rākasa, rākasīराकस, राकसी
ਰਾਖਸ. ਰਾਖਸੀ. ਦੇਖੋ, ਰਾਕ੍ਸ਼੍ਸ ਅਤੇ ਰਾਕ੍ਸ਼੍ਸੀ. "ਰੋਹ ਹੋਈ ਮਹਮਾਈ¹ ਰਾਕਸ ਮਾਰਣੇ." (ਚੰਡੀ ੩)
राखस. राखसी. देखो, राक्श्स अते राक्श्सी. "रोह होई महमाई¹ राकस मारणे." (चंडी ३)
ਦੇਖੋ, ਰਾਕ੍ਸ਼੍ਸ....
ਰੱਖੇਗਾ. ਰਕ੍ਸ਼ਾ ਕਰੇਗਾ। ੨. ਰਾਖਸ ਦੀ ਇਸਤ੍ਰੀ ਰਾਕ੍ਸ਼੍ਸੀ....
ਸੰ. ਸੰਗ੍ਯਾ- ਰਾਖਸ. ਹਿੰਸਾ ਕਰਨ ਵਾਲੀ ਇੱਕ ਜਾਤਿ, ਜੋ ਦੇਵਤਾ ਦੇ ਵਿਰੁੱਧ ਹੈ. ਵਿਸਨੁਪੁਰਾਣ ਅੰਸ਼ ੧. ਅਃ ੫. ਵਿੱਚ ਲਿਖਿਆ ਹੈ ਕਿ ਜਦ ਬ੍ਰਹਮਾ ਨੂੰ ਖਾਣ ਲਈ ਯਕ੍ਸ਼੍ ਦੌੜੇ, ਉਸ ਵੇਲੇ ਜਿਨ੍ਹਾਂ ਨੇ ਬ੍ਰਹਮਾ ਦੀ ਰਕ੍ਸ਼ਾ ਕੀਤੀ। ਉਨ੍ਹਾਂ ਦੀ ਰਾਕ੍ਸ਼੍ਸ ਸੰਗ੍ਯਾ ਹੋਈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਰਾਕ੍ਸ਼੍ਸ ਜਾਤਿ ਦੀ ਇਸਤ੍ਰੀ. ਰਾਖਸੀ....
ਸੰਗ੍ਯਾ- ਕ੍ਰੋਧ. ਰੋਸ. ਗੁੱਸਾ. ਦੇਖੋ, ਰੋਹੁ। ੨. ਸੁਲੇਮਾਨ ਪਹਾੜ ਦੀ ਘਾਟੀ। ੩. ਰੁਹੇਲਖੰਡ. "ਰੋਹ ਕੇ ਰੁਹੇਲੇ." (ਅਕਾਲ) ੪. ਸੰ. ਸੰਗ੍ਯਾ- ਅੰਕੁਰ. ਅੱਗੂਰ। ੫. ਵਿ- ਚੜ੍ਹਿਆ ਹੋਇਆ. ਸਵਾਰ ਹੋਣ ਵਾਲਾ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਰਾਖਸ. ਰਾਖਸੀ. ਦੇਖੋ, ਰਾਕ੍ਸ਼੍ਸ ਅਤੇ ਰਾਕ੍ਸ਼੍ਸੀ. "ਰੋਹ ਹੋਈ ਮਹਮਾਈ¹ ਰਾਕਸ ਮਾਰਣੇ." (ਚੰਡੀ ੩)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....