lēkhāलेखा
ਸੰਗ੍ਯਾ- ਲਿਖਿਆ ਹੋਇਆ ਹਿਸਾਬ. ਗਿਣਤੀ. ਸ਼ੁਮਾਰ. ਗਣਿਤ ਦੀ ਫੈਲਾਵਟ (calculation) "ਲੇਖਾ ਹੋਇ ਤ ਲਿਖੀਐ." (ਜਪੁ) ੨. ਲਿਖਿਆ. "ਸੇ ਕਰ ਭਲੇ, ਜਿਨੀ ਹਰਿਜਸ ਲੇਖਾ." (ਮਾਝ ਮਃ ੫)
संग्या- लिखिआ होइआ हिसाब. गिणती. शुमार. गणित दी फैलावट (calculation) "लेखा होइ त लिखीऐ." (जपु) २. लिखिआ. "से कर भले, जिनी हरिजस लेखा." (माझ मः ५)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਅ਼. [حِساب] ਹ਼ਿਸਾਬ. ਸੰਗ੍ਯਾ- ਗਿਣਤੀ. ਲੇਖਾ. ਸ਼ੁਮਾਰ....
ਦੇਖੋ, ਗਣਤ ਅਤੇ ਗਣਤੀ. ਦੇਖੋ, ਸੰਖ੍ਯਾ....
ਫ਼ਾ. [شُمار] ਸੰਗ੍ਯਾ- ਗਿਣਤੀ. ਸੰਖ੍ਯਾ. "ਤਾਕੇ ਅੰਤ ਨ ਪਰਹਿ ਸੁਮਾਰ." (ਗੂਜ ਅਃ ਮਃ ੧) ੨. ਸੈਨਾ। ੩. ਗਰੋਹ. ਇਕੱਠ। ੪. ਰਾਜੀ ਨਾ ਹੋਣ ਵਾਲਾ ਜਖਮ। ੫. ਵਿ- ਘਾਇਲ. ਜਖਮੀ. ਫੱਟੜ. "ਸਭ ਊਚ ਨੀਚ ਕਿੰਨੇ ਸੁਮਾਰ." (ਰਾਮਾਵ) "ਤੁਮ ਕੋ ਨਿਹਾਰ ਕਿਯਾ ਮਾਰ ਨੈ ਸੁਮਾਰ ਮੋ ਕੋ." (ਚਰਿਤ੍ਰ ੧੦੯) ਮਾਰ (ਕਾਮ) ਨੇ ਸੁਮਾਰ (ਘਾਇਲ)....
ਸੰ. ਵਿ- ਗਿਣਿਆ ਹੋਇਆ। ੨. ਸੰਗ੍ਯਾ- ਹਿਸਾਬ। ੩. ਉਹ ਸ਼ਾਸਤ੍ਰ, ਜਿਸ ਵਿੱਚ ਹਿਸਾਬ ਦਾ ਨਿਰਣਾ ਹੋਵੇ....
ਸੰਗ੍ਯਾ- ਲਿਖਿਆ ਹੋਇਆ ਹਿਸਾਬ. ਗਿਣਤੀ. ਸ਼ੁਮਾਰ. ਗਣਿਤ ਦੀ ਫੈਲਾਵਟ (calculation) "ਲੇਖਾ ਹੋਇ ਤ ਲਿਖੀਐ." (ਜਪੁ) ੨. ਲਿਖਿਆ. "ਸੇ ਕਰ ਭਲੇ, ਜਿਨੀ ਹਰਿਜਸ ਲੇਖਾ." (ਮਾਝ ਮਃ ੫)...
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਸਰਵ- ਜਿਨ੍ਹਾਂ ਨੇ. "ਜਿਨੀ ਐਸਾ ਹਰਿਨਾਮੁ ਨ ਚੇਤਿਆ." (ਆਸਾ ਛੰਤ ਮਃ ੪)...
ਕਰਤਾਰ ਦਾ ਯਸ਼. "ਹਰਿਜਸੁ ਕਰਤ ਸੰਤ ਦਿਨੁ ਰਾਤਿ." (ਸੁਖਮਨੀ) ੨. ਦੇਖੋ, ਜੀਤੋ ਮਾਤਾ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....