tukaतुक
ਸੰਗ੍ਯਾ- ਛੰਦ ਦਾ ਚਰਣ। ੨. ਛੰਦ ਦੇ ਚਰਣ ਦਾ ਅੰਤਿਮ ਅੱਖਰ। ੩. ਸੰ. तुक्. ਬਾਲਕ. ਬੱਚਾ। ੪. ਸੰ. ਤ੍ਵਚ. ਖੱਲ. ਛਿਲਕਾ. "ਤਰੁ ਤੁਕ ਦੀ ਕਟਿ ਕੀਨ ਕੁਪੀਨਾ." (ਨਾਪ੍ਰ) ਬਲਕਲ ਦੀ ਕੌਪੀਨ.
संग्या- छंद दा चरण। २. छंद दे चरण दा अंतिम अॱखर। ३. सं. तुक्. बालक. बॱचा। ४. सं. त्वच. खॱल. छिलका. "तरु तुक दी कटि कीन कुपीना." (नाप्र) बलकल दी कौपीन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰ. अन्तिम. ਵਿ- ਅਖ਼ੀਰੀ. ਅੰਤ ਦਾ....
ਦੇਖੋ, ਅਖਰ....
ਦੇਖੋ, ਬਚਾ....
ਸੰ. त्वच्. ਧਾ- ਆਛਾਦਨ ਕਰਨਾ (ਢਕਣਾ), ਲਪੇਟਣਾ। ੨. ਸੰ. त्वक्. ਸੰਗ੍ਯਾ- ਛਿਲਕਾ। ੩. ਖੱਲ. ਚਮੜਾ. ਤੁਚਾ। ੪. ਸਪਰਸ਼ ਦਾ ਅਨੁਭਵ ਕਰਨ ਵਾਲਾ ਗ੍ਯਾਨੇਂਦ੍ਰਿਯ, ਜੋ ਤੁਚਾ ਵਿੱਚ ਵ੍ਯਾਪ੍ਤ ਹੈ....
ਸੰ. खल्ल ਸੰਗ੍ਯਾ- ਟੋਆ। ੨. ਚਾਤਕ. ਪਪੀਹਾ। ੩. ਮਸ਼ਕ. ਚਮੜੇ ਦਾ ਥੈਲਾ. "ਭਉ ਖਲਾ ਅਗਨਿ ਤਪ ਤਾਉ." (ਜਪੁ) ੪. ਚੰਮ. ਚਮੜਾ। ੫. ਸੰ. ਖਲ੍ਵ. ਦਵਾਈ ਪੀਹਣ ਅਤੇ ਕੁੱਟਣ ਦੀ ਧਾਤੁ ਅਥਵਾ ਪੱਥਰ ਦੀ ਉਖਲੀ. ਹਾਵਨ. ਖਰਲ....
ਸੰਗ੍ਯਾ- ਛਾਲਾ. ਤੁਚਾ. ਬਲਕਲ. ਸੰ. ਛੱਲਿ....
ਸੰ. ਸੰਗ੍ਯਾ- ਬਿਰਛ. ਦਰਖ਼ਤ। ੨. ਗੂੰਦ. ਗੋਂਦ। ੩. ਵਿ- ਤਾਰਨ ਵਾਲਾ। ੪. ਦੇਖੋ, ਤੁਰ ਅਤੇ ਗਜਨਵ। ੫. ਤਰਣਾ ਕ੍ਰਿਯਾ ਦਾ ਅਮਰ. "ਤਰੁ ਭਉਜਲੁ." (ਗਉ ਮਃ ੪)...
ਸੰਗ੍ਯਾ- ਛੰਦ ਦਾ ਚਰਣ। ੨. ਛੰਦ ਦੇ ਚਰਣ ਦਾ ਅੰਤਿਮ ਅੱਖਰ। ੩. ਸੰ. तुक्. ਬਾਲਕ. ਬੱਚਾ। ੪. ਸੰ. ਤ੍ਵਚ. ਖੱਲ. ਛਿਲਕਾ. "ਤਰੁ ਤੁਕ ਦੀ ਕਟਿ ਕੀਨ ਕੁਪੀਨਾ." (ਨਾਪ੍ਰ) ਬਲਕਲ ਦੀ ਕੌਪੀਨ....
ਕੱਟਕੇ. "ਕਟਿ ਦੇਵਉ ਹੀਅਰਾ ਤੇਨ." (ਕਾਨ ਮਃ ੪) ੨. ਟੂਕ ਟੂਕ ਹੋਕੇ. ਕੱਟਿਆ ਜਾਕੇ. "ਪੁਰਜਾ ਪੁਰਜਾ ਕਟਿ ਮਰੈ." (ਮਾਰੂ ਕਬੀਰ) ੩. ਸੰ. ਸੰਗ੍ਯਾ- ਕਮਰ. ਲੱਕ. "ਕਸਕੈ ਕਟਿ ਆਯੋ." (ਗੁਪ੍ਰਸੂ) ੪. ਭਾਰਯਾ. ਬੀਵੀ। ੫. ਰੱਤਕ. ਘੁੰਘਚੀ. ਲਾਲੜੀ....
ਕੀਤਾ. ਕਰਿਆ. "ਮਾਨੁਖ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ." (ਜੈਜਾ ਮਃ ੯) ੨. ਕਿਉਂ. ਕਿਸ ਲਈ. "ਮੁਚੁ ਮੁਚੁ ਗਰਭ ਗਏ ਕੀਨ ਬਚਿਆ?" (ਗਉ ਕਬੀਰ) ਬਹੁਤ ਗਰਭ ਗਏ ਇਹ ਕਿਉਂ ਬਚ ਰਿਹਾ? ੩. ਕਿਉ ਨਹੀਂ. ਕਿਉਂ ਨਾ. "ਕੀਨ ਸੁਣੇਹੀ ਗੋਰੀਏ!" (ਸ੍ਰੀ ਮਃ ੧) ੪. ਫ਼ਾ. [کین] ਸੰਗ੍ਯਾ- ਦੁਸ਼ਮਨੀ। ੫. ਲੜਾਈ. ਜੰਗ। ੬. ਕਪਟ। ੭. ਦੇਖੋ, ਕੀਂ....
ਸੰ. ਵਲ੍ਕਲ. ਸੰਗ੍ਯਾ- ਬਿਰਛ ਦੀ ਛਿੱਲ ਦਾ ਵਸਤ੍ਰ. "ਕਿਨ ਬਲਕਲ ਲਿਯ ਕੋ ਅੰਗ ਨੰਗਾ." (ਨਾਪ੍ਰ)...
ਕਮਰਬੰਦ। ੨. ਲੰਗੋਟੀ. ਦੇਖੋ, ਕੁਪੀਨ....