ਸਰਸੀ

sarasīसरसी


ਦੇਖੋ, ਸਰਣਾ. ਪੂਰਾ ਹੋਵੇਗਾ. "ਮਨ ਸਰਸੀ ਕਾਜ." (ਬਸੰ ਕਬੀਰ) ੨. ਸਰਸ (ਜਾਦਾ) ਹੋਈ। ੩. ਸਹਰ੍ਸ (ਪ੍ਰਸੰਨ) ਹੋਈ। ੪. ਸੰਗ੍ਯਾ- ਇੱਕ ਛੰਦ. ਇਸ ਦਾ ਨਾਉਂ ਬਾਵਾ ਸੁਮੇਰ ਸਿੰਘ ਜੀ ਨੇ "ਗੁਰੁਪਦ ਪਰੇਮ ਪ੍ਰਕਾਸ਼" ਵਿੱਚ "ਸੁਥਰਾ" ਲਿਖਿਆ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੭ ਮਾਤ੍ਰਾ, ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੧. ਮਾਤ੍ਰਾ ਤੇ ਅੰਤ ਗੁਰੁ ਲਘੁ.#ਉਦਾਹਰਣ-#ਏਕਾ ਮਾਈ ਜੁਗਤਿ ਵਿਆਈ, ਤਿਨਿ ਚੇਲੇ ਪਰਵਾਣੁ,#ਇਕੁ ਸੰਸਾਰੀ ਇਕੁ ਭੰਡਾਰੀ, ਇਕੁ ਲਾਏ ਦੀਬਾਣੁ.#(ਜਪੁ)#ਪਰਦਾਰਾ ਪਰਧਨ ਪਰਲੋਭਾ, ਹਉਮੈ ਬਿਖੈ ਬਿਕਾਰ,#ਦੁਸਟਭਾਉ ਤਜ ਨਿੰਦ ਪਰਾਈ, ਕਾਮ ਕ੍ਰੋਧ ਚੰਡਾਰ.#(ਮਲਾ ਮਃ ੧)#(ਅ) ਵਰਣਿਕ ਸਰਸੀ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਨ, ਜ, ਭ, ਜ, ਜ, ਜ, ਰ. , , , , , ,  . ਗਿਆਰਾਂ ਅਤੇ ਦਸ ਅੱਖਰਾਂ ਤੇ ਵਿਸ਼੍ਰਾਮ. ਇਸ ਦਾ ਨਾਉਂ "ਪੰਚਕਾਵਲੀ" ਭੀ ਹੈ.#ਉਦਾਹਰਣ-#ਸਿਮਰਤ ਪ੍ਰੇਮ ਸੇ ਗੁਰੁ ਗਿਰਾ, ਰਹਤੇ ਜਗ ਮੇ ਸਦਾ ਸੁਖੀ, ਕਰਤ ਬਿਹਾਰ ਕਾਰ ਜਗਕੇ, ਨਹਿ ਹੋਵਤ ਸੋ ਕਦਾ ਦੁਖੀ, ੫. ਸਹਿਤ ਰਸ ਦੇ ਹੋਈ. ਰਸ ਵਾਲੀ ਹੋਈ। ੬. ਸੰ. ਤਾਲ. ਜਲ ਦਾ ਭਰਿਆ ਸਰ. "ਜੋ ਭਵ ਭੂਰਿ ਭਰਾ ਸਰਸੀ." (ਨਾਪ੍ਰ)


देखो, सरणा. पूरा होवेगा. "मन सरसी काज." (बसं कबीर)२. सरस (जादा) होई। ३. सहर्स (प्रसंन) होई। ४. संग्या- इॱक छंद. इस दा नाउं बावा सुमेर सिंघ जी ने "गुरुपद परेम प्रकाश" विॱच "सुथरा" लिखिआ है. लॱछण- चार चरण, प्रति चरण २७ मात्रा, पहिला विश्राम १६. पुर, दूजा ११. मात्रा ते अंत गुरु लघु.#उदाहरण-#एका माई जुगति विआई, तिनि चेले परवाणु,#इकु संसारी इकु भंडारी, इकु लाए दीबाणु.#(जपु)#परदारा परधन परलोभा, हउमै बिखै बिकार,#दुसटभाउ तज निंद पराई, काम क्रोध चंडार.#(मला मः १)#(अ) वरणिक सरसी दा लॱछण है चार चरण, प्रति चरण न, ज, भ, ज, ज, ज, र. , , , , , ,  . गिआरां अते दस अॱखरां ते विश्राम. इस दा नाउं "पंचकावली" भी है.#उदाहरण-#सिमरत प्रेम से गुरु गिरा, रहते जग मे सदा सुखी, करत बिहार कार जगके, नहि होवत सो कदा दुखी, ५. सहित रस दे होई. रस वाली होई। ६. सं. ताल. जल दा भरिआ सर. "जो भव भूरि भरा सरसी." (नाप्र)