dhriḍhaद्रिढ
ਸੰ. ਵਿ- ਜੋ ਕਸਿਆ ਹੋਇਆ ਹੈ. ਜੋ ਢਿੱਲਾ ਨਹੀਂ। ੨. ਕਰੜਾ. ਸਖ਼ਤ। ੩. ਬਲਵਾਨ। ੪. ਨਿਡਰ। ੫. ਨਿਸ਼੍ਚਿਤ। ੬. ਸੰਗ੍ਯਾ- ਲੋਹਾ। ੭. ਵਿਸਨੁ। ੮. ਧ੍ਰਿਤਰਾਸ੍ਟ੍ਰ ਦਾ ਇੱਕ ਪੁਤ੍ਰ.
सं. वि- जो कसिआ होइआ है. जो ढिॱला नहीं। २. करड़ा. सख़त। ३. बलवान। ४. निडर। ५. निश्चित। ६. संग्या- लोहा। ७. विसनु। ८. ध्रितरास्ट्र दा इॱक पुत्र.
ਵਿ- ਸੁਸਤ. ਆਲਸੀ। ੨. ਧਰਮ ਦੀ ਮਰਯਾਦਾ ਤੇ ਪੱਕਾ ਨਾ ਰਹਿਣ ਵਾਲਾ. ਸ਼ਰਾ ਦੀ ਪਾਬੰਦੀ ਨਾ ਰੱਖਣ ਵਾਲਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵਿ- ਕਠੋਰ. "ਕਰੜਾ ਮਨਮੁਖ ਗਾਵਾਰੁ." (ਸਿਧਗੋਸਟਿ) ੨. ਔਖਾ- ਔਖੀ. ਮੁਸ਼ਕਿਲ, "ਗੁਰੁ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰੁ." (ਸਵਾ ਮਃ ੪)...
ਫ਼ਾ. [سخت] ਵਿ- ਕਰੜਾ. ਕਠੋਰ। ੨. ਕਮੀਨਾ....
ਵਿ- ਬਲ ਵਾਲਾ. ਤਾਕਤਵਰ....
ਸੰ. ਨਿਰ੍ਦਰ. ਵਿ- ਡਰ ਰਹਿਤ. ਬੇਖ਼ੌਫ਼. "ਨਿਡਰੇ ਕਉ ਕੈਸਾ ਡਰੁ?" (ਗਉ ਅਃ ਮਃ ੧)...
ਦੇਖੋ, ਨਿਸਚਿਤ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਲੋਹ. "ਲੋਹਾ ਪਾਰਸਿ ਭੇਟੀਐ." (ਮਃ ੪. ਵਾਰ ਸਾਰ) ੨. ਸ਼ਸਤ੍ਰ ਲਈ ਭੀ ਲੋਹਾ ਸ਼ਬਦ ਆਉਂਦਾ ਹੈ. ਦੇਖੋ, ਲੋਹਾ ਖੜਕਾਉਣਾ ਅਤੇ ਲੋਹਾ ਲੈਣਾ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...