silīmukhaसिलीमुख
ਸੰ. ਸ਼ਿਲੀਮੁਖ. ਸੰਗ੍ਯਾ- ਭੌਰਾ. ਜਿਸ ਦੇ ਮੂੰਹ ਵਿੱਚ ਕੰਡਾ ਹੈ. "ਸਿਲੀਮੁਖ ਸਿੱਖ ਮਨ ਸੌਰਭ ਅਨੰਦ ਦੇਤ." (ਨਾਪ੍ਰ) ੨. ਤੀਰ, ਜਿਸ ਦਾ ਮੂੰਹ ਤਿੱਖੀ ਨੋਕ ਵਾਲਾ ਹੈ. "ਗ੍ਯਾਨ ਕੋ ਖੜਗ ਧਰ ਜੁਗਤਿ ਕਮਾਨ ਕਰ, ਨਾਨ੍ਹਾ ਦ੍ਰਿਸਟਾਂਤ ਲੀਨ ਸਿਲੀਮੁਖ ਧਾਰਿਯਾ." (ਨਾਪ੍ਰ)
सं. शिलीमुख. संग्या- भौरा. जिस दे मूंह विॱच कंडा है. "सिलीमुख सिॱख मन सौरभ अनंद देत." (नाप्र) २. तीर, जिस दा मूंह तिॱखी नोक वाला है. "ग्यान को खड़ग धर जुगति कमान कर, नान्हा द्रिसटांत लीन सिलीमुख धारिया." (नाप्र)
ਸੰ. ਸ਼ਿਲੀਮੁਖ. ਸੰਗ੍ਯਾ- ਭੌਰਾ. ਜਿਸ ਦੇ ਮੂੰਹ ਵਿੱਚ ਕੰਡਾ ਹੈ. "ਸਿਲੀਮੁਖ ਸਿੱਖ ਮਨ ਸੌਰਭ ਅਨੰਦ ਦੇਤ." (ਨਾਪ੍ਰ) ੨. ਤੀਰ, ਜਿਸ ਦਾ ਮੂੰਹ ਤਿੱਖੀ ਨੋਕ ਵਾਲਾ ਹੈ. "ਗ੍ਯਾਨ ਕੋ ਖੜਗ ਧਰ ਜੁਗਤਿ ਕਮਾਨ ਕਰ, ਨਾਨ੍ਹਾ ਦ੍ਰਿਸਟਾਂਤ ਲੀਨ ਸਿਲੀਮੁਖ ਧਾਰਿਯਾ." (ਨਾਪ੍ਰ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਭੌਰ ਅਤੇ ਭ੍ਰਮਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਮੁਖ। ੨. ਚੇਹਰਾ....
ਸੰਗ੍ਯਾ- ਕੰਟਕ. ਕਾਂਟਾ. "ਤਿਨ ਅੰਤਰਿ ਹਉਮੈ ਕੰਡਾ ਹੇ." (ਸੋਹਿਲਾ) "ਕੰਡਾ ਪਾਇ ਨ ਗਡਹੀ ਮੂਲੇ." (ਮਾਰੂ ਸੋਲਹੇ ਮਃ ੧) ੨. ਖੂਹ ਵਿੱਚੋਂ ਡਿਗੀ ਵਸਤੁ ਕੱਢਣ ਲਈ ਲੋਹੇ ਦਾ ਕਾਂਟੇਦਾਰ ਕੁੰਡਾ। ੩. ਤਰਾਜ਼ੂ ਦਾ ਕੰਟਕ, ਜੋ ਡੰਡੀ ਦੇ ਮੱਧ ਹੁੰਦਾ ਹੈ, ਅਤੇ ਭਾਰੀ ਵਸਤੁ ਵੱਲ ਝੁਕ ਜਾਂਦਾ ਹੈ. "ਆਪੇ ਕੰਡਾ ਤੋਲ ਤਰਾਜੀ." (ਸੂਹੀ ਮਃ ੧) ੪. ਛੋਟਾ ਤਰਾਜ਼ੂ. "ਜਿਉਂ ਕੰਡੈ ਤੋਲੈ ਸੁਨਿਆਰਾ." (ਵਾਰ ਸਾਰ ਮਃ ੧) ੫. ਮੱਛੀ ਫੜਨ ਦੀ ਕਾਂਟੇਦਾਰ ਹੁੱਕ....
ਸੰ. ਸ਼ਿਲੀਮੁਖ. ਸੰਗ੍ਯਾ- ਭੌਰਾ. ਜਿਸ ਦੇ ਮੂੰਹ ਵਿੱਚ ਕੰਡਾ ਹੈ. "ਸਿਲੀਮੁਖ ਸਿੱਖ ਮਨ ਸੌਰਭ ਅਨੰਦ ਦੇਤ." (ਨਾਪ੍ਰ) ੨. ਤੀਰ, ਜਿਸ ਦਾ ਮੂੰਹ ਤਿੱਖੀ ਨੋਕ ਵਾਲਾ ਹੈ. "ਗ੍ਯਾਨ ਕੋ ਖੜਗ ਧਰ ਜੁਗਤਿ ਕਮਾਨ ਕਰ, ਨਾਨ੍ਹਾ ਦ੍ਰਿਸਟਾਂਤ ਲੀਨ ਸਿਲੀਮੁਖ ਧਾਰਿਯਾ." (ਨਾਪ੍ਰ)...
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਸੰ. ਵਿ- ਸੁਰਭਿ (ਸੁਗੰਧ) ਵਾਲਾ। ੨. ਸੰਗ੍ਯਾ- ਸੁਗੰਧ. ਖ਼ੁਸ਼ਬੂ. "ਸਿਲੀਮੁਖ ਸਿੱਖ ਮਨ ਸੌਰਭ ਅਨੰਦ ਹੇਤ." (ਨਾਪ੍ਰ) ੩. ਸੁੰਦਰਤਾ ਦੇਖੋ, ਸੁਰਭਿ. "ਧਰ ਬਾਲਕ ਸੌਰਭ ਆਪ ਵਿਰਾਜਾ." (ਕ੍ਰਿਸਨਾਵ)...
ਸੰ. आनन्द- ਆਨੰਦ. ਸੰਗ੍ਯਾ- ਖ਼ੁਸ਼ੀ. ਪ੍ਰਸੰਨਤਾ. "ਮਿਟਿਆ ਸੋਗ ਮਹਾ ਅਨੰਦ ਥੀਆ." (ਆਸਾ ਮਃ ੫) ੨. ਰਾਗ ਰਾਮਕਲੀ ਵਿੱਚ ਇੱਕ ਖ਼ਾਸ ਬਾਣੀ, ਜੋ ਤੀਜੇ ਸਤਿਗੁਰੂ ਜੀ ਨੇ ਮੋਹਰੀ ਜੀ ਦੇ ਪੁਤ੍ਰ ਦੇ ਜਨਮ ਸਮੇਂ ਸੰਮਤ ੧੬੧੧ ਵਿੱਚ ਉੱਚਾਰਣ ਕੀਤੀ, ਅਤੇ ਪੋਤੇ ਦਾ ਨਾਉਂ 'ਅਨੰਦ' ਰੱਖਿਆ ੩. ਗੁਰ ਅਮਰ ਦੇਵ ਜੀ ਦਾ ਪੋਤਾ. ਇਹ ਮਹਾਤਮਾ ਵਡਾ ਕਰਣੀ ਵਾਲਾ ਹੋਇਆ ਹੈ. ਗੁਰੂ ਹਰਗੋਬਿੰਦ ਸਾਹਿਬ ਨੇ ਅਨੰਦ ਜੀ ਨੂੰ ਪਾਲਕੀ ਭੇਜਕੇ ਕੀਰਤਪੁਰ ਸਦਵਾਇਆ ਸੀ. ਉਹ ਪਾਲਕੀ ਹੁਣ ਗੋਇੰਦਵਾਲ ਮੌਜੂਦ ਹੈ। ੪. ਸਿੱਖ ਧਰਮ ਅਨੁਸਾਰ ਵਿਆਹ (ਸ਼ਾਦੀ) ਦਾ ਨਾਉਂ ਭੀ ਅਨੰਦ ਬਾਣੀ ਕਰਕੇ ਹੀ ਹੈ. "ਬਿਨਾ ਅਨੰਦ ਬਿਆਹ ਕੇ ਭੁਰਾਤੇ ਪਰ ਕੀ ਜੋਇ xxx ਮੇਰਾ ਸਿੱਖ ਨ ਸੋਇ." (ਰਤਨਮਾਲ) ਅਨੰਦ ਬਾਣੀ ਹੋਰ ਮੰਗਲ ਕਾਰਜਾਂ ਵਿੱਚ ਭੀ ਪੜ੍ਹੀ ਜਾਂਦੀ ਹੈ, ਜੈਸੇ- ਗੁਰੂ ਹਰਿਗੋਬਿੰਦ ਜੀ ਦੇ ਜਨਮ ਸਮੇਂ ਪਾਠ ਹੋਇਆ. "ਗੁਰੁ ਬਾਣੀ ਸਖੀ ਅਨੰਦ ਗਾਵੈ." (ਆਸਾ ਮਃ ੫) ਦੇਖੋ, ਆਨੰਦ ੪। ੫. ਸੰ. अनन्द. ਵਿ- ਨੰਦ (ਖ਼ੁਸ਼ੀ) ਬਿਨਾ. ਪ੍ਰਸੰਨਤਾ ਰਹਿਤ....
ਕ੍ਰਿ. ਵਿ- ਦਿੰਦੇ ਹੋਏ. ਦੇਤੇ. "ਚਾਰ ਪਦਾਰਥ ਦੇਤ ਨ ਬਾਰ." (ਬਿਲਾ ਕਬੀਰ)...
ਸੰ. तीर. ਧਾ- ਪੂਰਨ ਕਰਨਾ, ਪਾਰ ਲਾਉਣਾ। ੨. ਸੰਗ੍ਯਾ- ਨਦੀ ਦਾ ਕਿਨਾਰਾ. ਕੰਢਾ. ਤਟ. ਪਾਣੀ ਦੀ ਧਾਰ ਤੋਂ ਪੰਜਾਹ ਹੱਥ ਤੀਕ ਦਾ ਅਸਥਾਨ. "ਗੰਗਾ ਤੀਰ ਜੁ ਘਰੁ ਕਰਹਿ." (ਸ. ਕਬੀਰ) ੨. ਕ੍ਰਿ. ਵਿ- ਪਾਸ. ਨੇੜੇ. "ਨਾ ਲਾਗੈ ਜਮ ਤੀਰ." (ਸ੍ਰੀ ਅਃ ਮਃ ੧) ੩. ਸੰ. ਤੀਰੁ. ਸ਼ਿਵ ਦੀ ਸ੍ਤੁਤਿ. "ਕਾਹੂ ਤੀਰ ਕਾਹੂ ਨੀਰ ਕਾਹੂ ਬੇਦਬੀਚਾਰ." (ਗਉ ਮਃ ੫) ਕਿਸੇ ਨੂੰ ਸ਼ਿਵਭਗਤਿ, ਕਿਸੇ ਨੂੰ ਤੀਰਥਸੇਵਨ, ਕਿਸੇ ਨੂੰ ਵੇਦਾਭ੍ਯਾਸ ਦਾ ਪ੍ਰੇਮ ਹੈ। ੪. ਫ਼ਾ. [تیر] ਸੰਗ੍ਯਾ- ਵਾਣ. ਸ਼ਰ. ਸੰ. ਤੀਰਿਕਾ. "ਮੇਰੈ ਮਨਿ ਪ੍ਰੇਮ ਲਗੇ ਹਰਿ ਤੀਰ." (ਗੌਡ ਮਃ ੪) ੫. ਗੋਲੀ. "ਤੁਫੰਗ ਕੈਸੇ ਤੀਰ ਹੈਂ" (ਰਾਮਾਵ) ੬. ਗਜ਼। ੭. ਤੱਕੜੀ ਦੀ ਡੰਡੀ। ੮. ਸ਼ਤੀਰ. ਬਾਲਾ। ੯. ਪਾਰਾ। ੧੦. ਬਿਜਲੀ। ੧੧. ਸ਼ੋਭਾ। ੧੨. ਹਲ ਦਾ ਫਾਲਾ। ੧੩. ਕ੍ਰੋਧ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਗਿਆਨ....
ਸੰ. खड़्ग ਖੜ੍ਗ. ਸੰਗ੍ਯਾ- ਜੋ ਖੰਡਨ (ਭੇਦਨ) ਕਰੇ ਸੋ ਖੜਗ. ਦੇਖੋ, ਖਡ੍ ਧਾ. ਕ੍ਰਿਪਾਣ. ਸ਼੍ਰੀ ਸਾਹਿਬ. ਧਨੁਰਵੇਦ ਅਨੁਸਾਰ ਖੜਗ ਚਾਰ ਅੰਗੁਲ ਚੌੜਾ ਅਤੇ ੫੦ ਅੰਗੁਲ ਲੰਮਾ ਹੋਣਾ ਚਾਹੀਏ. ਖੜਗ ਚਲਾਉਣ ਦੇ ਪ੍ਰਕਾਰ (ਤਲਵਾਰ ਦੇ ਹੱਥ) ੩੨ ਲਿਖੇ ਹਨ. "ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ। ਰੱਛ ਕਰੋ ਹਮਰੀ ਸਦਾ ਕਵਚਾਂਤਕ ਕਰਵਾਰ." (ਸਨਾਮਾ) ੨. ਜਗਤਵਿਨਾਸ਼ਕ (ਲੈ ਕਰਨਵਾਲਾ) ਮੰਨਕੇ ਮਹਾਕਾਲ ਦਾ ਨਾਉਂ ਭੀ ਖੜਗ ਆਇਆ ਹੈ. "ਨਮਸਕਾਰ ਸ੍ਰੀ ਖੜਗ ਕੋ." (ਵਿਚਿਤ੍ਰ) "ਖੜਗ ਗੋਦ ਮੈ ਤੁਮ ਕੋ ਪਾਯੋ." (ਗੁਵਿ ੧੦) ੩. ਗੈਂਡੇ ਦਾ ਸਿੰਗ। ੪. ਗੈਂਡਾ....
ਸੰ. ਯੁਕ੍ਤਿ. ਸੰਗ੍ਯਾ- ਤਦਬੀਰ. "ਜੋਗੀ ਜੁਗਤਿ ਨ ਜਾਣੈ ਅੰਧ." (ਧਨਾ ਮਃ ੧) ੨. ਤਰਕ. ਦਲੀਲ. "ਜੁਗਤਿਸਿੱਧ ਇਹ ਬਾਤ." (ਸਲੋਹ) ੩. ਤ਼ਰੀਕ਼ਾ. ਢੰਗ. ਇਆਹੂ ਜੁਗਤਿ ਬਿਹਾਨੇ ਕਈ ਜਨਮ ਹੈ." (ਸੁਖਮਨੀ) ੪. ਪ੍ਰਬੰਧ. ਇੰਤਜਾਮ. "ਜੀਅ ਜੁਗਤਿ ਜਾਕੈ ਹੈ ਹਾਥਿ." (ਗਉ ਮਃ ੫) ੫. ਯੋਗ੍ਯਤਾ "ਜੋ ਵਰਤਾਏ ਸਾਈ ਜੁਗਤਿ." (ਸੁਖਮਨੀ)...
ਫ਼ਾ. [کمان] ਸੰਗ੍ਯਾ- ਖ਼ਮ- ਆਨ. ਖ਼ਮ (ਟੇਢ) ਵਾਲਾ ਸ਼ਸ਼ਤ੍ਰ. ਧਨੁਖ. ਕਾਰਮੁਕ। ੨. ਕਮਾਇਆ. ਕੀਤਾ. "ਦੁਇ ਮਾਸ ਰਾਜ ਕਮਾਨ." (ਗ੍ਯਾਨ) "ਨਾਨਕ ਕਿਰਤ ਕਮਾਨ." (ਬਾਵਨ) ੩. ਅੰ. Command. ਹੁਕਮ. ਆਗ੍ਯਾ....
ਵਿ- ਨ੍ਯੂਨ. ਛੋਟਾ. ਤੁੱਛ. ਨੰਨ੍ਹਾ. "ਮੁਕਤਿ ਦੁਆਰਾ ਅਤਿ ਨੀਕਾ ਨਾਨ੍ਹਾ ਹੋਇ ਸੁ ਜਾਇ." (ਗੂਜ ਵਾਰ ੧. ਮਃ ੩) "ਹੁਕਮੇ ਨਾਨ੍ਹਾ ਵਡਾ ਥੀਵੈ." (ਵਾਰ ਰਾਮ ੨. ਮਃ ੫) ੨. ਦੇਖੋ, ਨਾਨਾ ੪....
ਸੰ. दृष्टान्त. ਸੰਗ੍ਯਾ- ਉਦਾਹਰਣ. ਮਿਸਾਲ। ੨. ਸ਼ਾਸਾ੍ਤ੍ਰ। ੩. ਇੱਕ ਅਰਥਾਲੰਕਾਰ ਕਿਸੇ ਪ੍ਰਸੰਗ ਅਥਵਾ ਵਸ੍ਤੁ ਦਾ ਪੂਰਾ ਗ੍ਯਾਨ ਕਰਾਉਣ ਲਈ ਕਿਸੇ ਸਮਾਨ ਧਰਮ ਵਾਲੀ ਵਸ੍ਤੁ ਦਾ ਕਥਨ, ਅਰਥਾਤ ਉਪਮੇਯ ਦੀ ਪ੍ਰਤਿਬਿੰਬ ਰੂਪ ਮਿਸਾਲ ਦਾ ਵਰਣਨ, "ਦ੍ਰਿਸ੍ਟਾਂਤ" ਅਲੰਕਾਰ ਹੈ.#ਉਦਾਹਰਣ#ਭਰੀਐ ਹਥੁ ਪੈਰੁ ਤਨੁ ਦੇਹ,#ਪਾਣੀ ਧੋਤੈ ਉਤਰਸੁ ਖੇਹ,#ਮੂਲ ਪਲੀਤੀ ਕਪੜੁ ਹੋਇ,#ਦੋ ਸਾਬੂਣੁ ਲਈਐ ਓਹੁ ਧੋਇ,#ਭਰੀਐ ਮਤਿ ਪਾਪਾ ਕੈ ਸੰਗਿ,#ਓਹੁ ਧੌਪੈ ਨਾਵੈ ਕੈ ਰੰਗਿ.#(ਜਪੁ)#ਰੇ ਮਨ! ਐਸੀ ਹਰਿ ਸਿਉ ਪ੍ਰੀਤਿ ਕਰਿ#ਜੈਸੀ ਜਲ ਕਮਲੇਹਿ,#ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ××#ਰੇ ਮਨ! ਐਸੀ ਹਰਿ ਸਿਉ ਪ੍ਰੀਤਿ ਕਰਿ#ਜੈਸੀ ਮਛੁਲੀ ਨੀਰ, ××#ਬਿਨੁ ਜਲ ਘੜੀ ਨ ਜੀਵਈ#ਪ੍ਰਭੁ ਜਾਣੈ ਅਭਪੀਰ,#ਰੇ ਮਨ! ਐਸੀ ਹਰਿ ਸਿਉ ਪ੍ਰੀਤਿ ਕਰਿ#ਜੈਸੀ ਚਾਤ੍ਰਿਕ ਮੇਹ,#ਸਰ ਭਰਿ ਥਲ ਹਰੀਆਵਲੇ#ਇਕ ਬੂੰਦ ਨ ਪਵਈ ਕੇਹ, ××#ਰੇ ਮਨ! ਐਸੀ ਹਰਿ ਸਿਉ ਪ੍ਰੀਤਿ ਕਰਿ#ਜੈਸੀ ਜਲ ਦੁਧ ਹੋਇ,#ਆਵਟਣੁ ਆਪੈ ਖਵੈ ਦੁਧ ਕਉ#ਖਪਣਿ ਨ ਦੇਇ, ××#ਰੇ ਮਨ! ਐਸੀ ਹਰਿ ਸਿਉ ਪ੍ਰੀਤਿ ਕਰਿ#ਜੈਸੀ ਚਕਵੀ ਸੂਰ,#ਖਿਨੁ ਪਲੁ ਨੀਦ ਨ ਸੋਵਈ ਜਾਣਐ ਦੂਰਿ ਹਜੂਰਿ. ××#(ਸ੍ਰੀ ਅਃ ਮਃ ੧)#ਜਿਉ ਬਾਰਕੁ ਪੀ ਖੀਰੁ ਅਘਾਵੈ,#ਜਿਉ ਨਿਰਧਨ ਧਨ ਦੇਖਿ ਸੁਖ ਪਾਵੈ,#ਤ੍ਰਿਖਾਵੰਤ ਜਲ ਪੀਵਤ ਠੰਢਾ,#ਤਿਉ ਹਰਿ ਸੰਗਿ ਇਹੁ ਮਨ ਭੀਨਾ ਜੀਉ,#ਜਿਉ ਅੰਧਿਆਰੈ ਦੀਪਕ ਪ੍ਰਗਾਸਾ,#ਭਰਤਾ ਚਿਤਵਤ ਪੂਰਨ ਆਸਾ,#ਮਿਲਿ ਪ੍ਰੀਤਮ ਜਿਉ ਹੋਤ ਅਨੰਦਾ#ਤਿਉ ਹਰਿਰੰਗਿ ਮਨ ਰੰਗੀਨਾ ਜੀਉ.#(ਮਾਝ ਮਃ ੫)#ਸੁਆਮੀ ਕੋ ਗ੍ਰਿਹੁ ਜਿਉਂ ਸਦਾ#ਸੁਆਨ ਤਜਤ ਨਹੀ ਨਿਤ,#ਨਾਨਕ ਇਹ ਬਿਧਿ ਹਰਿ ਭਜਉ#ਇਕਮਨ ਹੋਇ ਇਕਚਿਤ,#ਤੀਰਥ ਬ੍ਰਤ ਅਰੁ ਦਾਨ ਕਰਿ#ਮਨ ਮਹਿ ਧਰੈ ਗੁਮਾਨੁ,#ਨਾਨਕ ਨਿਹਫਲ ਜਾਤ ਤਿਹ#ਜਿਉ ਕੁੰਚਰ ਇਸਨਾਨੁ.#(ਸਃ ਮਃ ੯)#ਪੁਨ ਗ੍ਰੀਖਮ ਰਿਤੁ ਕੀਨੋ ਜੋਰਾ,#ਤਪਤ ਭਈ ਅਤਿ ਸੈ ਚਹੁਁ ਓਰਾ,#ਤਪਹਿ ਰਿਹਾ ਜਿਮ ਮਤਸਰਧਾਰੀ,#ਤਿਉਂ ਤਪਗਈ ਭੂਮਿਕਾ ਸਾਰੀ.#ਬਹਿਤ ਜੋਰ ਸੋਂ ਤਪਤ ਸਮੀਰਾ,#ਜੋ ਤਾਪਹਿ ਨਰ ਨਾਰਿ ਸ਼ਰੀਰਾ,#ਜਿਉਂ ਖਲ ਉਚਰਹਿ ਬਚਨ ਕੁਢਾਲੀ,#ਰਿਦਾ ਤਪਾਇਦੇਤ ਰਿਸ ਨਾਲੀ.#ਮਾਰਤੰਡ ਕੀ ਚੰਡ ਮਰੀਚਾ,#ਦੁਖੀ ਜੀਵ ਲਘੁ ਤਾਲਨ ਬੀਚਾ,#ਜਿਉਂ ਜਗ ਭਗਤਿਹੀਨ ਹੈ ਪ੍ਰਾਨੀ,#ਜਨਮ ਮਰਨ ਮਾਹਿ ਨਿਤ ਦੁਖਖਾਨੀ.#ਸੂਕੇ ਜਲ ਕਰਦਮ ਬਿਹਰਾਨੀ,#ਜਨ ਪ੍ਰੇਮੀ ਉਰ ਸੀਖ ਸਿਖਾਨੀ.#ਸਹਿਤ ਧੂਰਿ ਬਹੁ ਭ੍ਰਮਤ ਬਘੂਰੇ,#ਜਿਉਂ ਮਤਿ ਭ੍ਰਮਤ ਬਿਨਾ ਗੁਰੁ ਪੂਰੇ.#ਮ੍ਰਿਗਤ੍ਰਿਸਨਾ ਕੋ ਹੇਰਹਿ ਨੀਰਾ,#ਦੋਰਤ ਮ੍ਰਿਗ ਨਹਿ ਪਾਵਹਿ ਨੀਰਾ,#ਜਿਉਂ ਮਨ ਵਿਸਯਸੁਖਨ ਹਿਤ ਧਾਈ,#ਤ੍ਰਿਪਤ ਨ ਹੋਤ ਨ ਬਿਰਤਾ ਪਾਈ.#ਪਸੁ ਪੰਛੀ ਹੇਰਹਿਂ ਤਰੁਛਾਯਾ,#ਬੈਸਹਿਂ ਤਪਤਹਿ ਤੇ ਸੁਖ ਪਾਯਾ,#ਬਹੁਤ ਜਗਤ ਦੁਖ ਤੇ ਜਿਗ੍ਯਾਸੀ,#ਜਿਉਂ ਮਿਲ ਸਤਸੰਗਤਿ ਸੁਖਰਾਸੀ.#ਭਾਵਹਿ ਬਹੁ ਸੀਤਲਤਾ ਪਾਨੀ,#ਭਾਗ ਜਗੇ ਜਿਉਂ ਗੁਰੁ ਕੀ ਬਾਨੀ.#ਅਸ ਗ੍ਰੀਖਮ ਮਹਿਂ ਸ੍ਰੀ ਜਗਸਾਈ,#ਬਿਚਰਤ ਲੀਲਾ ਕਰਤ ਸੁਹਾਈ.#(ਨਾਪ੍ਰ)...
ਲੀਤਾ. ਲਇਆ. "ਤਊ ਨ ਹਰਿਰਸ ਲੀਨ." (ਸਃ ਮਃ ੯) ੨. ਸੰ. ਵਿ- ਲਯ. ਮਿਲਿਆ ਹੋਇਆ. "ਨਿਮਖ ਨ ਲੀਨ ਭਇਓ ਚਰਨਨ ਸਿਉ." (ਗਉ ਮਃ ੯) ੩. ਲਗਿਆ ਹੋਇਆ। ੪. ਡੁੱਬਿਆ ਹੋਇਆ. ਮਗਨ। ੫. ਗਲਿਆ ਹੋਇਆ। ੬. ਲੁਕਿਆ ਹੋਇਆ। ੭. ਸੰਗੀਤ ਅਨੁਸਾਰ ਹੱਥਾਂ ਨਾਲ ਨ੍ਰਿਤ੍ਯ ਸਮੇਂ ਭਾਵ ਦੱਸਕੇ, ਹੱਥ ਦਾ ਛਾਤੀ ਪੁਰ ਆਕੇ ਟਿਕਣਾ "ਲੀਨ" ਹੈ....