adhhasīlīअधसीली
ਵਿ- ਅਰਧ ਸ਼ੀਲ ਵਾਲਾ. ਜਿਸ ਵਿੱਚ ਅੱਧਾ ਸ਼ਿਸ੍ਟਾਚਾਰ (ਭਲਾ ਵਰਤਾਉ) ਹੈ. "ਅਧਸੀਲੀ ਤ੍ਰੇਤਾ ਆਇਆ." (ਚੰਡੀ ੩)
वि- अरध शील वाला. जिस विॱच अॱधा शिस्टाचार (भला वरताउ) है. "अधसीली त्रेता आइआ." (चंडी ३)
ਸੰ. अधम. ਵ੍ਯ- ਹੇਠ. ਥੱਲੇ. ਦੇਖੋ, ਅਰਧ ਉਰਧ। ੨. ਸੰ. अर्द्घ. ਅਰ੍ਧ. ਵਿ- ਅੱਧਾ. ਨਿਸਫ. "ਅਰਧ ਸਰੀਰ ਕਟਾਈਐ." (ਸਿਰੀ ਅਃ ਮਃ ੧) ੩. ਅੱਧ. ਭਾਵ- ਮਧ੍ਯ. "ਅਧੋ ਉਰਧ ਅਰਧੰ." (ਜਾਪੁ) ਪਾਤਾਲ ਆਕਾਸ਼ ਅਤੇ ਮਾਤ (ਮਰਤ੍ਯ) ਲੋਕ ਵਿੱਚ. ੪. ਸੰ. अर्ध्य- ਅਧ੍ਯ. ਪੂਰਾ ਕਰਨ ਲਾਇਕ। ੫. ਪ੍ਰਾਪਤ ਹੋਣ ਯੋਗ੍ਯ. ਹਾਸਿਲ ਹੋਣ ਲਾਇਕ. ੬. ਸੰ. आराध्य- ਆਰਾਧ੍ਯ. ਆਰਾਧਨ ਯੋਗ੍ਯ. ਦੇਖੋ, ਅਰਧਿ। ੬. ਜੀਵਾਤਮਾ. ਦੇਖੋ, ਅਰਧ ਉਰਧ ੪....
ਸੰ. शील्. ਧਾ- ਮਨਨ ਕਰਨਾ. ਮਨ ਟਿਕਾਉਣਾ. ਅਭ੍ਯਾਸ ਕਰਨਾ. ਪੂਜਣਾ. ਧਾਰਣ ਕਰਨਾ. ੨. ਸੰਗ੍ਯਾ- ਸੁਭਾਉ। ੩. ਸ਼ਿਸ੍ਟਾਚਾਰ ਭਲਮਨਸਊ "ਸੀਲ ਬਿਗਾਰਿਓ ਤੇਰਾ ਕਾਮ" (ਆਸਾ ਮਃ ੫) ਕਾਮ ਨੇ ਤੇਰਾ ਸਿਸ੍ਟਾਚਾਰ ਵਿਗਾੜ ਦਿੱਤਾ.#ਵਿਦ੍ਯਾ ਬਿਨ ਦ੍ਵਿਜ ਔ ਬਗੀਚਾ ਬਿਨ ਆਂਬਨ ਕੋ#ਪਾਨੀ ਬਿਨ ਸਾਵਨ ਸੁਹਾਵਨ ਨ ਜਾਨੀ ਹੈ,#ਰਾਜਾ ਬਿਨ ਰਾਜ ਕਾਜ ਰਾਜਨੀਤਿ ਸੋਚੇ ਬਿਨ#ਪੁਨ੍ਯ ਕੀ ਬਸੀਠੀ ਕਹੁ ਕੈਸੇਧੋ ਬਖਾਨੀ ਹੈ,#ਕਹੈ "ਜਯਦੇਵ" ਬਿਨ ਹਤਿ ਕੋ ਹਿਤੂ ਹੈ ਜੈਸੇ#ਸਾਧੁ ਬਨਿ ਸੰਗਿਤ ਕਲੰਕ ਕੀ ਨਿਸ਼ਾਨੀ ਹੈ,#ਪਾਨੀ ਬਿਨ ਸਰ ਜੈਸੇ ਦਾਨ ਬਿਨ ਕਰ ਜੈਸੇ#ਸ਼ੀਲ ਬਿਨ ਨਰ ਜੈਸੇ ਮੋਤੀ ਬਿਨ ਪਾਨੀ ਹੈ.#੪. ਪਤਿਵ੍ਰਤ ਧਰਮ. "ਸਾਚ ਸੀਲ ਸੁਚਿ ਸੰਜਮੀ ਸਾ#ਪੂਰੀ ਪਰਿਵਾਰ." (ਵਾਰ ਮਾਰੂ ੧. ਮਃ ੧) ੫. ਅਜਗਰ#ਸਰਪ। ੬. ਮਿਤ੍ਰਤਾ। ੭. ਕ੍ਰਿਤਗ੍ਯਤਾ। ੮. ਸ਼ਾਂਤਿਭਾਵ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਅੰਨ੍ਹਾ ਅਤੇ ਅਗ੍ਯਾਨੀ. ਦੇਖੋ, ਅੰਧ. "ਅੰਧਾ ਆਗੂ ਜੇ ਥੀਐ ਕਿਉ ਪਾਧਰ ਜਾਣੈ." (ਸੂਹੀ ਛੰਤ ਮਃ ੧) "ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਇ." (ਵਾਰ ਰਾਮ ੧, ਮਃ ੨) "ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ." (ਵਾਰ ਰਾਮ ੧, ਮਃ ੨) ਦੇਖੋ, ਕਾਣਾ....
ਸ਼ੰ. ਸੰਗ੍ਯਾ- ਸ਼ਿਸ੍ਟ (ਭਲੇ ਲੋਕਾਂ) ਦਾ ਆਚਾਰ (ਵਿਹਾਰ) ਉੱਤਮ ਜਨਾਂ ਦੀ ਰੀਤਿ। ੨. ਆਉਭਗਤ ਆਦਰ ਸਨਮਾਨ।...
ਵਿ- ਭਦ੍ਰਲ. ਸ਼੍ਰੇਸ੍ਟ. "ਸਤਿਗੁਰੂ ਭਲਾ ਭਾਇਆ." (ਅਨੰਦੁ) ੨. ਦੇਖੋ, ਭਾਲਾ. "ਭਲਾ ਜੈਸੇ ਭੂਖਨ." (ਚਰਿਤ੍ਰ ੨੦੯) ਤੀਰ ਦੀ ਨੋਕ ਵਾਂਙ ਗਹਿਣੇ ਚੁਭਦੇ ਹਨ। ੩. ਦੇਖੋ, ਭੱਲਾ। ੪. ਦਾਨ. ਭੇਟਾ. ਦੇਖੋ, ਭਲ ਧਾ. "ਮਨਮੁਖਾਂ ਦੇ ਸਿਰਿ ਜੋਰਾ ਅਮਰੁ ਹੈ, ਨਿਤ ਦੇਵਹਿ ਭਲਾ." (ਮਃ ੪. ਵਾਰ ਗਉ ੧)...
ਸੰਗ੍ਯਾ- ਵਰਤਣ ਦਾ ਭਾਵ. ਵਰਤੋਂ. ਵਿਹਾਰ. ਲੈਣਦੇਣ....
ਵਿ- ਅਰਧ ਸ਼ੀਲ ਵਾਲਾ. ਜਿਸ ਵਿੱਚ ਅੱਧਾ ਸ਼ਿਸ੍ਟਾਚਾਰ (ਭਲਾ ਵਰਤਾਉ) ਹੈ. "ਅਧਸੀਲੀ ਤ੍ਰੇਤਾ ਆਇਆ." (ਚੰਡੀ ੩)...
ਸੰ. ਸੰਗ੍ਯਾ- ਤਿੰਨ ਅਗਨੀਆਂ ਦਾ ਸਮੁਦਾਯ. ਦੇਖੋ, ਤਿੰਨ ਅਗਨੀਆਂ। ੨. ਦੂਜਾ ਯੁਗ. "ਤ੍ਰੇਤੈ ਇਕ ਕਲ ਕੀਨੀ ਦੂਰਿ." (ਰਾਮ ਮਃ ੪) ਪੁਰਾਣਾਂ ਅਨੁਸਾਰ ਤ੍ਰੇਤੇ ਵਿੱਚ ਧਰਮ ਦੇ ਤਿੰਨ ਚਰਣ ਹੁੰਦੇ ਹਨ. ਦੇਖੋ, ਯੁਗ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....