ਨਾਰਦ

nāradhaनारद


ਇੱਕ. ਰਿਖੀ ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਰਚੇ ਹਨ. ਰਿਗਵੇਦ ਵਿੱਚ ਲਿਖਿਆ ਹੈ ਕਿ ਇਹ ਕਨ੍ਵ ਵੰਸ਼ ਵਿੱਚੋਂ ਸੀ. ਇੱਕ ਹੋਰ ਥਾਂ ਤੇ ਲਿਖਿਆ ਹੈ ਕਿ ਇਹ ਬ੍ਰਹਮਾ ਦੇ ਮਸਤਕ ਵਿੱਚੋਂ ਉਤਪੰਨ ਹੋਇਆ ਸੀ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਇਹ ਕਸ਼੍ਯਪ ਦਾ ਪੁਤ੍ਰ ਸੀ. ਮਹਾਭਾਰਤ ਅਤੇ ਹੋਰ ਕਈ ਪੁਰਾਣਾਂ ਵਿੱਚ ਲਿਖਿਆ ਹੈ ਕਿ ਨਾਰਦ ਨੇ ਦਕ੍ਸ਼੍‍ ਦੀ ਸ੍ਰਿਸ੍ਟਿਰਚਨਾ ਵਿੱਚ ਜਦ ਵਿਘਨ ਪਾਇਆ, ਤਦ ਦਕ੍ਸ਼੍‍ ਨੇ ਇਸ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਫੇਰ ਕਿਸੇ ਇਸਤ੍ਰੀ ਦੇ ਉਦਰ ਵਿੱਚ ਪੈਕੇ ਮੁੜ ਜਨਮ ਲੈ. ਇਸ ਪੁਰ ਬ੍ਰਹਮਾ ਨੇ ਦਕ੍ਸ਼੍‍ ਦੀਆਂ ਮਿੰਨਤਾਂ ਕੀਤੀਆਂ, ਤਾਂ ਦਕ੍ਸ਼੍‍ ਨੇ ਇਹ ਗੱਲ ਮੰਨ ਲਈ ਕਿ ਨਾਰਦ, ਬ੍ਰਹਮਾ ਅਤੇ ਦਕ੍ਸ਼੍‍ ਦੀ ਇੱਕ ਲੜਕੀ ਦੇ ਸੰਯੋਗ ਨਾਲ ਜਨਮ ਲਏ. ਏਸ ਲਈ ਏਸ ਨੂੰ "ਬ੍ਰਾਮ੍ਹ" ਅਤੇ "ਦੇਵਬ੍ਰਹਮਾ" ਆਖਦੇ ਹਨ. ਨਾਰਦ ਗੰਧਰਵ ਅਥਵਾ ਸ੍ਵਰਗੀਯ ਰਾਗੀਆਂ ਵਿੱਚ ਸਭ ਤੋਂ ਮੋਹਰੀ ਸੀ. ਇਹ ਇੱਕ ਵਾਰ ਪਾਤਾਲ ਵਿੱਚ ਭੀ ਗਿਆ, ਅਤੇ ਉੱਥੋਂ ਦਾ ਹਾਲ ਦੇਖਕੇ ਵਡਾ ਪ੍ਰਸੰਨ ਹੋਇਆ.#ਇਸ ਦਾ ਕ੍ਰਿਸਨ ਜੀ ਦੀ ਕਥਾ ਨਾਲ ਭੀ ਸੰਬੰਧ ਦਸਦੇ ਹਨ ਕਿ ਇਸ ਨੇ ਕੰਸ ਨੂੰ ਵਿਸਨੁ ਦਾ ਅਵਤਾਰ ਹੋਣਾ ਦੱਸਿਆ ਸੀ ਅਤੇ ਕੰਸ ਨੂੰ ਸਮਝਾਇਆ ਸੀ ਕਿ ਦੇਵਕੀ ਦੇ ਗਰਭ ਵਿੱਚੋਂ ਉਪਜੇ ਬਾਲਕ ਤੋਂ ਤੇਰਾ ਨਾਸ਼ ਹੋਵੇਗਾ, ਜਿਸ ਪੂਰ ਕੰਸ ਨੇ ਦੇਵਕੀ ਦੇ ਬਾਲਕ ਮਾਰੇ.#ਨਾਰਦ ਦੇ ਰਚੇਹੋਏ ਪੰਚਰਾਤ੍ਰ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਆਪਣੇ ਪੁਤ੍ਰ ਨਾਰਦ ਨੂੰ ਕਿਹਾ ਕਿ ਵਿਆਹ ਕਰ ਲਵੇ, ਪਰ ਨਾਰਦ ਨੇ ਕਿਹਾ ਕਿ ਮੇਰਾ ਪਿਤਾ ਝੂਠਾ ਗੁਰੂ ਹੈ ਅਤੇ ਕ੍ਰਿਸਨ ਦਾ ਉਪਾਸਕ ਹੋਣਾ ਹੀ ਸਿੱਧੀ ਦਾ ਕਾਰਣ ਹੈ. ਬ੍ਰਹਮਾ ਨੇ ਨਾਰਦ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਹਰ ਵੇਲੇ ਭੋਗ ਬਿਲਾਸ ਵਿੱਚ ਲਗਾ ਰਹੇਂ ਅਤੇ ਇਸਤ੍ਰੀਆਂ ਦੇ ਅਧੀਨ ਹੋਵੇਂ. ਇਸ ਪੂਰ ਨਾਰਦ ਨੇ ਬ੍ਰਹਮਾ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਆਪਣੀ ਪੁਤ੍ਰੀ ਨਾਲ ਰਮਣ ਕਰੇਂ ਅਤੇ ਲੋਕ ਤੇਰੀ ਪੂਜਾ ਨਾ ਕਰਨ. "ਨਾਰਦ ਮੁਨਿ ਜਨ ਸੁਕ ਬਿਆਸ." (ਗਉ ਥਿਤੀ ਮਃ ੫)#੨. ਨਾਰਦ ਦੀ ਬਾਬਤ ਇਹ ਭੀ ਪ੍ਰਸਿੱਧ ਹੈ ਕਿ ਓਹ ਏਧਰ ਓਧਰ ਦੂਤੀ ਲਾਕੇ ਝਗੜੇ ਖੜੇ ਕਰ ਦਿੰਦਾ ਹੈ, ਇਸ ਲਈ ਲੋਕ ਚੁਗ਼ਲ ਅਤੇ ਫ਼ਿਸਾਦੀ ਆਦਮੀ ਨੂੰ ਨਾਰਦ ਕਹਿਕੇ ਬੁਲਾਉਂਦੇ ਹਨ, "ਨਾਰਦ, ਕਰੇ ਖੁਆਰੀ." (ਬਸੰ ਅਃ ਮਃ ੧)#੩. ਮੱਕੇ ਦੀ ਗੋਸਟਿ ਵਿੱਚ ਲੇਖ ਹੈ ਕਿ ਨਾਰਦ ਨਾਮ ਸ਼ੈਤਾਨ ਦਾ ਹੈ, ਯਥਾ-#"ਨਾਰਦ ਸ਼ੈਤਾਨ ਕੇ ਹਵਾਲੇ, ਕਰੀਅਹਿਂਗੇ."#"ਨਾਰਦੁ ਨਾਚੈ ਕਾਲਿਕਾ ਭਾਉ." (ਆਸਾ ਮਃ ੧)


इॱक. रिखी जिस ने रिगवेद दे कई मंत्र रचे हन. रिगवेद विॱच लिखिआ है कि इह कन्व वंश विॱचों सी. इॱक होर थां ते लिखिआ है कि इह ब्रहमा दे मसतक विॱचों उतपंन होइआ सी. विसनुपुराण विॱच लिखिआ है कि इह कश्यप दा पुत्र सी. महाभारत अते होर कई पुराणां विॱच लिखिआ है कि नारद ने दक्श्‍ दी स्रिस्टिरचना विॱच जद विघन पाइआ, तद दक्श्‍ ने इस नूं सराप दे दिॱता कि जाह, तूं फेर किसे इसत्री दे उदर विॱच पैके मुड़ जनम लै. इस पुर ब्रहमा ने दक्श्‍ दीआं मिंनतां कीतीआं, तां दक्श्‍ ने इह गॱल मंन लई कि नारद, ब्रहमा अते दक्श्‍ दी इॱक लड़की दे संयोग नाल जनम लए. एस लई एस नूं "ब्राम्ह" अते "देवब्रहमा" आखदे हन. नारद गंधरव अथवा स्वरगीय रागीआं विॱच सभ तों मोहरी सी. इह इॱक वार पाताल विॱच भी गिआ, अते उॱथों दा हाल देखके वडा प्रसंन होइआ.#इस दा क्रिसन जी दी कथा नाल भी संबंध दसदे हन कि इस ने कंस नूंविसनु दा अवतार होणा दॱसिआ सी अते कंस नूं समझाइआ सी कि देवकी दे गरभ विॱचों उपजे बालक तों तेरा नाश होवेगा, जिस पूर कंस ने देवकी दे बालक मारे.#नारद दे रचेहोए पंचरात्र विॱच लिखिआ है कि ब्रहमा ने आपणे पुत्र नारद नूं किहा कि विआह कर लवे, पर नारद ने किहा कि मेरा पिता झूठा गुरू है अते क्रिसन दा उपासक होणा ही सिॱधी दा कारण है. ब्रहमा ने नारद नूं सराप दे दिॱता कि जाह, तूं हर वेले भोग बिलास विॱच लगा रहें अते इसत्रीआं दे अधीन होवें. इस पूर नारद ने ब्रहमा नूं सराप दे दिॱता कि जाह, तूं आपणी पुत्री नाल रमण करें अते लोक तेरी पूजा ना करन. "नारद मुनि जन सुक बिआस." (गउ थिती मः ५)#२. नारद दी बाबत इह भी प्रसिॱध है कि ओह एधर ओधर दूती लाके झगड़े खड़े कर दिंदा है, इस लई लोक चुग़ल अते फ़िसादी आदमी नूं नारद कहिके बुलाउंदे हन, "नारद, करे खुआरी." (बसं अः मः १)#३. मॱके दी गोसटि विॱच लेख है कि नारद नाम शैतान दा है, यथा-#"नारद शैतान के हवाले, करीअहिंगे."#"नारदु नाचै कालिका भाउ." (आसा मः १)