ਵਿਖਮ

vikhamaविखम


ਸੰ. ਵਿਸਮ. ਦੇਖੋ, ਬਿਖਮ। ੨. ਇੱਕ ਅਰਥਾਲੰਕਾਰ. ਭਿੰਨ ਧਰਮ ਵਾਲੀਆਂ (ਅਨਮੇਲ) ਵਸਤਾਂ ਦਾ ਸੰਬੰਧ ਜਿਸ ਰਚਨਾ ਵਿੱਚ ਵਰਣਨ ਹੋਵੇ, ਇਹ "ਵਿਖਮ" ਅਲੰਕਾਰ ਹੈ.#ਜਹਾਂ ਨ ਹ੍ਵੈਂ ਅਨੁਰੂਪ ਦ੍ਵੈ ਤਿਨ ਕੀ ਘਟਨਾ ਸੋਯ,#ਵਿਖਮ ਤਹਾਂ ਵਰਣਨ ਕਰਤ ਕਵਿ ਕੋਵਿਦ ਸਭਕੋਯ. ਲਲਿਤਲਲਾਮ.#(ਲਲਿਤਲਲਾਮ)#ਉਦਾਹਰਣ-#ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ,#ਓਹੁ ਬਿਖਈ, ਓਸ ਰਾਮ ਕੋ ਰੰਗੁ. (ਗਉ ਮਃ ੫)#ਹਮ ਨੀਵੀ ਪ੍ਰਭੁ ਅਤਿ ਊਚਾ,#ਕਿਉਕਰਿ ਮਿਲਿਆਜਾਏ ਰਾਮ?#(ਸੂਹੀ ਛੰਤ ਮਃ ੫)#ਹਮ ਅਵਗੁਨ ਕਰਹਿ ਅਸੰਖ ਨੀਤਿ,#ਤੁਮ ਨਿਰਗੁਨ ਦਾਤਾਰੇ. ×××#ਤੁਮ ਦੇਵਹੁ ਸਭੁਕਿਛੁ ਦਇਆਧਾਰਿ,#ਹਮ ਅਕਿਰਤਘਨਾਰੇ. (ਬਿਲਾ ਮਃ ੫)#ਤੋਸੋ ਨਹੀ ਦਾਤਾ ਕੋਊ ਮੋਸੋ ਨ ਭਿਖਾਰੀ ਦੀਨ,#ਤੋਸੋ ਨ ਦਯਾਲੁ, ਦੁਖੀ ਮੋਸੋ ਨ ਅਲਾਇਯੇ,#ਮੋਸੇ ਨਹੀ ਕ੍ਰਿਤਘਨ, ਤੋਸੋ ਉਪਾਕਾਰੀ ਨਾਹਿ,#ਮੋਸੋ ਨ ਅਨਾਥ, ਨਾਥ ਤੋਸੋ ਨ ਬਤਾਇਯੇ,#ਔਗੁਨੀ ਨ. ਮੋਸੋ ਕੋਊ, ਗੁਨਵਾਨ ਤੋਸੋ ਨਹੀ#ਜਪ ਤਪ ਵ੍ਰਤ ਮੋ ਮੈ ਏਕ ਨਹਿ ਪਾਇਯੇ,#ਆਯੋ ਹੈ ਸ਼ਰਨ ਕਵਿ ਧਾਯਕੈ ਚਰਨ ਗਹੇ#ਤਾਰਨਤਰਨ ਨਿਜਹਾਬ ਦੈ ਬਚਾਇਯੇ, (ਨਾਪ੍ਰ)#(ਅ) ਕਾਰਣ ਦਾ ਹੋਰ ਰੰਗ ਹੋਵੇ ਅਤੇ ਉਸ ਤੋਂ ਕਾਰਯ ਹੋਰ ਰੰਗ ਦਾ ਪ੍ਰਗਟੇ, ਐਸਾ ਵਰਣਨ ਵਿਖਮ ਦਾ ਦੂਜਾ ਰੂਪ ਹੈ.#ਕਾਰਣ ਕੋ ਕਛੁ ਔਰ ਰਁਗ ਕਾਰਜ ਕੋ ਕਛੁ. ਔਰ.#(ਕਾਵ੍ਯਪ੍ਰਭਾਕਰ)#ਉਦਾਹਰਣ-#ਦੇਸ਼ ਕੇ ਵਿਰੋਧੀ ਮਾਰ ਰੁਧਿਰ ਬਹਾਈ ਨਦੀ#ਸ਼੍ਰੀ ਗੋਬਿੰਦਸਿੰਘ ਯਸ਼ ਸ੍ਵੇਤ ਪ੍ਰਗਟਾਯੇ ਹੈ.#(ੲ) ਕਰਨਾ ਯਤਨ ਭਲੇ ਲਈ, ਉਸ ਦਾ ਫਲ ਦੁਖਦਾਈ ਹੋਣਾ, ਐਸਾ ਕਥਨ ਵਿਖਮ ਦਾ ਤੀਜਾ ਰੂਪ ਹੈ.#ਔਰ ਭਲੋ ਉੱਦਮ ਕਿਯੇ ਹੋਤ ਬੁਰੋ ਫਲ ਆਯ.#(ਕਾਵ੍ਯਪ੍ਰਭਾਕਰ)#ਉਦਾਹਰਣ-#ਬੈਯੇ ਨੇ ਬਾਂਦਰ ਨੂੰ ਸਿਖ੍ਯਾ ਘਰ ਰਚਣੇ ਹਿਤ ਗਾਈ,#ਉਲਟਾ ਅਪਨਾ ਘਰ ਭੀ ਦੇਖੋ, ਬੈਠਾ ਮੂਲ ਗਵਾਈ.#ਵਿਖਮ ਸੂਕ੍ਸ਼੍‍ਮ. ਦੇਖੋ ਸੂਕ੍ਸ਼੍‍ਮ (ਅ)


सं. विसम. देखो, बिखम। २. इॱक अरथालंकार. भिंन धरम वालीआं (अनमेल) वसतां दा संबंध जिस रचना विॱच वरणन होवे, इह "विखम" अलंकार है.#जहां न ह्वैं अनुरूप द्वै तिन की घटना सोय,#विखम तहां वरणन करत कवि कोविद सभकोय. ललितललाम.#(ललितललाम)#उदाहरण-#हरि के दास सिउ साकत नही संगु,#ओहु बिखई, ओस राम को रंगु. (गउ मः ५)#हम नीवी प्रभु अति ऊचा,#किउकरि मिलिआजाए राम?#(सूही छंत मः ५)#हम अवगुन करहि असंख नीति,#तुम निरगुन दातारे. ×××#तुम देवहुसभुकिछु दइआधारि,#हम अकिरतघनारे. (बिला मः ५)#तोसो नही दाता कोऊ मोसो न भिखारी दीन,#तोसो न दयालु, दुखी मोसो न अलाइये,#मोसे नही क्रितघन, तोसो उपाकारी नाहि,#मोसो न अनाथ, नाथ तोसो न बताइये,#औगुनी न. मोसो कोऊ, गुनवान तोसो नही#जप तप व्रत मो मै एक नहि पाइये,#आयो है शरन कवि धायकै चरन गहे#तारनतरन निजहाब दै बचाइये, (नाप्र)#(अ) कारण दा होर रंग होवे अते उस तों कारय होर रंग दा प्रगटे, ऐसा वरणन विखम दा दूजा रूप है.#कारण को कछु और रँग कारज को कछु. और.#(काव्यप्रभाकर)#उदाहरण-#देश के विरोधी मार रुधिर बहाई नदी#श्री गोबिंदसिंघ यश स्वेत प्रगटाये है.#(ॲ) करना यतन भले लई, उस दा फल दुखदाई होणा, ऐसा कथन विखम दा तीजा रूप है.#और भलो उॱदम किये होत बुरो फल आय.#(काव्यप्रभाकर)#उदाहरण-#बैये ने बांदर नूं सिख्या घर रचणे हित गाई,#उलटा अपना घर भी देखो, बैठा मूल गवाई.#विखम सूक्श्‍म. देखो सूक्श्‍म (अ)