ulū, ulūkaउलू, उलूक
ਸੰ. अल्क. ਸੰਗ੍ਯਾ- ਉੱਲੂ. ਪੇਚਕ. ਘੂਕ। ੨. ਵੈਸੇਸਿਕ ਸ਼ਾਸਤ੍ਰ ਦੇ ਕਰਤਾ (ਕਣਾਦ) ਦਾ ਦੂਜਾ ਨਾਉਂ.
सं. अल्क. संग्या- उॱलू. पेचक. घूक। २. वैसेसिक शासत्र दे करता (कणाद) दा दूजा नाउं.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਉਲੂਕ। ੨. ਭਾਵ ਮਹਾਂ ਮੂਰਖ. ਬੁੱਧਿਹੀਨ....
ਸੰ. ਸੰਗ੍ਯਾ- ਉੱਲੂ. ਘੂਕ। ੨. ਹਾਥੀ ਦੀ ਪੂਛ। ੩. ਜੂੰ. ਯੂਕਾ। ੪. ਬੱਦਲ. ਮੇਘ। ੫. ਪਲੰਗ. ਚਾਰਪਾਈ। ੬. ਫ਼ਾ. [پیچک] ਤਾਗੇ ਦੀ ਗੋਲੀ, ਜਿਸ ਪੁਰ ਸੂਤ ਜਾਂ ਰੇਸ਼ਮ ਦੇ ਤੰਦ ਦਾ ਪੇਚ ਲਪੇਟਿਆ ਹੁੰਦਾ ਹੈ....
ਸੰਗ੍ਯਾ- ਗਾੜ੍ਹੀ ਨੀਂਦ (ਸੁਖੁਪਤੀ) ਦੀ ਹਾਲਤ. "ਸੁੱਤਾ ਘੂਕ." (ਪ੍ਰਾਪੰਪ੍ਰ) ੨. ਸੰ. ਉੱਲੂ. ਉਲੂਕ....
ਦੇਖੋ, ਖਟ ਸ਼ਾਸਤ੍ਰ....
ਸੰ. ਸ਼ਾਸ੍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰ. ਸੰਗ੍ਯਾ- ਇੱਕ ਰਿਖੀ, ਜੋ ਚਾਉਲਾਂ ਦੇ ਕਣ ਖਾਕੇ ਗੁਜ਼ਾਰਾ ਕਰਦਾ ਸੀ, ਇਸੇ ਤੋਂ ਨਾਉਂ ਕਣਾਦ ਹੋਇਆ. ਇਸ ਦਾ ਅਸਲ ਨਾਉਂ, ਉਲੂਕ ਸੀ. ਖਟ ਦਰਸ਼ਨਾਂ ਵਿੱਚੋਂ ਵੈਸ਼ੇਸਿਕ ਦਰਸ਼ਨ ਇਸੇ ਰਿਖੀ ਦਾ ਬਣਾਇਆ ਹੋਇਆ ਹੈ. ਦੇਖੋ, ਵੈਸ਼ੇਸਿਕ....
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...