totā, totiतोटा, तोटि
ਸੰ. त्रुटि- ਤ੍ਰਟਿ. ਸੰਗ੍ਯਾ- ਭੁੱਲ. ਖ਼ਤ਼ਾ। ੨. ਸੰਸਾ. ਸੰਦੇਹ। ੩. ਘਾਟਾ. ਕਮੀ. "ਜਿਉ ਲਾਹਾ ਤੇਟਾ ਤਿਵੈ." (ਆਸਾ ਅਃ ਮਃ ੧) "ਕਥਨਾ ਕਥੀ ਨ ਆਵੈ ਤੋਟਿ." (ਜਪੁ)
सं. त्रुटि- त्रटि. संग्या- भुॱल. ख़त़ा। २. संसा. संदेह। ३. घाटा. कमी. "जिउ लाहा तेटा तिवै." (आसा अः मः १) "कथना कथी न आवै तोटि." (जपु)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸ ਅੱਖਰ। ੨. ਸੱਸੇ ਦਾ ਉੱਚਾਰਣ. ਸਕਾਰ....
ਸ੍ਵਦੇਹ. ਆਪਣਾ ਸ਼ਰੀਰ. "ਜੇ ਜੇ ਸਹਿ ਜਾਤਨ ਸੰਦੇਹ." (ਵਿਚਿਤ੍ਰ) ਜੋ ਜੋ ਆਪਣੇ ਸ਼ਰੀਰ ਤੇ ਤਾੜਨਾ ਸਹਾਰਦੇ ਹਨ। ੨. ਸੰ. ਸੰਗ੍ਯਾ- (ਸੰ- ਦਿਹ੍) ਸੰਸਾ. ਸ਼ੱਕ। ੩. ਇੱਕ ਅਰਥਾਲੰਕਾਰ. ਕਿਸੇ ਪਦਾਰਥ ਨੂੰ ਦੇਖਕੇ ਉਸ ਦੀ ਅਸਲੀਅਤ ਨਾ ਜਾਣੀ ਜਾਵੇ, ਕਿੰਤੂ ਸ਼ੱਕ ਬਣਿਆ ਰਹੇ. ਇਹ "ਸੰਦੇਹ" ਅਲੰਕਾਰ ਹੈ. ਇਸ ਵਿੱਚ ਇੱਕ ਕਿਧੌਂ ਕੈਧੌਂ ਅਥਵਾ ਜਾਂ ਆਦਿਕ ਪਦਾਂ ਦਾ ਪ੍ਰਯੋਗ ਹੋਇਆ ਕਰਦਾ ਹੈ.#ਉਦਾਹਰਣ-#ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ?#ਕਿ ਇਹੁ ਮਨੁ ਅਵਰਨ ਸਦਾ ਅਵਿਨਾਸੀ?#ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ?#ਇਸੁ ਮਨ ਕਉ ਮਮਤਾ ਕਿਥਹੁ ਲਾਗੀ?#(ਮਲਾ ਮਃ ੩)#ਕਿਧੌਂ ਦੇਵਕੰਨ੍ਯਾ ਕਿਧੌਂ ਵਾਸਵੀ ਹੈ,#ਕਿਧੌਂ ਜੱਛਨੀ ਕਿੰਨਰੀ ਨਾਗਨੀ ਹੈ,#ਕਿਧੌਂ ਗੰਧ੍ਰਵੀ ਦੈਤਜਾ ਦੇਵਤਾ ਸੀ,#ਕਿਧੌਂ ਸੂਰਜਾ ਸੁੱਧ ਸੋਧੀ ਸੁਧਾ ਸੀ,#ਕਿਧੌਂ ਚਿਤ੍ਰ ਕੀ ਪੁਤ੍ਰਿਕਾ ਸੀ ਬਨੀ ਹੈ,#ਕਿਧੌਂ ਸੰਖਿਨੀ ਚਿਤ੍ਰਿਨੀ ਪਦਮਿਨੀ ਹੈ,#ਕਿਧੌਂ ਰਾਗ ਪੂਰੇ ਭਰੀ ਰਾਗਮਾਲਾ,#ਬਰੀ ਰਾਮ ਤੈਸੇ ਸਿਯਾ ਆਜ ਬਾਲਾ.#(ਰਾਮਾਵ)...
ਸੰਗ੍ਯਾ- ਕਮੀ. ਤੋਟਾ। ੨. ਪਹਾੜੀ ਰਸਤਾ. ਘੱਟ. "ਘਾਟਾ ਰੋਕਲੇਹੁ ਦਿਨ ਠਾਢੇ." (ਗੁਪ੍ਰਸੂ) ੩. ਦੇਖੋ, ਘਾਠਾ....
ਫ਼ਾ. [کمی] ਸੰਗ੍ਯਾ- ਘਾਟਾ. ਨ੍ਯੂਨਤਾ....
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਸੰਗ੍ਯਾ- ਲਾਭ. ਨਫ਼ਾ. "ਲਾਹਾ ਸਾਚੁ ਨ ਆਵੈ ਤੋਟਾ." (ਓਅੰਕਾਰ) ੨. ਸ੍ਯਾਹਚਸ਼ਮ ਇੱਕ ਸ਼ਿਕਾਰੀ ਪੰਛੀ, ਜਿਸ ਦਾ ਕੱਦ ਇੱਲ ਜਿੱਡਾ ਹੁੰਦਾ ਹੈ. ਇਹ ਬਾਰਾਂ ਮਹੀਨੇ ਹਿੰਦੁਸਤਾਨ ਵਿੱਚ ਰਹਿਁਦਾ ਹੈ, ਆਂਡੇ ਪਹਾੜਾਂ ਦੀਆਂ ਖੁੱਡਾਂ ਵਿੱਚ ਦਿੰਦਾ ਹੈ. ਇਹ ਅਕਾਸ ਵਿੱਚ ਮੰਡਲਾਉਂਦਾ ਹੋਇਆ ਸ਼ਿਕਾਰ ਨੂੰ ਚੰਗੀ ਤਰਾਂ ਵੇਖਣ ਲਈ ਹਵਾ ਵਿੱਚ ਇੱਕੇ ਥਾਂ ਥਹਿਰਾਉਣ ਲਗਦਾ ਹੈ ਅਰ ਵਡੀ ਤੇਜੀ ਨਾਲ ਚਿੜੀ ਚੂਹੇ ਆਦਿ ਉੱਪਰ ਡਿਗਦਾ ਹੈ. ਇਸ ਨੂੰ ਕੋਈ ਸ਼ਿਕਾਰੀ ਨਹੀਂ ਪਾਲਦਾ। ੩. ਇੱਕ ਪਿੰਡ, ਜੋ ਜਿਲਾ ਅੰਬਾਲਾ, ਤਸੀਲ ਥਾਣਾ ਨਰਾਇਨਗੜ੍ਹ ਵਿੱਚ ਟੋਕੇ ਦੇ ਨੇੜੇ ਹੈ. ਇੱਥੋਂ ਦੇ ਲੋਕਾਂ ਨੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਊਠ ਚੁਰਾ ਲਿਆ ਸੀ, ਤਾਂ ਗੁਰੂ ਜੀ ਨੇ ਵਚਨ ਕੀਤਾ ਕਿ ਇਹ ਲਾਹਾ ਨਹੀਂ, ਟੋਟਾ ਹੈ. ਤਦੋਂ ਤੋਂ ਇਸ ਪਿੰਡ ਨੂੰ ਟੋਟਾ ਭੀ ਸਦਦੇ ਹਨ। ੪. ਲਾਉਂਦਾ ਹੈ. "ਆਪੇ ਨਿਰਭਉ ਤਾੜੀ ਲਾਹਾ." (ਜੈਤ ਮਃ ੪)...
ਕ੍ਰਿ. ਵਿ- ਤੈਸੇ. ਉਸੀ ਪ੍ਰਕਾਰ. "ਜਿਵ ਤੂ ਚਲਾਇਹਿ ਤਿਵੈ ਚਲਹ." (ਅਨੰਦੁ)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਕ੍ਰਿ- ਕਹਿਣਾ. ਬਿਆਨ ਕਰਨਾ। ੨. ਸੰਗ੍ਯਾ- ਵ੍ਯਾਖ੍ਯਾ (ਵਿਆਖਿਆ) ਬਿਆਨ. ਦੇਖੋ, ਕਥੀ....
ਕਥਨ (ਬਿਆਨ) ਕੀਤੀ. "ਕਥਨਾ ਕਥੀ ਨ ਆਵੈ ਤੋਟਿ." (ਜਪੁ)...
ਸੰ. त्रुटि- ਤ੍ਰਟਿ. ਸੰਗ੍ਯਾ- ਭੁੱਲ. ਖ਼ਤ਼ਾ। ੨. ਸੰਸਾ. ਸੰਦੇਹ। ੩. ਘਾਟਾ. ਕਮੀ. "ਜਿਉ ਲਾਹਾ ਤੇਟਾ ਤਿਵੈ." (ਆਸਾ ਅਃ ਮਃ ੧) "ਕਥਨਾ ਕਥੀ ਨ ਆਵੈ ਤੋਟਿ." (ਜਪੁ)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....