īsavī, īasavīईसवी, ई़सवी
ਅ਼. [عیِسوی] ਵਿ- ਈ਼ਸਾ ਨਾਲ ਸੰਬੰਧਿਤ. ਈ਼ਸਾ ਦਾ. ਜਿਵੇਂ- ਈਸਵੀ ਸਨ.
अ़. [عیِسوی] वि- ई़सा नाल संबंधित. ई़सा दा. जिवें- ईसवी सन.
[عیِسےٰ] Jesus. ਇਹ ਫਿਲਸਤੀਨ ਦੇ ਵਸਨੀਕ ਯੂਸਫ ਨਾਮੇ ਤਰਖਾਣ ਦਾ ਪੁਤ੍ਰ ਸੀ.¹#ਬਾਈਬਲ ਵਿੱਚ ਲਿਖਿਆ ਹੈ ਕਿ ਮੇਰੀ (Mary) ਨਾਮਕ ਕੁਆਰੀ ਕੰਨ੍ਯਾ ਨੂੰ ਜਬਰਾਈਲ ਫ਼ਰਿਸ਼ਤੇ ਨੇ ਆਕੇ ਆਖਿਆ ਕਿ ਤੂੰ ਗਰਭਵਤੀ ਹੋਵੇਂਗੀ, ਅਤੇ ਬੈਤਲਹਮ (Bethlehem)² ਵਿੱਚ ਇੱਕ ਧਰਮ ਪ੍ਰਚਾਰਕ ਪੁਤ੍ਰ ਜਣੇਗੀ. ਸੋ ਇਸ ਕਥਨ ਅਨੁਸਾਰ ਸੰਮਤ ੫੭ ਬਿਕ੍ਰਮੀ ਵਿੱਚ ਹਜਰਤ ਈਸਾ ਦਾ ਜਨਮ ਹੋਇਆ, ਜੋ ਈਸਾਈਆਂ ਵਿੱਚ ਖ਼ੁਦਾ ਦਾ ਬੇਟਾ ਮੰਨਿਆ ਗਿਆ. ਕੁਰਾਨ ਵਿੱਚ ਲਿਖਿਆ ਹੈ ਕਿ ਈ਼ਸਾ ਦੇ ਜਨਮ ਤੇ ਕੁਲ ਦੇ ਲੋਕਾਂ ਨੇ ਮੇਰੀ ਤੋਂ ਪੁੱਛਿਆ ਕਿ ਤੈਂ ਕੁਆਰੀ ਨੇ ਬਾਲਕ ਕਿਸ ਤਰਾਂ ਜਣਿਆ? ਮੇਰੀ ਨੇ ਬਾਲਕ ਵੱਲ ਇਸ਼ਾਰਾ ਕਰਕੇ ਆਖਿਆ ਕਿ ਤੁਸੀਂ ਇਸੇ ਤੋਂ ਹੀ ਪੁੱਛ ਲਓ. ਇਸ ਤੇ ਬਾਲਕ ਨੇ ਆਪਣਾ ਖ਼ੁਦਾ ਵੱਲੋਂ ਆਉਣਾ ਦੱਸਕੇ ਲੋਕਾਂ ਨੂੰ ਨਿਰਸੰਦੇਹ ਕੀਤਾ. (ਦੇਖੋ, . ਕੁਰਾਨ, ਸੂਰਤ ਮਰਿਯਮ, ਆਯਤ ੨੭ ਤੋਂ ੩੧)#ਹਜਰਤ ਈਸਾ ਦੀ ਯਹੂਦੀ ਮਤ ਅਨੁਸਾਰ ਸੁੰਨਤ ਹੋਈ, ਅਤੇ ਉਸ ਨੇ ਜੌਨ (John) ਤੋਂ ਬਪਤਿਸਮਾ (Baptism) ਲਿਆ. ੩੦ ਵਰ੍ਹੇ ਦੀ ਉਮਰ ਵਿੱਚ ਧਰਮਪ੍ਰਚਾਰ ਆਰੰਭਿਆ ਅਤੇ ਕਈ ਚੇਲੇ ਬਣਾਏ, ਜਿਨ੍ਹਾਂ ਵਿੱਚੋਂ ੧੨. ਪ੍ਰਧਾਨ ਗਿਣੇ ਜਾਂਦੇ ਹਨ. ਅਨੇਕ ਸ਼ਹਿਰ ਅਤੇ ਪਿੰਡਾਂ ਵਿੱਚ ਫਿਰਕੇ ਪੈਗੰਬਰ ਈਸਾ ਨੇ ਆਪਣੇ ਨਵੇਂ ਮਤ ਦਾ ਪ੍ਰਚਾਰ ਕੀਤਾ, ਅਤੇ ਕਈ ਚਮਤਕਾਰ ਵਿਖਾਏ, ਪਰੰਤੂ ਪੁਰਾਣੀਆਂ ਰਸਮਾਂ ਦੇ ਉਲਟ ਉਪਦੇਸ਼ ਦੇਣ ਪੁਰ ਯਹੂਦੀ ਲੋਕ ਅਤੇ ਉਸ ਮਤ ਦੇ ਧਰਮ ਆਗੂ ਈਸਾ ਦੇ ਵਿਰੋਧੀ ਹੋ ਗਏ. ਖਾਸ ਕਰਕੇ ਜਰੂਸਲਮ (Jerusalem) ਦਾ ਵਡਾ ਮਹੰਤ ਆਪਣੀ ਪ੍ਰਭੁਤਾ ਵਿੱਚ ਵਿਘਨ ਪੈਂਦਾ ਵੇਖਕੇ ਹਜਰਤ ਈਸਾ ਦਾ ਭਾਰੀ ਵੈਰੀ ਬਣ ਗਿਆ, ਅਤੇ ਈਸਾ ਤੇ ਇਹ ਦੋਸ ਲਗਾਕੇ ਕਿ ਉਹ ਆਪਣੇ ਤਾਈਂ ਖ਼ੁਦਾ ਦਾ ਪੁਤ੍ਰ ਦੱਸਦਾ ਹੈ ਅਤੇ ਦੇਸ਼ ਵਿੱਚ ਬੇਅਮਨੀ ਫੈਲਾਉਂਦਾ ਹੈ, ਅਦਾਲਤੀ ਪਾਈਲੇਟ (Pilate) ਦੇ ਪੇਸ਼ ਕੀਤਾ. ਭਾਵੇਂ ਜੱਜ ਜਾਣਦਾ ਸੀ ਕਿ ਈਸਾ ਨਿਰਪਰਾਧ ਹੈ, ਪਰ ਵਿਰੋਧੀਆਂ ਦੇ ਜ਼ੋਰ ਦੇਣ ਪੁਰ ਬਾਦਸ਼ਾਹ ਹੀਰੋਡ (Herod) ਪਾਸ ਚਾਲਾਨ ਕੀਤਾ ਗਿਆ, ਜਿਸ ਪੁਰ ਹੁਕਮ ਹੋਇਆ ਕਿ ਈਸਾ ਨੂੰ ਸਲੀਬ ਉੱਤੇ ਚੜ੍ਹਾਇਆ ਜਾਵੇ. ਇਸ ਹੁਕਮ ਅਨੁਸਾਰ [] ਇਸ ਆਕਾਰ ਦੀ ਸੂਲੀ ਤੇ ਹੱਥਾਂ ਪੈਰਾਂ ਵਿੱਚ ਮੇਖਾਂ ਗੱਡਕੇ ਈਸਾ ਮਾਰਿਆ ਗਿਆ. ਇਸ ਮਹਾਤਮਾ ਦੀ ਕਬਰ ਜਰੂਸ਼ਲਮ ਵਿੱਚ ਹੈ. ਹ਼ਜਰਤ ਈ਼ਸਾ ਦੀ ਸਾਰੀ ਉਮਰ ੩੩ ਵਰ੍ਹੇ ਦੀ ਸੀ.#ਬਾਈਬਲ ਵਿੱਚ ਇਹ ਭੀ ਲਿਖਿਆ ਹੈ ਕਿ ਹਜਰਤ ਈਸਾ ਮਰਣ ਪਿੱਛੋਂ ਫੇਰ ਜੀ ਉੱਠਿਆ, ਅਤੇ ਉਸ ਦਾ ਸ਼ਰੀਰ ਕਬਰ ਵਿੱਚੋਂ ਲੋਪ ਹੋ ਗਿਆ ਅਤੇ ਉਸ ਨੇ ਕਈ ਪੁਰਖਾਂ ਨੂੰ ਦਿਖਾਲੀ ਦਿੱਤੀ.#ਈਸਾਈਆਂ ਦੇ ਮੰਦਿਰ ਅਤੇ ਗਲੇ ਵਿੱਚ ਜੋ ਸਲੀਬ (Cross) ਦਾ ਚਿੰਨ੍ਹ ਵੇਖਿਆ ਜਾਂਦਾ ਹੈ ਇਹ ਉੱਪਰ ਲਿਖੀ ਘਟਨਾ ਦਾ ਬੋਧਕ ਹੈ. ਈਸਾਈਆਂ ਦਾ ਵਿਸ਼੍ਵਾਸ ਹੈ ਕਿ ਹਜਰਤ ਈਸਾ ਨੇ ਪ੍ਰਾਣ ਦੇ ਕੇ ਆਪਣੇ ਸੇਵਕਾਂ ਦਾ ਸਾਰਾ ਪਾਪ ਦੂਰ ਕਰ ਦਿੱਤਾ, ਅਤੇ ਜੋ ਉਸ ਪੁਰ ਭਰੋਸਾ ਲਿਆਉਣਗੇ, ਓਹ ਬਖ਼ਸ਼ੇ ਜਾਣਗੇ। ੨. ਦੇਖੋ, ਈਸ। ੩. ਸੰ. ਈਸ਼ਾ. ਦੁਰਗਾ. ਦੇਵੀ। ੪. ਸ੍ਵਾਮੀ ਦੀ ਇਸਤ੍ਰੀ। ੫. ਸ਼ਕਤਿ. ਤਾਕਤ। ੬. ਹਲ ਦਾ ਲੰਮਾ ਡੰਡਾ। ੭. ਗੱਡੇ ਗੱਡੀਆਂ ਆਦਿ ਦੇ ਪਹੀਏ ਦਾ ਤੀਰ, ਜੋ ਨਾਭਿ ਅਤੇ ਪੁੱਠੀ ਦੇ ਮੱਧ ਹੁੰਦਾ ਹੈ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [عیِسوی] ਵਿ- ਈ਼ਸਾ ਨਾਲ ਸੰਬੰਧਿਤ. ਈ਼ਸਾ ਦਾ. ਜਿਵੇਂ- ਈਸਵੀ ਸਨ....