matāमता
ਸੰਗ੍ਯਾ- ਮਤ. ਖ਼ਿਆਲ. ਇਰਾਦਾ. "ਮਤਾ ਕਰੈ ਪਛਮ ਕੈ ਤਾਈ, ਪੂਰਬਹੀ ਲੈਜਾਤ." (ਗੂਜ ਮਃ ੫) ੨. ਮੰਤ੍ਰ. ਮਸ਼ਵਰਾ. "ਉਠਿ ਚਲਤੈ ਮਤਾ ਨ ਕੀਨਾ ਹੇ." (ਮਾਰੂ ਸੋਲਹੇ ਮਃ ੧) ੩. ਵਿ- ਮੱਤ ਹੋਇਆ. ਮੱਤਾ. ਦੇਖੋ, ਮਤਾਗਲੁ.
संग्या- मत. ख़िआल. इरादा. "मता करै पछम कै ताई, पूरबही लैजात." (गूज मः ५) २. मंत्र. मशवरा. "उठि चलतै मता न कीना हे." (मारू सोलहे मः १) ३. वि- मॱत होइआ. मॱता. देखो, मतागलु.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [خِیال] ਖ਼ਯਾਲ. ਸੰਗ੍ਯਾ- ਸੰਕਲਪ. ਫੁਰਣਾ. "ਮਨ ਮੇ ਉਪਜ੍ਯੋ ਤਬੈ ਖਿਆਲ." (ਨਾਪ੍ਰ) ੨. ਧ੍ਯਾਨ. ਚਿੰਤਨ. "ਏਕ ਖਿਆਲ ਵਿਖੇ ਮਨ ਰਾਤਾ." (ਗੁਪ੍ਰਸੂ) ੩. ਗਾਯਨ ਲਈ ਬਣਾਇਆ ਹੋਇਆ ਗੀਤ ਦਾ ਇੱਕ ਵਜ਼ਨ. ਦੇਖੋ, ਖਿਆਲ ਪਾਤਸਾਹੀ ੧੦. "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ x x#ਯਾਰੜੇ ਦਾ ਸਾਨੂ ਸੱਥਿਰ ਚੰਗਾ ਭੱਠਿ ਖੇੜਿਆਂ ਦਾ ਰਹਿਣਾ." (ਹਜ਼ਾਰੇ ੧੦)...
ਅ਼. [ارادہ] ਸੰਗ੍ਯਾ- ਸੰਕਲਪ. ਫੁਰਣਾ. "ਜੰਗ ਇਰਾਦਾ ਕੀਨ." (ਗੁਪ੍ਰਸੂ) ੨. ਇੱਛਾ। ੩. ਨਿਸ਼ਚਾ. ਯਕੀਨ....
ਸੰਗ੍ਯਾ- ਮਤ. ਖ਼ਿਆਲ. ਇਰਾਦਾ. "ਮਤਾ ਕਰੈ ਪਛਮ ਕੈ ਤਾਈ, ਪੂਰਬਹੀ ਲੈਜਾਤ." (ਗੂਜ ਮਃ ੫) ੨. ਮੰਤ੍ਰ. ਮਸ਼ਵਰਾ. "ਉਠਿ ਚਲਤੈ ਮਤਾ ਨ ਕੀਨਾ ਹੇ." (ਮਾਰੂ ਸੋਲਹੇ ਮਃ ੧) ੩. ਵਿ- ਮੱਤ ਹੋਇਆ. ਮੱਤਾ. ਦੇਖੋ, ਮਤਾਗਲੁ....
ਦੇਖੋ, ਪਛਿਮ. "ਪਛਮ ਦੁਆਰੈ ਸੂਰਜ ਤਪੈ." (ਭੈਰ ਕਬੀਰ) ਭੁਜੰਗਮਾ ਵਿੱਚਦੀਂ ਪ੍ਰਾਣਾਂ ਦਾ ਸੰਚਾਰ ਕਰਨ ਤੋਂ ਗਰਮੀ ਪੈਦਾ ਹੁੰਦੀ ਹੈ....
ਸੰਗ੍ਯਾ- ਤਾਏ ਦੀ ਵਹੁਟੀ। ੨. ਵ੍ਯ- ਤੀਕ. ਤੋੜੀ. ਤਕ. "ਭਰਿਆ ਗਲ ਤਾਈ." (ਗਉ ਛੰਤ ਮਃ ੩) ੩. ਲਈ. ਵਾਸਤੇ. ਨਿਮਿੱਤ. "ਕੀਓ ਸੀਗਾਰੁ ਮਿਲਨ ਕੈ ਤਾਈ." (ਬਿਲਾ ਅਃ ਮਃ ੪) ੪. ਵਿ- ਤਅ਼ੱਲੁਕ਼. ਅਧੀਨ. "ਜੀਵਣੁ ਮਰਣਾ ਸਭੁ ਤੁਧੈ ਤਾਈ." (ਮਾਝ ਅਃ ਮਃ ੩) ੫. ਤਾਉ (ਆਂਚ) ਵਿੱਚ. "ਦਝਹਿ ਮਨਮੁਖ ਤਾਈ ਹੇ." (ਮਾਰੂ ਸੋਲਹੇ ਮਃ ੧)...
ਸੰ. मन्त्रु. ਧਾ- ਗੁਪਤ ਬਾਤ ਕਰਨਾ, ਆਦਰ ਕਰਨਾ, ਬੁਲਾਉਣਾ (ਸੱਦਣਾ), ਵਿਚਾਰ ਕਰਨਾ। ੨. ਸੰਗ੍ਯਾ- ਸਲਾਹ. ਮਸ਼ਵਰਾ. "ਇਹ ਭਾਂਤ ਮੰਤ੍ਰ ਵਿਚਾਰਿਓ." (ਰਾਮਾਵ) ੩. ਵੇਦ ਦਾ ਪਦ ਅਤੇ ਮੂਲ ਪਾਠ। ੪. ਗੁਰਉਪਦੇਸ਼. "ਜੋ ਇਹੁ ਮੰਤ ਕਮਾਵੈ ਨਾਨਕ." (ਆਸਾ ਮਃ ੫) "ਗੁਰਮੰਤ੍ਰੜਾ ਚਿਤਾਰਿ." (ਵਾਰ ਗੂਜ ੨. ਮਃ ੫) ੫. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਮਨਨ ਕਰੀਏ ਉਹ ਮੰਤ੍ਰ ਹੈ। ੬. ਤੰਤ੍ਰਸ਼ਾਸਤ੍ਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣ ਅਥਵਾ ਕਾਰਯਸਿੱਧੀ ਲਈ ਜਪਣ ਯੋਗ੍ਯ ਸ਼ਬਦ. "ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸ ਆਵਈ." (ਅਕਾਲ)...
ਅ਼. [مشورت] ਅਤੇ [مشورہ] ਸੰਗ੍ਯਾ- ਸਲਾਹ. ਮੰਤ੍ਰ....
ਉਠ ਕੇ. ਉੱਥਾਨ ਹੋ ਕੇ. "ਉਠਿ ਇਸਨਾਨ ਕਰਹੁ ਪਰਭਾਤੇ." (ਬਸੰ ਮਃ ੫)...
ਕੀਤਾ. ਕਰਿਆ."ਸੋ ਪਾਏ ਜੋ ਕਿਛੁ ਕੀਨਾ#ਹੇ." (ਮਾਰੂ ਸੋਲਹੇ ਮਃ ੧) ੨. ਫ਼ਾ. [کیِنہ] ਵੈਰ. ਬੁਗ਼ਜ. ਦੇਖੋ, ਕੀਨ ੪. ਇਹ ਸ਼ਬਦ ਕੀਨ ਭੀ ਉਹੀ ਅਰਥ ਰਖਦਾ ਹੈ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਸੰ. ਵਿ- ਮਤਵਾਲਾ. ਮਸ੍ਤ। ੨. ਪਿੰਗਲ ਗ੍ਰੰਥਾਂ ਵਿੱਚ ਮਾਤ੍ਰਾ ਲਈ ਭੀ ਮੱਤ ਸ਼ਬਦ ਆਇਆ ਹੈ. "ਧਰ ਮੱਤ ਚਾਰ." (ਰੂਪਦੀਪ) ੩. ਸ਼ਸਤ੍ਰਨਾਮਮਾਲਾ ਵਿੱਚ ਮਤਸ (ਮੱਛ) ਦੀ ਥਾਂ ਅਜਾਣ ਲਿਖਾਰੀ ਨੇ ਮੱਤ ਸ਼ਬਦ ਲਿਖਦਿੱਤਾ ਹੈ- "ਮੱਤ ਸ਼ਬਦ ਪ੍ਰਿਥਮੈ ਉਚਰ ਅੱਛ ਸਬਦ ਪੁਨ ਦੇਹੁ। ਅਰਿ ਪਦ ਬਹੁਰ ਬਖਾਨੀਐ ਨਾਮ ਬਾਨ ਲਖਲੇਹੁ ॥" ਮੱਛ ਦੀ ਅੱਖ ਦਾ ਵੈਰੀ, ਤੀਰ. ਅਰਜੁਨ ਨੇ ਮੱਛ ਦੀ ਅੱਖ ਵਿੰਨ੍ਹਕੇ ਦ੍ਰੋਪਦੀ ਵਰੀ ਸੀ....
ਵਿ- ਮੱਤ ਹੋਇਆ. ਮਖ਼ਮੂਰ। ੨. ਸੰਗ੍ਯਾ- ਮਾਤ੍ਰਾ. "ਤੇਰਹਿ ਮੱਤ ਤਾਖ ਪਦ." (ਰੂਪਦੀਪ)...
ਮਹਾ. ਸੰਗ੍ਯਾ- ਮਤ (ਧਰਮ) ਦਾ ਆਗੂ. ਮਜਹਬੀ ਪੇਸ਼ਵਾ. "ਮਨ ਕੀ ਮਤਿ ਮਤਾਗਲੁ ਮਤਾ। ਜੋ ਕਿਛੁ ਬੋਲੀਐ ਸਭੁ ਖਤੋਖਤਾ." (ਆਸਾ ਮਃ ੧)...