girivaraगिरिवर
ਉਹ ਪਹਾੜ, ਜਿਸ ਉੱਪਰ ਹਰਿਆਈ ਅਤੇ ਬਿਰਛਾਂ ਦੀ ਅਧਿਕਤਾ ਹੈ। ੨. ਹਿਮਾਲਯ। ੩. ਸੁਮੇਰੁ। ੪. ਵਾਰਿਗੀਰ. ਬੱਦਲ. ਮੇਘ. "ਜਉ ਤੁਮ ਗਿਰਿਵਰ, ਤਉ ਹਮ ਮੋਰਾ." (ਸੋਰ ਰਵਿਦਾਸ)
उह पहाड़, जिस उॱपर हरिआई अते बिरछां दी अधिकता है। २. हिमालय। ३. सुमेरु। ४. वारिगीर. बॱदल. मेघ. "जउ तुम गिरिवर, तउ हम मोरा." (सोर रविदास)
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਸਬਜ਼ੀ। ੨. ਦੁੱਬ. ਦੂਰਬਾ. "ਉਠ ਦੁੰਬੇ ਚਰਿਯੇ ਹਰਿਆਈ." (ਨਾਪ੍ਰ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਜ਼੍ਯਾਦਤੀ. ਵਿਸ਼ੇਸਤਾ....
ਦੇਖੋ, ਹਿਮਾਚਲ....
ਸੰ. ਸੰਗ੍ਯਾ- ਇੱਕ ਖਾਸ ਪਹਾੜ, ਜੋ ਭਾਗਵਤ ਅਤੇ ਵਿਸਨੁ ਪੁਰਾਣ ਅਨੁਸਾਰ ਸੁਵਰ੍ਣ ਦਾ ਹੈ, ਅਰ ਜਿਸ ਉੱਤੇ ਦੇਵਤਿਆਂ ਦੀਆਂ ਪੁਰੀਆਂ ਹਨ. ਸੁਮੇਰੁ ਦੀ ਬਲੰਦੀ ਚੌਰਾਸੀ ਹਜ਼ਾਰ ਯੋਜਨ ਲਿਖੀ ਹੈ, ਅਰ ਸੋਲਾਂ ਹਜ਼ਾਰ ਯੋਜਨ ਜ਼ਮੀਨ ਵਿੱਚ ਗਡਿਆ ਹੋਇਆ ਦੱਸਿਆ ਹੈ. ਇਸ ਦੀ ਚੋਟੀ ਉੱਪਰ ਬੱਤੀਹ ਹਜਾਰ ਯੋਜਨ ਦਾ ਮੈਦਾਨ ਹੈ.¹ ਜੁਗਰਾਫੀਏ ਦੀ ਡਿਕਸ਼ਨਰੀ (Geographical Dictionary) ਅਨੁਸਾਰ ਰੁਦ੍ਰਹਿਮਾਲਯ ਦਾ ਨਾਉਂ ਸੁਮੇਰੁ ਹੈ, ਜਿਸ ਵਿੱਚੋਂ ਗੰਗਾ ਨਿਕਲਦੀ ਹੈ. ਇਸ ਨੂੰ ਪੰਚਪਰਬਤ ਭੀ ਆਖਦੇ ਹਨ, ਕਿਉਂਕਿ ਇਸ ਦੀਆਂ ਪੰਜ ਚੋਟੀਆਂ- ਰੁਦ੍ਰਹਿਮਾਲਯ, ਵਿਸ਼ਨੁਪੁਰੀ, ਬ੍ਰਹਮਪੁਰੀ, ਉਦਗਾਰੀਕੰਠ ਅਤੇ ਸ੍ਵਰਗਾਰੋਹਣ ਹਨ। ੨. ਮਾਲਾ ਦਾ ਸ਼ਿਰੋਮਣਿ ਮਣਕਾ। ੩. ਗਣਿਤਵਿਦ੍ਯਾ ਅਨੁਸਾਰ ਉੱਤਰਧ੍ਰੁਵ ਦਾ ਨਾਮ ਸੁਮੇਰੁ ਹੈ, ਜਿਸ ਦੇ ਮੁਕਾਬਲੇ ਦਕ੍ਸ਼ਿਣਧ੍ਰੁਵ ਨੂੰ ਕੁਮੇਰੁ ਆਖਦੇ ਹਨ। ੪. ਯੋਗਮਤ ਅਨੁਸਾਰ ਦਸ਼ਮਦ੍ਵਾਰ। ੫. ਦੇਖੋ, ਮਸਨਵੀ ਦਾ ਰੂਪ ੨....
ਸੰਗ੍ਯਾ- ਵਾਰਿਦ. ਮੇਘ. "ਬੱਦਲ ਜਿਉਂ ਮਹਿ- ਖਾਸੁਰ ਰਣ ਵਿੱਚ ਗੱਜਿਆ." (ਚੰਡੀ ੩)...
ਸੰ. मेघ. ਸੰਗ੍ਯਾ- ਧੂਆਂ। ੨. ਬੱਦਲ. ਜਲਧਰ. ਦੇਖੋ, ਮਿਹ ਧਾ. "ਤ੍ਰਿਣ ਕੀ ਅਗਨਿ, ਮੇਘ ਕੀ ਛਾਇਆ." (ਟੋਡੀ ਮਃ ੫) ਦੇਖੋ, ਮੇਗ। ੩. ਮੋਥਾ। ੪. ਨਿਘੰਟੁ ਵਿੱਚ ਯਗ੍ਯ ਦਾ ਨਾਮ ਭੀ ਮੇਘ ਹੈ। ੫. ਭਾਵ- ਸਤਿਗੁਰੂ, ਜੋ ਉਪਦੇਸ਼ ਦੀ ਵਰਖਾ ਕਰਦਾ ਹੈ. "ਮੇਘੁ ਵਰਸੈ ਦਇਆ ਕਰਿ." (ਮਃ ੩. ਵਾਰ ਮਲਾ) ੬. ਇੱਕ ਰਾਗ, ਜਿਸ ਦੀ ਛੀ ਮੁੱਖ ਰਾਗਾਂ ਵਿੱਚ ਗਿਣਤੀ ਹੈ. ਇਹ ਕਾਫੀਠਾਟ ਤਾ ਸਾੜਵ ਰਾਗ ਹੈ. ਧੈਵਤ ਵਰਜਿਤ ਹੈ. ਗਾਂਧਾਰ ਬਹੁਤ ਹੀ ਸੂਖਮ ਲਗਦਾ ਹੈ. ਰਿਸਭ ਬਹੁਤ ਸਪਸ੍ਟ ਹੈ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਸਾਰੰਗ ਵਾਂਙ ਰਿਸਭ ਅਤੇ ਮੱਧਮ ਦੀ ਸੰਗਤਿ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਪ ਮ ਗਾ ਸ.#੭. ਇੱਕ ਕਪੜਾ ਬੁਣਨ ਵਾਲੀ ਜਾਤਿ, ਜਿਸ ਨੂੰ ਕਈ ਅਛੂਤ ਮੰਨਦੇ ਹਨ....
ਸਰਵ- ਤੂ ਦਾ ਬਹੁਵਚਨ. ਤੁਸੀਂ. "ਤੁਮ ਸਾਚੇ ਹਮ ਤੁਮ ਹੀ ਰਾਚੇ." (ਸੋਰ ਮਃ ੧)...
ਉਹ ਪਹਾੜ, ਜਿਸ ਉੱਪਰ ਹਰਿਆਈ ਅਤੇ ਬਿਰਛਾਂ ਦੀ ਅਧਿਕਤਾ ਹੈ। ੨. ਹਿਮਾਲਯ। ੩. ਸੁਮੇਰੁ। ੪. ਵਾਰਿਗੀਰ. ਬੱਦਲ. ਮੇਘ. "ਜਉ ਤੁਮ ਗਿਰਿਵਰ, ਤਉ ਹਮ ਮੋਰਾ." (ਸੋਰ ਰਵਿਦਾਸ)...
ਸਰਵ- ਮੇਰਾ। ੨. ਸੰਗ੍ਯਾ- ਛੇਕ. ਛਿਦ੍ਰ. ਸੂਰਾਖ਼. ਮੋਘਾ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...