taruतरु
ਸੰ. ਸੰਗ੍ਯਾ- ਬਿਰਛ. ਦਰਖ਼ਤ। ੨. ਗੂੰਦ. ਗੋਂਦ। ੩. ਵਿ- ਤਾਰਨ ਵਾਲਾ। ੪. ਦੇਖੋ, ਤੁਰ ਅਤੇ ਗਜਨਵ। ੫. ਤਰਣਾ ਕ੍ਰਿਯਾ ਦਾ ਅਮਰ. "ਤਰੁ ਭਉਜਲੁ." (ਗਉ ਮਃ ੪)
सं. संग्या- बिरछ. दरख़त। २. गूंद. गोंद। ३. वि- तारन वाला। ४. देखो, तुर अते गजनव। ५. तरणा क्रिया दा अमर. "तरु भउजलु." (गउ मः ४)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਬਿਰਖ ੧....
ਫ਼ਾ. [درخت] ਸੰਗ੍ਯਾ- ਵ੍ਰਿਕ੍ਸ਼੍. ਬਿਰਛ. "ਦਰਖਤ ਆਬ ਆਸ ਕਰ." (ਵਾਰ ਮਾਝ ਮਃ ੧)...
ਸੰ. ਗੁੰਦ- ਸੰਗ੍ਯਾ- ਗੋਂਦ. Gum. ਬਿਰਛ ਦਾ ਲੇਸਦਾਰ ਰਸ, ਜੋ ਕਾਗਜ ਆਦਿਕ ਜੋੜਨ ਤਥਾ ਅਨੇਕ ਰੋਗਾਂ ਵਿੱਚ ਵਰਤੀਦਾ ਹੈ। ੨. ਦੇਖੋ, ਗੁੰਦਣਾ। ੩. ਗੂੰਜ. "ਗੋਲਨ ਕੀ ਗੂੰਦ ਦੂੰਦ ਬੂੰਦ ਮਨੋ ਬਾਰਿ ਹੈ." (ਕਵਿ ੫੨)...
ਸੰਗ੍ਯਾ- ਗੁੰਦਣ ਦੀ ਕ੍ਰਿਯਾ। ੨. ਵਿਉਂਤ. ਤਜਵੀਜ਼. ੩. ਗੂੰਦ। ੪. ਦੇਖੋ, ਗੋਇੰਦ ੩....
ਦੇਖੋ, ਤਾਰਣ। ੨. ਤਾੜਨ. "ਬਿਹੰਗ ਵਿਕਾਰਨ ਕੋ ਕਰਤਾਰਨ." (ਨਾਪ੍ਰ) ਪੰਛੀਰੂਪ ਵਿਕਾਰਾਂ ਦੇ ਉਡਾਉਣ ਲਈ ਹੱਥਾਂ ਦਾ ਪਰਸਪਰ ਤਾੜਨਾ (ਤਾਲੀ ਬਜਾਉਣੀ) ਹੈ। ੩. ਜਹਾਜ "ਦਾਸ ਉਧਾਰਨ ਜ੍ਯੋਂ ਕਰ ਤਾਰਨ." (ਨਾਪ੍ਰ) ੪. ਤਾਰਿਆਂ ਨੂੰ. "ਗਨ ਦੰਭ ਛਪੇ ਸਵਿਤਾ ਕਰ ਤਾਰਨ." (ਨਾਪ੍ਰ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. तुर्. ਧਾ- ਛੇਤੀ ਜਾਣਾ, ਜਲਦੀ ਕਰਨਾ, ਹਿੰਸਾ ਕਰਨਾ। ੨. ਸੰ. ਕ੍ਰਿ. ਵਿ- ਛੇਤੀ. ਤੁਰੰਤ। ੩. ਵਿ- ਤੇਜ਼ ਚਾਲ ਵਾਲਾ। ੪. ਸੰ. ਤਕੁ. ਸੰਗ੍ਯਾ- ਤੱਕੁਲਾ। ੫. ਜੁਲਾਹੇ ਦੀ ਲੱਠ, ਜਿਸ ਪੁਰ ਬਣਿਆ ਹੋਇਆ ਵਸਤ੍ਰ ਲਪੇਟੀਦਾ ਹੈ. ਦੇਖੋ, ਗਜਨਵ। ੬. ਨਿਘੰਟੁ ਵਿੱਚ ਤੁਰ ਦਾ ਅਰਥ ਯਮ ਅਤੇ ਮੌਤ ਕੀਤਾ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਗਉੜੀ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਹੈ-#੧. ਗਜਨਵ ਗਜਦਸ ਗਜਇਕੀਸ ਪੁਰੀਆ ਏਕ ਤਨਾਈ,#੨. ਸਾਠ ਸੂਤ ਨਵਖੰਡ ਬਹਤਰਿ ਪਾਟੁ ਲਗੋ ਅਧਿਕਾਈ,#੩. ਗਈ ਬੁਨਾਵਨ ਮਾਹੋ. ਘਰ ਛੋਡਿਐ ਜਾਇ ਜੁਲਾਹੋ,#੪. ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ,#੫. ਜਉ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ,#੬. ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ?#੭. ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ.#੮. ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰੁ ਰਹੀ ਉਰਝਾਈ,#੯. ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ. (੫੪)#ਭਾਵ#੩. ਜਦ ਜੁਲਾਹਾ (ਲਿੰਗਸ਼ਰੀਰ ਦਾ ਅਭਿਮਾਨੀ ਜੀਵ) ਘਰ (ਦੇਹ) ਛੱਡਕੇ ਜਾ ਰਿਹਾ ਸੀ, ਤਦ ਮਾਹਰੂ (ਸੰਸਕਾਰਾਤਮਕ ਵ੍ਰਿੱਤਿ) ਤਾਣੀ ਤਣਵਾਉਣ ਲਈ ਪਹੁਚੀ ਅਰਥਾਤ- ਦੂਜਾ ਸ਼ਰੀਰ ਰਚਣ ਲਈ ਪ੍ਰਵ੍ਰਿੱਤ ਹੋਈ.#੧. ਨੌ ਗਜ (ਨੌ ਗੋਲਕ) ਦਸ ਰਾਜ (ਦਸ ਇੰਦ੍ਰਿਯ) ਇੱਕੀ ਗਜ (ਪੰਜ ਤਤ੍ਵ, ਪੰਜ ਵਿਸਯ, ਦਸ ਪ੍ਰਾਣ ਅਤੇ ਅੰਤਹਕਰਣ) ਇਹ ਪੂਰੀ ਚਾਲੀ ਗਜ ਦੀ ਤਾਣੀ ਤਣੀ.#੨. ਸੱਠ (ਨਾੜੀਆਂ) ਨੌ ਟੋਟੇ (ਸ਼ਰੀਰ ਦੇ ਨੌ ਪ੍ਰਧਾਨ ਜੋੜ) ਤਾਣੇ ਦਾ ਸੂਤ, ਬਹੱਤਰ (ਪ੍ਰਧਾਨ ਨਾੜੀਆਂ) ਪੇਟਾ ਲਾਇਆ.#੪. ਕੀ ਇਹ (ਸ਼ਰੀਰਰੂਪ) ਤਾਣੀ ਗਜਾਂ ਨਾਲ ਮਿਣੀ ਅਤੇ ਤੋਲੀ ਹੋਈ ਨਹੀਂ ਹੈ? ਇਸ ਦੀ ਢਾਈ ਸੇਰ ਪਾਣ (ਨਿਤ੍ਯ ਦੀ ਖ਼ੁਰਾਕ) ਹੈ.#੫. ਜੇ ਛੇਤੀ ਪਾਣ ਨਾ ਮਿਲੇ ਤਾਂ ਜੁਲਾਹਾ ਘਰ ਢਾਹ ਦੇਣ ਲਈ ਝਗੜਾ ਕਰਦਾ ਹੈ. ਭਾਵ- ਦੇਹ ਤ੍ਯਾਗਣ ਵਾਸਤੇ ਲਿੰਗਸ਼ਰੀਰ ਤਿਆਰ ਹੁੰਦਾ ਹੈ.#੬. ਹੇ ਮਾਲਕ ਤੋਂ ਉਲਟ ਜਾਣ ਵਾਲੀ! ਦਿਨੇ ਕਿਉਂ ਵੇਹਲੀ ਬੈਠੀ ਹੈਂ? ਇਹ ਵੇਲਾ ਫਿਰ ਕਦੋਂ ਮਿਲਣਾ ਹੈ?#੭. ਕੂੰਡਿਆਂ (ਪਦਾਰਥਾਂ) ਵਿੱਚ ਨਲੀਆਂ (ਵਾਸਨਾ) ਭਿੱਜੀਆਂ ਛੱਡਕੇ ਜੁਲਾਹਾ ਖਿਝਕੇ ਚਲਣ ਨੂੰ ਤਿਆਰ ਹੈ.#੮. ਖਾਲੀ ਨਲਕੀ (ਪ੍ਰਾਣਨਾੜੀ) ਵਿੱਚੋਂ ਤੰਤੁ (ਸ੍ਵਾਸ) ਨਹੀਂ ਨਿਕਲਦਾ, ਨਾ ਤਰੁ (ਪ੍ਰਾਣਗ੍ਰੰਥਿ) ਲਪੇਟੀ ਰਹੀ ਹੈ.#੯. ਹੇ ਬੇਚਾਰੀ ਮਾਹੋ! ਪਸਾਰ ਛੱਡਕੇ ਇੱਛਾ (ਈਹਾ) ਰਹਿਤ ਹੋਜਾ, ਕਬੀਰ ਤੈਨੂੰ ਸਮਝਾਕੇ ਆਖਦਾ ਹੈ....
ਕ੍ਰਿ- ਤੈਰਨਾ। ੨. ਤਰਕੇ ਪਾਰ ਹੋਣਾ। ੩. ਉੱਧਾਰ ਨੂੰ ਪ੍ਰਾਪਤ ਹੋਣਾ. ਦੇਖੋ, ਤਰਣ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਸੰਗ੍ਯਾ- ਦੇਵਤਾ, ਜੋ ਮਰਣ ਵਾਲਾ ਨਹੀਂ. "ਅਮਰ ਸਿਮਰਕਰ ਜਾਂਹਿ ਸਮਰ ਜਯ ਪਾਵਹਿ ਅਰਿ ਹਰ." (ਗੁਪ੍ਰਸੂ) ੨. ਵਿ- ਮਰਣ ਰਹਿਤ. ਬਿਨਾ ਮੌਤ. "ਅੰਮ੍ਰਿਤ ਪੀਵੈ ਅਮਰੁ ਸੁ ਹੋਇ." (ਸੁਖਮਨੀ) "ਅਮਰ ਗਹੁ ਮਾਰਿਲੈ." (ਮਾਰੂ ਮਃ ੧) ਮਨ ਜੋ ਮਰਣ ਵਿੱਚ ਨਹੀਂ ਆਉਂਦਾ ਉਸ ਨੂੰ ਫੜਕੇ ਮਾਰਲੈ. ਭਾਵ ਅਜਿਤ ਮਨ ਨੂੰ ਵਸ਼ ਕਰਲੈ। ੩. ਅਚਲ. ਅਟਲ. ਅਮੇਟ. "ਤੇਰੀ ਅਮਰੁ ਰਜਾਇ." (ਆਸਾ ਛੰਤ ਮਃ ੫. ਬਿਰਹੜੇ) ੪. ਗੁਰੂ ਅਮਰਦਾਸ ਜੀ ਦਾ ਸੰਖੇਪ ਨਾਉਂ "ਸਚੁ ਸਚਾ ਸਤਿਗੁਰੁ ਅਮਰੁ ਹੈ." (ਵਾਰ ਗਉ ੧. ਮਃ ੪) "ਲਹਿਣਾ ਤੂ ਹੈ ਗੁਰੁ ਅਮਰੁ ਤੂ ਵੀਚਾਰਿਆ." (ਵਾਰ ਰਾਮ ੩) ਦੇਖੋ, ਅਮਰਦਾਸ ਸਤਿਗੁਰੂ। ੫. ਅ਼. ਸੰਗ੍ਯਾ- ਆਗ੍ਯਾ. ਹੁਕਮ. "ਅਮਰ ਹੀਣੰ ਜਥਾ ਰਾਜਨਹ." (ਸਹਸ ਮਃ ੫) "ਸਿਰ ਊਪਰਿ ਅਮਰੁ ਕਰਾਰਾ" (ਮਾਰੂ ਮਃ ੫) ੬. ਸਿੱਕਹ. ਰਾਜਮੁਦ੍ਰਾ. "ਅਮਰ ਚਲਾਵੈ ਚੰਮ ਦੇ." (ਭਾਗੁ) ੭. [عامر] ਆਮਿਰ. ਅਮਰ (ਹੁਕਮ) ਕਰਣ ਵਾਲਾ. ਹਾਕਿਮ. "ਅਮਰੁ ਵੇਪਰਵਾਹੁ ਹੈ." (ਵਾਰ ਸਾਰ ਮਃ ੩)...
ਸੰ. ਸੰਗ੍ਯਾ- ਬਿਰਛ. ਦਰਖ਼ਤ। ੨. ਗੂੰਦ. ਗੋਂਦ। ੩. ਵਿ- ਤਾਰਨ ਵਾਲਾ। ੪. ਦੇਖੋ, ਤੁਰ ਅਤੇ ਗਜਨਵ। ੫. ਤਰਣਾ ਕ੍ਰਿਯਾ ਦਾ ਅਮਰ. "ਤਰੁ ਭਉਜਲੁ." (ਗਉ ਮਃ ੪)...
ਸੰ. ਭਵਜਲ. ਸੰਗ੍ਯਾ- ਹਸ੍ਤੀ (ਅਸ੍ਤਿਤ੍ਵ) ਰੂਪ ਹੈ ਜਲ ਜਿਸ ਵਿੱਚ. ਸੰਸਾਰਸਾਗਰ. "ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ." (ਵਾਰ ਜੈਤ)...