tukāntaतुकांत
ਸੰਗ੍ਯਾ- ਤੁਕ ਦਾ ਅੰਤ. ਤੁਕ ਦਾ ਪਿਛਲਾ ਪਦ ਅਤੇ ਅੱਖਰ. ਦੇਖੋ, ਅਨੁਪ੍ਰਾਸ.
संग्या- तुक दा अंत. तुक दा पिछला पद अते अॱखर. देखो,अनुप्रास.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਛੰਦ ਦਾ ਚਰਣ। ੨. ਛੰਦ ਦੇ ਚਰਣ ਦਾ ਅੰਤਿਮ ਅੱਖਰ। ੩. ਸੰ. तुक्. ਬਾਲਕ. ਬੱਚਾ। ੪. ਸੰ. ਤ੍ਵਚ. ਖੱਲ. ਛਿਲਕਾ. "ਤਰੁ ਤੁਕ ਦੀ ਕਟਿ ਕੀਨ ਕੁਪੀਨਾ." (ਨਾਪ੍ਰ) ਬਲਕਲ ਦੀ ਕੌਪੀਨ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਵਿ- ਪਿੱਛੇ ਦਾ. ਪਿੱਛੇ ਦੀ. ਪਾਸ਼੍ਚਾਤਯ. "ਪਿਛਲੇ ਅਉਗੁਣ ਬਖਸਿਲਏ ਪ੍ਰਭੁ." (ਸੋਰ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਅਖਰ....
ਇੱਕ ਸ਼ਬਦਾਲੰਕਾਰ, ਜਿਸ ਦਾ ਲੱਛਣ ਹੈ ਕਿ ਅੱਖਰਾਂ ਦੀ ਸਮਾਨਤਾ ਅਤੇ ਪਦਾਂ ਦਾ ਵਜ਼ਨ ਅਨੇਕ ਵਾਰ ਵਾਕ ਵਿੱਚ ਤੁੱਲ ਹੋਵੇ. ਇਸ ਨੂੰ "ਪਦਮੈਤ੍ਰੀ" ਅਤੇ "ਵਰਣਮੈਤ੍ਰੀ" ਭੀ ਆਖਦੇ ਹਨ. ਵਿਦ੍ਵਾਨਾਂ ਨੇ ਇਸ ਅਲੰਕਾਰ ਦੇ ਪੰਜ ਭੇਦ ਥਾਪੇ ਹਨ-#ਛੇਕ, ਵ੍ਰਿੱਤਿ, ਸ਼੍ਰੁਤਿ, ਲਾਟ ਅਤੇ ਅੰਤ੍ਯ.#(ੳ) ਜੇ ਇੱਕੋ ਅੱਖਰ ਪਦਾਂ ਦੇ ਆਦਿ ਅਤੇ ਮੱਧ ਅਨੇਕ ਵਾਰ ਆਵੇ, ਤਦ "ਛੇਕਾਨੁਪ੍ਰਾਸ" ਹੈ.#ਉਦਾਹਰਣ-#ਗਾਵੈ ਕੋ ਵਿਦਿਆ ਵਿਖਮ ਵੀਚਾਰੁ. (ਜਪੁ)#ਕੁਚਿਲ ਕੁਰੂਪਿਂ ਕੁਨਾਰਿ ਕੁਲਖਨੀ#ਪਿਰਕਾ ਸਹਜੁ ਨ ਜਾਨਿਆ. (ਸਾਰ ਮਃ ੧)#ਛਤ੍ਰਧਾਰੀ ਛਤ੍ਰੀਪਤਿ ਛੈਲਰੂਪ ਛਿਤਿਨਾਥ,#ਛੋਨੀਕਰ ਛਾਯਾਬਰ ਛਤ੍ਰੀਪਤਿ ਗਾਈਐ.#(ਗ੍ਯਾਨ)#ਪਰਮਪੁਰਖ ਪਰਮੇਸੁਰ ਸ੍ਵਾਮੀ ਪਾਵਨ ਪਉਨਅਹਾਰੀ.#(ਹਜ਼ਾਰੇ ੧੦)#ਛਲਰੂਪੀ ਛੈਲੀ ਸਦਾ ਛਕੀ ਰਹਿਤ ਛਿਤਿ ਮਾਹਿ.#ਅਛਲ ਛਲਤ ਛਿਤਿਪਤਿਨ ਕੋ ਛਲੀ ਕੌਨ ਤੇ ਜਾਹਿ?#(ਚਰਿਤ੍ਰ ੭੦)#(ਅ) ਇੱਕੋ ਅੱਖਰ ਜੇ ਅਨੇਕ ਵਾਰ ਪਦਾਂ ਦੇ ਅੰਤ ਆਵੇ, ਅਤੇ ਪਦਾਂ ਦਾ ਵਜ਼ਨ ਸਮਾਨ ਹੋਵੇ, ਤਦ "ਵ੍ਰਿਤ੍ਯਾਨੁਪ੍ਰਾਸ" ਹੈ.#ਉਦਾਹਰਣ-#ਦਰਸਨ ਪਰਸਨ ਸਰਸਨ ਹਰਸਨ#ਰੰਗਿ ਰੰਗੀ ਕਰਤਾਰੀ ਰੇ (ਆਸਾ ਮਃ ੫)#ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ,#ਗਣਿਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨਚਿੰਦਾ#(ਆਸਾ ਛੰਤ ਮਃ ੫)#ਨਾਮ ਕਾਮ ਬਿਹੀਨ ਪੇਖਤ ਧਾਮ ਹੂੰ ਨਹਿ ਜਾਹਿ.#(ਜਾਪੁ)#ਕਹੂੰ ਦੇਵਤਾਨ ਕੇ ਦਿਵਾਨ ਮੇ ਵਿਰਾਜਮਾਨ,#ਕਹੂੰ ਦਾਨਵਾਨ ਕੋ ਗੁਮਾਨਮਤਿ ਦੇਤ ਹੋ. (ਅਕਾਲ)#ਕਾਹੂੰ ਕੋ ਤਨੈਯਾ ਹੈ ਨ ਮੈਯਾ ਜਾਂਕੇ ਭੈਯਾ ਕੋਊ,#ਛੋਨੀ ਹੂੰ ਕੇ ਛੈਯਾ ਛੋਡ ਕਾਸੋਂ ਪ੍ਰੀਤਿ ਲਈਐ.#(ਗ੍ਯਾਨ)#(ੲ) ਸਮ ਅਸਥਾਨ ਦੇ ਵਰਣਾਂ ਦਾ ਸੰਯੋਗ ਹੋਣ ਕਰਕੇ "ਸ਼੍ਰਤ੍ਯਨੁਪ੍ਰਾਸ" ਹੁੰਦਾ ਹੈ. ਅਰਥਾਤ ਕੰਠ ਵਿੱਚ ਬੋਲਣ ਵਾਲੇ ਅੱਖਰ ਨਾਲ ਕੰਠਅਸਥਾਨੀ ਦਾ ਮੇਲ, ਦੰਦਾਂ ਵਿੱਚ ਬੋਲਣ ਵਾਲੇ ਅੱਖਰ ਨਾਲ ਦੰਤਅਸਥਾਨੀ ਦਾ ਮੇਲ ਆਦਿਕ.#ਉਦਾਹਰਣ-#ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ. (ਜਪੁ)#ਤ- ਥ- ਸ- ਧ ਇਹ ਸਭ ਅੱਖਰ ਦੰਦਾਂ ਵਿੱਚ ਬੋਲਣ ਵਾਲੇ ਹਨ.#(ਸ) ਪਦ ਉਹੀ ਹੋਣ, ਪਰ ਅਨ੍ਵਯ ਕਰਨ ਤੋਂ ਭਾਵ ਵਿੱਚ ਭੇਦ ਹੋਵੇ, ਇਹ "ਲਾਟਾਨੁਪ੍ਰਾਸ" ਹੈ.#ਉਦਾਹਰਣ-#ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ. (ਜਪੁ)#ਇਸ ਦਾ ਪਾਠ- ਗਾਵੈ ਕੋ? ਤਾਣੁ ਹੋਵੈ ਕਿਸੈ ਤਾਣੁ ਪੜ੍ਹਨ ਤੋਂ ਅਰਥ ਹੈ- ਵਾਹਗੁਰੂ ਨੂੰ ਕੌਣ ਗਾ ਸਕਦਾ ਹੈ? ਉੱਤਰ- ਜਿਸ ਨੂੰ ਕਰਤਾਰ ਦੀ ਰਖ੍ਯਾ ਦਾ ਬਲ ਹੈ. ਅਤੇ ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ, ਪੜ੍ਹਨ ਤੋਂ ਅਰਥ ਹੈ ਕਿ ਜਿਸ ਵਿੱਚ ਬਲ ਦੀ ਪ੍ਰਧਾਨਤਾ ਹੈ, ਉਹ ਕਰਤਾਰ ਦੇ ਬਲ ਦੀ ਮਹਿਮਾਂ ਗਾਉਂਦਾ ਹੈ.#ਗੁਰੂਸ਼ਰਣ ਆਯੋ ਨਹੀਂ ਹੋਤ ਯਾਤਨਾ ਤਾਹਿਂ.#ਗੁਰੂਸ਼ਰਣ ਆਯੋ ਨਹੀਂ ਹੋਤ ਯਾਤਨਾ ਤਾਹਿਂ.#ਨਹੀਂ ਪਦ ਨੂੰ ਪਹਿਲੇ ਅਤੇ ਦੂਜੇ ਪਦ ਨਾਲ ਜੋੜਨ ਤੋਂ ਭਾਵ ਬਦਲਗਿਆ.#ਜਾਓ ਮਤ ਠਹਿਰੋ ਇਹਾਂ#ਇਸ ਵਾਕ ਦੇ ਮਤ ਪਦ ਦਾ ਜਾਓ ਅਥਵਾ ਠਹਿਰੋ ਨਾਲ ਸੰਯੋਗ ਕਰਨ ਤੋਂ ਭਾਵ ਵਿੱਚ ਭਾਰੀ ਭੇਦ ਹੋ ਜਾਂਦਾ ਹੈ.#(ਹ) ਛੰਦ ਦੀਆਂ ਤੁਕਾਂ ਦੇ ਅੰਤਿਮ ਅੱਖਰ ਦੀ "ਤੁਕਾਂਤ" ਸੰਗ੍ਯਾ ਹੈ. ਅਤੇ ਇਸ ਤੁਕਾਂਤ ਦਾ ਨਾਉਂ ਹੀ "ਅੰਤ੍ਯਾਨੁਪ੍ਰਾਸ" ਹੈ. ਕਵੀਆਂ ਨੇ "ਅੰਤ੍ਯਾਨੁਪ੍ਰਾਸ" ਛੀ ਪ੍ਰਕਾਰ ਦਾ ਕਲਪਿਆ ਹੈ- ਸਰਵਾਂਤ੍ਯ, ਸਮਾਂਤ੍ਯ ਵਿਖਮਾਂਤ੍ਯ. ਸਮਾਂਤ੍ਯ, ਵਿਖਮਾਂਤ੍ਯ, ਸਮਵਿਖਮਾਂਤ੍ਯ ਅਤੇ ਭਿੰਨਤੁਕਾਂਤ੍ਯ.#(a) ਸਰਵਾਂਤ੍ਯ ਅਨੁਪ੍ਰਾਸ ਉਹ ਹੈ ਕਿ ਸਾਰੇ ਚਰਣਾਂ ਦੇ ਅੰਤਿਮ ਪਦ ਇੱਕ ਹੀ ਵਜ਼ਨ ਦੇ ਹੋਣ ਅਤੇ ਪਿਛਲਾ ਅੱਖਰ ਭੀ ਇੱਕੋ ਹੋਵੇ.#ਉਦਾਹਰਣ-#ਅਮਿਤ ਤੇਜ ਜਗ ਜੋਤਿ ਪ੍ਰਕਾਸੀ,#ਆਦਿ ਅਛੇਦ ਅਭੈ ਅਵਿਨਾਸੀ,#ਪਰਮ ਤੱਤ ਪਰਮਾਰ੍ਥ ਵਿਕਾਸੀ,#ਆਦਿ ਸਰੂਪ ਅਖੰਡ ਉਦਾਸੀ. (ਗ੍ਯਾਨ)#(b) ਸਮਾਂਤ੍ਯ ਵਿਖਮਾਂਤ੍ਯ ਅਨੁਪ੍ਰਾਸ ਓਹ ਹੈ ਕਿ ਟੌਂਕ ਪਦ ਨਾਲ ਟੌਂਕ ਦਾ, ਅਤੇ ਜਿਸਤ ਨਾਲ ਜਿਸਤ ਦਾ ਵਜ਼ਨ ਅਤੇ ਅੱਖਰ ਮਿਲੇ.#ਉਦਾਹਰਣ-#ਗੁਣ ਮੁਦ ਮੰਗਲ ਮੂਲ,#ਸਭ ਕਾਰਯ ਕੋ ਸਿਧ ਕਰਤ,#ਅਵਗੁਣ ਗਹੋ ਨ ਭੂਲ,#ਸੁਖ ਸੰਪਤਿ ਕੋ ਜੋ ਹਰਤ.#(c) ਜਿਸਤ ਨਾਲ ਜਿਸਤ ਦਾ ਅੰਤਿਮ ਵਜ਼ਨ ਅਤੇ ਅੱਖਰ ਮਿਲੇ, ਪਰ ਟੌਂਕ ਨਾਲ ਨਾ ਮਿਲੇ. ਇਹ ਸਮਾਂਤ੍ਯ ਅਨੁਪ੍ਰਾਸ ਹੈ.#ਉਦਾਹਰਣ-#ਇੰਦ੍ਰਾਨ ਇੰਦ੍ਰ,#ਬਾਲਾਨ ਬਾਲ,#ਰੰਕਾਨ ਰੰਕ,#ਕਾਲਾਨ ਕਾਲ. (ਜਾਪੁ)#(d) ਵਿਖਮਾਂਤ੍ਯ ਅਨੁਪ੍ਰਾਸ ਵਿੱਚ ਟੌਂਕ ਪਦਾਂ ਦਾ ਅੰਤਿਮ ਵਜ਼ਨ ਅਤੇ ਅੱਖਰ ਮਿਲਦੇ ਹਨ, ਅਤੇ ਜਿਸਤ ਪਦਾਂ ਦੇ ਅਣਮੇਲ ਹੁੰਦੇ ਹਨ.#ਉਦਾਹਰਣ-#ਸਾਲਾਹੀ ਸਾਲਾਹਿ,#ਏਤੀ ਸੁਰਤਿ ਨ ਪਾਈਆ,#ਨਦੀਆ ਅਤੈ ਵਾਹ,#ਪਵਹਿ ਸਮੁੰਦਿ ਨ ਜਾਣੀਅਹਿ. (ਜਪੁ)#(e) ਪਹਿਲੇ ਚਰਣ ਦਾ ਦੂਜੇ ਨਾਲ ਅੰਤਿਮ ਵਜ਼ਨ ਅਤੇ ਅੱਖਰ ਮਿਲੇ, ਅਤੇ ਤੀਜੇ ਚਰਣ ਨਾਲ ਚੌਥੇ ਚਰਣ ਦਾ ਸਮ ਮੇਲ ਹੋਵੇ, ਇਹ ਸਮਵਿਖਮਾਂਤ੍ਯ ਅਨੁਪ੍ਰਾਸ ਹੈ.#ਉਦਾਹਰਣ-#ਗੁਨ ਗਨ ਉਦਾਰ,#ਮਹਿਮਾ ਅਪਾਰ,#ਆਸਨ ਅਭੰਗ,#ਉਪਮਾਂ ਅਨੰਗ. (ਜਾਪੁ)#(f) ਜੇ ਸਾਰੇ ਚਰਣਾਂ ਦੇ ਅੰਤਿਮ ਅੱਖਰ ਅਤੇ ਵਜ਼ਨ ਭਿੰਨ- ਭਿੰਨ (ਵੱਖੋ- ਵੱਖ) ਹੋਣ, ਤਦ ਭਿੰਨ ਤੁਕਾਂਤ੍ਯ ਅਨੁਪ੍ਰਾਸ ਹੈ.#ਉਦਾਹਰਣ-#ਕਿਤੋ ਕਾਲ ਬੀਤ੍ਯੋ ਭਏ ਰਾਮਰਾਜੰ,#ਸਬੈ ਸ਼ਤ੍ਰੁ ਜੀਤੇ ਮਹਾ ਜੁੱਧਮਾਲੀ,#ਫਿਰ੍ਯੋ ਚਕ੍ਰ ਚਾਰੋਂ ਦਿਸ਼ਾ ਮੱਧ ਰਾਮੰ,#ਭਯੋ ਨਾਮ ਤਾਂਤੇ ਮਹਾਂ ਚਕ੍ਰਵਰਤੀ. (ਰਾਮਾਵ)...