sēchana, sēchanāसेचन, सेचना
ਸੰ. ਸੰਗ੍ਯਾ- ਸਿੰਜਣ ਦੀ ਕ੍ਰਿਯਾ. ਪਾਣੀ ਦੇਣਾ। ੨. ਛਿੜਕਣਾ। ੩. ਗਿੱਲਾ ਕਰਨਾ। ੪. ਸਿੰਜਣ ਦਾ ਬਰਤਨ. ਬਾਲਟੀ ਝਰਨ ਆਦਿਕ.
सं. संग्या- सिंजण दी क्रिया. पाणी देणा। २. छिड़कणा। ३. गिॱला करना। ४. सिंजण दा बरतन. बालटी झरन आदिक.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਕ੍ਰਿ- ਦਾਨ ਕਰਨਾ. ਬਖਸ਼ਣਾ....
ਕ੍ਰਿ- ਕ੍ਸ਼ੀਰ (ਜਲ) ਕਣ (ਤੁਬਕਾ) ਕ੍ਸ਼ੀਟ ਕਣ ਕੀਰ੍ਣ. ਜਲ ਦੇ ਛਿੱਟੇ ਡੇਗਣੇ. ਤ੍ਰੋਕਣਾ. ਪ੍ਰੋਕ੍ਸ਼੍ਣ....
ਵਿ- ਗੀਲਾ. ਭਿੱਜਿਆ ਹੋਇਆ. ਤਰ. ਨਮਦਾਰ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰਗ੍ਯਾ- ਭਾਂਡਾ. ਪਾਤ੍ਰ. ਸੰ- ਵਰ੍ਤਨ। ੨. ਵਰਤਾਉ. ਵਰਤੋਂ....
ਸੰਗ੍ਯਾ- ਦਸ੍ਤੇ ਵਾਲੀ ਡੂੰਘੀ ਬਾਟੀ. ਅੰ. Bucket....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....