garhiगड़ि
ਘੜਕੇ. ਘਟਨ ਕਰਕੇ। ੨. ਗੜ (ਦੁਰਗ) ਮੇਂ. ਕਿਲੇ ਅੰਦਰ. "ਗੜਿ ਦੋਹੀ ਪਾਤਿਸਾਹ ਕੀ." (ਓਅੰਕਾਰ)
घड़के. घटन करके। २. गड़ (दुरग) में. किले अंदर. "गड़ि दोही पातिसाह की." (ओअंकार)
ਸੰ. ਸੰਗ੍ਯਾ- ਹੋਣਾ. ਹੋਂਦ ਦਾ ਭਾਵ। ੨. ਘੜਿਆ ਜਾਣਾ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. ਦੁਰ੍ਗ. ਵਿ- ਜਿੱਥੇ ਗਮਨ ਕਰਨਾ ਔਖਾ ਹੋਵੇ. ਜਿੱਥੇ ਔਖਾ ਪਹੁਚਿਆ ਜਾਵੇ। ੨. ਸੰਗ੍ਯਾ- ਕਿਲਾ. ਗੜ੍ਹ। ੩. ਰੁਰੂ ਦਾ ਪੁਤ੍ਰ ਇੱਕ ਦੈਤ, ਜਿਸ ਨੂੰ ਮਾਰਨ ਤੋਂ ਦੇਵੀ ਦਾ ਨਾਉਂ ਦੁਰ੍ਗਾ ਹੋਇਆ. ਦੇਖੋ, ਦੇਵੀ ਭਾਗਵਤ ਸਕੰਧ ੭. ਅਃ ੨੮....
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਘੜਕੇ. ਘਟਨ ਕਰਕੇ। ੨. ਗੜ (ਦੁਰਗ) ਮੇਂ. ਕਿਲੇ ਅੰਦਰ. "ਗੜਿ ਦੋਹੀ ਪਾਤਿਸਾਹ ਕੀ." (ਓਅੰਕਾਰ)...
ਸੰਗ੍ਯਾ- ਦੁਹਾਈ. ਸਹਾਇਤਾ ਲਈ ਪੁਕਾਰ. "ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ." (ਗਉ ਮਃ ੫) ੨. ਨੋਟਿਸ. ਇਤੱਲਾ. "ਦੋਹੀ ਦਿਚੈ ਦੁਰਜਨਾ." (ਸਵਾ ਮਃ ੧) ਪਾਮਰਾਂ ਨੂੰ ਨੋਟਿਸ ਦਿਓ ਕਿ ਉਹ ਫੇਰ ਇਸ ਪਾਸੇ ਨਾ ਆਉਣ। ੩. ਢੰਡੌਰਾ. ਡੌਂਡੀ ਪਿੱਟਕੇ ਦਿੱਤੀ ਹੋਈ ਖ਼ਬਰ. "ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ." (ਸ੍ਰੀ ਅਃ ਮਃ ੧) "ਲਹਿਣੇ ਦੀ ਫੇਰਾਈਐ ਨਾਨਕਾ ਦੋਹੀ." (ਵਾਰ ਰਾਮ ੩) ੪. ਦ੍ਰੋਹੀ ਦੀ ਥਾਂ ਭੀ ਦੋਹੀ ਸ਼ਬਦ ਆਇਆ ਹੈ. "ਮਾਨ ਮੋਹੀ ਪੰਚ ਦੋਹੀ." (ਕਾਨ ਮਃ ੫) ੫. ਦੁਹੀ. ਦੁਹਨ. ਕੀਤੀ. ਚੋਈ....
ਦੇਖੋ, ਪਾਤਸਾਹ ਅਤੇ ਪਾਦਸ਼ਾਹ. "ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ." (ਵਾਰ ਆਸਾ) "ਪਾਤਿਸਾਹੁ ਛਤ੍ਰਸਿਰ ਸੋਊ." (ਬਾਵਨ) "ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ." (ਜਪੁ)...
ਸੰ. ओम्. ਇਸ ਸ਼ਬਦ ਦਾ ਮੂਲ ਅਵ (श्रव्) ਧਾਤੁ ਹੈ, ਜਿਸ ਦਾ ਅਰਥ ਹੈ ਰਖ੍ਯਾ (ਰਕ੍ਸ਼ਾ) ਕਰਨਾ, ਬਚਾਉਣਾ, ਤ੍ਰਿਪਤ ਹੋਣਾ, ਫੈਲਨਾ ਆਦਿ। 'ਓਅੰ' ਸ਼ਬਦ ਸਭ ਦੀ ਰਖ੍ਯਾ ਕਰਨ ਵਾਲੇ ਕਰਤਾਰ ਦਾ ਬੋਧਕ ਹੈ. "ਓਅੰ ਸਾਧ ਸਤਿਗੁਰ ਨਮਸਕਾਰੰ." (ਬਾਵਨ) "ਓਅੰ ਪ੍ਰਿਯ ਪ੍ਰੀਤਿ ਚੀਤਿ." (ਸਾਰ ਮਃ ੫) ਇਸ ਦੇ ਪਰ੍ਯਾਂਯ ਸ਼ਬਦ- "ਪ੍ਰਣਵ" ਅਤੇ "ਉਦਗੀਥ" ਭੀ ਹਨ.#ਓਅੰਕਾਰ ਸ਼ਬਦ ਦਾ ਅਰਥ ਹੈ- ਓਅੰ ਧੁਨਿ (ਓਅੰ ਦਾ ਉੱਚਾਰਣ)#"ਪ੍ਰਿਥਮ ਕਾਲ ਜਬ ਕਰਾ ਪਸਾਰਾ। ਓਅੰਕਾਰ ਤੇ ਸ੍ਰਿਸ੍ਟਿ ਉਪਾਰਾ." (ਵਿਚਿਤ੍ਰ)#ਕਈ ਥਾਈਂ "ਓਅੰਕਾਰ" ਸ਼ਬਦ ਕਰਤਾਰ ਦਾ ਬੋਧਕ ਭੀ ਦੇਖੀਦਾ ਹੈ. "ਓਅੰਕਾਰ ਏਕੋ ਰਵਿ ਰਹਿਆ." (ਕਾਨ ਮਃ ੪) "ਓਅੰਕਾਰ ਅਕਾਰ ਕਰਿ ਪਵਣ ਪਾਣੀ ਬੈਸੰਤਰ ਸਾਜੇ." (ਭਾਗੁ)#ਸੰਸਕ੍ਰਿਤ ਦੇ ਵਿਦਵਾਨਾਂ ਨੇ ੳ ਅ ਮ ਤਿੰਨ ਅੱਖਰਾਂ ਨੂੰ ਬ੍ਰਹਮਾ ਵਿਸਨੂ ਸ਼ਿਵ ਮੰਨਕੇ ਓਅੰ ਨੂੰ ਤਿੰਨ ਦੇਵ ਰੂਪ ਕਲਪਿਆ ਹੈ, ਪਰ ਗੁਰੁਮਤ ਵਿੱਚ ਓਅੰ ਦੇ ਮੁੱਢ ਏਕਾ ਅੰਗ ਲਿਖਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ. "ਏਕਾ ਏਕੰਕਾਰ ਲਿਖਿ ਵੇਖਾਲਿਆ। ਊੜਾ ਓਅੰਕਾਰ ਪਾਸਿ ਬਹਾਲਿਆ." (ਭਾਗੁ)#੨. ਮੱਧ ਭਾਰਤ ਦੇ ਜਿਲੇ ਨੀਮਾੜ ਵਿੱਚ ਨਰਮਦਾ ਨਦੀ ਦੇ ਮਾਂਧਾਤਾ ਟਾਪੂ (ਦ੍ਵੀਪ) ਵਿੱਚ ਉਸ ਨਾਉਂ ਦਾ ਇੱਕ ਵੱਡਾ ਪ੍ਰਸਿੱਧ ਹਿੰਦੂ ਮੰਦਿਰ ਹੈ, ਸਤਿਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ 'ਦੱਖਣੀ ਓਅੰਕਾਰ' ਉੱਚਾਰਣ ਕੀਤਾ ਹੈ।¹ ੩. ਵ੍ਯ- ਹਾਂ। ੪. ਸਤ੍ਯ. ਯਥਾਰਥ. ਠੀਕ....