nisunbhaनिसुंभ
ਸੰ, निशुम्भ, ਕਸ਼੍ਯਪ ਦੇ ਵੀਰਯ ਤੋਂ ਦਨੁ ਦੇ ਉਦਰੋਂ, ਪੈਦਾ ਹੋਇਆ ਦਾਨਵ, ਇਹ ਸ਼ੁੰਭ ਦਾ ਛੋਟਾ ਭਾਈ ਸੀ, ਦੇਖੋ, ਨਮੁਚਿ ੨.
सं, निशुम्भ, कश्यप दे वीरय तों दनु दे उदरों, पैदा होइआ दानव, इह शुंभ दा छोटा भाई सी, देखो, नमुचि २.
ਕਸ਼੍ਯ (ਸ਼ਰਾਬ) ਪੀਣ ਵਾਲਾ. ਦੇਖੋ, ਕੱਸਪ....
ਵੀਰ੍ਯ੍ਯ. ਸੰਗ੍ਯਾ- ਸ਼ਰੀਰ ਦਾ ਸਾਰਰੂਪ ਧਾਤੁ. ਸ਼ੁਕ੍ਰ. ਮਣਿ. ਮਨੀ। ੨. ਬਲ. ਪਰਾਕ੍ਰਮ। ੩. ਤੇਜ. ਪ੍ਰਕਾਸ਼....
ਦਕ੍ਸ਼੍ ਦੀ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ, ਜਿਸ ਤੋਂ ਦਾਨਵ ਪੈਦਾ ਹੋਏ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਦਕ੍ਸ਼੍ਪੁਤ੍ਰੀ ਦਨੁ ਦੇ ਉਦਰ ਤੋਂ ਕਸ਼੍ਯਪ ਦੀ ਸੰਤਾਨ. ਰਾਖਸ. "ਦੇਵ ਦਾਨਵ ਗਣ ਗੰਧਰਬ ਸਾਜੇ." (ਮਾਰੂ ਸੋਲਹੇ ਮਃ ੩)...
ਸੰ. शुम्भ ਸ਼ੁੰਭ. ਸੰਗ੍ਯਾ- ਕਸ਼੍ਯਪ ਦੇ ਵੀਰਯ ਤੋਂ ਦਨੁ ਦੇ ਉਦਰੋਂ ਪੈਦਾ ਹੋਇਆ ਦਾਨਵ, ਜੋ ਨਿਸੁੰਭ ਦਾ ਭਾਈ ਸੀ. ਇਸ ਨੂੰ ਦੁਰਗਾ ਨੇ ਜੰਗ ਵਿੱਚ ਮਾਰਿਆ. "ਸੁੰਭ ਨਿਸੁੰਭ ਪਠਾਯਾ ਜਮ ਦੇ ਧਾਮ ਨੂੰ" (ਚੰਡੀ ੩) ਦੇਖੋ, ਨਮੁਚਿ ੨....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. ਨਮੁਚਿ. ਮਹਾਭਾਰਤ ਅਨੁਸਾਰ ਵਿਪ੍ਰਚਿੱਤਿ ਦਾ ਪੁਤ੍ਰ ਇੱਕ ਦਾਨਵ, ਜਿਸ ਨੂੰ ਇੰਦ੍ਰ ਨੇ ਪਹਿਲਾਂ ਅਭੈਦਾਨ ਦਿੱਤਾ, ਪਰ ਫੇਰ ਧੋਖਾ ਦੇਕੇ ਮਾਰਿਆ, ਜਿਸ ਤੋਂ ਬ੍ਰਹਮਾ ਦੀ ਆਗ੍ਯਾ ਨਾਲ ਇੰਦ੍ਰ ਨੂੰ ਪ੍ਰਾਯਸ਼੍ਚਿਤ ਕਰਨਾ ਪਿਆ. ਨਮੁਚਿ ਦਾ ਜਿਕਰ ਰਿਗਵੇਦ ਵਿੱਚ ਭੀ ਹੈ. "ਦਨਐਸਿਰ ਸੰਬਰ ਨਮੁਚੀ ਜੋਊ." (ਨਾਪ੍ਰ) ੨. ਅਸੁਰਰਾਜ ਸ਼ੁੰਭ ਦਾ ਤੀਜਾ ਭਾਈ, ਜੋ ਨਿਸ਼ੁੰਭ ਤੋਂ ਛੋਟਾ ਸੀ. ਵਾਮਨਪੁਰਾਣ ਵਿੱਚ ਕਥਾ ਹੈ ਕਿ ਇਹ ਕਸ਼੍ਯਪ ਦੇ ਵੀਰਜ ਤੋਂ ਦਨੁ ਦੇ ਗਰਭੋਂ ਪੈਦਾ ਹੋਇਆ ਸੀ. ਜਦ ਇੰਦ੍ਰ ਨੇ ਨਮੁਚਿ ਨੂੰ ਮਾਰ ਦਿੱਤਾ, ਤਦ ਸ਼ੁੰਭ ਅਤੇ ਨਿਸ਼ੁੰਭ ਦੋਵੇਂ ਭਾਈ ਬਦਲਾ ਲੈਣ ਲਈ ਇੰਦ੍ਰ ਪੁਰ ਚੜ੍ਹੇ, ਅਤੇ ਸਾਰੇ ਦੇਵਤਿਆਂ ਨੂੰ ਜਿੱਤਕੇ ਸੁਰਗ ਦਾ ਰਾਜ ਸਾਂਭ ਲਿਆ. ਸ਼ੁੰਭ ਨੇ ਸੁਧੀਰ ਦੂਤ ਨੂੰ ਵਿੰਧ੍ਯ ਪਰਵਤ ਤੇ ਕਾਤ੍ਯਾਯਨੀ ਦੇਵੀ ਪਾਸ ਭੇਜਿਆ ਅਤੇ ਆਖਿਆ ਕਿ ਸਾਡੇ ਦੋਹਾਂ ਭਾਈਆਂ ਵਿੱਚੋਂ ਜਿਸ ਨੂੰ ਤੂੰ ਪਸੰਦ ਕਰੇਂ ਵਰਲੈ. ਦੇਵੀ ਨੇ ਉੱਤਰ ਦਿੱਤਾ ਕਿ ਮੈਂ ਜੰਗ ਕੀਤੇ ਬਿਨਾਂ ਨਹੀਂ ਵਰਦੀ. ਇਸ ਪੁਰ ਘੋਰ ਸੰਗ੍ਰਾਮ ਹੋਇਆ, ਜਿਸ ਵਿੱਚ ਧੂਮ੍ਰਲੋਚਨ, ਰਕਤਬੀਜ, ਚੰਡ, ਮੁੰਡ ਆਦਿ ਸਾਰੇ ਸਰਦਾਰ ਮਾਰੇ ਗਏ. ਅੰਤ ਨੂੰ ਦੁਰਗਾ ਨੇ ਸ਼ੁੰਭ ਅਤੇ ਨਿਸ਼ੁੰਭ ਨੂੰ ਭੀ ਮਾਰਿਆ. ਅਰ ਦੇਵਲੋਕ ਦਾ ਰਾਜ ਇੰਦ੍ਰ ਨੂੰ ਦਿੱਤਾ। ੩. ਕਾਮਦੇਵ. ਅਨੰਗ. ਮਨਮਥ....