bhūkhanaभूखन
ਦੇਖੋ, ਭੂਸਣ ਅਤੇ ਭੂਖਣ। ੨. ਭੂ- ਖਨ. ਸੂਰ, ਜੋ ਹੁੱਡਾਂ ਨਾਲ ਜ਼ਮੀਨ ਖਨਨ ਕਰਦਾ (ਖੂਣਦਾ) ਹੈ। ੩. ਕੁਦਾਲ। ੪. ਹਲ ਦਾ ਫਾਲਾ.
देखो, भूसण अते भूखण। २. भू- खन. सूर, जो हुॱडां नाल ज़मीन खनन करदा (खूणदा) है। ३. कुदाल। ४. हल दा फाला.
ਸੰ. ਭੂਸਣ. ਸੰਗ੍ਯਾ- ਸਜਾਵਟ ਹੋਵੇ ਜਿਸ ਨਾਲ, ਗਹਿਣਾ, ਦੇਖੋ, ਭੂਸ ੨। ੨. ਕਾਵ੍ਯ ਦਾ ਅਲੰਕਾਰ। ੩. ਇੱਕ ਕਵਿ, ਜੋ ਸ਼ਿਵਰਾਜਭੂਸਣ ਅਤੇ ਭੂਸਣਹਜ਼ਾਰਾ ਆਦਿ ਦਾ ਕਰਤਾ ਹੈ. ਜਿਲਾ ਕਾਨਪੁਰ ਦੇ ਟਿਕਮਾਪੁਰ (ਤ੍ਰਿਵਿਕ੍ਰਮਪੁਰ) ਨਿਵਾਸੀ ਕਾਨ੍ਯਕੁਬਜ ਬ੍ਰਾਹਮਣ ਰਤਨਾਕਰ ਦੇ ਘਰ ਭੂਸਣ ਦਾ ਜਨਮ ਸੰਮਤ ੧੭੩੮ ਵਿੱਚ ਹੋਇਆ. ਵੀਰ ਅਤੇ ਰੌਦ੍ਰਰਸ ਦਾ ਇਹ ਅਦੁਤੀ ਕਵੀ ਸੀ. ਕੁਝ ਸਮਾਂ ਇਹ ਪੰਨੇ ਦੇ ਰਾਜਾ ਛਤ੍ਰਸਾਲ (ਸ਼ਤ੍ਰਸਾਲ) ਪਾਸ ਰਿਹਾ, ਫੇਰ ਸ਼ਿਵਾ ਜੀ ਦਾ ਦਰਬਾਰੀ ਕਵਿ ਹੋਇਆ.¹ ਭੂਸਣ ਦੀ ਕਵਿਤਾ ਵਡੀ ਉਤਸਾਹ ਵਧਾਉਣ ਵਾਲੀ ਹੈ.#ਇੰਦ੍ਰ ਜਿਮਿ ਜੰਭ ਪਰ ਵਾੜਵ ਸੁ ਅੰਭ ਪਰ#ਰਾਵਣ ਸਦੰਭ ਪਰ ਰਘੁਕੁਲਰਾਜ ਹੈ,#ਪੌਨ ਵਾਰਿਵਾਹ ਪਰ ਸ਼ੰਭੁ ਰਤਿਨਾਹ ਪਰ#ਜ੍ਯੋਂ ਸਹਸ੍ਰਬਾਹੁ ਪਰ ਰਾਮ ਦ੍ਵਿਜਰਾਜ ਹੈ,#ਦਾਵਾ ਦ੍ਰਮਦੁੰਡ ਪਰ ਚੀਤਾ ਮ੍ਰਿਗਝੁੰਡ ਪਰ#ਭੂਸਣ ਵਿਤੁੰਡ ਪਰ ਜੈਸੇ ਮ੍ਰਿਗਰਾਜ ਹੈ,#ਤੇਜ ਤਿਮਿਰੰਸ਼ ਪਰ ਕਾਨ੍ਹ ਜਿਮਿ ਕੰਸ਼ ਪਰ#ਤ੍ਯੋਂ ਮ੍ਲੇੱਛ ਵੰਸ਼ ਪਰ ਸ਼ੇਰ ਸ਼ਿਵਰਾਜ ਹੈ.#੪. ਵਾਣ ਕਵਿ ਦਾ ਪੁਤ੍ਰ ਭੂਸਣ ਭੱਟ. ਦੇਖੋ, ਵਾਣ. ੬....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਭੂਸਣ. ਗਹਿਣਾ ਜੇਵਰ। ੨. ਸਜਾਵਟ. ਸਿੰਗਾਰ. ਵਿਦ੍ਵਾਨਾਂ ਨੇ ਇਸਤ੍ਰੀ ਪੁਰਖ ਦੇ ਚਾਰ ਭੂਖਣ ਲਿਖੇ ਹਨ- ਰੂਪ, ਵਿਦ੍ਯਾ, ਸਦਾਚਾਰ ਅਤੇ ਉੱਤਮ ਲਿਬਾਸ। ੩. ਕਾਵ੍ਯ ਦਾ ਅਲੰਕਾਰ. ਦੇਖੋ, ਭੂਸ ੨। ੪. ਦੇਖੋ, ਦੁਆਦਸ ਭੂਖਣ। ਗੁਰੁਬਾਣੀ ਵਿੱਚ ਇਨ੍ਹਾਂ ਭੂਖਣਾਂ ਦਾ ਉਪਦੇਸ ਹੈ. "ਸੰਤਜਨਾ ਕੀ ਧੂੜਿ ਨਿਤ ਬਾਛਹਿ, ਨਾਮ ਸਚੇ ਕਾ ਗਹਣਾ." (ਮਾਝ ਮਃ ੫) "ਹਰਿ ਹਰਿ ਹਾਰੁ ਕੰਠਿ ×× ਕਰ ਕਰਿ ਕਰਤਾ ਕੰਗਨਾ ਪਹਿਰੈ." ×× (ਆਸਾ ਮਃ ੧) "ਹਰਿ ਹਰਿ ਹਾਰੁ ਕੰਠਿ ਹੈ ਬਨਿਆ, ਮਨੁ ਮੋਤੀਚੂਰੁ ਵਡ ਗਹਨ ਗਹਨਈਆ." (ਬਿਲਾ ਅਃ ਮਃ ੪)#"ਭਰਤਾ ਕਹੈ ਸੁ ਮਾਨੀਐ, ਇਹੁ ਸੀਗਾਰ ਬਨਾਇਰੀ। ਦੂਜਾਭਾਉ ਵਿਸਾਰੀਐ, ਇਹੁ ਤੰਬੋਲਾ ਖਾਇਰੀ." ×× (ਆਸਾ ਮਃ ੫) "ਹਰਿਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ, ਹਰਿਨਾਮ ਰੰਗ ਆਭਰਣੀ." (ਜੈਤ ਮਃ ੫)...
ਸੰ. ਸ਼ੂਲ. ਸੰਗ੍ਯਾ- ਕੰਡੇ ਵਾਂਙ ਚੁਭਣ ਵਾਲੀ ਢਿੱਡਪੀੜ. "ਭਯੋ ਸੂਰ ਰਾਜਾ ਜੂ ਮਰ੍ਯੋ." (ਚਰਿਤ੍ਰ ੨੧੮) ਦੇਖੋ, ਸੂਲ ਰੋਗ। ੨. ਕੰਡਾ. ਕੰਟਕ. ਭਾਵ- ਵੈਰੀ. "ਸੂਰ ਸੁਰਾਨ ਕੇ ਹਾਨ ਕਰੇ." (ਗੁਪ੍ਰਸੂ) ੩. ਤ੍ਰਿਸੂਲ. ਭਾਲਾ. ਨੇਜਾ. "ਹਤੇ ਸਤ੍ਰੁ ਗਨ ਗਹਿ ਕਰ ਸੂਰ." (ਗੁਪ੍ਰਸੂ) ੪. ਸੰ. ਸੂਰ. ਸੂਰਜ. "ਨਾਮ ਜਪਤ ਕੋਟਿ ਸੂਰ ਉਜਿਆਰਾ." (ਜੈਤ ਮਃ ੫) "ਕੇਤੇ ਇੰਦ ਚੰਦ ਸੂਰ ਕੇਤੇ." (ਜਪੁ) ੫. ਭਾਵ- ਆਤਮਿਕ ਰੌਸ਼ਨੀ. ਗਿਆਨ ਦਾ ਪ੍ਰਕਾਸ਼. "ਉਗਵੈ ਸੂਰ ਅਸੁਰ ਸੰਘਾਰੈ." (ਓਅੰਕਾਰ) ਅਸੁਰ ਤੋਂ ਭਾਵ ਵਿਕਾਰ ਹੈ। ੬. ਯੋਗਭ੍ਯਾਸ ਦੇ ਸੰਕੇਤ ਅਨੁਸਾਰ ਸੱਜੀ ਨਾਸਿਕਾ ਦ੍ਵਾਰਾ ਚਲਦਾ ਸ੍ਵਾਸ, ਜਿਸ ਦਾ ਦੇਵਤਾ ਸੂਰਜ ਮੰਨਿਆ ਹੈ. "ਸੂਰ ਸਤ ਖੋੜਸਾ ਦਤ ਕੀਆ." (ਮਾਰੂ ਜੈਦੇਵ) ੭. ਪੰਡਿਤ. ਦਾਨਾ। ੮. ਸੰ. ਸ਼ੂਰ. ਯੋਧਾ. ਬਹਾਦੁਰ. "ਅਸੰਖ ਸੂਰ ਮੁਹ ਭਖ ਸਾਰ." (ਜਪੁ) ੯. ਸੰ. ਸ਼ੌਰ੍ਯ. ਸੂਰਮਤਾ. ਬਹਾਦੁਰੀ. "ਖਤ੍ਰੀ ਸਬਦੰ ਸੂਰ ਸਬਦੰ." (ਵਾਰਾ ਆਸਾ) ੧੦. ਸੰ. ਸ਼ੂਕਰ. ਸੂਅਰ. ਵਰਾਹ. "ਸੂਰ ਤਮ ਵ੍ਰਿੰਦ ਪਰ, ਸੂਰ ਰਣ ਦੁੰਦ ਪਰ, ਸੂਰ ਦਿਤਿਨੰਦ ਪਰ.¹ (ਗੁਪ੍ਰਸੂ)#ਕੁਰਾਨ ਵਿੱਚ ਸੂਰ ਦਾ ਮਾਸ ਹਰਾਮ ਲਿਖਿਆ ਹੈ. ਦੇਖੋ, ਸੂਰਤ ਬਕਰ, ਆਯਤ ੭੧, ਯਹੂਦੀ ਸੂਰ ਨੂੰ ਇਸ ਲਈ ਅਪਵਿਤ੍ਰ ਮੰਨਦੇ ਹਨ ਕਿ ਪੈਗੰਬਰ ਮੂਸਾ ਨੇ ਸੂਰ ਦੀ ਅਪਵਿਤ੍ਰ ਪਸ਼ੂਆਂ ਵਿੱਚ ਗਿਣਤੀ ਕੀਤੀ ਹੈ.² ਸਿੱਖ ਸੂਰ ਨੂੰ ਖਾਣ ਵਾਲੇ ਪਸ਼ੂਆਂ ਵਿੱਚ ਗਿਣਦੇ ਹਨ, ਪਰ ਖਾਸ ਕਰਕੇ ਵਿਧਿ ਨਹੀਂ। ੧੧. ਅ਼. [صوُر] ਸੂਰ. ਤੁਰ੍ਹੀ. ਬਿਗੁਲ। ੧੨. ਇਸਰਾਫ਼ੀਲ ਫਰਿਸ਼ਤੇ ਦਾ ਰਣਸਿੰਹਾ, ਜੋ ਪ੍ਰਲੈ ਵੇਲੇ ਵੱਜੇਗਾ, ਜਿਸ ਤੋਂ ਮੁਰਦੇ ਕਬਰਾਂ ਵਿੱਚੋ ਉਠ ਖੜੇ ਹੋਣਗੇ. ਦੋਖੋ, ਕੁਰਾਨ ਸੂਰਤ ੩੯, ਆਯਤ ੬੮। ੧੩. ਫ਼ਾ. [سۇر] ਲੋਦੀ ਵੰਸ਼ ਦੇ ਪਠਾਣਾਂ ਦੀ ਇੱਕ ਜਾਤਿ. ਹੁਮਾਯੂੰ ਨੂੰ ਜਿੱਤਣ ਵਾਲਾ ਸ਼ੇਰਸ਼ਾਹ ਇਸੇ ਜਾਤਿ ਦਾ ਸੀ। ੧੪. ਸ਼ਾਦੀ ਦੀ ਸਭਾ। ੧੫. ਸੁਰਖ ਰੰਗ। ੧੬. ਸ਼ਹਰਪਨਾਹ. ਫਸੀਲ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸੰ. ਕ੍ਰਿ- ਖੋਦਣਾ. ਖੁਣਨਾ. ਪੁੱਟਣਾ। ੨. ਪਾੜਨਾ. ਚੀਰਨਾ. ਦੇਖੋ, ਖਨ ਧਾ....
ਸੰ. ਕੁੱਦਾਲ. ਸੰਗ੍ਯਾ- ਕੁ (ਜ਼ਮੀਨ) ਨੂੰ ਪਾੜਨ ਵਾਲ, ਤਿੱਖੀ ਨੋਕ ਦਾ ਇੱਕ ਸੰਦ. ਬੇਲਚਾ। ੨. ਕਸੀ. ਕਹੀ....
ਸੰ. ਫਾਲ. ਸੰਗ੍ਯਾ- ਹਲ ਦੀ ਚਊ ਅੱਗੇ ਲੱਗਾ ਲੋਹੇ ਦਾ ਤਿੱਖਾ ਫਲ....