bhākhāभाखा
ਸੰ. ਭਾਸਾ. ਸੰਗ੍ਯਾ- ਬੋਲੀ. ਵਾਣੀ। ੨. ਉਹ ਬੋਲੀ, ਜੋ ਦੇਸ਼ ਵਿੱਚ ਵਰਤੀ ਜਾਵੇ. ਦੇਸ਼ ਭਾਸਾ. "ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ." (ਕ੍ਰਿਸਨਾਵ)
सं. भासा. संग्या- बोली. वाणी। २. उह बोली, जो देश विॱच वरती जावे. देश भासा. "दसम कथा भागउत की भाखा करी बनाइ." (क्रिसनाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਬੋਲਾ ਦਾ ਇਸਤ੍ਰੀ ਲਿੰਗ. ਬਹਿਰੀ. ਜਿਸ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ. ਡੋਰੀ। ੨. ਸੰਗ੍ਯਾ- ਵਾਣੀ। ੩. ਭਾਸਾ। ੪. ਤਾਨਾ. ਤ਼ਨਜ. ਜਿਵੇਂ- ਉਸ ਨੇ ਬੋਲੀ ਮਾਰੀ....
ਸੰਗ੍ਯਾ- ਰੰਗਤ. ਵਰ੍ਣ. "ਉਦਕ ਗੰਗਾ ਵਾਣੀ." (ਵਡ ਛੰਤ ਮਃ ੧) ਭਾਵ- ਬਹੁਤ ਨਿਰਮਲ। ੨. ਪਾਣੀ. ਜਲ. "ਸਿਰੁ ਖੋਹਾਇ ਪੀਅਹਿ ਮਲ ਵਾਣੀ." (ਮਃ ੧. ਵਾਰ ਮਾਝ) ਮਲਿਨ ਪਾਣੀ। ੩. ਵਿ- ਵੰਤ. ਵਾਨ ਵਾਲਾ. ਵਾਲੀ. "ਅਖੁੱਟ ਨਦੀ ਜਿਸ ਸੁੰਮੇਵਾਣੀ." (ਪ੍ਰਾਪੰਪ੍ਰ) ਸੋਮੇਂ (ਚਸ਼ਮੇ) ਵਾਲੀ ਨਦੀ ਦਾ ਪ੍ਰਵਾਹ ਸਦਾ ਅਖੁੱਟ ਹੁੰਦਾ ਹੈ। ੪. ਸੰ. ਸੰਗ੍ਯਾ- ਸ਼ਬਦ. ਧੁਨਿ। ੫. ਕਥਨ. ਬਯਾਨ. ਫਰਮਾਨ. "ਬਾਬਰ ਵਾਣੀ ਫਿਰ ਗਈ." (ਆਸਾ ਅਃ ਮਃ ੧) ੬. ਸਰਸ੍ਵਤੀ। ੭. ਦੇਖੋ, ਬਾਣੀ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਸੰ. वर्ती. ਸੰਗ੍ਯਾ- ਦੀਵੇ ਦੀ ਬੱਤੀ. ਵੱਟੀ। ੨. ਲੇਖ. ਲਿਖਤ. ਤਹਰੀਰ। ੩. ਦਵਾਈਆਂ ਦੀ ਬਣਾਈ ਹੋਈ ਬੱਤੀ, ਜੋ ਸਲਾਈ (ਸੁਰਮਚੂ) ਵਾਂਙ ਅੱਖ ਵਿੱਚ ਫੇਰੀ ਜਾਵੇ। ੪. ਸੰ. वत्तरि्न्. ਵਿ- ਰਹਣ ਵਾਲਾ. ਇਹ ਸਮਾਸ ਵਿੱਚ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਨਿਕਟਵਰਤੀ। ੫. ਦੇਖੋ, ਵ੍ਰਤੀ....
ਵਿ- ਦਸ਼ਮ. ਦਸਵਾਂ। ੨. ਸੰਗ੍ਯਾ- ਭਾਗਵਤ ਦਾ ਦਸਵਾਂ ਸਕੰਧ. "ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ." (ਕ੍ਰਿਸਨਾਵ) ਦਸਮਗ੍ਰੰਥ ਵਿੱਚ ਜੋ ਕ੍ਰਿਸਨ ਜੀ ਦੀ ਕਥਾ ਹੈ, ਇਹ ਕੇਵਲ ਵੈਸਨਵ ਭਾਗਵਤ ਦਾ ਹੀ ਦਸਮ ਸਕੰਧ ਨਹੀਂ ਹੈ, ਕਿੰਤੁ ਦੇਵੀ ਭਾਗਵਤ ਆਦਿ ਗ੍ਰੰਥਾਂ ਦਾ ਭੀ ਮਤ ਨਾਲ ਮਿਲਾਇਆ ਗਿਆ ਹੈ. ਇਸੇ ਲਈ ਦੇਵੀ ਦੀ ਉਸਤਤਿ ਅਤੇ ਰਾਧਾ (ਰਾਧਿਕਾ) ਦਾ ਜਿਕਰ ਆਉਂਦਾ ਹੈ। ੩. ਸੰ. दस्म. ਵਿ- ਅਣੋਖਾ. ਅ਼ਜੀਬ....
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਸੰ. ਭਾਗਵਤ. ਵਿ- ਭਗਵਾਨ ਸੰਬੰਧੀ....
ਸੰ. ਭਾਸਾ. ਸੰਗ੍ਯਾ- ਬੋਲੀ. ਵਾਣੀ। ੨. ਉਹ ਬੋਲੀ, ਜੋ ਦੇਸ਼ ਵਿੱਚ ਵਰਤੀ ਜਾਵੇ. ਦੇਸ਼ ਭਾਸਾ. "ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ." (ਕ੍ਰਿਸਨਾਵ)...
ਹਾਥੀ. ਦੇਖੋ, ਕਰਿ ੩.। ੨. ਸੰਗ੍ਯਾ- ਬਾਂਹ. ਭੁਜਾ, ਜੋ ਕਰ (ਹੱਥ) ਨੂੰ ਧਾਰਨ ਕਰਦੀ ਹੈ. "ਤੁਮ ਰਾਖਹੁ ਧਾਰਿ ਕਰੀ." (ਗੂਜ ਮਃ ੫) ੩. ਕਰੀਰ ਦਾ ਸੰਖੇਪ। ੪. ਕਰੀਂ. ਕਰਾਂ. "ਕੰਚਨ ਕੇ ਕੋਟ ਦਤੁ ਕਰੀ." (ਸ੍ਰੀ ਅਃ ਮਃ ੧) ੫. ਕੀਤੀ. ਕਰਨ ਦਾ ਭੂਤ ਕਾਲ "ਜਾਕਉ ਕ੍ਰਿਪਾ ਕਰੀ ਪ੍ਰਭਿ ਮੇਰੈ." (ਸੋਰ ਮਃ ੫)...