vishva, vishavaविश्व, विशव
ਸੰ. ਸੰਗ੍ਯਾ- ਜਗਤ. ਸੰਸਾਰ। ੨. ਸ਼੍ਰਾੱਧ ਦੇ ਅਭਿਮਾਨੀ ਦੇਵਤਾ, ਜੋ ਦਕ੍ਸ਼੍ ਦੀ ਪੁਤ੍ਰੀ ਵਿਸ਼੍ਵਾ ਦੇ ਉਤਰ ਤੋਂ ਧਰਮ ਦੇ ਪੁਤ੍ਰ ਹਨ. ਇਨ੍ਹਾਂ ਦੀ ਗਿਣਤੀ ਦਸ ਹੈ. ਦੇਖੋ, ਵਿਸ਼੍ਵਦੇਵ ੨। ੩. ਜੀਵਾਤਮਾ, ਜੋ ਜਾਗ੍ਰਤ ਅਵਸ੍ਥਾ ਦਾ ਅਭਿਮਾਨੀ ਹੈ। ੪. ਵਿਸਨੁ। ੫. ਸ਼ਿਵ। ੬. ਦੇਹ. ਸ਼ਰੀਰ। ੭. ਵਿ- ਸਾਰਾ. ਤਮਾਮ. ਸਭ। ੮. ਬਹੁਤ.
सं. संग्या- जगत. संसार। २. श्राॱध दे अभिमानी देवता, जो दक्श् दी पुत्री विश्वा दे उतर तों धरम दे पुत्र हन. इन्हां दी गिणती दस है. देखो, विश्वदेव २। ३. जीवातमा, जो जाग्रत अवस्था दा अभिमानी है। ४. विसनु। ५. शिव। ६. देह. शरीर। ७. वि- सारा. तमाम. सभ। ८. बहुत.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ....
ਨਾਕੂ. ਮਗਰਮੱਛ. ਨਿਹੰਗ। ੨. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. "ਸੰਸਾਰ ਕਾਮ ਤਜਣੰ." (ਗਾਥਾ) ੩. ਸੰਸਾਰ ਦੇ ਲੋਕ....
ਦੇਖੋ, ਸਰਾਧ....
ਵਿ- ਹੰਕਾਰੀ. ਮਗ਼ਰੂਰ. "ਅਭਿਮਾਨੀ ਕੀ ਜੜ ਸਰਪਰ ਜਾਏ." (ਗੌਂਡ ਅਃ ਮਃ ੫) ੨. ਸੰਗ੍ਯਾ- ਹੌਮੈ. ਖ਼ੁਦੀ. ਅਭਿਮਾਨ ਮਤਿ. "ਚੂਕੀ ਅਭਿਮਾਨੀ." (ਤੁਖਾ ਛੰਤ ਮਃ ੧)...
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਸੰ. दक्ष. ਧਾ- ਚਤੁਰ ਹੋਣਾ, ਯੋਗ੍ਯ ਹੋਣਾ, ਵਧਣਾ, ਬਲਵਾਨ ਹੋਣਾ। ੨. ਵਿ- ਚਤੁਰ. ਦਾਨਾ। ੩. ਸੰਗ੍ਯਾ- ਇੱਕ ਪ੍ਰਜਾਪਤਿ ਦੇਵਤਾ, ਜਿਸ ਦਾ ਜਿਕਰ ਰਿਗਵੇਦ ਵਿੱਚ ਭੀ ਹੈ. ਗਰੁੜਪੁਰਾਣ ਅਨੁਸਾਰ ਬ੍ਰਹਮਾ ਦੇ ਸੱਜੇ ਅੰਗੂਠੇ ਵਿੱਚੋਂ ਦਕ੍ਸ਼੍ ਅਤੇ ਖੱਬੇ ਵਿੱਚੋਂ ਦਕ੍ਸ਼੍ ਦੀ ਇਸਤ੍ਰੀ ਪੈਦਾ ਹੋਈ. ਭਾਗਵਤ ਵਿੱਚ ਦਕ੍ਸ਼੍ ਬ੍ਰਹਮਾ ਦਾ ਮਾਨਸ ਪੁਤ੍ਰ ਹੈ ਅਤੇ ਉਸ ਦੀ ਇਸਤ੍ਰੀ ਮਨੁ ਦੀ ਪੁਤ੍ਰੀ ਪ੍ਰਸੂਤਿ ਹੈ. ਵਿਸਨੁਪੁਰਾਣ ਅਤੇ ਮਹਾਭਾਰਤ ਅਨੁਸਾਰ ਪ੍ਰਜਾਪਤਿ ਪ੍ਰਚੇਤਾ ਦਾ ਪੁਤ੍ਰ ਦਕ੍ਸ਼੍ ਹੈ. ਇਸ ਗੱਲ ਵਿੱਚ ਸਭ ਇੱਕਮਤ ਹਨ ਕਿ ਦਕ੍ਸ਼੍ ਸੰਸਾਰਰਚਨਾ ਦਾ ਵਡਾ ਸਹਾਇਕ ਸੀ. ਇਸ ਨੇ ਬਹੁਤ ਕੰਨ੍ਯਾ ਉਤਪੰਨ ਕੀਤੀਆਂ, ਜਿਨ੍ਹਾਂ ਵਿੱਚੋਂ ਦਸ ਧਰਮਰਾਜ ਨੂੰ, ਤੇਰਾਂ ਕਸ਼੍ਯਪ ਨੂੰ, ਸਤਾਈ ਚੰਦ੍ਰਮਾ ਨੂੰ ਅਤੇ ਇੱਕ (ਸਤੀ) ਸ਼ਿਵ ਨੂੰ ਵਿਆਹੀ. ਸ਼ਿਵ ਨੇ ਦਕ੍ਸ਼੍ ਦਾ ਸਿਰ ਵੱਢਕੇ ਬਕਰੇ ਦਾ ਸਿਰ ਧੜ ਉੱਤੇ ਜੜ ਦਿੱਤੇ ਸੀ. ਦੇਖੋ, ਸਤੀ ਅਤੇ ਗਾਲ੍ਹ ਬਜਾਨਾ। ੪. ਮੁਰਗਾ. ਕੁੱਕੜ। ੫. ਸ਼ਿਵ ਦੀ ਸਵਾਰੀ ਦਾ ਬੈਲ। ੬. ਸ਼ਿਵ। ੭. ਵਿਸਨੁ। ੮. ਬਲ. ਤ਼ਾਕ਼ਤ। ੯. ਵੀਰਯ. ਮਣੀ। ੧੦. ਵਿ- ਸੱਜਾ....
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਦੇਖੋ, ਉਤਰਣਾ ਅਤੇ ਉੱਤਰ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਦੇਖੋ, ਗਣਤ ਅਤੇ ਗਣਤੀ. ਦੇਖੋ, ਸੰਖ੍ਯਾ....
ਸਾਰੇ ਜਗਤ ਦਾ ਪੂਜ੍ਯ ਦੇਵ ਕਰਤਾਰ। ੨. ਪੁਰਾਣਾਂ ਅਨੁਸਾਰ ਖ਼ਾਸ ਕਰਕੇ ਦਸ਼ ਦੇਵਤਿਆਂ ਦੀ ਇਹ ਸੰਗ੍ਯਾ ਹੈ- ਵਸੁ, ਸਤ੍ਯ, ਕ੍ਰਤੁ, ਦਕ੍ਸ਼੍, ਕਾਲ, ਕਾਮ, ਧੂਰਿ, ਲੋਚਨ, ਪੁਰੂਰਵਾ ਅਤੇ ਆਰਦ੍ਰਵਾ. ਦੇਖੋ, ਲਿਖਿਤ ਸਿਮ੍ਰਿਤਿ ਸ. ੪੭. "ਅਸੁਨਿ ਕੁਮਾਰ ਸੁ ਵਿਸ਼੍ਵੇਦੇਵਾ." (ਗੁਪ੍ਰਸੂ) ਕਈ ਪੁਰਾਣਾਂ ਵਿੱਚ ਧੂਰਿ ਦੇ ਥਾਂ ਧ੍ਰਿਤਿ, ਲੋਚਨ ਦੀ ਥਾਂ ਕੁਰੁ ਅਤੇ ਆਰਦ੍ਰਵਾ ਦੀ ਥਾਂ ਮਾਦ੍ਰਵਾ ਲਿਖਿਆ ਹੈ. ਅਗਨਿ ਪੁਰਾਣ ਵਿੱਚ ਇਹ ਨਾਮ ਹਨ- ਕ੍ਰਤੁ, ਦਕ੍ਸ਼੍, ਵਸੁ, ਸਤ੍ਯ, ਕਾਮ, ਕਾਲ, ਧ੍ਵਨਿ, ਰੋਚਕ, ਆਦ੍ਰਵ ਅਤੇ ਪੁਰੂਰਵਾ.¹ ਦੇਖੋ, ਵਿਸ਼੍ਵ ੨....
ਸੰ. जीवात्मन्. ਸੰਗ੍ਯਾ- ਦੇਹ ਨੂੰ ਚੇਤਨਸੱਤਾ ਦੇਣ ਵਾਲਾ ਆਤਮਾ. ਰੂਹ. ਪ੍ਰਤ੍ਯਗਾਤਮਾ. ਦੇਖੋ, ਆਤਮਾ....
ਦੇਖੋ, ਜਾਗਰਤ। ੨. ਸੰ. ਵਿ- ਜਾਗਦਾ. ਜਾਗਿਆ ਹੋਇਆ....
ਦੇਖੋ, ਅਵਸਥਾ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਵਿ- ਪੂਰਾ. ਸਰਵ। ੨. ਦੇਖੋ, ਸਾਰ। ੩. ਸਾਲਾ. ਵਹੁਟੀ ਦਾ ਭਾਈ. ਦੇਖੋ, ਸਾਰੋ....
ਅ਼. [تمامی تمام] ਵਿ- ਪੂਰਾ. ਸਾਰਾ. ਸਭ। ੨. ਸਮਾਪਤ. ਖ਼ਤਮ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....