jagatuजगतु
ਦੇਖੋ, ਜਗਤ. "ਨਿਜਕਰਿ ਦੇਖਿਓ ਜਗਤੁ ਮੈ, ਕੋ ਕਾਹੂ ਕੋ ਨਾਹਿ." (ਸਃ ਮਃ ੯) ੨. ਲੋਕ. "ਜਗਤੁ ਭਿਖਾਰੀ ਫਿਰਤ ਹੈ." (ਸਃ ਮਃ ੯)
देखो, जगत. "निजकरि देखिओ जगतु मै, को काहू को नाहि." (सः मः ९) २. लोक. "जगतु भिखारी फिरत है." (सः मः ९)
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ....
ਵ੍ਯ- ਖ਼ਾਸ ਕਰਕੇ, ਵਿਸ਼ੇਸ ਕਰਕੇ. ਚੰਗੀ ਤਰਾਂ. ਬਖ਼ੂਬੀ. ਦੇਖੋ, ਨਿਜ ੩....
ਦੇਖੋ, ਜਗਤ. "ਨਿਜਕਰਿ ਦੇਖਿਓ ਜਗਤੁ ਮੈ, ਕੋ ਕਾਹੂ ਕੋ ਨਾਹਿ." (ਸਃ ਮਃ ੯) ੨. ਲੋਕ. "ਜਗਤੁ ਭਿਖਾਰੀ ਫਿਰਤ ਹੈ." (ਸਃ ਮਃ ੯)...
ਸਰਵ- ਕਿਸੇ ਨੂੰ. "ਭੈ ਕਾਹੂ ਕਉ ਦੇਤ ਨਹਿ." (ਸ. ਮਃ ੯) ੨. ਕ੍ਰਿ. ਵਿ- ਕਿਤੇ. ਕਿਸੇ ਥਾਂ. "ਮੇਰਾ ਮਨੁ ਅਨਤ ਨ ਕਾਹੂ ਜਾਇ." (ਸੂਹੀ ਮਃ ੫. ਗੁਣਵੰਤੀ) ੩. ਕਿਆ. ਕੀ. "ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖਸਾਗਰ ਮੈ ਪਾਇਆ." (ਸਾਰ ਮਃ ੫) ੪. ਫ਼ਾ. [کاہوُ] ਇੱਕ ਔਖਧ, ਜੋ ਨਜ਼ਲੇ ਲਈ ਵਿਸ਼ੇਸ ਵਰਤੀਦੀ ਹੈ. ਇਸ ਦੀ ਤਾਸੀਰ ਸਰਦ ਤਰ ਹੈ. Lactuca Stiva. ਕਾਹੂ ਪਿੱਤ (ਸਫਰਾ) ਦੀ ਤੇਜੀ ਨੂੰ ਸ਼ਾਂਤ, ਅਤੇ ਲਹੂ ਸਾਫ ਕਰਦਾ ਹੈ....
ਵ੍ਯ- ਨਹੀਂ. ਨਾ। ੨. ਸੰਗ੍ਯਾ- ਨਾਥ ਪਤਿ. "ਤਾਕੋ ਨਾਹਿ ਨਾਹਿ ਕਛੁ ਪਾਵੈ." (ਚਰਿਤ੍ਰ ੩੪) ੩. ਕ੍ਰਿ. ਵਿ- ਨ੍ਹਾਕੇ. ਸਨਾਨ ਕਰਕੇ. ਨ੍ਹਾਇ. "ਅਹਿਨਿਸਿ ਕਸਮਲ ਧੋਵਹਿ ਨਾਹਿ." (ਗਉ ਕਬੀਰ ਵਾਰ ੭)...
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਭਿਕ੍ਸ਼ੁਕ. ਭੀਖ ਮੰਗਣ ਵਾਲਾ। ੨. ਗੁਰੂ ਅਰਜਨਸਾਹਿਬ ਦਾ ਆਤਮਗ੍ਯਾਨੀ ਅਤੇ ਅਨਨ੍ਯ ਸਿੱਖ ਭਾਈ ਭਿਖਾਰੀ, ਜੋ ਗੁਜਰਾਤ (ਪੰਜਾਬ) ਵਿੱਚ ਰਹਿਂਦਾ ਸੀ. ਕਰਤਾਰ ਦਾ ਭਾਣਾ ਮੰਨਣ ਵਾਲੇ ਸਿੱਖਾਂ ਵਿੱਚੋਂ ਇਹ ਮਿਸਾਲਰੂਪ ਸੀ. ਇੱਕ ਵਾਰ ਭਾਈ ਗੁਰਮੁਖ ਨੇ ਗੁਰੂਸਾਹਿਬ ਪਾਸ ਬੇਨਤੀ ਕੀਤੀ ਕਿ ਕਿਸੇ ਗੁਰਮੁਖ ਸਿੱਖ ਦਾ ਦਰਸ਼ਨ ਕਰਾਓ, ਤਦ ਗੁਰੂ ਅਰਜਨਦੇਵ ਜੀ ਨੇ ਭਾਈ ਗੁਰਮੁਖ ਨੂੰ ਭਾਈ ਭਿਖਾਰੀ ਪਾਸ ਭੇਜਿਆ.#ਜਦ ਭਾਈ ਗੁਰਮੁਖ ਭਿਖਾਰੀ ਪਾਸ ਪੁੱਜਾ, ਤਾਂ ਉਸ ਨੂੰ ਤੱਪੜ ਗੰਢਣ ਅਤੇ ਕਾਠ ਇਕੱਠਾ ਕਰਨ ਆਦਿ ਕੰਮਾਂ ਵਿੱਚ ਰੁੱਝਾ ਵੇਖਿਆ. ਰਾਤ ਨੂੰ ਗੁਜਰਾਤ ਤੇ ਡਾਕੂ ਆਪਏ, ਪਿੰਡ ਦੀ ਵਾਹਰ ਨੇ ਧਾੜਵੀਆਂ ਦਾ ਪਿੱਛਾ ਕੀਤਾ ਅਤੇ ਭਾਰੀ ਟਾਕਰਾ ਹੋਇਆ, ਜਿਸ ਵਿੱਚ ਭਾਈ ਭਿਖਾਰੀ ਦਾ ਬੇਟਾ ਮਾਰਿਆ ਗਿਆ, ਭਿਖਾਰੀ ਨੇ ਜੋ ਲੱਕੜਾਂ ਜਮਾਂ ਕੀਤੀਆਂ ਸਨ ਉਨ੍ਹਾਂ ਨਾਲ ਪੁਤ੍ਰ ਦਾ ਦਾਹ ਕੀਤਾ ਅਤੇ ਬੁਲਾਉਣੀ ਲਈ ਆਏ ਸੱਜਨਾਂ ਨੂੰ ਗੱਠੇ ਹੋਏ ਤੱਪੜ ਵਿਛਾ ਦਿੱਤੇ. ਗੁਰਮੁਖ ਨੇ ਜਾਣਿਆ ਕਿ ਭਿਖਾਰੀ ਅੰਤਰਯਾਮੀ ਹੈ. ਇਸ ਨੂੰ ਹੋਣਹਾਰ ਗੱਲ ਦਾ ਪਹਿਲਾਂ ਹੀ ਗ੍ਯਾਨ ਸੀ. ਨੰਮ੍ਰਤਾ ਨਾਲ ਗੁਰਮੁਖ ਨੇ ਆਖਿਆ ਕਿ ਭਾਈ ਭਿਖਾਰੀ ਜੀ, ਜੇ ਆਪ ਨੂੰ ਪਹਿਲਾਂ ਹੀ ਇਸ ਘਟਨਾ ਦਾ ਗ੍ਯਾਨ ਸੀ ਤਾਂ ਸਤਿਗੁਰਾਂ ਅੱਗੇ ਪੁਤ੍ਰ ਦੀ ਵਡੀ ਉਮਰ ਲਈ ਅਰਦਾਸ ਕਿਉਂ ਨਾ ਕੀਤੀ ਅਤੇ ਬੇਟੇ ਨੂੰ ਵਾਹਕ ਨਾਲ ਜਾਣੋਂ ਕਿਉਂ ਨਾ ਵਰਜਿਆ? ਭਾਈ ਭਿਖਾਰੀ ਨੇ ਉੱਤਰ ਦਿੱਤਾ ਕਿ ਕਰਤਾਰ ਦੇ ਭਾਣੇ ਵਿੱਚ ਕੁਤਰਕ ਕਰਨੀ ਪਾਪ ਹੈ, ਅਤੇ ਸਤਿਗੁਰਾਂ ਤੋਂ ਆਤਮਵਿਚਾਰ ਦਾਤ ਮੰਗਣੀ ਲੋੜੀਏ, ਨਾ ਕਿ ਮਿਥ੍ਯਾ ਪਦਾਰਥਾਂ ਲਈ ਅਰਦਾਸ ਕਰਨੀ ਚਾਹੀਏ....
ਸੰਗ੍ਯਾ- ਫਿਰਨ ਦੀ ਕ੍ਰਿਯਾ. ਭ੍ਰਮਣ. "ਉਸ ਨੇ ਬਹੁਤ ਫਿਰਤ ਕੀਤੀ." (ਲੋਕੋ) ੨. ਕ੍ਰਿ. ਵਿ- ਫਿਰਦਾ. ਭ੍ਰਮਣ ਕਰਦਾ. "ਫਿਰਤ ਫਿਰਤ ਪ੍ਰਭੁ ਆਇਆ." (ਸੁਖਮਨੀ)...