chāndhrāyanaचांद्रायण
ਸੰ. ਸੰਗ੍ਯਾ- ਚਾਂਦ੍ਰਃ ਅਯ੍ਯਤੇ ਅਨੇਨ. ਉਹ ਵ੍ਰਤ, ਜਿਸ ਤੋਂ ਚੰਦ੍ਰਲੋਕ ਦੀ ਪ੍ਰਾਪਤੀ ਹੋਵੇ. ਇੰਦੁਵ੍ਰਤ. ਇਸ ਵ੍ਰਤ ਦੀ ਵਿਧੀ "ਮਿਤਾਕ੍ਸ਼੍ਰਾ" ਅਨੁਸਾਰ ਇਉਂ ਹੈ- ਚਾਂਦਨੀ ਏਕਮ ਨੂੰ ਤਿੰਨ ਵੇਲੇ ਸਨਾਨ ਕਰਕੇ ਸੰਝ ਸਮੇਂ ਮੋਰ ਦੋ ਅੰਡੇ ਦੇ ਆਕਾਰ ਦਾ ਇੱਕ ਗ੍ਰਾਸ ਖਾਵੇ. ਦੂਜ ਨੂੰ ਦੋ ਗ੍ਰਾਸ. ਇਸ ਤਰਾਂ ਕ੍ਰਮ ਅਨੁਸਾਰ ਇੱਕ ਗ੍ਰਾਸ ਵਧਾਉਂਦਾ ਹੋਇਆ ਪੂਰਣਮਾਸ਼ੀ ਨੂੰ ਪੰਦ੍ਰਾਂ ਗ੍ਰਾਸ ਖਾਵੇ. ਫੇਰ ਅੰਧੇਰੇ ਪੱਖ ਦੀ ਏਕਮ ਨੂੰ ਚੌਦਾਂ, ਦੂਜ ਨੂੰ ਤੇਰਾਂ, ਐਸੇ ਹੀ ਯਥਾਕ੍ਰਮ ਘਟਾਉਂਦਾ ਹੋਇਆ ਅੰਧੇਰੀ ਚੌਦੇਂ ਨੂੰ ਇੱਕ ਗ੍ਰਾਸ ਖਾਵੇ ਅਤੇ ਅਮਾਵਸ ਦੇ ਦਿਨ ਕੁਝ ਨਾ ਖਾਵੇ. ਇਸ ਵ੍ਰਤ ਦੇ ਹੋਰ ਭੀ ਕਈ ਪ੍ਰਕਾਰ ਹਿੰਦੂਮਤ ਦੇ ਧਰਮਸ਼ਾਸਤਰਾਂ ਵਿੱਚ ਲਿਖੇ ਹਨ, ਪਰ ਸਭ ਦਾ ਮਤ ਇੱਕੋ ਹੈ ਕਿ ਚੰਦ੍ਰਮਾ ਦੇ ਵਧਣ ਘਟਣ ਨਾਲ ਗ੍ਰਾਸਾਂ ਦਾ ਵਧਾਉਣਾ ਘਟਾਉਣਾ. ਦੇਖੋ, ਚੰਦ੍ਰਾਇਣ। ੨. ਦੇਖੋ, ਪੁਨਹਾ ਅਤੇ ਅੜਿੱਲ ਦਾ ਰੂਪ ੪.
सं. संग्या- चांद्रः अय्यते अनेन. उह व्रत, जिस तों चंद्रलोक दी प्रापती होवे. इंदुव्रत. इस व्रत दी विधी "मिताक्श्रा" अनुसार इउं है- चांदनी एकम नूं तिंन वेले सनान करके संझ समें मोर दो अंडे दे आकार दा इॱक ग्रास खावे. दूज नूं दो ग्रास. इस तरां क्रम अनुसार इॱक ग्रास वधाउंदा होइआ पूरणमाशी नूं पंद्रां ग्रास खावे. फेर अंधेरे पॱख दी एकम नूं चौदां, दूज नूं तेरां, ऐसे ही यथाक्रम घटाउंदा होइआ अंधेरी चौदें नूं इॱक ग्रास खावे अते अमावस दे दिन कुझ ना खावे. इस व्रत दे होर भी कई प्रकार हिंदूमत दे धरमशासतरां विॱच लिखे हन, पर सभ दा मत इॱको है कि चंद्रमा दे वधण घटण नाल ग्रासां दा वधाउणा घटाउणा. देखो, चंद्राइण। २. देखो, पुनहा अते अड़िॱल दा रूप ४.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਨੇਮ (ਨਿਯਮ). ਪ੍ਰਤਿਗ੍ਯਾ. ਪ੍ਰਣ। ੨. ਆਗ੍ਯਾ. ਹੁਕਮ। ੩. ਧਰਮ ਦੀ ਰੀਤਿ। ੪. ਉਪਵਾਸ. ਭੋਜਨ ਦਾ ਖਾਸ ਸਮੇਂ ਲਈ ਤਿਆਗ. ਇਸ ਦਾ ਨਾਮ ਵ੍ਰਤ ਇਸ ਲਈ ਹੋ ਗਿਆ ਹੈ ਕਿ ਵ੍ਰਤੀ ਪ੍ਰਣ ਕਰਦਾ ਹੈ ਕਿ ਮੈਂ ਇਤਨੇ ਸਮੇਂ ਲਈ ਇਹ ਚੀਜ ਅੰਗੀਕਾਰ. ਨਹੀਂ ਕਰਾਂਗਾ.#ਹਿੰਦੂਮਤ ਦੇ ਵ੍ਰਤਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ, ਕੋਈ ਤਿਥੀ ਅਰ ਮਹੀਨਾ ਐਸਾ ਨਹੀਂ, ਜਿਸ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦਾ ਵ੍ਰਤ ਨਾ ਵਿਧਾਨ ਹੋਵੇ. ਬਹੁਤ ਪ੍ਰਸਿੱਧ ਏਕਾਦਸ਼ੀ ਆਦਿਕ ਵ੍ਰਤ ਹਨ. ਹੋਰ ਮਤਾਂ ਵਿੱਚ ਭੀ ਵ੍ਰਤ ਦੀ ਮਹਿਮਾ ਪਾਈ ਜਾਂਦੀ ਹੈ. ਬਾਈਬਲ ਅਰ ਕ਼ੁਰਾਨ ਵਿੱਚ ਭੀ ਅਨੇਕ ਪ੍ਰਕਾਰ ਦੇ ਵ੍ਰਤ ਲਿਖੇ ਹਨ. ਪਰ ਬਹੁਤ ਕਰਕੇ ਯਹੂਦੀਆਂ ਦੇ ੪੦ ਅਤੇ ਮੁਸਲਮਾਨਾਂ ਦੇ ੩੦ ਰੋਜ਼ੇ ਹੀ ਪ੍ਰਧਾਨ ਵ੍ਰਤ ਮੰਨੇ ਜਾਂਦੇ ਹਨ. ਇਨ੍ਹਾਂ ਵ੍ਰਤਾਂ ਵਿੱਚ ਦਿਨ ਭਰ ਅੰਨ ਜਲ ਦਾ ਤਿਆਗ ਹੁੰਦਾ ਹੈ ਅਰ ਰਾਤ੍ਰੀ ਨੂੰ ਭੋਜਨ ਕੀਤਾ ਜਾਂਦਾ ਹੈ.#ਗੁਰਮਤ ਵਿੱਚ ਐਸੇ ਵ੍ਰਤਜ਼ ਦਾ ਤਿਆਗ ਅਰ ਸਤ੍ਯ ਨਿਯਮਾਂ ਦਾ ਧਾਰਣ ਰੂਪ ਵ੍ਰਤ ਵਿਧਾਨ ਹੈ. "ਸਚੁ ਵਰਤੁ, ਸੰਤੋਖੁ ਤੀਰਥੁ, ਗਿਆਨੁ ਧਿਆਨੁ ਇਸਨਾਨੁ। ਦਇਆ ਦੇਵਤਾ, ਖਿਮਾ ਜਪਮਾਲੀ, ਤੇ ਮਾਣਸ ਪਰਧਾਨ ॥" (ਮਃ ੧. ਵਾਰ ਸਾਰ) "ਅੰਨੁ ਨ ਖਹਿ ਦੇਹੀ ਦੁਖ ਦੀਜੈ। ਬਿਨੁ ਗੁਰਗਿਆਨ ਤ੍ਰਿਪਤਿ ਨਹੀ ਬੀਜੈ ॥" (ਰਾਮ ਅਃ ਮਃ ੧)#ਮੇਦੇ ਦੇ ਦੋਸ ਦੂਰ ਕਰਨ ਲਈ ਕੀਤਾ ਵ੍ਰਤ (ਉਪਵਾਸ), ਸਿੱਖਮਤ ਵਿੱਚ ਵਰਜਿਤ ਨਹੀਂ, ਅਰ ਅਲਪਅਹਾਰ ਰੂਪ ਵ੍ਰਤ ਨਿਤ੍ਯ ਲਈ ਵਿਧਾਨ ਹੈ.#"ਓਨੀ ਦੁਨੀਆ ਤੋੜੇ ਬੰਧਨਾ#ਅੰਨ ਪਾਣੀ ਥੋੜਾ ਖਾਇਆ." (ਵਾਰ ਆਸਾ)#"ਅਲਪ ਅਹਾਰ ਸੁਲਪ ਸੀ ਨਿੰਦ੍ਰਾ,#ਦਯਾ ਛਿਮਾ ਤਨ ਪ੍ਰੀਤਿ." (ਹਜਾਰੇ ੧੦)#"ਹਁਉ ਤਿਸੁ ਘੋਲਘੁਮਾਇਆ,#ਥੋੜਾ ਸਵੇਂ ਥੋੜੇ ਹੀ ਖਾਵੈ." (ਭਾਗੁ)#"ਹਮਰੇ ਗੁਰੁ ਕੇ ਸਿਖ ਹੈਂ ਜੇਈ।#ਅਲਪ ਅਹਾਰ ਵ੍ਰਤੀ ਨਿਤ ਸੇਈ।#ਕਾਮ ਕ੍ਰੋਧ ਕੋ ਸੰਯਮ ਸਦਾ।#ਪ੍ਰਭੁ ਸਿਮਰਨ ਮੇ ਲਗਾ੍ਯੋ ਰਿਦਾ."(ਗੁਪ੍ਰਸੂ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਪ੍ਰਾਪ੍ਤਿ. ਮਿਲਣ ਦਾ ਭਾਵ. ਮਿਲਣਾ. ਹਾਸਿਲ ਹੋਣਾ। ੨. ਪਹੁਁਚ. ਗਮ੍ਯਤਾ। ੩. ਲਾਭ. "ਪ੍ਰਾਪਤਿ ਪੋਤਾ ਕਰਮ ਪਸਾਉ." (ਰਾਮ ਮਃ੧) ੪. ਆਮਦਨ. ਆਯ....
ਯਾਗ੍ਯਵਲਕ੍ਯ ਸਿਮ੍ਰਿਤਿ ਦਾ ਟੀਕਾ, ਜੋ ਕਲ੍ਯਾਣ¹ ਦੇ ਰਾਜਾ ਵਿਕ੍ਰਮਾਂਕ ਦੇ ਸਮੇਂ ਸਨ ੧੦੭੬ ਵਿੱਚ ਵਿਗ੍ਯਾਨੇਸ਼੍ਵਰ ਨੇ ਬਣਾਇਆ. ਇਹ ਹਿੰਦੂ ਕਾਨੂਨ ਦੀ ਮਸ਼ਹੂਰ ਕਿਤਾਬ ਹੈ. ਦੇਖੋ, ਯਾਗ੍ਯਵਲਕ੍ਯ। ੨. ਮਿਣਵੇਂ (ਗਿਣਵੇਂ) ਅੱਖਰਾਂ ਦੀ ਵ੍ਯਾਖ੍ਯਾ ਅਥਵਾ ਲਿਖਤ. ਭਾਵ- ਥੋੜੇ ਅੱਖਰਾਂ ਵਿੱਚ ਲਿਖੀ ਵਡੇ ਭਾਵ ਦੀ ਰਚਨਾ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. एवं- ਏਵੰ. ਕ੍ਰਿ. ਵਿ- ਇਸੇ ਤਰਾਂ. ਇਸ ਢੰਗ ਨਾਲ. "ਨਾਨਕ ਕਹੈ ਸਿਆਣੀਏ! ਇਉ ਕੰਤ ਮਿਲਾਵਾ ਹੋਇ." (ਵਾਰ ਸੂਹੀ, ਮਃ ੨) ੨. ਐਸੇ ਹੀ ਔਰ. ਇਵੇਂ ਹੀ ਹੋਰ....
ਸੰਗ੍ਯਾ- ਚੰਦ੍ਰਿਕਾ ਚੰਦ੍ਰਮਾ ਦੀ ਰੌਸ਼ਨੀ। ੨. ਚਿੱਟੀ ਚਾਦਰੈ, ਜੋ ਫ਼ਰਸ਼ ਪੁਰ ਵਿਛਾਈ ਜਾਂਦੀ ਹੈ। ੩. ਇੱਕ ਫੁੱਲਦਾਰ ਬੂਟਾ, ਜੋ ਬਹੁਤ ਚਿੱਟੇ ਫੁੱਲਾਂ ਵਾਲਾ ਹੁੰਦਾ ਹੈ. ਗੁਲਚਾਂਦਨੀ. L. Tabernaemontana Coronaria. ਇਸ ਦੇ ਫੁੱਲਾਂ ਦਾ ਰਸ ਤੇਲ ਵਿੱਚ ਮਿਲਾਕੇ ਸ਼ਰੀਰ ਤੇ ਮਲਨ ਤੋਂ ਖਾਜ ਦੂਰ ਹੁੰਦੀ ਹੈ. ਚਾਂਦਨੀ ਦੇ ਪੱਤਿਆਂ ਦਾ ਦੁੱਧ ਜੇਹਾ ਰਸ ਅਤੇ ਜੜਾਂ, ਅਨੇਕ ਦਵਾਈਆਂ ਵਿੱਚ ਵਰਤੀਦੀਆਂ ਹਨ। ੪. ਸਾਯਵਾਨ (ਚੰਦੋਏ) ਨੂੰ ਭੀ ਚਾਂਦਨੀ ਆਖਦੇ ਹਨ....
ਸੰਗ੍ਯਾ- ਚੰਦ੍ਰਮਾ ਦੇ ਮਹੀਨੇ ਦੀ ਅੰਧੇਰੇ ਅਤੇ ਚਾਂਦਨੇ ਪੱਖ ਦੀ ਪਹਿਲੀ ਤਿਥਿ. ਏਕੋਂ. ਦੇਖੋ, ਫ਼ਾ. ਯਕਮ. "ਏਕਮ ਏਕੰਕਾਰ ਨਿਰਾਲਾ." (ਬਿਲਾ ਮਃ ੧. ਥਿਤੀ) ੨. ਵਿ- ਅਦੁਤੀ. ਲਾਸਾਨੀ. "ਏਕਮ ਏਕੈ ਆਪਿ ਉਪਾਇਆ." (ਮਾਝ ਅਃ ਮਃ ੩) ੩. ਪ੍ਰਥਮ. ਪਹਿਲਾ....
ਵਿ- ਤੀਨ. ਤ੍ਰਯ (ਤ੍ਰੈ)....
ਦੇਖੋ, ਇਸਨਾਨ। ੨. ਦੇਖੋ, ਸਿਨਾਨ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰਗ੍ਯਾ- ਸੰਧ੍ਯਾ. ਸੂਰਜ ਛਿਪਣ ਦਾ ਵੇਲਾ. ਸ਼੍ਯਾਮ. ਆਥਣ....
ਸਰਵ- ਮੇਰਾ. "ਜਮੁ ਮੰਜਾਰੁ ਕਹਾ ਕਰੈ ਮੋਰ." (ਗਉ ਕਬੀਰ) ੨. ਮੋੜਨਾ. ਹਟਾਉਣਾ. "ਮੋਰ ਸਕੋਂ ਨ ਕਹ੍ਯੋ ਤੁਮਰੋ." (ਨਾਪ੍ਰ) ੩. ਮਯੂਰ. ਤਾਊਸ. "ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ." (ਮਲਾ ਪੜਤਾਲ ਮਃ ੪) "ਮੋਰ ਤੁਰੰਗ ਕੋ ਮੋਰ ਨਚਾਵੈ." (ਗੁਪ੍ਰਸੂ) ਘੋੜੇ ਨੂੰ ਮੋੜਕੇ ਮੋਰ ਤੁੱਲ ਨਚਾਉਂਦੇ ਹਨ। ੪. ਮੌਰ. ਮੌਲ. ਮੁਕੁਟ. ਤਾਜ। ੫. ਮੁਰ ਦੈਤ. "ਮੋਰ ਮਰ੍ਯੋ ਜਿਨ." (ਕ੍ਰਿਸਨਾਵ) ਦੇਖੋ, ਮੁਰ ੫। ੬. ਫ਼ਾ. [مور] ਕੀੜੀ. "ਹਮਜ਼ ਪੀਰ ਮੋਰੋ ਹਮਜ਼ ਪੀਲਤਨ." (ਜਫਰ)...
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ....
ਸੰ. ਸੰਗ੍ਯਾ- ਬੁਰਕੀ. ਲੁਕਮਾ। ੨. ਭਾਵ- ਅਹਾਰ. "ਗ੍ਰਾਸ ਦੇਹੁ ਪਰ ਬਾਸ ਨ ਦੇਉ." (ਗੁਪ੍ਰਸੂ) "ਸਾਸ ਗ੍ਰਾਸ ਕੋ ਦਾਤੋ ਠਾਕੁਰ." (ਗਉ ਕਬੀਰ)...
ਸੰਗ੍ਯਾ- ਦ੍ਵਿਤੀਯਾ. ਚੰਦ੍ਰਮਾ ਦੇ ਪਖ ਦੀ ਦੂਜੀ ਤਿਥਿ। ੨. ਵਿ- ਦੂਜਾ. ਦ੍ਵਿਤੀਯ. ਦੂਸਰਾ....
ਸੰ. ਕਰ੍ਮ. ਕ੍ਰਿਯਾ. "ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ." (ਗਉ ਨਾਮਦੇਵ) ੨. ਸੰ. ਕ੍ਰਮ. ਡਰਾ ਭਰਨ ਦੀ ਕ੍ਰਿਯਾ. ਡਿੰਘ ਭਰਨੀ. ੩. ਤਰਤੀਬ. ਸਿਲਸਿਲਾ. ਪ੍ਰਣਾਲੀ। ੪. ਅ਼ਮਲ. ਅਭ੍ਯਾਸ. "ਮਨ ਬਚ ਕ੍ਰਮ ਹਰਿਗੁਣ ਨਹਿ ਗਾਏ." (ਧਨਾ ਮਃ ੯) ੫. ਦੇਖੋ, ਯਥਾਕ੍ਰਮ....
ਪੰਚਦਸ਼. ਪੰਦਰਾਂ. "ਪੰਦ੍ਰਹ ਥਿਤੀ ਤੈ ਸਤਵਾਰ."(ਬਿਲਾ ਮਃ ੩. ਵਾਰ ੭)...
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਦੇਖੋ, ਪਕ੍ਸ਼੍....
ਦੇਖੋ, ਚਉਦਹ....
ਦੇਖੋ, ਤੇਰਹ....
ਅਜੇਹੇ. ਏਹੇ ਜੇਹੇ. "ਐਸੇ ਸੰਤ ਨ ਮੋਕਉ ਭਾਵਹਿ." (ਆਸਾ ਕਬੀਰ) ੨. ਇਸ ਪ੍ਰਕਾਰ. ਇਸ ਤਰਾਂ. "ਰਾਮ ਜਪਹੁ ਜੀਅ ਐਸੇ ਐਸੇ." (ਗਉ ਕਬੀਰ)...
ਸਿਲਸਿਲੇ ਵਾਰ. ਦੇਖੋ, ਯਥਾਸੰਖ੍ਯ....
ਦੇਖੋ, ਆਂਧੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਅਮਾਵਾਸ੍ਯਾ. ਸੰਗ੍ਯਾ- ਸੂਰਜ ਦੇ ਅਮਾ (ਸਾਥ) ਚੰਦ੍ਰਮਾ ਇੱਕ ਹੀ ਰਾਸ਼ਿ ਤੇ ਜਿਸ ਵਿੱਚ ਵਸਦਾ ਹੈ. ਅਨ੍ਹੇਰੇ ਪੱਖ ਦੀ ਪਿਛਲੀ ਤਿਥਿ. ਮੌਸ. ਇਸ ਤਿਥਿ ਦੇ ਲਿਖਨ ਲਈ ਅੰਕ ੩੦ ਵਰਤਿਆ ਜਾਂਦਾ ਹੈ.#"ਕੂੜ ਅਮਾਵਸ ਸਚ ਚੰਦ੍ਰਮਾ." (ਵਾਰ ਮਾਝ ਮਃ ੧)#"ਅਮਾਵਸਿਆ ਚੰਦ ਗੁਪਤ ਗੈਣਾਰ." (ਬਿਲਾ ਥਿਤੀ ਮਃ ੧) ਅਮਾਵਸ ਅਵਿਦ੍ਯਾ ਅਤੇ ਚੰਦ ਆਤਮਗ੍ਯਾਨ ਹੈ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਦੇਖੋ, ਇਕਉ....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਕ੍ਰਿ- ਵ੍ਰਿੱਧਿ ਸਹਿਤ ਕਰਨਾ. ਵਰ੍ਧਨ ਕਰਨਾ. "ਕਨਿਕ ਕਾਮਿਨੀ ਸਿਉ ਹੇਤੁ ਵਧਾਇਹਿ." (ਰਾਮ ਅਃ ਮਃ ੧) ੨. ਪੰਜਾਬੀ ਵਿੱਚ ਵਿਦਾ ਕਰਨ ਅਤੇ ਖ਼ਤਮ ਕਰਨ ਨੂੰ ਭੀ ਵਧਾਉਣਾ ਆਖਦੇ ਹਨ, ਜਿਵੇਂ ਬੁਝਾਉਣ ਨੂੰ ਵਡਾ ਕਰਨਾ....
ਕ੍ਰਿ- ਕਮ ਕਰਨਾ. ਘੱਟ ਕਰਨਾ। ੨. ਨਿਰਾਦਰ ਕਰਨਾ. ਮਨ ਡੇਗਣਾ। ੩. ਗਣਿਤ- ਵਿਦ੍ਯਾ ਅਨੁਸਾਰ ਕਿਸੇ ਗਿਣਤੀ ਵਿੱਚੋਂ ਅੰਗਾਂ ਦਾ ਘੱਟ ਕਰਨਾ. ਮੁਨਫ਼ੀ (minus) ਕਰਨ ਦੀ ਕ੍ਰਿਯਾ....
ਦੇਖੋ, ਚਾਂਦ੍ਰਾਯਣ. "ਵਰਤ ਕਰਹਿ ਚੰਦ੍ਰਾਇਣਾ ਸੇ ਕਿਤੇ ਨ ਲੇਖੰ." (ਵਾਰ ਮਾਰੂ ੨. ਮਃ ੫) ੨. ਦੇਖੋ, ਚੰਦ੍ਰਾਇਣੁ....
ਇਸ ਛੰਦ ਦਾ ਨਾਮ "ਹਰਿਹਾਂ", "ਚਾਂਦ੍ਰਾਯਣ", "ਪਰਿਹਾਂ" ਅਤੇ "ਫੁਨਹਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੧. ਮਾਤ੍ਰਾ, ਪਹਿਲਾ ਵਿਸ਼੍ਰਾਮ ੧੧. ਪੁਰ, ਜਗਣਾਂਤ, ਦੂਜਾ ੧੦. ਪੁਰ ਰਗਣਾਂਤ.#ਉਦਾਹਰਣ-#ਧਾਵਉ ਦਸਾ ਅਨੇਕ, ਪ੍ਰੇਮਪ੍ਰਭੂ ਕਾਰਣੇ,#ਪੰਚ ਸਤਾਵਹਿ ਦੂਤ, ਕਵਨਬਿਧਿ ਮਾਰਣੇ? ××#(ਫੁਨਹੇ ਮਃ ੫)#ਇਸ ਛੰਦ ਦੇ ਅੰਤਿਮ ਚਰਣ ਦੇ ਆਦਿ ਹੇ! ਹਰਹਾਂ! ਹੋ! ਫਰੀਦਾ! ਬਜੀਦਾ! ਆਦਿਕ ਸੰਬੋਧਨ ਅਤੇ ਨਾਮ ਕਵਿ ਦੀ ਇੱਛਾ ਅਨੁਸਾਰ ਲਗਾਏ ਜਾ ਸਕਦੇ ਹਨ, ਅਰ ਉਹ ਮਾਤ੍ਰਾ ਦੀ ਸੰਖ੍ਯਾ ਤੋਂ ਬਾਹਰ ਹੁੰਦੇ ਹਨ.#(ਅ) ਕਈ ਕਵੀਆਂ ਨੇ ਵਿਚਕਾਰ ਜਗਣ ਦਾ ਹੋਣਾ ਜਰੂਰੀ ਨਹੀਂ ਸਮਝਿਆ, ਕੇਵਲ ਅੰਤ ਰਗਣ ਹੀ ਮੰਨਿਆ ਹੈ, ਯਥਾ-#ਆਯਸ ਅਬ ਜੌ ਹੋਇ, ਗ੍ਰੰਥ ਤਉ ਮੈ ਰਚੋਂ,#ਰਤਨ ਪ੍ਰਮੁਦ ਕਰ ਬਚਨ, ਚੀਨ ਤਾਂ ਮੇ ਗਚੋਂ,#ਭਾਖਾ ਸੁਭ ਸਭ ਕਰਹੋਂ, ਧਰਹੋਂ ਕ੍ਰਿੱਤ ਮੈ,#ਅਦਭੁਤ ਕਥਾ ਅਪਾਰ, ਸਮਝ ਕਰ ਚਿੱਤ ਮੇਂ.#(ਚੰਡੀ ੧)#ਭਾਂਡਾ ਧੋਵੈ ਕਉਣ, ਜਿ ਕੱਚਾ ਸਾਜਿਆ,#ਧਾਤੂ ਪੰਜਿ ਰਲਾਇ, ਕੂੜਾ ਪਾਜਿਆ. ××#(ਸਵਾ ਮਃ ੧)...
ਇੱਕ ਮਾਤ੍ਰਿਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸੋਲਾਂ ਮਾਤ੍ਰਾ, ਅੰਤ ਭਗਣ- .#ਉਦਾਹਰਣ-#"ਡੋਲਤ ਜਹਿਂ ਤਹਿਂ ਪੁਰਖ ਅਪਾਵਨ,#ਲਾਗਤ ਕਤਹਿ ਧਰਮ ਕੋ ਦਾਵ ਨ,#ਅਰਥਹਿ ਛਾਡ ਅਨਰਥ ਬਤਾਵਤ,#ਧਰਮ ਕਰਮ ਚਿਤ ਏਕ ਨ ਲਾਵਤ."#(ਕਲਕੀ)#੨. ਅੜਿੱਲ ਦਾ ਦੂਜਾ ਭੇਦ. ਪ੍ਰਤਿ ਚਰਣ ਸੋਲਾਂ ਮਾਤ੍ਰਾ, ਅੰਤ ਯਗਣ, .#ਉਦਾਹਰਣ-#ਗੁਰੁ ਨਾਨਕ ਸਿਖ੍ਯਾ ਮਨ ਧਾਰੋ,#ਗੁਰੁਜਨ ਕੀ ਰੀਤੀ ਨ ਵਿਸਾਰੋ,#ਕਹਿ ਕਰ ਵਾਕ ਕਦੀ ਨਹਿ ਹਾਰੋ,#ਸਤ੍ਯਧਰਮ ਜਗ ਮੇ ਪਰਚਾਰੋ.#੩. ਅੜਿੱਲ ਦਾ ਤੀਜਾ ਭੇਦ- ਪ੍ਰਤਿ ਚਰਣ ਇੱਕੀ ਮਾਤ੍ਰਾ, ਪਹਿਲਾ ਵਿਸ਼੍ਰਾਮ ਗ੍ਯਾਰਾਂ ਪੁਰ ਜਗਣਾਂਤ, ਦੂਸਰਾ ਦਸ ਪੁਰ ਰਗਣਾਂਤ. ਇਸ ਦਾ ਨਾਉਂ "ਚੰਦ੍ਰਾਯਣ" ਭੀ ਹੈ.#ਉਦਾਹਰਣ-#"ਵਿਦ੍ਯਾ ਸੇ ਅਨੁਰਾਗ, ਰੈਨ ਦਿਨ ਕੀਜਿਯੇ,#ਨਿਜ ਸ਼ਕਤੀ ਅਨੁਸਾਰ, ਸਭਿਨ ਸੁਖ ਦੀਜਿਯੇ,#ਸ੍ਵਾਰਥ ਕੇ ਵਸ਼ ਹੋਯ, ਨ ਪਰਹਾਨੀ ਕਰੋ,#ਪ੍ਰਭੁਤਾ ਅਰ ਧਨ ਮਾਨ, ਰਿਦੇ ਮੇ ਨਾ ਧਰੋ."#੪. ਅੜਿੱਲ ਦਾ ਚੌਥਾ ਭੇਦ- ਪ੍ਰਤਿਚਰਣ ੨੧. ਮਾਤ੍ਰਾ, ੧੧- ੧੦ ਤੇ ਵਿਸ਼੍ਰਾਮ ਅੰਤ ਰਗਣ, ਅਰ ਚੌਥੀ ਤੁਕ ਦੇ ਆਦਿ ਹੋ! ਹਰਹਾਂ! ਆਦਿ ਕੋਈ ਸੰਬੋਧਕ ਸਬਦ. ਇਸ ਦੀ "ਚੌਬੋਲਾ" ਸੰਗ੍ਯਾ ਭੀ ਹੈ. ਸੰਬੋਧਕ ਸ਼ਬਦ ਦੀ ਮਾਤ੍ਰਾ ਗਿਣਤੀ ਤੋਂ ਬਾਹਰ ਹੁੰਦੀ ਹੈ.#ਉਦਾਹਰਣ-#"ਸੁਨੈ ਗੁੰਗ ਜੋ ਯਾਹਿ, ਸੁ ਰਸਨਾ ਪਾਵਈ,#ਸੁਨੈ ਮੂੜ੍ਹ ਚਿਤ ਲਾਇ, ਚਤੁਰਤਾ ਆਵਈ,#ਦੂਖ ਦਰਦ ਭੌ ਨਿਕਟ, ਨ ਤਿਨ ਨਰ ਕੇ ਰਹੈ,#ਹੋ! ਜੋ ਯਾਂਕੀ ਇਕ ਬਾਰ, ਚੌਪਈ ਕੋ ਕਹੈ.#(ਬੇਨਤੀ ਚੌਪਈ ਦੇ ਅੰਤ)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....