ਰਾਮਕਲੀ

rāmakalīरामकली


ਇਹ ਭੈਰਵ ਠਾਟ ਦੀ ਔੜਵ ਸੰਪੂਰਣ ਰਾਗਿਨੀ ਹੈ. ਆਰੋਹੀ ਵਿੱਚ ਮੱਧਮ ਅਤੇ ਨਿਸਾਦ ਵਰਜਿਤ ਹਨ. ਰਿਸਭ ਅਤੇ ਧੈਵਤ ਕੋਮਲ, ਬਾਕੀ ਸੁਰ ਸ਼੍ਰਾੱਧ ਹਨ, ਧੈਵਤ ਵਾਦੀ ਅਤੇ ਰਿਸਭ ਸੰਵਾਦੀ ਹੈ. ਗਾਉਣ ਦਾ ਵੇਲਾ ਸੂਰਜ ਨਿਕਲਣ ਤੋਂ ਲੈਕੇ ਪਹਰ ਦਿਨ ਚੜ੍ਹੇ ਤੀਕ ਹੈ.#ਆਰੋਹੀ- ਸ ਰਾ ਗ ਪ ਧਾ ਸ.#ਅਵਰੋਹੀ- ਸ ਨ ਧਾ ਪ ਮ ਗ ਰਾ ਸ#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਸ ਦਾ ਅਠਾਰਵਾਂ ਨੰਬਰ ਹੈ. "ਰਾਮਕਲੀ ਰਾਮੁ ਮਨਿ ਵਸਿਆ. ਤਾ ਬਨਿਆ ਸੀਗਾਰੁ." (ਮਃ ੩. ਵਾਰ ਰਾਮ ੧)


इह भैरव ठाट दी औड़व संपूरण रागिनी है. आरोही विॱच मॱधम अते निसाद वरजित हन. रिसभ अते धैवत कोमल, बाकी सुर श्राॱध हन, धैवत वादी अते रिसभ संवादी है. गाउण दा वेला सूरज निकलण तों लैके पहर दिन चड़्हे तीक है.#आरोही- स रा ग प धा स.#अवरोही- स न धा प म ग रा स#श्री गुरू ग्रंथसाहिब विॱच इस दा अठारवां नंबर है. "रामकली रामु मनि वसिआ. ता बनिआ सीगारु." (मः ३. वार राम १)