grandhaग्रंथ
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ.
सं. ग्रन्थ संग्या- गुंफन. गुंदणा। २. पुस्तक (किताब), जिस विॱच मजमूंन गुंदे गए हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. गुम्फन ਸੰਗ੍ਯਾ- ਗੁੰਦਣਾ. ਪਰੋਣਾ. "ਹਰਿਗੁਣ ਗੁੰਫਹੁ ਮਨਿਮਾਲ." (ਵਾਰ ਗਉ ੨. ਮਃ ੫) ਮਨਿਮਾਲ ਵਿੱਚ ਸ਼ਲੇਸ ਹੈ, ਮਨ ਵਿੱਚ ਮਾਲਾ ਅਤੇ ਮਣੀਆਂ ਦੀ ਮਾਲਾ....
ਅ਼. [کِتاب] ਸੰਗ੍ਯਾ- ਲਿਖਿਆ ਹੋਇਆ ਪੁਸ੍ਤਕ. ਗ੍ਰੰਥ। ੨. ਖ਼ਤ. ਪਤ੍ਰ. ਚਿੱਠੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...