ਘਰ, ਘਰੁ

ghara, gharuघर, घरु


ਸੰਗ੍ਯਾ- ਗ੍ਰਿਹ. ਨਿਵਾਸ ਦਾ ਥਾਂ. "ਘਰ ਮਹਿ ਸੂਖ ਬਾਹਰਿ ਫੁਨਿ ਸੂਖਾ." (ਆਸਾ ਮਃ ੫) ੨. ਦੇਹ. ਸ਼ਰੀਰ. "ਘਰ ਮਹਿ ਪੰਚ ਵਰਤਦੇ." (ਆਸਾ ਅਃ ਮਃ ੩) ਸ਼ਰੀਰ ਵਿੱਚ ਪੰਜ ਕਾਮ ਆਦਿ ਵਿਕਾਰ ਵਰਤ ਰਹੇ ਹਨ। ੩. ਸ਼ਾਸਤ੍ਰ. ਉਹ ਸ਼ਾਸਤ੍ਰ, ਜਿਸ ਵਿੱਚ ਕਿਸੇ ਮਤ ਦੇ ਨਿਯਮ ਹਨ, ਦਰ੍‍ਸ਼ਨ. "ਛਿਅ ਘਰ ਛਿਅ ਗੁਰ ਛਿਅ ਉਪਦੇਸ." (ਸੋਹਿਲਾ) ਦੇਖੋ, ਖਟਸ਼ਾਸਤ੍ਰ ਅਤੇ ਛਿਅ ਉਪਦੇਸ। ੪. ਰੁਤਬਾ. ਪਦਵੀ. "ਸੋ ਘਰੁ ਗੁਰਿ ਨਾਨਕ ਕਉ ਦੀਆ." (ਗਉ ਮਃ ੫) ਉਹ ਰੁਤਬਾ ਗੁਰੂ (ਕਰਤਾਰ) ਨੇ ਗੁਰੂ ਨਾਨਕ ਨੂੰ ਦਿੱਤਾ ਹੈ। ੫. ਗੁਰਮਤ ਸੰਗੀਤ ਅਨੁਸਾਰ ਘਰ ਦੇ ਦੋ ਅਰਥ ਹਨ ਇੱਕ ਤਾਲ, ਦੂਜਾ ਸ੍ਵਰ ਹੈ ਅਤੇ ਮੂਰਛਨਾ ਦੇ ਭੇਦ ਕਰਕੇ ਇੱਕ ਹੀ ਰਾਗ ਦੇ ਸਰਗਮਪ੍ਰਸ੍ਤਾਰ ਅਨੁਸਾਰ ਗਾਉਣ ਦੇ ਪ੍ਰਕਾਰ. ਸ੍ਰੀ ਗੁਰੂ ਗ੍ਰੰਥਸਾਹਿਬ ਵਿੱਚ ੧. ਤੋਂ ੧੭. ਤੀਕ ਘਰ ਲਿਖੇ ਹਨ. ਇਸ ਤੋਂ ਗਵੈਯੇ ਨੂੰ ਸੂਚਨਾ ਹੈ ਕਿ ਇਸ ਸ਼ਬਦ ਨੂੰ ਇਸ ਰਾਗ ਦੇ ਇਤਨਵੇਂ ਨੰਬਰ ਦੇ ਸ੍ਵਰਪ੍ਰਸ੍ਤਾਰ ਅਨੁਸਾਰ ਗਾਓ। ੬. ਮਨ. ਦਿਲ. ਅੰਤਹਕਰਣ. "ਘਰ ਭੀਤਰਿ ਘਰੁ ਗੁਰੂ ਦਿਖਾਇਆ." (ਸੋਰ ਅਃ ਮਃ ੧) ੭. ਘਰ ਵਾਲੀ. ਵਹੁਟੀ. ਜੋਰੂ. "ਘਰ ਕਾ ਮਾਸੁ ਚੰਗੇਰਾ." (ਮਃ ੧. ਵਾਰ ਮਲਾਰ) ੮. ਸ਼ਰੀਰ ਦੇ ਪ੍ਰਧਾਨ ਅੰਗ ਅਤੇ ਨਾੜਾਂ. "ਬਹਤਰਿ ਘਰ ਇਕੁ ਪੁਰਖੁ ਸਮਾਇਆ." (ਸੂਹੀ ਕਬੀਰ) ੯. ਛੰਦ ਦਾ ਚਰਣ. ਤੁਕ. "ਦਸ ਦੁਇ ਲਘੁ ਵਸ ਘਰ ਘਰ." (ਰੂਪਦੀਪ) "ਬਾਰਾਂ ਲਘੁ ਪ੍ਰਤਿਚਰਣ ਹੋਣ। ੧੦. ਕੁਲ. ਵੰਸ਼. ਖ਼ਾਨਦਾਨ. "ਉਹ ਆਦਮੀ ਵਡੇ ਘਰ ਦਾ ਹੈ." (ਲੋਕੋ) ੧੧. ਜਨਮਕੁੰਡਲੀ ਦਾ ਖ਼ਾਨਾ. "ਉਸ ਦੇ ਤੀਜੇ ਘਰ ਬਹੁਤ ਚੰਗੇ ਗ੍ਰਹ ਪਏ ਹਨ." (ਲੋਕੋ) ੧੨. ਦੇਖੋ, ਘੜਨਾ. "ਕੇਤਕ ਆਨਹਿ ਤਾਲ ਨਜੀਕੇ." ਕੋ ਘਰ ਘਰ ਲਾਵਤ ਹੈਂ ਨੀਕੇ." (ਗੁਪ੍ਰਸੂ) ਘੜ ਘੜਕੇ ਲਾਂਉਂਦੇ ਹਨ.


संग्या- ग्रिह. निवास दा थां. "घर महि सूख बाहरि फुनि सूखा." (आसा मः ५) २. देह. शरीर. "घर महि पंच वरतदे." (आसा अः मः ३) शरीर विॱच पंज काम आदि विकार वरत रहे हन। ३. शासत्र. उह शासत्र, जिस विॱच किसे मत दे नियम हन, दर्‍शन. "छिअ घर छिअ गुर छिअ उपदेस." (सोहिला) देखो, खटशासत्र अते छिअ उपदेस। ४. रुतबा. पदवी. "सो घरु गुरि नानक कउ दीआ." (गउ मः ५) उह रुतबा गुरू (करतार) ने गुरू नानक नूं दिॱता है। ५. गुरमत संगीत अनुसार घर दे दो अरथ हन इॱक ताल, दूजा स्वर है अते मूरछना दे भेद करके इॱक ही रागदे सरगमप्रस्तार अनुसार गाउण दे प्रकार. स्री गुरू ग्रंथसाहिब विॱच १. तों १७. तीक घर लिखे हन. इस तों गवैये नूं सूचना है कि इस शबद नूं इस राग दे इतनवें नंबर दे स्वरप्रस्तार अनुसार गाओ। ६. मन. दिल. अंतहकरण. "घर भीतरि घरु गुरू दिखाइआ." (सोर अः मः १) ७. घर वाली. वहुटी. जोरू. "घर का मासु चंगेरा." (मः १. वार मलार) ८. शरीर दे प्रधान अंग अते नाड़ां. "बहतरि घर इकु पुरखु समाइआ." (सूही कबीर) ९. छंद दा चरण. तुक. "दस दुइ लघु वस घर घर." (रूपदीप) "बारां लघु प्रतिचरण होण। १०. कुल. वंश. ख़ानदान. "उह आदमी वडे घर दा है." (लोको) ११. जनमकुंडली दा ख़ाना. "उस दे तीजे घर बहुत चंगे ग्रह पए हन." (लोको) १२. देखो, घड़ना. "केतक आनहि ताल नजीके." को घर घर लावत हैं नीके." (गुप्रसू) घड़ घड़के लांउंदे हन.