ਪੁਰਖੁ

purakhuपुरखु


ਸੰ. ਪੁਰੁਸ. ਸੰਗ੍ਯਾ- ਮਨੁੱਖ. ਆਦਮੀ, ਜੋ ਪੁਰ ਵਿੱਚ ਸੌਂਦਾ (ਨਿਵਾਸ ਕਰਦਾ) ਹੈ."ਨਾਰੀ ਤੇ ਜੋ ਪੁਰਖੁ ਕਰਾਵੈ, ਪੁਰਖਨ ਤੇ ਜੋ ਨਾਰੀ." (ਸਾਰ ਕਬੀਰ) ੨. ਪਤਿ. ਭਰਤਾ. "ਜਿਉ ਪੁਰਖੈ ਘਰਿ ਭਗਤੀ ਨਾਰਿ ਹੈ." (ਸਵਾ ਮਃ ੩) ੩. ਪੂਰਣਰੂਪ ਕਰਤਾਰ. ਸਰਵਵ੍ਯਾਪੀ ਪਾਰਬ੍ਰਹਮ. "ਸਤਿ ਨਾਮੁ ਕਰਤਾ ਪੁਰਖੁ." (ਜਪੁ) ੪. ਜੀਵਾਤਮਾ. "ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ." (ਸੋਰ ਮਃ ੪) ੫. ਸੂਰਜ। ੬. ਪਾਰਾ। ੭. ਨਰ. ਪੁਰੁਸਤ਼ ਦੇ ਲੱਛਣਾਂ ਵਾਲਾ. "ਬਿਨੁ ਪਿਰ ਪੁਰਖੁ ਨ ਜਾਣਈ." (ਸ੍ਰੀ ਅਃ ਮਃ ੧) ੮. ਸਾਂਖ੍ਯਮਤ ਅਨੁਸਾਰ ਪ੍ਰਕ੍ਰਿਤਿ ਤੋਂ ਭਿੰਨ ਇੱਕ ਪਦਾਰਥ, ਜੋ ਇੱਕ ਰਸ ਰਹਿਣ ਵਾਲਾ, ਅਕਰਤਾ ਅਤੇ ਅਸੰਗ ਹੈ। ੯. ਰਿਗਵੇਦ ਅਨੁਸਾਰ ਈਸ਼੍ਵਰ, ਜੋ ਜਗਤ ਰਚਨਾ ਕਰਦਾ ਹੈ. ਰਿਗਵੇਦ ਦੇ 'ਪੁਰੁਸਸੂਕ੍ਤ' ਵਿੱਚ ਲਿਖਿਆ ਹੈ ਕਿ ਇਸ ਦੇ ੧੦੦੦ ਸਿਰ, ੧੦੦੦ ਅੱਖਾਂ ਅਤੇ ੧੦੦੦ ਪੈਰ ਹਨ. ਸਾਰੀ ਪ੍ਰਿਥਿਵੀ ਦੇ ਚੁਫੇਰੇ ਲਪੇਟਣ ਪੁਰ ਇਹ ੧੦. ਉਂਗਲ ਵਧ ਰਿਹਾ ਸੀ. ਇਸ ਸਾਰੀ ਪ੍ਰਿਥਿਵੀ ਤੇ ਜੋ ਕੁਝ ਹੋ ਚੁੱਕਾ ਹੈ ਅਤੇ ਜੋ ਕੁਛ ਅੱਗੋਂ ਹੋਵੇਗਾ, ਉਹ ਸਭ ਪੁਰਖੁ ਹੀ ਹੈ. ਸਾਰੀ ਉਤਪੱਤੀ ਇਸ ਦਾ ਭਾਗ ਹੈ, ਅਤੇ ਇਸ ਦਾ ਭਾਗ ਉਹ ਚੀਜਾਂ ਹਨ, ਜੇਹੜੀਆਂ ਕਿ ਆਕਾਸ਼ ਵਿੱਚ ਹਨ ਅਤੇ ਅਮਰ ਹਨ. ਜਦ ਇਹ ਪੁਰਖ ਖੜਾ ਹੋਇਆ ਤਾਂ ਏਸ ਦਾ ਭਾਗ ਆਕਾਸ਼ ਤੋਂ ਭੀ ਉੱਪਰ ਲੰਘ ਗਿਆ, ਜਦ ਦੇਵਤਿਆਂ ਨੇ "ਪੁਰਸ ਯਗ੍ਯ" ਕੀਤਾ ਤਦ ਬਸੰਤ ਰੁੱਤ ਦਾ ਘੀ, ਗ੍ਰੀਖਮ ਦੀਆਂ ਲੱਕੜਾਂ ਹੋਈਆਂ ਅਤੇ ਸ਼ਿਸ਼ਿਰ ਦਾ ਹਵਨ ਕੀਤਾ ਤਾਂ ਇਹ ਯਗ੍ਯ ਵਿੱਚੋਂ ਵੇਦ ਅਤੇ ਪਸ਼ੁ ਪੰਛੀ ਉਪਜੇ, ਜਦ ਦੇਵਤਿਆਂ ਨੇ ਪੁਰੁਸ ਦੀ ਵੰਡ ਕੀਤੀ ਤਾਂ ਇਸ ਦਾ ਮੁਖ ਬ੍ਰਾਹਮਣ, ਭੁਜਾ ਛਤ੍ਰੀ, ਪੱਟ ਵੈਸ਼੍ਯ ਅਤੇ ਪੈਰ ਸ਼ੂਦ੍ਰ ਬਣੇ. ਇਸ ਦੇ ਮਨ ਵਿੱਚੋਂ ਪ੍ਰਾਤਹਕਾਲ ਦਾ ਸਮਾਂ, ਅੱਖਾਂ ਵਿੱਚੋਂ ਸੂਰਜ, ਮੂੰਹ ਵਿੱਚੋਂ ਇੰਦ੍ਰ ਅਤੇ ਅਗਨਿ, ਸ੍ਵਾਸ ਵਿੱਚੋਂ ਵਾਯੂ, ਸਿਰ ਵਿੱਚੋਂ ਆਕਾਸ਼, ਪੈਰਾਂ ਵਿੱਚੋਂ ਧਰਤੀ ਅਤੇ ਕੰਨਾਂ ਵਿੱਚੋਂ ਚਾਰ ਦਿਸ਼ਾ ਪ੍ਰਗਟ ਹੋਈਆਂ. "ਜਹ ਨਿਰਮਲ ਪੁਰਖੁ ਪੁਰਖਪਤਿ ਹੋਤਾ." (ਸੁਖਮਨੀ) ੧੦. ਵ੍ਯਾਕਰਣ ਅਨੁਸਾਰ ਉੱਤਮ ਮਧ੍ਯਮ ਅਤੇ ਅਨ੍ਯਪੁਰਖ. Person ਜੈਸੇ- "ਮੈ ਤੈਨੂ ਅਨੇਕ ਵਾਰ ਸਮਝਾਇਆ ਹੈ ਕਿ ਤੂੰ ਕਦੇ ਉਸ ਦੀ ਸੰਗਤਿ ਨਾ ਕਰੀਂ" ਇਸ ਵਾਕ ਵਿੱਚ ਮੈਂ ਉੱਤਮ ਪੁਰਖੁ, first person ਹੈ, ਤੂੰ ਮੱਧਮ ਪੁਰਖ seconz person ਹੈ, ਉਹ ਅਨ੍ਯਪੁਰਖ third person ਹੈ.


सं. पुरुस. संग्या- मनुॱख. आदमी, जो पुर विॱच सौंदा (निवास करदा) है."नारी ते जो पुरखु करावै, पुरखन ते जो नारी." (सार कबीर) २. पति. भरता. "जिउ पुरखै घरि भगती नारि है." (सवा मः ३) ३. पूरणरूप करतार. सरवव्यापी पारब्रहम. "सति नामु करता पुरखु." (जपु) ४. जीवातमा. "पुरखै पुरखु मिलिआ गुरु पाइआ." (सोर मः ४) ५. सूरज। ६. पारा। ७. नर. पुरुसत़ दे लॱछणां वाला. "बिनु पिर पुरखु न जाणई." (स्री अः मः १) ८. सांख्यमत अनुसार प्रक्रिति तों भिंन इॱक पदारथ, जो इॱक रस रहिण वाला, अकरता अते असंग है। ९. रिगवेद अनुसार ईश्वर, जो जगत रचना करदा है. रिगवेद दे 'पुरुससूक्त' विॱच लिखिआ है कि इस दे १००० सिर, १००० अॱखां अते १०००पैर हन. सारी प्रिथिवी दे चुफेरे लपेटण पुर इह १०. उंगल वध रिहा सी. इस सारी प्रिथिवी ते जो कुझ हो चुॱका है अते जो कुछ अॱगों होवेगा, उह सभ पुरखु ही है. सारी उतपॱती इस दा भाग है, अते इस दा भाग उह चीजां हन, जेहड़ीआं कि आकाश विॱच हन अते अमर हन. जद इह पुरख खड़ा होइआ तां एस दा भाग आकाश तों भी उॱपर लंघ गिआ, जद देवतिआं ने "पुरस यग्य" कीता तद बसंत रुॱत दा घी, ग्रीखम दीआं लॱकड़ां होईआं अते शिशिर दा हवन कीता तां इह यग्य विॱचों वेद अते पशु पंछी उपजे, जद देवतिआं ने पुरुस दी वंड कीती तां इस दा मुख ब्राहमण, भुजा छत्री, पॱट वैश्य अते पैर शूद्र बणे. इस दे मन विॱचों प्रातहकाल दा समां, अॱखां विॱचों सूरज, मूंह विॱचों इंद्र अते अगनि, स्वास विॱचों वायू, सिर विॱचों आकाश, पैरां विॱचों धरती अते कंनां विॱचों चार दिशा प्रगट होईआं. "जह निरमल पुरखु पुरखपति होता." (सुखमनी) १०. व्याकरण अनुसार उॱतम मध्यम अते अन्यपुरख. Person जैसे- "मै तैनू अनेक वार समझाइआ है कि तूं कदे उस दी संगति ना करीं" इस वाक विॱच मैं उॱतम पुरखु, first person है, तूं मॱधम पुरख seconz person है, उह अन्यपुरख third person है.