਦੀਵਾਨ. "ਸੰਤਮੰਡਲ ਮਹਿ ਹਰਿ ਮਨਿ ਵਸੈ." (ਭੈਰ ਮਃ ੫) ੬. ਸਮੁਦਾਯ. ਗਰੋਹ. "ਤਾਰਿਕਾ ਮੰਡਲ ਜਨਕ ਮੋਤੀ." (ਸੋਹਿਲਾ) ੭. ਫੌਜ ਦਾ ਕੈਂਪ। ੮. ਰਿਗਵੇਦ ਦੇ ਹਿੱਸੇ, ਜੈਸੇ ਰਾਮਾਯਣ ਦੇ ਕਾਂਡ ਅਤੇ ਭਾਗਵਤ ਦੇ ਸਕੰਧ ਹਨ। ੯. ਗ੍ਰੰਥ ਦਾ ਭਾਗ. ਕਾਂਡ. ਪਰਵ। ੧੦. ਯੋਗਮਤ ਅਤੇ ਵੈਦ੍ਯਕ ਅਨੁਸਾਰ ੪੦ ਦਿਨਾਂ ਦਾ ਸਮਾਂ। ੧੧. ਕੁੱਤਾ। ੧੨. ਸੱਪ। ੧੩. ਚਾਲੀ ਯੋਜਨ ਲੰਮਾ ਅਤੇ ਵੀਹ ਯੋਜਨ ਚੌੜਾ ਇਲਾਕਾ। ੧੪. ਗੇਂਦ. ਫਿੰਡ। ੧੫. ਰਥ ਦਾ ਪਹੀਆ। ੧੬. ਭੋਜਨ ਕਰਨ ਵੇਲੇ ਹਿੰਦੂਮਤ ਅਨੁਸਾਰ ਚਾਰੇ ਪਾਸੇ ਕੱਢੀ ਹੋਈ ਲੀਕ (ਕਾਰ)....