dhorharhā, dhorharhī, dhorhā, dhorhīथोड़ड़ा, थोड़ड़ी, थोड़ा, थोड़ी
ਵਿ- ਘੱਟ. ਕਮ. ਤੁੱਛ. ਨ੍ਯੂਨ. "ਕਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰਿ." (ਸੂਹੀ ਅਃ ਮਃ ੧) "ਕਿਆ ਥੋੜੜੀ ਬਾਤ ਗੁਮਾਨੁ?" (ਸ੍ਰੀ ਮਃ ੫)
वि- घॱट. कम. तुॱछ. न्यून. "कचा रंग कसुंभ का थोड़ड़िआ दिन चारि." (सूही अः मः १) "किआ थोड़ड़ीबात गुमानु?" (स्री मः ५)
ਵਿ- ਕਮ. ਨ੍ਯੂਨ। ੨. ਸੰ. घट्ट् ਧਾ- ਜਾਣਾ, ਫੈਲਾਉਣਾ, ਮਾਂਜਣਾ, ਵਿਗਾੜਨਾ। ੩. ਸੰਗ੍ਯਾ- ਘਾਟ. ਪਾਣੀ ਭਰਨ ਅਤੇ ਇਸਨਾਨ ਦਾ ਅਸਥਾਨ....
ਸੰ. तुच्छ. ਵਿ. ਥੋਥਾ. ਖ਼ਾਲੀ। ੨. ਨੀਚ. ਕਮੀਨਾ। ੩. ਅਲਪ. ਥੋੜਾ. "ਹਮ ਤੁਛ ਕਰਿ ਕਰਿ ਬਰਨਥੇ." (ਕਲਿ ਮਃ ੪) "ਤੁਛਮਾਤ ਸੁਣਿ ਸੁਣਿ ਵਖਾਣਹਿ." (ਮਾਰੂ ਸੋਲਹੇ ਮਃ ੫) ਤੁੱਛਮਾਤ੍ਰ ਕਥਨ ਕਰਦੇ ਹਨ। ੪. ਸੰਗ੍ਯਾ- ਭੂਸਾ. ਸਾਰ ਰਹਿਤ ਤ੍ਰਿਣ. ਭੋਹ....
ਵਿ- ਕਮ. ਘੱਟ। ੨. ਪਾਪੀ. ਨੀਚ....
ਵਿ- ਜੋ ਪੱਕਿਆ ਨਹੀਂ, ਅਪਕ। ੨. ਸ਼੍ਰੱਧਾ ਰਹਿਤ. ਜਿਸ ਦੇ ਮਨ ਵਿੱਚ ਨਿਸ਼ਚਾ ਨਹੀਂ. "ਜੋ ਹੁਕਮ ਨ ਬੂਝੈ ਖਸਮ ਕਾ ਸੋਈ ਨਰ ਕਚਾ." (ਵਾਰ ਮਾਰੂ ੧, ਮਃ ੩) ੩. ਝੂਠਾ. ਪ੍ਰਤਿਗ੍ਯਾ ਭੰਗ ਕਰਨ ਵਾਲਾ. "ਬਚਨ ਕਰੈ ਤੇ ਖਿਸਕਿਜਾਇ ਬੋਲੈ ਸਭੁ ਕਚਾ." (ਵਾਰ ਮਾਰੂ ੨. ਮਃ ੫) "ਜਿਨਿ ਮਨਿ ਹੋਰੁ ਮੁਖਿ ਹੋਰੁ ਸਿ ਕਾਢੇ ਕਚਿਆ." (ਆਸਾ ਫਰੀਦ) "ਨਾਨਕ ਕਚੜਿਆ ਸਿਉ ਤੋੜ." (ਵਾਰ ਮਾਰੂ ੨. ਮਃ ੫) ੪. ਬਿਨਸਨ ਹਾਰ. "ਕਾਇਆ ਕਚੀ ਕਚਾ ਚੀਰੁ ਹੰਢਾਏ." (ਮਾਝ ਅਃ ਮਃ ੩)...
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਸੰ. कुसुम्भ ਕੁਸੁੰਭ. ਸੰਗ੍ਯਾ- ਅਗਨਿ- ਸ਼ਿਖ. ਅੱਗ ਦੀ ਸ਼ਿਖਾ ਜੇਹਾ ਜਿਸ ਦਾ ਫੁੱਲ ਹੁੰਦਾ ਹੈ, ਐਸਾ ਇੱਕ ਬੂਟਾ, ਅਤੇ ਇਸ ਦੇ ਫੁੱਲ ਦੀਆਂ ਕੇਸਰ ਜੇਹੀਆਂ ਤਰੀਆਂ. ਇਸ ਦਾ ਲਾਲ ਰੰਗ ਬਹੁਤ ਭੜਕੀਲਾ ਹੁੰਦਾ ਹੈ, ਪਰ ਧੁੱਪ ਅਤੇ ਜਲ ਨਾਲ ਤੁਰਤ ਫਿੱਕਾ ਪੈ ਜਾਂਦਾ ਹੈ. ਗੁਰਬਾਣੀ ਵਿੱਚ ਮਾਇਕ ਪਦਾਰਥਾਂ ਦੇ ਚਮਤਕਾਰ ਕੁਸੁੰਭਰੰਗ ਜੇਹੇ ਵਰਣਨ ਕੀਤੇ ਹਨ. "ਕੂੜਾ ਰੰਗ ਕਸੁੰਭ ਕਾ." (ਸ੍ਰੀ ਮਃ ੩) "ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ." (ਸੂਹੀ ਫਰੀਦ) ਦੇਖੋ, ਜਲਿ। ੨. ਕੁਸੁੰਭੇ ਦੀ ਤਰਾਂ ਟਪਕਾਇਆ ਅਤੇ ਕੁਸੁੰਭੇ ਜੇਹੇ ਰੰਗ ਦਾ ਅਫ਼ੀਮ ਦਾ ਰਸ, ਜੋ ਰਾਜਪੂਤਾਨੇ ਵਿੱਚ ਬਹੁਤ ਕਰਕੇ ਵਰਤੀਦਾ ਹੈ. "ਪਾਨ ਡਰਾਇ ਕਸੁੰਭੜੇ ਰੂਰੋ." (ਚਰਿਤ੍ਰ ੧੧੧) ਅਫੀਮ ਦੇ ਰਸ ਵਿੱਚ ਸ਼ਰਾਬ ਮਿਲਾਕੇ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਚਾਰੋਂ. ਚਾਰੇ. "ਜੇ ਵੇਦ ਪੜਹਿ ਜੁਗ ਚਾਰਿ." (ਵਾਰ ਸੋਰ ਮਃ ੩) ੨. ਚਹਾਰ. ਚਤ੍ਵਾਰ. "ਚਾਰਿ ਪੁਕਾਰਹਿ ਨਾ ਤੂ ਮਾਨਹਿ." (ਰਾਮ ਮਃ ੫)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਕੀਤਾ. ਕਰਿਆ. ਕੀਆ. "ਮਨਮੁਖ ਲੂਣਹਰਾਮ ਕਿਆ ਨ ਜਾਣਿਆ." (ਵਾਰ ਮਾਝ ਮਃ ੧) ੨. ਕਾ. ਕੀ. ਕੇ. "ਤਿਸ ਕਿਆ ਗੁਣਾ ਕਾ ਅੰਤ ਨ ਪਾਇਆ." (ਰਾਮ ਅਃ ਮਃ ੩) ੩. ਕ੍ਰਿ. ਵਿ- ਕਿਸੇ ਤਰਾਂ. ਕਿਸੀ ਪ੍ਰਕਾਰ. "ਅਤੁਲ ਨ ਜਾਈ ਕਿਆ ਮਿਨਾ." (ਮਾਰੂ ਸੋਲਹੇ ਮਃ ੫) ਅਤੁਲ ਕਰਤਾਰ ਕਿਸੀ ਤਰਾਂ ਮਿਣਿਆ ਨਹੀਂ ਜਾਂਦਾ। ੪. ਸਰਵ- ਕ੍ਯਾ. ਕੀ. "ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ?" (ਸੂਹੀ ਮਃ ੫) ੫. ਵ੍ਯ- ਪ੍ਰਸ਼ਨ ਬੋਧਕ....
ਵਿ- ਘੱਟ. ਕਮ. ਤੁੱਛ. ਨ੍ਯੂਨ. "ਕਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰਿ." (ਸੂਹੀ ਅਃ ਮਃ ੧) "ਕਿਆ ਥੋੜੜੀ ਬਾਤ ਗੁਮਾਨੁ?" (ਸ੍ਰੀ ਮਃ ੫)...
ਸੰ. ਵਾਰ੍ਤਾ. ਗੱਲ. "ਝੂਠ ਬਾਤ. ਸਾ ਸਚਕਰਿ ਜਾਤੀ." (ਗਉ ਮਃ ੫) ੨. ਵਸ੍ਤ. ਚੀਜ਼. "ਏਕ ਬਾਤ ਮਾਂਗਨ ਕਉ ਆਵੈ।ਬੀਸਿਕ ਬਾਤ ਘਰੈਂ ਲੈਜਾਵੈ." (ਰਾਮਾਵ) ੩. ਸੰ. ਵਾਤ. ਵਾਯੁ. ਪਵਨ. "ਯਾ ਕਹਿਂ ਕਲਿ ਕੀ ਬਾਤ ਨ ਲਾਗੀ." (ਚਰਿਤ੍ਰ ੪੯) ਕਲਿਯੁਗ ਦੀ ਹਵਾ ਨਹੀ ਲੱਗੀ। ੪. ਵਾਤ ਧਾਤੁ. ਬਾਦੀ. ਬਲਗਮ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਢੀ ਮਃ ੫) ਵਾਤ ਪਿੱਤ ਨਾਸ਼ਕ....
ਦੇਖੋ, ਗੁਮਾਨ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....