rohaरोह
ਸੰਗ੍ਯਾ- ਕ੍ਰੋਧ. ਰੋਸ. ਗੁੱਸਾ. ਦੇਖੋ, ਰੋਹੁ। ੨. ਸੁਲੇਮਾਨ ਪਹਾੜ ਦੀ ਘਾਟੀ। ੩. ਰੁਹੇਲਖੰਡ. "ਰੋਹ ਕੇ ਰੁਹੇਲੇ." (ਅਕਾਲ) ੪. ਸੰ. ਸੰਗ੍ਯਾ- ਅੰਕੁਰ. ਅੱਗੂਰ। ੫. ਵਿ- ਚੜ੍ਹਿਆ ਹੋਇਆ. ਸਵਾਰ ਹੋਣ ਵਾਲਾ.
संग्या- क्रोध. रोस. गुॱसा. देखो, रोहु। २. सुलेमान पहाड़ दी घाटी। ३. रुहेलखंड. "रोह के रुहेले." (अकाल) ४. सं. संग्या- अंकुर. अॱगूर। ५. वि- चड़्हिआ होइआ. सवार होण वाला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਗੁੱਸਾ. ਦੇਖੋ, ਕਰੋਧ. "ਕ੍ਰੋਧ ਬਿਨਾਸੈ ਸਗਲ ਬਿਕਾਰੀ." (ਗਉ ਅਃ ਮਃ ੧)...
ਦੇਖੋ, ਗੁਸਾ....
ਸਿੰਧੀ. ਪਹਾੜ। ੨. ਕ੍ਰੋਧ....
ਅ਼. [سُلیمان] (Solomon) ਬਤਸਬਾ (Bathsheba) ਦੇ ਉਦਰ ਤੋਂ ਦਾਊਦ ਦਾ ਪੁਤ੍ਰ, ਜੋ ਇਸਰਾਈਲ ਵੰਸ਼ ਦਾ ਵਡਾ ਦਾਨਾ ਬਾਦਸ਼ਾਹ ਸੀ. ਇਸ ਦੇ ਅਖਾਣ ਜਗਤਪ੍ਰਸਿੱਧ ਹਨ. ਸੁਲੇਮਾਨ ਦੀਆਂ ਕਹਾਵਤਾਂ ਬਾਈਬਲ ਵਿੱਚ ਭੀ ਦਰਜ ਹਨ.#ਕੁਰਾਨ ਵਿੱਚ ਲਿਖਿਆ ਹੈ ਕਿ ਇੱਕ ਵਾਰ ਬਾਦਸ਼ਾਹ ਸੁਲੇਮਾਨ ਆਪਣੇ ਘੋੜੇ ਦੇਖ ਰਿਹਾ ਸੀ ਜਿਸ ਤੋਂ ਨਮਾਜ਼ ਦਾ ਵੇਲਾ ਟਲ ਗਿਆ, ਤਦ ਸੁਲੇਮਾਨ ਨੇ ਤਲਵਾਰ ਲੈ ਕੇ ਘੋੜਿਆਂ ਦੀਆਂ ਪਿੰਜਣੀਆਂ ਵੱਢ ਸੁੱਟੀਆਂ. ਫੇਰ ਇਹ ਜ਼ਿਕਰ ਹੈ ਕਿ ਖੁਦਾ ਨੇ ਪੌਣ ਅਤੇ ਦੇਉ ਜਿੰਨ ਸੁਲੇਮਾਨ ਦੇ ਤਾਬੇ ਕਰ ਦਿੱਤੇ, ਅਰ ਜਾਨਵਰਾਂ ਦੀ ਬੋਲੀ ਸਮਝਣ ਦਾ ਗਿਆਨ ਦਿੱਤਾ.#ਇੱਕ ਬਾਰ ਸੁਲੇਮਾਨ ਲਸ਼ਕਰ ਸਮੇਤ ਜਾ ਰਿਹਾ ਸੀ ਤਾਂ ਕੀੜੀਆਂ ਨੇ ਆਖਿਆ ਕਿ ਛੇਤੀ ਖੱਡਾਂ ਵਿੱਚ ਵੜ ਜਾਓ, ਕਿਤੇ ਸੁਲੇਮਾਨ ਦੀ ਫੌਜ ਸਾਨੂ ਦਰੜ ਨਾ ਸੁੱਟੇ. ਸੁਲੇਮਾਨ ਨੇ ਇਹ ਗੱਲ ਸੁਣ ਲਈ ਅਰ ਖੁਦਾ ਦਾ ਸ਼ੁਕਰ ਕਰਕੇ ਕੀੜੀਆਂ ਦਾ ਬਚਾਉ ਕੀਤਾ. ਇੱਕ ਬਾਰ ਪਰਿੰਦ ਚੁਕੀਰੇ (ਚੱਕੀਰਾਹੇ) ਨੇ ਇੱਕ ਸੂਰਜ ਪੂਜਕ ਰਾਣੀ ਦਾ ਹਾਲ ਸੁਲੇਮਾਨ ਨੂੰ ਦੱਸਿਆ ਜਿਸ ਪੁਰ ਸੁਲੇਮਾਨ ਨੇ ਉਸ ਨੂੰ ਚੱਕੀਰਾਹੇ ਦੇ ਹੱਥ ਖਤ ਭੇਜਿਆ ਅਰ ਰਾਣੀ ਨੂੰ ਆਪਣੇ ਮਤ ਤੇ ਲਿਆਂਦਾ. ਦੇਖੋ, ਕੁਰਾਨ ਸੂਰਤ ੨੭.#ਬਾਈਬਲ ਵਿੱਚ ਲਿਖਿਆ ਹੈ ਕਿ ਸੁਲੇਮਾਨ ਨੇ ਯਰੂਸਲਮ (Jerusalem) ਵਿੱਚ ੪੦ ਵਰ੍ਹੇ ਰਾਜ ਕੀਤਾ ਅਰ ਜਗਤ ਪ੍ਰਸਿੱਧ ਜੋ ਯਹੂਦੀ ਅਤੇ ਈਸਾਈਆਂ ਦਾ ਪੂਜ੍ਯ ਮੰਦਿਰ ਹੈ ਉਹ ਉਸ ਨੇ ਬਣਾਇਆ ਹੈ. ਸੁਲੇਮਾਨ ਦੀ ਕਬਰ ਯਰੂਸ਼ਲਮ ਵਿੱਚ ਦੇਖੀ ਜਾਂਦੀ ਹੈ.#ਸੁਲੇਮਾਨ ਦਾ ਜਨਮ ਸਨ ਈਸਵੀ ਤੋਂ ਪਹਿਲਾਂ (ਬੀ. ਸੀ. ) ੧੦੩੩ ਅਤੇ ਦੇਹਾਂਤ ੯੭੫ ਵਿੱਚ ਅਨੁਮਾਨ ਕੀਤਾ ਗਿਆ ਹੈ.#ਸੁਲੇਮਾਨ ਦੀਆਂ ਸੱਤ ਸੌ ਵਹੁਟੀਆਂ ਅਤੇ ਤਿੰਨ ਸੌ ਗੋਲੀਆਂ ਸਨ. ਉਸ ਦਾ ਪੁਤ੍ਰ "ਰਹਬਯਾਮ" ਹੋਇਆ, ਜਿਸ ਨੇ ਯਰੂਸਲਮ ਵਿੱਚ ਰਾਜ ਕੀਤਾ....
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸੰਗ੍ਯਾ- ਪਤਲਾ ਖੱਦਰ। ੨. ਪਹਾੜੀ ਰਾਹ ਪਰਬਤ ਦਾ ਦਰਾ. "ਘਾਟੀ ਚੜਤ ਬੈਲ ਇਕੁ ਥਾਕਾ." (ਗਉ ਕਬੀਰ) ਪਾਪਰੂਪੀ ਬੈਲ ਨਾਮ ਦਾ ਅਭ੍ਯਾਸਰੂਪ ਘਾਟੀ ਚੜ੍ਹਦਾ ਹੁਣ ਸਫਰ ਕਰਨੋਂ ਠਹਿਰ ਗਿਆ ਹੈ....
ਯੂ. ਪੀ. ਦਾ ਇੱਕ ਇਲਾਕਾ. ਜਿਸ ਵਿੱਚ ਬਦਾਉਂ, ਬਿਜਨੌਰ ਅਤੇ ਬਰੇਲੀ ਜਿਲੇ ਹਨ. ਇਸ ਦੇ ਉੱਤਰ ਹਿਮਾਲਯ, ਦੱਖਣ ਗੰਗਾ ਅਤੇ ਪੂਰਵ ਵੱਲ ਅਵਧ ਹੈ. ਰੋਹੂ ਪਹਾੜ ਦੇ ਵਸਨੀਕ (ਰੋਹੇਲੇ) ਇਸ ਵਿੱਚ ਆਕੇ ਆਬਾਦ ਹੋਏ, ਇਸ ਕਾਰਣ ਨਾਮ ਰੁਹੇਲਖੰਡ ਹੋਇਆ. ਇਸ ਦਾ ਰਕਬਾ ੧੯, ੯੦੮ ਵਰਗ ਮੀਲ ਅਤੇ ਜਨਸੰਖ੍ਯਾ ੫, ੫੦੦, ੦੦੦ ਹੈ....
ਸੰਗ੍ਯਾ- ਕ੍ਰੋਧ. ਰੋਸ. ਗੁੱਸਾ. ਦੇਖੋ, ਰੋਹੁ। ੨. ਸੁਲੇਮਾਨ ਪਹਾੜ ਦੀ ਘਾਟੀ। ੩. ਰੁਹੇਲਖੰਡ. "ਰੋਹ ਕੇ ਰੁਹੇਲੇ." (ਅਕਾਲ) ੪. ਸੰ. ਸੰਗ੍ਯਾ- ਅੰਕੁਰ. ਅੱਗੂਰ। ੫. ਵਿ- ਚੜ੍ਹਿਆ ਹੋਇਆ. ਸਵਾਰ ਹੋਣ ਵਾਲਾ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਸੰ. आङकुर. ਸੰਗ੍ਯਾ- ਲਹੂ. ਖ਼ੂਨ। ੨. ਜਲ. ਪਾਣੀ। ੩. ਬੀਜ ਵਿੱਚੋਂ ਨਿਕਲਿਆ ਹੋਇਆ ਡੰਘੂਰ. ਅੰਖੂਆ. ਕੂਮਲ. "ਪੂਰਬ ਕਰਮ ਅੰਕੁਰ ਜਬ ਪ੍ਰਗਟੇ." (ਗਉ ਮਃ ੫) ੪. ਭਾਗ. ਨਸੀਬ. "ਅੰਕੁਰ ਭਲੋ ਹਮਾਰਾ." (ਟੋਡੀ ਮਃ ੫. ) ੫. ਬੀਜ. ਮੂਲ. "ਭਗਤਨ ਕਾ ਅੰਕੁਰੁ ਰਾਖਿਓ." (ਧਨਾ ਮਃ ੫)...
ਦੇਖੋ, ਅੰਕੁਰ. "ਪਾਛੈ ਹਰਿਓ ਅੰਗੂਰ." (ਸ੍ਰੀ ਮਃ ੧) ੨. ਫ਼ਾ. [انگور] ਦਾਖ. ਬੇਦਾਣਾ ਅੰਗੂਰ ਸੁੱਕਿਆ ਹੋਇਆ ਕਿਸ਼ਮਿਸ਼, ਅਤੇ ਦਾਣੇ ਦਾਰ ਮੁਨੱਕਾ ਕਹਾਉਂਦਾ ਹੈ. ਅੰਗੂਰ ਤੋਂ ਸ਼ਰਾਬ ਅਤੇ ਸਿਰਕਾ ਭੀ ਉਮਦਾ ਬਣਦਾ ਹੈ. ਭਾਰਤ ਵਿੱਚ ਕੋਇਟੇ (Quetta) ਅਤੇ ਕੰਧਾਰ ਦੇ ਅੰਗੂਰ ਬਹੁਤ ਚੰਗੇ ਹੁੰਦੇ ਹਨ। ੩. ਅੰਗੂਰ ਦੀ ਬੇਲ....
ਦੇਖੋ, ਅਸਵਾਰ ਅਤੇ ਸਵਾਰਣਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....