rūpakaरूपक
ਸੰ. ਸੰਗ੍ਯਾ- ਦ੍ਰਿਸ਼੍ਯ ਕਾਵ੍ਯ. ਨਾਟਕ। ੨. ਨਕਲ। ੩. ਤਿੰਨ ਰੱਤੀ ਭਰ ਤੋਲ। ੪. ਚਾਂਦੀ। ੫. ਸੰਗੀਤ ਅਨੁਸਾਰ ਸੱਤ ਮਾਤ੍ਰਾ ਦਾ ਤਾਲ। ੬. ਇੱਕ ਅਰਥਾਲੰਕਾਰ. ਸ੍ਵਰੂਪ ਅਥਵਾ ਗੁਣ ਕਰਕੇ ਕਿਸੇ ਜੇਹਾ ਰੂਪ ਧਾਰਨ ਵਾਲਾ "ਰੂਪਕ" ਅਲੰਕਾਰ ਹੈ. ਅਰਥਾਤ ਬਿਨਾ ਨਿਸੇਧ ਦੇ ਉਪਮਾਨ ਅਤੇ ਉਪਮੇਯ ਨੂੰ ਇੱਕ ਰੂਪ ਠਹਿਰਾਉਣਾ.#ਉਪਮੇਯਹਿ ਉਪਮਾਨਹਿ ਜੋਊ,#ਏਕਰੂਪ ਕਰ ਵਰਣੈ ਦੋਊ,#ਤਿਹ ਕੋ ਰੂਪਕ ਕਰਹਿ ਉਚਾਰ,#ਜੌਨ ਲਖੈਂ ਭੇਦਾਲੰਕਾਰ.#(ਗੁਰਬਗੰਜਨੀ)#ਇਸ ਅਲੰਕਾਰ ਦੇ ਮੁੱਖ ਦੋ ਭੇਦ ਹਨ, ਇੱਕ ਤਦਰੂਪ, ਦੂਜਾ ਅਭੇਦ, ਤਦਰੂਪ ਦਾ ਅਰਥ ਹੈ ਤੇਹੋ ਜੇਹਾ ਰੂਪ, ਯਥਾ- ਕਮਲ ਜੇਹੇ ਨੇਤ੍ਰ, ਚੰਦ੍ਰਮਾ ਜੇਹਾ ਮੁਖ ਆਦਿ. ਅਭੇਦ ਦਾ ਅਰਥ ਹੈ ਅਭਿੰਨ. ਅਰਥਾਤ ਉਪਮੇਯ ਅਤੇ ਉਪਮਾਨ ਵਿੱਚ ਭੇਦ ਨਹੀਂ, ਯਥਾ- ਨੇਤ੍ਰਕਮਲ, ਚੰਦ੍ਰਮੁਖ ਆਦਿ ਇਸ ਵਿੱਚ ਜੇਹਾ ਤੇਹਾ ਆਦਿ ਪਦ ਨਹੀਂ ਵਰਤੀਦੇ, ਕਿਉਂਕਿ ਅਭੇਦ ਰੂਪਕ ਸਿੱਧ ਕਰਦਾ ਹੈ ਕਿ ਨੇਤ੍ਰ ਕਮਲਰੂਪ ਹੀ ਹਨ ਅਤੇ ਮੁਖ ਚੰਦ੍ਰਮਾਰੂਪ ਹੀ ਹਨ ਅਤੇ ਮੁਖ ਚੰਦ੍ਰਮਾਰੂਪ ਹੈ. ਮੁਖ ਤੋਂ ਭਿੰਨ ਚੰਦ੍ਰਮਾ ਨਹੀਂ, ਅਰ ਨੇਤ੍ਰਾਂ ਤੋਂ ਭਿੰਨ ਕਮਲ ਨਹੀਂ. ਤਦਰੂਪ ਦਾ ਉਦਾਹਰਣ-#ਗਗਨਮੈ ਥਾਲ ਰਵਿ ਚੰਦ ਦੀਪਕ ਬਨੇ.#(ਧਨਾ ਮਃ ੧)#ਅਭੇਦ ਦਾ ਉਦਾਹਰਣ-#"ਹਰਿ ਚਰਨਕਮਲ ਮਕਰੰਦ ਲੋਭਿਤ ਮਨੋ."#(ਧਨਾ ਮਃ ੧)#ਕਵੀਆਂ ਨੇ ਇਨ੍ਹਾਂ ਦੋ ਭੇਦਾਂ ਦੇ ਅੱਗੇ ਤਿੰਨ ਭੇਦ ਹੋਰ ਕਲਪੇ ਹਨ. ਅਰਥਾਤ, ਸਮ, ਅਧਿਕ ਅਤੇ ਨ੍ਯੂਨ.#(ੳ) ਉਪਮੇਯ ਅਤੇ ਉਪਮਾਨ ਨੂੰ ਤੁੱਲ ਕਹਿਣਾ "ਸਮਰੂਪਕ" ਹੈ.#ਉਦਾਹਰਣ-#ਮੁੰਦਾ ਸੰਤੋਖੁ ਸਰਮੁ, ਪਤੁ ਝੋਲੀ,#ਧਿਆਨ ਕੀ ਕਰਹਿ ਬਿਭੂਤਿ,#ਖਿੰਬਾ ਕਾਲੁ ਕੁਆਰੀ ਕਾਇਆ,#ਜੁਗਤਿ ਡੰਡਾ ਪਰਤੀਤਿ.#(ਜਪੁ)#ਜਤੁ ਪਹਾਰਾ ਧੀਰਜੁ ਸੁਨਿਆਰੁ,#ਅਹਰਣਿ ਮਤਿ ਵੇਦੁ ਹਥਿਆਰੁ,#ਭਉ ਖਲਾ ਅਗਨਿ ਤਪ ਤਾਉ,#ਭਾਂਡਾ ਭਾਉ ਅਮ੍ਰਿਤੁ ਤਿਤੁ ਢਾਲਿ,#ਘੜੀਐ ਸਬਦੁ ਸਚੀ ਟਕਸਾਲ.#(ਜਪੁ)#ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ,#ਦਿਵਸ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ.#(ਜਪੁ)#ਕਾਂਤਿ ਕਲ ਤਾਲ ਮੇ ਪ੍ਰਫੁੱਲਿਤ ਵਿਸਾਲ ਦਲ#ਮ੍ਰਿਦੁਲ ਮ੍ਰਿਦੁਲ ਤੁੱਲ ਲਾਲ ਲਾਲ ਮਾਨਿਯੇ,#ਰਾਜਤ ਮਰਾਲਰਾਜ ਸੰਤਨ ਸਮਾਜ ਪਾਸ#ਪਾਂਸ਼ੁ ਹੈ ਪਰਾਗ ਦਿਨ ਰੈਨ ਮੇ ਸੁਹਾਨਿਯੇ,#ਸਿਲੀਮੁਖ ਸਿੱਖ ਮਨ ਸੌਰਭ ਆਨੰਦ ਦੇਤ#ਛੋਰਤ ਨ ਆਸ ਪਾਸ ਦਾਸ ਸੋ ਭ੍ਰਮਾਨਿਯੇ,#ਉਦਕ ਕਰਮ ਛੁਇ ਸਕੈ ਨ ਭਰਮ ਮਲ#ਐਸੇ ਸ਼੍ਰੀ ਗੋਬਿੰਦਸਿੰਘ ਪਦਕੰਜ ਜਾਨਿਯੇ.#(ਨਾਪ੍ਰ)#ਰਾਮਕੁਁਵਰ ਗਿਰਿਵਰ ਕੇ ਸਮਸਰ,#ਕਥਾ ਜੁ ਉਪਜੀ ਸਲਿਤਾ ਸੁਖਕਰ,#ਗੁਰੁਯਸ਼ ਉੱਜਲ ਜਲ ਭਰਪੂਰਾ,#ਪ੍ਰੇਮ ਪ੍ਰਵਾਹ ਵਿਮਲ ਬਹਿ ਰੂਰਾ,#ਭ੍ਰਮ ਵੇਮੁਖਤਾ ਦ੍ਵੈ ਦ੍ਰਿਢ ਕੂਲਾ,#ਜਿਨ ਪਰ ਅਵਗੁਣ ਤਰੁ ਗਨ ਫੂਲਾ,#ਪਠਨ ਸੁਨਨ ਬਲ ਬੇਗ ਬਿਸਾਲਾ,#ਜਰ ਸਮੇਤ ਭਗਨਤ ਤਤਕਾਲਾ,#ਸਦਗੁਣ ਕਮਲ ਬ੍ਰਿੰਦ ਵਿਕਸਾਵਤ,#ਮਨ ਸੰਤਨ ਜਲਜੰਤੁ ਅਨਿੰਦਿਤ,#ਕਰਤ ਕੇਲ ਗੁਰੁ, ਰਹਿਤ ਅਨੰਦਿਤ,#ਦਸ ਗੁਰੁ ਦਸਹੁ ਘਾਟ ਜਿਸ ਕੇਰੇ,#ਦੁਖੀ ਤ੍ਰਿਖਾਤੁਰ ਜਨ ਹਨਐ ਨੇਰੇ,#ਗੁਰੁਯਸ਼ ਜਲ ਤੇ ਸਭ ਸੁਖ ਪਾਵਹਿ",#ਵਿਸਯਨ ਤ੍ਰਿਖਾ ਤੁਰਤ ਬਿਨਸਾਵਹਿ",#ਅੰਤਕ ਘਾਮ ਪੀਰ ਨਹਿ ਦੇਈ,#ਨਿਤ ਪ੍ਰਤਿ ਨਿਕਟ ਹੋਇ ਜੋ ਸੇਈ.#ਔਰ-#ਰਾਮਕੁਁਵਰ ਪਰਬੀਨ ਜੁ ਮਾਲੀ,#ਕੀਰਤਿ ਗੁਰੁਨ ਸਕੇਲ ਵਿਸਾਲੀ,#ਗ੍ਰੰਥ ਬਨਾਵਨ ਬਾਗ ਲਗਾਯਹੁ,#ਤਰੁਵਰ ਗਨ ਅਧ੍ਯਾਯ ਸੁਹਾਯਹੁ,#ਛੰਦ ਅਨੇਕ ਪ੍ਰਕਾਰਨ ਸਾਖਾ,#ਤੁਕ ਬਹੁ ਪਤ੍ਰ ਸਘਨ ਸੁਭ ਭਾਖਾ,#ਗੁਣ ਗਣ ਤਿਨ ਮਹਿ ਸੁਮਨਸ ਫੂਲੇ,#ਅਰਥ ਸੁਫਲ ਯੁਤ ਭੂਖਨ ਝੂਲੇ,#ਸ਼ਾਂਤਿ ਰਸਾਦਿਕ ਰਸ ਜਿਨ ਮਾਹੀਂ,#ਕਸ੍ਟ ਘਾਮ ਹਤ ਛਾਯਾ ਤਾਹੀਂ,#ਪ੍ਰੇਮਵਾਰਿ ਤੇ ਸੇਚਨ ਕਰਤਾ,#ਢਿਗ ਨਹਿ ਹੋਯ ਮੋਹ ਪਸ਼ੁ ਹਰਤਾ,#ਅਸ ਉਪਬਨ ਮੇ ਜੋ ਨਰ ਬਾਸੇ,#ਮੋਖ ਸੁਗੰਧ ਸਦਾ ਤਿਨ ਪਾਸੇ. (ਨਾਪ੍ਰ)#ਬੀਤਗਈ ਮਮਤਾ ਰਜਨੀ#ਮਦ ਮੋਹ ਮਹਾਂ ਤਮ ਪੁੰਜ ਜੁਦੈ ਭਯੇ,#ਕਾਮਰੁ ਕੋਹ ਉਲੂਕ ਦੁਰੇ#ਸੁਚਿ ਸੰਤ ਬਿਬੇਕ ਸਰੋਜ ਮੁਦੈ ਭਯੇ,#ਸ਼ੇਖ਼ਰ ਤਾਰਾ ਅਲੋਕ ਅਥੈਗਯੇ#ਪੁੰਨ ਕੇ ਪੰਥ ਪ੍ਰਕਾਸ਼ ਨੁਦੈ ਭਯੇ,#ਸ਼੍ਰੀ ਹਰਿਰਾਇ ਗੁਰੂ ਜਬ ਤੈਂ#ਕਲਿਕਾਲ ਮੇ ਸੂਰਯਰੂਪ ਉਦੈ ਭਯੇ. (ਗੁਰੁਪੰਚਾਸ਼ਿਕਾ)#ਸੋਢਿਵੰਸ਼ ਸਾਗਰ ਤੋਂ ਉਦਿਤ ਅਖੰਡ ਅਤਿ#ਕਰਤ ਪ੍ਰਕਾਸ਼ ਨਿਸਿ ਵਾਸਰ ਅਮੰਦ ਹੈ,#ਸਕਲ ਕਲਾਨ ਪਰਿਪੂਰਨ ਰਹਿਤ ਅੰਕ#ਕੁਵਲੈ ਪ੍ਰਮੋਦਕ ਪ੍ਰਤੱਛ ਸੁਖਕੰਦ ਹੈ,#ਸ਼ੇਖਰ ਅਸ਼ੇਸ ਤਮਗੁਨ ਕੋ ਹਰਤ ਹਠ#ਕਰਤ ਪ੍ਰਦੋਸ ਦੂਰ ਦਲ ਦੁਖ ਦੁੰਦ ਹੈ,#ਵੰਦਨੀਯ ਵਿਸ਼੍ਵ ਕੋ ਵਿਰਾਜਤ ਅਨੰਦ ਭਰ੍ਯੋ#ਸ਼੍ਰੀ ਗੁਰੂ ਗੋਬਿੰਦਸਿੰਘ ਜੀ ਕੋ ਮੁਖ ਚੰਦ ਹੈ. (ਗੁਰੁਪੰਚਾਸ਼ਿਕਾ)#(ਅ) ਉਪਮੇਯ ਅਤੇ ਉਪਮਾਨ ਦੀ ਸਮਤਾ ਕਰਦੇ ਹੋਏ, ਇੱਕ ਦੀ ਵਿਸ਼ੇਸਤਾ ਪ੍ਰਗਟ ਕਰਨੀ "ਵਿਸ਼ੇਸ਼" ਰੂਪਕ ਹੈ.#ਉਦਾਹਰਣ-#ਐਸਾ ਹਰਿਧਨੁ ਸੰਚੀਐ, ਭਾਈ!#ਭਾਹਿ ਨ ਜਾਲੈ ਜਲਿ ਨਹੀ ਡੂਬੈ,#ਸੰਗੁ ਛੋਡਿ ਕਰਿ ਕਤਹੁ ਨ ਜਾਈ,#ਤੋਟਿ ਨ ਆਵੈ ਨਿਖੁਟਿ ਨ ਜਾਇ,#ਖਾਇ ਖਰਚਿ ਮਨੁ ਰਹਿਆ ਅਘਾਇ. (ਆਸਾ ਮਃ ੫)#ਪਾਂਸ਼ੁ ਪਰਾਗ ਸੀ ਸੋਹਤ ਸੁੰਦਰ#ਗੰਧਿ ਸੀ ਕੀਰਤਿ ਮੱਧ ਬਸਾਰਾ,#ਕੋਮਲ ਕੋਮਲਤਾ ਇਕ ਸੀ#ਨਿਰਲੇਪਤਾ ਸੀ ਨਿਰਲੇਪ ਸਮਾਨ,#ਜੋ ਭਵ ਭੂਰਿ ਭਰਾ ਸਰਸੀ#ਤਿਸ ਤੇ ਨਿਤ ਊਰਧ ਸੋ ਬਿਗਸ਼ਾਨਾ,#ਹੈਂ ਅਰਵਿੰਦ ਸੇ ਅੰਗਦ ਕੇ ਪਦ#ਸੌਖਦ ਏਕ ਵਿਸ਼ੇਸਤਾ ਜਾਨਾ. (ਨਾਪ੍ਰ)#ਬਰ ਕੀਰਤਿ ਜੌਨ ਅਮੀ ਰਤਿ ਭੌਨ#ਸੁ ਸੀਤਲਤਾ ਸੁਖ ਤੌਨ ਸੁਭਾਈ,#ਗਤਿ ਸਾਧਨ ਕੈਰਵ ਕੋ ਬਿਗਸਾਵਤ#ਦਾਸ ਰਿਦਾ ਨਭ ਬੀਚ ਸੁਹਾਈ,#ਤਪਤੰ ਦੁਖ ਤੀਰ ਨ ਆਵਤ ਹੈ#ਚਿਤ ਚਾਰੁ ਚਕੌਰ ਰਹੈ ਲਿਵ ਲਾਈ,#ਗੁਰੁ ਤੇਗਬਹਾਦੁਰ ਸੋਹਤ ਚੰਦ ਸੇ,#ਹੀਨ ਕਲੰਕ ਇਹੀ ਅਧਿਕਾਈ. (ਨਾਪ੍ਰ)#(ੲ) ਜੇ ਉਪਮੇਯ ਅਥਵਾ ਉਪਮਾਨ ਦੀ ਸਮਤਾ ਵਿੱਚ ਕੁਝ ਨ੍ਯੂਨਤਾ (ਕ਼ ਮੀ) ਵਰਣਨ ਕੀਤੀ ਜਾਵੇ, ਤਦ "ਨ੍ਯੂਨਰੂਪਕ" ਹੈ.#ਉਦਾਹਰਣ-#ਪੰਖਨ ਬਿਨਾ ਬਿਹੰਗ ਹੈਂ ਸ਼੍ਰੀ ਦਸ਼ਮੇਸ਼ ਤੁਰੰਗ.
सं. संग्या- द्रिश्य काव्य. नाटक। २. नकल। ३. तिंन रॱती भर तोल। ४. चांदी। ५. संगीत अनुसार सॱत मात्रा दा ताल। ६. इॱक अरथालंकार. स्वरूप अथवा गुणकरके किसे जेहा रूप धारन वाला "रूपक" अलंकार है. अरथात बिना निसेध दे उपमान अते उपमेय नूं इॱक रूप ठहिराउणा.#उपमेयहि उपमानहि जोऊ,#एकरूप कर वरणै दोऊ,#तिह को रूपक करहि उचार,#जौन लखैं भेदालंकार.#(गुरबगंजनी)#इस अलंकार दे मुॱख दो भेद हन, इॱक तदरूप, दूजा अभेद, तदरूप दा अरथ है तेहो जेहा रूप, यथा- कमल जेहे नेत्र, चंद्रमा जेहा मुख आदि. अभेद दा अरथ है अभिंन. अरथात उपमेय अते उपमान विॱच भेद नहीं, यथा- नेत्रकमल, चंद्रमुख आदि इस विॱच जेहा तेहा आदि पद नहीं वरतीदे, किउंकि अभेद रूपक सिॱध करदा है कि नेत्र कमलरूप ही हन अते मुख चंद्रमारूप ही हन अते मुख चंद्रमारूप है. मुख तों भिंन चंद्रमा नहीं, अर नेत्रां तों भिंन कमल नहीं. तदरूप दा उदाहरण-#गगनमै थाल रवि चंद दीपक बने.#(धना मः १)#अभेद दा उदाहरण-#"हरि चरनकमल मकरंद लोभित मनो."#(धना मः १)#कवीआं ने इन्हां दो भेदां दे अॱगे तिंन भेद होर कलपे हन. अरथात, सम, अधिक अते न्यून.#(ॳ) उपमेय अते उपमान नूं तुॱल कहिणा "समरूपक" है.#उदाहरण-#मुंदा संतोखु सरमु, पतु झोली,#धिआन की करहि बिभूति,#खिंबा कालु कुआरी काइआ,#जुगति डंडा परतीति.#(जपु)#जतु पहारा धीरजु सुनिआरु,#अहरणि मति वेदु हथिआरु,#भउ खला अगनितप ताउ,#भांडा भाउ अम्रितु तितु ढालि,#घड़ीऐ सबदु सची टकसाल.#(जपु)#पवण गुरू पाणी पिता माता धरति महतु,#दिवस राति दुइ दाई दाइआ खेलै सगल जगतु.#(जपु)#कांति कल ताल मे प्रफुॱलित विसाल दल#म्रिदुल म्रिदुल तुॱल लाल लाल मानिये,#राजत मरालराज संतन समाज पास#पांशु है पराग दिन रैन मे सुहानिये,#सिलीमुख सिॱख मन सौरभ आनंद देत#छोरत न आस पास दास सो भ्रमानिये,#उदक करम छुइ सकै न भरम मल#ऐसे श्री गोबिंदसिंघ पदकंज जानिये.#(नाप्र)#रामकुँवर गिरिवर के समसर,#कथा जु उपजी सलिता सुखकर,#गुरुयश उॱजल जल भरपूरा,#प्रेम प्रवाह विमल बहि रूरा,#भ्रम वेमुखता द्वै द्रिढ कूला,#जिन पर अवगुण तरु गन फूला,#पठन सुनन बल बेग बिसाला,#जर समेत भगनत ततकाला,#सदगुण कमल ब्रिंद विकसावत,#मन संतन जलजंतु अनिंदित,#करत केल गुरु, रहित अनंदित,#दस गुरु दसहु घाट जिस केरे,#दुखी त्रिखातुर जन हनऐ नेरे,#गुरुयश जल ते सभ सुख पावहि",#विसयन त्रिखा तुरत बिनसावहि",#अंतक घाम पीर नहि देई,#नित प्रति निकट होइ जो सेई.#और-#रामकुँवर परबीन जु माली,#कीरति गुरुन सकेल विसाली,#ग्रंथ बनावन बाग लगायहु,#तरुवर गन अध्याय सुहायहु,#छंद अनेक प्रकारन साखा,#तुक बहु पत्र सघन सुभ भाखा,#गुण गण तिन महि सुमनसफूले,#अरथ सुफल युत भूखन झूले,#शांति रसादिक रस जिन माहीं,#कस्ट घाम हत छाया ताहीं,#प्रेमवारि ते सेचन करता,#ढिग नहि होय मोह पशु हरता,#अस उपबन मे जो नर बासे,#मोख सुगंध सदा तिन पासे. (नाप्र)#बीतगई ममता रजनी#मद मोह महां तम पुंज जुदै भये,#कामरु कोह उलूक दुरे#सुचि संत बिबेक सरोज मुदै भये,#शेख़र तारा अलोक अथैगये#पुंन के पंथ प्रकाश नुदै भये,#श्री हरिराइ गुरू जब तैं#कलिकाल मे सूरयरूप उदै भये. (गुरुपंचाशिका)#सोढिवंश सागर तों उदित अखंड अति#करत प्रकाश निसि वासर अमंद है,#सकल कलान परिपूरन रहित अंक#कुवलै प्रमोदक प्रतॱछ सुखकंद है,#शेखर अशेस तमगुन को हरत हठ#करत प्रदोस दूर दल दुख दुंद है,#वंदनीय विश्व को विराजत अनंद भर्यो#श्री गुरू गोबिंदसिंघ जी को मुख चंद है. (गुरुपंचाशिका)#(अ) उपमेय अते उपमान दी समता करदे होए, इॱक दी विशेसता प्रगट करनी "विशेश" रूपक है.#उदाहरण-#ऐसा हरिधनु संचीऐ, भाई!#भाहि न जालै जलि नही डूबै,#संगु छोडि करि कतहु न जाई,#तोटि न आवै निखुटि न जाइ,#खाइ खरचि मनु रहिआ अघाइ. (आसा मः ५)#पांशु पराग सी सोहत सुंदर#गंधि सी कीरति मॱध बसारा,#कोमल कोमलता इक सी#निरलेपता सी निरलेप समान,#जो भव भूरि भरा सरसी#तिस ते नित ऊरधसो बिगशाना,#हैं अरविंद से अंगद के पद#सौखद एक विशेसता जाना. (नाप्र)#बर कीरति जौन अमी रति भौन#सु सीतलता सुख तौन सुभाई,#गति साधन कैरव को बिगसावत#दास रिदा नभ बीच सुहाई,#तपतं दुख तीर न आवत है#चित चारु चकौर रहै लिव लाई,#गुरु तेगबहादुर सोहत चंद से,#हीन कलंक इही अधिकाई. (नाप्र)#(ॲ) जे उपमेय अथवा उपमान दी समता विॱच कुझ न्यूनता (क़ मी) वरणन कीती जावे, तद "न्यूनरूपक" है.#उदाहरण-#पंखन बिना बिहंग हैं श्री दशमेश तुरंग.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਜੋ ਦੇਖਣ ਵਿੱਚ ਆ ਸਕੇ. ਨੇਤ੍ਰਾਂ ਨਾਲ ਦੇਖਿਆ ਜਾ ਸਕੇ। ੨. ਦੇਖਣ ਯੋਗ੍ਯ। ੩. ਸੁੰਦਰ। ੪. ਸੰਗ੍ਯਾ- ਦੇਖਣ ਯੋਗ ਵਸ੍ਤੁ। ੫. ਤਮਾਸ਼ਾ. ਨਾਟਕ....
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਸੰ. ਸੰਗ੍ਯਾ- ਪੁਰੁਸ, ਜੋ ਨਾਟ (ਸ੍ਵਾਂਗ) ਕਰੇ। ੨. ਹਾਵਭਾਵ ਲਿਬਾਸ ਅਤੇ ਵਾਣੀ ਨਾਲ ਜੋ ਕਿਸੇ ਘਟਨਾ ਨੂੰ ਪ੍ਰਤੱਖ ਕਰਕੇ ਦਿਖਾਵੇ। ੩. ਦ੍ਰਿਸ਼ ਕਾਵ੍ਯ. ਜਿਸ ਵਿੱਚ ਕਥਾ ਪ੍ਰਸੰਗ ਅਜੇਹੀ ਉੱਤਮ ਰੀਤਿ ਨਾਲ ਲਿਖੇ ਹੋਣ, ਜੋ ਅਖਾੜੇ ਵਿਚ ਨਟਾਂ ਦ੍ਵਾਰਾਂ ਚੰਗੀ ਤਰਾਂ ਦਿਖਾਏ ਜਾ ਸਕਣ। ੪. ਕਾਮਾ੍ਯ ਪਾਸ ਇੱਕ ਪਹਾੜ....
ਅ਼. [نقل] ਸੰਗ੍ਯਾ- ਅਨੁਕਰਣ. ਕਿਸੇ ਵਸ੍ਤੁ ਜੇਹੀ ਸ਼ਕਲ ਬਣਾਉਣ ਦੀ ਕ੍ਰਿਯਾ। ੨. ਉਤਾਰਾ. ਕਾਪੀ. (copy) ੩. ਇੱਕ ਥਾਂ ਤੋਂ ਦੂਜੇ ਥਾਂ ਲੈ ਜਾਣ ਦੀ ਕ੍ਰਿਯਾ। ੪. ਇੱਕ ਪ੍ਰਕਾਰ ਦਾ ਨਾਟਕ, ਜਿਸ ਵਿੱਚ ਕਿਸੇ ਨਜਾਰੇ ਦੀ ਹੂਬਹੂ ਝਾਕੀ ਦੱਸੀ ਜਾਂਦੀ ਹੈ. Farce. Drama....
ਵਿ- ਤੀਨ. ਤ੍ਰਯ (ਤ੍ਰੈ)....
ਸੰ. ਰਕ੍ਤਿਕਾ. ਸੰਗ੍ਯਾ- ਲਾਲੜੀ. ਘੁੰਘਚੀ. ਦੇਖੋ, ਰਤਕ। ੨. ਅੱਠ ਚਾਵਲ ਭਰ ਤੋਲ. ਦੇਖੋ, ਤੋਲ....
ਸੰ. ਸੰਗ੍ਯਾ- ਛਿਆਨਵੇ (੯੬) ਰੱਤੀਭਰ ਵਜ਼ਨ. ਤੋਲਾ। ੨. ਸੰ. ਤੋਲ. ਤਰਾਜੂ. ਤੱਕੜੀ। ੩. ਵਜ਼ਨ. ਭਾਰ ਦਾ ਮਾਨ.#ਸ਼ਾਰੰਗਧਰ ਵਿੱਚ ਤੇਲ ਇਸ ਤਰਾਂ ਹੈ:-#੩੦ ਪ੍ਰਮਾਣੁ ਦਾ ਤ੍ਰਸਰੇਣੁ (ਅਥਵਾ ਵੰਸ਼ੀ).#੬. ਤ੍ਰਸਰੇਣੁ ਦਾ ਮਰੀਚਿ.#੬. ਮਰੀਚਿ ਦਾ ਰਾਈ.#੩. ਰਾਈ ਸਰ੍ਸਪ.#੮. ਸਰ੍ਸਪ ਦਾ ਜੌਂ (ਯਵ).#੪. ਜੌਂ ਦੀ ਗੁੰਜਾ (ਰੱਤੀ).#੬. ਗੁੰਜਾ ਦਾ ਮਾਸ਼ਾ. ਮਾਸ਼ੇ ਦਾ ਨਾਉਂ "ਹੇਮ" ਅਤੇ "ਧਾਨ੍ਯਕ" ਭੀ ਹੈ.#ਕਈਆਂ ਨੇ ਅੱਠ ਖ਼ਸ਼ਖ਼ਾਸ਼ ਦੀ ਰਾਈ, ਚਾਰ ਰਾਈ ਦਾ ਚਾਵਲ, ਅੱਠ ਚਾਵਲ ਦੀ ਰੱਤੀ, ਅੱਠ ਰੱਤੀ ਦਾ ਮਾਸ਼ਾ, ਗ੍ਯਾਰਾਂ ਮਾਸ਼ੇ ਦਾ ਤੋਲਾ, ਦੋ ਤੋਲੇ ਦੀ ਸਰਸਾਹੀ, ਦੋ ਸਰਸਾਹੀ ਦਾ ਅੱਧ ਪਾ, ਦੋ ਅੱਧ ਪਾ ਦਾ ਪਾਈਆ, ਚਾਰ ਪਾਉ ਦਾ ਸੇਰ, ਪੰਜ ਸੇਰ ਦੀ ਪੰਜਸੇਰੀ, ਦ ਪੰਜਸੇਰੀ ਦੀ ਧੜੀ, ਦੋ ਧੜੀ ਦਾ ਧੌਣ (ਅਰ੍ਧਮਨ), ਦੋ ਧੌਣ ਦਾ ਮਣ, ਅਤੇ ਪੰਜ ਮਣ ਦਾ ਭਾਰ ਲਿਖਿਆ ਹੈ.#ਭਾਈ ਗੁਰਦਾਸ ਜੀ ਲਿਖਦੇ ਹਨ:-#ਏਕ ਮਨ ਆਠ ਖੰਡ ਖੰਡ ਖੰਡ ਪਾਂਚ ਟੂਕ,#ਟੂਕ ਟੂਕ ਚਾਰੁ ਫਾਰਿ ਫਾਰ ਦੋਇ ਫਾਰ ਹੈ.#ਤਾਹੂ ਤੇ ਪਈਸੇ ਔ ਪਈਸਾ ਏਕ ਪਾਂਚ ਟਾਂਕ,#ਟਾਂਕ ਟਾਂਕ ਮਾਸੇ ਚਾਰ ਅਨਿਕ ਪ੍ਰਕਾਰ ਹੈ.#ਮਾਸਾ ਏਕ ਆਠ ਰੱਤੀ ਰੱਤੀ ਆਠ ਚਾਵਰ ਕੀ,#ਹਾਟ ਹਾਟ ਕਨੁ ਕਨੁ ਤੋਲ ਤੁਲਾਧਾਰ ਹੈ.#ਪੁਰ ਪੁਰ ਪੂਰ ਰਹੇ ਸਕਲ ਸੰਸਾਰ ਵਿਖੈ,#ਵਸ ਆਵੈ ਕੈਸੋ ਜਾਂਕੋ ਏਤੋ ਵਿਸਤਾਰ ਹੈ. (ਭਾਗੁ ਕ)#ਇਸ ਕਬਿੱਤ ਵਿੱਚ "ਮਨ" ਸ਼ਬਦ ਦੋ ਅਰਥ ਰਖਦਾ ਹੈ- ਦਿਲ ਅਤੇ ਚਾਲੀ ਸੇਰ ਤੋਲ. ਅੱਠ ਖੰਡ- ਅੱਠ ਪੰਜਸੇਰੀਆਂ. ਪੰਚ ਟੂਕ- ਪੰਜ ਸੇਰ. ਚਾਰ ਫਾੜ- ਚਾਰ ਪਾਈਏ. ਐਸੇ ਹੀ ਅੱਧ ਪਾ, ਸਰਸਾਹੀ, ਟਾਂਕ, ਮਾਸਾ, ਰੱਤੀ, ਚਾਵਲ ਆਦਿ ਜਾਣੋ.#ਇਸ ਸਮੇਂ ਪ੍ਰਚਲਿਤ ਤੋਲ ਇਹ ਹੈ-#੮. ਚਾਵਲ, ਰੱਤੀ.#੮. ਰੱਤੀ, ਮਾਸ਼ਾ.#੧੨ ਮਾਸ਼ੇ, ਤੋਲਾ.#੫. ਤੋਲਾ, ਛਟਾਂਕ.#੪. ਛਟਾਂਕ, ਪਾਵ (ਪਾਈਆ).#੧੬ ਛਟਾਂਕ, ਸੇਰ.#੪੦ ਸੇਰ, ਮਨ....
ਸੰਗ੍ਯਾ- ਰਜਤ. ਰੂਪਾ. ਰੁੱਪਾ. ਇੱਕ ਚਿੱਟੀ ਧਾਤੁ, ਜਿਸ ਦੇ ਰੁਪਯੇ ਅਤੇ ਭੂਖਣ ਬਣਦੇ ਹਨ। ੨. ਸਿਰ ਦੀ ਟੱਟਰੀ. ਕੇਸ਼ਾਂ ਬਿਨਾ ਚਮਕਦੀ ਹੋਈ ਖੋਪਰੀ. "ਜਲ ਢੋਵਤ ਸਿਰ ਚਾਂਦੀ ਪਰੀ." (ਗੁਪ੍ਰਸੂ)...
ਸੰ. ਸੰ- ਗੀਤ. ਸੰਗ੍ਯਾ- ਨ੍ਰਿਤ੍ਯ, ਗਾਯਨ ਅਤੇ ਬਜਾਉਣਾ. ਇਨ੍ਹਾਂ ਤਿੰਨਾਂ ਦਾ ਸਮੁਦਾਯ। ੨. ਇਨ੍ਹਾਂ ਤੇਹਾਂ ਦਾ ਜਿਸ ਵਿੱਚ ਵਰਣਨ ਹੋਵੇ, ਉਹ ਗ੍ਰੰਥ। ੩. ਵਿ- ਚੰਗੀ ਤਰਾਂ ਗਾਇਆ ਹੋਇਆ। ੪. ਸੰਗ੍ਰਹੀਤ ਦਾ ਸੰਖੇਪ. ਜਮਾ ਕੀਤਾ. "ਬਹੁ ਭੋਜਨ ਕਾਪਰ ਸੰਗੀਤ." (ਸੁਖਮਨੀ) ੫. ਸੰਗਤਿ ਦ੍ਵਾਰਾ. "ਸੁਖ ਗਰਧਭ ਭਸਮ ਸੰਗੀਤ." (ਧਨਾ ਮਃ ੫)...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰ. ਸੰਗ੍ਯਾ- ਅੱਖਰ ਦੇ ਉੱਚਾਰਣ ਵਿੱਚ ਜੋ ਸਮਾਂ ਲਗਦਾ ਹੈ, ਉਸ ਨੂੰ "ਮਾਤ੍ਰਾ" ਆਖਦੇ ਹਨ. ਪਿੰਗਲਗ੍ਰੰਥਾਂ ਵਿੱਚ ਕਲ, ਕਲਾ, ਮੱਤ, ਮੱਤਾ ਆਦਿ ਮਾਤ੍ਰਾ ਦੇ ਨਾਮ ਹਨ. "ਗਿਣੈ ਵੀਰ ਮਾਤ੍ਰਾ ਕਲੀ ਏਕ ਰਾਨੈ." (ਰੂਪਦੀਪ) ੨. ਸ੍ਵਰ ਅੱਖਰਾਂ ਦੇ ਵ੍ਯੰਜਨਾ ਨਾਲ ਲੱਗੇ ਚਿੰਨ੍ਹ. ਲਗ. (ਾ) (ਿ) (ੀ) (ੁ) (ੂ) (ੇ) (ੈ) (ੋ) (ੌ) (ੰ) (ਃ)। ੩. ਇੰਦ੍ਰੀਆਂ ਦੀਆਂ ਵ੍ਰਿੱਤੀਆਂ, ਜਿਨ੍ਹਾਂ ਦ੍ਵਾਰਾ ਵਿਸੇ ਜਾਣੇ ਜਾਂਦੇ ਹਨ. "ਏਕੈ ਰਸ ਮਾਤ੍ਰਾ ਕੇ ਰਾਤਾ." (ਦੱਤਾਵ) ੪. ਹੱਦ. ਸੀਮਾਂ. ਅਵਧਿ. "ਜੀਵਨ ਕੇ ਬਲ ਕੀ ਪਰ ਮਾਤ੍ਰਾ." (ਕ੍ਰਿਸ਼ਨਾਵ) ੫. ਉਦਾਸੀਨ ਸਾਧੂਆਂ ਦੇ ਨਿਯਮ ਪ੍ਰਗਟ ਕਰਣ ਵਾਲੇ ਮੰਤ੍ਰ, ਜੋ ਸ਼੍ਰੀ ਗੁਰੂ ਨਾਨਕ ਦੇਵ, ਬਾਬਾ ਸ਼੍ਰੀ ਚੰਦ ਜੀ, ਬਾਬਾ ਗੁਰਦਿੱਤਾ ਜੀ, ਸੰਤ ਅਲਮਸਤ ਜੀ ਅਤੇ ਫੂਲਸਾਹਿਬ ਆਦਿਕਾਂ ਦੇ ਨਾਮ ਤੋਂ ਰਚੇ ਗਏ ਹਨ.¹ ਮਾਤ੍ਰਾ ਦਾ ਕੁਝ ਨਮੂਨਾ ਇਹ ਹੈ- ਮਾਤ੍ਰਾ ਗੁਰੂ ਨਾਨਕਦੇਵ ਜੀ ਕੀ-#ਪ੍ਰਿਥਮ ਗੁਰੁ ਕੋ ਨਮਸਕਾਰ। ਸਗਲ ਜਗਤ ਜਾਕੇ ਆਧਾਰ।#ਓਅੰਕਾਰ ਕੀ ਰਾਹ ਚਲਾਈ। ਸਤਿਗੁਰੁ ਹੋਏ ਆਪ ਸਹਾਈ।#ਓਅੰ ਆਦਿ ਉਦਾਸੀ ਆਇ। ਸਤਿਨਾਮ ਕਾ ਜਾਪ ਜਪਾਇ।#ਓਅੰ ਆਦਿ ਉਦਾਸੀ ਆਏ। ਉਦਾਸਧਰਮ ਕਾ ਰਾਹ ਚਲਾਏ।#ਓਅੰ ਅੱਖਰ ਨਾਮ ਉਦਾਸੀ। ਸੋਹੰ ਅੱਖਰ ਨਾਮ ਸੰਨ੍ਯਾਸੀ।#ਓਅੰ ਸੋਹੰ ਆਪੋ ਆਪ। ਆਪ ਜਪਾਏ ਸੋਹੰ ਕਾ ਜਾਪ।#ਉਦਾਸ ਮਾਰਗ ਮੇ ਰਹੇ ਉਦਾਸੀ। ਨਾਨਕ ਸੋ ਕਹੀਏ ਉਦਾਸੀ। ×××#ਮਾਤ੍ਰਾ ਬਾਬੇ ਸ਼੍ਰੀ ਚੰਦ ਜਤੀ ਜੀ ਕਾ-²#ਗੁਰੁ ਅਬਿਨਾਸੀ ਖੇਲ ਰਚਾਯਾ। ਅਗਮਨਿਗਮ³ ਕਾ ਪੰਥ ਬਤਾਯਾ। ਗਿਆਨ ਕੀ ਗੋਦੜੀ ਖਿਮਾ ਕੀ ਟੋਪੀ। ਜਤ ਕਾ ਆੜਬੰਦ ਸੀਲ ਲਿੰਗੋਟੀ।#ਅਕਾਲ ਖਿੰਥਾ ਨਿਰਾਸ ਝੋਲੀ। ਜੁਗਤ ਕਾ ਟੋਪ ਗੁਰਮੁਖੀ ਬੋਲੀ।#ਧਰਮ ਕਾ ਚੋਲਾ ਸਤ ਕੀ ਸੇਲੀ। ਮਰਯਾਦ ਮੇਖਲੀ ਲੈ ਗਲੇ ਸੇਲੀ। × × × × × ×#ਸਾਹ ਸੁਪੈਦ ਜਰਦ ਸੁਰਖਾਈ ਜੋ ਲੈ ਪਹਿਰੈ ਸੋ ਗੁਰਭਾਈ।× × × × × ×#ਨਾਨਕਪੂਤਾ ਸ਼੍ਰੀਚੰਦ ਬੋਲੇ। ਜੁਗਤ ਪਛਾਣੇ ਤਤੁ ਵਿਰੋਲੇ।#ਐਸੀਮਾਤ੍ਰਾ⁴ ਲੈ ਪਹਿਰੈ ਕੋਇ। ਆਵਾਗਵਣ ਮਿਟਾਵੈ ਸੋਇ.#੬. ਤੀਜਾ ਕਾਰਕ. ਮਾਤਾ ਨੇ. ਮਾਤਾ ਕਰਕੇ....
ਸੰ. ਸੰਗ੍ਯਾ- ਹਥੇਲੀ. ਹੱਥ ਦਾ ਤਲ। ੨. ਸੰਗੀਤ ਅਨੁਸਾਰ ਸਮੇਂ ਅਤੇ ਲੈ ਦੀ ਵੰਡ ਕਰਨ ਲਈ ਤਾਲੀ ਦੀ ਧੁਨਿ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ਸੰਗੀਤਸ਼ਾਸਤ੍ਰ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਤਾਂਡਵ ਨ੍ਰਿਤ੍ਯ ਤੋਂ 'ਤਾ' ਅਤੇ ਪਾਰਵਤੀ ਦੀ ਲਾਸ੍ਯ ਨ੍ਰਿਤ੍ਯ ਤੋਂ "ਲ" ਲੈਕੇ 'ਤਾਲ' ਸ਼ਬਦ ਬਣਿਆ ਹੈ. ਦੇਖੋ, ਸੰਗੀਤਗ੍ਰੰਥਾਂ ਵਿੱਚ ਤਾਲਾਂ ਦੇ ਅਨੇਕ ਭੇਦ। ੩. ਝਾਂਜ. ਛੈਣੇ. "ਭਗਤਿ ਕਰਤ ਮੇਰੇ ਤਾਲ ਛਿਨਾਏ." (ਭੈਰ ਨਾਮਦੇਵ) "ਰਬਾਬ ਪਖਾਵਜ ਤਾਲ ਘੁੰਘਰੂ." (ਆਸਾ ਮਃ ੫) ੪. ਹਾਥੀ ਦੇ ਕੰਨਾਂ ਦੇ ਹਿੱਲਣ ਤੋਂ ਹੋਈ ਧੁਨਿ। ੫. ਇੱਕ ਗਿੱਠ ਦੀ ਲੰਬਾਈ ਗਜ਼ ਦਾ ਚੌਥਾ ਭਾਗ। ੬. ਤਾਲਾ. ਜਿੰਦਾ (ਜੰਦ੍ਰਾ). ੭. ਤਲਵਾਰ ਦੀ ਮੁੱਠ. ਕ਼ਬਜਾ। ੮. ਤਾਲ ਬਿਰਛ. Borassus Flabelliformis. "ਤਾਲ ਤਮਾਲ ਕਦੰਬਨ ਜਾਲ." (ਗੁਪ੍ਰਸੂ) ੯. ਤਲਾਉ. ਸਰ. "ਧਰਤਿ ਸੁਹਾਵੀ ਤਾਲ ਸੁਹਾਵਾ." (ਸੂਹੀ ਛੰਤ ਮਃ ੫) ੧੦. ਦੇਖੋ, ਤਾਲਿ ਅਤੇ ਤਾਲੁ। ੧੧. ਹਰਿਤਾਲ....
ਦੇਖੋ, ਸਰੂਪ ਅਤੇ ਸੁਰੂਪ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. गुण ਸੰਗ੍ਯਾ- ਵਿਸ਼ੇਸਣ. ਸਿਫ਼ਤ. "ਗੁਣ ਏਹੋ ਹੋਰੁ ਨਾਹੀ ਕੋਇ." (ਆਸਾ ਮਃ ੧) ਕਰਤਾਰ ਦੀ ਇਹੀ ਸਿਫ਼ਤ ਹੈ ਕਿ ਉਸ ਤੁੱਲ ਹੋਰ ਨਹੀਂ। ੨. ਸ਼ੀਲ. ਸਦਵ੍ਰਿੱਤਿ ਨੇਕ. ਐ਼ਮਾਲ. "ਵਿਣੁ ਗੁਣ ਕੀਤੇ ਭਗਤਿ ਨ ਹੋਇ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)#੩. ਮਾਇਆ ਦੇ ਸਤ ਰਜ ਤਮ ਗੁਣ. "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਏਹ ਤੇਰੀ ਸਭ ਮਾਇਆ." (ਕੇਦਾ ਕਬੀਰ) ੪. ਸੁਭਾਉ. ਪ੍ਰਕ੍ਰਿਤਿ. "ਐਸੋ ਗੁਣ ਮੇਰੋ ਪ੍ਰਭੁ ਜੀ ਕੀਨ." (ਟੋਡੀ ਮਃ ੫) ੫. ਰੱਸੀ. ਤਾਗਾ. ਡੋਰਾ. "ਗੁਣ ਕੈ ਹਾਰ ੫. ਪਰੋਵੈ. (ਤੁਖਾ ਛੰਤ ਮਃ ੧) ਗੁਣਰੂਪ ਗੁਣ (ਤਾਗੇ) ਨਾਲ ਹਾਰ ਪਰੋਵੈ. "ਕਵਣੁ ਸੁ ਅਖਰੁ ਕਵਣ ਗੁਣ?" (ਸ. ਫਰੀਦ) ੬. ਕਮਾਣ ਦਾ ਚਿੱਲਾ. "ਕੋਟਿ ਦੋਇ ਧਾਰੀ ਧਨੁਖ ਗੁਣ ਬਿਨ ਗਹਿਤ ਨ ਕੋਇ." (ਵ੍ਰਿੰਦ) ੭. ਦੀਵੇ ਦੀ ਬੱਤੀ। ੮. ਨੀਤਿ ਦੇ ਛੀ ਅੰਗ. ਦੇਖੋ, ਖਟ ਅੰਗ। ੯. ਨ੍ਯਾਯਮਤ ਦੇ ਚੌਬੀਸ ਗੁਣ. ਦੇਖੋ, ਖਟਸ਼ਾਸਤ੍ਰ। ੧੦. ਕਾਵ੍ਯ ਦੇ- ਓਜ, ਪ੍ਰਤਾਪ, ਮਾਧੁਰਯ, ਤਿੰਨ ਗੁਣ। ੧੧. ਵਿਦ੍ਯਾ. ਹੁਨਰ ਆਦਿ ਔਸਾਫ਼. "ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੧੨. ਤਾਸੀਰ. ਅਸਰ। ੧੩. ਇੰਦ੍ਰੀਆਂ ਦੇ ਵਿਸੇਸ਼ਬਦ, ਸਪਰਸ਼, ਰੂਪ, ਰਸ, ਗੰਧ। ੧੪. ਰਤਨ. "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ." (ਆਸਾ ਮਃ ੪) ੧੫. ਫਲ. ਲਾਭ. "ਜਿਨੀ ਕੰਮੀ ਨਾਹ ਗੁਣ, ਤੇ ਕੰਮੜੇ ਵਿਸਾਰ." (ਸ. ਫਰੀਦ) ੧੬. ਤਿੰਨ ਸੰਖ੍ਯਾ ਬੋਧਕ, ਕਿਉਂਕਿ ਮਾਇਆ ਦੇ ਗੁਣ ਤਿੰਨ ਹਨ। ੧੭. ਕਰਮ. ਕ੍ਰਿਯਾ। ੧੮. ਇਨਸਾਫ਼. ਨਿਆਉਂ. ਨ੍ਯਾਯ. "ਅਦਲੁ ਕਰੇ ਗੁਣਕਾਰੀ." (ਰਾਮ ਅਃ ਮਃ ੧) ਦੇਖੋ, ਗੁਨ। ੧੯. ਦੇਖੋ, ਗੁਣਨ. "ਉਨ ਤੇ ਦੁਗੁਣ ਦਿੜੀ ਉਨ ਮਾਏ." (ਗਉ ਮਃ ੫) ੨੦. ਫੁੱਲ. ਪੁਸ੍ਪ. "ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ." (ਕਲਿ ਅਃ ਮਃ ੪) ਬ੍ਰਹਮ੍ਬਿਰਛ ਦੀ ਸ਼ਾਖਾ ਨਾਮ ਹੈ, ਸ਼ੁਭਗੁਣ ਗੁਣ (ਫੁੱਲ) ਹਨ, ਉਨ੍ਹਾਂ ਨੂੰ ਚੁਣਕੇ ਪੂਜਾ ਕਰੋ। ੨੧. ਵ੍ਯਾਕਰਣ ਤਿੰਨ ਅਨੁਸਾਰ ਗੁਣ- ਅ, ਏ, ਓ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵਿ- ਜੈਸਾ. ਯਾਦ੍ਰਿਸ਼. "ਜੇਹਾ ਆਇਆ ਤੇਹਾ ਜਾਸੀ." (ਮਾਝ ਅਃ ਮਃ ੩) ਸਿੰਧੀ. ਜੇਹੋ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਦੇਖੋ, ਧਾਰਣ ਅਤੇ ਧਾਰਣਾ. "ਪ੍ਰਭੁ ਸਗਲ ਤੁਮਾਰੀ ਧਾਰਨਾ." (ਰਾਮ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸੰਗ੍ਯਾ- ਦ੍ਰਿਸ਼੍ਯ ਕਾਵ੍ਯ. ਨਾਟਕ। ੨. ਨਕਲ। ੩. ਤਿੰਨ ਰੱਤੀ ਭਰ ਤੋਲ। ੪. ਚਾਂਦੀ। ੫. ਸੰਗੀਤ ਅਨੁਸਾਰ ਸੱਤ ਮਾਤ੍ਰਾ ਦਾ ਤਾਲ। ੬. ਇੱਕ ਅਰਥਾਲੰਕਾਰ. ਸ੍ਵਰੂਪ ਅਥਵਾ ਗੁਣ ਕਰਕੇ ਕਿਸੇ ਜੇਹਾ ਰੂਪ ਧਾਰਨ ਵਾਲਾ "ਰੂਪਕ" ਅਲੰਕਾਰ ਹੈ. ਅਰਥਾਤ ਬਿਨਾ ਨਿਸੇਧ ਦੇ ਉਪਮਾਨ ਅਤੇ ਉਪਮੇਯ ਨੂੰ ਇੱਕ ਰੂਪ ਠਹਿਰਾਉਣਾ.#ਉਪਮੇਯਹਿ ਉਪਮਾਨਹਿ ਜੋਊ,#ਏਕਰੂਪ ਕਰ ਵਰਣੈ ਦੋਊ,#ਤਿਹ ਕੋ ਰੂਪਕ ਕਰਹਿ ਉਚਾਰ,#ਜੌਨ ਲਖੈਂ ਭੇਦਾਲੰਕਾਰ.#(ਗੁਰਬਗੰਜਨੀ)#ਇਸ ਅਲੰਕਾਰ ਦੇ ਮੁੱਖ ਦੋ ਭੇਦ ਹਨ, ਇੱਕ ਤਦਰੂਪ, ਦੂਜਾ ਅਭੇਦ, ਤਦਰੂਪ ਦਾ ਅਰਥ ਹੈ ਤੇਹੋ ਜੇਹਾ ਰੂਪ, ਯਥਾ- ਕਮਲ ਜੇਹੇ ਨੇਤ੍ਰ, ਚੰਦ੍ਰਮਾ ਜੇਹਾ ਮੁਖ ਆਦਿ. ਅਭੇਦ ਦਾ ਅਰਥ ਹੈ ਅਭਿੰਨ. ਅਰਥਾਤ ਉਪਮੇਯ ਅਤੇ ਉਪਮਾਨ ਵਿੱਚ ਭੇਦ ਨਹੀਂ, ਯਥਾ- ਨੇਤ੍ਰਕਮਲ, ਚੰਦ੍ਰਮੁਖ ਆਦਿ ਇਸ ਵਿੱਚ ਜੇਹਾ ਤੇਹਾ ਆਦਿ ਪਦ ਨਹੀਂ ਵਰਤੀਦੇ, ਕਿਉਂਕਿ ਅਭੇਦ ਰੂਪਕ ਸਿੱਧ ਕਰਦਾ ਹੈ ਕਿ ਨੇਤ੍ਰ ਕਮਲਰੂਪ ਹੀ ਹਨ ਅਤੇ ਮੁਖ ਚੰਦ੍ਰਮਾਰੂਪ ਹੀ ਹਨ ਅਤੇ ਮੁਖ ਚੰਦ੍ਰਮਾਰੂਪ ਹੈ. ਮੁਖ ਤੋਂ ਭਿੰਨ ਚੰਦ੍ਰਮਾ ਨਹੀਂ, ਅਰ ਨੇਤ੍ਰਾਂ ਤੋਂ ਭਿੰਨ ਕਮਲ ਨਹੀਂ. ਤਦਰੂਪ ਦਾ ਉਦਾਹਰਣ-#ਗਗਨਮੈ ਥਾਲ ਰਵਿ ਚੰਦ ਦੀਪਕ ਬਨੇ.#(ਧਨਾ ਮਃ ੧)#ਅਭੇਦ ਦਾ ਉਦਾਹਰਣ-#"ਹਰਿ ਚਰਨਕਮਲ ਮਕਰੰਦ ਲੋਭਿਤ ਮਨੋ."#(ਧਨਾ ਮਃ ੧)#ਕਵੀਆਂ ਨੇ ਇਨ੍ਹਾਂ ਦੋ ਭੇਦਾਂ ਦੇ ਅੱਗੇ ਤਿੰਨ ਭੇਦ ਹੋਰ ਕਲਪੇ ਹਨ. ਅਰਥਾਤ, ਸਮ, ਅਧਿਕ ਅਤੇ ਨ੍ਯੂਨ.#(ੳ) ਉਪਮੇਯ ਅਤੇ ਉਪਮਾਨ ਨੂੰ ਤੁੱਲ ਕਹਿਣਾ "ਸਮਰੂਪਕ" ਹੈ.#ਉਦਾਹਰਣ-#ਮੁੰਦਾ ਸੰਤੋਖੁ ਸਰਮੁ, ਪਤੁ ਝੋਲੀ,#ਧਿਆਨ ਕੀ ਕਰਹਿ ਬਿਭੂਤਿ,#ਖਿੰਬਾ ਕਾਲੁ ਕੁਆਰੀ ਕਾਇਆ,#ਜੁਗਤਿ ਡੰਡਾ ਪਰਤੀਤਿ.#(ਜਪੁ)#ਜਤੁ ਪਹਾਰਾ ਧੀਰਜੁ ਸੁਨਿਆਰੁ,#ਅਹਰਣਿ ਮਤਿ ਵੇਦੁ ਹਥਿਆਰੁ,#ਭਉ ਖਲਾ ਅਗਨਿ ਤਪ ਤਾਉ,#ਭਾਂਡਾ ਭਾਉ ਅਮ੍ਰਿਤੁ ਤਿਤੁ ਢਾਲਿ,#ਘੜੀਐ ਸਬਦੁ ਸਚੀ ਟਕਸਾਲ.#(ਜਪੁ)#ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ,#ਦਿਵਸ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ.#(ਜਪੁ)#ਕਾਂਤਿ ਕਲ ਤਾਲ ਮੇ ਪ੍ਰਫੁੱਲਿਤ ਵਿਸਾਲ ਦਲ#ਮ੍ਰਿਦੁਲ ਮ੍ਰਿਦੁਲ ਤੁੱਲ ਲਾਲ ਲਾਲ ਮਾਨਿਯੇ,#ਰਾਜਤ ਮਰਾਲਰਾਜ ਸੰਤਨ ਸਮਾਜ ਪਾਸ#ਪਾਂਸ਼ੁ ਹੈ ਪਰਾਗ ਦਿਨ ਰੈਨ ਮੇ ਸੁਹਾਨਿਯੇ,#ਸਿਲੀਮੁਖ ਸਿੱਖ ਮਨ ਸੌਰਭ ਆਨੰਦ ਦੇਤ#ਛੋਰਤ ਨ ਆਸ ਪਾਸ ਦਾਸ ਸੋ ਭ੍ਰਮਾਨਿਯੇ,#ਉਦਕ ਕਰਮ ਛੁਇ ਸਕੈ ਨ ਭਰਮ ਮਲ#ਐਸੇ ਸ਼੍ਰੀ ਗੋਬਿੰਦਸਿੰਘ ਪਦਕੰਜ ਜਾਨਿਯੇ.#(ਨਾਪ੍ਰ)#ਰਾਮਕੁਁਵਰ ਗਿਰਿਵਰ ਕੇ ਸਮਸਰ,#ਕਥਾ ਜੁ ਉਪਜੀ ਸਲਿਤਾ ਸੁਖਕਰ,#ਗੁਰੁਯਸ਼ ਉੱਜਲ ਜਲ ਭਰਪੂਰਾ,#ਪ੍ਰੇਮ ਪ੍ਰਵਾਹ ਵਿਮਲ ਬਹਿ ਰੂਰਾ,#ਭ੍ਰਮ ਵੇਮੁਖਤਾ ਦ੍ਵੈ ਦ੍ਰਿਢ ਕੂਲਾ,#ਜਿਨ ਪਰ ਅਵਗੁਣ ਤਰੁ ਗਨ ਫੂਲਾ,#ਪਠਨ ਸੁਨਨ ਬਲ ਬੇਗ ਬਿਸਾਲਾ,#ਜਰ ਸਮੇਤ ਭਗਨਤ ਤਤਕਾਲਾ,#ਸਦਗੁਣ ਕਮਲ ਬ੍ਰਿੰਦ ਵਿਕਸਾਵਤ,#ਮਨ ਸੰਤਨ ਜਲਜੰਤੁ ਅਨਿੰਦਿਤ,#ਕਰਤ ਕੇਲ ਗੁਰੁ, ਰਹਿਤ ਅਨੰਦਿਤ,#ਦਸ ਗੁਰੁ ਦਸਹੁ ਘਾਟ ਜਿਸ ਕੇਰੇ,#ਦੁਖੀ ਤ੍ਰਿਖਾਤੁਰ ਜਨ ਹਨਐ ਨੇਰੇ,#ਗੁਰੁਯਸ਼ ਜਲ ਤੇ ਸਭ ਸੁਖ ਪਾਵਹਿ",#ਵਿਸਯਨ ਤ੍ਰਿਖਾ ਤੁਰਤ ਬਿਨਸਾਵਹਿ",#ਅੰਤਕ ਘਾਮ ਪੀਰ ਨਹਿ ਦੇਈ,#ਨਿਤ ਪ੍ਰਤਿ ਨਿਕਟ ਹੋਇ ਜੋ ਸੇਈ.#ਔਰ-#ਰਾਮਕੁਁਵਰ ਪਰਬੀਨ ਜੁ ਮਾਲੀ,#ਕੀਰਤਿ ਗੁਰੁਨ ਸਕੇਲ ਵਿਸਾਲੀ,#ਗ੍ਰੰਥ ਬਨਾਵਨ ਬਾਗ ਲਗਾਯਹੁ,#ਤਰੁਵਰ ਗਨ ਅਧ੍ਯਾਯ ਸੁਹਾਯਹੁ,#ਛੰਦ ਅਨੇਕ ਪ੍ਰਕਾਰਨ ਸਾਖਾ,#ਤੁਕ ਬਹੁ ਪਤ੍ਰ ਸਘਨ ਸੁਭ ਭਾਖਾ,#ਗੁਣ ਗਣ ਤਿਨ ਮਹਿ ਸੁਮਨਸ ਫੂਲੇ,#ਅਰਥ ਸੁਫਲ ਯੁਤ ਭੂਖਨ ਝੂਲੇ,#ਸ਼ਾਂਤਿ ਰਸਾਦਿਕ ਰਸ ਜਿਨ ਮਾਹੀਂ,#ਕਸ੍ਟ ਘਾਮ ਹਤ ਛਾਯਾ ਤਾਹੀਂ,#ਪ੍ਰੇਮਵਾਰਿ ਤੇ ਸੇਚਨ ਕਰਤਾ,#ਢਿਗ ਨਹਿ ਹੋਯ ਮੋਹ ਪਸ਼ੁ ਹਰਤਾ,#ਅਸ ਉਪਬਨ ਮੇ ਜੋ ਨਰ ਬਾਸੇ,#ਮੋਖ ਸੁਗੰਧ ਸਦਾ ਤਿਨ ਪਾਸੇ. (ਨਾਪ੍ਰ)#ਬੀਤਗਈ ਮਮਤਾ ਰਜਨੀ#ਮਦ ਮੋਹ ਮਹਾਂ ਤਮ ਪੁੰਜ ਜੁਦੈ ਭਯੇ,#ਕਾਮਰੁ ਕੋਹ ਉਲੂਕ ਦੁਰੇ#ਸੁਚਿ ਸੰਤ ਬਿਬੇਕ ਸਰੋਜ ਮੁਦੈ ਭਯੇ,#ਸ਼ੇਖ਼ਰ ਤਾਰਾ ਅਲੋਕ ਅਥੈਗਯੇ#ਪੁੰਨ ਕੇ ਪੰਥ ਪ੍ਰਕਾਸ਼ ਨੁਦੈ ਭਯੇ,#ਸ਼੍ਰੀ ਹਰਿਰਾਇ ਗੁਰੂ ਜਬ ਤੈਂ#ਕਲਿਕਾਲ ਮੇ ਸੂਰਯਰੂਪ ਉਦੈ ਭਯੇ. (ਗੁਰੁਪੰਚਾਸ਼ਿਕਾ)#ਸੋਢਿਵੰਸ਼ ਸਾਗਰ ਤੋਂ ਉਦਿਤ ਅਖੰਡ ਅਤਿ#ਕਰਤ ਪ੍ਰਕਾਸ਼ ਨਿਸਿ ਵਾਸਰ ਅਮੰਦ ਹੈ,#ਸਕਲ ਕਲਾਨ ਪਰਿਪੂਰਨ ਰਹਿਤ ਅੰਕ#ਕੁਵਲੈ ਪ੍ਰਮੋਦਕ ਪ੍ਰਤੱਛ ਸੁਖਕੰਦ ਹੈ,#ਸ਼ੇਖਰ ਅਸ਼ੇਸ ਤਮਗੁਨ ਕੋ ਹਰਤ ਹਠ#ਕਰਤ ਪ੍ਰਦੋਸ ਦੂਰ ਦਲ ਦੁਖ ਦੁੰਦ ਹੈ,#ਵੰਦਨੀਯ ਵਿਸ਼੍ਵ ਕੋ ਵਿਰਾਜਤ ਅਨੰਦ ਭਰ੍ਯੋ#ਸ਼੍ਰੀ ਗੁਰੂ ਗੋਬਿੰਦਸਿੰਘ ਜੀ ਕੋ ਮੁਖ ਚੰਦ ਹੈ. (ਗੁਰੁਪੰਚਾਸ਼ਿਕਾ)#(ਅ) ਉਪਮੇਯ ਅਤੇ ਉਪਮਾਨ ਦੀ ਸਮਤਾ ਕਰਦੇ ਹੋਏ, ਇੱਕ ਦੀ ਵਿਸ਼ੇਸਤਾ ਪ੍ਰਗਟ ਕਰਨੀ "ਵਿਸ਼ੇਸ਼" ਰੂਪਕ ਹੈ.#ਉਦਾਹਰਣ-#ਐਸਾ ਹਰਿਧਨੁ ਸੰਚੀਐ, ਭਾਈ!#ਭਾਹਿ ਨ ਜਾਲੈ ਜਲਿ ਨਹੀ ਡੂਬੈ,#ਸੰਗੁ ਛੋਡਿ ਕਰਿ ਕਤਹੁ ਨ ਜਾਈ,#ਤੋਟਿ ਨ ਆਵੈ ਨਿਖੁਟਿ ਨ ਜਾਇ,#ਖਾਇ ਖਰਚਿ ਮਨੁ ਰਹਿਆ ਅਘਾਇ. (ਆਸਾ ਮਃ ੫)#ਪਾਂਸ਼ੁ ਪਰਾਗ ਸੀ ਸੋਹਤ ਸੁੰਦਰ#ਗੰਧਿ ਸੀ ਕੀਰਤਿ ਮੱਧ ਬਸਾਰਾ,#ਕੋਮਲ ਕੋਮਲਤਾ ਇਕ ਸੀ#ਨਿਰਲੇਪਤਾ ਸੀ ਨਿਰਲੇਪ ਸਮਾਨ,#ਜੋ ਭਵ ਭੂਰਿ ਭਰਾ ਸਰਸੀ#ਤਿਸ ਤੇ ਨਿਤ ਊਰਧ ਸੋ ਬਿਗਸ਼ਾਨਾ,#ਹੈਂ ਅਰਵਿੰਦ ਸੇ ਅੰਗਦ ਕੇ ਪਦ#ਸੌਖਦ ਏਕ ਵਿਸ਼ੇਸਤਾ ਜਾਨਾ. (ਨਾਪ੍ਰ)#ਬਰ ਕੀਰਤਿ ਜੌਨ ਅਮੀ ਰਤਿ ਭੌਨ#ਸੁ ਸੀਤਲਤਾ ਸੁਖ ਤੌਨ ਸੁਭਾਈ,#ਗਤਿ ਸਾਧਨ ਕੈਰਵ ਕੋ ਬਿਗਸਾਵਤ#ਦਾਸ ਰਿਦਾ ਨਭ ਬੀਚ ਸੁਹਾਈ,#ਤਪਤੰ ਦੁਖ ਤੀਰ ਨ ਆਵਤ ਹੈ#ਚਿਤ ਚਾਰੁ ਚਕੌਰ ਰਹੈ ਲਿਵ ਲਾਈ,#ਗੁਰੁ ਤੇਗਬਹਾਦੁਰ ਸੋਹਤ ਚੰਦ ਸੇ,#ਹੀਨ ਕਲੰਕ ਇਹੀ ਅਧਿਕਾਈ. (ਨਾਪ੍ਰ)#(ੲ) ਜੇ ਉਪਮੇਯ ਅਥਵਾ ਉਪਮਾਨ ਦੀ ਸਮਤਾ ਵਿੱਚ ਕੁਝ ਨ੍ਯੂਨਤਾ (ਕ਼ ਮੀ) ਵਰਣਨ ਕੀਤੀ ਜਾਵੇ, ਤਦ "ਨ੍ਯੂਨਰੂਪਕ" ਹੈ.#ਉਦਾਹਰਣ-#ਪੰਖਨ ਬਿਨਾ ਬਿਹੰਗ ਹੈਂ ਸ਼੍ਰੀ ਦਸ਼ਮੇਸ਼ ਤੁਰੰਗ....
ਸੰ. अलक्कार. ਸੰਗ੍ਯਾ- ਗਹਿਣਾ. ਜ਼ੇਵਰ. ਭੂਖਣ (ਭੂਸਣ). "ਅਲੰਕਾਰ ਮਿਲਿ ਥੈਲੀ ਹੋਈ ਹੈ." (ਧਨਾ ਮਃ ੫) ੨. ਸ਼ਬਦ ਅਤੇ ਅਰਥ ਦੇ ਵਰਣਨ ਕਰਨ ਦੀ ਉਹ ਰੀਤਿ, ਜੋ ਕਾਵ੍ਯ ਦੀ ਸ਼ੋਭਾ ਵਧਾਵੇ.¹ ਅਲੰਕਾਰ ਅਨੰਤ ਹਨ, ਪਰ ਮੁੱਖ ਦੋ ਹਨ:-#'ਸ਼ਬਦਾਲੰਕਾਰ.' ਜੋ ਸ਼ਬਦਾਂ ਨੂੰ ਭੂਸਿਤ ਕਰਨ, ਜੈਸੇ ਕਿ ਅਨੁਪ੍ਰਾਸ ਆਦਿ, ਅਤੇ 'ਅਰਥਾਲੰਕਾਰ' ਜੋ ਅਰਥਾਂ ਨੂੰ ਸ਼ੋਭਾ ਦੇਣ, ਜੈਸੇ ਕਿ ਉਪਮਾ ਰੂਪਕ ਆਦਿ. ਜੇ ਸ਼ਬਦ ਅਤੇ ਅਰਥਾਲੰਕਾਰ ਦੋਵੇਂ ਇੱਕ ਥਾਂ ਪਾਏ ਜਾਣ, ਤਦ ਉਭਯਾਲੰਕਾਰ ਸੰਗ੍ਯਾ ਹੁੰਦੀ ਹੈ. ਇਸ ਗ੍ਰੰਥ ਵਿੱਚ ਅੱਖਰ ਕ੍ਰਮ ਅਨੁਸਾਰ ਸਭ ਅਲੰਕਾਰ ਦਿਖਾਏ ਗਏ ਹਨ....
ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਦੇਖੋ, ਉਪਮਾ। ੨. ਸੰਗ੍ਯਾ- ਇੱਕ ਮਾਤ੍ਰਿਕ ਛੰਦ. ਇਸ ਦਾ ਨਾਉਂ ਨਿਸ਼ਾਨੀ ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ੧੩- ੧੦ ਤੇ ਵਿਸ਼੍ਰਾਮ, ਅੰਤ ਦੋ ਗੁਰੂ.#ਉਦਾਹਰਣ-#ਭਲੀ ਸੁਹਾਵੀ ਛਾਪਰੀ, ਜਾਮਹਿ ਗੁਨ ਗਾਏ,#ਕਿਤਹੀ ਕਾਮ ਨ ਧਉਲਹਰ, ਜਿਤੁ ਹਰਿ ਵਿਸਰਾਏ.#(ਸੂਹੀ ਮਃ ੫)#(ਅ) ਉਪਮਾਨ ਛੰਦ ਦਾ ਦੂਜਾ ਰੂਪ ਹੈ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ਪਹਿਲਾ ਵਿਸ਼੍ਰਾਮ ੧੩. ਤੇ, ਦੂਜਾ ੧੦. ਪੁਰ, ਹਰੇਕ ਚਰਣ ਦੇ ਆਦਿ ਗੁਰੂ, ਅੰਤ ਸ਼ਗਣ- .#ਉਦਾਹਰਣ-#ਅੱਖੀ ਬਾਝਹੁ ਵੇਖਣਾ, ਵਿਣ ਕੰਨਾ ਸੁਨਣਾ,#ਪੈਰ ਬਾਝਹੁ ਚੱਲਣਾ, ਵਿਣ ਹੱਥਾਂ ਕਰਣਾ,#ਜੀਭੈ ਬਾਝੁਹ ਬੋਲਣਾ, ਇਉ ਜੀਵਤਮਰਣਾ,#ਨਾਨਕ ਹੁਕਮ ਪਛਾਣਕੈ, ਤਉ ਖਸਮੈ ਮਿਲਣਾ.#(ਵਾਰ ਮਾਝ, ਮਃ ੨)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਉਪਮਾ....
ਕ੍ਰਿ. ਵਿ- ਦੋਨੋ. ਦੋਵੇਂ। ੨. ਵਿ- ਦੂਜਾ. ਦੂਜੀ. "ਨਹੀ ਹੋਤ ਕਛੁ ਦੋਊ ਬਾਰਾ." (ਬਾਵਨ) ੩. ਸੰਗ੍ਯਾ- ਦ੍ਵੈਤ. "ਯਯਾ ਜਾਰਉ ਦੁਰਮਤਿ ਦੋਊ." (ਬਾਵਨ)...
ਸੰਗ੍ਯਾ- ਤੇਹ. ਪਿਆਸ। ੨. ਸਰਵ- ਉਸ. ਤਿਸ. "ਤਿਹ ਜੋਗੀ ਕਉ ਜੁਗਤਿ ਨ ਜਾਨਉ." (ਧਨਾ ਮਃ ੯) ੩. ਦੇਖੋ, ਤਿਹੁ....
ਸਰਵ- ਜੋ। ੨. ਜਿਸ. "ਨਿੰਦ ਉਸਤਤਿ ਜੌਨ ਕੇ ਸਮ." (ਹਜਾਰੇ ੧੦) ੩. ਸੰਗ੍ਯਾ- ਦੇਖੋ, ਜਵਨ (ਯਵਨ). ੪. ਜੌਨ੍ਹ. ਜ੍ਯੋਤਸ੍ਨਾ. ਚਾਂਦਨੀ. ਚੰਦ੍ਰਿਕਾ. "ਤਹਾ ਚੰਦ੍ਰ ਕੀ ਨ ਜੌਨ ਹੈ." (ਰਾਮਾਵ) "ਬਰ ਕੀਰਤਿ ਜੋਨ." (ਨਾਪ੍ਰ)...
ਵਿ- ਪ੍ਰਧਾਨ. ਮੁਖੀਆ। ੨. ਮੁੱਢ ਵਿੱਚ ਹੋਇਆ। ੩. ਸ਼੍ਰੇਸ੍ਟ. ਉੱਤਮ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਸੰ. ਤਦ੍ਰੁਪ. ਵਿ- ਉਸ ਜੇਹਾ. ਸਮਾਨ. ਸਦ੍ਰਿਸ਼. ਦੇਖੋ, ਰੂਪਕ....
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਵਿ- ਜਿਸ ਦਾ ਭੇਦ ਨਾ ਪਾਇਆ ਜਾਵੇ।#੨. ਭੇਦ ਰਹਿਤ। ੩. ਸੰਗ੍ਯਾ- ਅਭੇਦਤਾ. ਏਕਤਾ। ੪. ਸੰ. ਅਭੇਦ੍ਯ. ਵਿ- ਜਿਸ ਦਾ ਛੇਦਨ ਨਾ ਹੋ ਸਕੇ. ਜੋ ਵਿੰਨ੍ਹਿਆ ਨਾ ਜਾ ਸਕੇ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਵਿ- ਤੈਸਾ. ਤਿਸ ਜੈਸਾ. "ਜੇਹਾ ਡਿਠਾ ਮੈ ਤੇਹੋ ਕਹਿਆ." (ਮਾਝ ਮਃ ੫)...
ਵ੍ਯ- ਜਿਸ ਤਰਹ. ਜਿਸ ਪ੍ਰਕਾਰ ਸੇ. ਜੈਸੇ. ਜਿਵੇਂ। ੨. ਬਰਾਬਰ. ਤੁੱਲ. ਸਮਾਨ....
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਸੰਗ੍ਯਾ- ਜੋ ਪਦਾਰਥਾਂ ਵੱਲ ਮਨ ਦੀ ਵ੍ਰਿੱਤੀ ਲੈ ਜਾਵੇ. ਨਯਨ. ਅੱਖ. ਚਸ਼ਮ. ਚਕ੍ਸ਼੍ਰ. "ਨੇਤ੍ਰ ਪੁਨੀਤ ਪੇਖਤ ਹੀ ਦਰਸ." (ਗਉ ਮਃ ੫) ੨. ਮਧਾਣੀ ਨੂੰ ਲਪੇਟੀ ਰੱਸੀ। ੩. ਬਿਰਛ ਦੀ ਜੜ। ੪. ਨਾੜੀ. ਰਗ। ੫. ਰਬ। ੬. ਦੋ ਸੰਖ੍ਯਾ ਬੋਧਕ, ਕ੍ਯੋਂਕਿ ਨੇਤ੍ਰ ਦੋ ਹੁੰਦੇ ਹਨ....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਵਿ- ਜੋ ਭਿਜਦਾ ਨਹੀਂ. ਪਸੀਜਨੇ ਤੋਂ ਬਿਨਾ. "ਮਨਮੁਖ ਅਭਿੰਨ ਨ ਭਿਜਈ." (ਵਾਰ ਸਾਰ ਮਃ ੪)#੨. ਸੰ. अभिन्न. ਵਿ- ਜੋ ਭਿੰਨ ਨਹੀਂ, ਜੋ ਜੁਦਾ ਨਹੀਂ. ਮਿਲਿਆ ਹੋਇਆ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵਿ- ਤੈਸਾ. ਤਾਦ੍ਰਿਸ਼. "ਤੇਹਾ ਹੋਵੈ ਜੇਹੇ ਕਰਮ ਕਮਾਇ." (ਆਸਾ ਮਃ ੩)...
ਦੇਖੋ, ਸਿੰਧੁ....
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਸੰ. ਸ੍ਥਾਲ. ਸੰਗ੍ਯਾ- ਪਾਤ੍ਰ. ਬਰਤਨ। ੨. ਚੌੜਾ ਅਤੇ ਚਪੇਤਲਾ ਭਾਂਡਾ. "ਥਾਲ ਵਿਚਿ ਤਿੰਨਿ ਵਸਤੂ ਪਈਓ, ਸਤੁ ਸੰਤੋਖੁ ਵੀਚਾਰੋ. ." (ਮੁੰਦਾਵਣੀ ਮਃ ੫) ਇਸ ਥਾਂ ਥਾਲ ਤੋਂ ਭਾਵ ਸ਼੍ਰੀ ਗੁਰੂ ਗ੍ਰੰਥਸਾਹਿਬ ਹੈ। ੩. ਸ੍ਥਲ. ਥਾਂ. ਜਗਾ. "ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ, ਬਨ ਜਲ ਪੂਰਨ ਥਾਲ ਕਾ." (ਮਾਰੂ ਸੋਲਹੇ ਮਃ ੫) ਹੇ ਵਨ ਜਲ ਆਦਿ ਸਥਾਨਾਂ ਦੇ ਪੂਰਨ ਕਰਤਾ....
ਸੰ. ਸੰਗ੍ਯਾ- ਸੂਰਜ. "ਰਵਿ ਸਸਿ ਪਵਣੁ ਪਾਵਕੁ ਨੀਰਾਰੇ." (ਗਉ ਅਃ ਮਃ ੫) ੨. ਅਗਨਿ। ੩. ਅੱਕ ਦਾ ਪੌਧਾ। ੪. ਬਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਸੂਰਜ ਬਾਰਾਂ ਮੰਨੇ ਹਨ। ੫. ਯੋਗ ਮਤ ਅਨੁਸਾਰ ਸੱਜਾ ਸੁਰ. ਦੇਖੋ, ਰਵਿਊਪਰਿ....
ਸੰ. चन्द ਧਾ- ਚਮਕਣਾ, ਖ਼ੁਸ਼ ਹੋਣਾ। ੨. ਸੰ. ਚੰਦ੍ਰ. ਸੰਗ੍ਯਾ- ਚੰਦ੍ਰਮਾ. ਚਾਂਦ. "ਚੰਦ ਦੇਖਿ ਬਿਗਸਹਿ ਕਉਲਾਰ." (ਬਸੰ ਮਃ ੫) ੩. ਇੱਕ ਸੰਖ੍ਯਾ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ. "ਚੰਦ ਅਗਨਿ ਰਸ ਮਹੀ ਗਿਨ ਭਾਦੋਂ ਪੂਰਨਮਾਸ."¹ (ਗੁਪ੍ਰਸੂ) ਅਰਥਾਤ ੧੬੩੧। ੪. ਚੰਦ੍ਰਸ੍ਵਰ. ਇੜਾ ਨਾੜੀ. "ਚੰਦ ਸਤ ਭੇਦਿਆ." (ਮਾਰੂ ਜੈਦੇਵ) ਦੇਖੋ, ਚੰਦਸਤ ੨.। ੫. ਭਾਵ- ਆਤਮਾ. "ਚੰਦੁ ਗੁਪਤੁ ਗੈਣਾਰਿ." (ਬਿਲਾ ਥਿਤੀ ਮਃ ੧) ਆਤਮਾ ਗੁਪਤ ਹੈ ਦਸਮਦ੍ਵਾਰ ਵਿੱਚ। ੬. ਚੌਹਾਨਵੰਸ਼ੀ ਪ੍ਰਿਥੀਰਾਜ ਦਿੱਲੀਪਤਿ ਦੇ ਦਰਬਾਰ ਦਾ ਭੂਸਣ ਚੰਦਕਵਿ, ਜਿਸ ਨੇ ੬੯ ਅਧ੍ਯਾਵਾਂ ਦਾ ਪ੍ਰਿਥੀਰਾਜਰਾਯਸੋ" ਨਾਮਕ ਗ੍ਰੰਥ ਰਾਜਪੂਤਵੰਸ਼ ਦਾ ਇਤਿਹਾਸਰੂਪ ਲਿਖਿਆ ਹੈ। ੭. ਮਹਾਭਾਰਤ ਦੇ ਉਦਯੋਗ ਪਰਵ ਦਾ ਉਲਥਾਕਾਰ ਇੱਕ ਸੁਨਿਆਰਾ ਕਵਿ। ੮. ਫ਼ਾ. [چند] ਵਿ- ਕੁਛ. ਤਨਿਕ. ਥੋੜਾ. "ਚੰਦ ਰੋਜ ਚਲਨਾ ਕਿਛੁ ਪਕੜੋ ਕਰਾਰ." (ਨਸੀਹਤ) ੯. ਕਿਤਨਾ. ਕਿਸਕ਼ਦਰ....
ਸੰਗ੍ਯਾ- ਦੀਵਾ. "ਦੀਪਕ ਪਤੰਗ ਮਾਇਆ ਕੇ ਛੇਦੇ." (ਭੈਰ ਕਬੀਰ) ੨. ਭਾਵ- ਗ੍ਯਾਨ. "ਅੰਧਲੇ ਦੀਪਕ ਦੇਇ." (ਆਸਾ ਮਃ ੧) ਦੇਖੋ, ਤੇਲ। ੩. ਇੱਕ ਸ਼ਬਦਾਲੰਕਾਰ. ਉਪਮੇਯ ਅਤੇ ਉਪਮਾਨਾਂ ਨੂੰ ਜੇ ਇੱਕ ਹੀ ਪਦ ਪ੍ਰਕਾਸ਼ੇ, ਅਥਵਾ ਅਨੇਕ ਕ੍ਰਿਯਾ ਦਾ ਇੱਕ ਹੀ ਕਾਰਕ ਵਰਣਨ ਕਰੀਏ, ਤਦ "ਦੀਪਕ" ਅਲੰਕਾਰ ਹੁੰਦਾ ਹੈ.#ਉਦਾਹਰਣ-#ਸੁਰ ਤਾਰ ਹੀ ਤੇ ਗੀਤ ਚਿਤ੍ਰਿਤ ਕਰੇ ਤੇ ਭੀਤਿ#ਸਾਚ ਕੀ ਮਿਤਾਈ ਮੀਤ ਜੋਧਾ ਜੁਟੇ ਜੰਗ ਤੇ,#ਅੰਜਨ ਦਿਯੇ ਤੇ ਦ੍ਰਿਗ ਮ੍ਰਿਗ ਸਿਖਲਾਯੇ ਖੇਲ#ਫੂਲ ਸ੍ਰਿਗ ਸੌਰਭ ਸੁ ਰੰਦਿਰ ਉਤੰਗ ਤੇ,#ਵਾਰਿਧਿ ਤਰੰਗਨ ਤੇ ਅੰਗਨਾ ਸੁ ਅੰਗਨ ਤੇ#ਵਿਦ੍ਰਮ ਸੁਰੰਗਨ ਤੇ ਪਟ ਚਢੇ ਰੰਗ ਤੇ,#ਸਤੀ ਸਤ ਹੀ ਤੇ ਜਤੀ ਜਤ ਤੇ ਟਹਲਸਿੰਘ#ਮਾਨੁਸ ਸੁਮਤਿ ਯੁਤ ਸੋਭਤ ਸੁਸੰਗ ਤੇ. (ਅਲੰਕਾਰ ਸਾਗਰਸੁਧਾ)#ਇਸ ਉਦਾਹਰਣ ਵਿੱਚ ਮਾਨੁਸ ਉਪਮੇਯ ਅਤੇ ਸਾਰੇ ਉਪਮਾਨਾਂ ਨੂੰ ਇੱਕ "ਸੋਭਤ" ਪਦ ਨੇ ਪ੍ਰਕਾਸ਼ ਕੀਤਾ.#ਇਸ ਅਲੰਕਾਰ ਦੇ ਵਿਦ੍ਵਾਨਾਂ ਨੇ ਚਾਰ ਭੇਦ ਹੋਰ ਥਾਪੇ ਹਨ, ਅਰਥਾਤ- ਕਾਰਕ ਦੀਪਕ, ਮਾਲਾ ਦੀਪਕ, ਆਵ੍ਰਿੱਤਿਦੀਪਕ ਅਤੇ ਦੇਹਲੀ ਦੀਪਕ.#(ਅ) ਅਨੇਕ ਕ੍ਰਿਯਾ ਲਈ ਜੇ ਕਰਤਾ ਦਾ ਨਾਮ ਇੱਕ ਵਾਰ ਹੀ ਵਰਣਨ ਕਰੀਏ, ਅਥਵਾ ਇੱਕੋ ਕਾਰਕ ਕਹੀਏ, ਤਦ "ਕਾਰਕ ਦੀਪਕ" ਹੈ.#ਉਦਾਹਰਣ-#ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ,#ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ,#ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ,#ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ,#ਜਿਸ ਨੋ ਤਿਲੁ ਨ ਤਮਾਏ. (ਵਾਰ ਬਿਹਾ ਮਃ ੪)#ਇਸ ਪਉੜੀ ਵਿੱਚ ਅਨੇਕ ਕ੍ਰਿਯਾ ਦਾ ਕਰਤਾ "ਹਰਿ ਕਰਤਾ" ਇੱਕੋ ਲਿਖਿਆ ਹੈ.#(ੲ) ਪਹਿਲੇ ਕਹੀ ਹੋਈ ਵਸਤੁ ਜੇ ਪਿਛਲੀ ਵਸਤੁ ਦੀ ਸਹਾਇਤਾ ਕਰਨ ਵਾਲੀ ਯਥਾਕ੍ਰਮ ਕਹੀ ਜਾਵੇ, ਤਦ "ਮਾਲਾ ਦੀਪਕ" ਅਲੰਕਾਰ ਹੈ.#ਉਦਾਹਰਣ-#ਗੁਰੁਸੇਵਾ ਮਨ ਕਰਤੀ ਨਿਰਮਲ,#ਨਿਰਮਲ ਮਨ ਤੇ ਗ੍ਯਾਨ,#ਗ੍ਯਾਨ ਭਏ ਆਤਮਸੁਖ ਪਾਵੈ,#ਜਾਂਤੇ ਸਭ ਦੁਖ ਹਾਨ.#(ਸ) ਬਾਰ ਬਾਰ ਪਦ ਅਥਵਾ ਅਰਥ ਪ੍ਰਕਾਸ਼ੇ, ਬਿਹ "ਆਵ੍ਰਿੱਤਿ ਦੀਪਕ" ਦਾ ਰੂਪ ਹੈ. ਇਸ ਦੇ ਦੋ ਭੇਦ ਹਨ- ਪਦਾਵ੍ਰਿੱਤਿ ਅਤੇ ਅਰਥਾਵ੍ਰਿੱਤਿ. ਜੇ ਬਾਰ ਬਾਰ ਪਦ ਪ੍ਰਕਾਸ਼ ਤਦ ਪਦਾਵ੍ਰਿੱਤਿ ਹੈ, ਯਥਾ-#ਹਰਿਧਨ ਜਾਪ ਹਰਿਧਨ ਤਾਪ ਹਰਿਧਨ ਭੋਜਨ ਭਾਇਆ. (ਗੂਜ ਮਃ ੫)#ਹਰਿ ਮੇਰਾ ਸਿੰਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪ ਹਰਿ ਮੇਰਾ ਭਾਈ. (ਗੂਜ ਮਃ ੩)#ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ. (ਸੋਰ ਮਃ ੫)#ਪੰਡਿਤ ਜਨ ਮਾਤੇ ਪੜ੍ਹਿ ਪੁਰਾਨ,#ਜੋਗੀ ਮਾਤੇ ਜੋਗ ਧਿਆਨ,#ਸੰਨਿਆਸੀ ਮਾਤੇ ਅਹੰਮੇਵ,#ਤਪਸੀ ਮਾਤੇ ਤਪ ਕੈ ਭੇਵ,#ਸਭ ਮਦ ਮਾਤੇ ਕੋਊ ਨ ਜਾਗ,#ਸੰਗ ਹੀ ਚੋਰ ਘਰੁ ਮੁਸਨਲਾਗ. (ਬਸੰ ਕਬੀਰ)#ਜੇ ਪਦ ਭਿੰਨ ਹੋਣ, ਪਰ ਅਰਥ ਇੱਕੋ ਹੋਵੇ ਤਦ "ਅਰਥਾਵ੍ਰਿੱਤਿ" ਦੀਪਕ ਹੈ. ਯਥਾ-#ਨਾਕੋ ਮੇਰਾ ਦੁਸਮਨ ਰਹਿਆ,#ਨਾ ਹਮ ਕਿਸ ਕੇ ਬੈਰਾਈ, ×××#ਸਭ ਕੋ ਮੀਤ ਹਮ ਆਪਨ ਕੀਨਾ,#ਹਮ ਸਭਨਾ ਕੇ ਸਾਜਨ. (ਧਨਾ ਮਃ ੫)#ਆਪਿ ਪਵਿਤੁ ਪਾਵਨ ਸਭਿ ਕੀਨੇ,#ਰਾਮਰਸਾਇਣੁ ਰਸਨਾ ਚੀਨੇ. (ਭੈਰ ਮਃ ੫)#ਸੁਸਾ ਅਵਾਸ ਗਏ ਸੁਖਰਾਸੀ, ਮਿਲੀ ਸੋਦਰੀ ਹਿਤ ਸੋਂ. (ਨਾਪ੍ਰ)#ਪੇਖ ਛਬਿ ਦੇਖ ਦੁਤਿ ਨਾਰਿ ਸੁਰ ਲੋਭਹੀਂ. (ਕਲਕੀ)#ਉੱਪਰਲੇ ਉਦਾਹਰਣਾਂ ਵਿੱਚ ਭਿੰਨ ਪਦਾਂ ਕਰਕੇ ਇੱਕੋ ਅਰਥ ਪ੍ਰਗਟ ਹੁੰਦਾ ਹੈ.#(ਹ) ਜੇ ਇੱਕ ਹੀ ਪਦ ਪਿਛਲੇ ਅਤੇ ਅਗਲੇ ਪਦ ਨੂੰ ਪ੍ਰਕਾਸ਼ੇ, ਤਦ "ਦੇਹਲੀ ਦੀਪਕ" ਹੁੰਦਾ ਹੈ, ਜਿਵੇਂ ਦੀਵਾ ਦੇਹਲੀ ਪੁਰ ਰੱਖਿਆ ਅੰਦਰ ਅਤੇ ਬਾਹਰ ਪ੍ਰਕਾਸ਼ ਕਰਦਾ ਹੈ.#ਉਦਾਹਰਣ-#ਪ੍ਰਭੁ ਕੀਜੈ ਕ੍ਰਿਪਾ ਨਿਧਾਨ ਹਮ ਹਰਿਗੁਣ ਗਾਵਹਿਗੇ. (ਕਲਿ ਮਃ ੪)#ਇੱਥੇ "ਕ੍ਰਿਪਾ" ਪਦ ਕੀਜੈ ਅਤੇ ਨਿਧਾਨ ਦੋਹਾਂ ਨਾਲ ਸੰਬੰਧ ਰਖਦਾ ਹੈ, ਯਥਾ- ਕੀਜੈ ਕ੍ਰਿਪਾ, ਕ੍ਰਿਪਾ- ਨਿਧਾਨ। ੪. ਕਾਮਦੇਵ. ਮਨਮਥ। ੫. ਕੇਸਰ। ੬. ਭੁੱਖ ਨੂੰ ਤੇਜ਼ ਕਰਨ ਵਾਲਾ ਪਦਾਰਥ। ੭. ਬਾਜ਼ ਪੰਛੀ। ੮. ਹਨੁਮਤ ਦੇ ਮਤ ਅਨੁਸਾਰ ਛੀ ਪ੍ਰਧਾਨ ਰਾਗਾਂ ਵਿੱਚੋਂ ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ. ਇਸ ਦਾ ਗ੍ਰਹ ਸ੍ਵਰ ਸੜਜ ਹੈ। ੯. ਵਿ- ਪ੍ਰਕਾਸ਼ਕ. ਉਜਾਲਾ. ਕਰਨ ਵਾਲਾ....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਦੇਖੋ, ਚਰਣਕਮਲ. "ਚਰਨਕਮਲ ਅਸਥਿਤ ਰਿਦ ਅੰਤਰਿ." (ਸਾਰ ਮਃ ੫) "ਚਰਨਕਵਲ ਹਿਰਦੈ ਗਹਿ ਨਾਨਕ." (ਗਉ ਮਃ ੫) ੨. ਦੇਖੋ, ਚਾਰ ਚੌਕੀਆ....
ਸੰ. ਸੰਗ੍ਯਾ- ਫੁੱਲ ਦਾ ਰਸ. ਪੁਸਪ ਦਾ ਸ਼ਹਿਦ. "ਹਰਿ ਚਰਣਕਵਲ ਮਕਰੰਦ ਲੋਭਿਤ ਮਨੋ." (ਸੋਹਿਲਾ) ੨. ਫੁੱਲ ਦੀ ਤਰੀ। ੩. ਜਲ. "ਘਣ ਉਨਵਿ ਵੁਠੇ ਜਲਿ ਥਲਿ ਪੂਰਿ ਰਹਿਆ ਮਕਰੰਦ ਜੀਉ." (ਰਾਮ ਮਃ ੫. ਰੁਤੀ) ੪. ਭ੍ਰਮਰ. ਭੌਰਾ. "ਮੁਰਾਰਿ ਮਨ ਮ਼ਕਰੰਦ." (ਗੂਜ ਅਃ ਮਃ ੫) ੫. ਦੇਖੋ, ਸਵੈਯੇ ਦਾ ਰੂਪ ੨੫....
ਵ੍ਯ- ਮਾਨੋ. ਗੋਯਾ. ਜਾਣੀਓਂ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਵਿ- ਬਹੁਤ "ਅਧਿਕ ਸੁਆਦ ਰੋਗ ਅਧਿਕਾਈ." (ਮਲਾ ਮਃ ੧) ੨. ਸ਼ੇਸ. ਬਾਕੀ। ੩. ਸੰਗ੍ਯਾ- ਪੰਜਾਬੀ ਵਿੱਚ ਇਕ ਮਾਤ੍ਰਾ, ਜੋ ਦੂਜ ਦੇ ਚੰਦ ਜੇਹੀ ਹੁੰਦੀ ਹੈ, ਅਤੇ ਦੁੱਤ (ਦ੍ਵਿਤ੍ਵ) ਦਾ ਕੰਮ ਦਿੰਦੀ ਹੈ. ਜਿਵੇਂ "ਅੱਲਾ" ਅਧਿਕ ਨਾਲ "ਲ" ਦੋ ਹੋ ਗਏ। ੪. ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਇਹ ਹੈ ਕਿ ਆਧੇਯ ਦੇ ਮੁਕਾਬਲੇ ਆਧਾਰ ਦੀ ਅਧਿਕਤਾ ਵਰਣਨ ਕਰਨੀ. "ਜਹਿਂ ਅਧੇਯ ਤੇ ਅਧਿਕ ਅਧਾਰ." (ਗਰਬਗੰਜਨੀ)#"ਰੋਮ ਰੋਮ ਵਿੱਚ ਰੱਖਿਓਨ#ਕਰ ਬ੍ਰਹਮੰਡ ਕਰੋੜ ਸੁਮਾਰਾ." (ਭਾਗੁ)#ਇਸ ਥਾਂ ਆਧੇਯ ਬ੍ਰਹਮੰਡ ਨਾਲੋਂ ਰੋਮ ਆਧਾਰ ਦੀ ਅਧਿਕਤਾ ਕਹੀ....
ਵਿ- ਕਮ. ਘੱਟ। ੨. ਪਾਪੀ. ਨੀਚ....
ਕ੍ਰਿ- ਕਥਨ ਕਰਨਾ. ਆਖਣਾ। ੨. ਸੰਗ੍ਯਾ- ਵਡੀ ਕਿਸਮ ਦੀ ਮਕੜੀ ਜੋ ਘਰਾਂ ਦੇ ਅੰਦਰ ਜਾਲਾ ਤਾਣਦੀ ਹੈ. ਮੱਕੜ. ਕਾਹਣਾ. ਦੇਖੋ, ਕਰਨਾ....
ਦੇਖੋ, ਰੂਪਕ (ੳ)...
ਸੰ. ਮੁਦ੍ਰਾ. ਸੰਗ੍ਯਾ- ਮੁਹਰਛਾਪ। ੨. ਬੰਦ ਕਰਨ ਦੀ ਕ੍ਰਿਯਾ। ੩. ਭੇਤ. ਰਾਜ਼। ੪. ਯੋਗੀਆਂ ਦੇ ਕੰਨ ਵਿੱਚ ਪਹਿਰਿਆ ਮੁੰਦਰੀ ਦੇ ਆਕਾਰ ਦਾ ਕੁੰਡਲ. "ਮੁੰਦਾ ਸੰਤੋਖੁ." (ਜਪੁ) ਸੰਤੋਖ ਦੀਆਂ ਮੁਦ੍ਰਾਂ....
ਦੇਖੋ, ਸੰਤੋਖ....
ਦੇਖੋ, ਸਰਮ. "ਸਰਮੁ ਧਰਮੁ ਦੁਇ ਛਪਿ ਖਲੋਏ." (ਤਿਲੰ ਮਃ ੧)...
ਦੇਖੋ, ਪਤ। ੨. ਪਾਤ੍ਰ. "ਪਤੁ ਵੀਚਾਰ ਗਿਆਨਮਤਿ ਡੰਡਾ." (ਆਸਾ ਮਃ ੧) ੩. ਪਤ੍ਰ. ਪੱਤਾ. "ਸਾਖਾ ਮੂਲ ਪਤੁ ਨਹੀ ਡਾਲੀ." (ਆਸਾ ਛੰਤ ਮਃ ੧)...
ਸੰ. ਝੌਲਿਕ. ਸੰਗ੍ਯਾ- ਛੋਟਾ ਝੋਲਾ. ਥੈਲੀ। ੨. ਫ਼ਕੀਰਾਂ ਦੀ ਭਿਖ੍ਯਾ ਮੰਗਣ ਦੀ ਗੁਥਲੀ. "ਮੁੰਦਾ ਸੰਤੋਖੁ ਸਰਮੁ ਪਤੁ ਝੋਲੀ." (ਜਪੁ) ੩. ਕੱਛ ਪਜਾਮੇ ਆਦਿ ਦਾ ਆਸਣ। ੪. ਪਹਿਰੇ ਹੋਏ ਵਸਤ੍ਰ ਦਾ ਪੇਟ ਅੱਗੇ ਦਾ ਲਟਕਦਾ ਭਾਗ....
ਸੰ. ਧ੍ਯੈ ਦਾ ਅਰਥ ਹੈ ਸੋਚ ਵਿਚਾਰ, ਇਸ ਤੋਂ ਧ੍ਯਾਨ ਸ਼ਬਦ ਬਣਦਾ ਹੈ, ਜਿਸ ਦਾ ਅਰਥ ਹੈ ਕਿਸੇ ਵਸ੍ਤੁ ਵਿੱਚ ਵ੍ਰਿੱਤਿ ਦਾ ਲਿਵਲੀਨ ਕਰਨਾ. ਚਾਰੇ ਪਾਸਿਓਂ ਮਨ ਨੂੰ ਰੋਕਕੇ ਇੱਕ ਵਿਸਯ ਤੇ ਟਿਕਾਉਣ ਦੀ ਕ੍ਰਿਯਾ. ਪਾਤੰਜਲ ਦਰ੍ਸ਼ਨ ਨੇ ਲਿਖਿਆ ਹੈ- ''तत्र प्रत्ययैकता ध्यानं'' (ਯੋਗਸੂਤ੍ਰ, ੩- ੨) "ਸੁਣਿਐ ਲਾਗੈ ਸਹਜਿ ਧਿਆਨੁ." (ਜਪੁ) "ਧਿਆਨੀ ਧਿਆਨੁ ਲਾਵਹਿ." (ਸ੍ਰੀ ਅਃ ਮਃ ੫) ੨. ਅੰਤਹਕਰਣ ਵਿਚ ਕਿਸੇ ਵਸਤੁ ਦਾ ਪ੍ਰਤੱਖ ਭਾਵ। ੩. ਖਿਆਲ. ਚਿੰਤਨ....
ਸੰ. ਵਿਭਤਿ. ਸੰਗ੍ਯਾ- ਸੰਪਦਾ. ਐਸ਼੍ਵਰਯ. ਧਨ. ਦੌਲਤ. "ਮਾਲਾ ਫੇਰੈ, ਮੰਗੈ ਬਿਭੂਤ." (ਰਾਮ ਮਃ ੫) "ਕਰਹਿ ਬਿਭੂਤਿ, ਲਗਾਵਹਿ ਭਸਮੈ." (ਮਾਰੂ ਸੋਲਹੇ ਮਃ ੧) ੨. ਭਸਮ. ਰਾਖ. ਸੁਆਹ "ਗਹਿਰੀ ਬਿਭੂਤ ਲਾਇ ਬੈਠਾ ਤਾੜੀ." (ਰਾਮ ਮਃ ੫) "ਧਿਆਨ ਕੀ ਕਰਹਿ ਬਿਭੂਤਿ." (ਜਪੁ)...
ਦੇਖੋ, ਕਾਲ. "ਕਾਲੁ ਨ ਚਾਂਪੈ ਹਰਿਗੁਣ ਗਾਇ. (ਓਅੰਕਾਰ) ੨. ਦੇਖੋ, ਕਾਲੂ। ੩. ਕਲ੍ਹ. ਕਲ੍ਯ. ਵੀਤ ਗਿਆ ਦਿਨ. "ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ." (ਜੈਜਾ ਮਃ ੯)...
ਕੁਮਾਰੀ. ਪੰਜ ਵਰ੍ਹੇ ਤੀਕ ਦੀ ਕੰਨ੍ਯਾ। ੨. ਕੰਨ੍ਯਾ. ਲੜਕੀ. "ਗਾਛਹੁ ਪੁਤ੍ਰੀ ਰਾਜਕੁਆਰਿ." ਬਸੰ ਅਃ ਮਃ ੧) "ਰਾਜਕੁਆਰਿ ਪੁਰੰਦਰੀਏ." (ਰਾਮ ਨਾਮਦੇਵ) ੩. ਬਿਨਾ ਵਿਆਹੀ ਕੰਨ੍ਯਾ. "ਜਾ ਕੁਆਰੀ ਤਾ ਚਾਉ." (ਸ. ਫਰੀਦ) ੪. ਲੌਂਡੀ. ਦਾਸੀ. "ਜਾਚੈ ਘਰਿ ਲਛਮੀ ਕੁਆਰੀ." (ਮਲਾ ਨਾਮਦੇਵ) ੫. ਕਵਰੀ. ਕਵਲ. ਬੁਰਕੀ. "ਖਿੰਥਾ ਕਾਲ ਕੁਆਰੀ ਕਾਇਆ." (ਜਪੁ) ਦੇਹ ਨੂੰ ਕਾਲ ਦਾ ਗ੍ਰਾਸ ਜਾਣਨਾ ਇਹ ਖਿੰਥਾ ਹੈ....
ਸੰ. ਕਾਯ. ਸੰਗ੍ਯਾ- ਦੇਹ. ਸ਼ਰੀਰ. "ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਊਪਰਿ ਛਾਰੋ." (ਗਉ ਮਃ ੧) "ਜਬ ਲਗੁ ਕਾਲ ਗ੍ਰਸੀ ਨਹਿ ਕਾਂਇਆ." (ਭੈਰ ਕਬੀਰ)...
ਸੰ. ਯੁਕ੍ਤਿ. ਸੰਗ੍ਯਾ- ਤਦਬੀਰ. "ਜੋਗੀ ਜੁਗਤਿ ਨ ਜਾਣੈ ਅੰਧ." (ਧਨਾ ਮਃ ੧) ੨. ਤਰਕ. ਦਲੀਲ. "ਜੁਗਤਿਸਿੱਧ ਇਹ ਬਾਤ." (ਸਲੋਹ) ੩. ਤ਼ਰੀਕ਼ਾ. ਢੰਗ. ਇਆਹੂ ਜੁਗਤਿ ਬਿਹਾਨੇ ਕਈ ਜਨਮ ਹੈ." (ਸੁਖਮਨੀ) ੪. ਪ੍ਰਬੰਧ. ਇੰਤਜਾਮ. "ਜੀਅ ਜੁਗਤਿ ਜਾਕੈ ਹੈ ਹਾਥਿ." (ਗਉ ਮਃ ੫) ੫. ਯੋਗ੍ਯਤਾ "ਜੋ ਵਰਤਾਏ ਸਾਈ ਜੁਗਤਿ." (ਸੁਖਮਨੀ)...
ਸੰਗ੍ਯਾ- ਦੰਡ. ਸੋਟਾ. "ਜਮ ਕਾਲੁ ਸਹਹਿ ਸਿਰਿ ਡੰਡਾ ਹੇ." (ਸੋਹਿਲਾ) ੨. ਸੰਨ੍ਯਾਸੀ ਦਾ ਦੰਡ. "ਡੰਡਾ ਮੁੰਦ੍ਰਾ ਖਿੰਥਾ ਆਧਾਰੀ." (ਬਿਲਾ ਕਬੀਰ)...
ਸੰ. ਪ੍ਰਤੀਤ. ਸੰਗ੍ਯਾ- ਨਿਸ਼੍ਚਯ. ਭਰੋਸਾ. ਯਕ਼ੀਨ. ਸ਼੍ਰੱਧਾ. "ਜਾਕੈ ਮਨਿ ਗੁਰ ਕੀ ਪਰਤੀਤਿ." (ਸੁਖਮਨੀ)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਸੰ. ਯਤ. ਸੰਗ੍ਯਾ- ਇੰਦ੍ਰੀਆਂ ਨੂੰ ਕਾਬੂ ਕ਼ਰਨਾ. "ਜਤੁ ਪਹਾਰਾ ਧੀਰਜੁ ਸੁਨਿਆਰੁ." (ਜਪੁ) ੨. ਸੰ. ਜਤੁ. ਗੂੰਦ। ੩. ਲਾਖ (ਲਾਕ੍ਸ਼ਾ)...
ਸੰਗ੍ਯਾ- ਪਹਾੜਾ. ਅੰਗ ਦੇ ਗੁਣਾ ਕਰਨ ਦੀ ਸੂਚੀ ਅਥਵਾ ਨਕਸ਼ਾ. ਗਣਿਤ ਦਾ ਕੋਠਾ. Table of multiplication। ੨. ਸੰ. ਪ੍ਰਸ੍ਤਾਰ. ਫੈਲਾਉ. ਵਿਸਤਾਰ। ੩. ਪ੍ਰਭਾਵ. ਸਾਮਰਥ੍ਯ. "ਨਾਨਕ ਪ੍ਰਗਟ ਪਹਾਰੇ." (ਸੋਰ ਮਃ ੫) "ਪ੍ਰਗਟ ਪਹਾਰਾ ਜਾਪਦਾ." (ਵਾਰ ਗਉ ੧. ਮਃ ੪) ੪. ਪ੍ਰਚਾਰ. ਚਲਨ। ੫. ਪ੍ਰਹਾਰ ਕਰਨ ਦਾ ਥਾਂ. ਲੁਹਾਰ ਸੁਨਿਆਰ ਆਦਿ ਦਾ ਕਾਰਖ਼ਾਨਾ, ਜਿਸ ਵਿੱਚ ਧਾਤੁ ਨੂੰ ਤਪਾਕੇ ਘਨ (ਹਥੌੜੇ) ਦੇ ਪ੍ਰਹਾਰ ਨਾਲ ਘੜੀਦਾ ਹੈ. ਦੇਖੋ, ਪਾਹਾਰਾ....
ਸੰ. ਧੈਯਰ੍ਯ. ਸੰਗ੍ਯਾ- ਚਿੱਤ ਦਾ ਟਿਕਾਉ. ਕਲੇਸ਼ ਵਿੱਚ ਮਨ ਦੀ ਇਸ੍ਥਿਤਿ. "ਧੀਰਜ ਮਨਿ ਭਏ ਹਾਂ." (ਆਸਾ ਮਃ ੫) "ਧੀਰਜੁ ਜਸੁ ਸੋਭਾ ਤਿਹ ਬਨਿਆ." (ਬਾਵਨ)...
ਸੰਗ੍ਯਾ- ਆਯਸਘਨ. ਲੋਹੇ ਦਾ ਪਿੰਡ, ਜੋ ਲੋਹੇ ਆਦਿ ਧਾਤੂਆਂ ਦੇ ਘੜਨ ਲਈ ਲੋਹਾਰਾਂ ਦੇ ਕਾਰਖਾਨੇ ਹੁੰਦਾ ਹੈ. ਇਸ ਉੱਪਰ ਲੋਹਾ, ਠੰਢਾ ਜਾਂ ਗਰਮ, ਰੱਖਕੇ ਘਨ (ਹਥੌੜੇ) ਨਾਲ ਘੜਿਆ ਜਾਂਦਾ ਹੈ. ਆਹਨੀ. ਨਿਹਾਈ. "ਅਹਰਣਿ ਮਤਿ ਵੇਦੁ ਹਥੀਆਰੁ." (ਜਪ)...
ਸੰ. ਮੱਤ. ਮਤਵਾਲਾ. "ਮਾਤੰਗ ਮਤਿ ਅਹੰਕਾਰ." (ਸਾਰ ਮਃ ੫) ੨. ਸੰ. ਮਾਤ੍ਰਿ. ਮਾਂ. "ਮਤਿ ਪਿਤ ਭਰਮੈ." (ਕਲਕੀ) ੩. ਸੰ. ਮਮਤ੍ਵ. ਅਹੰਕਾਰ. ਅੰਤਹਕਰਣ ਦਾ ਚੌਥਾ ਭੇਦ. "ਘੜੀਐ ਸੁਰਤਿ ਮਤਿ ਮਨਿ ਬੁਧਿ." (ਜਪੁ) ਦੇਖੋ, ਅੰਤਹਕਰਣ। ੪. ਸੰ. ਮਦ੍ਯ. ਸ਼ਰਾਬ. "ਪੀਵਹੁ ਸੰਤ ਸਦਾ ਮਤਿ ਦੁਰਲਭ." (ਕੇਦਾ ਕਬੀਰ) ੫. ਸੰ. ਮਤਿ. ਬੁੱਧਿ. ਅਕ਼ਲ. "ਮਤਿ ਹੋਦੀ ਹੋਇ ਇਆਣਾ." (ਸ. ਫਰੀਦ) "ਅਬ ਮੈ ਮਹਾਂ ਸੁੱਧ ਮਤਿ ਕਰਕੈ." (ਕਲਕੀ) ੬. ਗ੍ਯਾਨ। ੭. ਇੱਛਾ। ੮. ਸਿਮ੍ਰਿਤਿ. ਯਾਦ. ਚੇਤਾ। ੯. ਭਕ੍ਤਿ. ਭਗਤਿ। ੧੦. ਪ੍ਰਾਰਥਨਾ. ਅਰਦਾਸ। ੧੧. ਪੂਜਨ। ੧੨. ਧ੍ਯਾਨ। ੧੩. ਨਿਸ਼ਚਾ। ੧੪. ਰਾਇ। ੧੫. ਵ੍ਯ- ਪੰਜਾਬੀ ਵਿੱਚ ਮਤ ਦੀ ਥਾਂ ਭੀ ਮਤਿ ਆਉਂਦਾ ਹੈ. ਮਾ. ਨਾ. ਦੇਖੋ, ਮਤ ੧. "ਮਤਿ ਬਸਿ ਪਰਉ ਲੁਹਾਰ ਕੇ." (ਸ. ਕਬੀਰ)...
ਗਿਆਨ. ਆਤਮਵਿਦ੍ਯਾ. ਗੁਰਦੀਖ੍ਯਾ. "ਅਹਰਣਿ ਮਤਿ, ਵੇਦੁ ਹਥੀਆਰੁ." (ਜਪੁ) ੨. ਦੇਖੋ, ਵੇਦ। ੩. ਦੇਖੋ, ਵੇਦ੍ਯ....
ਵਿ- ਖੜਾ. ਖਲੋਤਾ. "ਸਾਜਨੁ ਸਭਕੈ ਨਿਕਟਿ ਖਲਾ." (ਰਾਮ ਛੰਤ ਮਃ ੫) ੨. ਖਲ ਦਾ ਬਹੁਵਚਨ. "ਸੇ ਅਪਵਿਤ੍ਰ ਅਮੇਧ ਖਲਾ." (ਵਾਰ ਗਉ ੧. ਮਃ ੪) ਦੇਖੋ, ਖਲ ੮। ੩. ਦੇਖੋ, ਖੱਲ....
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...
ਸੰਗ੍ਯਾ- ਤਾਪ. ਸੇਕ. ਆਂਚ. "ਭਉ ਖਲਾ ਅਗਨਿ ਤਪ ਤਾਉ." (ਜਪੁ) "ਬਹੁੜਿ ਨ ਪਾਵੈ ਤਾਉ." (ਸ੍ਰੀ ਮਃ ੧) ੨. ਤਪਨ. ਤਪ ਕਰਣ ਦੀ ਕ੍ਰਿਯਾ. "ਅਸੰਖ ਤਪ ਤਾਉ." (ਜਪੁ) ੩. ਕਸ੍ਟ. ਖੇਦ. "ਤਾਉ ਦੈ ਬੂਝ ਦੁਹੂੰ ਕਹਿਂ ਭੂਪਤਿ." (ਕ੍ਰਿਸਨਾਵ) ੪. ਕਾਗ਼ਜ ਦਾ ਤਖ਼ਤਾ....
ਸੰ. ਭਾਂਡ, ਸੰਗ੍ਯਾ- ਪਾਤ੍ਰ. ਬਰਤਨ. "ਧਨੁ ਭਾਂਡਾ, ਧਨੁ ਮਸੁ." (ਮਃ ੧. ਵਾਰ ਮਲਾ) ਧਨ੍ਯ ਹੈ ਪਾਤ੍ਰ (ਦਵਾਤ) ਧਨ੍ਯ ਹੈ ਮਸਿ (ਰੌਸ਼ਨਾਈ). ੨. ਭਾਵ- ਅੰਤਹਕਰਣ. "ਜਿਨ ਕਉ ਭਾਂਡੈ ਭਾਉ, ਤਿਨਾ ਸਵਾਰਸੀ." (ਸੂਹੀ ਮਃ ੧) ੩. ਸੰਚਾ. ਉਹ ਪਾਤ੍ਰ. ਜਿਸ ਵਿੱਚ ਢਲੀ ਹੋਈ ਧਾਤੁ ਪਾਈਏ. "ਭਾਂਡਾ ਭਾਉ, ਅਮ੍ਰਿਤੁ ਤਿਤੁ ਢਾਲਿ." (ਜਪੁ) ੪. ਉਪਦੇਸ਼ ਦਾ ਪਾਤ੍ਰ. ਉੱਤਮ ਅਧਿਕਾਰੀ। ੫. ਵਿ- ਭੰਡਿਆ. ਨਿੰਦਿਤ. "ਘਿਅ ਪਟ ਭਾਂਡਾ ਕਹੈ ਨ ਕੋਇ." (ਤਿਲੰ ਮਃ ੧) ਘ੍ਰਿਤ ਅਤੇ ਪੱਟ (ਰੇਸ਼ਮ) ਨੂੰ ਕੋਈ ਭਿੱਟੜ ਨਹੀਂ ਆਖਦਾ....
ਸੰਗ੍ਯਾ- ਨਿਰਖ. ਮੁੱਲ। ੨. ਪ੍ਰਭਾਵ. ਅਸਰ. "ਸਿਖਸਭਾ ਦੀਖਿਆ ਕਾ ਭਾਉ." (ਆਸਾ ਮਃ ੧) "ਨਾਰਦ ਨਾਚੈ ਕਲਿ ਕਾ ਭਾਉ." (ਆਸਾ ਮਃ ੧) ੩. ਭਾਗ. ਹਿੱਸਾ. "ਸੁਤਿਆਂ ਮਿਲੈਨ ਭਾਉ." (ਸ. ਫਰੀਦ) ੪. ਸੰ. ਭਾਵ. ਹੋਂਦ. ਹੋਣਾ. ਮੌਜੂਦਗੀ. "ਤੂ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਉ ਨ ਬੁਝਹਿ ਗਵਾਰੀ." (ਸੋਰ ਮਃ ੪) ੫. ਦਸ਼ਾ ਹਾਲਤ "ਰਤੁਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ." (ਮਃ ੧. ਵਾਰ ਮਾਝ) ੬. ਸ਼੍ਰੱਧਾ. ਵਿਸ਼੍ਵਾਸ. "ਅਸੰਖ ਜਪ ਅਸੰਖ ਭਾਉ." (ਜਪੁ) "ਸੁਣਿਆ ਮੰਨਿਆ ਮਨਿ ਕੀਤਾ ਭਾਉ." (ਜਪੁ) "ਜੇਹਾ ਭਾਉ ਤੇਹਾ ਫਲ ਪਾਈਐ." (ਸੋਰ ਮਃ ੩) ੭. ਸੰਕਲਪ. ਖ਼ਿਆਲ. "ਨਾ ਤਿਸੁ ਭਾਉ ਨ ਭਰਮਾ." (ਸੋਰ ਮਃ ੧) ੮. ਵਾਕ ਦਾ ਸਿੱਧਾਂਤ. ਮਤਲਬ. "ਪੜਿ ਪੜਿ ਕੀਚੈ ਭਾਉ." (ਸ੍ਰੀ ਮਃ ੧) ੯. ਪ੍ਰੇਮ. ਪਿਆਰ. "ਭਾਉ ਭਗਤਿ ਨਹੀ ਸਾਧੀ." (ਰਾਮ ਕਬੀਰ) ੧੦. ਸੰ. ਭਾ. ਚਮਕ. ਦੀਪ੍ਤਿ. "ਦਾਮਿਨੀ ਅਨੇਕ ਭਾਉ ਕਰ੍ਯੋਈ ਕਰਤ ਹੈ." (ਅਕਾਲ)...
ਸਰਵ- ਉਸ ਦੀ. "ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ." (ਜਪੁ) ੨. ਉਸ. "ਤਿਤੁ ਘਰਿ ਸਖੀਏ ਮੰਗਲੁ ਗਾਇਆ." (ਮਾਝ ਮਃ ੫) ੩. ਕ੍ਰਿ. ਵਿ- ਤਤ੍ਰ. ਵਹਾਂ. ਉੱਥੇ. "ਵਡਭਾਗੀ ਤਿਤੁ ਨ੍ਹਾਵਾਈਐ." (ਰਾਮ ਮਃ ੪)...
ਸੰਗ੍ਯਾ- ਸੰਚੇ ਵਿੱਚ ਪਾਣੀ ਤੁਲ੍ਯ ਹੋਈ ਠੋਸ ਵਸਤੁ ਦੇ ਢਲਨ ਦਾ ਭਾਵ. "ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ." (ਜਪੁ) ੨. ਢਾਲਨ (ਰੋੜ੍ਹਨ) ਦਾ ਭਾਵ. "ਚੇਤਿ ਢਾਲਿ ਪਾਸਾ." (ਆਸਾ ਕਬੀਰ) ੩. ਕ੍ਰਿ. ਵਿ- ਢਾਲਿ. ਢਾਲਕੇ....
ਦੇਖੋ, ਸਬਦ। ੨. ਧਰਮਜੀਵਨ. "ਘੜੀਐ ਸਬਦੁ ਸਚੀ ਟਕਸਾਲ." (ਜਪੁ) ਸੱਚੀ ਟਕਸਾਲ ਦਾ ਧਰਮਜੀਵਨ ਇਉਂ ਘੜਿਆ ਜਾਂਦਾ ਹੈ....
ਸਤ੍ਯਤਾ ਵਾਲੀ. ਸੱਚੀ. "ਸਚੀ ਤੇਰੀ ਕੁਦਰਤਿ ਸਚੇ ਪਾਤਸਾਹ!" (ਵਾਰ ਆਸਾ) ੨. ਸੰ. ਸ਼ਚੀ. ਸੰਗ੍ਯਾ- ਤਾਕਤ. ਸ਼ਕ੍ਤਿ। ੩. ਇੰਦ੍ਰ ਦੀ ਰਾਣੀ. "ਮਾਨੋ ਸਿੰਘਾਸਨ ਬੈਠੀ ਸਚੀ ਹੈ." (ਚੰਡੀ ੧)...
ਸੰ. टङ्ककशाला ਟੰਕਕਸ਼ਾਲਾ. ਸੰਗ੍ਯਾ- ਟਕੇ ਬਣਾਉਣ ਦਾ ਘਰ. ਜਿੱਥੇ ਰੁਪਯਾ ਆਦਿ ਸਿੱਕੇ ਬਣਾਏ ਜਾਣ, ਉਹ ਮਕਾਨ. Mint. "ਘੜੀਐ ਸਬਦੁ ਸਚੀ ਟਕਸਾਲ." (ਜਪੁ) ੨. ਭਾਵ- ਸਤਸੰਗ। ੩. ਉੱਤਮ ਸਿਖ੍ਯਾ ਦੇਣ ਵਾਲੀ ਪਾਠਸ਼ਾਲਾ....
ਸੰ. ਪਵਨ. ਸੰਗ੍ਯਾ- ਵਾਯੁ. ਹਵਾ. "ਪਵਣ ਪਾਣੀ ਅਗਨੀ ਪਾਤਾਲ." (ਜਪੁ) ੨. ਦੇਖੋ, ਪਵਣੁ ਅਤੇ ਪਵਨ। ੩. ਦੇਖੋ, ਪਵਣਾ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰ. ਧਰਿਤ੍ਰੀ. ਸੰਗ੍ਯਾ- ਜੀਵਾਂ ਨੂੰ ਧਾਰਨ ਕਰਨ ਵਾਲੀ, ਪ੍ਰਿਥਿਵੀ. ਜ਼ਮੀਨ, ਭੂਮਿ. "ਧਰਤਿ ਕਾਇਆ ਸਾਧਿਕੈ." (ਵਾਰ ਆਸਾ) "ਧਨੁ ਧਰਤੀ, ਤਨੁ ਹੋਇ ਗਇਓ ਧੂੜਿ." (ਸਾਰ ਨਾਮਦੇਵ) ੨. ਤੋਲਣ ਵਾਲੇ ਦਾ ਸੰਖ੍ਯਾਕ੍ਰਮ. ਤੋਲਣ ਵੇਲੇ ਇੱਕ ਦੋ ਤਿੰਨ ਆਦਿ ਗਿਣਤੀ ਦਾ ਸਿਲਸਿਲੇ ਵਾਰ ਉੱਚਾਰਣ ਦਾ ਕੰਮ। ੩. ਤੋਲ (ਵਜ਼ਨ) ਦੀ ਸਮਤਾ. "ਆਪੇ ਧਰਤੀ ਸਾਜੀਅਨੁ ਪਿਆਰੇ ਪਿਛੈ ਟੰਕੁ ਚੜਾਇਆ" (ਸੋਰ ਮਃ ੫)...
ਸੰ. ਮਹਤ੍ਵ. ਸੰਗ੍ਯਾ- ਬਜ਼ੁਰਗੀ. ਵਡਿਆਈ. "ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ." (ਸ੍ਰੀ ਅਃ ਮਃ ੧) ੨. ਸੰ. ਮਹਤ (महत्) ਵਿ- ਵਿਸ੍ਤਾਰ ਸਹਿਤ. "ਮਾਤਾ ਧਰਤਿ ਮਹਤੁ." (ਜੁਪ) ਦੇਖੋ, ਮਹਤ....
ਸੰ. ਸੰਗ੍ਯਾ- ਰੋਜ਼. ਦਿਨ. "ਦਿਵਸ ਚਾਰ ਕੀ ਕਰਹੁ ਸਾਹਿਬੀ." (ਸਾਰ ਕਬੀਰ)...
ਰਾਤ੍ਰਿ ਮੇਂ. ਰਾਤ ਦੇ ਸਮੇ. "ਰਾਤਿ ਜਗਾਵਨ ਜਾਇ." (ਸ. ਕਬੀਰ) ੨. ਸੰ. ਵਿ- ਤਿਆਰ। ੩. ਸੰਗ੍ਯਾ- ਕ੍ਰਿਪਾ. ਮਿਹਰਬਾਨੀ। ੪. ਸੰ. ਰਾਤ੍ਰਿ. ਰਜਨੀ. "ਰਾਤਿ ਜਿ ਸੋਵਹਿ, ਦਿਨ ਕਰਹਿ ਕਾਮ." (ਗਉ ਕਬੀਰ) ੫. ਭਾਵ- ਅਵਸਥਾ ਜੀਵਨ ਦਾ ਸਮਾਂ। ੬. ਅਵਿਦ੍ਯਾ ਦੀ ਹਾਲਤ....
ਵਿ- ਦ੍ਵਿ. ਦੋ. "ਦੁਇ ਕਰ ਜੋੜਿ ਕਰਉ ਅਰਦਾਸਿ." (ਸੂਹੀ ਮਃ ੫) ੨. ਦ੍ਵੈਤ. ਦੇਖੋ, ਬਰੀ....
ਸੰਗ੍ਯਾ- ਦਾਉ. ਖੇਡ ਵਿੱਚ ਸੰਕੇਤ ਕੀਤੇ ਦਾਊ ਨੂੰ ਛੁਹਣ ਦੀ ਕ੍ਰਿਯਾ. "ਭਾਗ ਚਲੈਂ ਨਹਿ ਦੇਤ ਗਹਾਈ। ਅਤਿ ਲਘੁਤਾ ਕਰ ਛੈਹੈਂ ਦਾਈ." (ਨਾਪ੍ਰ) ੨. ਸੰ. ਧਾਤ੍ਰੀ. ਦਾਯਹ ਚੁੰਘਾਵੀ. ਪਾਲਣ ਵਾਲੀ ਮਾਤਾ. ਦੇਖੋ, ਦਾਇਆ। ੩. ਵਿ- ਦੇਣ ਵਾਲਾ. ਦਾਯਕ (दायिन). "ਸੁਖਦਾਈ ਪੂਰਨ ਪਰਮੇਸਰ." (ਕੈਦਾ ਮਃ ੫) ੪. ਦਾਉ (ਘਾਤ) ਜਾਣਨ ਵਾਲਾ. "ਜੰਗੀ ਦੁਸਮਨ ਦਾਈ." (ਭਾਗੁ)...
ਸੰਗ੍ਯਾ- ਬਾਲਕ ਨੂੰ ਪਾਲਣ ਅਤੇ ਖਿਡਾਉਣ ਵਾਲਾ. "ਦਿਵਸੁ ਰਾਤਿ ਦੁਇ ਦਾਈ ਦਾਇਆ." (ਜਪੁ)...
ਵਿ- ਸਕਲ. ਸਭ. ਤਮਾਮ. "ਸਗਲ ਨਾਮ ਨਿਧਾਨ ਤਿਨ ਪਾਇਆ." (ਮਾਰੂ ਸੋਲਹੇ ਮਃ ੫) ਸਗਲ ਨਿਧਾਨ ਨਾਮ ਤਿਨ ਪਾਇਆ। ੨. ਅ਼. [شغل] ਸ਼ਗ਼ਲ. ਸੰਗ੍ਯਾ- ਕੰਮ. ਕਿਰਤ। ੩. ਅ਼. [صغل] ਸਗ਼ਲ. ਬਦ ਦਿਮਾਗ਼. ਪਾਂਮਰ....
ਦੇਖੋ, ਜਗਤ. "ਨਿਜਕਰਿ ਦੇਖਿਓ ਜਗਤੁ ਮੈ, ਕੋ ਕਾਹੂ ਕੋ ਨਾਹਿ." (ਸਃ ਮਃ ੯) ੨. ਲੋਕ. "ਜਗਤੁ ਭਿਖਾਰੀ ਫਿਰਤ ਹੈ." (ਸਃ ਮਃ ੯)...
ਸੰ. ਸੰਗ੍ਯਾ- ਸੁੰਦਰਤਾ. ਸ਼ੋਭਾ। ੨. ਇੱਛਾ। ੩. ਪ੍ਰਕਾਸ਼. ਚਮਕ....
ਵਿਸ਼ਾਲ. ਵਿ- ਵਡਾ. ਦੇਖੋ, ਬਿਸਾਲ ੨. ਅ਼. [وصال] ਵਿਸਾਲ. ਸੰਗ੍ਯਾ- ਮੇਲ ਮੁਲਾਕਾਤ. ਮਿਤ੍ਰਤਾ। ੩. ਮੌਤ. ਮ੍ਰਿਤ੍ਯੁ....
ਸੰ. ਵਿ- ਕੋਮਲ. ਨਰਮ. ਮੁਲਾਯਮ. ਕੂਲਾ....
ਭਾਈ ਲਾਲ. ਢਿੱਲੋਂ ਜਾਤਿ ਦਾ ਜੱਟ, ਜੋ ਪੱਟੀ ਦੇ ਪਰਗਨੇ ਸੁਰਸਿੰਘ ਦਾ ਚੌਧਰੀ ਸੀ. ਇਹ ਲੰਗਾਹ ਚੌਧਰੀ ਦੇ ਭਾਈਚਾਰੇ ਵਿੱਚੋਂ ਸੀ. ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਇਹ ਕਰਣੀ ਵਾਲਾ ਹੋਇਆ. ਅਮ੍ਰਿਤਸਰ ਜੀ ਬਣਨ ਸਮੇਂ ਭਾਈ ਲੰਗਾਹ ਨਾਲ ਮਿਲੇਕ ਇਸ ਨੇ ਵਡੀ ਸੇਵਾ ਕੀਤੀ. "ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ." (ਭਾਗੁ) ਦੇਖੋ, ਲੰਗਾਹ। ੨. ਫ਼ਾ. [لال] ਵਿ- ਸੁਰਖ਼. ਅਰੁਣ. ਰਕ੍ਤ. "ਲਾਲ ਚੋਲਨਾ ਤੈ ਤਨਿ ਸੋਹਿਆ." (ਆਸਾ ਮਃ ੫) ਭਾਵ- ਸੁਹਾਗ ਦਾ ਲਿਬਾਸ। ੩. ਮਜੀਠੀ ਰੰਗ ਦਾ. "ਮੁੰਧੇ, ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ." (ਮਃ ੩. ਵਾਰ ਸੂਹੀ) ਸੂਹਾ (ਕੁਸੁੰਭੀ) ਮਾਯਿਕ ਰੰਗ ਹੈ, ਮਜੀਠੀ ਰੰਗ ਕਰਤਾਰ ਦਾ ਅਟਲ ਪ੍ਰੇਮ ਹੈ। ੪. ਪਿਆਰਾ. ਪ੍ਰਿਯ. "ਰੰਗੁਲਾ ਸਖੀਏ ਮੇਰਾ ਲਾਲੁ." (ਸ੍ਰੀ ਮਃ ੧) ੫. ਸੰਗ੍ਯਾ- ਬੱਚਾ. ਪੁਤ੍ਰ. "ਬੋਲ ਉਠੇ ਨੰਦਲਾਲ ਤਬੈ ਇਹ ਗ੍ਵਾਰ ਖਿਝਾਵਨ ਮੋਇ ਗਿਝੀ ਹੈ." (ਕ੍ਰਿਸਨਾਵ) ੬. ਇੱਕ ਚੁਰਚੁਰੇ ਜੇਹਾ ਛੋਟਾ ਪੰਛੀ, ਜਿਸ ਦੇ ਖੰਭ (ਪੰਖ) ਸਫੇਦ ਚਿੱਤੀਆਂ ਸਹਿਤ ਲਾਲ ਹੁੰਦੇ ਹਨ. ਸੁਰਖ਼. Fringilla Amandava. ਇਸ ਦੀ ਮਦੀਨ ਦਾ. ਨਾਮ "ਮੁਨੀਆਂ" ਹੈ. "ਤੀਤਰ ਚਕੋਰ ਚਾਰੁ ਦਾਸਤਾਂ- ਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ੭. ਗੁੰਗਾ. ਜੋ ਬੋਲਣ ਦੀ ਸ਼ਕਤੀ ਨਹੀਂ ਰਖਦਾ। ੮. ਮਾਣਕ (ਮਾਣਿਕ੍ਯ). ਲਾਲ ਰੰਗ ਦਾ ਰਤਨ. ਇਹ ਫ਼ਾਰਸੀ ਸ਼ਬਦ [لعل] ਲਅ਼ਲ ਭੀ ਹੈ. "ਲਾਲ ਜਵੇਹਰ ਰਤਨ ਪਦਾਰਥ." (ਪ੍ਰਭਾ ਮਃ ੧) "ਲਾਲੁ ਰਤਨੁ ਹਰਿਨਾਮੁ" (ਸੂਹੀ ਅਃ ਮਃ ੧) ੯. ਮਰਾ. ਲੱਲ ਅਥਵਾ ਲੱਲਾ. ਜੀਵਾਂ ਦੇ ਫਸਾਉਣ ਲਈ ਫੈਲਾਇਆ ਚੋੱਗਾ ਚਾਟ ਆਦਿ. Bait. "ਆਪੇ ਮਾਛੀ ਮਾਛੁਲੀ ਆਪੇ ਪਾਣੀ ਜਾਲੁ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲੁ." (ਸ੍ਰੀ ਮਃ ੧) ਮਾਹੀਗੀਰ ਮੱਛੀਆਂ ਜਮਾਂ ਕਰਨ ਲਈ ਪਹਿਲਾਂ ਪਾਣੀ ਅੰਦਰ ਧਾਨਾਂ ਦੀਆਂ ਖਿੱਲਾਂ, ਆਟੇ ਦੀਆਂ ਗੋਲੀਆਂ, ਤੂਤੀਆਂ ਆਦਿ ਵਿਖੇਰ ਦਿੰਦੇ ਹਨ, ਜਦ ਮੱਛੀਆਂ ਆ ਜਮਾਂ ਹੁੰਦੀਆਂ ਹਨ, ਤਦ ਜਾਲ ਪਾਕੇ ਫਸਾ ਲੈਂਦੇ ਹਨ। ੧੦. ਸਿੱਧ ਦਾ ਲਾਲ ਪੀਰ, ਜਿਸ ਦੇ ਨਾਮ ਹਨ- ਅਮਰਲਾਲ, ਉਡੇਰੋਲਾਲ, ਦਰਿਆਲਾਲ, ਲਾਲ ਸਾਹਿਬ ਅਤੇ ਲਾਲਸਾਈਂ. ਦੇਖੋ, ਦਰਯਾਪੰਥੀ। ੧੧. ਚੂੜ੍ਹਿਆਂ ਦਾ ਪੀਰ ਲਾਲਬੇਗ. ਦੇਖੋ, ਸਹਾ ਅਤੇ ਲਾਲਬੇਗ....
ਵਿਰਾਜਦਾ ਹੈ. ਪ੍ਰਕਾਸ਼ਦਾ ਹੈ। ੨. ਸੰ. ਵਿ- ਰਜਤ (ਚਾਂਦੀ) ਦਾ ਬਣਿਆ ਹੋਇਆ....
ਸੰਤਜਨ ਦਾ ਸੰਖੇਪ. "ਜਹਿ ਸਾਧੁ ਸੰਤਨ ਹੋਵਹਿ ਇਕਤ੍ਰ." (ਧਨਾ ਮਃ ੫) "ਸੰਤਨਾ ਕੈ ਚਰਨਿ ਲਾਗ." (ਆਸਾ ਮਃ ੫. ਪੜਤਾਲ) ੨. ਸੰਤਾਂ ਨੂੰ. "ਹਰਿਸੰਤਨ ਕਰਿ ਨਮੋ ਨਮੋ." (ਗਉ ਅਃ ਮਃ ੫) ੩. ਸੰ. शन्तनु ਸ਼ੰਤਨੁ. ਸ਼ਰੀਰ ਦੇ ਸੁਖ ਦਾ ਸਾਧਨ. "ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲਿ." (ਬਿਲਾ ਮਃ ੫)...
ਸੰ. ਸੰਗ੍ਯਾ- ਸਮ੍-ਅਜ. ਇਕੱਠ। ੨. ਸਭਾ। ੩. ਸਭਾ ਦਾ ਕਮਰਾ। ੪. ਹਾਥੀ. ਇਹ "ਸਾਮਜ" ਦਾ ਰੂਪਾਂਤਰ ਹੈ. ਦੇਖੋ, ਸਾਮਜ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
¹ ਸੰ. ਸੰਗ੍ਯਾ- ਧੂਲਿ (ਧੂੜ). ਰਜ. "ਪਾਂਸੁ ਪਰਾਗ ਸੀ ਸੋਹਤ ਸੁੰਦਰ." (ਨਾਪ੍ਰ) ਚਰਣਰਜ ਫੁੱਲ ਦੀ ਪਰਾਗ ਜੇਹੀ ਹੈ। ੨. ਸੁੱਕਿਆ ਗੋਹਾ। ੩. ਇਸਤ੍ਰੀ ਦੀ ਰਜ....
ਸੰ. ਸੰਗ੍ਯਾ- ਫੁੱਲ ਦੀ ਬਰੀਕ ਅੰਦਰਲੀ ਤਰੀਆਂ ਉੱਪਰਦੀ ਮਿੱਠੀ ਰਜ (ਧੂੜੀ) Pollen. ਇਹ ਬਿਰਛ ਅਤੇ ਬੂਟਿਆਂ ਦੀ ਮਣੀ (ਵੀਰਯ) ਹੈ. ਭੌਰੇ, ਸ਼ਹਿਦ ਦੀਆਂ ਮੱਖੀਆਂ ਆਦਿ, ਅਥਵਾ ਹਵਾ, ਜਦ ਇਸ ਨੂੰ ਫੁੱਲ ਦੇ ਨਰ ਅਤੇ ਮਦੀਨ ਹਿੱਸੇ (Stamens anz Pistil) ਨਾਲ ਮਿਲਾਉਂਦੇ ਹਨ, ਤਦ ਫਲ ਅਤੇ ਬੀਜ ਦੀ ਉਤਪੱਤੀ ਹੁੰਦੀ ਹੈ. " ਪਾਂਸ਼ੁ ਪਰਾਗ ਸੀ ਸੋਹਤ ਸੁੰਦਰ." (ਨਾਪ੍ਰ) ੨. ਧੂਲਿ. ਰਜ. ਧੂੜ। ੩. ਚੰਦਨ ਕਪੂਰ ਆਦਿ ਦੇ ਚੂਰਣ ਦਾ ਵਟਣਾ। ੪. ਪ੍ਰਸਿੱਧੀ. ਸ਼ੁਹਰਤ। ੫. ਆਪਣੀ ਇੱਛਾ ਅਨੁਸਾਰ ਗਮਨ (ਵਿਚਰਣ) ਦਾ ਭਾਵ. ਪਰਤੰਤ੍ਰਤਾ ਦਾ ਅਭਾਵ. ਸ੍ਵਤੰਤ੍ਰਤਾ. "ਮਾਂਗਨਿ ਮਾਂਗ ਤ ਏਕਹਿ ਮਾਂਗ। ਨਾਨਕ ਜਾਤੇ ਪਰਹਿ ਪਰਾਗ." (ਬਾਵਨ) ਜਿਸ ਤੋਂ ਤੇਰੇ ਪੱਲੇ ਸ੍ਵਤੰਤ੍ਰਤਾ ਪਵੇ। ੬. ਪ੍ਰਯਾਗ ਤੀਰਥ ਲਈ ਭੀ ਪਰਾਗ ਸ਼ਬਦ ਕਵੀਆਂ ਨੇ ਵਰਤਿਆ ਹੈ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਦੇਖੋ, ਰੈਣ....
ਸੰ. ਸ਼ਿਲੀਮੁਖ. ਸੰਗ੍ਯਾ- ਭੌਰਾ. ਜਿਸ ਦੇ ਮੂੰਹ ਵਿੱਚ ਕੰਡਾ ਹੈ. "ਸਿਲੀਮੁਖ ਸਿੱਖ ਮਨ ਸੌਰਭ ਅਨੰਦ ਦੇਤ." (ਨਾਪ੍ਰ) ੨. ਤੀਰ, ਜਿਸ ਦਾ ਮੂੰਹ ਤਿੱਖੀ ਨੋਕ ਵਾਲਾ ਹੈ. "ਗ੍ਯਾਨ ਕੋ ਖੜਗ ਧਰ ਜੁਗਤਿ ਕਮਾਨ ਕਰ, ਨਾਨ੍ਹਾ ਦ੍ਰਿਸਟਾਂਤ ਲੀਨ ਸਿਲੀਮੁਖ ਧਾਰਿਯਾ." (ਨਾਪ੍ਰ)...
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਸੰ. ਵਿ- ਸੁਰਭਿ (ਸੁਗੰਧ) ਵਾਲਾ। ੨. ਸੰਗ੍ਯਾ- ਸੁਗੰਧ. ਖ਼ੁਸ਼ਬੂ. "ਸਿਲੀਮੁਖ ਸਿੱਖ ਮਨ ਸੌਰਭ ਅਨੰਦ ਹੇਤ." (ਨਾਪ੍ਰ) ੩. ਸੁੰਦਰਤਾ ਦੇਖੋ, ਸੁਰਭਿ. "ਧਰ ਬਾਲਕ ਸੌਰਭ ਆਪ ਵਿਰਾਜਾ." (ਕ੍ਰਿਸਨਾਵ)...
ਦੇਖੋ, ਅਨੰਦ. "ਆਨੰਦ ਗੁਰੁ ਤੇ ਜਾਣਿਆ." (ਅਨੰਦੁ) ੨. ਇੱਕ ਛੰਦ. ਦੇਖੋ, ਕੋਰੜਾ। ੩. ਪਾਰਬ੍ਰਹਮ. ਕਰਤਾਰ। ੪. ਸਿੱਖਧਰਮ ਅਨੁਸਾਰ ਵਿਆਹ, ਜਿਸ ਦੀ ਰੀਤਿ ਇਹ ਹੈ-#(ੳ) ਸਿੱਖਪੁਤ੍ਰੀ ਦਾ ਸਿੱਖ ਨਾਲ ਸੰਬੰਧ ਹੋਵੇ.#(ਅ) ਦੋਵੇਂ ਰੂਪ ਅਵਸਥਾ ਗੁਣ ਆਦਿ ਵਿੱਚ ਯੋਗ੍ਯ ਅਤੇ ਪਰਸਪਰ ਸੰਯੋਗ ਦੇ ਇੱਛਾਵਾਨ ਹੋਣ.#(ੲ) ਸਗਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਅਰਦਾਸ ਕਰਕੇ ਹੋਵੇ.#(ਸ) ਆਨੰਦ ਦਾ ਦਿਨ ਗੁਰਪੁਰਬ ਵਾਲੇ ਦਿਨ ਅਥਵਾ ਪੰਜ ਪਿਆਰਿਆਂ ਦੀ ਸੰਮਤਿ ਨਾਲ ਥਾਪਿਆ ਜਾਵੇ.#(ਹ) ਜਿਤਨੇ ਆਦਮੀ ਲੜਕੀ ਵਾਲਾ ਸੱਦੇ ਉਤਨੇ ਨਾਲ ਲੈ ਕੇ ਦੁਲਹਾ ਸਹੁਰੇ ਘਰ ਜਾਵੇ. ਦੋਹੀਂ ਪਾਸੀਂ ਗੁਰੁਸ਼ਬਦ ਗਾਏ ਜਾਣ.#(ਕ) ਅਮ੍ਰਿਤ ਵੇਲੇ ਆਸਾ ਦੀ ਵਾਰ ਪਿੱਛੋਂ ਵਰ ਅਤੇ ਕੰਨ੍ਯਾ ਨੂੰ ਗੁਰੁਬਾਣੀ ਅਨੁਸਾਰ ਉਪਦੇਸ਼ ਦੇ ਕੇ ਅਤੇ ਨਿਯਮ ਅੰਗੀਕਾਰ ਕਰਵਾਕੇ ਲਾਵਾਂ ਅਤੇ ਆਨੰਦ ਦਾ ਪਾਠ ਕਰਕੇ ਪ੍ਰਸਾਦ ਵਰਤਾਇਆ ਜਾਵੇ.#ਆਨੰਦ ਦੀ ਰੀਤਿ ਸਿੱਖਾਂ ਵਿੱਚ ਬਹੁਤ ਪੁਰਾਣੀ ਹੈ, ਪਰ ਇਸ ਨੂੰ ਕਾਨੂੰਨ ਦੀ ਸ਼ਕਲ ਵਿੱਚ ਲਿਆਉਣ ਦਾ ਯਤਨ ਟਿੱਕਾ ਸਾਹਿਬ (ਵਲੀਅਹਿਦ) ਨਾਭਾ ਸ਼੍ਰੀ ਮਾਨ ਰਿਪੁਦਮਨ ਸਿੰਘ ਜੀ ਨੇ ਕੀਤਾ, ਜਿਨ੍ਹਾਂ ਨੇ ੩੦ ਅਕਤੂਬਰ ਸਨ ੧੯੦੮ ਨੂੰ ਬਿਲ ਕੌਂਸਲ ਵਿੱਚ ਪੇਸ਼ ਕੀਤਾ ਅਤੇ ਸਰਦਾਰ ਸੁੰਦਰ ਸਿੰਘ ਜੀ ਰਈਸ ਮਜੀਠਾ ਦੇ ਜਤਨ ਨਾਲ ੨੭ ਅਗਸ੍ਤ ਸਨ ੧੯੦੯ ਨੂੰ ਰਪੋਟ ਲਈ ਖ਼ਾਸ ਕਮੇਟੀ ਦੇ ਸਪੁਰਦ ਹੋਇਆ ਅਤੇ ੨੨ ਅਕਤਬੂਰ ਸਨ ੧੯੦੯ ਨੂੰ ਆਨੰਦ ਵਿਵਾਹ ਦਾ ਕਾਨੂਨ (Anand Marriage Act) ਪਾਸ ਹੋਇਆ.¹...
ਕ੍ਰਿ. ਵਿ- ਦਿੰਦੇ ਹੋਏ. ਦੇਤੇ. "ਚਾਰ ਪਦਾਰਥ ਦੇਤ ਨ ਬਾਰ." (ਬਿਲਾ ਕਬੀਰ)...
ਸੰ. दाश. ਧਾ- ਸੇਵਾ ਕਰਨਾ, ਭੇਟਾ ਅਰਪਣਾ। ੨. ਸੰ. दास. ਧਾ- ਦੇਣਾ, ਨੁਕ਼ਸਾਨ ਪੁਚਾਉਣਾ। ੩. ਸੰਗ੍ਯਾ- ਸੇਵਕ. "ਦਾਸ ਅਪਨੇ ਕੋ ਤੂ ਵਿਸਰਹਿ ਨਾਹੀ." (ਸੋਰ ਮਃ ੫) ੪. ਉਪਾਸਕ. ਪੂਜਕ. "ਦਾਸਹਿ ਏਕੁ ਨਿਹਾਰਿਆ." (ਬਾਵਨ) ੫. ਨੌਕਰ। ੬. ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਅਬ ਰਾਖਹੁ ਦਾਸ ਭਾਟ ਕੀ ਲਾਜ." (ਸਵੈਯੇ ਮਃ ੪. ਕੇ) ੭. ਲਾਲਸਿੰਘ ਕਵਿ ਦੀ ਛਾਪ. ਦੇਖੋ, ਲਾਲ ਸਿੰਘ। ੮. ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ, ਰਾਮਦਾਸ ਬਾਵਾ। ੯. ਸੰਗ੍ਯਾ- ਰਾਖਸ. ਦਸ੍ਯੁ. "ਪੰਚ ਦਾਸ ਤੀਨਿ ਦੋਖੀ." (ਕੇਦਾ ਮਃ ੫) ੧੦. ਗ਼ੁਲਾਮ. ਮੁੱਲ ਲੀਤਾ ਨੌਕਰ. "ਦਾਸਾ ਕਾ ਦਾਸ ਵਿਰਲਾ ਕੋਈ ਹੋਇ." (ਬਸੰ ਮਃ ੩) ੧੧. ਮਾਹੀਗੀਰ. ਧੀਵਰ. "ਦਾਸ ਜਾਲਪਾਨ ਹੈ." (ਨਾਪ੍ਰ)...
ਸੰ. उदक. ਸੰਗ੍ਯਾ- ਪਾਣੀ. ਜਲ. "ਰਾਮ ਉਦਕਿ ਤਨੁ ਜਲਤ ਬੁਝਾਇਆ." (ਗਉ ਕਬੀਰ)#੨. ਪਿਤਰਾਂ ਨੂੰ ਜਲ ਦੇਣ ਦੀ ਕ੍ਰਿਯਾ।#੩. ਦੇਖੋ, ਉਦਕਣਾ....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਸੰ. ਭ੍ਰਮ. ਸੰਗ੍ਯਾ- ਘੁੰਮਣਾ. ਫਿਰਨਾ. ਭ੍ਰਮਣ. "ਸਗਲ ਜਨਮ ਭਰਮ ਹੀ ਭਰਮ ਖੋਇਓ." (ਸੋਰ ਮਃ ੯) ੨. ਜਲ ਦੀ ਘੁਮੇਰੀ. ਜਲਚਕ੍ਰਿਕਾ। ੩. ਘੁਮਿਆਰ ਦਾ ਚੱਕ। ੪. ਭੁੱਲ. ਭੁਲੇਖਾ. "ਭਰਮਅੰਧੇਰ ਬਿਨਾਸ." (ਆਸਾ ਛੰਤ ਮਃ ੫) ੫. ਮਿਥ੍ਯਾਗਾ੍ਯਾਨ. ਹੋਰ ਦਾ ਹੋਰ ਸਮਝਣਾ.¹ ਵਿਦ੍ਵਾਨਾਂ ਨੇ ਪੰਜ ਪ੍ਰਕਾਰ ਦਾ ਭ੍ਰਮ ਮੰਨਿਆ ਹੈ-#(ੳ) ਭੇਦਭ੍ਰਮ (ਕਰਤਾਰ ਨੂੰ ਆਤਮਾਰੂਪ ਨਾ ਮੰਨਕੇ ਉਸ ਵਿੱਚ ਅਨੇਕ ਭੇਦ ਕਲਪਣੇ).#(ਅ) ਕਰਤ੍ਰਿਤ੍ਵ ਭ੍ਰਮ (ਮੈ ਕਰਤਾ ਹਾਂ, ਇਹ ਖ਼ਿਆਲ)#(ੲ) ਸੰਗਭ੍ਰਮ (ਮੈ ਦੇਹਰੂਪ ਅਤੇ ਜੰਮਦਾ ਮਰਦਾ ਹਾਂ)#(ਸ) ਵਿਕਾਰਭ੍ਰਮ (ਜਗਤ ਬ੍ਰਹਮ ਦਾ ਵਿਕਾਰ ਹੈ)#(ਹ) ਸਤ੍ਯਤ੍ਰ ਭ੍ਰਮ (ਬ੍ਰਹਮ ਤੋਂ ਜੁਦਾ ਮੰਨਕੇ ਜਗਤ ਵਿੱਚ ਸਤ੍ਯਬੁੱਧਿ).#"ਭਰਮ ਮੋਹ ਬਿਕਾਰ ਨਾਠੇ." (ਸੂਹੀ ਛੰਤ ਮਃ ੫) ੬. ਸੰਸਾ. ਸ਼ੱਕ. "ਭਭਾ, ਭਰਮ ਮਿਟਾਵਹੁ ਅਪਨਾ." (ਬਾਵਨ) ੭. ਗਿਲਾਨਿ. ਘ੍ਰਿਣਾ. "ਨਿਜ ਪਤਿ ਮਹਿ ਨਹਿ ਰਾਖਤ ਭਰਮ." (ਗੁਪ੍ਰਸੂ) ੮. ਖ਼ਯਾਲ. "ਜਗ ਤੇ ਘਟਾ ਧਰਮ ਕਾ ਭਰਮ." (ਕਲਕੀ) ੯. ਮਰਮ ਦੀ ਥਾਂ ਭੀ ਭਰਮ ਸ਼ਬਦ ਆਇਆ ਹੈ. "ਦੁਰਬਚਨ ਭੇਦ ਭਰਮੰ." (ਸਹਸ ਮਃ ੫) ਮਰਮਭੇਦਕ (ਦਿਲ ਵਿੰਨ੍ਹਣ ਵਾਲੇ) ਦੁਰਵਚਨ। ੧੦. ਭ੍ਰਮਰ (ਭੌਰੇ) ਲਈ ਭੀ ਇਹ ਸ਼ਬਦ ਆਇਆ ਹੈ. "ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ." (ਅਕਾਲ) ਕਿਤੇ ਮੰਜੁ ਕਮਲ ਉੱਪਰ ਭ੍ਰਮਰਰੂਪ ਹੋਕੇ ਮੋਹਿਤ ਹੋਏ ਹੋਂ। ੧੧. ਸੰ. भर्म. ਤਨਖ਼੍ਵਾਹ. ਤਲਬ। ੧੨. ਭਾੜਾ. ਕਿਰਾਇਆ। ੧੩. ਨਾਭਿ. ਤੁੰਨ. ਧੁੰਨੀ। ੧੪. ਸੁਵਰਣ. ਸੋਨਾ....
ਅਜੇਹੇ. ਏਹੇ ਜੇਹੇ. "ਐਸੇ ਸੰਤ ਨ ਮੋਕਉ ਭਾਵਹਿ." (ਆਸਾ ਕਬੀਰ) ੨. ਇਸ ਪ੍ਰਕਾਰ. ਇਸ ਤਰਾਂ. "ਰਾਮ ਜਪਹੁ ਜੀਅ ਐਸੇ ਐਸੇ." (ਗਉ ਕਬੀਰ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਬਾਬਾ ਬੁੱਢਾ ਜੀ ਦੇ ਵੰਸ਼ ਦੇ ਭੂਸਣ, ਜਿਨ੍ਹਾਂ ਨੂੰ ਦਸ਼ਮੇਸ਼ ਨੇ ਅਮ੍ਰਿਤ ਛਕਾਕੇ ਨਾਮ ਗੁਰਬਖ਼ਸ਼ਸਿੰਘ ਰੱਖਿਆ. ਇਹ ਸਦਾ ਕਲਗੀਧਰ ਦੀ ਸੇਵਾ ਵਿੱਚ ਹਾਜਿਰ ਰਹਿਂਦੇ ਸਨ. ਅਰ ਸਤਿਗੁਰਾਂ ਤੋਂ ਅਨੇਕ ਧਾਰਮਿਕ ਪ੍ਰਸ਼ਨ ਕਰਕੇ ਧਰਮ ਦਾ ਤੱਤ ਮਲੂਮ ਕੀਤਾ ਕਰਦੇ ਸਨ. ਭਾਈ ਸੰਤੋਖਸਿੰਘ ਜੀ ਨੇ ਲਿਖਿਆ ਹੈ ਕਿ ਦਸ਼ਮੇਸ਼ ਦੇ ਜੋਤੀਜੋਤਿ ਸਮਾਉਣ ਪਿੱਛੋਂ ਰਾਮਕਁੁਵਰ ਜੀ ਨੇ ਦਸਾਂ ਸਤਿਗੁਰਾਂ ਦਾ ਇਤਿਹਾਸ ਖਾਲਸੇ ਨੂੰ ਸੁਣਾਇਆ ਸੀ, ਜਿਸ ਨੂੰ ਸਾਹਿਬਸਿੰਘ ਲਿਖਾਰੀ ਨੇ ਲਿਖਿਆ. ਦੇਖੋ, ਸੌਸਾਖੀ ਅਤੇ ਬੁੱਢਾ ਬਾਬਾ....
ਉਹ ਪਹਾੜ, ਜਿਸ ਉੱਪਰ ਹਰਿਆਈ ਅਤੇ ਬਿਰਛਾਂ ਦੀ ਅਧਿਕਤਾ ਹੈ। ੨. ਹਿਮਾਲਯ। ੩. ਸੁਮੇਰੁ। ੪. ਵਾਰਿਗੀਰ. ਬੱਦਲ. ਮੇਘ. "ਜਉ ਤੁਮ ਗਿਰਿਵਰ, ਤਉ ਹਮ ਮੋਰਾ." (ਸੋਰ ਰਵਿਦਾਸ)...
ਕ੍ਰਿ. ਵਿ- ਸਦ੍ਰਿਸ਼. ਤੁੱਲ. "ਉਨ ਸਮਸਰਿ ਅਵਰ ਨ ਦਾਤੇ." (ਗਉ ਮਃ ੫) "ਬੁਰਾ ਭਲਾ ਦੁਇ ਸਮਸਰਿ ਸਹੀਐ" (ਮਾਰੂ ਸੋਲਹੇ ਮਃ ੫) ੨. ਦੇਖੋ, ਸਮਾਸ੍ਰਿਤ....
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਨਦੀ. ਦੇਖੋ, ਸਰਿਤਾ. "ਗੰਗਾ ਕੇ ਸੰਗਿ ਸਲਿਤਾ ਬਿਗਰੀ." (ਭੈਰ ਕਬੀਰ) ਦੇਖੋ, ਬਿਗਰੀ....
ਸੰ. श्रत्र्जलि- ਅੰਜਲਿ. ਸੰਗ੍ਯਾ- ਬੁੱਕ. ਦੋਹਾਂ ਹੱਥਾਂ ਦਾ ਸੰਪੁਟ. ਡੂੰਨੇ ਦੀ ਸ਼ਕਲ ਬਣਾਏ ਹੋਏ ਦੋਵੇਂ ਹੱਥ....
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਸੰ. ਪ੍ਰ- ਵਹ. ਸੰਗ੍ਯਾ- ਜਲ ਦਾ ਵਹਾਉ. ਪਾਣੀ ਦੀ ਗਤਿ। ੨. ਜਲ ਦੀ ਧਾਰਾ। ੩. ਕਾਰਜ ਦਾ ਜਾਰੀ ਰਹਿਣਾ। ੪. ਹੱਛੀ ਸਵਾਰੀ. ਘੋੜਾ ਆਦਿ ਉੱਤਮ ਵਾਹਨ. "ਕੇਸਰੀ ਪ੍ਰਵਾਹੇ." (ਅਕਾਲ) ਸ਼ੇਰ ਦੀ ਸਵਾਰੀ....
ਨਿਰਮਲ. ਦੇਖੋ, ਬਿਮਲ....
ਕ੍ਰਿ. ਵਿ- ਬੈਠਕੇ. "ਬਹਿ ਸਖੀਆ ਜਸੁ ਗਾਵਹਿ." (ਵਾਰ ਸੋਰ ਮਃ ੪)...
ਸੋਣ੍ਹਾ- ਸੋਣ੍ਹੀ. ਸੁੰਦਰ. ਰੁਚਿਰ. "ਪਰੇ ਧਰ ਊਪਰ ਲਾਗਤ ਰੂਰੇ." (ਕ੍ਰਿਸਨਾਵ)...
ਸੰ. भ्रम्. ਧਾ- ਘੁੰਮਣਾ. ਚਕ੍ਰਾਕਾਰ ਫਿਰਨਾ, ਭਟਕਣਾ, ਖੇਡਣਾ, ਉਲਟਪੁਲਟ ਹੋਣਾ। ੨. ਸੰਗ੍ਯਾ- ਭਰਮ. ਭੁਲੇਖਾ. ਮਿਥ੍ਯਾਗ੍ਯਾਨ. "ਭ੍ਰਮ ਕਾਟੇ ਗੁਰਿ ਆਪਣੈ." (ਆਸਾ ਮਃ ੫) ਦੇਖੋ, ਭਰਮ ੫। ੩. ਭ੍ਰਮਣ. "ਬਿਨਸੈ ਭ੍ਰਮ ਭ੍ਰਾਂਤਿ." (ਬਿਲਾ ਮਃ ੫) ੪. ਇੱਕ ਰੋਗ, ਜਿਸ ਦਾ ਨਾਉਂ ਚਿੱਤਭ੍ਰਮ ਅਤੇ ਭ੍ਰਮਚਿੱਤ ਭੀ ਹੈ. ਗਰਮ ਖ਼ੁਸ਼ਕ ਪਦਾਰਥ ਖਾਣ ਪੀਣ, ਸ਼ਰਾਬ ਆਦਿਕ ਨਸ਼ਿਆਂ ਦੇ ਬਹੁਤਾ ਵਰਤਣ, ਬਹੁਤ ਮੈਥੁਨ ਕਰਨ, ਭੁੱਖ ਤੇਹ ਦਾ ਦੁੱਖ ਸਹਾਰਨ, ਚਿੰਤਾ ਸ਼ੋਕ ਅਪਮਾਨ ਆਦਿਕ ਕਾਰਣਾਂ ਤੋਂ ਦਿਮਾਗ ਵਿੱਚ ਖਰਾਬੀ ਆ ਜਾਂਦੀ ਹੈ, ਜਿਸ ਤੋਂ ਵਿਚਾਰਸ਼ਕਤੀ ਆਪਣਾ ਕੰਮ ਨਹੀਂ ਕਰਦੀ. ਚਿੱਤ ਡਾਵਾਂਡੋਲ ਦਸ਼ਾ ਵਿੱਚ ਰਹਿਂਦਾ ਹੈ. ਮੂਹੋਂ ਅਰਲ ਬਰਲ ਬਾਤਾਂ ਨਿਕਲਦੀਆਂ ਹਨ. ਭ੍ਰਮ ਦਾ ਰੋਗੀ ਸਭ ਚੀਜਾਂ ਨੂੰ ਭੌਂਦੀਆਂ (ਘੁੰਮਦੀਆਂ) ਕਦੇ ਆਪਣੇ ਆਪ ਨੂੰ ਭੌਂਦਾ ਦੇਖਦਾ ਹੈ.#ਇਸ ਰੋਗ ਦੇ ਸਾਧਾਰਣ ਇਲਾਜ ਇਹ ਹਨ- ਹਰ ਵੇਲੇ ਪ੍ਰਸੰਨਤਾ ਦੇ ਸਾਧਨ ਕਰਨੇ, ਕਬਜ ਦੂਰ ਕਰਨ ਵਾਲੇ ਫਲ ਭੋਜਨ ਆਦਿ ਖਾਣੇ, ਤਾਲੂਏ ਪੁਰ ਬੱਕਰੀ ਦੇ ਦੁੱਧ ਦੀਆਂ ਧਾਰਾਂ ਮਾਰਨੀਆਂ, ਮੱਖਣ ਝੱਸਣਾ, ਦੁੱਧ ਮਲਾਈ ਮੱਖਣ ਬਦਾਮਰੌਗਨ ਖਾਣਾ ਪੀਣਾ, ਬ੍ਰਾਹਮੀਘ੍ਰਿਤ ਸੇਵਨ ਕਰਨਾ, ਧਮਾਸੇ ਦੇ ਕਾੜ੍ਹੇ ਵਿੱਚ ਘੀ ਪਾਕੇ ਪੀਣਾ ਆਦਿਕ. ਉਨਮਾਦ ਰੋਗ ਵਿੱਚ ਜੋ ਇਲਾਜ ਲਿਖਿਆ ਹੈ, ਉਹ ਸਭ ਭ੍ਰਮ ਰੋਗ ਵਾਲੇ ਨੂੰ ਗੁਣਕਾਰੀ ਹੈ। ੫. ਇੱਕ ਕਾਵ੍ਯ ਦਾ ਅਲੰਕਾਰ. ਦੇਖੋ, ਭ੍ਰਾਂਤਿ ੪....
ਸੰ. ਦ੍ਵਯ. ਵਿ- ਦੋ। ੨. ਕ੍ਰਿ. ਵਿ- ਦ੍ਵੋ. ਦੋਨੋ. ਦੋਵੇਂ....
ਸੰ. ਵਿ- ਜੋ ਕਸਿਆ ਹੋਇਆ ਹੈ. ਜੋ ਢਿੱਲਾ ਨਹੀਂ। ੨. ਕਰੜਾ. ਸਖ਼ਤ। ੩. ਬਲਵਾਨ। ੪. ਨਿਡਰ। ੫. ਨਿਸ਼੍ਚਿਤ। ੬. ਸੰਗ੍ਯਾ- ਲੋਹਾ। ੭. ਵਿਸਨੁ। ੮. ਧ੍ਰਿਤਰਾਸ੍ਟ੍ਰ ਦਾ ਇੱਕ ਪੁਤ੍ਰ....
ਵਿ- ਕੋਮਲ. ਨਰਮ."ਸਘਨ ਬਾਸ ਕੂਲੇ." (ਬਸੰ ਮਃ ੫) ਕੋਮਲ ਬਿਰਛਾਂ ਵਿੱਚ ਗਾੜ੍ਹੀ ਸੁਗੰਧਿ ਉਤਪੰਨ ਹੋਈ ਹੈ....
ਸਰਵ- ਜਿਸ ਦਾ ਬਹੁ ਵਚਨ. ਜਿਨ੍ਹਾਂ ਨੇ. "ਜਿਨ ਜਾਨਿਆ ਸੇਈ ਤਰੇ." (ਰਾਮ ਰੁਤੀ ਮਃ ੫) ੨. ਵ੍ਯ- ਮਤ. ਨਾ. "ਗੁਰੁ ਸਨਮੁਖ ਜਿਨ ਮਿਥ੍ਯਾ ਭਾਖੋ." (ਗੁਪ੍ਰਸੂ) ਇਸ ਦਾ ਰੂਪ ਜਿਨਿ ਭੀ ਹੈ. ਦੇਖੋ, ਜਿਨਿ ੩। ੩. ਜਿਧਰ. ਜਿਸ ਤਰਫ਼. "ਡੋਰੀ ਪ੍ਰਭੁ ਪਕੜੀ ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ਜਿਧਰ ਖਿੰਚੈ, ਤਿਧਰ ਜਾਈਐ। ੪. ਸੰ. ਵਿ- ਜਿੱਤਣ ਵਾਲਾ. ਵਿਜਯੀ. "ਅਬ ਮੋਤੇ ਏਈ ਜਿਨ ਜਾਈ." (ਪਾਰਸਾਵ) ੫. ਸੰਗ੍ਯਾ- ਵਿਸਨੁ। ੬. ਸੂਰਜ। ੭. ਬੁੱਧ ਭਗਵਾਨ। ੮. ਰਿਸਭਦੇਵ. ਵਿਕਾਰਾਂ ਨੂੰ ਜਿੱਤਣ ਵਾਲਾ ਹੋਣ ਕਰਕੇ ਰਿਸਭਦੇਵ ਦੀ ਇਹ ਸੰਗ੍ਯਾ ਹੋਈ. ਇਸ ਮਹਾਤਮਾ ਦਾ ਚਲਾਇਆ "ਜੈਨ" ਮਤ ਸੰਸਾਰ ਵਿੱਚ ਪ੍ਰਸਿੱਧ ਹੈ। ੯. ਜੈਨ ਮਤ ਦਾ ਤੀਰਥੰਕਰ. ਦੇਖੋ, ਤੀਰਥੰਕਰ, ਪਾਰਸਨਾਥ ਅਤੇ ਰਿਖਭਦੇਵ....
ਸੰਗ੍ਯਾ- ਗੁਣ ਦੇ ਵਿਰੁੱਧ (ਉਲਟ). ਦੋਸ. ਐਬ। ੨. ਪਾਪ। ੩. ਅਪਰਾਧ....
ਸੰ. ਸੰਗ੍ਯਾ- ਬਿਰਛ. ਦਰਖ਼ਤ। ੨. ਗੂੰਦ. ਗੋਂਦ। ੩. ਵਿ- ਤਾਰਨ ਵਾਲਾ। ੪. ਦੇਖੋ, ਤੁਰ ਅਤੇ ਗਜਨਵ। ੫. ਤਰਣਾ ਕ੍ਰਿਯਾ ਦਾ ਅਮਰ. "ਤਰੁ ਭਉਜਲੁ." (ਗਉ ਮਃ ੪)...
ਪ੍ਰਾ. ਕ੍ਰਿ- ਭੇਜਣਾ. ਦੇਖੋ, ਪ੍ਰਸ੍ਥਾਨ। ੨. ਸੰ. ਸੰਗ੍ਯਾ- ਪੜ੍ਹਨ ਦੀ ਕ੍ਰਿਯਾ. ਪੜ੍ਹਨਾ. ਪਾਠ ਕਰਨਾ. ਦੇਖੋ, ਪਠ....
ਸੰ. ਵੇਗ. ਸੰਗ੍ਯਾ- ਜ਼ੋਰ. ਤੇਜ਼ੀ. ਕਾਮ ਬੇਗ ਨਹਿ ਰੋਕ ਸਕ੍ਯੋ ਹੈ." (ਗੁਪ੍ਰਸੂ) ੨. ਪ੍ਰਵਾਹ. ਹੜ। ੩. ਚਾਲ. "ਪਵਨ ਬੇਗ ਕੋ ਕਰਤ ਪਿਛੇਰੇ." (ਗੁਪ੍ਰਸੂ) ੪. ਵੀਰਯ। ੫. ਮਹਾਕਾਲ। ੬. ਤੁ. [بیگ] ਅਮੀਰ। ੭. ਮੁਗਲਵੰਸ਼ ਦੇ ਨਾਮ ਪਿੱਛੇ ਆਉਣ ਵਾਲਾ ਖ਼ਿਤਾਬ, ਜਿਵੇਂ ਕ਼ਾਮਿਸਬੇਗ....
ਵ੍ਯ- ਸਹਿਤ. ਸਾਥ. ਮਿਲਿਆ ਹੋਇਆ....
ਦੇਖੋ, ਵ੍ਰਿੰਦ....
ਦੇਖੋ, ਜਲਜੀਵ....
ਕਰਦਾ ਹੈ। ੨. ਕਰਤਵ੍ਯ. ਕਰਮ. "ਨਾਨਾ ਕਰਤ ਨ ਛੂਟੀਐ." (ਓਅੰਕਾਰ) ੩. ਕਰਤਾ. "ਹੇ ਗੋਬਿੰਦ ਕਰਤ ਮਇਆ." (ਸਹਸ ਮਃ ੫) ਹੇ ਕ੍ਰਿਪਾ ਕਰਤਾ ਗੋਬਿੰਦ। ੪. ਸੰ. कर्त्त् ਕਰ੍ਤ. ਭੇਦ. ਵਿਭਾਗ। ੫. ਟੋਆ. ਗਰਤ। ੬. ਅ਼. [کّرت] ਕੱਰਤ. ਬਾਰੀ. ਦਫ਼ਹ. ਨੌਬਤ....
ਸੰ. ਕੇਲਿ. ਸੰਗ੍ਯਾ- ਕ੍ਰੀੜਾ. ਖੇਲ. "ਜਿਮ ਕੇਲਹੀਣ ਕੁਮਾਰ." (ਪ੍ਰਿਥੁਰਾਜ) "ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ." (ਸ. ਫਰੀਦ) ੨. ਕੇਲਾ. ਕਦਲੀ. "ਮਾਲੀ ਕੇ ਘਰਿ ਕੇਲ ਆਛੈ." (ਟੋਡੀ ਨਾਮਦੇਵ) ੩. ਕ੍ਰਿਸਨ ਜੀ ਦੀ ਕੇਲਿ ਦਾ ਅਸਥਾਨ. ਵ੍ਰਿੰਦਾਵਨ. "ਗੰਗਾ ਜਮਨਾ ਕੇਲ ਕੇਦਾਰਾ." (ਮਾਰੂ ਸੋਲਹੇ ਮਃ ੧) ੪. ਸੰ. ਕੇਲਿਕ. ਕੈਲ. ਦੇਵਦਾਰ ਤੋਂ ਘਟੀਆ ਇੱਕ ਪਹਾੜੀ ਬਿਰਛ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸੰਗ੍ਯਾ- ਘਾੜਤ. "ਘਾਟ ਘੜਤ ਭ੍ਯੋ ਸ੍ਵਰਨ ਕੋ." (ਚਰਿਤ੍ਰ ੭੦) ੨. ਸੰ. ਘੱਟ. ਜਲਮਾਰਗ. ਪਾਣੀ ਭਰਨ ਦਾ ਰਸਤਾ. "ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ." (ਸ. ਕਬੀਰ) ਗੰਗਾ ਜਮੁਨਾ ਤੋਂ ਭਾਵ ਇੜਾ ਪਿੰਗਲਾ ਹੈ।#੩. ਰਸਤਾ. ਮਾਰਗ. "ਆਪੇ ਗੁਰੁ, ਚੇਲਾ ਹੈ ਆਪੇ, ਆਪੇ ਦਸੇ ਘਾਟੁ." (ਵਾਰ ਗੂਜ ੧. ਮਃ ੩)#੪. ਮਨ ਦੀ ਘਾੜਤ. ਸੰਕਲਪ. ਖ਼ਯਾਲ. "ਤਾਲ ਮਦੀ ਰੇ ਘਟ ਕੇ ਘਾਟ." (ਆਸਾ ਮਃ ੧) ੫. ਅਸਥਾਨ. ਜਗਹਿ. "ਨਾਨਕ ਕੇ ਪ੍ਰਭੁ ਘਟਿ ਘਟੇ ਘਟਿ ਹਰਿ ਘਾਟ." (ਕਾਨ ਮਃ ੪. ਪੜਤਾਲ)#੬. ਵਿ- ਘੱਟ. ਕਮ. ਨ੍ਯੂਨ. "ਘਾਟ ਨ ਕਿਨ ਹੀ ਕਹਾਇਆ." (ਸ੍ਰੀ ਅਃ ਮਃ ੫) ੭. ਦੇਖੋ, ਘਾਠ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕੇਰਾ ਦਾ ਬਹੁਵਚਨ. ਦੇ. ਕੇ. "ਅਜਬ ਕੰਮ ਕਰਤੇ ਹਰਿ ਕੇਰੇ." (ਮਾਝ ਅਃ ਮਃ ੩) ੨. ਸਰਵ- ਕੇਹਰਾ (ਕੇੜ੍ਹਾ) ਦਾ ਬਹੁਵਚਨ. ਕੇੜ੍ਹੇ. ਕੌਨਸੇ....
ਵਿ- ਦੁਃਖਿਤ. ਦੁਃਖਾਰਤ. ਦੁੱਖ ਵਾਲਾ "ਦੁਖੀਏ ਕਾ ਮਿਟਾਵਹੁ ਪ੍ਰਭੁ ਸੋਗ." (ਭੈਰ ਮਃ ੫)...
ਕ੍ਰਿ. ਵਿ- ਕੋਲੇ. ਨੇੜੇ. "ਕੋਟਿ ਬਿਘਨ ਨਹਿ ਆਵਹਿ ਨੇਰਿ." (ਰਾਮ ਮਃ ੫) "ਕਾਲ ਨੇਰੈ ਆਇਆ." (ਬਿਲਾ ਮਃ ੫)...
ਸੰਗ੍ਯਾ- ਸੁੱਖ. ਮੰਨਤ. "ਸੁਖ ਸੁਖੇਂਦੀ ਸਾ ਮੈ ਪਾਈ." (ਜੈਤ ਛੰਤ ਮਃ ੫) ਸੁਖ ਦੀ ਇੱਛਾ ਲਈ ਮੰਨਤ ਕਰਨ ਤੋਂ ਨਾਮ ਸੁਕ ਹੈ. ੨. ਸੰ. ਆਨੰਦ. "ਦੁਖ ਦਾਰੂ ਸੁਖ ਰੋਗ ਭਇਆ." (ਵਾਰ ਆਸਾ) ੩. ਦੇਖੋ, ਸਵੈਯੇ ਦਾ ਰੂਪ ੧੮.। ੪. ਜਲ. ਪਾਣੀ....
ਪ੍ਰਾਪਤ ਕਰਦਾ ਹੈ. ਪਾਉਂਦਾ ਹੈ. "ਪੜਿ਼ ਪੜਿ ਪਾਵਹਿ ਮਾਨੁ." (ਜਪੁ)....
ਵਿ- ਤੀਕ੍ਸ਼੍ਣ. ਤਿੱਖਾ. ਤੇਜ਼। ੨. ਸੰ. तृषा- ਤ੍ਰਿਸਾ. ਸੰਗ੍ਯਾ- ਪਿਆਸ. ਦੇਖੋ, ਤ੍ਰਿਖ ੨. "ਤ੍ਰਿਖਾ ਨ ਉਤਰੈ ਸਾਂਤਿ ਨ ਆਵੈ." (ਮਾਝ ਮਃ ੫) ੩. ਲੋਭ ਦੀ ਅਧਿਕਤਾ. ਪ੍ਰਾਪਤੀ ਦੀ ਪ੍ਰਬਲ ਇੱਛਾ....
ਕ੍ਰਿ. ਵਿ- ਤ੍ਵਰਿਤ. ਫੌਰਨ. ਸੀਘ੍ਰ. ਦੇਖੋ, ਤੁਰ. "ਤੁਝੁ ਤੁਰਤੁ ਛਡਾਉ ਮੇਰੋ ਕਹਿਓ. ਮਾਨਿ." (ਬਸੰ ਕਬੀਰ)...
ਸੰ. ਸੰਗ੍ਯਾ- ਕਾਲ. ਮੌਤ। ੨. ਯਮ। ੩. ਵਿ- ਅੰਤ ਕਰਨ ਵਾਲਾ. "ਅੰਤਕ ਜਮ ਜਬ ਲੈਨੇ ਆਵੈ." (ਕ੍ਰਿਸਨਾਵ) ੪. ਅਤੰਕ (ਭਯ) ਦੀ ਥਾਂ ਭੀ ਇਹ ਸ਼ਬਦ ਵਰਤਿਆ ਜਾਂਦਾ ਹੈ- "ਅਨੰਗ ਅਰਧੰਗਕ ਕੇ ਅੰਤਕ ਤੇ." (ਚਰਿਤ੍ਰ) ਸ਼ਿਵ ਦੇ ਡਰ ਤੋਂ ਕਾਮ ਨੇ....
ਸੰ. घर्म्म ਘਰ੍ਮ. ਸੰਗ੍ਯਾ- ਤਪਤ. ਤਾਪ. "ਚੰਦਨ ਚੰਦ ਨ ਸਰਦ ਰੁਤਿ ਮੂਲ ਨ ਮਿਟਈ ਘਾਮ." (ਵਾਰ ਜੈਤ) ੨. ਧੁੱਪ. ਆਤਪ. "ਜੈਸੇ ਤਾਪਤੇ ਨਿਰਮਲ ਘਾਮਾ। ਤੈਸੇ ਰਾਮ- ਨਾਮ ਬਿਨੁ ਬਾਪੁਰੋ ਨਾਮਾ." (ਗੌਂਡ) ਜੈਸੇ ਨਿਰਮਲ ਘਾਮਾ (ਧੁੱਪ) ਤੋਂ ਤਾਪ ਹੁੰਦਾ ਹੈ, ਜੈਸੇ ਨਾਮ ਬਿਨ ਨਾਮਾ ਸੰਤਪਤ ਹੁੰਦਾ ਹੈ। ੩. ਮੁੜ੍ਹਕਾ. ਪਸੀਨਾ....
ਸੰਗ੍ਯਾ- ਪੀੜ. ਸੰ. ਪੀੜਾ. "ਸਤਿਗੁਰ ਭੇਟੈ ਤਾ ਉਤਰੈ ਪੀਰ." (ਆਸਾ ਮਃ ੩) ੨. ਵਿਪੱਤਿ. ਵਿਪਦਾ. "ਨੰਗ ਭੁਖ ਕੀ ਪੀਰ." (ਸ੍ਰੀ ਅਃ ਮਃ ੫) ੩. ਵਿ- ਪੀਲਾ. ਪੀਯਰਾ. ਪੀਤ. "ਬਦਨ ਬਰਨ ਹੈ ਆਵਤ ਪੀਰ." (ਗੁਪ੍ਰਸੂ) ੪. ਕ੍ਰਿ. ਵਿ- ਪੀੜਕੇ. ਪੀਡਨ ਕਰਕੇ. "ਕੋਲੂ ਪੀਰ ਦੀਪ ਦਿਪਤ ਅੰਧਾਰ ਮੇ" (ਭਾਗੁ ਕ) ਕੋਲ੍ਹੂ ਪੀੜਕੇ ਤੇਲ ਕੱਢੀਦਾ ਹੈ, ਜਿਸ ਤੋਂ ਦੀਵਾ ਪ੍ਰਕਾਸ਼ ਕਰਦਾ ਹੈ. ੫. ਫ਼ਾ. [پیر] ਵਿ- ਬੁੱਢਾ. ਵ੍ਰਿੱਧ. ਕਮਜ਼ੋਰ. "ਹਮ ਪੀਰ ਮੋਰੋ ਹਮਜ਼ ਪੀਲਤਨ." (ਜਫਰ) ੬. ਸੰਗ੍ਯਾ- ਬਜ਼ੁਰਗ। ੭. ਧਰਮ ਦਾ ਆਚਾਰਯ ਗੁਰੂ. "ਪੀਰ ਪੈਕਾਬਰ ਅਉਲੀਏ." (ਵਾਰ ਮਾਰੂ ੨. ਮਃ ੫)...
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਦਿੰਦਾ ਹੈ. "ਸਭਹਿਨ ਕੋ ਰੋਜੀ ਨਿਤ ਦੇਈ." (ਗੁਪ੍ਰਸੂ) ੨. ਦੇਵੇਂ. ਦਾਨ ਕਰੇਂ। ੩. ਦੇਵਤਾ ਦੀ ਇਸਤ੍ਰੀ. ਦੇਵੀ. "ਦੇਈ ਮਹਾਂ ਕ੍ਰੋਧ ਕਰ ਗਰਜੀ." (ਸਲੋਹ)...
ਸੰ. ਨਿਤ੍ਯ. ਵਿ- ਜੋ ਸਦਾ ਰਹੇ. ਜਿਸ ਦਾ ਕਦੇ ਨਾਸ਼ ਨਾ ਹੋਵੇ. ਅਵਿਨਾਸ਼ੀ। ੨. ਕ੍ਰਿ. ਵਿ- ਸਦਾ. ਹਮੇਸ਼. ਪ੍ਰਤਿਦਿਨ. "ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ." (ਪ੍ਰਭਾ ਮਃ ੫)...
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਸੰ. ਵਿ- ਪਾਸ ਦਾ. ਨੇੜੇ ਦਾ. ਨਜ਼ਦੀਕੀ। ੨. ਕ੍ਰਿ. ਵਿ- ਪਾਸ. ਨੇੜੇ. ਕੋਲ....
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਸਰਵ- ਉਹੀ. ਵਹੀ. ਓਹੀ. "ਸੇਈ ਸਾਹ ਭਗਵੰਤ ਸੇ." (ਬਾਵਨ) ੨. ਸੇਵਨ ਕੀਤੀ। ੩. ਸੇਵਨ ਕਰਦਾ ਹੈ. "ਕਾਮ ਦਾਮ ਚਿਤ ਪਰਵਸਿ ਸੇਈ." (ਗਉ ਅਃ ਮਃ ੧)...
ਸੰ. ਪ੍ਰਵੀਣ- ਵਿ- ਨਿਪੁਣ. ਚਤੁਰ। ੨. ਪੂਰਾ ਜਾਣਨ ਵਾਲਾ. ਪੂਰਣ ਗ੍ਯਾਨੀ "ਜਾਨਨਹਾਰ ਪ੍ਰਭੂ ਪਰਬੀਨ." (ਸੁਖਮਨੀ) " ਸੋ ਸਰਬਗੁਣ ਪਰਬੀਨਾ." (ਬਿਹਾ ਛੰਤ ਮਃ ੫) ਦੇਖੋ, ਪ੍ਰਵੀਣ....
ਭਾਈ ਫੇਰੂ ਦਾ ਪੋਤਾਚੇਲਾ ਮਹਾਤਮਾ ਸਾਧੂ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਸੇਵਾ ਵਿੱਚ ਹਾਜਿਰ ਰਿਹਾ। ੨. ਸੰ. मालिन्. ਵਿ- ਮਾਲਾ ਬਣਾਉਣ ਵਾਲਾ। ੩. ਸੰਗ੍ਯਾ- ਬਾਗ਼ਬਾਨ. "ਅਹਿਨਿਸ ਫੂਲ ਬਿਛਾਵੈ ਮਾਲੀ." (ਗਉ ਅਃ ਮਃ ੧) ੪. ਭਾਵ- ਕਰਤਾਰ, ਜਿਸ ਦਾ ਬਾਗ ਸੰਸਾਰ ਹੈ. "ਤਉ ਮਾਲੀ ਕੇ ਹੋਵਹੁ." (ਬਸੰ ਮਃ ੧) ੫. ਅ਼. [مالی] ਵਿ- ਮਾਲ (ਦੌਲਤ) ਸੰਬੰਧੀ। ੬. ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨਸਿੰਘ ਨੇ ਕਪਤਾਨ ਮਰੇ Captain Murray ਨੂੰ ਭੀ ਮਾਲੀ ਲਿਖਿਆ ਹੈ. "ਜਰਨੈਲ ਆਗੇ ਥੋ ਮਾਲੀ ਕਪਤਾਨ." ਦੇਖੋ, ਮਰੇ....
ਸੰ. कीर्ति ਸੰਗ੍ਯਾ- ਵਡਾਈ. ਨੇਕਨਾਮੀ. ਜਸ. "ਜੈ ਘਰਿ ਕੀਰਤਿ ਆਖੀਐ." (ਸੋਹਿਲਾ)...
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....
ਵਿ- ਬੱਗਾ. ਚਿੱਟਾ. "ਘਰ ਗਚ ਕੀਨੇ, ਬਾਗੇ ਬਾਗ." (ਮਃ ੧. ਵਾਰ ਸਾਰ) ਚਿੱਟੇ ਵਸਤ੍ਰ। ੨. ਸੰਗ੍ਯਾ- ਬਾਗਾ. ਵਸਤ੍ਰ ਪੋਸ਼ਾਕ. "ਕਰੇ ਭੇਸ ਕ੍ਰੂਰੰ ਧਰੇ ਬਾਗ ਕਾਰੇ." (ਸਲੋਹ) ਕਾਲੇ ਵਸਤ੍ਰ ਪਹਿਰੇ। ੩. ਸੰ. ਵਲ੍ਗਾ- वल्गा. ਲਗਾਮ ਦੀ ਡੋਰ. ਲਗਾਮ ਦਾ ਤਸਮਾ। ੪. ਫ਼ਾ. [باغ] ਬਾਗ਼ ਬਗੀਚਾ. ਉਪਵਨ. "ਜਿਹ ਪ੍ਰਸਾਦਿ ਬਾਗ ਮਿਲਖ ਧਨਾ." (ਸੁਖਮਨੀ) ੫. ਜਗਤ. ਸੰਸਾਰ....
ਦੇਖੋ, ਤਰਵਰ....
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਸੰ. ਸ਼ਾਖਾ. ਸੰਗ੍ਯਾ- ਬਿਰਛ ਦੀ ਟਾਹਣੀ. ਸ਼ਾਖ। ੨. ਭੁਜਾ, ਬਾਂਹ, ਉਂਗਲ, ਪੈਰ ਆਦਿਕ ਸ਼ਰੀਰ ਦੇ ਅੰਗ। ੩. ਗੋਤ੍ਰ. ਵੰਸ਼. ਕਿਸੇ ਵਡੀ ਜਾਤਿ ਦਾ ਇੱਕ ਭਾਗ। ੪. ਸੰਪ੍ਰਦਾਯ. ਕਿਸੇ ਧਰਮ ਤੋਂ ਨਿਕਲਿਆ ਹੋਇਆ ਫਿਰਕਾ. "ਸਿਖ ਸਾਖਾ ਬਹੁਤੇ ਕੀਏ." (ਸ. ਕਬੀਰ) ੫. ਵੇਦ ਦੇ ਭਾਗ. ਅਨੇਕ ਰਿਖੀਆਂ ਨੇ ਆਪਣੇ ਆਪਣੇ ਖਿਆਲ ਨਾਲ ਵੇਦਾਂ ਦੇ ਪਾਠ ਅਤੇ ਅਰਥ ਆਪਣੇ ਚੇਲਿਆਂ ਨੂੰ ਜੁਦੀ ਜੁਦੀ ਰੀਤਿ ਨਾਲ ਪੜ੍ਹਾਏ, ਜਿਸਤੋਂ ਵੇਦ ਦੀਆਂ ਅਨੰਤ ਸ਼ਾਖਾਂ ਹੋ ਗਈਆਂ "ਸਾਖਾ ਤੀਨਿ ਕਹੈ ਨਿਤ ਬੇਦੁ." (ਆਸਾ ਮਃ ੧) "ਸਾਖਾ ਤੀਨ ਨਿਵਾਰੀਆ ਏਕ ਸਬਦਿ ਲਿਵ ਲਾਇ." (ਸ੍ਰੀ ਅਃ ਮਃ ੩) ਇਸ ਥਾਂ ਤਿੰਨ ਸ਼ਾਖਾ ਤੋਂ ਭਾਵ ਤ੍ਰਿਗੁਣਾਤਮਕ ਵਿਦ੍ਯਾ ਹੈ.¹ ਦੇਖੋ, ਤ੍ਰੈਗੁਣ ੩....
ਸੰਗ੍ਯਾ- ਛੰਦ ਦਾ ਚਰਣ। ੨. ਛੰਦ ਦੇ ਚਰਣ ਦਾ ਅੰਤਿਮ ਅੱਖਰ। ੩. ਸੰ. तुक्. ਬਾਲਕ. ਬੱਚਾ। ੪. ਸੰ. ਤ੍ਵਚ. ਖੱਲ. ਛਿਲਕਾ. "ਤਰੁ ਤੁਕ ਦੀ ਕਟਿ ਕੀਨ ਕੁਪੀਨਾ." (ਨਾਪ੍ਰ) ਬਲਕਲ ਦੀ ਕੌਪੀਨ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰ. ਸੰਗ੍ਯਾ- ਬਿਰਛ ਤੋਂ ਪਤਨ (ਡਿਗਣ) ਵਾਲਾ, ਪੱਤਾ. ਦਲ. " ਪਤ੍ਰ ਭੁਰਜੇਣ ਚੜੀਐ ਨਹਿ ਜੜੀਅੰ ਪੇਡ." (ਗਾਥਾ) ੨. ਚਿੱਠੀ. ਖ਼ਤ਼. ਪੁਰਾਣੇ ਜ਼ਮਾਨੇ ਤਾੜ ਆਦਿ ਦੇ ਪੱਤਿਆਂ ਪੁਰ ਲਿਖਣ ਦਾ ਰਿਵਾਜ ਸੀ, ਇਸ ਕਰਕੇ ਚਿੱਠੀ ਅਤੇ ਪੱਤਰੇ ਦਾ ਨਾਮ ਪੱਤ੍ਰ ਹੋਗਿਆ. "ਪਠ੍ਯੋ ਪਤ੍ਰ ਕਾਸਿਦ ਕੇ ਹਾਥ." (ਗੁਪ੍ਰਸੂ) ੩. ਪੱਤੇ ਜੇਹਾ ਪਤਲਾ ਧਾਤੂ ਦਾ ਟੁਕੜਾ (ਚਾਦਰ). ੪. ਪੰਖ. ਪਕ੍ਸ਼੍. ਖੰਭ। ੫. ਸਵਾਰੀ. "ਛਤ੍ਰ ਨ ਪਤ੍ਰ ਨ". (ਸਵੈਯੇ ਸ਼੍ਰੀ ਮੁਖਵਾਕ ਮਃ੫) ਨਾ ਛਤ੍ਰ ਨਾ ਸਵਾਰੀ। ੬. ਤਲਵਾਰ ਦਾ ਫਲ. ਪਿੱਪਲਾ. ਅਸਿਪਤ੍ਰ। ੭. ਵਸਤ੍ਰ. "ਉਡ੍ਯੋ ਪੌਨ ਕੇ ਬੇਗ ਸੋਂ ਅਗ੍ਰ ਪਤ੍ਰੰ." (ਜਨਮੇਜਯ) ੮. ਮੋਰਛੜ. ਮੋਰ ਦੇ ਪੰਖਾਂ ਦਾ ਮੁੱਠਾ, ਜੋ ਰਾਜਿਆਂ ਦੇ ਸਿਰ ਪੁਰ ਚੌਰ ਦੀ ਤਰਾਂ ਫੇਰਿਆ- ਜਾਂਦਾ ਹੈ. "ਛਤ੍ਰ ਪਤ੍ਰ ਢਾਰੀਅੰ." (ਰਾਮਾਵ) ੯. ਪੰਛੀ. ਪੰਖੇਰੂ। ੧੦. ਤੀਰ। ੧੧. ਪਾਤ੍ਰ ਦੀ ਥਾਂ ਭੀ ਪਤ੍ਰ ਸ਼ਬਦ ਆਇਆ ਹੈ. "ਭਰੰਤ ਪਤ੍ਰ ਖੇਚਰੀ." (ਰਾਮਾਵ) ਜੋਗਨੀ ਲਹੂ ਦਾ ਪਾਤ੍ਰ ਭਰਦੀ ਹੈ. "ਪਤ੍ਰ ਕਾ ਕਰਹੁ ਬੀਚਾਰ." (ਰਾਮ ਕਬੀਰ) ਵਿਚਾਰ ਦਾ ਪਾਤ੍ਰ ਕਰੋ. ੧੦. ਫੁੱਲ ਦੀ ਪੰਖੜੀ petal. ਦੇਖੋ, ਸਤਪਤ੍ਰ....
ਵਿ- ਸੰਘਣਾ. ਗਾੜ੍ਹਾ. ਦੇਖੋ, ਘਨ. "ਅਹੰਬੁਧਿ ਬਹੁ ਸਘਨ ਮਾਇਆ." (ਗੂਜ ਮਃ ੫) ੨. ਘਨ (ਬਾਜਾ) ਸਹਿਤ. "ਹੈ ਗੈ ਬਾਹਨ ਸਘਨ ਘਨ." (ਸ. ਕਬੀਰ) ਦੇਖੋ, ਘਨ। ੩. ਬੱਦਲ ਸਹਿਤ....
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....
ਸੰ. ਭਾਸਾ. ਸੰਗ੍ਯਾ- ਬੋਲੀ. ਵਾਣੀ। ੨. ਉਹ ਬੋਲੀ, ਜੋ ਦੇਸ਼ ਵਿੱਚ ਵਰਤੀ ਜਾਵੇ. ਦੇਸ਼ ਭਾਸਾ. "ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ." (ਕ੍ਰਿਸਨਾਵ)...
ਸਰਵ- ਉਨ੍ਹਾਂ. ਉਨ੍ਹਾਂ ਨੇ. "ਤਿਨ ਅੰਤਰਿ ਸਬਦੁ ਵਸਾਇਆ." (ਸ੍ਰੀ ਮਃ ੧. ਜੋਗੀ ਅੰਦਰ) ੨. ਉਨ੍ਹਾਂ ਦੇ. "ਤਿਨ ਪੀਛੈ ਲਾਗਿ ਫਿਰਾਉ." (ਸ੍ਰੀ ਮਃ ੪) ੩. ਸੰਗ੍ਯਾ- ਤ੍ਰਿਣ. ਘਾਸ. ਫੂਸ. "ਅਉਧ ਅਨਲ ਤਨੁ ਤਿਨ ਕੋ ਮੰਦਿਰ." (ਗਉ ਕਬੀਰ) ੪. ਕ੍ਰਿ. ਵਿ- ਤਿਸ ਪਾਸੇ. ਉਧਰ. "ਡੋਰੀ ਪ੍ਰਭੁ ਪਕੜੀ, ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ੫. ਦੇਖੋ, ਤਿੰਨ....
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਸ. सुमनस् ਵਿ- ਉੱਤਮ ਮਨ ਵਾਲਾ. ਨੇਕ ਦਿਲ। ੨. ਸੰਗ੍ਯਾ- ਫੁੱਲ। ੩. ਦੇਵਤਾ. "ਸੱਤਾਸਤ ਵਿਵੇਕ ਸੁਭ ਸੁਮਨਸ। ਚਾਹਤ ਰਹਿਤ ਭਗਤ ਗਨ ਸੁਮਨਸ ॥" (ਗੁਪ੍ਰਸੂ) ੪. ਕਣਕ. ਗੋਧੂਮ। ੫. ਧਤੂਰਾ....
ਸੰ. युत. ਧਾ- ਚਮਕਣਾ (ਪ੍ਰਕਾਸ਼ਿਤ ਹੋਣਾ). ੨. ਵਿ- ਮਿਲਿਆ ਹੋਇਆ. ਸਾਥ. ਸਹਿਤ....
ਦੇਖੋ, ਭੂਸਣ ਅਤੇ ਭੂਖਣ। ੨. ਭੂ- ਖਨ. ਸੂਰ, ਜੋ ਹੁੱਡਾਂ ਨਾਲ ਜ਼ਮੀਨ ਖਨਨ ਕਰਦਾ (ਖੂਣਦਾ) ਹੈ। ੩. ਕੁਦਾਲ। ੪. ਹਲ ਦਾ ਫਾਲਾ....
ਸੰਗ੍ਯਾ- ਸੀਤਲਤਾ। ੨. ਮਨ ਦਾ ਠਹਿਰਾਉ। ੩. ਵਿਸ਼੍ਰਾਮ। ੪. ਅਮਨ. ਚੈਨ. "ਸ਼ਾਂਤਿ ਪਾਈ ਗੁਰਿ ਸਤਿਗੁਰਿ ਪੂਰੇ." (ਬਿਲਾ ਮਃ ੫).¹ ੫. ਦੇਖੋ, ਸ਼ਾਂਤ ੭....
ਦੇਖੋ, ਛਾਇਆ....
ਸੰ. ਸੰਗ੍ਯਾ- ਸਿੰਜਣ ਦੀ ਕ੍ਰਿਯਾ. ਪਾਣੀ ਦੇਣਾ। ੨. ਛਿੜਕਣਾ। ੩. ਗਿੱਲਾ ਕਰਨਾ। ੪. ਸਿੰਜਣ ਦਾ ਬਰਤਨ. ਬਾਲਟੀ ਝਰਨ ਆਦਿਕ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰਗ੍ਯਾ- ਨਦੀ ਦੇ ਢਾਹੇ ਤੋਂ ਡਿਗਿਆ ਹੋਇਆ ਜ਼ਮੀਨ ਦਾ ਭਾਰੀ ਟੁਕੜਾ। ੨. ਖਾਨਿ (ਕਾਨ) ਦਾ ਕਿਨਾਰਾ, ਜੋ ਬਹੁਤ ਖੋਦਣ ਤੋਂ ਕਮਜ਼ੋਰ ਹੋਕੇ ਡਿਗਿਆ ਹੈ। ੩. ਕ੍ਰਿ. ਵਿ- ਪਾਸ. ਨਜ਼ਦੀਕ. ਕੋਲੇ. "ਭੈ ਕਰ ਢਿਗ ਨਹਿਂ ਆਵੈ." (ਗੁਪ੍ਰਸੂ)...
ਦੇਖੋ, ਮੁਹ ਧਾ. ਸੰ. ਸੰਗ੍ਯਾ- ਬੇਹੋਸ਼ੀ।#੨. ਅਗ੍ਯਾਨ। ੩. ਸਨੇਹ. ਮੁਹੱਬਤ. "ਮੋਹ ਕੁਟੰਬ ਬਿਖੈ ਰਸ ਮਾਤੇ." (ਆਸਾ ਮਃ ੫) ੪. ਭ੍ਰਮ. ਭੁਲੇਖਾ। ੫. ਦੁੱਖ. ਕਲੇਸ਼....
ਸੰ. ਪਸ਼ੁ. ਸੰਗ੍ਯਾ- ਜੋ ਬੰਨ੍ਹਿਆ ਜਾਵੇ. ਦੇਖੋ, ਪਸ਼ ਧਾ. ਚਾਰ ਪੈਰਾਂ ਵਾਲਾ ਜੀਵ। ੨. ਪ੍ਰਾਣੀ। ੩. ਯਗ੍ਯ। ੪. ਪਸ਼ੁ ਜੇਹਾ ਮੂਰਖ. "ਪਸੁ ਆਪਨ ਹਉ ਹਉ ਕਰੈ." (ਬਾਵਨ)...
ਸੰ. हर्तृ ਹਿਰ੍ਤ੍ਰ. ਵਿ- ਚੁਰਾਉਣ ਵਾਲਾ. ਚੋਰ "ਆਤਮਘਾਤੀ ਹਰਤੈ." (ਮਲਾ ਮਃ ੫) ਉਹ ਆਤਮ ਘਾਤੀ ਅਤੇ ਚੋਰ ਹਨ। ੨. ਲੈ ਜਾਣ ਵਾਲਾ। ੩. ਵਿਨਾਸ਼ਕ. ਮਾਰਨ ਵਾਲਾ. ਅੰਤ ਕਰਤਾ. "ਦੁਖਹਰਤਾ ਹਰਿਨਾਮ ਪਛਾਨੋ." (ਬਿਲਾ ਮਃ ੯)...
ਸੰ. उपवन. ਸੰਗ੍ਯਾ- ਜਿਸ ਵਿੱਚ ਫੁੱਲ ਅਤੇ ਫਲਦਾਰ ਬੂਟੇ ਬਿਰਛ ਮਿਣਤੀ ਅਤੇ ਸੁੰਦਰ ਬ੍ਯੋਂਤ ਨਾਲ ਲਾਏ ਹੋਣ. ਬਾਗ....
ਮੁਕਤਿ ਦਾ ਨਿਰਣਾ ਦੇਖੋ, ਮੁਕਤਿ ਸ਼ਬਦ ਵਿੱਚ....
ਸੰਗ੍ਯਾ- ਖ਼ੁਸ਼ਬੂ. ਉੱਤਮ ਗੰਧ। ੨. ਕਮਲ। ੩. ਚੰਦਨ। ੪. ਸੌਗੰਦ. ਪ੍ਰਣ. ਪ੍ਰਤਿਗ੍ਯਾ. "ਪਾਰਸ ਚੰਦਨੈ ਤਿਨ ਹੈ ਏਕ ਸੁਗੰਧ." (ਸ. ਕਬੀਰ) ਪਾਰਸ ਅਤੇ ਚੰਦਨ ਦਾ ਨੇਮ ਹੈ ਕਿ ਸਪਰਸ਼ ਕਰਨ ਵਾਲੇ ਨੂੰ ਕੰਚਨ ਅਤੇ ਚੰਦਨ ਕਰਨਾ....
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਸੰਗ੍ਯਾ- ਮੇਰਾਪਨ. ਅਪਣੱਤ. "ਮੇਰੀ ਰਾਖੈ ਮਮਤਾ." (ਸ੍ਰੀ ਮਃ ੫) ੨. ਪਦਾਰਥਾਂ ਵਿੱਚ ਸਨੇਹ. "ਮਮਤਾ ਕਾਟਿ ਸਚਿ ਲਿਵ ਲਾਇ." (ਮਾਰੂ ਸੋਲਹੇ ਮਃ ੩) ੩. ਰਜੋਗੁਣ. ਦੇਖੋ, ਨਮਤਾ ੨....
ਸੰ. ਸੰਗ੍ਯਾ- ਰਾਤ੍ਰਿ. ਰਾਤ. "ਰਜਨਿ ਸਬਾਈ ਜੰਗਾ." (ਸਾਰ ਮਃ ੫) ਦੇਖੋ, ਜੰਗਾ. "ਰਵਿ ਪ੍ਰਗਾਸ ਰਜਨੀ ਜਥਾ." (ਗਉ ਰਵਿਦਾਸ) ੨. ਹਲਦੀ....
ਸੰ. ਸੰਗ੍ਯਾ- ਜੋ ਪੁਰਖ ਨੂੰ ਆਪਣੀ ਉੱਨਤੀ ਨਾਲ ਜਿੱਤ ਲਵੋ, ਢੇਰ. ਸਮੁਦਾਯ. ਰਾਸ਼ਿ. "ਅਘ ਪੁੰਜ ਤਰੰਗ ਨਿਵਾਰਨ ਕਉ." (ਸਵੈਯੇ ਮਃ ੪. ਕੇ)...
ਦੇਖੋ, ਕੋਸ ੧. "ਕੋਹ ਕਰੋੜੀ ਚਲਤ ਨ ਅੰਤ." (ਵਾਰ ਆਸਾ) ੨. ਕ੍ਰੋਧ. ਗੁੱਸਾ. ਕੋਪ। ੩. ਫ਼ਾ. [کوہقاف] ਪਰਬਤ. ਪਹਾੜ....
ਸੰ. अल्क. ਸੰਗ੍ਯਾ- ਉੱਲੂ. ਪੇਚਕ. ਘੂਕ। ੨. ਵੈਸੇਸਿਕ ਸ਼ਾਸਤ੍ਰ ਦੇ ਕਰਤਾ (ਕਣਾਦ) ਦਾ ਦੂਜਾ ਨਾਉਂ....
ਸੰ. ਸ਼ੁਚਿ. ਵਿ- ਪਵਿਤ੍ਰ. ਸਾਫ। ੨. ਸੰਗ੍ਯਾ- ਪਵਿਤ੍ਰਤਾ. ਸ਼ਫ਼ਾਈ. ੩. ਅਗਨਿ। ੪. ਸੂਰਜ। ੫. ਹਾੜ੍ਹ ਮਹੀਨਾ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰ. ਵਿਵੇਕ. ਸੰਗ੍ਯਾ- ਵਸ੍ਤ ਦੇ ਠੀਕ- ਠੀਕ ਸ੍ਵਰੂਪ ਦਾ ਨਿਸ਼੍ਚਯ ਕਰਨਾ. ਵਿਚਾਰੋ "ਕਬੀਰ ਰਾਮੈ ਰਾਮ ਕਹੁ, ਕਹਿਬੇ ਮਾਹਿ ਬਿਬੇਕ." (ਸਃ) ੨. ਖ਼ਾ. ਸਿੱਖਧਰਮ ਦੇ ਨਿਯਮਾਂ ਦੀ ਦ੍ਰਿੜ੍ਹ ਧਾਰਨਾ। ੩. ਧਾਰਮਿਕ ਫ਼ੈਸਿਲਾ....
ਸੰਗ੍ਯਾ- ਸਰ (ਤਾਲ) ਤੋਂ ਪੈਦਾ ਹੋਇਆ ਕਮਲ। ੨. ਭਾਈ ਸੰਤੋਖ ਸਿੰਘ ਨੇ ਸਿਰੋਂਜ ਨੂੰ ਸਰੋਜ ਲਿਖਿਆ ਹੈ. ਸਿਰੋਂਜ ਮੱਧ ਭਾਰਤ (C. P. ) ਅੰਦਰ ਰਿਆਸਤ ਟਾਂਕ ਦਾ ਇੱਕ ਨਗਰ ਹੈ, ਜੋ ਟਾਂਕ ਤੋਂ ਦੋ ਸੌ ਮੀਲ ਦੱਖਣ ਪੂਰਵ ਹੈ. ਕਲਗੀਧਰ ਨੰਦੇੜ ਨੂੰ ਜਾਂਦੇ ਇਸ ਥਾਂ ਵਿਰਾਜੇ ਹਨ. "ਸਹਰ ਸਰੋਜ ਉਜੈਨ ਕੋ ਕਰ ਸੰਗਤ ਮੇਲਾ." (ਗੁਪ੍ਰਸੂ)...
ਸੰ. शेखर ਸ਼ੇਖਰ. ਸੰਗ੍ਯਾ- ਸ਼ਿਖਰ (ਸਿਰ) ਨਾਲ ਹੈ ਜਿਸ ਦਾ ਸੰਬੰਧ. ਮੁਕੁਟ. ਤਾਜ. "ਸੇਖਰ ਸੋਹਿ ਲਿਲਾਰ ਉਦਾਰ ਕੇ." (ਨਾਪ੍ਰ) ੨. ਜੂੜਾ. ਚੋਟੀ। ੩. ਇੱਕ ਕਵਿ, ਜਿਸ ਦਾ ਨਾਉਂ ਚੰਦ੍ਰ ਸ਼ੇਖਰ ਹੈ. ਇਹ ਪਟਿਆਲਾਪਤਿ ਮਹਾਰਾਜਾ ਨਰੇਂਦ੍ਰ ਸਿੰਘ ਜੀ ਦੇ ਦਰਬਾਰ ਦਾ ਭੂਸਣ ਸੀ. ਇਸ ਦਾ ਜਨਮ ਸਨ ੧੭੯੮ ਅਤੇ ਦੇਹਾਂਤ ੧੮੭੫ ਨੂੰ ਹੋਇਆ. ਇਸ ਕਵੀ ਨੇ ਕਈ ਉੱਤਮ ਗ੍ਰੰਥ ਲਿਖੇ ਹਨ. ਗੁਰੁਮਹਿਮਾ ਪੁਰ ਲਿਖੀ ਕਵਿਤਾ ਵਿੱਚੋਂ ਗੁਰੁਪਚਾਸਾ ਮਨੋਹਰ ਕਾਵ੍ਯ ਹੈ, ਜਿਸ ਦੇ ਕੁਝ ਛੰਦ ਇਹ ਹਨ-#ਜਪ ਤਪ ਜੋਗ ਜੱਗ ਜਜਨ ਕਰਤ ਜੇਤੇ#ਜੁਗਨ ਪ੍ਰਮਾਨ ਤੇਤੇ ਸਾਧਨ ਕਰਨ ਹੈਂ,#ਸਿੱਧ ਹੋਤ ਕੋਈ ਕਾਲ ਪਾਯਕੈ ਪ੍ਰਸਿੱਧ ਹੋਤ#ਰਿੱਧਿ ਕੀ ਸਮ੍ਰਿੱਧਿ ਹੋਤ ਕਾਹੂੰ ਕੇ ਘਰਨ ਹੈਂ,#ਸ਼ੇਖਰ ਅਸੇਖ ਕਲਿਕਲੁਖ ਨਸਾਯਬੇ ਕੋ#ਮੁਕ੍ਤਿ ਬਤਾਯਬੇ ਕੋ ਔਢਰ ਢਰਨ ਹੈਂ,#ਸੰਤਨ ਸ਼ਰਨ ਸਾਚੇ ਮਮਤਾ ਹਰਨ ਏਈ#ਗੁਰੁਦੇਵ ਨਾਨਕ ਕੇ ਪੰਕਜ ਚਰਨ ਹੈਂ#ਪੂਰਨ ਪ੍ਰਤਾਪ ਪੁੰਜ ਸਰਦ ਸੁਧਾਕਰ ਜੋ#ਮੰਦ ਮੰਦ ਹਾਸ ਚੰਦ੍ਰਿਕਾ ਤੇ ਚਾਰੁ ਸਰਸੈ,#ਕੁੰਦ ਦੀ ਕਲੀ ਸੀ ਦਸਨਾਵਲੀ ਅਨੂਪ ਲਸੈ#ਲੋਚਨ ਵਿਸਾਲ ਕੰਜ ਮੰਜੁਤਾਈ ਪਰਸੈ,#ਬਾਨੀ ਕੋ ਸਦਨ ਕਵਿ ਸ਼ੇਖਰ ਪ੍ਰਸੰਨ ਸਦਾ#ਸਰਸ ਸੁਧਾ ਤੇ ਬੈਨ ਮਕਰੰਦ ਬਰਸੈ,#ਬਰਦ ਬਿਨੋਦ ਭਰਯੋ ਵਿਸ਼੍ਵ ਕੋ ਦਰਦ ਹਰ#ਸ਼੍ਰੀ ਗੋਬਿੰਦ ਸਿੰਘ ਕੋ ਮੁਖਾਰਬਿੰਦ ਦਰਸੈ.#ਅਮਲ ਅਸ਼ਿਤ ਖਲ ਦਲਨ ਦਲਨ ਦੁਤਿ#ਮਲਿਨ ਕਰਤ ਸਸਿ ਪਰਿਵੇਖ ਲਾਜੈ ਹੈ,#ਚਿਤ੍ਰਿਤ ਵਿਚਿਤ੍ਰ ਹੇਮ ਹੀਰਨ ਜਟਿਤ ਆਰ#ਧਾਰ ਅਤਿ ਤੀਖੀ ਉਗ੍ਰ ਸਾਨ ਧਰ ਸਾਜੈ ਹੈ,#ਸ਼ੇਖਰ ਗੋਬਿੰਦ ਕੈਸੋਆਯੁਧ ਅਮੋਘ, ਕਰ#ਸ਼੍ਰੀ ਗੋਬਿੰਦ ਸਿੰਘ ਜੂ ਕੇ ਚਕ੍ਰ ਛਬਿ ਛਾਜੈ ਹੈ,#ਲੋਕ ਤਮ ਹਰਨ ਮਯੂਖਨ ਸਮੇਤ ਮਾਨੋ#ਕਮਲ ਸਨਾਲ ਪੈ ਪ੍ਰਭਾਕਰ ਵਿਰਾਜੈ ਹੈ.#ਗ੍ਯਾਨਿਨ ਕੋ ਗ੍ਯਾਨ ਯੋਗਧ੍ਯਾਨ ਦੀਨੇ ਧ੍ਯਾਨਿਨ ਕੋ#ਭਕ੍ਤਨ ਕੋ ਦੀਨੀ ਭਕ੍ਤਿ ਪੂਰਨ ਵਿਧਾਨ ਕੀ,#ਯਾਚਕਨ ਗ੍ਰਾਮ ਦੀਨੇ ਮੁਲਕ ਆਰਾਮ ਦੀਨੇ#ਦੀਨੀ ਪਾਤਸ਼ਾਹੀ ਪਾਤਸ਼ਾਹਨ ਪ੍ਰਮਾਨ ਕੀ,#ਸ਼ੇਖਰ ਰਜਤ ਹੇਮ ਹਾਥੀ ਹਯ ਹੀਰਾ ਹਾਰ#ਦੀਨੇ ਕਵਿ ਲੋਗਨ ਵਧਾਈ ਯਸ ਗਾਨ ਕੀ,#ਸਾਚੇ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਗੁਰੂ ਜੂ ਕੀ#ਦੇਖ ਦਾਨ ਧਾਰਾ ਭੂਲੀ ਮਤਿ ਮਘਵਾਨ ਕੀ....
ਸੰ. ਸੰਗ੍ਯਾ- ਨਕ੍ਸ਼੍ਤ੍ਰ. ਸਿਤਾਰਾ. "ਜਿਮਿ ਤਾਰਾ ਗਣ ਮੇ ਸਸਿ ਰਾਜੈ." (ਗੁਪ੍ਰਸੂ) ੨. ਵ੍ਰਿਹਸਪਤਿ ਦੀ ਇਸਤ੍ਰੀ, ਜਿਸ ਨੂੰ ਚੰਦ੍ਰਮਾ ਖੋਹਕੇ ਲੈਗਿਆ ਸੀ ਅਤੇ ਉਸ ਵਿੱਚੋਂ ਬੁਧ ਪੁਤ੍ਰ ਪੈਦਾ ਕੀਤਾ। ੩. ਬਾਲੀ ਦੀ ਇਸਤ੍ਰੀ ਜੋ ਸੁਖੇਣ (ਸੁਸੇਣ) ਦੀ ਪੁਤ੍ਰੀ ਸੀ. ਇਸ ਦਾ ਪੁਨਰਵਿਵਾਹ ਸੁਗ੍ਰੀਵ ਨਾਲ ਹੋਇਆ। ੪. ਜਿੰਦਾ (ਜੰਦ੍ਰਾ). ਦੇਖੋ, ਤਾਲਾ. "ਤਾਰਾ ਰਿਦੈ ਉਪਦੇਸ਼ ਦੈ ਖੋਲਤ." (ਗੁਪ੍ਰਸੂ) ੫. ਸਿੱਖ ਇਤਿਹਾਸ ਵਿੱਚ ਔਰੰਗਜ਼ੇਬ ਦੇ ਪੁਤ੍ਰ ਆ਼ਜਮਸ਼ਾਹ ਦਾ ਨਾਮ ਤਾਰਾ ਅਤੇ ਤਾਰਾਆਜਮ ਆਇਆ ਹੈ। ੬. ਤਾਰਨ ਵਾਲਾ. ਤਾਰਕ. ਮਲਾਹ. "ਹਰਿ ਆਪੇ ਬੇੜੀ ਤੁਲਹਾ ਤਾਰਾ." (ਗਉ ਮਃ ੪) ੭. ਉਤਾਰਾ (ਉਤਾਰਿਆ) ਦਾ ਸੰਖੇਪ. "ਗੁਰਮੁਖਿ ਭਾਰ ਅਥਰਬਣ ਤਾਰਾ." (ਭਾਗੁ) ੮. ਤਾਰਿਆ. ਪਾਰ ਕੀਤਾ. "ਤਾਰਾ ਭਵੋਦਧਿ ਤੇਜਨ ਕੋ ਗਨ." (ਗੁਪ੍ਰਸੂ) ੯. ਅੱਖ ਦੀ ਪੁਤਲੀ. ਧੀਰੀ. "ਤਾਰਾ ਵਿਲੋਚਨ ਸੋਚਨ ਮੋਚਨ." (ਗੁਪ੍ਰਸੂ) ੧੦. ਸਿਤਾਰੇ ਦੀ ਸ਼ਕਲ ਦਾ ਇਸਤ੍ਰੀਆਂ ਦਾ ਇੱਕ ਭੂਖਣ। ੧੧. ਭਾਈ ਬਹਿਲੋ ਕੇ ਗੁਰਦਾਸ ਦਾ ਛੋਟਾ ਭਾਈ, ਜੋ ਧਨੁਖਵਿਦ੍ਯਾ ਵਿੱਚ ਵਡਾ ਨਿਪੁਣ ਸੀ. ਇਹ ਰਾਮਰਾਇ ਜੀ ਦੀ ਸੇਵਾ ਵਿੱਚ ਰਿਹਾ ਕਰਦਾ ਸੀ. "ਭਾਈ ਬਹਿਲੋ ਕੇ ਗੁਰਦਾਸ। ਅਰੁ ਦੂਸਰ ਤਾਰਾ ਪਿਖ ਪਾਸ." (ਗੁਪ੍ਰਸੂ) ਦੇਖੋ, ਤਾਰਾ ਸ਼ਬਦ ਦੇ#ਉਦਾਹਰਣ-#ਤਾਰਾ ਬਿਲੋਚਨ ਸੋਚਨ ਮੋਚਨ#ਦੇਖ ਬਿਸੇਖ ਬਿਸੈ ਬਿਸ ਤਾਰਾ,#ਤਾਰਾ ਭਵੋਦਧਿ ਤੇ ਜਨ ਕੋ ਗਨ#ਕੀਰਤਿ ਸੇਤ ਕਰੀ ਬਿਸਤਾਰਾ,#ਤਾਰਾ ਮਲੇਛਨ ਕੇ ਮਤ ਕੋ ਉਦਤੇ#ਦਿਨਨਾਥ ਜਥਾ ਨਿਸਿ ਤਾਰਾ,#ਤਾਰਾ ਰਿਦੈ ਉਪਦੇਸ਼ ਦੈ ਖੋਲਤ#ਸ੍ਰੀ ਹਰਿਰਾਇ ਕਰੇ ਨਿਸਤਾਰਾ. (ਗੁਪ੍ਰਸੂ)...
ਸੰ. ਆਲੋਕ. ਸੰਗ੍ਯਾ- ਪ੍ਰਕਾਸ਼. ਚਮਤਕਾਰ। ੨. ਦਰਸ਼ਨ. ਦੀਦਾਰ. "ਸੁੰਦਰ ਬਦਨ ਅਲੋਕ." (ਸਾਰ ਸੂਰਦਾਸ) ੩. ਸੰ. अलोक. ਵਿ- ਜੋ ਦੇਖਣ ਵਿੱਚ ਨਾ ਆਵੇ. ਅਗੋਚਰ. "ਅਲੋਕ ਹੈ." (ਜਾਪੁ) ੪. ਸੰਗ੍ਯਾ- ਨਿਰਜਨ. ਏਕਾਂਤ। ੫. ਪਰਲੋਕ. "ਲੋਕ ਅਲੋਕ ਗਵਾਇ ਦੁਰਾਨਨਿ." (ਰਾਮਾਵ) ਹੇ ਬੁਰੇ ਮੂੰਹ ਵਾਲੀ ਕੇਕਈ! ਤੈਂ ਲੋਕ ਪਰਲੋਕ ਦੋਵੇਂ ਖੋ ਲਏ। ੬. ਸੰ. ਅਲੋਕ੍ਯ. ਵਿ- ਅਲੌਕਿਕ. ਅਣੋਖਾ....
ਸੰ. पुण्य ਵਿ- ਪਵਿਤ੍ਰ. ਭਲਾ. ਨੇਕ. "ਹਰਿਰਸ ਚਾਖਿਆ ਸੇ ਪੁੰਨ ਪਰਾਣੀ." (ਵਾਰ ਗੂਜ ੧. ਮਃ ੩) ੨. ਸੰਗ੍ਯਾ- ਸ਼ੁਭ ਕਰਮ. ਪਵਿਤ੍ਰ ਫਲ ਦੇਣ ਵਾਲਾ ਕਰਮ. ਸੁਕ੍ਰਿਤ. "ਪੁੰਨ ਪਾਪ ਸਭੁ ਬੇਦ ਦ੍ਰਿੜਾਇਆ." (ਮਾਰੂ ਸੋਲਹੇ ਮਃ ੩) ਪਾਪ ਤੋਂ ਭਾਵ ਹਿੰਸਾ ਹੈ....
ਦੇਖੋ, ਪਥੁ ੨. ਅਤੇ ਪਥ੍ਯ....
ਸੰ. ਸੰਗ੍ਯਾ- ਚਮਕ. ਤੇਜ. ਜ੍ਯੋਤਿ। ੨. ਪ੍ਰਗਟ ਹੋਣ ਦੀ ਕ੍ਰਿਯਾ. "ਤਹੀ ਪ੍ਰਕਾਸ ਹਮਾਰਾ ਭਯੋ," (ਵਿਚਿਤ੍ਰ) ੩. ਧੁੱਪ. ਆਤਪ। ੪. ਪ੍ਰਸਿੱਧਿ। ੫. ਗ੍ਯਾਨ। ੬. ਪ੍ਰਹਾਸ ਹਾਸੀ। ੭. ਕਾਂਸੀ ਧਾਤੁ। ੮. ਵਿਸ੍ਤਾਰ. ਫੈਲਾਉ। ੯. ਸ਼ਿਵ। ੧੦. ਗ੍ਰੰਥ ਦਾ ਕਾਂਡ. ਬਾਬ....
ਨ- ਉਦਯ. ਵਿ- ਗੁਪਤ. ਲੋਪ। ੨. ਨਮੂਦਾਰ. ਪ੍ਰਗਟ. ਪੁੰਨ ਕੇ ਪੰਥਪ੍ਰਕਾਸ਼ ਨੁਦੈ ਭਯੇ." (ਸ਼ੇਖਰ) ਦੇਖੋ, ਨੁਦ ਧਾ....
ਸਰਵ- ਤੂੰ। ੨. ਤੈਨੇ. ਤੂਨੇ....
ਕਲਿਯੁਗ ਦਾ ਸਮਾਂ.#(ੳ) ਸੂਰਤਾਈ ਆਂਧਰੇ ਮੇ ਦ੍ਰਿੜ੍ਹਤਾਈ ਪਾਹਨ ਮੇ#ਨਾਸਿਕਾ ਚਨਾਨ ਮਧ੍ਯ ਨੌਨ ਰਹੀ ਹਾਟ ਮੇ,#ਧਰ੍ਮ ਰਹ੍ਯੋ ਪੋਥਿਨ ਵਡਾਈ ਰਹੀ ਵ੍ਰਿਕ੍ਸ਼੍ਨ ਮੇ#ਬੰਧ ਪ੍ਰਪਾ ਪਾਂਤਨ ਮੇ ਪਾਨੀ ਰਹ੍ਯੋ ਘਾਟ ਮੇ,#ਯਹਿ ਕਲਿਕਾਲ ਨੇ ਬਿਹਾਲ ਕੀਓ ਸਬ ਜਗ,#"ਨਾਯਕ" ਸੁਕਵਿ ਕੈਸੀ ਬਨੀ ਹੈ ਕੁਠਾਟ ਮੇ,#ਰਜ ਰਹੀ ਪੰਥਨ ਰਜਾਈ ਰਹੀ ਸ਼ੀਤਕਾਲ#ਰਾਜਾ ਭਯੋ ਨਾਈ ਅਰੁ ਰਾਈ ਰਹੀ ਭਾਟ ਮੇ.#(ਅ) ਮੀਰਜ਼ਾਦੇ ਪੀਰਜ਼ਾਦੇ ਅਸਲ ਅਮੀਰਜ਼ਾਦੇ#ਸਾਹਿਬ ਫ਼ਕੀਰਜ਼ਾਦੇ ਗੋਸ਼ੇ ਤਨ ਗੋ ਰਹੇ,#ਰਾਯਜ਼ਾਦੇ ਰਾਉਜ਼ਾਦੇ ਸ਼ਾਹਜ਼ਾਦੇ ਸਾਹੁਜ਼ਾਦੇ#ਕੁਲ ਕੇ ਅਸੀਲਜ਼ਾਦੇ ਤਾਜਪਨ ਕੋ ਰਹੇ,#"ਠਾਕੁਰ" ਕਹਿਤ ਕਲਿਕਾਲ ਕੇ ਕਹਿਰ ਬੀਚ#ਪਹਿਰ ਪਹਿਰ ਪੀਛੇ ਭਾਰੇ ਭ੍ਰਮ ਭੋ ਰਹੇ,#ਦਾਨ ਕਿਰਪਾਨ ਸਮੈ ਸ੍ਯਾਨ ਗੁਰੁਗ੍ਯਾਨ ਸਮੈ#ਸਭ ਜ਼ਾਦੇ ਮਿਟਕੈ ਹਰਾਮਜ਼ਾਦੇ ਹੋ ਰਹੇ.#(ੲ) ਕੂਰ ਭਯੇ ਕੁਁਵਰ ਮਜੂਰ ਭਏ ਮਾਲਦਾਰ#ਸੂਰ ਭਯੇ ਗੁਪਤ ਅਸ਼ੂਰ ਭਯੇ ਜਬਰੇ,#ਦਾਤੇ ਭਏ ਕ੍ਰਿਪਨ ਅਦਾਤਾ ਕਹੈਂ ਦਾਤਾ ਹਮ#ਧਨੀ ਭਯੇ ਨਿਧਨ ਨਿਧਨ ਭਯੇ ਗਬਰੇ,#ਸਾਚਿਨ ਕੀ ਬਾਤਨ ਪਤ੍ਯਾਤ ਕੋਊ ਜਗ ਮਾਂਝ#ਰਾਜ ਦਰਬਾਰਨ ਬੁਲੈਂਯੇਂ ਲੋਗ ਲਬਰੇ,#ਭਨਤ "ਪ੍ਰਬੀਨ" ਅਬ ਛੀਨ ਭਈ ਹਿੰਮਤ, ਸੋ#ਕਲਿਯੁਗ ਅਦਲ ਬਦਲ ਡਾਰੇ ਸਗਰੇ. ੨. ਬੁਰਾ ਸਮਾਂ. ਦੁਖਦਾਈ ਜ਼ਮਾਨਾ. ਦੇਖੋ, ਕਲਿ ੩.¹...
ਦੇਖੋ, ਉਦਯ. "ਉਦੈ ਅਸਤੁ ਕੀ ਮਨ ਬੁਧਿ ਨਾਸੀ." (ਆਸਾ ਕਬੀਰ)...
ਸੰ. ਸੰਗ੍ਯਾ- ਸਮੁੰਦਰ. ਦੇਖੋ, ਸਗਰ ਅਤੇ ਸਮੁਦ੍ਰ ਸ਼ਬਦ. "ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ." (ਰਾਮ ਮਃ ੧) ਭਾਵ- ਜੀਵ ਵਿੱਚ ਬ੍ਰਹਮ, ਅਤੇ ਬ੍ਰਹਮ ਵਿੱਚ ਜੀਵਾਤਮਾ। ੨. ਬੰਗਾਲ ਵਿੱਚ ਹੁਗਲੀ ਦਰਿਆ ਦਾ ਇੱਕ ਟਾਪੂ (ਦ੍ਵੀਪ), ਜਿਸ ਥਾਂ ਬੰਗਾਲਖਾਡੀ ਨਾਲ ਗੰਗਾ ਦਾ ਸੰਗਮ ਹੁੰਦਾ ਹੈ। ੩. ਦਸ ਪਦਮ ਗਿਨਤੀ. ਦੇਖੋ, ਸੰਗ੍ਯਾ। ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਸਮੁੰਦਰ ਸੱਤ ਮੰਨੇ ਹਨ। ੫. ਵਿ- ਸਗਰ ਨਾਲ ਹੈ ਜਿਸ ਦਾ ਸੰਬੰਧ. ਸਗਰ ਦਾ। ੬. ਫ਼ਾ. [ساغر] ਸਾਗ਼ਰ. ਕਟੋਰਾ. ਛੰਨਾ. ਪਿਆਲਾ. "ਬਦਿਹ ਸਾਕੀਆ! ਸਾਗਰੇ ਸਬਜ਼ ਰੰਗ।।" (ਹਕਾਯਤ) ੭. ਸ਼ਰਾਬ ਦਾ ਪਿਆਲਾ. ਦੇਖੋ, ਸਾਕੀ। ੮. ਵਿ- ਸਾ- ਗਰ. ਵਿਸ ਭਰਿਆ. ਜਹਿਰ ਵਾਲਾ."ਭੈ ਸਿੰਧੁ ਸਾਗਰ ਤਾਰਣੋ." (ਬਿਹਾ ਛੰਤ ਮਃ ੫)...
ਸੰ. उदित. ਵਿ- ਪ੍ਰਗਟ. ਜਾਹਿਰ। ੨. ਉਦੈ ਹੋਇਆ। ੩. ਸੰ. उद्यत- ਉਦ੍ਯਤ. ਵਿ- ਤਿਆਰ. ਤਤਪਰ....
ਵਿ- ਅਤੁੱਟ। ੨. ਨਿਰੰਤਰ. ਲਗਾਤਾਰ. ਇੱਕਰਸ. "ਅਖੰਡ ਕੀਰਤਨੁ ਤਿਨਿ ਭੋਜਨ." (ਗਉ ਅਃ ਮਃ ੫)...
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਸੰ, ਨਿਸ਼ਿ, ਸੰਗ੍ਯਾ- ਰਾਤ, ਰਜਨੀ, "ਅਹਿਨਿਸਿ ਜਪੀ ਸਦਾ ਸਾਲਾਹੀ." (ਸੂਹੀ ਛੰਦ ਮਃ ੪) ੨. ਹਲਦੀ....
ਦਿਨ ਦੇਖੋ, ਬਾਸਰ....
ਵਿ- ਜੋ ਮੰਦ ਨਹੀਂ. ਉੱਤਮ। ੨. ਜੋ ਧੀਮਾ ਨਹੀਂ. ਚਾਲਾਕ। ੩. ਕ੍ਰਿ. ਵਿ- ਤੁਰਤ. ਛੇਤੀ. "ਰਿਦੇ ਵਿਚਾਰ੍ਯੋ ਚਲਨ ਅਮੰਦ." (ਗੁਪ੍ਰਸੂ)...
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਦੇਖੋ, ਕਲਾਣ। ੨. ਦੇਖੋ, ਕਲਾਂ। ੩. ਫ਼ਾ. [کلاں] ਸੰਗ੍ਯਾ- ਤਾਜ. ਮੁਕੁਟ. "ਕਾਮ ਕੇ ਕਲਾਨ ਬਿਧਿ ਕੀਨੇ ਹੈ ਬਿਚਾਰਕੇ." (ਅਜਰਾਜ)...
ਸੰ. अङ् क. ਧਾ- ਚਿੰਨ੍ਹ ਕਰਨਾ. ਗਿਣਨਾ. ਵਿਚਰਨਾ. . ਗੋਦੀ ਵਿੱਚ ਲੈਣਾ. ਨਿੰਦਾ ਕਰਨਾ। ੨. अङ्क. ਸੰਗ੍ਯਾ- ਚਿੰਨ੍ਹ. ਨਿਸ਼ਾਨ। ੩. ਅੱਖਰ. ਵਰਣ। ੪. ਲਿਖਤ. ਤਹਿਰੀਰ। ੫. ਦੇਹ. ਸ਼ਰੀਰ। ੬. ਨੌ ਦੀ ਗਿਣਤੀ, ਕਿਉਂਕਿ ਅੰਗ ਨੌ ਹਨ। ੭. ਪਾਪ. ਦੋਸ। ੮. ਗੋਦੀ. ਉਛੰਗ. "ਅਤਿ ਸਨੇਹ ਸੋਂ ਲੀਨੋ ਅੰਕ." (ਗੁਪ੍ਰਸੂ) ੯. ਲਿਬਾਸ। ੧੦. ਅੰਤਹਕਰਣ. ਦਿਲ। ੧੧. ਕਲੰਕ. "ਬਿਨ ਅੰਕ ਮਯੰਕ ਬਨ੍ਯੋ ਬਦਨੰ," (ਨਾਪ੍ਰ) ਬਿਨਾ ਕਲੰਕ ਮਯੰਕ (ਚੰਦ੍ਰਮਾ)....
ਵਿ- ਆਨੰਦ ਦੇਣ ਵਾਲਾ ਖ਼ੁਸ਼ ਕਰਨ ਵਾਲਾ। ੨. ਸੰਗ੍ਯਾ- ਦੇਖੋ, ਕਕੁਭਾ....
ਸੰ. शेखर ਸ਼ੇਖਰ. ਸੰਗ੍ਯਾ- ਸ਼ਿਖਰ (ਸਿਰ) ਨਾਲ ਹੈ ਜਿਸ ਦਾ ਸੰਬੰਧ. ਮੁਕੁਟ. ਤਾਜ. "ਸੇਖਰ ਸੋਹਿ ਲਿਲਾਰ ਉਦਾਰ ਕੇ." (ਨਾਪ੍ਰ) ੨. ਜੂੜਾ. ਚੋਟੀ। ੩. ਇੱਕ ਕਵਿ, ਜਿਸ ਦਾ ਨਾਉਂ ਚੰਦ੍ਰ ਸ਼ੇਖਰ ਹੈ. ਇਹ ਪਟਿਆਲਾਪਤਿ ਮਹਾਰਾਜਾ ਨਰੇਂਦ੍ਰ ਸਿੰਘ ਜੀ ਦੇ ਦਰਬਾਰ ਦਾ ਭੂਸਣ ਸੀ. ਇਸ ਦਾ ਜਨਮ ਸਨ ੧੭੯੮ ਅਤੇ ਦੇਹਾਂਤ ੧੮੭੫ ਨੂੰ ਹੋਇਆ. ਇਸ ਕਵੀ ਨੇ ਕਈ ਉੱਤਮ ਗ੍ਰੰਥ ਲਿਖੇ ਹਨ. ਗੁਰੁਮਹਿਮਾ ਪੁਰ ਲਿਖੀ ਕਵਿਤਾ ਵਿੱਚੋਂ ਗੁਰੁਪਚਾਸਾ ਮਨੋਹਰ ਕਾਵ੍ਯ ਹੈ, ਜਿਸ ਦੇ ਕੁਝ ਛੰਦ ਇਹ ਹਨ-#ਜਪ ਤਪ ਜੋਗ ਜੱਗ ਜਜਨ ਕਰਤ ਜੇਤੇ#ਜੁਗਨ ਪ੍ਰਮਾਨ ਤੇਤੇ ਸਾਧਨ ਕਰਨ ਹੈਂ,#ਸਿੱਧ ਹੋਤ ਕੋਈ ਕਾਲ ਪਾਯਕੈ ਪ੍ਰਸਿੱਧ ਹੋਤ#ਰਿੱਧਿ ਕੀ ਸਮ੍ਰਿੱਧਿ ਹੋਤ ਕਾਹੂੰ ਕੇ ਘਰਨ ਹੈਂ,#ਸ਼ੇਖਰ ਅਸੇਖ ਕਲਿਕਲੁਖ ਨਸਾਯਬੇ ਕੋ#ਮੁਕ੍ਤਿ ਬਤਾਯਬੇ ਕੋ ਔਢਰ ਢਰਨ ਹੈਂ,#ਸੰਤਨ ਸ਼ਰਨ ਸਾਚੇ ਮਮਤਾ ਹਰਨ ਏਈ#ਗੁਰੁਦੇਵ ਨਾਨਕ ਕੇ ਪੰਕਜ ਚਰਨ ਹੈਂ#ਪੂਰਨ ਪ੍ਰਤਾਪ ਪੁੰਜ ਸਰਦ ਸੁਧਾਕਰ ਜੋ#ਮੰਦ ਮੰਦ ਹਾਸ ਚੰਦ੍ਰਿਕਾ ਤੇ ਚਾਰੁ ਸਰਸੈ,#ਕੁੰਦ ਦੀ ਕਲੀ ਸੀ ਦਸਨਾਵਲੀ ਅਨੂਪ ਲਸੈ#ਲੋਚਨ ਵਿਸਾਲ ਕੰਜ ਮੰਜੁਤਾਈ ਪਰਸੈ,#ਬਾਨੀ ਕੋ ਸਦਨ ਕਵਿ ਸ਼ੇਖਰ ਪ੍ਰਸੰਨ ਸਦਾ#ਸਰਸ ਸੁਧਾ ਤੇ ਬੈਨ ਮਕਰੰਦ ਬਰਸੈ,#ਬਰਦ ਬਿਨੋਦ ਭਰਯੋ ਵਿਸ਼੍ਵ ਕੋ ਦਰਦ ਹਰ#ਸ਼੍ਰੀ ਗੋਬਿੰਦ ਸਿੰਘ ਕੋ ਮੁਖਾਰਬਿੰਦ ਦਰਸੈ.#ਅਮਲ ਅਸ਼ਿਤ ਖਲ ਦਲਨ ਦਲਨ ਦੁਤਿ#ਮਲਿਨ ਕਰਤ ਸਸਿ ਪਰਿਵੇਖ ਲਾਜੈ ਹੈ,#ਚਿਤ੍ਰਿਤ ਵਿਚਿਤ੍ਰ ਹੇਮ ਹੀਰਨ ਜਟਿਤ ਆਰ#ਧਾਰ ਅਤਿ ਤੀਖੀ ਉਗ੍ਰ ਸਾਨ ਧਰ ਸਾਜੈ ਹੈ,#ਸ਼ੇਖਰ ਗੋਬਿੰਦ ਕੈਸੋਆਯੁਧ ਅਮੋਘ, ਕਰ#ਸ਼੍ਰੀ ਗੋਬਿੰਦ ਸਿੰਘ ਜੂ ਕੇ ਚਕ੍ਰ ਛਬਿ ਛਾਜੈ ਹੈ,#ਲੋਕ ਤਮ ਹਰਨ ਮਯੂਖਨ ਸਮੇਤ ਮਾਨੋ#ਕਮਲ ਸਨਾਲ ਪੈ ਪ੍ਰਭਾਕਰ ਵਿਰਾਜੈ ਹੈ.#ਗ੍ਯਾਨਿਨ ਕੋ ਗ੍ਯਾਨ ਯੋਗਧ੍ਯਾਨ ਦੀਨੇ ਧ੍ਯਾਨਿਨ ਕੋ#ਭਕ੍ਤਨ ਕੋ ਦੀਨੀ ਭਕ੍ਤਿ ਪੂਰਨ ਵਿਧਾਨ ਕੀ,#ਯਾਚਕਨ ਗ੍ਰਾਮ ਦੀਨੇ ਮੁਲਕ ਆਰਾਮ ਦੀਨੇ#ਦੀਨੀ ਪਾਤਸ਼ਾਹੀ ਪਾਤਸ਼ਾਹਨ ਪ੍ਰਮਾਨ ਕੀ,#ਸ਼ੇਖਰ ਰਜਤ ਹੇਮ ਹਾਥੀ ਹਯ ਹੀਰਾ ਹਾਰ#ਦੀਨੇ ਕਵਿ ਲੋਗਨ ਵਧਾਈ ਯਸ ਗਾਨ ਕੀ,#ਸਾਚੇ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਗੁਰੂ ਜੂ ਕੀ#ਦੇਖ ਦਾਨ ਧਾਰਾ ਭੂਲੀ ਮਤਿ ਮਘਵਾਨ ਕੀ....
ਦੇਖੋ, ਹਰਿਤ। ੨. ਹਰਤਾ ਦਾ ਸੰਖੇਪ. "ਦੁਖਹਰਤ ਕਰਤਾ ਸੁਖਹ ਸੁਆਮੀ." (ਧਨਾ ਛੰਤ ਮਃ ੫)...
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਸੰ. ਦੁਃਖ੍. ਧਾ- ਦੁੱਖ ਦੇਣਾ, ਛਲ ਕਰਨਾ। ੨. ਸੰਗ੍ਯਾ- ਕਸ੍ਟ. ਕਲੇਸ਼. ਤਕਲੀਫ਼. ਸਾਂਖ੍ਯ ਸ਼ਾਸਤ੍ਰ ਅਨੁਸਾਰ ਦੁੱਖ ਤਿੰਨ ਪ੍ਰਕਾਰ ਦਾ ਹੈ-#(ੳ) ਆਧ੍ਯਾਤਮਿਕ- ਸ਼ਰੀਰ ਅਤੇ ਮਨ ਦਾ ਕਲੇਸ਼.#(ਅ) ਆਧਿਭੌਤਿਕ- ਜੋ ਵੈਰੀ ਅਤੇ ਪਸ਼ੂ ਪੰਛੀਆਂ ਤੋਂ ਹੋਵੇ.#(ੲ) ਆਧਿਦੈਵਿਕ- ਜੋ ਪ੍ਰਾਕ੍ਰਿਤ ਸ਼ਕਤੀਆਂ ਤੋਂ ਪਹੁਚਦਾ ਹੈ. ਜੈਸੇ- ਅੰਧੇਰੀ, ਬਿਜਲੀ ਦਾ ਡਿਗਣਾ, ਤਪਤ, ਸਰਦੀ ਆਦਿ. "ਦੁਖ ਸੁਖ ਹੀ ਤੇ ਭਏ ਨਿਰਾਲੇ." (ਮਾਰੂ ਸੋਲਹੇ ਮਃ ੧)...
ਸੰ. ਦ੍ਵੰਦ੍ਵ. ਸੰਗ੍ਯਾ- ਦੋ ਵਸਤੂਆਂ ਦਾ ਜੋੜਾ। ੨. ਸ੍ਤ੍ਰੀ ਪੁਰੁਸ. ਨਰ ਨਾਰੀ। ੩. ਦੋ ਵਿਰੋਧੀ ਪਦਾਰਥ, ਜਿਵੇਂ- ਅੰਧਕਾਰ ਪ੍ਰਕਾਸ਼, ਗਰਮੀ ਸੀਤ, ਸੁਖ ਦੁੱਖ ਆਦਿ। ੪. ਝਗੜਾ. ਕਲਹ। ੫. ਹਲਚਲ. ਉਪਦ੍ਰਵ. ਫਿਸਾਦ. "ਦੁੰਦ ਪਵੇਗਾ ਮੁਲਖ ਵਿਚ" (ਜੰਗਨਾਮਾ)...
ਵਿ- ਨਮਸਕਾਰ ਯੋਗ੍ਯ। ੨. ਉਸਤਤਿ ਲਾਇਕ....
ਸੰ. ਸੰਗ੍ਯਾ- ਜਗਤ. ਸੰਸਾਰ। ੨. ਸ਼੍ਰਾੱਧ ਦੇ ਅਭਿਮਾਨੀ ਦੇਵਤਾ, ਜੋ ਦਕ੍ਸ਼੍ ਦੀ ਪੁਤ੍ਰੀ ਵਿਸ਼੍ਵਾ ਦੇ ਉਤਰ ਤੋਂ ਧਰਮ ਦੇ ਪੁਤ੍ਰ ਹਨ. ਇਨ੍ਹਾਂ ਦੀ ਗਿਣਤੀ ਦਸ ਹੈ. ਦੇਖੋ, ਵਿਸ਼੍ਵਦੇਵ ੨। ੩. ਜੀਵਾਤਮਾ, ਜੋ ਜਾਗ੍ਰਤ ਅਵਸ੍ਥਾ ਦਾ ਅਭਿਮਾਨੀ ਹੈ। ੪. ਵਿਸਨੁ। ੫. ਸ਼ਿਵ। ੬. ਦੇਹ. ਸ਼ਰੀਰ। ੭. ਵਿ- ਸਾਰਾ. ਤਮਾਮ. ਸਭ। ੮. ਬਹੁਤ....
ਸੰ. आनन्द- ਆਨੰਦ. ਸੰਗ੍ਯਾ- ਖ਼ੁਸ਼ੀ. ਪ੍ਰਸੰਨਤਾ. "ਮਿਟਿਆ ਸੋਗ ਮਹਾ ਅਨੰਦ ਥੀਆ." (ਆਸਾ ਮਃ ੫) ੨. ਰਾਗ ਰਾਮਕਲੀ ਵਿੱਚ ਇੱਕ ਖ਼ਾਸ ਬਾਣੀ, ਜੋ ਤੀਜੇ ਸਤਿਗੁਰੂ ਜੀ ਨੇ ਮੋਹਰੀ ਜੀ ਦੇ ਪੁਤ੍ਰ ਦੇ ਜਨਮ ਸਮੇਂ ਸੰਮਤ ੧੬੧੧ ਵਿੱਚ ਉੱਚਾਰਣ ਕੀਤੀ, ਅਤੇ ਪੋਤੇ ਦਾ ਨਾਉਂ 'ਅਨੰਦ' ਰੱਖਿਆ ੩. ਗੁਰ ਅਮਰ ਦੇਵ ਜੀ ਦਾ ਪੋਤਾ. ਇਹ ਮਹਾਤਮਾ ਵਡਾ ਕਰਣੀ ਵਾਲਾ ਹੋਇਆ ਹੈ. ਗੁਰੂ ਹਰਗੋਬਿੰਦ ਸਾਹਿਬ ਨੇ ਅਨੰਦ ਜੀ ਨੂੰ ਪਾਲਕੀ ਭੇਜਕੇ ਕੀਰਤਪੁਰ ਸਦਵਾਇਆ ਸੀ. ਉਹ ਪਾਲਕੀ ਹੁਣ ਗੋਇੰਦਵਾਲ ਮੌਜੂਦ ਹੈ। ੪. ਸਿੱਖ ਧਰਮ ਅਨੁਸਾਰ ਵਿਆਹ (ਸ਼ਾਦੀ) ਦਾ ਨਾਉਂ ਭੀ ਅਨੰਦ ਬਾਣੀ ਕਰਕੇ ਹੀ ਹੈ. "ਬਿਨਾ ਅਨੰਦ ਬਿਆਹ ਕੇ ਭੁਰਾਤੇ ਪਰ ਕੀ ਜੋਇ xxx ਮੇਰਾ ਸਿੱਖ ਨ ਸੋਇ." (ਰਤਨਮਾਲ) ਅਨੰਦ ਬਾਣੀ ਹੋਰ ਮੰਗਲ ਕਾਰਜਾਂ ਵਿੱਚ ਭੀ ਪੜ੍ਹੀ ਜਾਂਦੀ ਹੈ, ਜੈਸੇ- ਗੁਰੂ ਹਰਿਗੋਬਿੰਦ ਜੀ ਦੇ ਜਨਮ ਸਮੇਂ ਪਾਠ ਹੋਇਆ. "ਗੁਰੁ ਬਾਣੀ ਸਖੀ ਅਨੰਦ ਗਾਵੈ." (ਆਸਾ ਮਃ ੫) ਦੇਖੋ, ਆਨੰਦ ੪। ੫. ਸੰ. अनन्द. ਵਿ- ਨੰਦ (ਖ਼ੁਸ਼ੀ) ਬਿਨਾ. ਪ੍ਰਸੰਨਤਾ ਰਹਿਤ....
ਦੇਖੋ, ਸਮਤ. "ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭਕੋਇ." (ਵਾਰ ਗਉ ੧. ਮਃ ੪)...
ਦੇਖੋ, ਪ੍ਰਕਟ "ਪ੍ਰਗਟ ਕੀਨੇ ਪ੍ਰਭ ਕਰਣੇਹਾਰੇ." (ਧਨਾ ਮਃ ੫)...
ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)...
ਸੰ. ਵਿਸ਼ੇਸ. ਸੰਗ੍ਯਾ- ਫਰਕ. ਭੇਦ। ੨. ਪ੍ਰਕਾਰ. ਤਰਹ. ਢੰਗ। ੩. ਨਿਯਮ. ਕਾਇਦਾ। ੪. ਸਾਰ. ਨਿਚੋੜ। ੫. ਅਧਕਤਾ. ਜ੍ਯਾਦਤੀ। ੬. ਵਸ੍ਤੁ. ਪਦਾਰਥ। ੭. ਤਿਲ ਦਾ ਬੂਟਾ। ੮. ਜਾਤਿ। ੯. ਵਿ- ਬਹੁਤ. ਅਧਿਕ। ੧੦. ਖਾਸ। ੧੧. ਸੰਗ੍ਯਾ- ਇੱਕ ਅਰਥਾਲੰਕਾਰ. ਥੋੜੇ ਯਤਨ ਕਰਨ ਤੋਂ ਵਡੇ ਫਲ ਦੀ ਪ੍ਰਾਪਤੀ ਦਾ ਵਰਣਨ. "ਵਿਸ਼ੇਸ" ਅਲੰਕਾਰ ਹੈ. ਲਘੁ ਆਰੰਭਹਿ ਤੇ ਜਹਾਂ ਅਧਿਕ ਸਿੱਘ ਹ੍ਵੈਜਾਤ.#(ਰਾਮਚੰਦ੍ਰਭੂਸਣ)#ਉਦਾਹਰਣ-#ਸ਼੍ਰੀ ਸਤਿਗੁਰੁ ਕੀ ਸਭਾ ਮੇ ਫੂਲ ਜਾਇਕੈ ਆਜ,#ਕੇਵਲ ਪੇਟ ਬਜਾਇਕੈ ਲੀਨੋ ਦੇਸ਼ਨ ਰਾਜ.#(ਅ) ਇੱਕ ਵਸ੍ਤ ਦਾ ਅਨੇਕ ਅਸਥਾਨਾਂ ਵਿੱਚ ਇੱਕ ਹੀ ਸਮੇਂ ਹੋਣਾ ਬਿਆਨ ਕਰਨਾ, ਵਿਸ਼ੇਸ ਦਾ ਦੂਜਾ ਭੇਦ ਹੈ.#ਜਹਾਂ ਏਕ ਕੋ ਥਾਨ ਅਨੇਕ,#ਵਰਨੈ ਸੋਇ ਵਿਸ਼ੇਸ ਵਿਬੇਕ. (ਗਰਬਗੰਜਨੀ)#ਉਦਾਹਰਣ-#ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ,#ਅਨਿਕ ਭਾਂਤਿ ਹੁਇ ਪਸਰਿਆ ਨਾਨਕ ਏਕੰਕਾਰੁ. (ਗਉ ਥਿਤੀ ਮਃ ੫)#(ੲ) ਆਧਾਰ ਬਿਨਾ ਹੀ ਆਧੇਯ ਦੀ ਇਸਥਿਤੀ ਕਹਿਣੀ, ਵਿਸ਼ੇਸ ਦਾ ਤੀਜਾ ਰੂਪ ਹੈ.#ਜਹਾਂ ਅਧੇਯ ਬਖਾਨ੍ਹ੍ਹਿਯੇ ਬਿਨ ਪ੍ਰਸਿੱਧ ਆਧਾਰ. (ਲਲਿਤਲਲਾਮ)#ਉਦਾਹਰਣ-#ਸਿੰਧੁ ਪਰਬਤ ਮੇਦਿਨੀ ਬਿਨ ਥੰਮਾ ਗਗਨ ਰਹਾਇਆ.#(ਚੰਡੀ ੩)#ਗਗਨਮੰਡਲ ਅਰਥਾਤ ਸੂਰਜ ਚੰਦ੍ਰਮਾ ਨਛਤ੍ਰ ਆਦਿਕ ਦਾ ਆਧਾਰ ਬਿਨਾ ਠਹਿਰਨਾ ਕਥਨ ਕੀਤਾ ਹੈ....
ਕ੍ਰਿ. ਵਿ- ਅਜੇਹਾ. ਇਸ ਪ੍ਰਕਾਰ ਦਾ. "ਐਸਾ ਸਤਿਗੁਰ ਜੇ ਮਿਲੈ." (ਸ੍ਰੀ ਅਃ ਮਃ ੧)...
ਹਰਿਨਾਮ ਰੂਪ ਧਨ. "ਹਰਿਧਨ ਕੇ ਭਰਿਲੇਹੁ ਭੰਡਾਰ." (ਸੁਖਮਨੀ) "ਹਰਿਧਨੁ ਸਚੀ ਰਾਸਿ ਹੈ." (ਵਾਰ ਗਉ ੨. ਮਃ ੫)...
ਜਮਾ ਕਰੀਏ. ਜੋੜੀਏ। ੨. ਸੇਚਨ ਕਰੀਏ. ਸਿੰਜੀਏ. "ਨਿੰਮ ਬਿਰਖ ਬਹੁ ਸੰਚੀਐ. (ਵਾਰ ਸਾਰ ਮਃ ੪)...
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸਿੰਧੀ. ਬਾਹਿ. ਸੰ. ਵਹ੍ਨਿ. ਸੰਗ੍ਯਾ- ਅਗਨਿ ਅੱਗ. "ਦੁਰਜਨ ਤੂੰ ਜਲੁ ਭਾਹੜੀ." (ਮਃ ੫. ਵਾਰ ਮਾਰੂ ੨) " ਭਾਹਿ ਨ ਜਾਲੈ, ਜਲਿ ਨਹੀ ਡੂਬੈ." ( ਆਸਾ ਮਃ ੫) "ਭਾਹਿ ਬਲੰਦੀ ਬਿਝਵੀ, ਧੂਉ ਨ ਨਿਕਸਿਓ ਕਾਇ." (ਸ੍ਰੀ ਮਃ ੧) "ਭਾਹੀ ਸੇਤੀ ਜਾਲੇ." (ਸਵਾ ਮਃ ੫) ੨. ਭੋ (ਭੂਸਾ) ਲਈ ਭੀ ਭਾਹਿ ਸ਼ਬਦ ਆਇਆ ਹੈ. "ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ." (ਵਾਰ ਆਸਾ) ਭੋ (ਭੂਸੇ) ਨਾਲ ਭਰੀਆਂ ਲੋਥਾਂ ਹਨ....
ਸੰਗ੍ਯਾ- ਜ੍ਵਾਲਾ. ਅਗਨਿ. "ਅੰਤਰਿ ਲਾਗੀ ਜਲਿ ਬੁਝੀ." (ਸ੍ਰੀ ਮਃ ੧) "ਜਲਿ ਬੂਝੀ ਤੁਝਹਿ ਬੁਝਾਈ." (ਸੋਰ ਅਃ ਮਃ ੧) "ਬਲਦੀ ਜਲਿ ਨਿਵਰੈ ਕਿਰਪਾ ਤੇ." (ਮਾਰੂ ਸੋਲਹੇ ਮਃ ੧) ੨. ਕ੍ਰਿ. ਵਿ- ਜਲਦ. ਸ਼ੀਘ੍ਰ. "ਹਥੁ ਨ ਲਾਇ ਕਸੁੰਭੜੈ ਜਲਿਜਾਸੀ ਢੋਲਾ." (ਸੂਹੀ ਫਰੀਦ) ਇਹ ਰੰਗ ਛੇਤੀ ਮਿਟ ਜਾਣ ਵਾਲਾ ਹੈ। ੩. ਜਲ ਕਰਕੇ. ਜਲ ਨਾਲ. "ਜਲਿ ਮਲਿ ਕਾਇਆ ਮਾਂਜੀਐ ਭਾਈ." (ਸੋਰ ਅਃ ਮਃ ੧) ੪. ਜਲ ਵਿੱਚ. "ਥੋਰੈ ਜਲਿ ਮਾਛੁਲੀ." (ਸ. ਕਬੀਰ) ੫. ਜਲ (ਦਗਧ ਹੋ) ਕੇ. ਦੇਖੋ, ਜਲ ੩. "ਜਲਿਮੂਏ." (ਵਾਰ ਸੋਰ ਮਃ ੩)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਮਿਲਾਪ. ਦੇਖੋ, ਸੰਗ. "ਤਿੰਨ ਸੰਗਿ ਸੰਗੁ ਨ ਕੀਚਈ." (ਵਾਰ ਗੂਜ ੨. ਮਃ ੫)...
ਕ੍ਰਿ. ਵਿ- ਛੱਡਕੇ. ਤ੍ਯਾਗਕੇ. "ਛੋਡਿ ਸਿਆਨਪ ਬਹੁ ਚਤੁਰਾਈ." (ਟੋਡੀ ਮਃ ੫) ੨. ਵਿ- ਆਛਾਦਿਤ. ਢਕਿਆ ਹੋਇਆ. ਗੁਪਤ. "ਭ੍ਰਾਂਤਿ ਤਜਿ ਛੋਡਿ ਤਉ ਅਪਿਉ ਪੀਜੈ." (ਮਾਰੂ ਮਃ ੧) ਦੇਖੋ, ਛੁਡ ਧਾ। ੩. ਛੋਡਣਾ ਦਾ ਅਮਰ. ਛੱਡ. "ਛੋਡਿ ਆਨ ਬਿਉਹਾਰ." (ਗੂਜ ਮਃ ੫)...
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਕ੍ਰਿ. ਵਿ- ਕਹੀਂ. ਕਿਤੇ. ਕਿਸੇ ਥਾਂ. ਕੁਤ੍ਰਾਪਿ. "ਕਤਹੂ ਨ ਜਾਏ ਘਰਹਿ ਬਸਾਏ." (ਕਾਨ ਮਃ ੫)...
ਜਾਂਦਾ. "ਇਹ ਬਿਧਿ ਮਿਲਣ ਨ ਜਾਈ." (ਸੋਰ ਅਃ ਮਃ ੫) ੨. ਜਾਯ (ਥਾਂ) ਦਾ ਬਹੁਵਚਨ. ਥਾਵਾਂ. "ਸਭ ਤਿਸੈ ਕੀਆ ਜਾਈ ਜੀਉ." (ਮਾਝ ਮਃ ੫) ੩. ਪੈਦਾ ਕੀਤੀ. ਜਣੀ। ੪. ਬੇਟੀ. ਪੁਤ੍ਰੀ। ੫. ਜਾਇਅ਼. ਵ੍ਯਰਥ....
ਸੰ. त्रुटि- ਤ੍ਰਟਿ. ਸੰਗ੍ਯਾ- ਭੁੱਲ. ਖ਼ਤ਼ਾ। ੨. ਸੰਸਾ. ਸੰਦੇਹ। ੩. ਘਾਟਾ. ਕਮੀ. "ਜਿਉ ਲਾਹਾ ਤੇਟਾ ਤਿਵੈ." (ਆਸਾ ਅਃ ਮਃ ੧) "ਕਥਨਾ ਕਥੀ ਨ ਆਵੈ ਤੋਟਿ." (ਜਪੁ)...
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ....
ਖਾਂਦਾ ਹੈ. "ਭੋਗੀ ਹੋਵੈ ਖਾਇ." (ਸੂਹੀ ਮਃ ੧) ੨. ਸਹਾਰਦਾ ਹੈ. "ਮੁਹੇ ਮੁਹਿ ਪਾਣਾ ਖਾਇ." (ਵਾਰ ਆਸਾ) ੩. ਕ੍ਰਿ. ਵਿ- ਖਵਾਇ. ਖੁਲਾਕੇ. "ਮਾਤਾ ਪ੍ਰੀਤਿ ਕਰੇ ਪੁਤੁ ਖਾਇ." (ਗਉ ਮਃ ੪) ੪. ਖਾਕੇ. "ਖਾਇ ਖਾਇ ਕਰੈ ਬਦਫੈਲੀ." (ਮਾਝ ਮਃ ੫)...
ਖ਼ਰਚ ਕਰਦੇ. ਖ਼ਰਚਦੇ. "ਖਾਤ ਖਰਚਿ ਕਛੁ ਤੋਟਿ ਨ ਆਵੈ." (ਰਾਮ ਮਃ ੫) ੨. ਖ਼ਰਚਕੇ....
ਸੰ. ਵਿ- ਦਾਨਾ. ਵਿਚਾਰਵਾਨ. ਵਿਵੇਕੀ. "ਮਨੁ ਰਾਜਾ ਮਨੁ ਮਨ ਤੇ ਮਾਨਿਆ." (ਭੈਰ ਮਃ ੧) ੨. ਸੰਗਯਾ- ਮਨੁੱਖ. ਆਦਮੀ. "ਜੇਤੇ ਸਾਸ ਗ੍ਰਾਸ ਮਨੁ ਲੇਤਾ." (ਗਉ ਮਃ ੫) ੩. ਹਿੰਦੂਮਤ ਅਨੁਸਾਰ ਮਨੁੱਖਜਾਤਿ ਦਾ ਆਦਿਪੁਰਖ, ਜੇਹਾਕਿ ਬਾਈਬਲ ਅਤੇ ਕੁਰਾਨ ਵਿੱਚ ਆਦਮ ਮੰਨਿਆ ਹੈ. ਇਹ ਬ੍ਰਹਮਾ ਦਾ ਮਾਨਸ ਪੁਤ੍ਰ ਲਿਖਿਆ ਹੈ. ਹਰੇਕ ਕਲਪ ਵਿੱਚ ਚੌਦਾਂ ਮਨੁ ਹੁੰਦੇ ਹਨ ਅਤੇ ਇੱਕ ਮਨੁ ਦਾ ਸਮਾਂ "ਮਨ੍ਵੰਤਰ" ਕਹਾਉਂਦਾ ਹੈ, ਜਿਸ ਦਾ ਪ੍ਰਮਾਣ ਯੁਗਾਂ ਦੀ ੭੧ ਚੌਕੜੀਆਂ ਹੈ. ਚੌਦਾਂ ਮਨੁ ਇਹ ਹਨ:-#ਸ੍ਵਾਯੰਭੁਵ, ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਵਤ, ਸਾਵਿਰ੍ਣ, ਦਕ੍ਸ਼ਾਸਾਵਿਰ੍ਣ, ਬ੍ਰਹਮ੍ਸਾਵਿਰ੍ਣ. ਧਰ੍ਮਸਾਵਿਰ੍ਣ, ਰੁਦ੍ਰਸਾਵਿਰ੍ਣ, ਦੇਵਸਾਵਿਰ੍ਣਿ ਅਤੇ ਇੰਦ੍ਰਸਾਵਿਰ੍ਣ.#ਮਤਸ੍ਯਪੁਰਾਣ ਵਿੱਚ ਇਹ ਨਾਮ ਦਿੰਤੇ ਹਨ:-#ਸ੍ਹਾਯੰਭੁਵ. ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਹਤ, ਸਾਵਿਰ੍ਣ, ਰੌਚ੍ਯ, ਭੌਤ੍ਯ, ਮੇਰੁਸਾਵਿਰ੍ਣ, ਰਿਭੁ (ऋभु), ਰਿਤੁਧਾਮਾ (ऋतुधामा), ਬਿੰਬਕਸੇਨ.#ਸਭ ਤੋ, ਪਹਿਲਾ ਸ੍ਵਾਯੰਭੁਵ ਮਨੁ ਬਿਨਾ ਕਿਸੇ ਦੀ ਸਹਾਇਤਾ ਦੇ ਸ੍ਹਯੰ (ਆਪ ਹੀ) ਉਤਪੰਨ ਹੋਇਆ, ਅਤੇ ਆਪ ਨੂੰ ਦੋ ਭਾਗਾਂ ਵਿੱਚ ਕੀਤਾ, ਸੱਜਾ ਪਾਸਾ ਪਰਖ ਅਤੇ ਖੱਬਾ ਨਾਰੀ. ਇਸ ਜੋੜੇ ਨੇ ਪ੍ਰਜਾਪਤਿ ਆਦਿ ਰਚੇ. ਇੱਕ ਥਾਂ ਲਿਖਿਆ ਹੈ ਕਿ ਬ੍ਰਹਮਾ ਨੇ ਮਨੁ ਨੂੰ ਆਪਣੇ ਜੇਹਾ ਪੈਦਾ ਕੀਤਾ ਅਤੇ ਉਸਾ ਦਾ ਅੱਧਾ ਸ਼ਰੀਰ ਸ਼ਤਰੂਪਾ ਬਣਾਕੇ ਮਨੁ ਦੀ ਵਹੁਟੀ ਬਣਾਈ, ਜਿਸ ਤੋਂ ਅਨੇਕ ਪ੍ਰਕਾਰ ਦੀ ਰਚਨਾ ਹੋਈ. ਮਨੁ ਦੇ ਬਣਾਏ ਸੂਤ੍ਰ ਧਰਮ ਦਾ ਮੂਲ ਮੰਨੇ ਜਾਂਦੇ ਹਨ ਅਰ ਇਸੇ ਦਾ ਨਾਮ 'ਮਾਨਵ ਧਰਮਸ਼ਾਸਤ੍ਰ' ਹੈ. ਇਨ੍ਹਾਂ ਸੂਤ੍ਰਾਂ ਦੇ ਆਧਾਰ ਪੁਰ ਭ੍ਰਿਗੁ ਨੇ ਮਨੁਸਿਮ੍ਰਿਤੀ ਅਥਵਾ ਮਨੁਸੰਹਿਤਾ ਲਿਖੀ ਹੈ, ਜਿਸ ਦੇ ੧੨. ਅਧ੍ਯਾਯ ਅਤੇ ੨੭੦੪ ਸ਼ਲੋਕ ਹਨ. ਇਹ ਗ੍ਰੰਥ ਹਿੰਦੂਮਤ ਦਾ ਕਾਨੂਨ (Law) ਹੈ.#ਸ਼ਟਪਥਬ੍ਰਾਹਮਣ ਦੇ ਆਧਾਰ ਪੁਰ ਅਗਨਿ ਪੁਰਾਣ ਆਦਿ ਅਨੇਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇੱਕ ਵਾਰ ਵੈਵਸ੍ਹਤ ਮਨੁ. ਕਿਤਮਾਲਾ.¹ ਨਦੀ ਪੁਰ ਤਰਪਣ ਕਰ ਰਿਹਾ ਸੀ, ਤਾਂ ਉਸ ਦੇ ਹੱਥ ਵਿੱਚ ਇਕ ਮੱਛੀ ਆ ਗਈ ਅਰ ਆਕਾਸ਼ਬਾਣੀ ਹੋਈ ਕਿ- "ਇਸ ਮੱਛੀ ਨੂੰ ਨਾ ਤਿਆਗੀਂ," ਇਹ ਮੱਛੀ ਵੱਡੇ ਆਕਾਰ ਵਾਲੀ ਹੁੰਦੀ ਗਈ. ਪ੍ਰਲਯ ਦੇ ਸਮੇਂ ਮਨੁ ਆਪਣੇ ਪਰਿਵਾਰ ਅਤੇ ਜੀਵ ਜੰਤ ਲੈਕੇ ਇੱਕ ਕਿਸ਼ਤੀ ਵਿਚ ਪ੍ਰਵੇਸ਼ ਹੋਗਿਆ, ਅਰ ਉਸ ਮੱਛੀ ਦੇ ਸਿੰਗ ਨਾਲ ਬੇੜੀ ਬੰਨ੍ਹ ਦਿੱਤੀ, ਜਿਸ ਤੋਂ ਸਾਰੇ ਬਚ ਗਏ.#ਭਾਗਵਤ ਵਿੱਚ ਲੇਖ ਹੈ ਕਿ ਮਹਾਰਿਖੀ ਸਤ੍ਯਵ੍ਰਤ ਹੀ ਵੈਵਸ੍ਹਤ ਮਨੁ ਕਹਾਇਆ ਅਰ ਮੱਛ ਭਗਵਾਨ ਨੇ ਇਸੇ ਨੂੰ ਸੌਨੇ ਦਾ ਮੱਛ ਹੋਕੇ ਪ੍ਰਲਯ ਸਮੇਂ ਕਿਸ਼ਤੀ ਵਿੱਚ ਬਚਾਇਆ ਸੀ.#ਮਹਾਭਾਰਤ ਵਿੱਚ ਕਥਾ ਹੈ ਕਿ ਮੱਛ ਭਗਵਾਨ ਦੇ ਕਹਿਣ ਅਨੁਸਾਰ ਮਨੁ ਨੇ ਪ੍ਰਲਯ ਤੋਂ ਪਹਿਲਾਂ ਹੀ ਕਿਸ਼ਤੀ ਬਣਾਲਈ ਸੀ ਅਤੇ ਪ੍ਰਲਯ ਹੋਣ ਪੁਰ ਮਨੁ ਸੱਤ ਰਿਖੀਆਂ ਅਤੇ ਜੀਵ ਜੰਤੂ ਤਥਾ ਬਿਰਛ ਆਦਿ ਦੇ ਬੀਜ ਲੈਕੇ ਕਿਸ਼ਤੀ ਵਿੱਚ ਪ੍ਰਵੇਸ਼ ਹੋਗਿਆ, ਅਰ ਥੋੜੀ ਮੱਛ ਦੇ ਸਿੰਗ ਨਾਲ ਬੱਧੀ. ਬਹੁਤ ਵਰ੍ਹੇ ਪਿੱਛੋਂ ਇਹ ਕਿਸ਼ਤੀ ਹਿਮਾਲਯ ਦੀ ਚੋਟੀ ਨਾਲ ਬੰਨ੍ਹੀ ਗਈ, ਜਿਸ ਦਾ ਹੁਣ ਭੀ ਨਾਮ "ਨੌਕਾਬੰਧਨ" ਹੈ. ਕਰਨਲ ਟਾਡ (Tod) ਲਿਖਦਾ ਹੈ ਕਿ ਨੂਹ਼ ( [نوُہ] ) ਇਹੀ ਮਨੁ ਸੀ. ਦੇਖੋ, ਨੂਹ. "ਰਾਜਵਤਾਰ ਭਯੋ ਮਨੁ ਰਾਜਾ। ਸਭ ਹੀ ਸਜੇ ਧਰਮ ਕੇ ਸਾਜਾ." (ਮਨੁਰਾਜ) ੪. ਮਾਨੁਸਜਨਮ. ਮਨੁਖ ਦੇਹ. "ਹਉਮੈ ਵਿਚਿ ਸੇਵਾ ਨ ਹੋਵਈ, ਤਾ ਮਨੁ ਬਿਰਥਾ ਜਾਇ." (ਵਡ ਮਃ ੩) ੫. ਆਸਾਮ ਦਾ ਇੱਕ ਦਰਿਆ, ਜੋ ਤਿਪਰਾ ਰਾਜ ਤੋਂ ਨਿਕਲਦਾ ਹੈ। ੬. ਸੰ. मनस्. ਸੰਗ੍ਯਾ- ਮਨ. ਦਿਲ. "ਮਨੁ ਅਰਪਉ ਧਨੁ ਰਾਖਉ ਆਗੈ." (ਗਉ ਮਃ ੫) ੭. ਹਿੰ. ਵ੍ਯ- ਮਾਨੋ, ਗੋਯਾ. ਜਨੁ. "ਮੇਰਾ ਚਿਤ ਨ ਚਲੈ, ਮਨੁ ਭਇਓ ਪੰਗੁ." (ਬਸੰ ਰਾਮਾਨੰਦ)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਸੰਗ੍ਯਾ- ਸੁਗੰਧ। ੨. ਦੇਖੋ, ਗੰਧ। ੩. ਸੰ. ਰੋਹਿਤ (ਤ੍ਰਿਣਕੁੰਕੁਮ) ਘਾਹ....
ਵਿ- ਵਿਚਾਲਾ। ੨. ਕ੍ਰਿ. ਵਿ- ਅੰਦਰ. ਦਰਮਯਾਨ। ੩. ਸੰਗ੍ਯਾ- ਕਮਰ. ਕਟਿ। ੪. ਵਿਚਾਲੇ ਦੀ ਉਂਗਲ। ੫. ਕਿਸੇ ਵਸ੍ਤੁ ਦਾ ਮਧ੍ਯ ਭਾਗ....
ਸੰ. ਵਿ- ਨਰਮ. ਮੁਲਾਯਮ. ਕਠੋਰਤਾ ਰਹਿਤ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਕਵੀਆਂ ਨੇ ਇਹ ਪਦਾਰਥ ਕੋਮਲ ਗਿਣੇ ਹਨ- ਸੰਤਮਨ, ਪ੍ਰੇਮ, ਫੁੱਲ, ਮੱਖਣ, ਰੇਸ਼ਮ। ੨. ਸੁੰਦਰ. ਮਨੋਹਰ। ੩. ਸੰਗ੍ਯਾ- ਜਲ। ੪. ਸੰਗੀਤ ਅਨੁਸਾਰ ਉਤਰਿਆ ਹੋਇਆ ਸੁਰ. ਰਿਖਭ (ਰਿਸਭ), ਗਾਂਧਾਰ, ਧੈਵਤ ਅਤੇ ਨਿਸਾਦ, ਇਹ ਚਾਰ ਸੁਰ ਕੋਮਲ ਹੋਇਆ ਕਰਦੇ ਹਨ....
ਸੰਗ੍ਯਾ- ਨਰਮੀ. ਕੂਲਾਪਨ। ੨. ਸੁੰਦਰਤਾ....
ਵਿ- ਨਿਰ੍ਲੇਪ. ਬਿਨਾ ਲੇਪ। ੨. ਰਾਗ ਦ੍ਵੇਸ ਆਦਿ ਵਿਕਾਰਾਂ ਦਾ ਜਿਸ ਪੁਰ ਅਸਰ ਨਹੀਂ। ੩. ਜੋ ਕਿਸੇ ਵਿਸਯ ਵਿੱਚ ਆਸਕ੍ਤ ਨਹੀਂ.#"ਸੁਖ ਦੁਖ ਰਹਿਤ ਸਦਾ ਨਿਰਲੇਪੀ." (ਸੋਰ ਮਃ ੯)...
ਸੰ. ਵਿ- ਤੁਲ੍ਯ. ਬਰਾਬਰ. ਜੇਹਾ। ੨. ਸਮਾਇਆ. ਮਿਲਿਆ. "ਜੋਤੀ ਜੋਤਿ ਸਮਾਨ." (ਬਿਲਾ ਮਃ ੫) ੩. ਦੇਖੋ, ਸਵੈਯੇ ਦਾ ਰੂਪ ੬। ੪. ਨਾਭਿ ਵਿੱਚ ਰਹਿਣ ਵਾਲੀ ਪ੍ਰਾਣ ਵਾਯੂ। ੫. ਆਦਰ. ਸੰਮਾਨ. "ਰਾਜ ਦੁਆਰੈ ਸੋਭ ਸਮਾਨੈ." (ਗਉ ਅਃ ਮਃ ੧) ੬. ਸ- ਮਾਨ. ਉਸ ਨੂੰ ਮੰਨ. ਉਸ ਨੂੰ ਜਾਣ. "ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨ." (ਕੇਦਾ ਰਵਿਦਾਸ) ੭. ਸਾਮਾਨ ਦਾ ਸੰਖੇਪ....
ਸੰ. ਵਿ- ਬਹੁਤ ਅਧਿਕ। ੨. ਬਲਵਾਨ. ਪ੍ਰਬਲ. "ਤਿਨ ਭੂਰਿ ਜਈ." (ਪ੍ਰਿਥੁਰਾਜ) ੩. ਸੰਗ੍ਯਾ- ਸ਼ਿਵ। ੪. ਵਿਸਨੁ। ੫. ਇੰਦ੍ਰ। ੬. ਸੁਵਰਣ. ਸੋਨਾ....
भ्रातृ- ਭ੍ਰਾਤਾ. ਭਾਈ. "ਨਾ ਤਿਸੁ ਭੈਣ ਨ ਭਰਾਉ, ਨਾ ਮਾਇਆ" (ਮਾਰੂ ਸੋਲਹੇ ਮਃ ੧)...
ਦੇਖੋ, ਸਰਣਾ. ਪੂਰਾ ਹੋਵੇਗਾ. "ਮਨ ਸਰਸੀ ਕਾਜ." (ਬਸੰ ਕਬੀਰ) ੨. ਸਰਸ (ਜਾਦਾ) ਹੋਈ। ੩. ਸਹਰ੍ਸ (ਪ੍ਰਸੰਨ) ਹੋਈ। ੪. ਸੰਗ੍ਯਾ- ਇੱਕ ਛੰਦ. ਇਸ ਦਾ ਨਾਉਂ ਬਾਵਾ ਸੁਮੇਰ ਸਿੰਘ ਜੀ ਨੇ "ਗੁਰੁਪਦ ਪਰੇਮ ਪ੍ਰਕਾਸ਼" ਵਿੱਚ "ਸੁਥਰਾ" ਲਿਖਿਆ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੭ ਮਾਤ੍ਰਾ, ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੧. ਮਾਤ੍ਰਾ ਤੇ ਅੰਤ ਗੁਰੁ ਲਘੁ.#ਉਦਾਹਰਣ-#ਏਕਾ ਮਾਈ ਜੁਗਤਿ ਵਿਆਈ, ਤਿਨਿ ਚੇਲੇ ਪਰਵਾਣੁ,#ਇਕੁ ਸੰਸਾਰੀ ਇਕੁ ਭੰਡਾਰੀ, ਇਕੁ ਲਾਏ ਦੀਬਾਣੁ.#(ਜਪੁ)#ਪਰਦਾਰਾ ਪਰਧਨ ਪਰਲੋਭਾ, ਹਉਮੈ ਬਿਖੈ ਬਿਕਾਰ,#ਦੁਸਟਭਾਉ ਤਜ ਨਿੰਦ ਪਰਾਈ, ਕਾਮ ਕ੍ਰੋਧ ਚੰਡਾਰ.#(ਮਲਾ ਮਃ ੧)#(ਅ) ਵਰਣਿਕ ਸਰਸੀ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਨ, ਜ, ਭ, ਜ, ਜ, ਜ, ਰ. , , , , , , . ਗਿਆਰਾਂ ਅਤੇ ਦਸ ਅੱਖਰਾਂ ਤੇ ਵਿਸ਼੍ਰਾਮ. ਇਸ ਦਾ ਨਾਉਂ "ਪੰਚਕਾਵਲੀ" ਭੀ ਹੈ.#ਉਦਾਹਰਣ-#ਸਿਮਰਤ ਪ੍ਰੇਮ ਸੇ ਗੁਰੁ ਗਿਰਾ, ਰਹਤੇ ਜਗ ਮੇ ਸਦਾ ਸੁਖੀ, ਕਰਤ ਬਿਹਾਰ ਕਾਰ ਜਗਕੇ, ਨਹਿ ਹੋਵਤ ਸੋ ਕਦਾ ਦੁਖੀ, ੫. ਸਹਿਤ ਰਸ ਦੇ ਹੋਈ. ਰਸ ਵਾਲੀ ਹੋਈ। ੬. ਸੰ. ਤਾਲ. ਜਲ ਦਾ ਭਰਿਆ ਸਰ. "ਜੋ ਭਵ ਭੂਰਿ ਭਰਾ ਸਰਸੀ." (ਨਾਪ੍ਰ)...
ਸਰਵ- ਉਸ. "ਤਿਸ ਊਚੇ ਕਉ ਜਾਣੈ ਸੋਇ." (ਜਪੁ) ੨. ਸੰਗ੍ਯਾ- ਤ੍ਰਿਸਾ. ਤੇਹ. ਪ੍ਯਾਸ। ੩. ਤ੍ਰਿਸਨਾ. "ਤਿਸ ਚੂਕੈ ਸਹਜੁ ਊਪਜੈ." (ਸਵਾ ਮਃ ੩)...
ਸੰ. ऊर्द्घध्व- ਊਰ੍ਧ੍ਵ. ਵਿ- ਖੜਾ। ੨. ਉੱਚਾ। ੩. ਉੱਪਰ ਦਾ। ੪. ਕ੍ਰਿ. ਵਿ- ਉੱਪਰ ਵੱਲ ਭਾਵ- ਸੁਰਗ ਵੱਲ. "ਊਰਧ ਗੇ ਅਉਦੇਸ." (ਰਾਮਾਵ) ਅਵਧ ਈਸ਼ ਦਸ਼ਰਥ, ਸ੍ਵਰਗ ਨੂੰ ਗਏ। ੫. ਇਸ ਪਿੱਛੋਂ। ੬. ਦੇਖੋ, ਉਰਧ। ੭. ਅਧੋ (ਨੀਚੇ) ਵਾਸਤੇ ਭੀ ਊਰਧ ਸ਼ਬਦ ਆਇਆ ਹੈ. "ਊਰਧ ਮੁਖ ਮਹਾ ਗੁਬਾਰੇ." (ਮਾਰੂ ਅੰਜੁਲੀ ਮਃ ੫)...
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
ਦੇਖੋ, ਅਰਬਿੰਦ....
ਸੰ. अङ्गद. ਸੰਗ੍ਯਾ- ਅੰਗ ਨੂੰ ਸ਼ੋਭਾ ਦੇਣ ਵਾਲਾ ਭੂਸਣ. ਭੁਜਬੰਦ. ਬਾਜ਼ੂਬੰਦ. ਕੇਯੂਰ। ੨. ਬਾਲਿ ਦਾ ਪੁਤ੍ਰ, ਸੁਗ੍ਰੀਵ ਦਾ ਭਤੀਜਾ, ਜੋ ਤਾਰਾ ਦੇ ਉਦਰ ਤੋਂ ਪੈਦਾ ਹੋਇਆ. ਇਹ ਰਾਮ ਚੰਦ੍ਰ ਜੀ ਦਾ ਦੂਤ ਬਣਕੇ ਰਾਵਣ ਦੀ ਸਭਾ ਵਿੱਚ ਗਿਆ ਸੀ. "ਇਤ ਕਪਿਪਤਿ ਅਰ ਰਾਮ ਦੂਤ ਅੰਗਦਹਿਂ ਪਠਾਯੋ." (ਰਾਮਾਵ) ੩. ਲਛਮਨ (ਲਕ੍ਸ਼੍ਮਣ) ਦਾ ਇੱਕ ਪੁਤ੍ਰ, ਜਿਸ ਨੇ ਆਪਣੇ ਨਾਉਂ ਪੁਰ ਆਂਗਦੀ ਨਗਰੀ ਵਸਾਈ। ੪. ਦੇਖੋ, ਅੰਗਦ ਸਤਿਗੁਰੂ....
ਕ੍ਰਿ- ਜਾਣਾ. ਗਮਨ ਕਰਨਾ। ੨. ਵਿ- ਜਾਣਿਆ. ਸਮਝਿਆ। ੩. ਫ਼ਾ. [جاناں] ਜਾਨਾਂ. ਮਾਸ਼ੂਕ. ਪਿਆਰਾ. ਪ੍ਰੇਮ ਦਾ ਪਾਤ੍ਰ....
ਦੇਖੋ, ਅਮਿਅ....
ਸੰ. ਦੇਖੋ, ਰਮ੍ ਧਾ. ਸੰਗ੍ਯਾ- ਪ੍ਰੀਤਿ. ਮੁਹੱਬਤ. "ਜਉਪੈ ਰਾਮਨਾਮ ਰਤਿ ਨਾਹੀ." (ਗਉ ਕਬੀਰ) ੨. ਕਾਮ ਦੀ ਇਸਤ੍ਰੀ. ਪੁਰਾਣਾਂ ਵਿੱਚ ਇਹ ਦਕ੍ਸ਼੍ ਪ੍ਰਜਾਪਤਿ ਦੇ ਪਸੀਨੇ ਤੋਂ ਪੈਦਾ ਹੋਈ ਦੱਸੀ ਹੈ. ਇਸ ਨੂੰ ਦੇਖਕੇ ਸਾਰੇ ਦੇਵਤਿਆਂ ਦੇ ਚਿੱਤ ਵਿੱਚ ਪਿਆਰ ਉਪਜਿਆ, ਇਸ ਲਈ ਨਾਮ ਰਤਿ ਹੋਇਆ। ੩. ਮੈਥੁਨ. ਕਾਮਕ੍ਰੀੜਾ। ੪. ਸ਼ੋਭਾ. ਛਬਿ। ੫. ਸੌਭਾਗ੍ਯਤਾ. ਖ਼ੁਸ਼ਨਸੀਬੀ। ੬. ਪ੍ਰਸੰਨਤਾ. ਖ਼ੁਸ਼ੀ। ੭. ਰਤਿਪਤਿ (ਕਾਮ) ਦਾ ਸੰਖੇਪ. "ਲਖ ਤਾਂਹਿ ਰਿਸ੍ਯੋ ਰਤਿ." (ਚਰਿਤ੍ਰ ੨੫੦)...
ਦੇਖੋ, ਭਉਣ ਅਤੇ ਭਉਨ....
ਸੰਗ੍ਯਾ- ਠੰਢ. ਸਰਦੀ. ਪਾਲਾ....
ਦੇਖੋ, ਤਉਨ। ੨. ਤਿਸ ਦਾ. ਤਿਸ ਦੀ. "ਪਠੈ ਸੁਨੈ ਮਨ ਮੇ ਗੁਨੈ ਪੁਰੈ ਕਾਮਨਾ ਤੌਨ." (ਗੁਪ੍ਰਸੂ)...
ਵਿ- ਉੱਤਮ ਭਾਵ ਵਾਲਾ. ਜਿਸ ਦਾ ਆਸ਼ਯ ਅੱਛਾ ਹੈ. "ਸੋਈ ਪੁਰਖ ਸੁਭਾਈ." (ਸੋਰ ਮਃ ੫) ੨. ਨੇਕ ਭਾਈ। ੩. ਕ੍ਰਿ. ਵਿ- ਸ੍ਵਾਭਾਵਿਕ. ਸ੍ਵਤਹ. ਬਿਨਾ ਯਤਨ. "ਨਾਨਕ ਮਿਲਣ ਸੁਭਾਈ ਜੀਉ." (ਮਾਝ ਮਃ ੫) ੪. ਸ੍ਵਾਭਾਵਿਕ ਹੀ. ਆਪਣੇ ਸਹਜ ਧਰਮ ਅਨੁਸਾਰ. "ਜੈਸੇ ਬਾਲਕ ਭਾਇ ਸੁਭਾਈ ਲਖ ਅਪਰਾਧ ਕਮਾਵੈ." (ਸੋਰ ਮਃ ੫) ੫. ਸੰਗ੍ਯਾ- ਸੌਭਾਗ੍ਯਤਾ. ਖੁਸ਼ਨਸੀਬੀ. "ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ." (ਗਉ ਰਵਿਦਾਸ)...
ਦੇਖੋ, ਗਮ੍ ਧਾ. ਸੰ. ਸੰਗ੍ਯਾ- ਗਮਨ. ਚਾਲ. "ਕਰਪੂਰ ਗਤਿ ਬਿਨ ਅਕਾਲ ਦੂਜੇ ਕਵਨ?" (ਗ੍ਯਾਨ) ੨. ਮਾਰਗ. ਰਸਤਾ. "ਗੁਰਪਰਸਾਦਿ ਮੁਕਤਿ ਗਤਿ ਪਾਏ." (ਮਾਝ ਅਃ ਮਃ ੩) ੩. ਗਿਆਨ ਵਿਦ੍ਯਾ. "ਅਪਨੀ ਗਤਿ ਮਿਤਿ ਜਾਨਹੁ ਆਪੇ." (ਸੁਖਮਨੀ) "ਗਤਿ ਮੁਕਤਿ ਘਰੈ ਮਹਿ ਪਾਇ." (ਸ੍ਰੀ ਮਃ ੩) ਮੁਕਤਿ ਪਾਉਣ ਦਾ ਇ਼ਲਮ। ੪. ਪ੍ਰਾਪਤੀ. "ਗੁਰ ਕੈ ਦਰਸਨ ਮੁਕਤਿ ਗਤਿ ਹੋਇ." (ਆਸਾ ਮਃ ੩)੫ ਮੋਕ੍ਸ਼. ਮੁਕਤਿ. "ਜਿਹ ਸਿਮਰਤ ਗਤਿ ਪਾਈਐ." (ਸਃ ਮਃ ੯) ੬. ਵਿਸ਼੍ਰਾਮ. ਇਸਥਿਤਿ. ਟਿਕਾਉ. "ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ." (ਗੂਜ ਕਬੀਰ) ੭. ਸ਼ੁੱਧੀ. ਪਵਿਤ੍ਰਤਾ. "ਮੁਇਆ ਜੀਵਦਿਆ ਗਤਿ ਹੋਵੈ ਜਾ ਸਿਰਿ ਪਾਈਐ ਪਾਣੀ." (ਵਾਰ ਮਾਝ ਮਃ ੧) "ਅੰਤਰ ਕੀ ਗਤਿ ਤਾਹੀ ਜੀਉ." (ਸੋਰ ਮਃ ੧) ੮. ਹਾਲਤ. ਦਸ਼ਾ. "ਅੰਤਰ ਕੀ ਗਤਿ ਤੁਮਹੀ ਜਾਨੀ." (ਸੋਰ ਮਃ ੫) "ਰੇ ਮਨ! ਕਉਨ ਗਤਿ ਹੋਇਹੈ ਤੇਰੀ?" (ਜੈਜਾ ਮਃ ੯) ੯. ਵਿਧਿ. ਤਰੀਕਾ. ਢੰਗ. ਜੁਗਤਿ."ਰਾਮਭਜਨ ਕੀ ਗਤਿ ਨਹਿ ਜਾਨੀ." (ਸੋਰ ਮਃ ੯) ੧੦. ਸਿਤਾਰ ਦੀ ਸਰਗਮ ਦਾ ਜੋੜ ਅਤੇ ਮ੍ਰਿਦੰਗ ਦਾ ਬੋਲ. ਦੇਖੋ ਜਤਿ ੩.। ੧੧. ਦਖ਼ਲ. ਪ੍ਰਵੇਸ਼। ੧੨. ਲੀਲਾ. ਖੇਲ. "ਹਰਿ ਕੀ ਗਤਿ ਨਹਿ ਕੋਊ ਜਾਨੈ." (ਬਿਹਾ ਮਃ ੯) ੧੩. ਨਤੀਜਾ. ਫਲ। ੧੪. ਵਿ- ਗਤ. ਪ੍ਰਾਪਤ ਹੋਇਆ. "ਅੰਤਰਗਤਿ ਤੀਰਥਿ ਮਲਿ ਨਾਉ." (ਜਪੁ) ਅੰਤਰਗਤ ਤੀਰਥ (ਆਤਮਤੀਰਥ) ਵਿੱਚ ਮਲਕੇ (ਮੈਲ ਉਤਾਰਕੇ) ਨ੍ਹਾਉ. ਭਾਵ- ਬਾਹਰਲੇ ਤੀਰਥਾਂ ਤੋਂ ਗਤਿ ਨਹੀਂ....
ਸੰਗ੍ਯਾ- ਸਾਧਨ ਦੀ ਸਾਮਗ੍ਰੀ। ੨. ਨਿਮਿੱਤ ਕਾਰਣ. ਜੈਸੇ ਰੋਟੀ ਦਾ ਸਾਧਨ ਅਗਨੀ, ਅੰਨ ਆਦਿ। ੩. ਯਤਨ. ਕੋਸ਼ਿਸ਼। ੪. ਸੰਦ. ਔਜ਼ਾਰ. "ਕਾਰੀਗਰ ਨਿਜ ਸਾਧਨ ਸਾਰੇ." (ਗੁਪ੍ਰਸੂ) ੫. ਗੁਰੁਬਾਣੀ ਵਿੱਚ ਸਾਧ੍ਵੀ ਲਈ ਸਾਧਨ ਸ਼ਬਦ ਅਨੇਕ ਥਾਂ ਵਰਤਿਆ ਹੈ. "ਸਾਧਨ ਬਿਨਉ ਕਰੈ." (ਤੁਖਾ ਬਾਰਹਮਾਹ) ਦੇਖੋ, ਸਾਧ੍ਵੀ....
ਸੰ. ਸੰਗ੍ਯਾ- ਕੁਮੁਦ. ਨੀਲੋਫਰ. "ਸਾਧਨ ਕੈਰਵ ਕੋ ਬਿਗਸਾਵਤ." (ਨਾਪ੍ਰ) ੨. ਸ਼ਤ੍ਰੁ. ਵੈਰੀ। ੩. ਜੁਆਰੀਆ। ੪. ਕੌਰਵ. ਕੁਰੁਵੰਸ਼ੀ. "ਕੈਰਵ ਰਣ ਘਾਏ." (ਪਾਰਸਾਵ)...
ਦੇਖੋ, ਹ੍ਰਿਦਯ ਅਤੇ ਰਿਦ....
ਕ੍ਰਿ. ਵਿ- ਵਿੱਚ. ਮਧ੍ਯ. ਭੀਤਰ। ੨. ਸੰਗ੍ਯਾ- ਅੰਤਰਾ. ਫ਼ਰਕ. ਭੇਦ. "ਲੋਕਨ ਪਰਕੈ ਬੀਚ ਮੇ, ਬਹੁ ਬੀਚ ਕਿਯੋ ਹੈ." (ਗੁਪ੍ਰਸੂ) ਲੋਕਾਂ ਨੇ ਵਿੱਚ ਪੈਕੇ ਬਹੁਤ ਫੁੱਟ ਪਾ ਦਿੱਤੀ। ੩. ਭਾਵ- ਵਿਰੋਧ....
ਸੰ. तीर. ਧਾ- ਪੂਰਨ ਕਰਨਾ, ਪਾਰ ਲਾਉਣਾ। ੨. ਸੰਗ੍ਯਾ- ਨਦੀ ਦਾ ਕਿਨਾਰਾ. ਕੰਢਾ. ਤਟ. ਪਾਣੀ ਦੀ ਧਾਰ ਤੋਂ ਪੰਜਾਹ ਹੱਥ ਤੀਕ ਦਾ ਅਸਥਾਨ. "ਗੰਗਾ ਤੀਰ ਜੁ ਘਰੁ ਕਰਹਿ." (ਸ. ਕਬੀਰ) ੨. ਕ੍ਰਿ. ਵਿ- ਪਾਸ. ਨੇੜੇ. "ਨਾ ਲਾਗੈ ਜਮ ਤੀਰ." (ਸ੍ਰੀ ਅਃ ਮਃ ੧) ੩. ਸੰ. ਤੀਰੁ. ਸ਼ਿਵ ਦੀ ਸ੍ਤੁਤਿ. "ਕਾਹੂ ਤੀਰ ਕਾਹੂ ਨੀਰ ਕਾਹੂ ਬੇਦਬੀਚਾਰ." (ਗਉ ਮਃ ੫) ਕਿਸੇ ਨੂੰ ਸ਼ਿਵਭਗਤਿ, ਕਿਸੇ ਨੂੰ ਤੀਰਥਸੇਵਨ, ਕਿਸੇ ਨੂੰ ਵੇਦਾਭ੍ਯਾਸ ਦਾ ਪ੍ਰੇਮ ਹੈ। ੪. ਫ਼ਾ. [تیر] ਸੰਗ੍ਯਾ- ਵਾਣ. ਸ਼ਰ. ਸੰ. ਤੀਰਿਕਾ. "ਮੇਰੈ ਮਨਿ ਪ੍ਰੇਮ ਲਗੇ ਹਰਿ ਤੀਰ." (ਗੌਡ ਮਃ ੪) ੫. ਗੋਲੀ. "ਤੁਫੰਗ ਕੈਸੇ ਤੀਰ ਹੈਂ" (ਰਾਮਾਵ) ੬. ਗਜ਼। ੭. ਤੱਕੜੀ ਦੀ ਡੰਡੀ। ੮. ਸ਼ਤੀਰ. ਬਾਲਾ। ੯. ਪਾਰਾ। ੧੦. ਬਿਜਲੀ। ੧੧. ਸ਼ੋਭਾ। ੧੨. ਹਲ ਦਾ ਫਾਲਾ। ੧੩. ਕ੍ਰੋਧ....
ਆਉਂਦਾ. ਦੇਖੋ, ਆਵਨ....
ਸੰ. ਚਿੱਤ. ਦੇਖੋ, ਅੰਤਹਕਰਣ. "ਰੇ ਚਿਤ, ਚੇਤਸਿ ਕੀ ਨ ਦਇਆਲ?" (ਆਸਾ ਧੰਨਾ) ੨. ਸੰ. चित् ਧਾ- ਵਿਚਾਰ ਕਰਨਾ, ਯਾਦ ਕਰਨਾ। ੩. ਸੰਗ੍ਯਾ- ਗ੍ਯਾਨ. ਚੇਤਨਾ। ੪. ਵਿ- ਚਿਣਿਆ ਹੋਇਆ। ੫. ਢਕਿਆ ਹੋਇਆ। ੬. ਚਿੰਤਨ ਦੀ ਥਾਂ ਭੀ ਚਿਤ ਸ਼ਬਦ ਆਇਆ ਹੈ. ਦੇਖੋ, ਮਨ ੧੧.। ੭. ਦੇਖੋ, ਚਿੱਤ ੨। ੮. ਚਿਤਵਤ ਦਾ ਸੰਖੇਪ. ਦੇਖਣ ਸਾਰ. "ਲੀਨੋ ਮਨ ਮੇਰੋ ਹਰ ਨੈਨਕੋਰ ਚਿਤਹੀ." (ਚੰਡੀ ੧) ਦੇਖਦੇ ਹੀ ਮਨ ਹਰਲੀਨੋ....
ਦੇਖੋ, ਚਾਰ। ੨. ਸੰ. ਵਿ- ਸੁੰਦਰ. ਮਨੋਹਰ. "ਨਾਮ ਬਿਨਾ ਕੈਸੇ ਗੁਨ ਚਾਰੁ?" (ਬਸੰ ਅਃ ਮਃ ੧) "ਗੁਰਿ ਮੇਲੀ ਗੁਣ ਚਾਰੁ." (ਸ੍ਰੀ ਅਃ ਮਃ ੧) ੩. ਸੰਗ੍ਯਾ- ਵ੍ਰਿਹਸਪਤਿ। ੪. ਰੁਕਮਿਣੀ ਦੇ ਉਦਰ ਤੋਂ ਕ੍ਰਿਸਨ ਜੀ ਦਾ ਇੱਕ ਪੁਤ੍ਰ। ੫. ਕੇਸਰ. ਜ਼ਾਫ਼ਰਾਨ. ਕਸ਼ਮੀਰਜ....
ਸੰਗ੍ਯਾ- ਇਸ ਦਾ ਮੂਲ ਸੰਸਕ੍ਰਿਤ लिप्सा. ਲਿਪਸਾ ਸ਼ਬਦ ਹੈ. ਪ੍ਰੀਤਿ. "ਲਿਵ ਪਾਤੁ ਦੁਇ ਰਾਹ ਹੈ." (ਮਃ ੩. ਵਾਰ ਸ੍ਰੀ) ਦੇਖੋ, ਅੰ. Love। ੨. ਵ੍ਰਿੱਤਿ ਦੀ ਏਕਾਗ੍ਰਤਾ. "ਲਿਵ ਛੁੜਕੀ, ਲਗੀ ਤ੍ਰਿਸਨਾ." (ਅਨੰਦੁ) ੩. ਦੇਖੋ, ਨਾਮ ਅਭ੍ਯਾਸ....
ਦੇਖੋ, ਤੇਗਬਹਾਦੁਰ ਸਤਿਗੁਰੂ। ੨. ਵਿ- ਤਲਵਾਰ ਚਲਾਉਣ ਵਿੱਚ ਦਿਲੇਰ ਅਤੇ ਨਿਪੁਣ. ਤਲਵਾਰ ਦਾ ਧਨੀ. "ਸ੍ਰੀ ਗੁਰੂ ਤੇਗਬਹਾਦੁਰ ਨੰਦਨ, ਤੇਗਬਹਾਦੁਰ ਯੌਂ ਸੁਧ ਪਾਈ." (ਗੁਪ੍ਰਸੂ)...
ਦੇਖੋ, ਹੀਣ ਅਤੇ ਹੀਨਾ....
ਸੰ. कलङ्क ਸੰਗ੍ਯਾ- ਐਬ. ਦੋਸ। ੨. ਬਦਨਾਮੀ. ਅਪਯਸ਼। ੩. ਦਾਗ਼. ਧੱਬਾ। ੪. ਚੰਦ੍ਰਮਾ ਦਾ ਕਾਲਾ ਦਾਗ਼। ੫. ਰਸਾਯਨ ਬਣਾਉਣ ਵਾਲਾ ਪਦਾਰਥ. ਮਾਰੀ ਹੋਈ ਕਲੀ ਆਦਿਕ ਰਸ. "ਧਾਤੁ ਮੇ ਤਨਿਕ ਹੀ ਕਲੰਕ ਡਾਰੇ ਅਨਿਕ ਬਰਨਮੇਟ ਕਨਕ ਪ੍ਰਕਾਸ ਹੈ." (ਭਾਗੁ ਕ)...
ਇਹ ਦੇ ਅੰਤ ਈ ਪ੍ਰਤ੍ਯਯ ਨਿਸ਼ਚਾ ਅਤੇ ਕੇਵਲ ਅਰਥ ਪ੍ਰਗਟ ਕਰਦਾ ਹੈ. ਇਹੋ. ਯਹੀ. ਕੇਵਲ ਇਹ. "ਇਹੀ ਹਮਾਰੈ ਸਫਲ ਕਾਜ." (ਮਾਲੀ ਮਃ ੫) "ਇਹੀ ਤੇਰਾ ਅਉਸਰ ਇਹ ਤੇਰੀ ਬਾਰ." (ਭੈਰ ਕਬੀਰ)...
ਦੇਖੋ, ਅਧਿਕਤਾ. "ਤਨਿ ਮਨਿ ਸਾਂਤਿ ਹੋਇ ਅਧਿਕਾਈ." (ਕਲਿ ਅਃ ਮਃ ੪) ੨. ਵਿ- ਅਧਿਕਤਾ ਚਾਹੁਣ ਵਾਲਾ. ਲਾਲਚੀ. "ਮਾਇਆ ਕੇ ਜੋ ਅਧਿਕਾਈ, ਵਿੱਚ ਮਾਇਆ ਪਚੈ ਪਚੀਜੈ." (ਕਲਿ ਅਃ ਮਃ ੪) ੩. ਅਧਿਕ ਆਯੂ (ਉਮਰ) ਵਾਲਾ. ਚਿਰਜੀਵੀ. "ਮਾਰਕੰਡੇ ਤੇ ਕੋ ਅਧਿਕਾਈ, ਜਿਨਿ ਤ੍ਰਿਣ ਧਰਿ ਮੂੰਡ ਬਲਾਏ." (ਧਨਾ ਨਾਮਦੇਵ) ੪. ਅਧਿਕ (ਬਹੁਤ) ਹੀ. "ਤ੍ਰਿਸਨਾ ਜਲਹਿ ਅਧਿਕਾਈ." (ਭੈਰ ਮਃ ੩)...
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਸੰਗ੍ਯਾ- ਘਾਟਾ. ਕਮੀ. । ੨. ਨੀਚਪਨ....
ਸੰ. ਵਰ੍ਣਨ. ਸੰਗ੍ਯਾ- ਕਥਨ. ਬਿਆਨ ਕਰਨ ਦੀ ਕ੍ਰਿਯਾ। ੨. ਰੰਗ ਲਾਉਣ ਦੀ ਕ੍ਰਿਯਾ. ਦੇਖੋ, ਵਰਣ ਧਾ....
ਸੰ. ਵਿਹੰਗ- ਵਿਹੰਗਮ. ਵਿਹ (ਆਕਾਸ਼) ਵਿੱਚ ਜੋ ਗਮਨ ਕਰੇ, ਪੰਛੀ। ੨. ਸੂਰਯ। ੩. ਪੰਛੀ ਜੇਹੀ ਵ੍ਰਿੱਤਿ ਵਾਲਾ ਵਿਰਕ੍ਤ ਸਾਧੁ. "ਰਹੈ ਬਿਹੰਗਮ ਕਤਹਿ ਨ ਜਾਈ." (ਗਉ ਬਾਵਨ ਕਬੀਰ)...
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਸੰ. तुरङ्ग. ਸੰਗ੍ਯਾ- ਛੇਤੀ ਤੁਰਨ ਵਾਲਾ, ਘੋੜਾ. ਵੇਗ ਨਾਲ ਜਾਣ ਵਾਲਾ ਹੋਣ ਕਰਕੇ ਘੋੜੇ ਦੀ ਤੁਰੰਗ ਸੰਗ੍ਯਾ ਹੈ. "ਕੋਟਿ ਤੁਰੰਗ ਕੁਰੰਗ ਸੇ ਕੂਦਤ." (ਅਕਾਲ) ੨. ਮਨ. ਚਿੱਤ। ੩. ਗਰੁੜ। ੪. ਫ਼ਾ. [تُرنگ] ਜੇਲ. ਕ਼ੈਦਖ਼ਾਨਾ। ੫. ਧਨੁਖ ਦਾ ਟੰਕਾਰ. ਤੀਰ ਚਲਾਉਣ ਸਮੇਂ ਚਿੱਲੇ ਦੀ ਧੁਨਿ....